Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਮਨਾਇਆ ਰਾਸ਼ਟਰੀ ਏਕਤਾ ਦਿਵਸ

Thursday, November 1, 2018

ਤਲਵੰਡੀ ਸਾਬੋ, 1 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅਧੀਨ ਚੱਲ ਰਹੀ ਇਲਾਕੇ ਦੀ ਵਿੱਦਿਅਕ ਸੰਸਥਾਂ ਮਾਤਾ ਸਾਹਿਬ ਕੌਰ ਗਰਲਜ਼ ਤਲਵੰਡੀ ਸਾਬੋ ਵਿਖੇ ਸਟੂਡੈਂਟ ਵੈਲਫੇਅਰ ਕਮੇਟੀ ਅਤੇ ਐਨ.ਐਸ.ਐਸ ਵਲੰਟੀਅਰਜ਼ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰਾਸ਼ਟਰੀ ਏਕਤਾ ਦਿਵਸ, ਜੋ ਕਿ ਸਰਦਾਰ ਵੱਲਭ ਭਾਈ ਪਟੇਲ ਦੇ ਸੌ ਸਾਲਾ ਜਨਮ ਦਿਨ ਦੀ ਵਰੇਗੰਢ ਨੂੰ ਸਮਰਪਿਤ ਸੀ। ਕਾਲਜ ਵਿਖੇ ਸਮੁੱਚੇ ਵਿਦਿਆਰਥੀਆਂ ਦੀ ਸਪੈਸ਼ਲ ਅਸੈਂਬਲੀ ਆਯੋਜਿਤ ਕੀਤੀ ਗਈ। ਵਲੰਟੀਅਰਜ਼ ਨੇ ਰਾਸ਼ਟਰੀ ਏਕਤਾ ਦਿਵਸ ਲਈ ਪਲੈੱਜ ਦੀ ਰਸਮ ਅਦਾ ਕੀਤੀ।
Read Full Story

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਰਾਸ਼ਟਰੀ ਏਕਤਾ ਦਿਵਸ ਮਨਾਇਆ-ਏਕਤਾ ਰੈਲੀ ਕੱਢੀ।

Thursday, November 1, 2018

ਤਲਵੰਡੀ ਸਾਬੋ, 1 ਨਵੰਬਰ (ਗੁਰਜੰਟ ਸਿੰਘ ਨਥੇਹਾ)- ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਰਾਸ਼ਟਰੀ ਸੇਵਾ ਯੋਜਨਾ ਦੀ ਅਗਵਾਈ ਵਿੱਚ ਸ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਇਆ ਗਿਆ। ਯੂਨੀਵਰਸਿਟੀ ਕਾਲਜ ਆਫ ਫੈਸ਼ਨ ਟੈਕਨਾਲੋਜੀਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ ਗੁਰੂ ਗੋਬਿੰਦ ਸਿੰਘ ਕਾਲਜ ਆਫ ਇੰਜੀਨੀਅਰਿੰਗ ਤੇ ਟੈਕਨਾਲੋਜੀ ਬੇਸਿਕ ਸਾਇੰਸਜ਼ ਕਾਲਜ ਗੁਰੂ ਗੋਬਿੰਦ ਸਿੰਘ ਕਾਲਜ ਆਫ ਐਜੂਕੇਸ਼ਨ ਯੂਨੀਵਰਸਿਟੀ ਕਾਲਜ ਆਫ ਕਾਮਰਸ ਤੇ ਮੈਨੇਜਮੈਂਟ ਦੇ ਵਿਦਿਆਰਥੀਆਂ ਵੱਲੋਂ ਦੇਸ਼ ਅੰਦਰ ਰਾਸ਼ਟਰੀ ਏਕਤਾ ਨੂੰ ਪ੍ਰਫੁਲਿਤ ਕਰਨ ਹਿਤ ਸਹੁੰ
Read Full Story

ਸਾਂਝਾ ਅਧਿਆਪਕ ਮੋਰਚਾ ਵੱਲੋਂ ਪਿੰਡ ਨੰਗਲਾ ਵਿੱਚ ਕੀਤਾ ਗਿਆ ਕੈਂਡਲ ਮਾਰਚ।

Wednesday, October 31, 2018

ਤਲਵੰਡੀ ਸਾਬੋ, 31 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਅੱਜ ਤਲਵੰਡੀ ਸਾਬੋ ਦੇ ਨੇੜਲੇ ਪਿੰਡ ਨੰਗਲਾ ਵਿਖੇ ਸਾਂਝਾ ਅਧਿਆਪਕ ਮੋਰਚਾ ਦੇ ਅਧਿਆਪਕਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਕੈਂਡਲ ਮਾਰਚ ਕੀਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਨਿਰਭੈ ਸਿੰਘ ਨੰਗਲਾ ਅਤੇ ਭੋਲਾ ਸਿੰਘ ਤਲਵੰਡੀ ਸਾਬੋ ਨੇ ਦੱਸਿਆ ਕਿ ਪਿਛਲੇ ਨੌਂ ਸਾਲਾਂ ਤੋਂ ਐੱਸ ਐੱਸ ਏ/ ਰਮਸਾ ਅਧੀਨ 8886 ਅਧਿਆਪਕ ਭਰਤੀ ਕੀਤੇ ਸਨ ਜੋ ਲਗਭਗ 42800 ਰੁਪਏ ਤਨਖਾਹ ਲੈ ਰਹੇ ਸਨ ਪਰ ਮੌਜੂਦਾ ਸਰਕਾਰ ਅਧਿਆਪਕਾਂ ਨੂੰ ਪੱਕੇ ਕਰਨ ਦੀ ਬਜਾਏ ਅਧਿਆਪਕਾਂ ਦੀ ਤਨਖ਼ਾਹ ਵਿੱਚੋਂ 65% ਤੋਂ
Read Full Story

ਤਲਵੰਡੀ ਸਾਬੋ ਪੁਲਿਸ ਤੇ ਨਾਜਾਇਜ ਹਿਰਾਸਤ ਵਿੱਚ ਰੱਖਣ ਦਾ ਦੋਸ਼। ਐਸ. ਐੱਚ. ਓ. ਨੇ ਕਿਹਾ ਮਾਮਲਾ ਲੈਣ ਦੇਣ ਦਾ

Wednesday, October 31, 2018

ਤਲਵੰਡੀ ਸਾਬੋ 31 ਅਕਤੂਬਰ (ਗੁਰਜੰਟ ਸਿੰਘ ਨਥੇਹਾ )- ਨਜ਼ਦੀਕੀ ਪਿੰਡ ਸੇਖਪੁਰਾ ਤੋਂ ਕੱਲ ਬਾਅਦ ਦੁਪਹਿਰ ਤਿੰਨ ਵਜੇ ਘਰੋਂ ਚੁੱਕੇ ਵਿਅਕਤੀ ਦੀ ਤਲਵੰਡੀ ਸਾਬੋ ਪੁਲਿਸ ਤੇ ਕੋਈ ਉੱਘ ਸੁੱਘ ਨਾ ਦੇਣ ਦਾ ਦੋਸ਼ ਲਾਉਂਦਿਆਂ ਲੜਕੇ ਦੇ ਮਾਪਿਆਂ ਨੇ ਦੋਸ਼ ਲਾਇਆ ਹੈ ਕਿ ਪੁਲਿਸ ਅਧਿਕਾਰੀ ਉਨਾਂ ਦੇ ਬੇਟੇ ਨੂੰ ਨਾਜ਼ਾਇਜ਼ ਤੰਗ ਪ੍ਰੇਸ਼ਾਨ ਕਰ ਰਹੀ ਹੈ। ਪੀੜਤ ਧਿਰ ਦੇ ਵਕੀਲ ਅਤੇ ਆਪਣਾ ਪੰਜਾਬ ਪਾਰਟੀ ਦੇ ਸਥਾਨਕ ਹਲਕਾ ਇੰਚਾਰਜ ਐਡਵੋਕੇਟ ਵਰਿੰਦਰ ਸਿੰਘ ਢਿੱਲੋਂ ਨੇ ਮਾਮਲੇ ਬਾਰੇ ਗੱਲਬਾਤ ਕਰਦਿਆਂ ਕਹਾ ਕਿ ਉਨਾਂ ਖੁਦ ਵੀ ਇਹ ਮਾਮਲਾ ਐਸ. ਐੱਸ. ਪੀ ਸਾਹਿਬ ਦੇ ਵੀ ਧਿਆਨ ਚ
Read Full Story

ਸ਼ਹੀਦ ਭਾਈ ਬੇਅੰਤ ਸਿੰਘ ਦੇ ਸ਼ਹੀਦੀ ਸਮਾਗਮ ਮੌਕੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਸ਼ਹੀਦ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

Wednesday, October 31, 2018

ਤਲਵੰਡੀ ਸਾਬੋ, 31 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਗੁਰਦੁਆਰਿਆਂ ਉੱਤੇ ਜੂਨ 1984 ਵਿੱਚ ਫੌਜੀ ਹਮਲਾ ਕਰਵਾਉਣ ਦੀ ਦੋਸ਼ੀ ਭਾਰਤ ਦੀ ਪੂਰਵ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਖਾਲਸਾਈ ਸਿਧਾਂਤਾਂ ਮੁਤਾਬਕ ਸਜ਼ਾ ਦੇਣ ਵਾਲੇ ਸਿੱਖ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਦਾ ਸ਼ਹੀਦੀ ਦਿਹਾੜਾ ਉਨ੍ਹਾਂ ਦੇ ਜੱਦੀ ਪਿੰਡ ਮਲੋਆ ਵਿਖੇ ਮਨਾਇਆ ਗਿਆ। ਜਿਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁ. ਗੁਰੂ ਨਾਨਕ ਦਰਬਾਰ, ਮਲੋਆ ਵਿਖੇ ਸ਼ਹੀਦੀ ਸਮਾਗਮ ਕੀਤਾ ਗਿਆ। ਇਸ ਮੌਕੇ ਨਗਰ ਇਲਾਕੇ ਅਤੇ ਦੇਸ-ਵਿਦੇਸ਼ ਦੀਆਂ ਸੰਗਤਾਂ ਨੇ ਬੜੀ
Read Full Story

ਸ਼੍ਰੋਮਣੀ ਅਕਾਲੀ ਦਲ ਵੱਲੋਂ ਆਯੋਜਿਤ ਅਰਦਾਸ ਦਿਵਸ ਵਿੱਚ ਹਜਾਰਾਂ ਵਰਕਰ ਤੇ ਸੰਗਤਾਂ ਕਰਨਗੀਆਂ ਸ਼ਿਰਕਤ- ਸਿੱਧੂ।

Wednesday, October 31, 2018

ਤਲਵੰਡੀ ਸਾਬੋ, 31 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਨਵੰਬਰ 1984 ਵਿੱਚ ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਿੱਖਾਂ ਦੇ ਕੀਤੇ ਗਏ ਕਤਲੇਆਮ ਦੇ ਪੀੜਿਤ ਸਿੱਖਾਂ, ਬੀਬੀਆਂ ਅਤੇ ਬੱਚਿਆਂ ਨਮਿਤ ਸ਼੍ਰੋਮਣੀ ਅਕਾਲੀ ਦਲ ਵੱਲੋਂ 1 ਨਵੰਬਰ ਨੂੰ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮਨਾਏ ਜਾਣ ਵਾਲੇ ਅਰਦਾਸ ਦਿਵਸ ਮੌਕੇ ਹਲਕਾ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਜਾਰਾਂ ਵਰਕਰਾਂ ਤੋਂ ਇਲਾਵਾ ਵੱਡੀ ਗਿਣਤੀ ਸਿੱਖ ਸੰਗਤਾਂ ਸ਼ਿਰਕਤ ਕਰਨਗੀਆਂ। ਉਕਤ ਵਿਚਾਰਾਂ ਦਾ
Read Full Story

ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਦੇ ਵਿਦਿਆਰਥੀਆਂ ਨੇ ਲਗਾਇਆ ਵਿੱਦਿਅਕ ਟੂਰ।

Wednesday, October 31, 2018

ਤਲਵੰਡੀ ਸਾਬੋ, 31 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ ਭਾਰਤ ਦੀ ਸੰਸਕ੍ਰਿਤੀ, ਸੱਭਿਆਚਾਰ ਅਤੇ ਭੂਗੋਲਿਕ ਸਥਿਤੀ ਤੋਂ ਜਾਣੂ ਕਰਵਾਉਣ ਦੇ ਆਸ਼ੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਟੂਰ ਇੰਚਾਰਜ ਗੁਰਜੰਟ ਸਿੰਘ, ਜਸਪ੍ਰੀਤ ਕੌਰ ਅਤੇ ਪ੍ਰਿੰਸੀਪਲ ਲਖਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਦੇ ਵਿਦਿਆਰਥੀਆਂ ਦਾ ਚਾਰ ਰੋਜ਼ਾ ਟੂਰ ਲਗਾਇਆ ਗਿਆ। ਟੂਰ ਦੀ ਅਗਵਾਈ ਕਰ ਰਹੇ ਸਕੂਲ ਪ੍ਰਿੰਸੀਪਲ ਲਖਵਿੰਦਰ ਸਿੰਘ ਸਿੱਧੂ ਨੇ ਟੂਰ ਸਬੰਧੀ ਦੱਸਿਆ ਕਿ ਵਿਦਿਆਰਥੀਆਂ ਅਤੇ
Read Full Story

ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਫਾਈਨ ਆਰਟ ਵਿਭਾਗ ਵੱਲੋਂ ਪੇਟਿੰਗਜ਼ ਮੁਕਾਬਲੇ ਆਯੋਜਤ

Wednesday, October 31, 2018

ਤਲਵੰਡੀ ਸਾਬੋ, 31 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਪੜ੍ਹਾਈ ਸਾਹਿਤ ਖੇਡਾਂ ਤੇ ਸਭਿਆਚਾਰਕ ਖੇਤਰ ਅੰਦਰ ਅਨੇਕਾਂ ਬੁਲੰਦੀਆਂ ਪੁੱਟ ਰਹੀ ਸੂਬੇ ਦੀ ਸਿਰਮੌਰ ਵਿਦਿਅਕ ਸੰਸਥਾ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਪਿਛਲੇ ਦਿਨੀ ਫਾਈਨ ਆਰਟ ਵਿਭਾਗ ਵੱਲੋਂ ਵਿਸ਼ਾਲ ਪੇਟਿੰਗਜ਼ ਮੁਕਾਬਲੇ ਆਯੋਜਤ ਕਰਵਾਏ ਗਏ। ਜਿਸ ਦਾ ਮਕਸਦ ਵਿਦਿਆਰਥੀਆਂ ਦੀ ਅੰਦਰ ਛੁਪੀ ਕਲਾ ਨੂੰ ਬਾਹਰ ਲਿਆ ਕੇ ਉਨ੍ਹਾਂ ਅੰਦਰ ਆਤਮਵਿਸ਼ਵਾਸ਼ ਭਰਨਾ ਸੀ। ਫਾਈਨ ਆਰਟ ਵਿਭਾਗ ਮੁਖੀ ਪ੍ਰੋ. ਕਵੰਲਜੀਤ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਫਾਈਨ ਆਰਟ ਖੇਤਰ ਅੰਦਰ ਵਿਦਿਆਰਥੀ ਕਈ
Read Full Story

ਝੋਨਾ ਕੱਟਦੇ ਸਮੇਂ ਬਿਜਲੀ ਦੀਆਂ ਤਾਰਾਂ ਨਾਲ ਲੱਗੀ ਕੰਬਾਈਨ,ਮਜਦੂਰ ਦੀ ਮੌਤ।

Wednesday, October 31, 2018

ਤਲਵੰਡੀ ਸਾਬੋ, 31 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਲੇਲੇਵਾਲਾ ਵਿਖੇ ਖੇਤ ਵਿੱਚੋਂ ਲੰਘਦੀ ਬਿਜਲੀ ਤਾਰ ਦਾ ਕਰੰਟ ਝੋਨਾ ਕੱਟਦੇ ਸਮੇਂ ਕੰਬਾਈਨ ਵਿੱਚ ਆਉੇਣ ਨਾਲ ਇੱਕ ਗਰੀਬ ਮਜਦੂਰ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਮਿਲੀ ਹੈ। ਮੋਹਤਬਰਾਂ ਨੇ ਗਰੀਬ ਮਜਦੂਰ ਦੇ ਪਰਿਵਾਰ ਲਈ ਸੂਬਾ ਸਰਕਾਰ ਤੋਂ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ। ਜਾਣਾਕਾਰੀ ਅਨੁਸਾਰ ਪਿੰਡ ਲੇਲੇਵਾਲਾ ਵਿਖੇ ਇੱਕ ਮਜਦੂਰ ਬਿੱਲੂ ਸਿੰਘ ਕੰਬਾਈਨ ਤੇ ਕੰਮ ਕਰਦਾ ਸੀ ਤਾਂ ਜਦੋ ਉਹ ਖੇਤ ਵਿੱਚੋਂ ਝੋਨਾ ਕੱਟ ਰਿਹਾ ਸੀ ਤਾਂ ਬਿਜਲੀ ਦੀਆਂ ਤਾਰਾਂ ਨੀਵੀਆਂ ਹੋਣ ਕਰਕੇ ਕੰਬਾਈਨ
Read Full Story

ਕਰਜੇ ਦੇ ਬੋਝ ਥੱਲੇ ਦੱਬੇ ਇੱਕ ਹੋਰ ਕਿਸਾਨ ਨੇ ਕੀਟਨਾਸ਼ਕ ਪੀ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ।

Wednesday, October 31, 2018

ਤਲਵੰਡੀ ਸਾਬੋ, 31 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਇੱਕ ਪਾਸੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਭਾਂਵੇ ਕਿਸਾਨਾਂ ਦੀ ਕਰਜਾ ਮੁਆਫੀ ਦੀ ਗੱਲ ਕੀਤੀ ਜਾ ਰਹੀ ਹੈ ਪ੍ਰੰਤੂ ਚੋਣਾਂ ਸਮੇਂ ਸੰਪੂਰਨ ਕਰਜਾ ਮੁਆਫੀ ਤੋਂ ਪਿੱਛੇ ਹਟ ਜਾਣ ਕਾਰਣ ਸੂਬੇ ਅੰਦਰ ਕਰਜੇ ਦੇ ਮਕੜਜਾਲ ਵਿੱਚ ਫਸੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਰੁਝਾਨ ਰੁਕਣ ਦਾ ਨਾਮ ਨਹੀ ਲੈ ਰਿਹਾ।ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਤਲਵੰਡੀ ਸਾਬੋ ਨੇੜਲੇ ਪਿੰਡ ਨੱਤ ਵਿਖੇ ਸਾਹਮਣੇ ਆਇਆ ਜਿੱਥੇ ਕਰਜੇ ਦੇ ਬੋਝ ਥੱਲੇ ਦੱਬੇ ਇੱਕ ਕਿਸਾਨ ਵੱਲੋਂ ਬੀਤੀ ਰਾਤ ਆਪਣੇ ਘਰ ਵਿੱਚ ਹੀ ਕੀਟਨਾਸ਼ਕ
Read Full Story

ਮਹਾਂਦੇਵ ਰੈਡੀ ਤੋਂ ਸਿੰਘ ਸਜੇ ਅਮਨਦੀਪ ਸਿੰਘ ਖਾਲਸਾ ਦੀ ਵਿਸ਼ਵ ਸ਼ਾਂਤੀ ਸਾਈਕਲ ਯਾਤਰਾ ਤਖਤ ਸਾਹਿਬ ਤੋਂ ਆਰੰਭ। ਗੁਰਪ੍ਰੀਤ ਸਿੰਘ ਮਲੂਕਾ ਨੇ ਵੀ ਸਾਈਕਲ ਯਾਤਰਾ ਵਿੱਚ ਕੀਤੀ ਸ਼ਮੂਲੀਅਤ

Thursday, October 11, 2018

ਤਲਵੰਡੀ ਸਾਬੋ, 11 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਕਰਨਾਟਕ ਸੂਬੇ ਦਾ ਵਾਸੀ ਮਹਾਂਦੇਵ ਰੈਡੀ ਜੋ ਪਿਛਲੇ ਸਮੇਂ ਵਿੱਚ ਸਮੁੱਚੇ ਪਰਿਵਾਰ ਸਮੇਤ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰਸਿੱਖ ਬਣ ਕੇ ਭਾਈ ਅਮਨਦੀਪ ਸਿੰਘ ਖਾਲਸਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਵੱਲੋਂ ਬੀਤੇ ਕਾਫੀ ਸਮੇਂ ਤੋਂ ਵਿਸ਼ਵ ਸ਼ਾਂਤੀ ਅਤੇ ਸਿੱਖ ਧਰਮ ਦੇ ਪ੍ਰਚਾਰ ਲਈ ਆਰੰਭੀ ਗਈ ਸਾਈਕਲ ਯਾਤਰਾ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਹੁੰਦੀ ਹੋਈ ਬੀਤੀ ਰਾਤ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਪੁੱਜਣ ਉਪਰੰਤ ਅੱਜ ਅਗਲੇ ਪੜਾਅ ਲਈ ਰਵਾਨਾ ਹੋ ਗਈ। ਭਾਈ ਅਮਨਦੀਪ ਸਿੰਘ
Read Full Story

ਨਥੇਹਾ ਵਿਖੇ ਝੋਨੇ ਦੀ ਖਰੀਦ ਸ਼ੁਰੂ

Saturday, October 6, 2018

ਤਲਵੰਡੀ ਸਾਬੋ, 5 ਅਕਤੂਬਰ (ਗੁਰਜੰਟ ਸਿੰਘ ਨਥੇਹਾ)-ਝੋਨੇ ਦੀ ਮੰਡੀ ਦਾ ਸੀਜਨ ਸ਼ੁਰੂ ਹੁੰਦਿਆਂ ਅੱਜ ਪਿੰਡ ਨੇਥਹਾ ਦੀ ਅਨਾਜ ਮੰਡੀ ਚ ਅੱਜ ਕਾਂਗਰਸ ਦੇ ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ ਵੱਲੋਂ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਗਈ। ਉਨ੍ਹਾਂ ਕਿਹਾ ਕਿ ਕਿਸਾਨ ਭਰਾਵਾਂ ਨੂੰ ਕਿਸੇ ਵੀ ਕਿਸਮ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਹੀ ਕਰਨਾ ਪਵੇਗਾ, ਵਿਭਾਗ ਵੱਲੋਂ ਵੀ ਲੋੜੀਦੀ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਇੰਸਪੈਕਟਰ ਮਨਪ੍ਰੀਤ ਸਿੰਘ, ਬਾਜ ਸਿੰਘ, ਜੋਗਿੰਦਰ ਸਿੰਘ ਮੈਂਬਰ ਜਿਲ੍ਹਾ ਪ੍ਰੀਸ਼ਦ, ਦਿਲਪ੍ਰੀਤ ਜਗ੍ਹਾ, ਜਸਕਰਨ ਗੁਰੂਸਰ, ਗੁਲਾਬ ਸਿੰਘ,
Read Full Story

ਤਲਵੰਡੀ ਸਾਬੋ ਦੇ ਆਜਾਦ ਕੌਂਸਲਰ ਨੇ ਨਗਰ ਪੰਚਾਇਤ ਦਾ ਆਡਿਟ ਕਰਵਾਉਣ ਦੀ ਕੀਤੀ ਮੰਗ।

Tuesday, October 2, 2018

ਤਲਵੰਡੀ ਸਾਬੋ, 2 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਵਾਰਡ ਨੰਬਰ 10 ਤੋਂ ਆਜਾਦ ਕੌਂਸਲਰ ਚੁਣੇ ਗਏ ਐਡਵੋਕੇਟ ਸਤਿੰਦਰ ਸਿੰਘ ਸਿੱਧੂ ਨੇ ਅੱਜ ਉਕਤ ਪੱਤਰਕਾਰ ਨਾਲ ਗੱਲਬਾਤ ਦੌਰਾਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਗਰ ਪੰਚਾਇਤ ਤਲਵੰਡੀ ਸਾਬੋ ਦਾ ਆਡਿਟ ਕਰਵਾਇਆ ਜਾਣਾ ਚਾਹੀਦਾ ਹੈ ਤਾਂ ਕਿ ਨਗਰ ਨਿਵਾਸੀਆਂ ਨੂੰ ਪਤਾ ਲੱਗ ਸਕੇ ਕਿ ਸਰਕਾਰ ਵੱਲੋਂ ਸਮੇਂ ਸਮੇਂ ਤੇ ਦਿੱਤੇ ਜਾਂਦੇ ਪੈਸੇ ਦੀ ਵਰਤੋਂ ਕਿੱਥੇ ਕਿੱਥੇ ਕੀਤੀ ਗਈ ਹੈ। ਕੌਂਸਲਰ ਸਿੱਧੂ ਨੇ ਕਿਹਾ ਕਿ ਵੈਸੇ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹਰ ਸਾਲ ਹੀ
Read Full Story

ਪਿੰਡ ਮਲਕਾਣਾ ਵਿਖੇ ਦਿਨ ਦਿਹਾੜੇ ਬਜ਼ੁਰਗ ਔਰਤ ਦੇ ਪੱਟੇ ਕੰਨ। ਅਣਪਛਾਤੇ ਵਿਅਕਤੀ ਸੋਨੇ ਦੀਆਂ ਵਾਲੀਆਂ ਲੈ ਕੇ ਫਰਾਰ।

Tuesday, October 2, 2018

ਤਲਵੰਡੀ ਸਾਬੋ, 2 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਵਿਖੇ ਅੱਜ ਦੁਪਹਿਰ ਵੇਲੇ ਆਪਣੇ ਹੀ ਘਰ ਵਿੱਚ ਬੈਠੀ ਬਜ਼ੁਰਗ ਔਰਤ ਮੁਖਤਿਆਰ ਕੌਰ ਪਤਨੀ ਸਵ: ਧੰਨ ਸਿੰਘ ਦੇ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਦੋਵਾਂ ਕੰਨਾਂ ਚੋਂ ਸੋਨੇ ਦੇ ਗਹਿਣੇ ਲਾਹ ਕੇ ਭੱਜਣ ਚ ਸਫਲ ਹੋ ਗਏ। ਉਕਤ ਘਟਨਾ ਦੇ ਸਬੰਧ ਚ ਜਾਣਕਾਰੀ ਦਿੰਦਿਆਂ ਅੰਮ੍ਰਿਤਪਾਲ ਸਿੰਘ ਮਲਕਾਣਾ ਨੇ ਦੱਸਿਆ ਕਿ ਉਕਤ ਬਜ਼ੁਰਗ ਮਾਤਾ ਆਪਣੇ ਘਰ ਦੇ ਦਰਵਾਜ਼ੇ ਵਿੱਚ ਅਰਾਮ ਕਰ ਰਹੀ ਸੀ। ਅਣਪਛਾਤੇ ਵਿਅਕਤੀਆਂ ਨੇ ਪੀੜਿਤ ਬਜ਼ੁਰਗ
Read Full Story

ਤਲਵੰਡੀ ਸਾਬੋ ਬਲਾਕ ਦੇ ਪ੍ਰਾਇਮਰੀ ਸਕੂਲ ਕੋਟਫੱਤਾ ਵਿਖੇ ਬਣਾਇਆ ਸਮਾਰਟ ਕਲਾਸ ਰੂਮ।

Tuesday, October 2, 2018

ਤਲਵੰਡੀ ਸਾਬੋ, 2 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਿੱਖਿਆ ਬਲਾਕ ਤਲਵੰਡੀ ਸਾਬੋ ਅਧੀਨ ਆਉਣ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਕੋਟਫੱਤਾ ਵਿੱਚ ਉਸ ਸਕੂਲ ਦੇ ਪਦ-ਉੱਨਤ ਹੋਏ ਅਧਿਆਪਕ ਅਨਿਲ ਗਾਰਗੀ ਵੱਲੋਂ ਭੇਂਟ ਕੀਤੀ ਗਈ ਐੱਲਈਡੀ ਲਗਾ ਕੇ ਸਮਾਰਟ ਕਲਾਸ ਰੂਮ ਦੀ ਸਥਾਪਨਾ ਕੀਤੀ ਗਈ। ਅੱਜ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਤਲਵੰਡੀ ਸਾਬੋ ਵੱਲੋਂ ਜਾਰੀ ਪ੍ਰੈੱਸ ਰਿਲੀਜ ਵਿੱਚ ਦੱਸਿਆ ਗਿਆ ਕਿ ਉਕਤ ਸਮਾਰਟ ਕਲਾਸ ਦਾ ਉਦਘਾਟਨ ਉੱਪ ਜਿਲ੍ਹਾ ਸਿੱਖਿਆ ਅਫਸਰ ਸ. ਬਲਜੀਤ ਸਿੰਘ ਸੰਦੋਹਾ ਅਤੇ ਬਲਾਕ ਸਿੱਖਿਆ ਅਫਸਰ ਤਲਵੰਡੀ ਸਾਬੋ ਸ. ਜਗਜੀਤ ਸਿੰਘ ਚੀਮਾ ਵੱਲੋਂ
Read Full Story

ਗਾਂਧੀ ਜੇਯੰਤੀ ਮੌਕੇ ਪ੍ਰਸਾਸਨਿਕ ਅਧਿਕਾਰੀਆਂ ਵੱਲੋਂ ਸਰਕਾਰੀ ਸਕੀਮਾਂ ਦੇ ਫਾਰਮ ਭਰਵਾਉਣ ਲਈ ਕੀਤਾ ਇਕੱਠ, ਪੀੜਿਤਾਂ ਨੇ ਇਸਨੂੰ ਡਰਾਮਾਂ ਦੱਸਿਆ

Tuesday, October 2, 2018

ਤਲਵੰਡੀ ਸਾਬੋ, 2 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਦੇ ਕਮਿਉਨਟੀ ਹਾਲ ਵਿੱਚ ਪ੍ਰਸਾਸਨਿਕ ਅਧਿਕਾਰੀ ਐਸਡੀਐਮ ਵਰਿੰਦਰ ਕੁਮਾਰ ਵੱਲੋਂ ਗਾਂਧੀ ਜੇਯੰਤੀ ਮੌਕੇ ਮਨਾਈ ਗਈ ਪਰ ਸਰਕਾਰੀ ਸਕੀਮਾਂ ਦੇ ਫਾਰਮ ਭਰਵਾਉਣ ਲਈ ਸਰਕਾਰੀ ਅਧਿਕਾਰੀਆਂ ਨੇ ਇਸਦਾ ਲਾਭ ਕਾਗਰਸੀਆਂ ਨੂੰ ਦੇਣਾ ਚਾਹਿਆ ਪਰ ਕੈਂਪ ਵਿੱਚ ਪੀੜਿਤ ਪ੍ਰੇਸਾਨ ਹੁੰਦੇ ਦਿਖਾਈ ਦਿੱਤੇ। ਇਸ ਮੌਕੇ ਐਸਡੀਐਮ ਵਰਿੰਦਰ ਕੁਮਾਰ ਨੇ ਦੱਸਿਆ ਕਿ ਗਾਂਧੀ ਜੇਯੰਤੀ ਮੌਕੇ ਪ੍ਰੋਗਰਾਮ ਕਰਵਾਇਆ ਗਿਆ ਹੈ ਜਿਸ ਵਿੱਚ ਸਾਰੀਆਂ ਸਕੀਮਾਂ ਲਈ ਇੱਕੋ ਛੱਤ ਹੇਠ ਫਾਰਮ ਭਰਵਾਏ ਗਏ ਹਨ ਜਿਸਦਾ ਲੋਕਾਂ
Read Full Story

ਦਮਦਮਾ ਸਾਹਿਬ ਸਾਹਿਤ ਸਭਾ ਵੱਲੋਂ ਮਾਸਿਕ ਇਕੱਤਰਤਾ ਮੌਕੇ 'ਤੇ ਕਵੀ ਦਰਬਾਰ ਕਰਵਾਇਆ ਗਿਆ। ਜਸਵੀਰ ਸਿੱਧੂ ਦਮਦਮੀ ਦੇ ਕਹਾਣੀ ਸੰਗ੍ਰਿਹ ਦੀ ਕੀਤੀ ਘੁੰਡ ਚੁਕਾਈ।

Monday, October 1, 2018

ਤਲਵੰਡੀ ਸਾਬੋ, 1 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਅੱਜ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਵਿਖੇ ਦਮਦਮਾ ਸਾਹਿਬ ਸਾਹਿਤਕ ਸਭਾ ਵੱਲੋਂ ਮਾਸਿਕ ਇਕੱਤਰਤਾ ਅਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਲੇਖਕਾਂ ਨੇ ਗੀਤ, ਗਜਲਾਂ, ਕਵਿਤਾਵਾ, ਨਜਮਾਂ ਤੇ ਵਿਅੰਗ ਆਦਿ ਪੇਸ਼ ਕਰਕੇ ਆਪਣਾ ਰੰਗ ਬੰਨਿਆ। ਸਭਾ ਦੇ ਸਰਪ੍ਰਸਤ ਸੁਖਮਿੰਦਰ ਸਿੰਘ ਭਾਗੀਵਾਂਦਰ ਅਤੇ ਸਭਾ ਦੇ ਪ੍ਰਧਾਨ ਸ੍ਰੀ ਜਨਕ ਰਾਜ ਜਨਕ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਸਾਡੇ ਦੇਸ਼ ਦਾ ਨੌਜਵਾਨ ਨਸ਼ਿਆ ਵਿੱਚ ਗਲਤਾਨ ਹੋ ਕੇ ਅਤੇ ਨੈੱਟਵਰਕ ਰਾਹੀਂ ਆਪਣੀ ਜ਼ਿੰਦਗੀ ਖਤਮ
Read Full Story

ਸਰਕਾਰੀ ਸਕੂਲ ਬੁਰਜ ਸੇਮਾਂ ਵਿੱਚ ਅਧਿਆਪਕ ਅਤੇ ਮਾਪੇ ਮਿਲਣੀ ਕਰਵਾਈ।

Monday, October 1, 2018

ਤਲਵੰਡੀ ਸਾਬੋ,1ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਨੇੜਲੇ ਪਿੰਡ ਬੁਰਜ ਸੇਮਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਅੱਜ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ ਇਸ ਮੌਕੇ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਪਹਿਲੀ ਅਤੇ ਦੂਸਰੀ ਪੁਜੀਸਨ ਹਾਸਿਲ ਕਰਨ ਵਾਲੇ ਬੱਚਿਆ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਇਨਾਮ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੁਖੀ ਸੈਂਟਰ ਹੈਡ ਟੀਚਰ ਰਣਜੀਤ ਸਿੰਘ ਬਰਾੜ, ਕਸ਼ਮੀਰ ਸਿੰਘ ਈਟੀਟੀ ਅਧਿਆਪਕ, ਮੈਡਮ ਜਸਵਿੰਦਰ ਕੌਰ, ਮੈਡਮ ਜਸਵੀਰ ਕੌਰ, ਸਮੂਹ ਸਕੂਲ ਮੈਨੇਜਮੈਂਟ ਕਮੇਟੀ ਅਤੇ ਸਮੂਹ ਪੰਚਾਇਤ ਦੇ ਸਹਿਯੋਗ ਨਾਲ ਪੜੋ ਪੰਜਾਬ
Read Full Story

ਸਿੱਖ ਫੌਰਮ ਵੱਲੋਂ ਸਮੂਹ ਪੰਥਕ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਏ ਗਏ। ਮੀਰੀ-ਪੀਰੀ ਮੁਤਾਬਕ ਰਾਜਨੀਤੀ ਧਰਮ ਦੇ ਅਧੀਨ ਚੱਲੇ: ਭਾਈ ਕਪਤਾਨ ਸਿੰਘ

Monday, October 1, 2018

ਵੁਲਵਰਹੈਂਪਟਨ/ਬਠਿੰਡਾ/ਤਲਵੰਡੀ ਸਾਬੋ, 1 ਅਕਤੂਬਰ (ਗੁਰਜੰਟ ਸਿੰਘ ਨਥੇਹਾ)-ਸਿੱਖ ਪੰਥ ਦੇ ਪੁਰਾਤਨ ਅਤੇ ਵਰਤਮਾਨ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇੱਕ ਵਿਸ਼ੇਸ਼ ਗੁਰਮਤਿ ਸਮਾਗਮ ਸਿੱਖ ਫੌਰਮ ਯੂ.ਕੇ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਗੁਰਦੁਆਰਾ ਸੈਜਲੀ ਸਟਰੀਟ, ਵੁਲਵਰਹੈਂਪਟਨ (ਇੰਗਲੈਂਡ) ਵਿਖੇ ਕਰਵਾਇਆ ਗਿਆ। ਸਿੱਖ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਹੁੰਮ-ਹੁਮਾ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਮਾਗਮ ਦੌਰਾਨ ਅਨੇਕਾਂ ਪੰਥਕ ਬੁਲਾਰਿਆਂ, ਕੀਰਤਨੀਏ ਰਾਗੀ, ਢਾਡੀ ਜਥਿਆਂ, ਕਥਾਵਾਚਕ, ਵਿਦਵਾਨਾਂ ਨੇ ਹਾਜ਼ਰੀਨ
Read Full Story

ਦੰਦਾਂ ਦੀ ਸੰਭਾਲ ਲਈ ਡੈਂਟਲ ਪੰਦਰਵਾੜੇ ਦੀ ਸ਼ੁਰੂਆਤ 3 ਅਕਤੂਬਰ ਤੋਂ।

Monday, October 1, 2018

ਤਲਵੰਡੀ ਸਾਬੋ, 1 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਿਵਲ ਸਰਜਨ ਬਠਿੰਡਾ ਦੀਆਂ ਹਦਾਇਤਾਂ ਅਤੇ ਸੀਨੀਅਰ ਮੈਡੀਕਲ ਅਫਸਰ ਤਲਵੰਡੀ ਸਾਬੋ ਡਾ. ਦਰਸ਼ਨ ਕੌਰ ਦੀ ਸੁਚੱਜੀ ਅਗਵਾਈ ਵਿਚ ਡੈਂਟਲ ਪੰਦਰਵਾੜਾ 3 ਅਕਤੂਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਦਰਸ਼ਨ ਕੌਰ ਸੀਨੀਅਰ ਮੈਡੀਕਲ ਅਫਸਰ ਸ਼ਹੀਦ ਬਾਬਾ ਦੀਪ ਸਿੰਘ ਸਬ ਡਵੀਜਨਲ ਹਸਪਤਾਲ ਤਲਵੰਡੀ ਸਾਬੋ ਨੇ ਦੱਸਿਆ ਕਿ ਦੰਦ ਸਾਡੇ ਸਰੀਰ ਦਾ ਅਹਿਮ ਅੰਗ ਹਨ, ਜਿੰਨ੍ਹਾਂ ਦੀ ਸਾਂਭ-ਸੰਭਾਲ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬੰਦੇ ਦੇ ਦੰਦ ਖਤਮ ਹੋ ਜਾਣ ਤਾਂ ਉਸਦੀ ਜਿੰਦਗੀ
Read Full Story

<< < 1 2 3 4 5 6 7 8 > >>