Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਭਾਈ ਗੁਰਪ੍ਰੀਤ ਸਿੰਘ ਝੱਬਰ ਕੈਨੇਡਾ ਦੌਰੇ ਸਮੇਂ ਸਿੱਖ ਸੰਗਤਾਂ ਨੂੰ ਮਿਲਕੇ ਸ਼੍ਰੋਮਣੀ ਕਮੇਟੀ ਦੇ ਭਵਿੱਖੀ ਕਾਰਜਾਂ ਤੋਂ ਕਰਵਾਉਂਦੇ ਨੇ ਜਾਣੂੰ

Tuesday, September 26, 2017

ਤਲਵੰਡੀ ਸਾਬੋ, 26 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੌਜਵਾਨ ਮੈਂਬਰ ਭਾਈ ਗੁਰਪ੍ਰੀਤ ਸਿੰਘ ਝੱਬਰ ਜੋ ਬੀਤੇ ਦਿਨੀਂ ਇੱਕ ਮਹੀਨੇ ਲਈ ਕੈਨੇਡਾ ਪੁੱਜੇ ਹਨ ਵੱਲੋਂ ਜਿੱਥੇ ਕੈਨੇਡਾ ਵਿਚਲੇ ਗੁਰਦੁਆਰਾ ਸਾਹਿਬਾਨ ਵਿੱਚ ਨਤਮਸਤਕ ਹੋ ਕੇ ਕੌਮ ਦੀ ਚੜ੍ਹਦੀਕਲਾ ਲਈ ਸਿੱਖ ਸੰਗਤਾਂ ਨੂੰ ਇੱਕਜੁਟ ਹੋਣ ਲਈ ਪ੍ਰੇਰਿਆ ਜਾ ਰਿਹਾ ਹੈ ਉੱਥੇ ਉਨ੍ਹਾਂ ਵੱਲੋਂ ਉੱਥੋਂ ਦੀਆਂ ਸੰਗਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਅਤੇ ਭਵਿੱਖੀ ਕਾਰਜਾਂ ਤੋਂ ਵੀ ਜਾਣੂੰ ਕਰਵਾਇਆ ਜਾ ਰਿਹਾ ਹੈ। ਬੀਤੇ
Read Full Story

ਨਸ਼ਾ ਵਿਰੋਧੀ ਮੰਚ ਵੱਲੋਂ ਸ਼ਹੀਦ ਭਗਤ ਸਿੰਘ ਦਾ 110ਵਾਂ ਜਨਮ ਦਿਹਾੜਾ 28 ਨੂੰ ਤਲਵੰਡੀ ਸਾਬੋ ਵਿਖੇ

Tuesday, September 26, 2017

ਤਲਵੰਡੀ ਸਾਬੋ, 26 ਸਤੰਬਰ (ਗੁਰਜੰਟ ਸਿੰਘ ਨਥੇਹਾ)- ਭਾਰਤ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਕਰਵਾਉਣ ਵਾਲੇ ਪੰਜਾਬ ਦੇ ਮਹਾਨ ਸਪੂਤ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਦਾ 110ਵਾਂ ਜਨਮ ਦਿਹਾੜਾ ਮਹਾਨ ਯੋਧੇ ਦੇ ਵਿਚਾਰਾਂ ਅਤੇ ਉਹਨਾਂ ਦੀ ਸੋਚ ਨੂੰ ਸਪਰਮਿਤ ਸੰਸਥਾ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ (ਰਜਿ:) ਤਲਵੰਡੀ ਸਾਬੋ ਵੱਲੋਂ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਪ੍ਰਿੰਸੀਪਲ, ਮੈਨੇਜਮੈਂਟ ਅਤੇ ਸਟਾਫ ਦੇ ਸਹਿਯੋਗ ਨਾਲ 28 ਸਤੰਬਰ ਨੂੰ ਸ਼ਹਿਰ ਦੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਬੜੀ ਧੂੰਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿਸ ਮੌਕੇ ਉੱਘੇ
Read Full Story

ਨਰਮੇ ਦੇ ਗੁਜਰਾਤੀ ਬੀਜ਼ ਦੀ ਬਿਜਾਈ ਨਾ ਕਰਨ ਸਬੰਧੀ ਲਗਾਏ ਜਾਗਰੂਕਤਾ ਕੈਂਪ

Tuesday, September 26, 2017

ਤਲਵੰਡੀ ਸਾਬੋ, 26 ਸਤੰਬਰ (ਗੁਰਜੰਟ ਸਿੰਘ ਨਥੇਹਾ)- ਨਰਮੇ ਦੇ ਨਕਲੀ ਬੀਜ਼ਾਂ ਦੀ ਖਰੀਦ ਤੋਂ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਛਿੜੀ ਮੁਹਿੰਮ ਹੁਣ ਤੇਜ਼ੀ ਫੜਦੀ ਨਜ਼ਰ ਆ ਰਹੀ ਹੈ ਜਿਸ ਵਿੱਚ ਪਿੰਡਾਂ ਦੇ ਜਾਗਰੂਕ ਕਲੱਬ ਮੈਂਬਰਾਨ ਵੱਧ ਚੜ੍ਹ ਕੇ ਸ਼ਮੂਲੀਅਤ ਕਰਕੇ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ ਇਸੇ ਦੇ ਚਲਦਿਆਂ ਨਜ਼ਦੀਕੀ ਪਿੰਡ ਕਰਮਗੜ੍ਹ ਔਤਾਂ ਵਾਲੀ ਦੇ ਫਤਹਿ ਵੈਲਫੇਅਰ ਕਲੱਬ ਵੱਲੋਂ ਇੱਕ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਾਰੇ ਹੀ ਵੱਡੇ-ਛੋਟੇ ਕਿਸਾਨਾਂ ਨੇ ਭਾਗ ਲਿਆ। ਇਸ ਕੈਂਪ ਮੌਕੇ ਕਲੱਬ ਦੇ ਮੀਤ ਪ੍ਰਧਾਨ ਲਖਵਿੰਦਰ ਸਿੰਘ
Read Full Story

ਗ਼ੈਰ ਮਾਨਤਾ ਪ੍ਰਾਪਤ ਗੁਜਰਾਤੀ ਨਰਮੇ ਨੇ ਪਾਇਆ ਕਿਸਾਨੀ ਨੂੰ ਖੁਦਕਸ਼ੀਆਂ ਦੇ ਰਾਹ , ਗੁਜਰਾਤੀ ਬੀਜ਼ ਖਰੀਦਣ ਤੋਂ ਕੀਤੀ ਕਿਸਾਨਾਂ ਨੇ ਤੌਬਾ

Monday, September 25, 2017

ਤਲਵੰਡੀ ਸਾਬੋ, 25 ਸਤੰਬਰ (ਗੁਰਜੰਟ ਸਿੰਘ ਨਥੇਹਾ)- ਭਾਵੇਂ ਕਿ ਪੰਜਾਬ ਅੰਦਰਲੇ ਨਰਮਾ ਪੱਟੀ ਖੇਤਰ ਵਿੱਚ ਸਮੇਂ ਸਮੇਂ `ਤੇ ਕਿਸਾਨਾਂ ਨੂੰ ਨਰਮੇ ਦੇ ਹਰ ਪੱਖ ਤੋਂ ਗਾਹੇ-ਵਗਾਹੇ ਜਾਣੂੰ ਕਰਵਾਇਆ ਜਾਂਦਾ ਹੈ, ਪਿੰਡਾਂ ਅੰਦਰ ਸਕਾਉੂਟ ਕੈਂਪਾਂ ਦਾ ਆਯੋਜਨ ਆਦਿ ਵੀ ਕੀਤਾ ਜਾਂਦਾ ਹੈ। ਨਦੀਨਾਂ ਦੇ ਖਾਤਮੇ ਲਈ ਇੱਕ ਖਾਸ ਵਿਉਤਵੰਦੀ ਤਹਿਤ ਅਫਸਰ ਨਿਯੁਕਤ ਕਰਨ ਦੇ ਨਾਲ ਨਾਲ ਸਰਕਾਰ ਦੁਆਰਾ ਸਰਵੇਅ ਟੀਮਾਂ ਦਾ ਵੀ ਗਠਨ ਕਰਕੇ ਚਿੱਟੀ ਮੱਖੀ ਅਤੇ ਹੋਰ ਕੀੜਿਆਂ ਬਾਰੇ ਰਿਪੋਰਟਾਂ ਇਕੱਠੀਆਂ ਕਰਕੇ ਆਪੋ ਆਪਣੇ ਆਹਲਾ ਅਫਸਰਾਂ ਤੱਕ ਪਹੁੰਚਾ ਰਹੇ ਹਨ ਪ੍ਰੰਤੂ ਇਸਦੇ ਦੇ
Read Full Story

36 ਬੋਤਲਾਂ ਹਰਿਆਣਾ ਸ਼ਰਾਬ ਬਰਾਮਦ,ਦੋਸ਼ੀ ਫਰਾਰ, ਮਾਮਲਾ ਦਰਜ

Saturday, September 23, 2017

ਤਲਵੰਡੀ ਸਾਬੋ, 23 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪੁਲਿਸ ਵੱਲੋ ਨਸ਼ਾ ਤਸਕਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਸੀਂਗੋ ਪੁਲਿਸ ਚੌਂਕੀ ਦੀ ਪੁਲਿਸ ਨੇ ਮੋਟਰਸਾਈਕਲ ਸਮੇਤ 36 ਨਜਾਇਜ ਬੋਤਲਾਂ ਸ਼ਰਾਬ ਫੜਣ ਵਿੱਚ ਸਫਲਤਾ ਹਾਸਲ ਕੀਤੀ ਹੈ, ਭਾਵੇਂ ਕਿ ਕਥਿਤ ਦੋਸ਼ੀ ਭੱਜਣ ਵਿੱਚ ਕਾਮਯਾਬ ਹੋ ਗਏ ਪਰ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ। ਸੀਂਗੋ ਚੌਂਕੀ ਇੰਚਾਰਜ ਭੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ `ਤੇ ਸੀਂਗੋ ਦੇ ਬਹਿਮਣ ਰੋਡ `ਤੇ ਨਾਕੇਬੰਦੀ ਕੀਤੀ ਹੋਈ ਸੀ ਕਿ ਹਰਿਆਣਾ ਵੱਲੋਂ ਮੋਟਰਸਾਈਕਲ `ਤੇ
Read Full Story

ਮਿਲੀ ਬੱਗ ਅਤੇ ਚਿੱਟੇ ਮੱਛਰ ਨੇ ਫੇਰਿਆ ਕਿਸਾਨ ਦੇ ਸੁਪਨਿਆਂ 'ਤੇ ਰੋਟਾਵੇਟਰ, ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ

Saturday, September 23, 2017

ਤਲਵੰਡੀ ਸਾਬੋ, 23 ਸਤੰਬਰ (ਗੁਰਜੰਟ ਸਿੰਘ ਨਥੇਹਾ)- ਡੁਪਲੀਕੇਟ ਬੀਜ਼ਾਂ ਅਤੇ ਮਾੜੇ ਕੀਟਨਾਸ਼ਕਾਂ ਸਮੇਤ ਕੁਦਰਤੀ ਕਰੋਪੀ ਦੇ ਸ਼ਿਕਾਰ ਇੱਕ ਬੇ-ਜ਼ਮੀਨੇ ਕਿਸਾਨ ਨੂੰ ਮਿਲੀ ਬੱਗ ਅਤੇ ਚਿੱਟੇ ਮੱਛਰ ਦੇ ਹਮਲੇ ਕਾਰਨ ਖਰਾਬ ਹੋਈ ਆਪਣੀ ਸੱਤ ਏਕੜ ਨਰਮੇ ਦੀ ਫਸਲ `ਤੇ ਰੋਟਾਵੇਟਰ ਫੇਰ ਕੇ ਲੱਖਾਂ ਰੁਪਏ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਰਾਮ ਦਾਸ ਪੁੱਤਰ ਹਰੀ ਗੋਬਿੰਦ ਵਾਸੀ ਤਲਵੰਡੀ ਸਾਬੋ ਨੇ ਖਰਾਬ ਹੋਈ ਨਰਮੇ ਦੀ ਫਸਲ ਵਾਹੁੰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਉਸਨੇ ਰੁਲਦੂ ਸਿੰਘ ਪੁੱਤਰ ਰੌਸ਼ਨ ਸਿੰਘ ਤੋਂ ਸੱਤ ਏਕੜ ਜ਼ਮੀਨ ਪੈਂਤੀ ਹਜ਼ਾਰ ਰੁਪਏ
Read Full Story

ਮੁਆਵਜਾ ਤਾਂ ਦੂਰ ਅਜੇ ਤੱਕ ਵਿਸ਼ੇਸ ਗਿਰਦਾਵਰੀ ਦੇ ਹੁਕਮ ਵੀ ਜਾਰੀ ਨਾ ਕਰਨਾ ਮੰਦਭਾਗਾ-ਸਾਬਕਾ ਵਿਧਾਇਕ ਸਿੱਧੂ

Saturday, September 23, 2017

ਤਲਵੰਡੀ ਸਾਬੋ, 23 ਸਤੰਬਰ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨ ਪਏ ਭਾਰੀ ਮੀਂਹ ਨਾਲ ਹਲਕਾ ਤਲਵੰਡੀ ਸਾਬੋ ਦੀ ਹਰਿਆਣਾ ਨਾਲ ਲੱਗਦੀ ਹੱਦ ਤੇ ਪੈਂਦੇ ਪਿੰਡਾਂ ਦੀ ਸੈਂਕੜੇ ਏਕੜ ਨਰਮੇ ਦੀ ਫਸਲ ਖਰਾਬ ਹੋਣ ਉਪਰੰਤ ਮੁਅਵਜੇ ਲਈ ਪ੍ਰਸ਼ਾਸਨ ਦੇ ਦਰਾਂ ਤੇ ਫਰਿਆਦ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਖੜਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਹਲਕੇ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਮੁਆਵਜਾ ਤਾਂ ਦੂਰ ਦੀ ਗੱਲ ਅਜੇ ਤੱਕ ਖਰਾਬ ਹੋਈਆਂ ਫਸਲਾਂ ਸਬੰਧੀ ਪ੍ਰਸ਼ਾਸਨ ਵੱਲੋਂ ਵਿਸ਼ੇਸ ਗਿਰਦਾਵਰੀ ਦੇ ਹੁਕਮ ਨਾ ਦੇਣਾ ਅਤਿ ਮੰਦਭਾਗਾ
Read Full Story

ਇੱਕ ਹੋਰ ਕਰਜਾਈ ਕਿਸਾਨ ਨੇ ਕੀਤੀ ਖੁਦਕੁਸ਼ੀ, ਚਿੱਟੇ ਮੱਛਰ ਨਾਲ ਤਬਾਹ ਹੋਈ ਫਸਲ ਅਤੇ ਸੱਤ ਲੱਖ ਦਾ ਕਰਜ਼ਾ ਬਣਿਆ ਮੌਤ ਦਾ ਕਾਰਨ

Thursday, September 21, 2017

ਤਲਵੰਡੀ ਸਾਬੋ, 21 ਸਤੰਬਰ (ਗੁਰਜੰਟ ਸਿੰਘ ਨਥੇਹਾ)- ਕਰਜਾਈ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਬਦਕਿਸਮਤੀ ਵਾਲੀਆਂ ਇਹ ਖਬਰਾਂ ਆਏ ਦਿਨ ਅਖਬਾਰਾਂ ਦੀਆਂ ਸੁਰਖੀਆਾਂ ਬਣ ਰਹੀਆਂ ਹਨ। ਚਿੱਟੇ ਮੱਛਰ ਨਾਲ ਤਬਾਹ ਹੋਈ ਨਰਮੇ ਦੀ ਫਸਲ ਦਾ ਪੀੜਾ ਨਾ ਸਹਾਰਦਾ ਹੋਇਆ ਦੋ ਏਕੜ ਜਮੀਨ ਦਾ ਮਾਲਕ ਅਤੇ ਸੱਤ ਲੱਖ ਦੇ ਕਰਜਾਈ ਪਿੰਡ ਨੰਗਲਾ ਦੇ ਵੀ ਇੱਕ ਨੌਜਵਾਨ ਕਿਸਾਨ ਨਿਰਮਲ ਸਿੰਘ ਨੇ ਮਾਨਸਿਕ ਪ੍ਰੇਸ਼ਾਨੀ `ਤੇ ਚੱਲਦਿਆਂ ਖੇਤ ਵਿੱਚ ਹੀ ਕੋਈ ਕੀਟਨਾਸ਼ਕ ਨਿਗਲ ਕੇ ਆਪਣਾ ਜੀਵਨ ਲੀਲਾ ਸਮਾਪਤ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ
Read Full Story

ਪਿੰਡ ਨਥੇਹਾ ਵਿਖੇ ਬਾਬਾ ਰਾਮਦੇਵ ਦਾ ਮੇਲਾ ਅੱਜ

Thursday, September 21, 2017

ਤਲਵੰਡੀ ਸਾਬੋ, 21 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸ੍ਰੀ ਬਾਬਾ ਰਾਮ ਦੇਵ ਸਭਾ, ਗਰਾਮ ਪੰਚਾਇਤ ਅਤੇ ਨਗਰ ਨਿਵਾਸੀ ਪਿੰਡ ਨਥੇਹਾ ਦੇ ਸਹਿਯੋਗ ਨਾਲ ਬਾਬਾ ਰਾਮਦੇਵ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਵਿਸ਼ਾਲ ਮੇਲਾ ਅਤੇ ਜਾਗਰਣ ਪਿੰਡ ਦੇ ਸ੍ਰੀ ਰਾਮਦੇਵ ਮੰਦਿਰ ਵਿਖੇ ਮਿਤੀ 22 ਸਤੰਬਰ ਦਿਨ ਸ਼ੁੱਕਰਵਾਰ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਜਿਸ ਮੌਕੇ ਆਲੇ ਦੁਆਲੇ ਦੇ ਪਿੰਡਾਂ ਦੇ ਬਾਬਾ ਰਾਮਦੇਵ ਭਗਤਾਂ ਦੁਆਰਾ ਸ਼ਮੂਲੀਅਤ ਕਰਕੇ ਬਾਬਾ ਜੀ ਦਾ ਅਸ਼ੀਰਵਾਦ ਲਿਆ ਜਾਵੇਗਾ। ਇਸ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਰਾਮਦੇਵ ਸਭਾ ਦੇ ਅਹੁਦੇਦਾਰਾਂ ਨੇ ਦੱਸਿਆ
Read Full Story

ਮਾਮਲਾ ਮੀਂਹ ਨਾਲ ਖਰਾਬ ਹੋਏ ਨਰਮੇ ਦੇ ਮੁਆਵਜੇ ਦੀ ਮੰਗ ਦਾ, ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਟਾਲਮਟੋਲ ਦੀ ਨੀਤੀ ਤੋਂ ਦੁਖੀ ਕਿਸਾਨਾਂ ਨੇ ਸਰਕਾਰ ਅੱਗੇ ਲਾਈ ਗੁਹਾਰ

Wednesday, September 20, 2017

ਤਲਵੰਡੀ ਸਾਬੋ, 20 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪਿਛਲੇ ਦਿਨੀਂ ਆਈ ਭਾਰੀ ਬਾਰਿਸ਼ ਕਾਰਨ ਸਬ ਡਵੀਜਨ ਤਲਵੰਡੀ ਸਾਬੋ ਦੀ ਹਰਿਆਣਾ ਨਾਲ ਲੱਗਦੀ ਹੱਦ `ਤੇ ਪੈਂਦੇ ਪਿੰਡਾਂ ਦੇ ਨੀਂਵੇਂ ਪਾਸੇ ਪੈਂਦੇ ਖੇਤਾਂ ਵਿੱਚ ਪਾਣੀ ਭਰ ਜਾਣ ਨਾਲ ਲੱਗਭਗ ਤਬਾਹ ਹੋ ਚੁੱਕੀ ਨਰਮੇ ਦੀ ਫਸਲ ਦੀ ਵਿਸ਼ੇਸ਼ ਗਿਰਦਾਵਰੀ ਕਰਕੇ ਉੱਚਿਤ ਮੁਆਵਜੇ ਦੀ ਪਿਛਲੇ ਦਿਨਾਂ ਤੋਂ ਮੰਗ ਕਰ ਰਹੇ ਕਿਸਾਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਅਪਣਾਈ ਜਾ ਰਹੀ ਟਾਲਮਟੋਲ ਦੀ ਨੀਤੀ ਤੋਂ ਦੁਖੀ ਹੋ ਕੇ ਅੱਜ ਤਹਿਸੀਲਦਾਰ ਤਲਵੰਡੀ ਸਾਬੋ ਨਾਲ ਮੁਲਾਕਾਤ ਉਪਰੰਤ ਇੱਥੇ ਪੱਤਰਕਾਰਾਂ ਦੇ ਰੂਬਰੂ
Read Full Story

ਕਿਸਾਨ ਜਥੇਬੰਦੀਆਂ ਦੇ ਅਗਲੇਰੀ ਕਤਾਰ ਦੇ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ, ਇੱਕ ਹੋਰ ਸੀਨੀਅਰ ਆਗੂ ਭੇਜਿਆ ਜੇਲ

Wednesday, September 20, 2017

ਤਲਵੰਡੀ ਸਾਬੋ, 20 ਸਤੰਬਰ (ਗੁਰਜੰਟ ਸਿੰਘ ਨਥੇਹਾ)- ਕਿਸਾਨ ਜਥੇਬੰਦੀਆਂ ਵੱਲੋਂ 22 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਦੇ ਉਲੀਕ ਪ੍ਰੋਗਰਾਮ ਨੂੰ ਤਾਰਪੀਡੋ ਕਰਨ ਦੇ ਮਕਸਦ ਨਾਲ ਖੇਤਰ ਵਿੱਚੋਂ ਤਿੰਨ ਕਿਸਾਨ ਆਗੂਆ ਨੂੰ ਸਥਾਨਕ ਮੰਡੀ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਹੋਰ ਕਿਸਾਨ ਆਗੂਆਂ ਦੀ ਫੜੋ-ਫੜ੍ਹੀ ਲਈ ਪੁਲਿਸ ਵੱਲੋਂ ਛਾਪੇਮਾਰੀ ਜਾਰੀ ਹੈ। ਜਿਕਰਯੋਗ ਹੈ ਕਿ ਬੀਤੇ ਦਿਨੀਂ ਵੀ ਪੰਜਾਬ ਪੁਲਿਸ ਨੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਕੁਚਲਣ ਦੇ ਇਰਾਦੇ ਨਾਲ
Read Full Story

ਵਿਸਥਾਰ ਮੰਡਲ ਬਠਿੰਡਾ ਵੱਲੋਂ ਬੰਗੀ ਨਿਹਾਲ ਸਿੰਘ ਵਿਖੇ ਕਰਵਾਇਆ ਵਾਤਾਵਰਣ ਸਬੰਧੀ ਜਾਗਰੂਕਤਾ ਸੈਮੀਨਾਰ

Wednesday, September 20, 2017

ਤਲਵੰਡੀ ਸਾਬੋ, 20 ਸਤੰਬਰ (ਗੁਰਜੰਟ ਸਿੰਘ ਨਥੇਹਾ)- ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਦੇ ਵਿਸਥਾਰ ਮੰਡਲ ਬਠਿੰਡਾ ਵੱਲੋਂ ਕਿਸਾਨਾਂ ਨੂੰ ਰੁੱਖਾਂ ਅਤੇ ਜੰਗਲੀ ਜੀਵਾਂ ਦੇ ਸੁਰੱਖਿਆ ਸਬੰਧੀ ਜਾਣਕਾਰੀ ਦੇਣ ਲਈ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਵਾਤਾਵਰਣ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਵਿਭਤਾਗ ਦੇ ਅਧਿਕਾਰੀ ਦਲਜੀਤ ਸਿੰਘ ਪੀ ਐਫ ਐਸ ਵਣ ਮੰਡਲ ਅਫਸਰ, ਕੁਲਵਿੰਦਰ ਸਿੰਘ, ਗੁਰਜੰਗ ਸਿੰਘ, ਮਨਪ੍ਰੀਤ ਸਿੰਘ, ਜੰਗੀਰ ਸਿੰਘ, ਐਨ. ਜੀ. ਓ, ਵੱਖ-ਵੱਖ ਪਿੰਡਾਂ ਦੇ ਕਲੱਬਾਂ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ
Read Full Story

ਨਗਰ ਪੰਚਾਇਤ ਚੋਣਾਂ ਨੂੰ ਦੇਖਦਿਆਂ ਸਾਬਕਾ ਵਿਧਾਇਕ ਨੇ ਰਹਿ ਚੁੱਕੇ ਕੌਂਸਲਰਾਂ ਤੇ ਵਰਕਰਾਂ ਨਾਲ ਕੀਤੀ ਮੀਟਿੰਗ

Tuesday, September 19, 2017

ਤਲਵੰਡੀ ਸਾਬੋ, 19 ਸਤੰਬਰ (ਗੁਰਜੰਟ ਸਿੰਘ ਨਥੇਹਾ)- ਨਗਰ ਪੰਚਾਇਤ ਤਲਵੰਡੀ ਸਾਬੋ ਦੀਆਂ ਭਵਿੱਖ ਵਿੱਚ ਹੋਣ ਵਾਲੀਆਂ ਚੋਣਾਂ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦੇ ਮੱਦੇਨਜਰ ਹਲਕੇ ਦੇ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਨਗਰ ਪੰਚਾਇਤ ਦੇ ਕੌਂਸਲਰ ਰਹਿ ਚੁੱਕੇ ਆਗੂਆਂ `ਤੇ ਵਰਕਰਾਂ ਨਾਲ ਚੋਣ ਰਣਨੀਤੀ `ਤੇ ਵਿਚਾਰ ਵਟਾਂਦਰੇ ਨੂੰ ਲੈ ਕੇ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸਾਬਕਾ ਵਿਧਾਇਕ ਸਿੱਧੂ ਨੇ ਨਗਰ ਪੰਚਾਇਤ ਤਲਵੰਡੀ ਸਾਬੋ ਦੇ ਕੌਂਸਲਰ ਰਹਿ ਚੁੱਕੇ ਅਕਾਲੀ ਭਾਜਪਾ ਆਗੂਆਂ ਨੂੰ ਕਿਹਾ ਕਿ ਉਹ
Read Full Story

ਖੇਤਾਂ 'ਚੋਂ ਲੰਘਦੀਆਂ ਨੀਵੀਆਂ ਟਿਊਬਵੈੱਲ ਕੁਨੈਕਸ਼ਨ ਵਾਲੀਆਂ ਤਾਰਾਂ ਹਾਦਸੇ ਨੂੰ ਦੇ ਰਹੀਆਂ ਹਨ ਸੱਦਾ, ਕਲੱਬ ਅਹੁਦੇਦਾਰਾਂ ਕਿਹਾ ਨਹੀਂ ਸੁਣ ਰਿਹਾ ਵਿਭਾਗ, ਜਲਦੀ ਹੀ ਕਰ ਰਹੇ ਹਾਂ ਪ੍ਰਬੰਧ-ਐੱਸ. ਡੀ. ਓ

Tuesday, September 19, 2017

ਤਲਵੰਡੀ ਸਾਬੋ, 19 ਸਤੰਬਰ (ਗੁਰਜੰਟ ਸਿੰਘ ਨਥੇਹਾ)- ਨੇੜਲੇ ਪਿੰਡ ਜਗਾ ਰਾਮ ਤੀਰਥ ਦੇ ਖੇਤਾਂ ਵਿੱਚ ਟਿਊਬਵੈੱਲਾਂ ਦੇ ਕੁਨੈਕਸ਼ਨਾਂ ਲਈ ਬੀਤੇ ਸਮੇਂ ਵਿੱਚ ਪਾਈ ਗਈ ਬਿਜਲੀ ਸਪਲਾਈ ਦੀ ਲਾਈਨ ਦੇ ਹੁਣ ਢਿੱਲੀ ਹੋ ਜਾਣ ਨਾਲ ਬਿਲਕੁਲ ਨੀਵੀਆਂ ਹੋ ਚੁੱਕੀਆਂ ਤਾਰਾਂ ਕਿਸੇ ਵੇਲੇ ਵੀ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ ਪ੍ਰੰਤੂ ਉਕਤ ਖੇਤਾਂ ਦੇ ਨੇੜੇ-ਤੇੜੇ ਰਹਿੰਦੇ ਲੋਕਾਂ ਅਤੇ ਪਿੰਡ ਦੇ ਯੂਥ ਕਲੱਬ ਦੇ ਅਹੁਦੇਦਾਰਾਂ ਅਨੁਸਾਰ ਇਨਾਂ ਨੂੰ ਕਸਣ ਸਬੰਧੀ ਮਹਿਕਮੇ ਨੂੰ ਵਾਰ-ਵਾਰ ਲਿਖ ਕੇ ਦੇਣ ਦੇ ਬਾਵਜੂਦ ਅਧਿਕਾਰੀਆਂ ਦੇ ਕੰਨਾਂ ਤੇ ਕੋਈ ਜੂੰਅ ਨਹੀਂ ਸਰਕ ਰਹੀ ਜਦੋਂ
Read Full Story

ਰੁੱਖਾਂ ਦੀ ਸੰਭਾਲ ਸਬੰਧੀ ਬੰਗੀ ਨਿਹਾਲ ਸਿੰਘ ਵਿਖੇ ਡਵੀਜਨ ਪੱਧਰੀ ਸੈਮੀਨਾਰ ਅੱਜ

Tuesday, September 19, 2017

ਤਲਵੰਡੀ ਸਾਬੋ, 19 ਸਤੰਬਰ (ਗੁਰਜੰਟ ਸਿੰਘ ਨਥੇਹਾ)- ਦੇਸ਼ ਅੰਦਰ ਵੱਧ ਰਹੇ ਰੁੱਖ ਕੱਟਣ ਦੇ ਵਰਤਾਰੇ ਨੂੰ ਰੋਕਣ ਲਈ ਵਿੱਢੇ ਗਏ ਉਪਰਾਲੇ ਤਹਿਤ ਮਾਲਵਾ ਵੈਲਫੇਅਰ ਕਲੱਬ (ਰਜਿ:) ਬੰਗੀ ਨਿਹਾਲ ਸਿੰਘ ਵੱਲੋਂ ਗ੍ਰਾਮ ਪੰਚਾਇਤ ਅਤੇ ਸ਼ਹੀਦ ਭਗਤ ਸਿੰਘ ਨਸਾ ਵਿਰੋਧੀ ਮੰਚ ਤਲਵੰਡੀ ਸਾਬੋ ਦੇ ਸਹਿਯੋਗ ਨਾਲ ਰੁੱਖਾਂ ਦੀ ਸਾਂਭ ਸੰਭਾਲ ਵਿਸ਼ੇ `ਤੇ ਡਵੀਜਨ ਪੱਧਰ `ਤੇ ਇੱਕ ਵਿਸ਼ੇਸ਼ ਸੈਮੀਨਾਰ ਪਿੰਡ ਬੰਗੀ ਨਿਹਾਲ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਵਣ ਵਿਭਾਗ ਦੇ ਮਾਹਿਰ ਵਿਸ਼ੇਸ਼ ਤੌਰ `ਤੇ ਸ਼ਿਰਕਤ ਕਰ ਰਹੇ ਹਨ। ਮਾਲਵਾ ਕਲੱਬ ਦੇ ਪ੍ਧਾਨ ਸ. ਗੁਰਮੀਤ ਸਿੰਘ ਬੁੱਟਰ ਨੇ
Read Full Story

ਇੰਡੀਅਨ ਕੌਟਨ ਐਸੋਸੀਏਸ਼ਨ ਅਤੇ ਮੌਨਸੈਂਟੋ ਬੌਲਗਾਰਡ ਵੱਲੋਂ ਨਰਮੇ ਦੀ ਫਸਲ 'ਤੇ ਰਸ ਚੂਸਕ ਕੀੜਿਆਂ ਦੇ ਹਮਲੇ ਸਬੰਧੀ ਦਿੱਤੀ ਜਾਣਕਾਰੀ

Tuesday, September 19, 2017

ਤਲਵੰਡੀ ਸਾਬੋ, 19 ਸਤੰਬਰ (ਗਰਜੰਟ ਸਿੰਘ ਨਥੇਹਾ)- ਨਰਮੇ ਦੀ ਫਸਲ ਦੀ ਉਪਜ ਵਧਾਉਣ ਅਤੇ ਪੰਜਾਬ ਦੇ ਕਿਸਾਨਾਂ ਨੂੰ ਖੁਸ਼ਹਾਲੀ ਦੇ ਰਸਤੇ `ਤੇ ਤੋਰਨ ਲਈ ਜਿੱਥੇ ਵੱਖ-ਵੱਖ ਕੰਪਨੀਆਂ ਵੱਲੋਂ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਇੰਡੀਅਨ ਕੌਟਨ ਐਸੋਸੀਏਸ਼ਨ ਲਿਮਟਿਡ (ਆਈ. ਸੀ. ਈ. ਐੱਲ) ਵੱਲੋਂ ਖੇਤਰ ਦੇ ਤਿੰਨ ਪਿੰਡਾਂ ਨੂੰ `ਪ੍ਰੋਜੈਕਟ ਸੰਕਲਪ` ਦੇ ਅਧੀਨ ਗੋਦ ਲੈ ਕੇ ਉੱਥੋਂ ਦੇ ਕਿਸਾਨਾਂ ਨੂੰ ਨਰਮੇ ਦੀ ਫਸਲ ਸਬੰਧੀ ਹਰ ਮਹੀਨੇ ਨਵੀਂ ਤੋਂ ਨਵੀਂ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ ਜਿਸ ਦੇ ਤਹਿਤ ਪਿੰਡ ਲਾਲੇਆਣਾ, ਮਾਹੀਨੰਗਲ ਅਤੇ ਕਮਾਲੂ ਵਿੱਚ
Read Full Story

ਜ਼ਿਲ੍ਹਾ ਕਾਨੂੰਨੀ ਅਥਾਰਿਟੀ ਵੱਲੋਂ ਪਿੰਡ ਲਾਲੇਆਣਾ ਵਿਖੇ ਲਗਾਇਆ ਲੀਗਲ ਅਵੇਅਰਨੈੱਸ ਕੈਂਪ

Monday, September 18, 2017

ਤਲਵੰਡੀ ਸਾਬੋ, 18 ਸਤੰਬਰ (ਗੁਰਜੰਟ ਸਿੰਘ ਨਥੇਹਾ)- ਜ਼ਿਲ੍ਹਾ ਕਾਨੂੰਨੀ ਅਥਾਰਿਟੀ ਬਠਿੰਡਾ ਵੱਲੋਂ ਅੱਜ ਖੇਤਰ ਦੇ ਪਿੰਡ ਲਾਲੇਆਣਾ ਵਿਖੇ ਪਿੰਡ ਵਾਸੀਆਂ ਨੂੰ ਕਾਨੂੰਨੀ ਸੇਵਾਵਾਂ ਦੇਣ, ਲੋਕ ਅਦਾਲਤਾਂ ਵਿੱਚ ਝਗੜਿਆਂ ਦੇ ਨਿਪਟਾਰੇ ਆਦਿ ਦੇ ਸਬੰਧ ਵਿੱਚ ਜਾਗਰੂਕ ਕਰਨ ਲਈ ਪਿੰਡ ਦੇ ਗੁਰੂ ਘਰ ਵਿਖੇ ਲੀਗਲ ਅਵੇਅਰਨੈੱਸ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਅਥਾਰਿਟੀ ਦੇ ਨੁਮਾਇੰਦੇ ਐਡਵੋਕੇਟ ਸਤਿੰਦਰ ਸਿੱਧੂ ਅਤੇ ਭੁਪਿੰਦਰ ਸਿੰਘ ਬੰਗੀ ਨੇ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ। ਇਕੱਤਰ ਹੋਏ ਪਿੰਡ ਵਾਸੀਆਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ
Read Full Story

ਸੁਖਬੀਰ ਬਾਦਲ ਤੇ ਬੀਬਾ ਬਾਦਲ ਨੇ ਤਲਵੰਡੀ ਸਾਬੋ ਦੇ ਅਕਾਲੀ ਅਹੁਦੇਦਾਰਾਂ ਨਾਲ ਭਵਿੱਖੀ ਨੀਤੀਆਂ ਸਬੰਧੀ ਕੀਤੀ ਮੀਟਿੰਗ

Monday, September 18, 2017

ਤਲਵੰਡੀ ਸਾਬੋ, 18 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਦੀ ਭਵਿੱਖ ਵਿੱਚ ਮਜਬੂਤੀ ਤੇ 2019 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਸ਼੍ਰੋਮਣੀ ਅਕਾਲੀ ਦਲ ਦੇ ਵੱਖ ਵੱਖ ਵਿੰਗਾਂ ਦੇ ਅਹੁਦੇਦਾਰਾਂ, ਕੌਂਸਲਰਾਂ ਤੇ ਪ੍ਰਮੁੱਖ ਵਰਕਰਾਂ ਨਾਲ ਇੱਕ ਮੀਟਿੰਗ ਆਪਣੇ ਗ੍ਰਹਿ ਨਿਵਾਸ ਵਿਖੇ ਕੀਤੀ। ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਥਾਨਕ ਇਕਾਈ ਵੱਲੋਂ
Read Full Story

ਕੇਂਦਰੀ ਮੰਤਰੀ ਬੀਬਾ ਬਾਦਲ ਤਖਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ, ਸਿੰਘ ਸਾਹਿਬ ਨਾਲ ਕੀਤੀ ਮੁਲਾਕਾਤ

Monday, September 18, 2017

ਤਲਵੰਡੀ ਸਾਬੋ, 18 ਸਤੰਬਰ (ਗੁਰਜੰਟ ਸਿੰਘ ਨਥੇਹਾ)- ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਕੇਂਦਰੀ ਫੂਡ ਅਤੇ ਪ੍ਰਾਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਸਵੇਰੇ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ।ਉਨਾਂ ਨੇ ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਮੁਲਾਕਾਤ ਕੀਤੀ। ਬੀਬਾ ਬਾਦਲ ਦੇ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਪੁੱਜਣ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰੀਕ ਸਿੰਘ ਕੋਟਸ਼ਮੀਰ ਨੇ ਉਨਾਂ ਦਾ ਭਰਵਾਂ ਸਵਾਗਤ ਕੀਤਾ।ਤਖਤ ਸ੍ਰੀ ਦਮਦਮਾ ਸਾਹਿਬ ਮੱਥਾ
Read Full Story

ਕਿਸਾਨ ਜਥੇਬੰਦੀਆਂ ਦੇ ਸਘੰਰਸ ਨੂੰ ਤਾਰਪੀਡੋ ਕਰਨ ਲਈ ਪੁਲਿਸ ਨੇ ਤਿੰਨ ਕਿਸਾਨ ਆਗੂ ਗ੍ਰਿਫਤਾਰ, ਕਿਸਾਨ ਆਗੂਆਂ ਨੇ ਗ੍ਰਿਫਤਾਰ ਕੀਤੇ ਕਿਸਾਨਾਂ ਦੀ ਕੀਤੀ ਨਿਖੇਧੀ

Monday, September 18, 2017

ਤਲਵੰਡੀ ਸਾਬੋ, 18 ਸਤੰਬਰ (ਗੁਰਜੰਟ ਸਿੰਘ ਨਥੇਹਾ)- ਕਿਸਾਨ ਜਥੇਬੰਦੀਆਂ ਵੱਲੋਂ 22 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਦੇ ਉਲੀਕ ਪ੍ਰੋਗਰਾਮ ਨੂੰ ਤਾਰਪੀਡੋ ਕਰਨ ਦੇ ਮਕਸਦ ਨਾਲ ਖੇਤਰ ਵਿੱਚੋਂ ਤਿੰਨ ਕਿਸਾਨ ਆਗੂਆ ਨੂੰ ਸਥਾਨਕ ਮੰਡੀ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਹੋਰ ਕਿਸਾਨ ਆਗੂਆਂ ਦੀ ਫੜੋ-ਫੜ੍ਹੀ ਲਈ ਪੁਲਿਸ ਵੱਲੋਂ ਛਾਪੇਮਾਰੀ ਜਾਰੀ ਹੈ। ਇਸ ਸਬੰਧੀ ਭਾਕਿਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਬਹੱਤਰ ਸਿੰਘ ਨੰਗਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ਼ਾਰੇ `ਤੇ ਪੁਲਿਸ
Read Full Story

<< < 1 2 3 4 5 6 7 8 9 > >>
Powered by Arash Info Corpopration