Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਰਕਾਰੀ ਸੈਕੰਡਰੀ ਸਕੂਲ ਲਹਿਰੀ ਵਿੱਚ ਲੱਗਿਆ ਵਿਗਿਆਨ ਮੇਲਾ

Friday, December 1, 2017

ਤਲਵੰਡੀ ਸਾਬੋ, 1 ਦਸੰਬਰ (ਦਵਿੰਦਰ ਸਿੰਘ ਡੀ ਸੀ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਵਿਖੇ ਸਕੂਲ ਇੰਚਾਰਜ ਸ੍ਰੀਮਤੀ ਸੁਖਦੀਪ ਕੌਰ ਦੀ ਸਰਪ੍ਰਸਤੀ ਹੇਠ ਵਿਗਿਆਨ ਮੇਲਾ ਲਗਾਇਆ ਗਿਆ ਜਿਸ ਵਿਚ ਛੇਵੀਂ, ਸੱਤਵੀਂ ਅਤੇ ਅੱਠਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੇ ਪਾਠਕ੍ਰਮ ਨਾਲ ਸਬੰਧਿਤ ਕਿਰਿਆਵਾਂ ਨੂੰ ਮਾਡਲ ਅਤੇ ਚਾਰਟਾਂ ਦਾ ਸਹਾਇਤਾ ਨਾਲ ਪ੍ਰਦਰਸ਼ਿਤ ਕੀਤਾ। ਵਿਦਿਆਰਥੀਆਂ ਵੱਲੋਂ ਸਾਇੰਸ ਮਿਸਟ੍ਰੈਸ ਜਸਪ੍ਰੀਤ ਕੌਰ ਦੀ ਅਗਵਾਈ ਹੇਠ ਕੁੱਲ ੩੨ ਕਿਰਿਆਵਾਂ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਰੇਸ਼ਿਆਂ ਦੀ ਪਹਿਚਾਣ, ਭੋਜਨ ਦੇ ਪੋਸ਼ਕ ਤੱਤਾਂ ਦੀ ਪਰਖ,
Read Full Story

ਪੈਰਾਡਾਈਸ ਸਕੂਲ ਸੀਂਗੋ ਦੀਆਂ ਦੋ ਵਿਦਿਆਰਥਣਾਂ ਦੀ ਸਟੇਟ ਪੱਧਰੀ ਰੱਸਾਕੱਸੀ ਟੀਮ ਵਿੱਚ ਹੋਈ ਚੋਣ

Friday, December 1, 2017

ਤਲਵੰਡੀ ਸਾਬੋ, 1 ਦਸੰਬਰ (ਦਵਿੰਦਰ ਸਿੰਘ ਡੀ ਸੀ)- ਸੀਗੋਂ ਮੰਡੀ ਵਿਖੇ ਸਥਿਤ ਪੈਰਾਡਾਈਸ ਸਕੂਲ ਦੀਆਂ ਦੋ ਵਿਦਿਆਰਥਣਾਂ ਦੀ ਰੱਸਾਕੱਸੀ ਵਿੱਚ ਸਟੇਟ ਪੱਧਰੀ ਚੋਣ ਹੋਣ `ਤੇ ਸਕੂਲ ਪ੍ਰਬੰਧਕਾਂ ਵੱਲੋਂ ਉਕਤ ਦੋਵੇਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਗਈ ਅਤੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਸ. ਗੁਰਪ੍ਰੀਤ ਸਿੰਘ ਦੁਆਰਾ ਬੜੇ ਹੀ ਖੁਸ਼ੀ ਭਰੇ ਲਹਿਜੇ ਵਿੱਚ ਦੱਸਿਆ ਗਿਆ ਕਿ ਹੈਪੀ ਕੌਰ ਅਤੇ ਜਸਪ੍ਰੀਤ ਕੌਰ ਕਲਾਸ ਅੱਠਵੀਂ ਦੀ ਚੋਣ ਸਟੇਟ ਪੱਧਰੀ ਰੱਸਾਕੱਸੀ ਟੀਮ ਵਿੱਚ ਹੋ ਚੁੱਕੀ ਹੈ ਜੋ ਕਿ ਇਕੱਲੇ ਸਕੂਲ ਲਈ ਹੀ ਨਹੀਂ ਬਲਕਿ ਸਮੁੱਚੇ ਇਲਾਕੇ ਲਈ ਵੀ
Read Full Story

ਯਾਦਵਿੰਦਰਾ ਕਾਲਜ ਆਫ ਇੰਜੀਨੀਅਰਿੰਗ ਵਿਖੇ ਸਾਲਾਨਾ ਐਥਲੈਟਿਕ ਮੀਟ ਦਾ ਸਫਲਤਾਪੂਰਵਕ ਆਯੋਜਨ

Wednesday, November 8, 2017

ਤਲਵੰਡੀ ਸਾਬੋ, 8 ਨਵੰਬਰ (ਗੁਰਜੰਟ ਸਿੰਘ ਨਥੇਹਾ)- ਇੰਜੀਨੀਅਰਿੰਗ ਖੇਤਰ ਦੇ ਮੋਹਰੀ ਵਿੱਦਿਅਕ ਸੰਸਥਾ ਯਾਦਵਿੰਦਰਾ ਕਾਲਜ ਆਫ ਇੰਜੀਨੀਅਰਿੰਗ ਤਲਵੰਡੀ ਸਾਬੋ ਵੱਲੋਂ ਕਰਵਾਈ ਜਾਂਦੀ ਸਲਾਨਾ ਐਥਲੈਟਿਕ ਮੀਟ ਦਾ ਅੱਜ ਕੈਂਪਸ ਦੇ ਸਟੇਡੀਅਮ ਵਿਖੇ ਪ੍ਰੋ. ਜਸਦੇਵ ਸਿੰਘ ਗਰੇਵਾਲ ਵੱਲੋਂ ਸ਼ੁੱਭ ਆਰੰਭ ਕਰਵਾਇਆ ਗਿਆ। ਇਸ ਮੌਕੇ ਬਾਬਾ ਕਾਕਾ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਵਾਰਾ ਬੁੰਗਾ ਮਸਤੂਆਣਾ ਸਾਹਿਬ ਉਚੇਚੇ ਤੌਰ `ਤੇ ਪਹੁੰਚੇ। ਸਮਾਗਮ ਵਿਚ ਪਹੁੰਚਣ `ਤੇ ਯਾਦਵਿੰਦਰਾ ਕਾਲਜ ਦੇ ਪ੍ਰਬੰਧਕਾਂ ਨੇ ਮਹਿਮਾਨਾਂ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਮੁੱਖ
Read Full Story

ਯਾਦਵਿੰਦਰਾ ਕਾਲਜ ਵਿੱਚ ਕਰਵਾਏ ਸੈਮੀਨਾਰ ਵਿੱਚ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਕੀਤਾ ਸੁਚੇਤ

Friday, October 6, 2017

ਤਲਵੰਡੀ ਸਾਬੋ, 6 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਯਾਦਵਿੰਦਰਾ ਕਾਲਜ ਆਫ ਇੰਜੀਨੀਅਰਿੰਗ ਪੰਜਾਬੀ ਯੂਨੀਵਰਸਿਟੀ ਦੀ ਐੱਨ. ਐੱਸ. ਐੱਸ ਸ਼ਾਖਾ ਵੱਲੋਂ ਅੱਜ ਕਾਲਜ ਦੇ ਵਿਦਿਆਰਥੀਆਂ ਲਈ ਨਸ਼ਿਆਂ ਅਤੇ aਨ੍ਹਾਂ ਦੇ ਦੁਰਪ੍ਰਭਾਵ `ਤੇ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਤਲਵੰਡੀ ਸਾਬੋ ਦੀ ਨਾਮਵਰ ਸੰਸਥਾ `ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ` ਦੇ ਉੱਘੇ ਬੁਲਾਰਿਆਂ ਨੇ ਆਪਣੇ ਪ੍ਰਭਾਵਸ਼ਾਲੀ ਲੈਕਚਰ ਦਿੱਤੇ। ਪ੍ਰੋਗਰਾਮ ਦੀ ਸ਼ੁਰੂਆਤ ਸ. ਰੁਪਿੰਦਰ ਸਿੰਘ (ਇੰਸਪੈਕਟਰ-ਫੂਡ ਸਪਲਾਈ) ਦੇ ਲੈਕਚਰ ਨਾਲ ਹੋਈ ਜਿਸ ਵਿੱਚ ਜਿੱਥੇ ਉਹਨਾਂ ਨੇ ਨਸ਼ਾ ਵਿਰੋਧੀ ਮੰਚ
Read Full Story

ਸਰਕਾਰੀ ਸਕੂਲ ਵਿੱਚੋ ਰਾਸ਼ਨ ਤੇ ਸਮਾਨ ਚੋਰੀ ਕਰਦਾ ਕਥਿਤ ਚੋਰ ਕਾਬੂ,ਪੁਲਿਸ ਨੇ ਬਰਾਮਦ ਕੀਤਾ ਰਾਸ਼ਨ ਤੇ ਸਮਾਨ,ਮਾਮਲਾ ਦਰਜ

Saturday, September 23, 2017

ਤਲਵੰਡੀ ਸਾਬੋ, ੨੩ ਸਤੰਬਰ (ਦਵਿੰਦਰ ਸਿੰਘ ਡੀ ਸੀ)- ਨੇੜਲੇ ਪਿੰਡ ਚੱਠੇਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚੋਂ ਮਿਡ ਡੇ ਮੀਲ ਸਕੀਮ ਦਾ ਰਾਸ਼ਨ ਅਤੇ ਬਰਤਨ ਚੋਰੀ ਕਰਨ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ, ਪੁਲਿਸ ਨੇ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਨੂੰ ਕਾਬੂ ਕਰ ਲ਼ਿਆ ਹੈ। ਜਾਣਕਾਰੀ ਅਨੁਸਾਰ ਅਤੇ ਦਰਜ ਮਾਮਲੇ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪੜਦੇ ਗਰੀਬ ਬੱਚਿਆਂ ਲਈ ਚੱਲਦੀ ਮਿਡ ਡੇ ਮੀਲ ਯੋਜਨਾ ਤਹਿਤ ਸਕੂਲ ਵਿੱਚ ਕਣਕ, ਚਾਵਲ ਅਤੇ ਹੋਰ ਸਮਾਨ ਰੱਖਿਆ ਜਾਂਦਾ ਹੈ, ਬੀਤੀ ਰਾਤ ਪਿੰਡ ਦਾ ਇੱਕ ਵਿਅਕਤੀ ਸਕੂਲ ਦੇ ਸਟੋਰ ਦਾ ਜਿੰਦਾ ਤੋੜ ਕੇ
Read Full Story

ਈਕੋ ਕਲੱਬ ਦੇ ਵਲੰਟੀਅਰਾਂ ਵੱਲੋਂ ਸਕੂਲ ਦੀ ਸਫਾਈ ਕੀਤੀ ਗਈ

Saturday, September 23, 2017

ਤਲਵੰਡੀ ਸਾਬੋ, ੨੩ ਸਤੰਬਰ (ਦਵਿੰਦਰ ਸਿੰਘ ਡੀ ਸੀ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਵਿਖੇ ਸਵੱਛ ਭਾਰਤ ਮੁਹਿੰਮ ਤਹਿਤ ਪ੍ਰਿੰਸੀਪਲ ਸ਼ਰਨਪ੍ਰੀਤ ਕੌਰ ਦੀ ਯੋਗ ਪ੍ਰੇਰਣਾ ਸਦਕਾ ਮਨਦੀਪ ਸਿੰਘ ਕੰਪਿਊਟਰ ਟੀਚਰ ਇੰਚਾਰਜ ਗੁਰੂ ਕਾਸ਼ੀ ਈਕੋ ਕਲੱਬ ਦੀ ਅਗਵਾਈ ਹੇਠ ਈਕੋ ਕਲੱਬ ਦੇ ਵਲੰਟੀਅਰਾਂ ਵੱਲੋਂ ਸਕੂਲ ਦੇ ਗਰਾਊਂਡ ਅਤੇ ਆਲੇ-ਦੁਆਲੇ ਦੀ ਸਫਾਈ ਕੀਤੀ ਗਈ ਜਿਸ ਦੌਰਾਨ ਵਲੰਟੀਅਰਾਂ ਵੱਲੋਂ ਫੁੱਲਾਂ ਦੀਆਂ ਕਿਆਰੀਆਂ ਵਿੱਚੋਂ ਨਦੀਨ ਪੁੱਟੇ ਗਏ, ਬੂਟਿਆਂ ਦੀ ਕਾਂਟ-ਛਾਂਟ ਕੀਤੀ ਗਈ ਅਤੇ ਕੂੜਾ-ਕਰਕਟ ਇਕੱਠਾ ਕਰਕੇ ਸਾਰਾ ਕੈਂਪਸ ਸਾਫ ਕੀਤਾ
Read Full Story

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਨੇ ਮਨਾਇਆ 'ਹਿੰਦੀ ਭਾਸ਼ਾ ਦਿਵਸ'

Thursday, September 14, 2017

ਤਲਵੰਡੀ ਸਾਬੋ, 14 ਸਤੰਬਰ (ਦਵਿੰਦਰ ਸਿੰਘ ਡੀ ਸੀ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵੱਲੋਂ `ਹਿੰਦੀ ਭਾਸ਼ਾ ਦਿਵਸ` ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਬੇਸਿਕ ਸਾਇੰਸ ਦੇ ਡੀਨ ਡਾ. ਲਾਭ ਸਿੰਘ ਸਿੰਘ ਖੀਵਾ ਅਤੇ ਵਿਭਾਗ ਦੇ ਮੁਖੀ ਡਾ. ਕਵਿਤਾ, ਡਾ. ਗਿਆਨੀ ਦੇਵੀ, ਪ੍ਰੋ. ਗੁਰਵਿੰਦਰ ਸਿੰਘ ਦੁਆਰਾ ਕੇਕ ਕੱਟ ਕੇ ਕੀਤੀ ਗਈ। ਇਸ ਪ੍ਰੋਗਰਾਮ ਵਿੱੱਚ ਵਿਦਿਆਰਥੀਆਂ ਨੇ ਭਾਸ਼ਣ ਅਤੇ ਕਵਿਤਾ ਪਾਠ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ, ਜਿਸ ਵਿੱਚ ਹਿੰਦੀ ਵਿਭਾਗ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਹਿੰਦੀ ਭਾਸ਼ਾ ਤੇ ਆਪਣੀ ਪਕੜ ਸਭ ਦੇ ਸਨਮੁਖ ਕੀਤੀ। ਇਸ
Read Full Story

10 ਹਜਾਰ ਦੇ ਕਰੀਬ ਨਸ਼ੀਲੀਆਂ ਗੋਲੀਆਂ ਗੱਡੀ ਸਮੇਤ ਫੜੀਆਂ, ਕਥਿਤ ਦੋਸ਼ੀ ਭੱਜਣ ਵਿੱਚ ਹੋਇਆ ਸਫਲ

Thursday, September 14, 2017

ਤਲਵੰਡੀ ਸਾਬੋ, 14 ਸਤੰਬਰ (ਦਵਿੰਦਰ ਸਿੰਘ ਡੀਸੀ)- ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਨਵੀਨ ਸਿੰਗਲਾ ਦੇ ਹੁਕਮਾਂ `ਤੇ ਪੁਲਿਸ ਵੱਲੋਂ ਬੀਤੇ ਦਿਨਾਂ ਤੋਂ ਨਸ਼ਾ ਤਸਕਰਾਂ ਖਿਲਾਫ ਆਰੰਭੀ ਮੁਹਿੰਮ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਨਾਰਕੋਟਿਕ ਸੈੱਲ ਦੇ ਏ. ਐੱਸ. ਆਈ ਗੋਰਾ ਸਿੰਘ ਨੇ ਇੱਕ ਮਾਰੂਤੀ ਅਲਟੋ ਕਾਰ ਵਿੱਚੋਂ 93600 ਨਸ਼ੀਲੀਆ ਗੋਲੀਆਂ ਬਰਾਮਦ ਕੀਤੀਆਂ ਹਨ, ਕਥਿਤ ਦੋਸ਼ੀ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲਸ ਨੇ ਧਾਰਾ 420 ਆਈ. ਪੀ. ਸੀ. ਅਤੇ ਸੈਕਸ਼ਨ 15 ਇੰਡੀਅਨ ਮੈਡੀਕਲ ਕੌਂਸਲ ਐਕਟ 1956 ਤਹਿਤ ਕਥਿਤ ਦੋਸ਼ੀ ਨਵਜੋਤ ਸਿੰਘ ਵਾਸੀ ਵੱਡਾ ਗੁੜਾ ਜਿਲ੍ਹਾ ਸਿਰਸਾ (ਹਰਿਆਣਾ)
Read Full Story

ਜਿਮਨਾਸਟਿਕ ਵਿੱਚ ਸਰਕਾਰੀ ਸਕੂਲ ਸੰਗਤ ਖੁਰਦ ਦੇ ਬੱਚਿਆਂ ਨੇ ਜਿੱਤੇ ਗੋਲਡ ਮੈਡਲ।

Thursday, September 14, 2017

ਤਲਵੰਡੀ ਸਾਬੋ 14 ਸਤੰਬਰ (ਦਵਿੰਦਰ ਸਿੰਘ ਡੀ ਸੀ)- ਬੀਤੇ ਦਿਨ ਸੰਪੰਨ ਹੋਈਆਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਨੇੜਲੇ ਪਿੰਡ ਸੰਗਤ ਖੁਰਦ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਉਕਤ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਸੰਗਤ ਖੁਰਦ ਦੇ ਲੜਕਿਆਂ ਅਤੇ ਲੜਕੀਆਂ ਨੇ ਜਿਮਨਾਸਟਿਕ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਗੋਲਡ ਮੈਡਲ ਹਾਸਿਲ ਕੀਤੇ।ਅੱਜ ਸਕੂਲ ਪੁੱਜਣ ਤੇ ਉਕਤ ਟੀਮ ਨੂੰ ਪਿੰਡ ਦੀ ਪੰਚਾਇਤ ਤੇ ਸਕੂਲ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ ਤੇ ਪਿੰਡ ਦੇ ਸਰਪੰਚ ਅੰਗਰੇਜ
Read Full Story

ਟੋਰਾਂਟੋ ਦੇ ਦਵਿੰਦਰ ਮਾਨ ਵੱਲੋਂ ਕੈਂਸਰ ਪੀੜਿਤ ਔਰਤ ਦੀ ਕੀਤੀ ਮੱਦਦ, ਅਗਲੇ ਮਹੀਨੇ ਦੀ ਦਵਾਈ ਲਈ ਰਾਸ਼ੀ ਭੇਜਣ ਦਾ ਵੀ ਕੀਤਾ ਵਾਅਦਾ

Sunday, August 20, 2017

ਤਲਵੰਡੀ ਸਾਬੋ, 20 ਅਗਸਤ (ਗੁਰਜੰਟ ਸਿੰਘ ਨਥੇਹਾ)- ਸਮਾਜ ਸੇਵੀ ਅਤੇ ਸਾਂਝੀ ਸੰਘਰਸ਼ ਕਮੇਟੀ ਦੇ ਪ੍ਰਧਾਨ ਜਸਪਾਲ ਗਿੱਲ ਅਤੇ ਜਸਵੀਰ ਸਿੱਧੂ ਬੁਰਜ ਸੇਮਾਂ ਵੱਲੋਂ ਟੋਰਾਂਟੋ ਰਹਿੰਦੇ ਐੱਨ ਆਰ ਆਈ ਵੀਰ ਦਵਿੰਦਰ ਮਾਨ ਵੱਲੋਂ ਖੇਤਰ ਦੇ ਪਿੰਡ ਬੁਰਜ ਸੇਮਾਂ ਦੀ ਬਲੱਡ ਕੈਂਸਰ ਨਾਲ ਪੀੜਿਤ ਇੱਕ ਗ਼ਰੀਬ ਔਰਤ ਦੀ ਛੇ ਹਜਾਰ ਰੁਪਏ ਨਗਦ ਰਾਸ਼ੀ ਦੇ ਕੇ ਮਾਲੀ ਮੱਦਦ ਕੀਤੀ ਹੈ ਅਤੇ ਹੋਰ ਵੀ ਮੱਦਦ ਕਰਨ ਦਾ ਪਰਿਵਾਰ ਨੂੰ ਭਰੋਸਾ ਦਿੱਤਾ। ਜਿਕਰਯੋਗ ਹੈ ਕਿ ਪਿਛਲੇ 5 ਸਾਲਾਂ ਤੋਂ ਬਲੱਡ ਕੈਂਸਰ ਨਾਲ ਪੀੜਤ ਜਸਵਿੰਦਰ ਕੌਰ ਜ਼ਿੰਦਗੀ ਅਤੇ ਮੌਤ ਨਾਲ ਖੇਡ ਰਹੀ ਹੈ। ਗਰੀਬ ਜਾਤੀ ਨਾਲ
Read Full Story

ਸ੍ਰੀ ਸਾਹਿਬ ਸਬੰਧੀ ਇਟਲੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਨੇ ਮੰਦਭਾਗਾ ਕਰਾਰ ਦਿੱਤਾ

Wednesday, May 17, 2017

ਤਲਵੰਡੀ ਸਾਬੋ, ੧੭ ਮਈ (ਦਵਿੰਦਰ ਸਿੰਘ ਡੀ ਸੀ)- ਸਿੱਖਾਂ ਦੇ ਸ੍ਰੀ ਸਾਹਿਬ ਪਹਿਨਣ ਸਬੰਧੀ ਚੱਲ ਰਹੇ ਇੱਕ ਕੇਸ ਦੀ ਸੁਣਵਾਈ ਦੌਰਾਨ ਇਟਲੀ ਦੀ ਸਰਵ ਉੱਚ ਅਦਾਲਤ ਵੱਲੋਂ ਦੇਸ਼ ਅੰਦਰ ਵਸਦੇ ਸਮੁੱਚੇ ਸਿੱਖਾਂ ਦੇ ਸ੍ਰੀ ਸਾਹਿਬ ਪਹਿਨਣ ਤੇ ਪੂਰਨ ਪਾਬੰਦੀ ਲਾਉਣ ਦੇ ਦਿੱਤੇ ਫੈਸਲੇ ਨੂੰ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (੯੬ਵੇਂ ਕ੍ਰੋੜੀ) ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਮੰਦਭਾਗਾ ਕਰਾਰ ਦਿੱਤਾ ਹੈ।ਅੱਜ ਬੁੱਢਾ ਦਲ ਮੁੱਖ ਅਸਥਾਨ ਗੁ:ਬੇਰ ਸਾਹਿਬ ਦੇਗਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ
Read Full Story

ਪੁਲਿਸ ਚੌਂਕੀ ਇਤਲਾਹ ਦੇਣ ਗਏ ਨੌਜਵਾਨ ਨੂੰ ਪੁਲਿਸ ਮੁਲਾਜ਼ਮਾਂ ਨੇ ਚਾੜ੍ਹਿਆ ਕੁਟਾਪਾ

Wednesday, May 17, 2017

ਤਲਵੰਡੀ ਸਾਬੋ, 17 ਮਈ (ਦਵਿੰਦਰ ਸਿੰਘ ਡੀ ਸੀ / ਗੁਰਜੰਟ ਸਿੰਘ ਨਥੇਹਾ)- ਜ਼ਮੀਨੀ ਵਿਵਾਦ ਦੇ ਚਲਦਿਆਂ ਅਦਾਲਤੀ ਸਟੇਅ ਹੋਣ ਦੇ ਬਾਵਜ਼ੂਦ ਵਿਰੋਧੀਆਂ ਵੱਲੋਂ ਖ਼ੇਤ ਵਿੱਚ ਵੜ ਕੇ ਵਾਹੀ ਕਰਨ ਦੀ ਇਤਲਾਹ ਦੇਣ ਗਏ ਇੱਕ ਨੌਜਵਾਨ ਉੱਪਰ ਟੁੱਟੇ ਪੁਲਸੀਆ ਕਹਿਰ ਕਾਰਨ ਨੌਜਵਾਨ ਨੂੰ ਆਪਣੇ ਡਾਕਟਰੀ ਇਲਾਜ ਲਈ ਸਿਵਲ ਹਸਪਤਾਲ ਤਲਵੰਡੀ ਸਾਬੋ ਦਾਖਿਲ ਹੋਣਾ ਪਿਆ ਜਦੋਂ ਕਿ ਪੁਲਿਸ ਨੇ ਇਹਨਾਂ ਦੋਸ਼ਾਂ ਨੂੰ ਬਿਲਕੁਲ ਝੂਠੇ ਅਤੇ ਬੇ ਬੁਨਿਆਦ ਦੱਸਿਆ ਹੈ। ਸਿਵਲ ਹਸਪਤਾਲ ਤਲਵੰਡੀ ਸਾਬੋ ਵਿੱਚ ਜ਼ੇਰੇ ਇਲਾਜ਼ ਪੀੜਤ ਗੁਰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਆਪਣੇ ਹੀ ਪਿੰਡ ਸੀਂਗੋ
Read Full Story

ਸਾਬਕਾ ਵਿਧਾਇਕ ਸਿੱਧੂ ਨੇ ਵਰਕਰਾਂ ਦੇ ਕੰਮਾਂ ਕਾਰਾਂ ਨੂੰ ਲੈ ਕੇ ਕਿਸੇ ਕਿਸਮ ਦਾ ਧੱਕਾ ਨਾ ਹੋਣ ਦੇਣ ਦਾ ਦੁਆਇਆ ਵਿਸ਼ਵਾਸ

Wednesday, May 17, 2017

ਤਲਵੰਡੀ ਸਾਬੋ, 17 ਮਈ (ਦਵਿੰਦਰ ਸਿੰਘ ਡੀ ਸੀ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਹਲਕਾ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਪਿਛਲੇ ਦਿਨਾਂ ਤੋਂ ਹਲਕੇ ਦੇ ਪਿੰਡਾਂ ਸ਼ਹਿਰਾਂ ਦੇ ਅਕਾਲੀ ਭਾਜਪਾ ਵਰਕਰਾਂ ਨਾਲ ਕੀਤੀਆਂ ਜਾ ਰਹੀਆਂ ਮਿਲਣੀਆਂ ਦੌਰਾਨ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਹੈ ਕਿ ਭਾਂਵੇ ਪੰਜਾਬ ਵਿੱਚ ਸਰਕਾਰ ਬਦਲ ਚੁੱਕੀ ਹੋਵੇ ਪ੍ਰੰਤੂ ਵਰਕਰਾਂ ਦੇ ਜਾਇਜ ਕੰਮਾਂ ਕਾਰਾਂ ਵਿੱਚ ਕਿਸੇ ਕਿਸਮ ਦਾ ਧੱਕਾ ਅਫਸਰਸ਼ਾਹੀ ਜਾਂ ਸਰਕਾਰੀ ਧਿਰ ਵੱਲੋਂ ਨਹੀ ਹੋਣ ਦਿੱਤਾ ਜਾਵੇਗਾ। ਪਿਛਲੇ ਕਈ ਦਿਨਾਂ ਤੋਂ ਆਪਣੀ
Read Full Story

ਹਰਿ ਕੀ ਪਾਉੜੀ ਤੋਂ ਗ੍ਰਿਫਤਾਰ ਕਰਕੇ ਜੇਲ੍ਹ ਭੇਜੇ ਸਿੰਘਾਂ ਨੂੰ ਰਿਹਾਅ ਕਰਵਾਏ ਦਿੱਲੀ ਅਤੇ ਸ਼੍ਰੋਮਣੀ ਕਮੇਟੀ- ਜਥੇਦਾਰ ਦਾਦੂਵਾਲ

Wednesday, May 17, 2017

ਤਲਵੰਡੀ ਸਾਬੋ, 17 ਮਈ (ਦਵਿੰਦਰ ਸਿੰਘ ਡੀ ਸੀ)- ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿ ਕੀ ਪਾਉੜੀ ਹਰਿਦੁਆਰ ਦੀ ਉਸਾਰੀ ਲਈ ਚੱਲ ਰਹੇ ਸੰਘਰਸ਼ ਵਿੱਚ ਸ਼ਾਮਿਲ ਹੋਈ ਸ਼੍ਰੋਮਣੀ ਗੁਰਦੁਆਰ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ `ਤੇ ਦਿੱਤੇ ਸੱਦੇ ਅਨੁਸਾਰ 14 ਮਈ ਨੂੰ ਜਪੁਜੀ ਸਾਹਿਬ ਦਾ ਪਾਠ ਅਤੇ ਅਰਦਾਸ ਕਰਨ ਲਈ ਹਰਿਦੁਆਰ ਇਲਾਕੇ ਦੇ ਪਿੰਡਾਂ ਦੇ ਸਿੱਖ ਹਰਿ ਕੀ ਪਾਉੜੀ ਗੁਰਦੁਆਰਾ ਗਿਆਨ ਗੋਦੜੀ ਮੂਲ ਸਥਾਨ `ਤੇ ਪਹੁੰਚਣ ਵਿੱਚ ਸਫਲ ਹੋਏ ਅਤੇ ਭਾਈ ਜੋਗਾ ਸਿੰਘ ਪ੍ਰਧਾਨ ਸਰਬੱਤ ਖਾਲਸਾ ਗਿਆਨ
Read Full Story

ਪਿੰਡ ਲੇਲੇਵਾਲਾ ਦੇ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ

Friday, May 12, 2017

ਤਲਵੰਡੀ ਸਾਬੋ, 12 ਮਈ (ਦਵਿੰਦਰ ਸਿੰਘ ਡੀ ਸੀ)- ਪੰਜਾਬ ਅੰਦਰ ਪਿਛਲੇ ਕਈ ਸਾਲਾਂ ਤੋਂ ਕਰਜ਼ਿਆਂ ਤੋਂ ਤੰਗ ਆ ਕੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦਾ ਮਾੜਾ ਦੌਰ ਰੁਕਣ ਦੀ ਨਾਮ ਨਹੀਂ ਲੈ ਰਿਹਾ। ਨਵੀਂ ਸਰਕਾਰ ਵੱਲੋਂ ਕਰਜਾ ਮੁਆਫੀ ਕੀਤੇ ਜਾਣ ਦੇ ਵਾਅਦੇ ਅਜੇ ਅਮਲੀ ਰੂਪ ਅਖਤਿਆਰ ਨਾ ਕਰਨ ਕਰਕੇ ਇਹ ਮਾੜਾ ਰੁਝਾਨ ਰੁਕਣ ਦਾ ਨਾਮ ਨਹੀ ਲੈ ਰਿਹਾ। ਇਸੇ ਤਰ੍ਹਾਂ ਦਾ ਹੀਇੱਕ ਮਾਮਲਾ ਅੱਜ ਨੇੜਲੇ ਪਿੰਡ ਲੇਲੇਵਾਲਾ ਵਿਖੇ ਸਾਹਮਣੇ ਆਇਆ ਜਿੱਥੇ ਲੱਖਾਂ ਰੁਪਏ ਦੇ ਕਰਜ਼ਈ ਇੱਕ ਸਾਧਾਰਨ ਪਰਿਵਾਰ ਦੇ ਇੱਕੋ- ਇੱਕ ਕਮਾਊ ਪੁੱਤਰ ਨੇ
Read Full Story

ਬੇਅਦਬੀ ਘਟਨਾਵਾਂ ਨੂੰ ਰੋਕਣ ਲਈ ਬਰਗਾੜੀ ਵਿਖੇ ਸਿੱਖ ਜਥੇਬੰਦੀਆਂ ਦੀ ਮੀਟਿੰਗ 1 ਜੂਨ ਨੂੰ

Wednesday, May 10, 2017

ਤਲਵੰਡੀ ਸਾਬੋ, 11 ਮਈ (ਦਵਿੰਦਰ ਸਿੰਘ ਡੀ ਸੀ)- ਪੰਜਾਬ ਵਿੱਚ ਬੀਤੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰਬਾਣੀ ਦੇ ਗੁਟਕਿਆਂ ਦੀ ਬੇਅਦਬੀ ਦੀਆਂ ਸ਼ੁਰੂ ਹੋਈਆਂ ਘਟਨਾਵਾਂ ਦਾ ਅਜੇ ਤੱਕ ਵੀ ਨਾ ਰੁਕਣਾ ਚਿੰਤਾਜਨਕ ਹੈ। ਜਿੱਥੇ ਪੰਜਾਬ ਵਿੱਚ ਰਾਜ ਕਰ ਚੁੱਕੀ ਅਕਾਲੀ ਭਾਜਪਾ ਸਰਕਾਰ ਨੇ ਬੇਅਬਦੀ ਘਟਨਾਵਾਂ ਨੂੰ ਰੋਕਣ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ ਉਵੇਂ ਹੀ ਮੌਜੂਦਾ ਕਾਂਗਰਸ ਸਰਕਾਰ ਵੀ ਬੇਅਬਦੀ ਘਟਨਾਵਾਂ ਨੂੰ ਰੋਕਣ ਲਈ ਸੰਜੀਦਾ ਨਜਰ ਨਹੀਂ ਆ ਰਹੀ ਇਸੇ ਲਈ ਬੇਅਦਬੀ ਘਟਨਾਵਾਂ ਨੂੰ ਰੋਕਣ ਲਈ ਕੋਈ ਠੋਸ ਪ੍ਰੋਗਰਾਮ ਉਲੀਕਣ ਲਈ ਸਰਬੱਤ
Read Full Story

ਯਾਦਵਿੰਦਰਾ ਕਾਲਜ ਦੀ ਵਿਦਿਆਰਥਣ ਪ੍ਰਿਆ ਮਿੱਤਲ ਨੇ ਬੀ. ਟੈੱਕ ਪਹਿਲੇ ਭਾਗ ਦੀ ਪ੍ਰੀਖਿਆ ਵਿੱਚ ਯੁਨੀਵਰਸਿਟੀ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ

Wednesday, May 3, 2017

ਤਲਵੰਡੀ ਸਾਬੋ, 3 ਮਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਯਾਦਵਿੰਦਰਾ ਕਾਲਜ ਆਫ ਇੰਜਨੀਅਰਿੰਗ ਵਿੱਚ ਪੜ੍ਹਦੀ ਤਲਵੰਡੀ ਸਾਬੋ ਦੀ ਵਿਦਿਆਰਥਣ ਪ੍ਰਿਆ ਮਿੱਤਲ ਨੇ ਪੰਜਾਬੀ ਯੂਨੀਵਰਸਿਟੀ ਵੱਲੋਂ ਬੀਤੇ ਦਿਨ ਲਈ ਬੀ. ਟੈੱਕ ਪਹਿਲੇ ਭਾਗ ਦੀ ਪ੍ਰੀਖਿਆ ਵਿੱਚ ਸਮੁੱਚੀ ਯੁਨੀਵਰਸਿਟੀ ਵਿੱਚੋਂ ਤੀਜਾ ਸਥਾਨ ਹਾਸਿਲ ਕਰਕੇ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਤਲਵੰਡੀ ਸਾਬੋ ਮੇਨ ਬਜਾਰ ਦੇ ਨੇੜੇ ਚੌਧਰੀ ਮੁਹੱਲਾ ਵਿੱਚ ਰਹਿਣ ਵਾਲੇ ਰਾਕੇਸ਼ ਕੁਮਾਰ ਅਤੇ ਆਸ਼ਾ ਮਿੱਤਲ ਦੀ ਪੁੱਤਰੀ ਪ੍ਰਿਆ ਮਿੱਤਲ ਨੇ ਪੰਜਾਬੀ ਯੁਨੀਵਰਸਿਟੀ ਪਟਿਆਲਾ ਵੱਲੋਂ ਲਈ ਗਈ
Read Full Story

ਇਸਾਈ ਭਾਈਚਾਰੇ ਨੂੰ ਭਵਨ ਬਣਾਉਣ ਲਈ ਵਿਧਾਇਕ ਸਿੱਧੂ ਵੱਲੋਂ ਦੋ ਲੱਖ ਰੁਪਏ ਦੇਣ ਦਾ ਅੈਲਾਨ। ਇਸਾਈ ਭਾਈਚਾਰੇ ਦੇ ਲੋਕਾਂ ਨੇ ਚੋਣਾਂ ਵਿੱਚ ਵਿਧਾਇਕ ਸਿੱਧੂ ਦਾ ਸਮੱਰਥਨ ਕਰਨ ਦਾ ਦਿੱਤਾ ਭਰੋਸਾ।

Saturday, December 10, 2016

ਤਲਵੰਡੀ ਸਾਬੋ, 10 ਦਸੰਬਰ (ਦਵਿੰਦਰ ਸਿੰਘ ਡੀਸੀ)- ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ੨੫ ਦਸੰਬਰ ਮੌਕੇ ਦੁਨੀਆ ਭਰ ਵਿੱਚ ਮਨਾਏ ਜਾਂਦੇ ਕ੍ਰਿਸਮਿਸ ਦੇ ਤਿਉਹਾਰ ਸਬੰਧੀ ਸਮਾਗਮ ਹੁਣੇ ਤੋਂ ਸ਼ੁਰੂ ਹੋ ਗਏ ਹਨ।ਇਸੇ ਸੰਦਰਭ ਵਿੱਚ ਦੋ ਸਮਾਗਮ ਅੱਜ ਨੇੜਲੇ ਪਿੰਡਾਂ ਭਾਗੀਵਾਂਦਰ ਤੇ ਸੀਂਗੋ ਵਿਖੇ ਇਸਾਈ ਭਾਈਚਾਰੇ ਵੱਲੋਂ ਆਯੋਜਿਤ ਕੀਤੇ ਗਏ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ। ਇਸ ਮੌਕੇ ਪਾਸਟਰ ਵਿਨੋਦ ਨੇ ਇਸਾਈ ਭਾਈਚਾਰੇ ਵਿੱਚ ਕ੍ਰਿਸਮਿਸ ਦੇ ਮਹੱਤਵ ਅਤੇ ਪ੍ਰਭੂ ਯਿਸੂ ਮਸੀਹ ਦੇ ਜਨਮ ਮੌਕੇ
Read Full Story

ਸਰਬੱਤ ਖਾਲਸਾ ਨੂੰ ਸਫਲ ਬਣਾਉਣ ਤੇ ਸਰਬੱਤ ਖਾਲਸਾ ਜਥੇਦਾਰ ਸਾਹਿਬਾਨ ਨੇ ਸੰਗਤਾਂ ਦਾ ਕੀਤਾ ਧੰਨਵਾਦ।

Friday, December 9, 2016

ਤਲਵੰਡੀ ਸਾਬੋ, ੯ ਦਸੰਬਰ (ਦਵਿੰਦਰ ਸਿੰਘ ਡੀ ਸੀ)- ਬੀਤੇ ਸਮੇਂ ਵਿੱਚ ਚੱਬਾ ਵਿਖੇ ਹੋਏ ਸਰਬੱਤ ਖਾਲਸਾ ਵੱਲੋਂ ਥਾਪੇ ਵੱਖ ਵੱਖ ਤਖਤ ਸਾਹਿਬਾਨ ਦੇ ਜਥੇਦਾਰਾਂ ਵੱਲੋਂ ੮ ਦਸੰਬਰ ਨੂੰ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤਲਵੰਡੀ ਸਾਬੋ ਵਿਖੇ ਬੁਲਾਏ ਸਰਬੱਤ ਖਾਲਸਾ ਦੇ ਬੀਤੇ ਕੱਲ੍ਹ ਸਰਕਾਰੀ ਰੋਕਾਂ ਦੇ ਬਾਵਜੂਦ ਵੱਡੀ ਗਿਣਤੀ ਸੰਗਤਾਂ ਦੇ ਪੁੱਜ ਜਾਣ ਦੇ ਚਲਦਿਆਂ ਸਫਲ ਹੋ ਜਾਣ ਤੇ ਸਰਬੱਤ ਖਾਲਸਾ ਜਥੇਦਾਰਾਂ ਨੇ ਸਮੁੱਚੀਆਂ ਸੰਗਤਾਂ, ਜਥੇਬੰਦੀਆਂ ਤੇ ਆਖੰਡ ਪਾਠ ਸਾਹਿਬ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਹੈ। ਅੱਜ ਸ਼ਾਮ ਨੂੰ
Read Full Story

ਸ਼ਹੀਦ ਭਗਤ ਸਿੰਘ ਕਿਤਾਬਾਂ ਪੜ੍ਹਨ ਦਾ ਸ਼ੌਕੀਨ ਸੀ- ਪ੍ਰੋ. ਜਗਮੋਹਨ ਸਿੰਘ ਭਗਤ ਸਿੰਘ ਦੀ ਜੀਵਨੀ ਸੁਣ ਕੇ ਦਰਸ਼ਕ ਹੋਏ ਭਾਵੁਕ ਨੌਜਵਾਨਾਂ ਨੂੰ ਭਗਤ ਸਿੰਘ ਦੇ ਪਾਏ ਪੂਰਨਿਆਂ 'ਤੇ ਚੱਲਣ ਦੀ ਕੀਤੀ ਅਪੀਲ

Friday, December 9, 2016

ਤਲਵੰਡੀ ਸਾਬੋ, 9 ਦਸੰਬਰ (ਦਵਿੰਦਰ ਸਿੰਘ ਡੀ ਸੀ)- ਸ਼ਹੀਦ ਭਗਤ ਸਿੰਘ ਦੇ ਭਾਣਜੇ, ਉਹਨਾਂ ਦੀ ਛੋਟੀ ਭੈਣ ਅਮਰ ਕੌਰ ਦੇ ਬੇਟੇ ਅਤੇ ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਪ੍ਰੋ. ਜਗਮੋਹਨ ਸਿੰਘ ਨੇ ਸ਼ਹੀਦ ਭਗਤ ਸਿੰਘ ਯਾਦਗਾਰੀ ਮੰਚ ਥਰਾਜ ਦੁਆਰਾ ਸਕੂਲ ਵਿੱਚ ਕਰਵਾਏ ਗਏ ਇੱਕ ਸਮਾਗਮ ਵਿਖੇ ਮੁੱਖ ਬੁਲਾਰੇ ਦੇ ਤੌਰ `ਤੇ ਸ਼ਿਰਕਤ ਕੀਤੀ ਅਤੇ ਭਗਤ ਸਿੰਘ ਦੀ ਵਿਚਾਰ ਧਾਰਾ ਜੁੜਨ ਦੀ ਅਪੀਲ ਕੀਤੀ। ਜਗਮੋਹਨ ਸਿੰਘ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਨਾਲ ਜੁੜੀਆਂ ਕਈ ਕਹਾਣੀਆਂ ਸੁਣਾ ਕੇ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਜਾਗ੍ਰਿਤ ਕੀਤਾ। ਪ੍ਰੋ. ਜੀ ਨੇ ਕਿਹਾ ਕਿ ਇੱਕ
Read Full Story

1 2 3 > >>
Powered by Arash Info Corpopration