Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੀਰ ਲੱਖ ਦਾਤਾ ਦਾ ਸਲਾਨਾ ਮੇਲਾ ਧੂਮ ਧਾਮ ਨਾਲ ਮਨਾਇਆ

Thursday, March 2, 2017

ਤਲਵੰਡੀ ਸਾਬੋ,2 ਮਾਰਚ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਜਗਾ ਰਾਮ ਤੀਰਥ ਵਿਖੇ ਬਣੇ ਵਿਸ਼ਾਲ ਪੀਰ ਖਾਨਾ (ਨਿਗਾਹਾ) ਵਿਖੇ ਲੱਖ ਦਾਤਾ ਪੀਰ ਦਾ ਸਲਾਨਾ ਮੇਲਾ ਲਗਾਇਆ ਗਿਆ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਨਤਮਸਤਕ ਹੋ ਕੇ ਪੀਰ ਕੋਲੋਂ ਮੁਰਾਦਾਂ ਮੰਗੀਆਂ। ਗੱਦੀ ਨਸ਼ੀਨ ਦੇਸ ਰਾਜ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇੱਥੇ ਹਰ ਸਾਲ ਪੀਰ ਲੱਖ ਦਾਤਾ ਜੀ ਦਾ ਸਲਾਨਾ ਮੇਲਾ ਦਿਨ ਅਤੇ ਰਾਤ ਦੌਰਾਨ ਭਰਦਾ ਹੈ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਦੂਰੋਂ-ਨੇੜਿਓਂ ਸ਼ਰਧਾਲੂ ਆ ਕੇ ਬਾਬਾ ਜੀ ਦੇ ਨਿਗਾਹੇ `ਤੇ ਨਤਮਸਤਕ ਹੁੰਦੇ ਹਨ।
Read Full Story

ਨਿਰਾਲੇ ਬਾਬਾ ਨੇ ਕੀਤਾ ਕੰਪਿਊਟਰ ਕੋਚਿੰਗ ਸੈਂਟਰ ਦਾ ਉਦਘਾਟਨ

Thursday, March 2, 2017

ਤਲਵੰਡੀ ਸਾਬੋ, 2 ਮਾਰਚ (ਗੁਰਜੰਟ ਸਿੰਘ ਨਥੇਹਾ)- ਜੈਨਾਚਾਰਿਆ ਸ੍ਰੀ ਦਿਵਿਅਨੰਦ ਸੁਰੇਸ਼ਵਰ ਜੀ ਮਹਾਰਾਜ (ਨਿਰਾਲੇ ਬਾਬਾ) ਵੱਲੋਂ ਸਥਾਨਕ ਨਗਰ ਦੇ ਮਲਕਾਣਾ ਰੋਡ ਸਥਿਤ ਆਪਣੇ ਸਥਾਨ ਵਿਖੇ ਨਿਰਾਲੇ ਬਾਬਾ ਇੰਸਚਿਊਟ ਦੀ ਸਥਾਪਨਾ ਕੀਤਾ ਗਈ ਹੈ ਜਿਸ ਦਾ ਅਰੰਭ ਜੈਨਾਚਾਰਿਆ ਸ੍ਰੀ ਦਿਵਿਅਨੰਦ ਸੁਰੇਸ਼ਵਰ ਜੀ ਮਹਾਰਾਜ ਨੇ ਪੂਜਾ ਪਾਠ ਤੋ ਬਾਅਦ ਕੀਤਾ। ਜੈਨਾਚਾਰਿਆ ਸ੍ਰੀ ਦਿਵਿਅਨੰਦ ਸੁਰੇਸ਼ਵਰ ਜੀ ਮਹਾਰਾਜ ਨੇ ਦੱਸਿਆ ਕਿ ਨਿਰਾਲੇ ਬਾਬਾ ਇੰਸਟੀਚਿਊਟ ਵਿੱਚ ਵਿਸ਼ੇਸ਼ ਰੂਪ ਵਿੱਚ ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਕੰਪਿਊਟਰ ਦੇ ਨਾਲ ਐੱਨ. ਈ.
Read Full Story

ਗੋਭੀ ਦੀ ਫਸਲ ਖਰਾਬ ਹੋਣ ਕਾਰਨ ਕਿਸਾਨ ਨੂੰ ਦਵਾਇਆ ਦੁਕਾਨਦਾਰ ਕੋਲੋਂ ਮੁਆਵਜ਼ਾ

Tuesday, February 28, 2017

ਤਲਵੰਡੀ ਸਾਬੋ, 28 ਫਰਵਰੀ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਪਿੰਡ ਰਾਏਕੇ ਕਲਾਂ ਦੇ ਇਕ ਕਿਸਾਨ ਨਾਲ ਗੋਭੀ ਦੀ ਪਨੀਰੀ ਖਰੀਦਣ ਮੌਕੇ ਪਨੀਰੀ ਦਾ ਬੀਜ਼ ਮਾੜਾ ਦੇਣ ਦੇ ਚਲਦਿਆਂ ਅੱਜ ਸਥਾਨਕ ਭਾਈ ਡੱਲ ਸਿੰਘ ਪਾਰਕ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਇੱਕ ਅਹਿਮ ਮੀਟਿੰਗ ਬਲਾਕ ਪ੍ਰਧਾਨ ਬਹੱਤਰ ਸਿੰਘ ਨੰਗਲਾ ਅਤੇ ਸੰਗਤ ਬਲਾਕ ਦੇ ਜਨਰਲ ਸਕੱਤਰ ਕੁਲਵੰਤ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਮੌਕੇ ਪੀੜਿਤ ਕਿਸਾਨ ਨੂੰ ਦੁਕਾਨਦਾਰ ਕੋਲੋਂ ਖਰਾਬ ਫਸਲ ਦਾ ਮੁਆਵਜ਼ਾ ਦਵਾਇਆ ਗਿਆ। ਇਸ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ
Read Full Story

ਦੁਕਾਨਾਂ ਅੱਗਿਓਂ ਨਜਾਇਜ ਕਬਜੇ ਹਟਾਉਣ ਲਈ ਦਿੱਤਾ ਮੰਗ ਪੱਤਰ

Tuesday, February 28, 2017

ਤਲਵੰਡੀ ਸਾਬੋ, 28 ਫਰਵਰੀ (ਗੁਰਜੰਟ ਸਿੰਘ ਨਥੇਹਾ)- ਵੱਖ-ਵੱਖ ਜਥੇਬੰਦੀਆਂ ਦੁਆਰ ਗਠਿਤ ਸਥਾਨਕ ਸ਼ਹਿਰ ਦੀ ਸਾਂਝੀ ਸੰਘਰਸ਼ ਕਮੇਟੀ ਵੱਲੋ ਸ਼ਹਿਰ ਦੇ ਬਾਜ਼ਾਰਾਂ ਅੰਦਰ ਦੁਕਨਦਾਰਾਂ ਵੱਲੋਂ ਦੁਕਾਨਾਂ ਅੱਗੇ ਸਮਾਨ ਰੱਖ ਕੇ ਨਜਾਇਜ਼ ਕਬਜੇ ਹਟਾਉਣ ਦੀ ਮੰਗ ਨੂੰ ਲੈ ਕੇ ਇੱਕ ਵਫਦ ਵੱਲੋਂ ਨਗਰ ਪੰਚਾਇਤ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਚਿਤਾਵਨੀ ਦਿੱਤੀ ਗਈ ਕਿ ਜੇਕਰ ਕਬਜ਼ੇ ਨਾ ਹਟਾਏ ਗਏ ਤਾਂ ਕਮੇਟੀ ਵੱਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਸਾਂਝੀ ਸੰਘਰਸ਼ ਕਮੇਟੀ ਦੇ ਆਗੂ ਜਸਪਾਲ ਸਿੰਘ ਗਿੱਲ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਨਜ਼ਾਇਜ਼ ਕਬਜ਼ਿਆਂ
Read Full Story

ਇੱਕ ਰੋਜ਼ਾ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ

Monday, February 27, 2017

ਤਲਵੰਡੀ ਸਾਬੋ, 27 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪੰਜਾਬ ਇੰਸਟੀਚਿਊਟ ਆਫ਼ ਨਰਸਿੰਗ ਨੰਗਲਾ ਦੀਆਂ ਏ. ਐੱਨ. ਐੱਮ ਦੀਆਂ ਸਿੱਖਿਆਰਥਣਾਂ ਦੁਆਰਾ ਪਿਛਲੇ ਦਿਨੀਂ ਪਿੰਡ ਨੰਗਲਾ ਵਿੱਚ ਸਿਹਤ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਸਿੱਖਿਆਰਥਣਾਂ ਦੁਆਰਾ ਪਿੰਡ ਵਾਸੀਆਂ ਨੂੰ ਇਕੱਠੇ ਕਰਕੇ ਵੱਖ-ਵੱਖ ਬਿਮਾਰੀਆਂ ਜਿਵੇਂ ਮਲੇਰੀਆ, ਟਾਈਫਾਈਡ, ਸ਼ੂਗਰ, ਬਲੱਡ ਪ੍ਰੈਸ਼ਰ, ਬੇਖਾਰ ਅਤੇ ਪੇਟ ਦੀਆਂ ਬਿਮਾਰੀਆਂ ਦੇ ਫੈਲਣ ਦੇ ਕਾਰਨ ਅਤੇ ਉਹਨਾਂ ਦੀ ਰੋਕਥਾਮ ਬਾਰੇ ਜਾਣੂੰ ਕਰਵਾਇਆ ਗਿਆ। ਸਿੱਖਿਆਰਥਣਾਂ ਦੁਆਰਾ ਗਰਭਵਤੀ ਔਰਤਾਂ ਨੂੰ ਟੀਕਾਕਰਨ,
Read Full Story

ਪੀਰਖਾਨੇ 'ਤੇ ਹੋਇਆ ਸਲਾਨਾ ਭੰਡਾਰੇ ਦਾ ਅਯੋਜਨ

Monday, February 27, 2017

ਤਲਵੰਡੀ ਸਾਬੋ, 27 ਫਰਵਰੀ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਭਾਗੀਵਾਂਦਰ ਵਿਖੇ ਪੀਰ ਖਾਨੇ ਵਿੱਚ ਗੱਦੀਨਸ਼ੀਨ ਬਾਬਾ ਜੀਵਨ ਸ਼ਾਹ ਵੱਲੋਂ ਸਾਲਾਨਾ ਵਿਸਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਇਲਾਕੇ ਭਰ ਦੀਆਂ ਸੰਗਤਾ ਤੋਂ ਇਲਾਵਾ ਦੂਰੋਂ-ਦੂਰੋਂ ਸੰਗਤਾਂ ਨੇ ਪਹੁੰਚ ਕੇ ਹਾਜ਼ਰੀ ਭਰੀ। ਬਾਬਾ ਜੀਵਨ ਸ਼ਾਹ ਜੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪੀਰ ਖਾਨੇ ਵਿੱਚ ਹਰ ਪ੍ਰਾਣੀ ਦੀ ਮੁਰਾਦ ਪੂਰੀ ਹੁੰਦੀ ਹੈ ਜਿਸ ਕਰਕੇ ਇੱਥੇ ਹਰ ਮਹੀਨੇ ਭੰਡਾਰ ਕੀਤਾ ਜਾਂਦਾ ਹੈ ਜਿਸ ਵਿੱਚ ਸੰਗਤਾਂ ਪੀਰ ਬਾਬਾ ਨੂੰ ਆਪਣੀ ਸ਼ਰਧਾ ਸੁਮਨ ਭੇਂਟ ਕਰਦੇ ਹਨ ਅਤੇ
Read Full Story

ਗਊ ਸੇਵਾ ਮਨੁੱਖ ਦੇ ਸੌ ਫੀਸਦੀ ਕੰਮ ਰਾਸ ਕਰਦੀ ਹੈ- ਨਿਰਾਲੇ ਬਾਬਾ

Monday, February 27, 2017

ਤਲਵੰਡੀ ਸਾਬੋ, 27 ਫਰਵਰੀ (ਗੁਰਜੰਟ ਸਿੰਘ ਨਥੇਹਾ)- ਵਿਸ਼ਵ ਪੱਧਰ `ਤੇ ਜਾ ਕੇ ਲੋਕਾਂ ਨੂੰ ਆਪਸੀ ਪ੍ਰੇਮ, ਧਰਮ ਨਾਲ ਜੋੜਨ ਅਤੇ ਗਊ ਮਾਤਾ ਦੀ ਸੇਵਾ ਤੋਂ ਇਲਾਵਾ ਸਿੱਖਿਆ ਦਾ ਪ੍ਰਚਾਰ ਕਰ ਰਹੇ ਜੈਨਾਚਾਰਿਆ ਸ੍ਰੀ ਦਿਵਿਅਨੰਦ ਸੁਰੇਸ਼ਵਰ ਜੀ ਮਹਾਰਾਜ (ਨਿਰਾਲੇ ਬਾਬਾ) ਵੱਲੋਂ ਸਥਾਨਕ ਸ਼ਹਿਰ ਅੰਦਰ ਗਊਸ਼ਾਲਾ ਵਿਖੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਅਸੀਂ ਸਮੁੱਚੀ ਮਨੁੱਖਤਾ ਅਤੇ ਰੱਬ ਦੀ ਬਣਾਈ ਹਰ ਸ਼ੈਅ ਨਾਲ ਪਿਆਰ ਕਰਦੇ ਹਾਂ ਤਾਂ ਹਰ ਇਨਸਾਨ ਨੂੰ ਗਊ ਸੇਵਾ ਨੂੰ ਆਪਣੇ ਜੀਵਨ ਦਾ ਇੱਕ ਜ਼ਰੂਰੀ ਹਿੱਸਾ ਬਣਾ ਲੈਣਾ ਚਾਹੀਦਾ ਹੈ। ਇਸ ਮੌਕੇ ਆਪਣੇ ਪ੍ਰਵਚਨਾਂ
Read Full Story

ਦਸਤਾਰ ਚੇਤਨਾ ਮਾਰਚ ਤਖਤ ਸ੍ਰੀ ਦਮਦਮਾ ਸਾਹਿਬ ਪੁੱਜ ਕੇ ਹੋਇਆ ਸਮਾਪਤ

Monday, February 27, 2017

ਤਲਵੰਡੀ ਸਾਬੋ, 27 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਿੱਖੀ ਦੀ ਆਨ ਬਾਨ ਤੇ ਸ਼ਾਨ ਦੀ ਪ੍ਰਤੀਕ ਦਸਤਾਰ ਤੋਂ ਦੂਰੀ ਬਣਾ ਰਹੀ ਸਿੱਖ ਨੌਜਵਾਨ ਪੀੜੀ ਨੂੰ ਦਸਤਾਰ ਦੀ ਮਹੱਤਤਾ ਤੋਂ ਜਾਣੂੰ ਕਰਵਾਉਣ ਲਈ ਹਰਿਆਣਾ ਦੀ ਮੰਡੀ ਕਾਲਾਂਵਾਲੀ ਦੇ ਗੁਰਦੁਆਰਾ ਸਿੰਘ ਸਭਾ ਤੋਂ ਅੱਜ ਸਵੇਰੇ ਆਰੰਭ ਹੋਇਆ ਦਸਤਾਰ ਚੇਤਨਾ ਮਾਰਚ ਸ਼ਾਮ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਪੁੱਜ ਕੇ ਸਮਾਪਤ ਹੋਇਆ। ਚੇਤਨਾ ਮਾਰਚ ਦੀ ਸਰਪ੍ਰਸਤੀ ਕਲਗੀਧਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੀ ਦਸਤਾਰ ਵੱਲੋਂ ਕੀਤੀ ਗਈ ਜੋ ਸਿੱਖ ਸੰਗਤਾਂ ਦੀ ਵਿਸ਼ੇਸ ਖਿੱਚ ਦਾ ਕੇਂਦਰ ਬਣੀ ਹੋਈ
Read Full Story

ਤਲਵੰਡੀ ਸਾਬੋ ਵਿੱਚ ਚੋਰਾਂ ਦੇ ਹੌਂਸਲੇ ਬੁਲੰਦ, ਜੌੜੀਆਂ ਦੁਕਾਨਾਂ ਵਿੱਚ ਥੋੜੇ ਸਮੇਂ ਵਿੱਚ ਚੌਥੀ ਵਾਰ ਹੋਈ ਚੋਰੀ

Sunday, February 26, 2017

ਤਲਵੰਡੀ ਸਾਬੋ, 26 ਫਰਵਰੀ (ਗੁਰਜੰਟ ਸਿੰਘ ਨਥੇਹਾ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿੱਚ ਪੁਲਿਸ ਪ੍ਰਸ਼ਾਸ਼ਨ ਦੀ ਢਿੱਲੀ ਕਾਰਗੁਜਾਰੀ ਅਤੇ ਨਿਲਾਇਕੀ ਦੇ ਚਲਦਿਆਂ ਪਿਛਲੇ ਸਮੇਂ ਤੋਂ ਸਮਾਜ ਵਿਰੋਧੀ ਅਨਸਰਾਂ, ਲੁਟੇਰਿਆਂ, ਨਸ਼ੇੜੀਆਂ ਅਤੇ ਚੋਰਾਂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਦਿਖਾਈ ਦੇ ਰਹੇ ਹਨ ਇਸਦੀ ਮਿਸਾਲ ਬੀਤੀ ਰਾਤ ਰੋੜੀ ਰੋਡ `ਤੇ ਜੌੜੀਆਂ ਦੁਕਾਨਾਂ ਵਿੱਚੋਂ ਇੱੱਕ `ਤੇ ਥੋੜੇ ਸਮੇਂ ਦੇ ਫਰਕ ਨਾਲ ਹੀ ਵਾਪਰੀ ਚੋਰੀ ਦੀ ਚੌਥੀ ਘਟਨਾ ਤੋਂ ਮਿਲਦੀ ਹੈ। ਜਿਕਰਯੋਗ ਹੈ ਕਿ ਸਥਾਨਕ ਰੋੜੀ ਰੋਡ `ਤੇ ਵਕੀਲ ਚੰਦ ਨਾਮੀ ਵਿਅਕਤੀ ਦੀਆਂ ਦੋ ਜੌੜੀਆਂ
Read Full Story

ਹਿੰਦ ਕਾ ਨਾ ਪਾਕਿ ਕੋ ਜਵਾਬ ਫ਼ਿਲਮ ਸੰਬੰਧੀ ਗ਼ਲਤ ਫ਼ਹਿਮੀਆਂ ਦੂਰ ਕਰਨ ਲਈ ਪੱਤਰਕਾਰਾਂ ਨੂੰ ਵਿਖਾਈ ਜਾਵੇਗੀ ਮੁਫ਼ਤ ਫ਼ਿਲਮ

Sunday, February 26, 2017

ਤਲਵੰਡੀ ਸਾਬੋ, 26 ਫਰਵਰੀ (ਗੁਰਜੰਟ ਸਿੰਘ ਨਥੇਹਾ)- ਡੇਰਾ ਸੱਚਾ ਸੌਦਾ ਮੁਖੀ ਸੰਤ ਰਾਮ ਰਹੀਮ ਸਿੰਘ ਜੀ ਵੱਲੋਂ ਤਿਆਰ ਸਰਜੀਕਲ ਸਟਰਾਈਕ ਸੰਬੰਧੀ ਫ਼ਿਲਮ `ਹਿੰਦ ਕਾ ਨਾ ਪਾਕਿ ਕੋ ਜਵਾਬ` ਸੰਬੰਧੀ ਫੈਲਾਏ ਜਾ ਰਹੇ ਗ਼ਲਤ ਅਤੇ ਕੂੜ ਪ੍ਰਚਾਰ ਨੂੰ ਠੱਲ੍ਹ ਪਾਉਣ ਅਤੇ ਫ਼ਿਲਮ ਦੇ ਅਸਲੀ ਮਕਸਦ ਨੂੰ ਆਮ ਲੋਕਾਂ ਅਤੇ ਬੁੱਧੀਜੀਵੀ ਵਰਗ ਤੱੱਕ ਪਹੁੰਚਦਾ ਕਰਨ ਦੇ ਮਕਸਦ ਨਾਲ ਅੱਜ ਡੇਰਾ ਸੱਚਾ ਸੌਦਾ ਦੀ ਜ਼ਿਲ੍ਹਾ ਪੱਚੀ ਮੈਂਬਰੀ ਅਤੇ ਬਲਾਕ ਪੰਦਰਾਂ ਮੈਂਬਰੀ ਕਮੇਟੀ ਵੱਲੋਂ ਸ੍ਰੀ ਦਮਦਮਾ ਸਾਹਿਬ ਪ੍ਰੈੱਸ ਕਲੱਬ ਤਲਵੰਡੀ ਸਾਬੋ ਨਾਲ ਇੱਕ ਮੀਟਿੰਗ ਕਰਕੇ ਉਕਤ ਫ਼ਿਲਮ ਵੇਖਣ ਦਾ
Read Full Story

ਸੰਗਤਾਂ ਨੂੰ ਆਪਸੀ ਪਿਆਰ, ਪ੍ਰਭੂ ਦੀ ਭਗਤੀ ਨਾਲ ਜੋੜਨਾ ਇੱਕ ਚੰਗੇ ਸੰਤ ਦੇ ਗੁਣ- ਨਿਰਾਲੇ ਬਾਬਾ

Sunday, February 26, 2017

ਤਲਵੰਡੀ ਸਾਬੋ, 26 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਮਾਜ ਨੂੰ ਧਰਮ ਨਾਲ ਜੋੜਨ ਅਤੇ ਸਮਾਜ ਅੰਦਰ ਭਗਤੀ, ਆਪਸੀ ਪਿਆਰ ਦੀ ਭਾਵਨਾ ਨੂੰ ਪੈਦਾ ਕਰਨਾ ਇੱਕ ਚੰਗੇ ਸੰਤ ਦੇ ਗੁਣ ਹੁੰਦੇ ਹਨ। ਪੂਰੇ ਸੰਸਾਰ ਵਿੱਚ ਜਾ ਕੇ ਲੋਕਾਂ ਨੂੰ ਆਪਸੀ ਪ੍ਰੇਮ, ਧਰਮ ਨਾਲ ਜੋੜਨ ਅਤੇ ਗਊ ਮਾਤਾ ਦੀ ਸੇਵਾ ਤੋਂ ਇਲਾਵਾ ਸਿੱਖਿਆ ਦਾ ਪ੍ਰਚਾਰ ਕਰ ਰਹੇ ਜੈਨਾਚਾਰਿਆ ਸ੍ਰੀ ਦਿਵਿਅਨੰਦ ਸੁਰੇਸ਼ਵਰ ਜੀ ਮਹਾਰਾਜ (ਨਿਰਾਲੇ ਬਾਬਾ) ਵੱਲੋਂ ਸਥਾਨਕ ਸ਼ਹਿਰ ਅੰਦਰ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਕਤ ਸੰਦੇਸ਼ ਸੰਗਤਾਂ ਨੂੰ ਦਿੱਤਾ ਗਿਆ। ਸਟੇਟ ਬੈਂਕ ਆਫ਼ ਪਟਿਆਲਾ ਦੇ ਨਜ਼ਦੀਕ ਸ੍ਰੀ
Read Full Story

ਫਾਈਨਾਂਸ ਕੰਪਨੀ ਵੱਲੋਂ ਲਗਾਏ ਦੋਸ਼ ਝੂਠ ਦਾ ਪੁਲੰਦਾ- ਕਿਸਾਨ ਆਗੂ ਜੇ ਕੰਪਨੀ ਮੁਲਾਜ਼ਮ ਧਮਕਾਉਣ ਤੋਂ ਨਾ ਆਏ ਬਾਜ਼ ਤਾਂ ਤਿੱਖਾ ਕਰਾਂਗੇ ਸੰਘਰਸ਼

Sunday, February 26, 2017

ਤਲਵੰਡੀ ਸਾਬੋ, 26 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪੰਜਾਬ ਅੰਦਰ ਦਿਨੋਂ- ਦਿਨ ਫੈਲ ਰਹੀਆਂ ਚਿੱਟ ਫੰਡ ਕੰਪਨੀਆਂ ਦੇ ਜਾਲ `ਚ ਜਿੱਥੇ ਪੰਜਾਬ ਦੇ ਨੌਜਵਾਨ ਅਤੇ ਮਰਦ ਫਸੇ ਹੋਏ ਹਨ ਉੱਥੇ ਇਹਨਾਂ ਕੰਪਨੀਆਂ ਵੱਲੋਂ ਔਰਤਾਂ ਨੂੰ ਵੀ ਆਪਣੇ ਜਾਲ ਵਿੱਚ ਫਸਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਤਹਿਤ ਉਕਤ ਕੰਪਨੀਆਂ ਵੱਲੋਂ ਔਰਤਾਂ ਦੇ ਗਰੁੱਪ ਬਣਾ ਕੇ ਉਹਨਾਂ ਨੂੰ ਪੈਸੇ ਕੱਢੇ ਜਾਂਦੇ ਹਨ ਅਤੇ ਮਹੀਨਾਵਰ ਕਿਸ਼ਤਾਂ ਰਾਹੀਂ ਵਿਆਜ਼ ਸਮੇਤ ਵਸੂਲੀ ਕੀਤੀ ਜਾਂਦੀ ਹੈ ਬੀਤੇ ਦਿਨੀਂ ਨੋਟਬੰਦੀ ਦੇ ਚਲਦਿਆਂ ਔਰਤਾਂ ਵੱਲੋਂ ਕਿਸ਼ਤਾਂ ਸਮੇਂ ਸਿਰ ਨਾ ਭਰੀਆਂ ਜਾਣ ਕਾਰਨ ਕੰਪਨੀ ਦੇ
Read Full Story

ਸ੍ਰੀ ਦਮਦਮਾ ਸਾਹਿਬ ਸਾਹਿਤ ਸਭਾ ਵੱਲੋਂ ਚੰਡੀਗੜ੍ਹ 'ਚ ਪੰਜਾਬੀ ਭਾਸ਼ਾ ਨੂੰ ਬਣਦਾ ਸਤਿਕਾਰ ਦੇਣ ਦੀ ਮੰਗ ਦੁਹਰਾਈ

Sunday, February 26, 2017

ਤਲਵੰਡੀ ਸਾਬੋ, 26 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ੍ਰੀ ਦਮਦਮਾ ਸਾਹਿਬ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਸ੍ਰੀ ਜਨਕ ਰਾਜ ਜਨਕ ਦੀ ਪ੍ਰਧਾਨਗੀ ਅਤੇ ਸ. ਸੁਖਮੰਦਰ ਸਿੰਘ ਭਾਗੀਵਾਂਦਰ ਦੀ ਸਰਪ੍ਰਸਤੀ ਹੇਠ ਹੋਈ ਜਿਸ ਵਿੱਚ ਹਾਜ਼ਰ ਸਾਹਿਤਕਾਰਾਂ ਵੱਲੋਂ ਆਪੋ- ਆਪਣੀਆਂ ਸਾਹਿਤਿਕ ਰਚਨਾਵਾਂ ਪੜ੍ਹੀਆਂ ਗਈਆਂ। ਪੰਜਾਬੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਇਸ ਕਵੀ ਦਰਬਾਰ ਨੂੰ ਸੰਬੋਧਿਤ ਹੁੰਦਿਆਂ ਹਾਜ਼ਰ ਕਵੀਆਂ ਦੀ ਸਹਿਮਤੀ ਲੈਂਦਿਆਂ ਸਭਾ ਦੇ ਸਰਪ੍ਰਸਤ ਸ. ਸੁਖਮੰਦਰ ਸਿੰਘ ਭਾਗੀਵਾਂਦਰ ਨੇ ਚੰਡੀਗੜ੍ਹ
Read Full Story

ਜਹਿਰੀਲਾ ਜਾਨਵਰ ਦੇ ਕੱਟਣ ਨਾਲ ਕਿਸਾਨ ਦੇ ਹੋਈ ਮੌਤ

Saturday, February 25, 2017

ਤਲਵੰਡੀ ਸਾਬੋ, 25 ਫਰਵਰੀ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਸਬ ਡਵੀਜਨ ਅੰਦਰ ਪੈਂਦੇ ਪਿੰਡ ਜਗਾ ਰਾਮ ਤੀਰਥ ਦੇ ਇੱਕ ਗਰੀਬ ਕਿਸਾਨ ਦੇ ਕੋਈ ਜਹਿਰੀਲਾ ਜਾਨਵਰ ਲੜਣ ਕਾਰਨ ਮੋਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਾਜਰ ਸਿੰਘ ਪੁੱਤਰ ਬਹਾਲ ਸਿੰਘ ਉਮਰ (35) ਸਾਲ ਰੋਜ ਦੀ ਤਰ੍ਹਾਂ ਆਪਣੇ ਖੇਤਾਂ ਵਿੱਚ ਕੰਮ ਕਰ ਰਿਹਾ ਸੀ, ਕੰੰਮ ਕਰਦੇ ਸਮੇਂ ਉਸਦੇ ਕੋਈ ਜਹਿਰੀਲਾ ਜਾਨਵਰ ਲੜ ਗਿਆ। ਇਸ ਦਾ ਪਤਾ ਚਲਦਿਆਂ ਹੀ ਜਦੋਂ ਕਿਸਾਨ ਨਾਜਰ ਸਿੰਘ ਆਪਣੇ ਘਰ ਆਇਆ ਤਾਂ ਕੁੱਝ ਸਮੇਂ ਬਆਦ ਹੀ ਉਸ ਦੀ ਮੌਤ ਹੋ ਗਈ। ਪਿੰਡ ਦੇ ਸਾਬਕਾ
Read Full Story

ਅਕਾਲੀ ਭਾਜਪਾ ਗੱਠਜੋੜ ਬਣਾਏਗਾ ਤੀਜੀ ਵਾਰੀ ਸਰਕਾਰ- ਡਾ. ਘਈ

Saturday, February 25, 2017

ਤਲਵੰਡੀ ਸਾਬੋ, 25 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਇਸ ਵਾਰ ਜਿੱਥੇ ਤਲਵੰਡੀ ਸਾਬੋ ਸੀਟ ਤੋਂ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰੇਗਾ ਉਥੇ ਅਕਾਲੀ-ਭਾਜਪਾ ਗੱਠਜੋੜ ਪੂਰਨ ਬਹੁਮਤ ਨਾਲ ਲਗਾਤਾਰ ਤਜੀ ਵਾਰੀ ਪੰਜਾਬ ਅੰਦਰ ਆਪਣੀ ਸਰਕਾਰ ਬਣਾਉਣ ਵਿੱਚ ਵੀ ਕਾਮਯਾਬ ਹੋਵੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਡ. ਗੁਰਮੇਲ ਸਿੰਘ ਘਈ ਸੀਨੀਅਰ ਅਕਾਲੀ ਆਗੂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ। ਪੂਰਨ ਸ਼ਾਂਤੀ ਨਾਲ ਵੋਟਾਂ ਪਾਉਣ ਲਈ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਾਰ ਪੰਜਾਬ ਦੇ ਲੋਕਾਂ ਨੇ ਵਿਰੋਧੀ ਪਾਰਟੀਆਂ ਵੱਲੋਂ ਕੀਤੇ ਗਏ
Read Full Story

ਵਿਸ਼ਵ ਦਸਤਾਰ ਦਿਵਸ ਮੌਕੇ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਦੇ ਕਰਵਾਏ ਦਰਸ਼ਨ

Friday, February 24, 2017

ਤਲਵੰਡੀ ਸਾਬੋ, 24 ਫਰਵਰੀ (ਗੁਰਜੰਟ ਸਿੰਘ ਨਥੇਹਾ)- ਵਿਸ਼ਵ ਦਸਤਾਰ ਦਿਵਸ ਦੇ ਸੰਬੰਧ ਵਿੱਚ ਗੁਰਦੁਆਰਾ ਸਿੰਘ ਸਭਾ ਡੱਬਵਾਲੀ ਵਿਖੇ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਅਤੇ ਮਾਤਾ ਸੁੰਦਰੀ ਜੀ ਦੀਆਂ ਖੜਾਵਾਂ ਦੇ ਦਰਸ਼ਨ ਦੀਦਾਰੇ ਕਰਵਾ ਕੇ ਦਸਤਾਰ ਦਿਵਸ ਮਨਾਇਆ ਗਿਆ। ਇਹ ਦਸਤਾਰ ਅਤੇ ਖੜਾਵਾਂ ਜ਼ਿਲ੍ਹਾ ਬਠਿੰਡਾ ਦੇ ਚੱਕ ਫਤਹਿ ਸਿੰਘ ਵਾਲਾ ਦੇ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ਦਸਵੀਂ ਤੋਂ ਜਸਵੀਰ ਸਿੰਘ, ਮਨਦੀਪ ਸਿੰਘ ਦੁਆਰਾ ਇੱਥੇ ਸਤਿਕਾਰ ਸਹਿਤ ਲਿਆਂਦੇ ਗਏ। ਸੰਗਤਾਂ ਨੇ ਗੁਰੂ ਘਰ ਦੇ ਇਸ ਪਾਵਨ ਸਮਾਨ ਦੇ ਦਰਸ਼ਨ ਦੀਦਾਰ
Read Full Story

ਦਸਤਾਰ ਚੇਤਨਾ ਮਾਰਚ 26 ਫਰਵਰੀ ਨੂੰ ਪੁੱਜੇਗਾ ਤਖਤ ਸ੍ਰੀ ਦਮਦਮਾ ਸਾਹਿਬ।

Friday, February 24, 2017

ਤਲਵੰਡੀ ਸਾਬੋ, 24 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਿੱਖ ਨੌਜਵਾਨਾਂ ਵਿੱਚ ਸਿੱਖੀ ਦੀ ਆਨ ਬਾਨ ਤੇ ਸ਼ਾਨ ਦੀ ਪ੍ਰਤੀਕ ਮੰਨੀ ਜਾਂਦੀ ਦਸਤਾਰ ਸਜਾਉਣ ਸਬੰਧੀ ਚੇਤਨਾ ਪੈਦਾ ਕਰਨ ਲਈ ਸਿੱਖ ਨੌਜਵਾਨਾਂ ਵੱਲੋਂ ਹਰਿਆਣਾ ਦੀ ਮੰਡੀ ਕਾਲਾਂਵਾਲੀ ਤੋਂ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਤੱਕ ਕੱਢਿਆ ਜਾਣ ਵਾਲਾ ਦਸਤਾਰ ਚੇਤਨਾ ਮਾਰਚ 26 ਫਰਵਰੀ ਨੂੰ ਦਮਦਮਾ ਸਾਹਿਬ ਪੁੱਜੇਗਾ। ਉਕਤ ਮਾਰਚ ਸਬੰਧੀ ਜਾਣਕਾਰੀ ਦਿੰਦਿਆਂ ਮਾਰਚ ਦੇ ਪ੍ਰਬੰਧਕਾਂ ਭਾਈ ਗੁਰਮੀਤ ਸਿੰਘ ਖਾਲਸਾ ਤੇ ਭਾਈ ਬਿੰਦਰ ਸਿੰਘ ਖਾਲਸਾ ਨੇ ਦਸਿਆ ਕਿ ਸਿੱਖੀ ਤੋਂ ਦੂਰ ਹੋ ਕੇ ਨਸ਼ਿਆਂ
Read Full Story

ਐੱਸ ਵਾਈ ਐੱਲ ਮੁੱਦੇ ਦੇ ਮੱਦੇਨਜ਼ਰ ਹਰਿਆਣਾ ਸਰਹੱਦ ਨਾਲ ਲੱਗਦੀ ਹੱਦ ਪੁਲਿਸ ਛਾਉਣੀ 'ਚ ਤਬਦੀਲ ਗੰਗਾ ਜਲ ਲੈਣ ਗਏ ਕਾਂਵੜੀਆਂ ਦੇ ਪਰਿਵਾਰਾਂ 'ਚ ਦਹਿਸ਼ਤ ਤੇ ਚਿੰਤਾ ਦਾ ਮਾਹੌਲ

Thursday, February 23, 2017

ਤਲਵੰਡੀ ਸਾਬੋ, 23 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਫੈਸਲੇ `ਤੇ ਪ੍ਰਤੀਕਰਮ ਦਿੰਦਿਆਂ ਨਹਿਰ ਦੀ ਉਸਾਰੀ ਦੇ ਪੱਖ ਵਿੱਚ ਐਲਾਨੇ ਅਤੇ ਹਰਿਆਣਾ ਦੀਆਂ ਹੋਰ ਜਥੇਬੰਦੀਆਂ ਵੱਲੋਂ ਪੰਜਾਬ ਦੇ ਸ਼ੰਭੂ ਬਾਰਡਰ ਤੋਂ ਅੰਦਰ ਦਾਖਿਲ ਹੋਣ ਦੀ ਸੂਚਨਾ ਮਿਲਦਿਆਂ ਹੀ ਪੰਜਾਬ ਰਾਜ ਮਾਰਗ ਨੰਬਰ 17 `ਤੇ ਵਸੇ ਪੰਜਾਬ ਦੇ ਆਖਰੀ ਅਤੇ ਹਰਿਆਣਾ ਨਾਲ ਲੱਗਦੇ ਪਿੰਡ ਨਥੇਹਾ ਦੇ ਬੱਸ ਸਟੈਂਡ `ਤੇ ਪੁਲਿਸ ਛਾਉਣੀ ਵਰਗਾ ਮਾਹੌਲ ਪੈਦਾ ਹੋਣ ਨਾਲ ਪਿੰਡ ਵਾਸੀਆਂ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ
Read Full Story

ਐੱਫ. ਐੱਸ. ਡੀ. ਸਕੂਲ ਵਿਖੇ ਹੋਇਆ ਵਿਦਾਇਗੀ ਪਾਰਟੀ ਦਾ ਆਯੋਜਨ

Thursday, February 23, 2017

ਤਲਵੰਡੀ ਸਾਬੋ, 23 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪਿਛਲੇ ਦਿਨੀਂ ਐੱਫ. ਐੱਸ. ਡੀ. ਸੀਨੀ. ਸੈਕੰ. ਸਕੂਲ ਜੋਧਪੁਰ ਪਾਖਰ ਦੇ ਗਿਆਰਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਸੰਸਥਾ ਦੇ ਐਮ. ਡੀ. ਸ. ਫੌਜਾ ਸਿੰਘ ਧਾਲੀਵਾਲ ਨੇ ਵਿਦਾਇਗੀ ਪਾਰਟੀ ਦੇ ਉਦਘਾਟਨੀ ਭਾਸ਼ਨ ਦੌਰਾਨ ਰੁਖ਼ਸਤ ਹੋ ਕੇ ਜਾ ਰਹੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦਿਆਂ ਉਹਨਾਂ ਦੀ ਜ਼ਿੰਦਗੀ `ਚ ਕਾਮਯਾਬੀ ਦੀਆਂ ਬੁਲੰਦੀਆਂ ਪ੍ਰਾਪਤ ਕਰਨ ਦੀ ਕਾਮਨਾ
Read Full Story

ਰੁਪਿੰਦਰ ਮਾਹੀ ਦੇ ਗੀਤ 'ਮੇਰਾ ਪੰਜਾਬ ਬਚਾਓ' ਦੀ ਵੀਡੀਓ ਮੁਕੰਮਲ

Monday, February 20, 2017

ਤਲਵੰਡੀ ਸਾਬੋ, 20 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਰਕਾਰੀ ਨੀਤੀਆਂ ਅਤੇ ਪ੍ਰਸ਼ਾਸ਼ਨ ਦੀ ਨਾਲਾਇਕੀ ਕਾਰਨ ਨਸ਼ਿਆਂ ਅਤੇ ਹੋਰ ਸਮਾਜਿਕ ਕੁਰੀਤੀਆਂ ਕਾਰਨ ਤਬਾਹੀ ਦੇ ਕਿਨਾਰੇ ਖੜ੍ਹੇ ਪੰਜਾਬ ਨੂੰ ਬਾਚਉਣ ਦੀ ਅਪੀਲ ਕਰਦੇ ਗੀਤਕਾਰ ਅਤੇ ਗਾਇਕ ਰੁਪਿੰਦਰ ਮਾਹੀ ਦੇ ਅਮਰ ਆਡੀਓ `ਚ ਆ ਰਹੇ ਅਤੇ ਸੰਗਤਿਕਾਰ ਰਵੀ ਸ਼ੰਕਰ ਦੀਆਂ ਸੰਗੀਤਕ ਧੁਨਾਂ ਨਾਲ ਸ਼ਿੰਗਾਰੇ ਗੀਤ ` ਮੇਰਾ ਪੰਜਾਬ ਬਚਾਓ` ਦੀ ਵੀਡੀਓ ਕੱਲ੍ਹ ਨਜ਼ਦੀਕੀ ਪਿੰਡ ਕੋਟ ਬਖਤੂ ਵਿੱਚ ਵੀਡੀਓ ਡਾਇਰੈਕਟਰ ਰਾਜ ਮਾਨ ਦੀ ਨਿਰਦੇਸ਼ਨਾ ਹੇਠ ਮੁਕੰਮਲ ਕਰ ਲਈ ਗਈ ਹੈ ਜਿਹੜੀ ਕਿ ਆaੁਣ ਵਾਲੇ ਦਿਨਾਂ `ਚ ਵੱਖ-ਵੱਖ ਟੀ ਵੀ
Read Full Story

<< < 30 31 32 33 34 35 36 37 38 39 40 > >>
Powered by Arash Info Corpopration