Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਬਲਾਕ ਸਮਿਤਿ ਰਾਜਪੁਰਾ ਨੂੰ ਮਿਲਿਆ ਦੀਨਦਯਾਲ ਉਪਾਧਿਆ 2019 ਦਾ ਪਹਿਲਾ ਇਨਾਮ

Friday, September 20, 2019

ਰਾਜਪੁਰਾ (ਰਾਜੇਸ ਡਾਹਰਾ) ਬਲਾਕ ਸਮਿਤਿ ਦੇ ਚੇਅਰਮੈਨ ਸਰਬਜੀਤ ਸਿੰਘ ਮਾਣਕਪੁਰ ਅਤੇ ਵਾਈਸ ਚੇਅਰਮੈਨ ਨੰਦਲਾਲ ਦੀ ਅਗੁਵਾਈ ਵਿੱਚ ਅੱਜ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਘਰ ਇੱਕ ਮੀਟਿੰਗ ਸੱਦੀ ਗਈ, ਜਿਥੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਇੱਕ ਸਰਵੇ ਦੌਰਾਨ ਰਾਜਪੁਰਾ ਬਲਾਕ ਸਮਿਤਿ ਨੂੰ ਦੀਨ ਦਿਆਲ ਉਪਾਧਿਆ ਸਸ਼ਕਤੀਕਰਨ 2019 ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜੋ ਰਾਜਪੁਰਾ ਲਈ ਵੱਡੀ ਖੁਸ਼ੀ ਦੀ ਗੱਲ ਹੈ।ਉਹਨਾ ਕਿਹਾ ਕਿ ਿੲ ਅਵਾਰਡ ਦੇ ਨਾਲ ਬਲਾਕ ਸਮਿਤਿ ਰਾਜਪੁਰਾ
Read Full Story

ਗੁਰੂ ਨਾਨਕ ਬਾਣੀ ਅਤੇ ਚੜਦੀਕਲਾ ਦਾ ਸੰਕਲਪ ਵਿਸ਼ੇ ’ਤੇ ਕਰਵਾਇਆ ਸੈਮੀਨਾਰ

Wednesday, September 18, 2019

ਪਟਿਆਲਾ, 18 ਸਤੰਬਰ(ਪੀ.ਐਸ.ਗਰੇਵਾਲ) ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਅਤੇ ਗੁਰੂ ਗੋਬਿੰਦ ਸਿੰਘ ਚੇਅਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਉਲੀਕੇ ਸਮਾਗਮਾਂ ਦੀ ਲੜੀ ਵਿਚ ਮਹੀਨਾਵਾਰ ਸੈਮੀਨਾਰ ‘ਨਾਨਕ ਨਾਮ ਚੜਦੀਕਲਾ: ਗੁਰੂ ਨਾਨਕ ਬਾਣੀ ਅਤੇ ਚੜਦੀਕਲਾ ਦਾ ਸੰਕਲਪ’ ਵਿਸ਼ੇ ‘ਤੇ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿਚ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਬੀ. ਐਸ. ਘੁੰਮਣ ਨੇ ਕਿਹਾ ਕਿ ਇਕੀਵੀਂ ਸਦੀ ਵਿਚ ਬਹੁਤ ਸਾਰੀਆਂ
Read Full Story

ਟਿਊਬਵੈਲ ਪਲਾਂਟੇਸ਼ਨ ਯੋਜਨਾ ਤਹਿਤ 100 ਫੱਲਦਾਰ ਪੌਦੇ ਲਗਾਏ

Monday, September 16, 2019

ਪਟਿਆਲਾ,16 ਸਤੰਬਰ(ਪੀ.ਐਸ.ਗਰੇਵਾਲ) - ਬਸੰਤ ਰਿਤੂ ਯੂਥ ਕਲੱਬ ਤਿ੍ਰਪੜੀ ਪਟਿਆਲਾ ਵੱਲੋਂ ਨਹਿਰੂ ਯੂਵਾ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਪਿੰਡ ਸਿਰਕਪੜਾ ਵਿਖੇ ਟਿਊਬਵੈਲ ਪਲਾਂਟੇਸ਼ਨ ਸਕੀਮ ਤਹਿਤ 593ਵਾਂ ਵਣ ਮਹਾਉਤਸਵ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਦੀ ਪ੍ਰਧਾਨਗੀ ਹਰਮੀਤ ਸਿੰਘ ਬੋਕਸਰ ਨੇ ਕੀਤੀ। ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਅਤੇ ਸਕੱਤਰ ਰੋਬਿਨ ਸਿੰਘ ਨੇ ਦੱਸਿਆ ਕਿ ਕਲੱਬ ਪਿਛਲੇ 8 ਸਾਲਾਂ ਤੋਂ ਪਿੰਡ ਪਿੰਡ ਜਾ ਕੇ ਕਿਸਾਨਾਂ ਦੇ ਟਿਊਬਵੈਲਾਂ ਉਪਰ ਫੱਲਦਾਰ ਪੌਦੇ ਲਗਾ ਰਿਹਾ ਹੈ। ਇਸੀ ਸਕੀਮ ਤਹਿਤ ਸਿਰਕੱਪੜਾ ਪਿੰਡ ਵਿਖੇ ਅੰਬ ਦਾ
Read Full Story

ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਅਤੇ ਸ਼ਿਕਾਇਤਾਂ ਦੇ ਹੱਲ ਲਈ ਪੈਨਸ਼ਨ ਅਦਾਲਤ ਦੇ ਫੈਸਲੇ ਨੂੰ ਲਾਗੂ ਕਰਨ ਲਈ ਪੱਤਰ ਕੀਤਾ ਜਾਰੀ

Saturday, September 14, 2019

ਧੂਰੀ 14 ਸਤੰਬਰ (ਮਹੇਸ਼ ਜਿੰਦਲ) ਪੰਜਾਬ ਸਰਕਾਰ ਦੀ ਤਰਫੋਂ ਪੈਨਸ਼ਨਰਾਂ ਦੇ ਕੇਸ ਅਤੇ ਹੋਰ ਸਮੱਸਿਆਵਾਂ ਦੇ ਹੱਲ ਲਈ ਜ਼ਿਲ੍ਹਾ ਕੁਲੈਕਟਰ ਦੀ ਪ੍ਰਧਾਨਗੀ ਹੇਠ ਇੱਕ ਪੈਨਸ਼ਨ ਅਦਾਲਤ ਹੋਈ। ਆਲ ਪੈਨਰਜ਼ ਬੇਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਪੰਚਾਇਤ ਜਗਦੀਸ਼ ਸ਼ਰਮਾ ਨੇ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਮੀਟਿੰਗ ਵਿੱਚ ਬੈਂਕ ਅਧਿਕਾਰੀਆਂ, ਖਜ਼ਾਨਾ ਅਧਿਕਾਰੀਆਂ ਨੂੰ ਇੱਕ ਪੱਤਰ ਜਾਰੀ ਕੀਤਾ। ਇਹ ਤੁਰੰਤ ਪੂਰਾ ਨਹੀਂ ਹੋਇਆ ਸੀ।ਸਾਰੇ ਲੀਡ ਬੈਂਕਾਂ ਦੇ ਚੀਫ ਮੈਨੇਜਰ ਨੂੰ ਆਰਡਰ ਜਾਰੀ ਕਰ ਦਿੱਤਾ ਗਿਆ ਹੈ। ਇਸ
Read Full Story

ਪਟੇਲ ਇੰਸਟੀਚਿਊਟ ਆਫ਼ ਮੈਨੇਜਮੈੰਟ ਅਤੇ ਤਕਨਾਲੋਜੀ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

Friday, September 13, 2019

ਰਾਜਪੁਰਾ, 13 ਸਤੰਬਰ( RAJESH DEHRA ) ਸਥਾਨਕ ਪਟੇਲ ਇੰਸਟੀਚਿਊਟ ਆਫ਼ ਮੈਨੇਜਮੈੰਟ ਅਤੇ ਤਕਨਾਲੋਜੀ ਦੇ ਡਾਇਰੈਕਟਰ ਡਾ. ਜਗੀਰ ਸਿੰਘ ਢੇਸਾ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਜਨਮਦਿਨ ਮੌਕੇ ਇੰਸਟੀਚਿਊਟ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕਰਨ ਲਈ ਸਮਾਰੋਹ ਕਰਵਾਇਆ ਗਿਆ। ਜਿਸ ਮੌਕੇ ਪਟੇਲ ਕਾਲਜ ਮੈਨੇਜਮੈਂਟ ਸੁਸਾਇਟੀ ਦੇ ਪ੍ਰਧਾਨ ਸ. ਗੁਰਿੰਦਰ ਸਿੰਘ ਦੂਆ ਨੇ ਵਧਾਈ ਸੰਦੇਸ਼ ਭੇਜ ਕੇ ਹਾਜ਼ਰੀ ਲਗਵਾਈ, ਜਦ ਕਿ ਵਾਈਸ ਪ੍ਰਧਾਨ ਸ਼੍ਰੀ ਰਾਜੇਸ਼ ਆਨੰਦ, ਜਰਨਲ ਸੈਕਟਰੀ ਸ਼੍ਰੀ ਸੁਰਿੰਦਰ ਕੌਸ਼ਲ, ਵਿੱਤ ਸੈਕਟਰੀ ਸ਼੍ਰੀਮਤੀ ਠਾਕੁਰੀ ਖੁਰਾਨਾ ਤੇ ਸੈਕਟਰੀ ਸ਼੍ਰੀ ਵਿਨੇ
Read Full Story

ਬਿਜਲੀ ਪਾਣੀ ਦਾ ਮੋਰਚਾ ਪੰਜਵੇਂ ਦਿਨ ਵਿੱਚ ਦਾਖਲ

Friday, September 13, 2019

ਪਟਿਆਲਾ, 13 ਸਤੰਬਰ (ਪੀ.ਐਸ.ਗਰੇਵਾਲ) ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਪੰਜਾਬ ਰਾਜ ਕਮੇਟੀ ਵਲੋਂ ਇੱਥੇ ਚਲਾਇਆ ਜਾ ਰਿਹਾ ਪੱਕਾ ਮੋਰਚਾ ਅੱਜ ਪੰਜਵੇਂ ਦਿਨ ਵਿੱਚ ਦਾਖਲ ਹੋ ਗਿਆ। ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਲੋਕਾਂ ਨੇ ਅੱਜ ਮੋਤੀ ਮਹਿਲ ਵੱਲ ਕੂਚ ਕੀਤਾ। ਅੱਜ ਦੇ ਇਕੱਠ ਵਿੱਚ ਹਜ਼ਾਰਾਂ ਲੋਕ, ਜਿਨਾਂ ਵਿੱਚ ਚੋਖੀ ਗਿਣਤੀ ਔਰਤਾਂ ਵੀ ਸ਼ਾਮਲ ਸਨ, ਕੇਂਦਰੀ ਅਤੇ ਸੂਬਾ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ ਖਿਲਾਫ ਰੋਸ ਪ੍ਰਗਟਾਉਂਦੇ, ਜੋਸ਼ ਭਰਪੂਰ ਨਾਹਰੇ ਲਾਉਂਦੇ ਹੋਏ ਸ਼ਾਮਲ ਹੋਏ। ਲੋਕੀ ਮੰਗ ਕਰ ਰਹੇ ਸਨ ਕਿ ਸੂਬੇ ਦੇ ਲੋਕਾਂ ਨੂੰ
Read Full Story

ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ' ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ, ਰੌਣੀ ਵਿਖੇ ਲੱਗਿਆ ਹਾੜ੍ਹੀ ਦਾ ਮੇਲਾ

Friday, September 13, 2019

ਰੌਣੀ/ਪਟਿਆਲਾ, 13 ਸਤੰਬਰ (ਪੀ ਐੱਸ ਗਰੇਵਾਲ)- ਵਾਤਾਵਰਣ ਨੂੰ ਸਾਫ਼ ਰੱਖਣ ਲਈ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਇਸ ਨੂੰ ਵੱਖ ਵੱਖ ਤਰੀਕਿਆਂ ਅਤੇ ਖੇਤੀ ਮਸ਼ੀਨਰੀ ਨਾਲ ਸਾਂਭਣ `ਤੇ ਜ਼ੋਰ ਦਿੰਦਿਆਂ ਪੰਜਾਬੀ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਬੀ.ਐਸ. ਘੁੰਮਣ ਨੇ ਕਿਹਾ ਕਿ ਕਿਸਾਨ, ਖੇਤੀ ਮਾਹਰਾਂ ਦੀ ਸਲਾਹ ਨਾਲ ਜਿੱਥੇ ਆਪਣੀ ਆਮਦਨ ਵਧਾ ਸਕਦੇ ਹਨ, ਉਥੇ ਹੀ ਆਪਣੇ ਖੇਤੀ ਖ਼ਰਚੇ ਘਟਾ ਕੇ ਵਾਤਾਵਰਣ ਵੀ ਸਾਫ਼ ਰੱਖ ਸਕਦੇ ਹਨ। ਡਾ. ਘੁੰਮਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਪਦਮ ਸ੍ਰੀ ਅਵਾਰਡੀ ਦੇ ਨਾਲ ਸਾਂਝੇ ਤੌਰ `ਤੇ ਸ੍ਰੀ
Read Full Story

ਗੁਦਾਮਾਂ ਦੀ ਸੂਸਰੀ ਵਿਰੁੱਧ ਪਿੰਡ ਨਿਵਾਸੀਆਂ ਵੱਲੋਂ ਨਾਅਰੇਬਾਜੀ

Thursday, September 12, 2019

ਧੂਰੀ, 12 ਸਤੰਬਰ (ਮਹੇਸ਼ ਜਿੰਦਲ) ਅੱਜ ਪਿੰਡ ਧਾਂਦਰਾ ਦੇ ਨਗਰ ਨਿਵਾਸੀਆਂ ਵੱਲੋਂ ਅਗਵਾਈ ਹੇਠ ਪਿੰਡ ਧਾਂਦਰਾ ਵਿਖੇ ਬਣੇ ਗੁਦਾਮਾਂ ਵਿੱਚੋਂ ਆ ਰਹੀ ਸੂਸਰੀ ਦੇ ਵਿਰੋਧ ’ਚ ਨਾਅਰੇਬਾਜੀ ਕੀਤੀ ਗਈ। ਪਿੰਡ ਦੇ ਆਗੂ ਧੰਨਾ ਸਿੰਘ,ਸਵਰਨ ਸਿੰਘ, ਕਿ੍ਰਸ਼ਨ ਸਿੰਘ, ਲਖਵੀਰ ਸਿੰਘ, ਤਰਲੋਚਨ ਸਿੰਘ, ਗੁਰਜੀਤ ਸਿੰਘ, ਗੱਗੀ ਸਿੰਘ, ਕੁਲਦੀਪ ਸਿੰਘ, ਪਰਮਜੀਤ ਸਿੰਘ, ਹਰਜਿੰਦਰ ਸਿੰਘ ਜਿੰਦਰ, ਪੰਚਾਇਤ ਮੈਂਬਰ ਪਰਮਜੀਤ ਸਿੰਘ ਪੰਮਾ ਨੇ ਦੋਸ਼ ਲਗਾਇਆ ਕਿ ਗੁਦਾਮਾਂ ਵਿੱਚੌਂ ਆ ਰਹੀ ਸੂਸਰੀ ਕਾਰਨ ਸਾਡਾ ਘਰਾਂ ਅੰਦਰ ਰਹਿਣਾ ਦੁੱਭਰ ਹੋ ਚੁੱਕਾ ਹੈ ਅਤੇ ਇਹ ਸੂਸਰੀ ਸਾਡੇ ਘਰਾਂ
Read Full Story

ਬਿਜਲੀ ਪਾਣੀ ਦਾ ਮੋਰਚਾ ਦੂਜੇ ਦਿਨ ਵੀ ਉਤਸ਼ਾਹ ਨਾਲ ਜਾਰੀ

Tuesday, September 10, 2019

ਪਟਿਆਲਾ : 10 ਸਤੰਬਰ (ਪੀ.ਐਸ.ਗਰੇਵਾਲ) ਭਾਰਤੀ ਇੰਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੇ ਸੱਦੇ ਤੇ ਕੱਲ ਤੋਂ ਆਰੰਭ ਹੋਇਆ ਪੱਕਾ ਮੋਰਚਾ ਅੱਜ ਇੱਥੇ ਦੂਜੇ ਦਿਨ ਵੀ ਜਾਰੀ ਰਿਹਾ। ਇਹ ਮੋਰਚਾ ਸੂਬੇ ਦੇ ਲੋਕਾਂ ਨੂੰ ਬਿਜਲੀ ਦੋ ਰੁਪਏ ਪ੍ਰਤੀ ਯੂਨਿਟ ਦਿੱਤੇ ਜਾਣ ਅਤੇ ਧਰਤੀ ਹੇਠਲੇ ਤੇ ਦਰਿਆਈ ਪਾਣੀਆਂ ਦੀ ਰਾਖੀ ਲਈ ਲਾਇਆ ਗਿਆ ਹੈ। ਜਿਕਰਯੋਗ ਹੈ ਕਿ ਸੰਘਰਸ਼ ਦੇ ਸਿੱਟੇ ਵਜੋਂ ਕੱਲ ਜਿਲਾ ਪ੍ਰਸ਼ਾਸ਼ਨ ਦੀ ਪਹਿਲਕਦਮੀ ’ਤੇ ਪਾਵਰਕੌਮ ਮੈਨੇਜਮੈਂਟ ਨਾਲ 11 ਸਤੰਬਰ ਦੀ ਮੋਹਾਲੀ ਵਿਖੇ ਗੱਲਬਾਤ ਤਹਿ ਹੋਈ ਹੈ। ਮੋਰਚੇ ਦੀ ਅਗਵਾਈ ਕਰ ਰਹੇ
Read Full Story

ਬਿਮਲਾ ਸ਼ਰਮਾ ਨ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸੀਨੀਅਰ ਵਾਇਸ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ

Tuesday, September 10, 2019

ਪਟਿਆਲਾ, 10 ਸਤੰਬਰ (ਪੀ ਐੱਸ ਗਰੇਵਾਲ)-ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਨਵ ਨਿਯੁਕਤ ਸੀਨੀਅਰ ਵਾਇਸ ਚੇਅਰਪਰਸਨ ਸ੍ਰੀਮਤੀ ਬਿਮਲਾ ਸ਼ਰਮਾ ਨੇ ਅੱਜ ਕਮਿਸ਼ਨ ਦੇ ਇੰਪਰੂਵਮੈਂਟ ਟਰੱਸਟ ਪਟਿਆਲਾ ਦੀ ਇਮਾਰਤ ਵਿਖੇ ਸਥਾਪਤ ਕੀਤੇ ਗਏ ਉਪ ਦਫ਼ਤਰ ਵਿਖੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੀ ਮੌਜੂਦਗੀ `ਚ ਆਪਣਾ ਅਹੁਦਾ ਸੰਭਾਲ ਲਿਆ।ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਸ੍ਰੀਮਤੀ ਬਿਮਲਾ ਸ਼ਰਮਾ ਨੂੰ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਜਿਸ ਤਰ੍ਹਾਂ ਸ੍ਰੀਮਤੀ ਬਿਮਲਾ ਨੇ ਲੰਮੇ ਅਰਸੇ ਤੋਂ ਕਾਂਗਰਸ ਪਾਰਟੀ `ਚ ਨਿਰਸਵਾਰਥ ਸੇਵਾ ਨਿਭਾਈ ਹੈ, ਉਸੇ ਤਰ੍ਹਾਂ ਹੀ
Read Full Story

ਚੰਦਰਯਾਨ-2 ਦਾ ਚੰਦਰਮਾ ਦੀ ਸਤਹਿ ਤੋਂ ਮਹਿਜ਼ 2.1 ਕਿਲੋਮੀਟਰ ਦੂਰ ਤੋਂ ਧਰਤੀ ਨਾਲੋਂ ਸੰਪਰਕ ਟੁੱਟਾ

Sunday, September 8, 2019

ਚੰਦਰਯਾਨ-2 ਦੀ 47 ਦਿਨਾਂ ਦੀ ਯਾਤਰਾ ਤੋਂ ਬਾਅਦ ਚੰਦਰਮਾ ਦੀ ਸਤਹਿ ਤੋਂ ਮਹਿਜ਼ 2.1 ਕਿਲੋਮੀਟਰ ਦੂਰ ਤੋਂ ਚੰਦਰਯਾਨ ਦਾ ਧਰਤੀ ਨਾਲੋਂ ਸੰਪਰਕ ਟੁੱਟ ਗਿਆ । ਇਸਰੋ ਨੇ ਕਿਹਾ ਕਿ ਸ਼ੁਰੂਆਤ ਵਿੱਚ ਸਭ ਕੁਝ ਠੀਕ ਸੀ ਪਰ ਚੰਦਰਮਾ ਦੀ ਸਤਹਿ ਦੇ ਆਖ਼ਰੀ 2.1 ਕਿਲੋਮੀਟਰ ਪਹਿਲਾਂ ਉਹਨਾਂ ਦਾ ਚੰਦਰਯਾਨ ਨਾਲੋਂ ਸੰਪਰਕ ਟੁੱਟ ਗਿਆ । ਅਮਰੀਕਾ, ਰੂਸ ਅਤੇ ਚੀਨ ਹੁਣ ਤੱਕ ਚੰਦਰਮਾ `ਤੇ ਆਪਣੇ ਪੁਲਾੜੀ ਵਾਹਨਾਂ ਦੀ ਸਾਫਟ ਲੈਂਡਿੰਗ ਕਰਵਾ ਸਕੇ ਹਨ ਅਤੇ ਭਾਰਤ ਇਸ ਕੜੀ ਵਿਚ ਚੌਥਾ ਦੇਸ਼ ਬਨਣ ਤੋਂ ਦੋ ਕਦਮ ਦੂਰ ਰਹੀ ਗਿਆ l ਚੰਦਰਯਾਨ-2 ਦਾ ਧਰਤੀ ਨਾਲੋਂ ਸੰਪਰਕ ਟੁੱਟਣ `ਤੇ ਇਸਰੋ
Read Full Story

ਓਬਰਾਏ ਵਲੋਂ ਸਾਨ੍ਹ ਨਾਲ ਮਾਰੇ ਗਏ ਅਮੀਰ ਸਿੰਘ ਦੇ ਪਰਿਵਾਰ ਨੂੰ 10 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਦਾ ਐਲਾਨ

Friday, September 6, 2019

ਪਟਿਆਲਾ 6 ਸਤੰਬਰ (ਪੀ ਐੱਸ ਗਰੇਵਾਲ) ) - ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ ਐੱਸ ਪੀ ਸਿੰਘ ਓਬਰਾਏ ਪਟਿਆਲਾ ਦੇ ਨਜ਼ਦੀਕ ਪਿੰਡ ਸਫੇੜਾ ਸਾਨ੍ਹ ਨਾਲ ਮਾਰੇ ਗਏ ਅਮੀਰ ਸਿੰਘ ਦੇ ਪਰਿਵਾਰ ਨੂੰ ਮਿਲਣ ਪੁੱਜੇ ਅਤੇ ਪਰਿਵਾਰ ਨੂੰ ਅਡੋਪਟ ਕਰਨ ਦਾ ਐਲਾਨ ਕਰ ਦਿੱਤਾ। 10 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਲਾਉਣ ਦਾ ਵੀ ਕੀਤਾ ਐਲਾਨ ।ਦੱਸ ਦੇਈਏ ਕਿ ਅਮੀਰ ਸਿੰਘ ਨੂੰ 15 ਜੁਲਾਈ ਵਾਲੇ ਦਿਨ ਸਾਨ੍ਹ ਹੱਥੋਂ ਜਾਨ ਤੋਂ ਹੱਥ ਧੋਣਾ ਪਿਆ ਸੀ ਅਤੇ ਇਸ ਤੋਂ ਬਾਅਦ ਪਟਿਆਲਾ ਵਿਖੇ ਕੈਂਡਲ ਮਾਰਚ ਵੀ ਕੱਢਿਆ ਗਿਆ ਸੀ ਅਤੇ ਪਰਿਵਾਰ ਵਲੋਂ ਹੁਣ ਮੁਆਵਜ਼ੇ ਦੇ ਲਈ ਅਦਾਲਤ
Read Full Story

ਰੌਬਿਨ ਮਾਡਲ ਸੀ. ਸੈਕੰ. ਸਕੂਲ ਦੀਆਂ ਟੀਮਾਂ ਨੇ ਕੀਤੀਆ ਸ਼ਾਨਦਾਰ ਪ੍ਰਾਪਤੀਆਂ

Thursday, September 5, 2019

ਧੂਰੀ,5 ਅਗਸਤ (ਮਹੇਸ਼ ਜਿੰਦਲ)65ਵੀਂ ਪੰਜਾਬ ਸਕੂਲ ਖੇਡਾਂ ਦੇ ਭਸੌੜ ਜੋਨ ਮੁਕਾਬਲਿਆਂ ਵਿਚ ਰੌਬਿਨ ਮਾਡਲ ਸੀ. ਸੈਕੰ. ਸਕੂਲ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ। ਸਕੂਲ ਦੀ ਪ੍ਰਿੰਸੀਪਲ ਮਧੂ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰੀ ਸੀਨੀ. ਸੈਕੰ. ਸਕੂਲ ਢਢੋਗਲ ਖੇੜੀ ਵਿਖੇ ਕਰਵਾਏ ਗਏ ਜੋਨ ਪਧਰ ਦੇ ਨੈਟਬਾਲ ਮੁਕਾਬਲਿਆਂ ਵਿੱਚ ਅੰਡਰ-14 ਮੁੰਡਿਆਂ ਦੀ ਟੀਮ ਨੇ ਪਹਿਲਾ, ਅੰਡਰ-17 ਅਤੇ ਅੰਡਰ-19 ਟੀਮਾਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਨੇ ਖਿਡਾਰੀਆਂ ਦਾ ਸਕੂਲ ਆਉਣ ਤੇ ਸਨਮਾਨ ਕੀਤਾ ਅਤੇ ਇਸ ਸ਼ਾਨਦਾਰ ਪ੍ਰਾਪਤੀ ਲਈ ਟੀਮ
Read Full Story

ਸੁਖਵਿੰਦਰ ਬਿੰਦਰਾ ਨੇ ਸੰਭਾਲਿਆ ਪੰਜਾਬ ਰਾਜ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਦਾ ਚਾਰਜ

Wednesday, September 4, 2019

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵੱਖ-ਵੱਖ ਬੋਰਡਾਂ, ਕਾਰਪੋਰੇਸ਼ਨਾਂ ਆਦਿ ਦੇ ਨਿਯੁਕਤ ਕੀਤੇ ਜਾ ਰਹੇ ਚੇਅਰਮੈਨ ਦੀ ਲੜੀ ਵਿਚ ਪੰਜਾਬ ਸਰਕਾਰ ਵਲੋਂ ਸ੍ਰ. ਸੁਖਵਿੰਦਰ ਸਿੰਘ ਬਿੰਦਰਾ ਨੂੰ ਪੰਜਾਬ ਰਾਜ ਯੂਥ ਵਿਕਾਸ ਬੋਰਡ ਦਾ ਚੇਅਰਮੈਨ ਨਿਯੁਕ ਕੀਤਾ ਗਿਆ ਜਿਸ ਦਾ ਚਾਰਜ ਉਹਨਾਂ ਨੇ ਮੰਗਲਵਾਰ ਨੂੰ ਸੰਭਾਲਿਆ ਅਤੇ ਇਸ ਦੇ ਨਾਲ ਹੀ ਉਹਨਾਂ ਨੂੰ ਰਾਜ ਮੰਤਰੀ ਦਾ ਰੁਤਬਾ ਦਿੱਤਾ ਗਿਆ । ਇਸ ਮੌਕੇ ਪੰਜਾਬ ਦੇ ਖੇਡ ਅਤੇ ਯੂਵਾ ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਿਸ਼ੇਸ਼ ਤੌਰ ਤੇ ਮੌਜੂਦ ਸਨ ਅਤੇ ਉਹਨਾਂ ਨੇ ਸ੍ਰ. ਬਿੰਦਰਾ ਦਾ ਮੁੰਹ ਮਿਠਾ ਕਰਵਾ ਕੇ
Read Full Story

ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਪਸ਼ੂਆਂ ਦੀ ਰਜਿਸਟ੍ਰੇਸ਼ਨ ਲਾਜਮੀ ਕਰਨ ਦਾ ਮਾਮਲਾ ਮੰਤਰੀ ਮੰਡਲ ਦੀ ਮੀਟਿੰਗ 'ਚ ਰੱਖਾਂਗਾ-ਧਰਮਸੋਤ

Tuesday, September 3, 2019

ਪਟਿਆਲਾ, 3 ਸਤੰਬਰ: (ਪੀ ਐੱਸ ਗਰੇਵਾਲ)-ਪੰਜਾਬ ਦੇ ਜੰਗਲਾਤ ਤੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਵਿਭਾਗਾਂ ਦੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਪਸ਼ੂਆਂ ਦੀ ਰਜਿਸਟ੍ਰੇਸ਼ਨ ਲਾਜਮੀ ਕਰਨ `ਤੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਉਹ ਅਵਾਰਾ ਪਸ਼ੂਆਂ ਦਾ ਸਮੱਸਿਆ ਦੇ ਹੱਲ ਲਈ ਪਸ਼ੂਆਂ ਦੀ ਰਸਿਟ੍ਰੇਸ਼ਨ ਲਾਜਮੀ ਕਰਨ ਦਾ ਮਾਮਲਾ ਮੰਤਰੀ ਮੰਡਲ ਦੀ ਮੀਟਿੰਗ `ਚ ਰੱਖਣਗੇ ਤਾਂ ਕਿ ਪਸ਼ੂਆਂ ਨੂੰ ਦੁੱਧ ਪੀਣ ਤੋਂ ਬਾਅਦ ਅਵਾਰਾ ਛੱਡਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕੇ। ਸ. ਧਰਮਸੋਤ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ
Read Full Story

ਜੁਡੀਸ਼ੀਅਲ ਅਦਾਲਤ ਚ ਜ਼ਹਿਰ ਪਿਆਲਾ ਪੀਣ ਵਾਲਾ ਕਿਸਾਨ ਮੌਤ ਹੱਥੋਂ ਹਾਰਿਆ। ਸਿਰੇ ਦੀ ਸੰਗੀਨ ਇਸ ਘਟਨਾ ਨੇ ਇਨਸਾਫ਼ ਦਾ ਜਨਾਜ਼ਾ ਕੱਢ ਦਿੱਤੈ- ਸ਼ਿੰਗਾਰਾ ਮਾਨ

Saturday, August 31, 2019

ਤਲਵੰਡੀ ਸਾਬੋ, 31 ਅਗਸਤ (ਗੁਰਜੰਟ ਸਿੰਘ ਨਥੇਹਾ)- ਵਕਤ ਦੇ ਇੱਕ ਅਣਅਧਿਕਾਰਤ ਹਾਕਮ, ਪਿੰਡ ਵਿਚਲੇ ਉਸ ਦੇ ਕੁਝ ਪਿਛਲੱਗ ਅਤੇ ਕੁਝ ਪੁਲੀਸ ਅਧਿਕਾਰੀਆਂ ਦੇ ਨਾਪਾਕ ਗੱਠਜੋੜ ਉਪਰ ਜ਼ਮੀਨ ਖੋਹਣ ਦੇ ਸੰਗੀਨ ਦੋਸ਼ ਲਾਉਂਦਿਆਂ ਜਿਸ ਕਿਸਾਨ ਗੁਰਸੇਵਕ ਸਿੰਘ ਨੇ ਬੀਤੇ ਕੱਲ੍ਹ ਅਦਾਲਤ ਦੇ ਅਹਾਤੇ ਵਿੱਚ ਜ਼ਹਿਰ ਪਿਆਲਾ ਪੀ ਲਿਆ ਸੀ ਦੋ ਪੁੱਤਰਾਂ ਦਾ ਬਾਪ ਉਕਤ ਕਿਸਾਨ ਬੀਤੀ ਦੇਰ ਰਾਤ ਜ਼ਿੰਦਗੀ ਮੌਤ ਦੀ ਲੜਾਈ ਵਿੱਚ ਮੌਤ ਹੱਥੋਂ ਹਾਰ ਗਿਆ। ਇਹ ਖ਼ਬਰ ਲਿਖੇ ਜਾਣ ਦੇ ਵਕਤ ਉਸ ਦੀ ਮ੍ਰਿਤਕ ਦੇਹ ਦਾ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿੱਚ ਡਾਕਟਰਾਂ ਵੱਲੋਂ ਪੋਸਟਮਾਰਟਮ ਵੀ
Read Full Story

ਸ੍ਰੀ ਗੁਰੂ ਨਾਨਕ ਦੇ ਸੰਦੇਸ਼ ਕਿਰਤ ਕਰੋ 'ਤੇ ਅਮਲ ਕਰੇ ਹਰ ਵਿਅਕਤੀ, ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ ਨਿਕਲ ਜਾਵੇਗਾ-ਪ੍ਰੋ. ਘੁੰਮਣ

Tuesday, August 27, 2019

ਪਟਿਆਲਾ, 27 ਅਗਸਤ (ਪੀ ਐੱਸ ਗਰੇਵਾਲ)-ਪੰਜਾਬੀ ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋ. ਬੀ.ਐਸ. ਘੁੰਮਣ ਨੇ ਅੱਜ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਤ ਕੀਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਾ ਦੌਰਾ ਕੀਤਾ। ਇਸ ਮੌਕੇ ਮਹਿੰਦਰਾ ਕਾਲਜ ਤੋਂ ਪੁੱਜੇ ਵਿਦਿਆਰਥੀਆਂ ਅਤੇ ਬਿਊਰੋ ਦੇ ਰਿਸੋਰਸ ਪਰਸਨਜ ਨੂੰ ਸੰਬੋਧਨ ਕਰਦਿਆਂ ਪ੍ਰੋ. ਘੁੰਮਣ ਨੇ ਕਿਹਾ ਕਿ ਜੇਕਰ ਹਰ ਵਿਅਕਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ `ਕਿਰਤ ਕਰੋ` `ਤੇ ਅਮਲ ਕਰੇ ਤਾਂ ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ ਨਿਕਲ ਆਵੇਗਾ।
Read Full Story

ਮੌਸਮ ਵਿਭਾਗ ਵੱਲੋਂ 29, 30 ਅਤੇ 31 ਅਗਸਤ ਨੂੰ ਪੰਜਾਬ ਵਿਚ ਭਾਰੀ ਮੀਂਹ ਦਾ ਅਲਰਟ

Monday, August 26, 2019

ਪੰਜਾਬ ਰਾਜ ਵਿਚ ਪਿਛਲੇ ਕੁਝ ਦਿਨਾਂ ਚ` ਪਏ ਭਾਰੀ ਮੀਂਹ ਕਾਰਨ ਬਣੇ ਹੜ੍ਹ ਵਰਗੇ ਹਾਲਾਤਾਂ ਤੋਂ ਹਜੇ ਪੂਰੀ ਤਰ੍ਹਾਂ ਉਭਰਿਆ ਵੀ ਨਹੀਂ ਗਿਆ ਕਿ ਮੌਸਮ ਵਿਭਾਗ ਨੇ ਆਉਣ ਵਾਲੀ 29, 30 ਅਤੇ 31 ਅਗਸਤ ਨੂੰ ਪੰਜਾਬ ਵਿਚ ਫਿਰ ਤੋਂ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ ਕਰ ਦਿੱਤਾ ਹੈ l ਇਸ ਦੇ ਨਾਲ ਹੀ ਵਿਭਾਗ ਨੇ 30 ਅਤੇ 31 ਅਗਸਤ ਨੂੰ ਹਿਮਾਚਲ ਪ੍ਰਦੇਸ਼ ਵਿਚ ਵੀ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਹੈ l ਮੌਸਮ ਵਿਭਾਗ ਵਲੋਂ ਇਹ ਅਲਰਟ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਪਹਿਲਾਂ ਤੋਂ ਆਏ ਹੜ੍ਹ ਦੇ ਰਾਹਤ ਕੰਮਾਂ ਵਿਚ ਜਿਥੇ ਤੇਜੀ ਲਿਆਉਂਦੀ ਗਈ ਹੈ ਉਥੇ ਨਾਲ ਹੀ
Read Full Story

ਤਖ਼ਤ ਸਾਹਿਬ ਵਿਖੇ ਲੀਗਲ ਏਡ ਕਲੀਨਿਕ ਦਾ ਕੀਤਾ ਉਦਘਾਟਨ

Sunday, August 25, 2019

ਤਲਵੰਡੀ ਸਾਬੋ, 25 ਅਗਸਤ (ਗੁਰਜੰਟ ਸਿੰਘ ਨਥੇਹਾ)- ਗਰੀਬ ਤੇ ਲੋੜਵੰਦ ਲੋਕਾਂ ਨੂੰ ਇਨਸਾਫ ਦੇਣ ਲਈ ਏ. ਡੀ. ਆਰ. ਸੈਟਰ ਦੇ ਸੀ. ਜੀ. ਐਮ. ਮੈਡਮ ਮਨੀਲਾ ਚੁੱਘ ਦੇ ਦਿਸਾ ਨਿਰਦੇਸ਼ਾਂ ਹੇਠ ਦਮਦਮਾ ਸਾਹਿਬ ਵਿਖੇ ਲੀਗਲ ਏਂਡ ਕਲੀਨਿਕ ਦਾ ਖੋਲੀ ਗਈ ਜਿਸ ਦਾ ਉਦਘਾਟਨ ਐਸ. ਡੀ. ਜੇ. ਐਮ. ਅਮਨਦੀਪ ਸਿੰਘ ਚੇਅਰਮੈਨ ਲੀਗਲ ਏਡ ਸਬ ਡਵੀਜਨ ਤਲਵੰਡੀ ਸਾਬੋ ਨੇ ਕੀਤਾ ਜਦੋ ਕਿ ਵਿਸੇਸ ਤੇ ਜੇ. ਐਮ. ਆਈ. ਸੀ. ਅਕਬਰ ਖਾਨ ਵੀ ਮੌਜੂਦ ਰਹੇ। ਬਾਰ ਐਸੋਸੀਏਸ਼ਨ ਦੇ ਸਕੱਤਰ ਰੇਸ਼ਮ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਅਮਨਦੀਪ ਸਿੰਘ ਚੇਅਰਮੈਨ ਲੀਗਲ ਏਡ ਸਬ ਡਵੀਜਨ ਤਲਵੰਡੀ ਸਾਬੋ ਨੇ
Read Full Story

ਮਾਤਾ ਹਰਕੀ ਦੇਵੀ ਮਹਿਲਾ ਕਾਲਜ ਔਢਾਂ ਵਿਖੇ ਹੋਇਆ ਵਿਦਾਈ ਸਮਾਰੋਹ

Sunday, August 25, 2019

ਕਾਲਾਂਵਾਲੀ, 25 ਅਗਸਤ (ਗੁਰਜੰਟ ਸਿੰਘ ਨਥੇਹਾ)- ਮਾਤਾ ਹਰਕੀ ਦੇਵੀ ਮਹਿਲਾ ਕਾਲਜ ਆਫ਼ ਐਜੂਕੇਸ਼ਨ ਔਢਾਂ (ਸਿਰਸਾ) ਵਿਚ ਬੀ.ਐਡ. ਦੀਆਂ ਵਿਦਿਆਰਥਣਾਂ ਵੱਲੋਂ ਵਿਦਾਈ ਸਮਾਰੋਹ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸੰਸਥਾ ਦੇ ਸਕੱਤਰ ਮੰਦਰ ਸਿੰਘ ਸਰਾਂ ਅਤੇ ਕਾਲਜ ਦੀ ਪ੍ਰਿੰਸੀਪਲ ਡਾ. ਸੁਨੀਤਾ ਸਿਆਲ ਨੇ ਸ਼ਮਾਂ ਰੌਸ਼ਨ ਕਰਕੇ ਕੀਤੀ। ਸਭ ਤੋਂ ਪਹਿਲਾਂ ਵਿਦਿਆਰਥਣਾਂ ਵੱਲੋਂ ਸਰਸਵਤੀ ਵੰਦਨਾ ਦਾ ਗਾਣ ਕੀਤਾ ਗਿਆ। ਇਸ ਮੌਕੇ ਸੰਸਥਾ ਸਕੱਤਰ ਮੰਦਰ ਸਿੰਘ ਸਰਾਂ ਨੇ ਵਿਦਿਆਰਥਣਾਂ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ। ਇਸ ਸਮਾਗਮ ਦੇ ਸੋਲੋ ਡਾਂਸ ਵਿਚ ਰਿੰਕੀ ਨੇ ਹਰਿਆਣਵੀ
Read Full Story

1 2 3 4 5 > >>