Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਵਿਸਾਖੀ ਕਾਨਫਰੰਸ ਦੀਆਂ ਤਿਆਰੀਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਅ) ਦੀ ਮੀਟਿੰਗ ਹੋਈ।

Wednesday, April 5, 2017

ਤਲਵੰਡੀ ਸਾਬੋ, 5 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਲੱਗਣ ਵਾਲੇ ਵਿਸਾਖੀ ਜੋੜ ਮੇਲੇ ਮੌਕੇ ਕੀਤੀਆਂ ਜਾਣ ਵਾਲੀਆਂ ਸਿਆਸੀ ਕਾਨਫਰੰਸਾਂ ਦੀ ਲੜੀ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਕੀਤੀ ਜਾਣ ਵਾਲੀ ਰਾਜਸੀ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਇੱਕ ਮੀਟਿੰਗ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਵਿੱਚ ਕੀਤੀ ਗਈ। ਮੀਟਿੰਗ ਵਿੱਚ ਕਾਨਫਰੰਸ ਦੇ ਪ੍ਰਬੰਧਾਂ ਸਬੰਧੀ ਵਿਚਾਰਾਂ ਵਟਾਂਦਰਾ
Read Full Story

ਗੁਰੂ ਕਾਸ਼ੀ ਕਾਲਜ ਐਲੂਮਨੀ ਐਸੋਸੀਏਸ਼ਨ ਦੇ ਸਾਲਾਨਾ ਸਮਾਗਮ ਵਿੱਚ ਮਿਲੇ ਪੁਰਾਣੇ ਵਿਦਿਆਰਥੀਆਂ ਨੇ ਫਰੋਲੀਆਂ ਯਾਦਾਂ।

Wednesday, April 5, 2017

ਤਲਵੰਡੀ ਸਾਬੋ, 5 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸਥਾਨਕ ਗੁਰੂ ਕਾਸ਼ੀ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਵੱਲੋਂ ਬੀਤੇ ਸਮੇਂ ਵਿੱਚ ਗਠਿਤ ਗੁਰੂ ਕਾਸ਼ੀ ਐਲੂਮਨੀ ਐਸੋਸੀਏਸ਼ਨ ਦੇ ਤੀਜੇ ਸਲਾਨਾ ਸਮਾਗਮ ਦੌਰਾਨ ਕਾਲਜ ਵਿੱਚ ਪੜਾਈ ਕਰ ਚੁੱਕੇ ਵੱਖ ਵੱਖ ਸ਼ੈਸਨਾਂ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕਰਕੇ ਆਪਣੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਤਾਜੀਆਂ ਕੀਤੀਆਂ। ਉਕਤ ਸਮਾਗਮ ਵਿੱਚ ਪ੍ਰਸਿੱਧ ਨਾਟਕਕਾਰ ਅਜਮੇਰ ਸਿੰਘ ਔਲਖ ਦੀ ਗੈਰਮੌਜੂਦਗੀ ਵਿੱਚ ਉਨ੍ਹਾਂ ਦੀ ਧਰਮ ਸੁਪਤਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂ ਕਿ ਮਾਸਿਕ ਪਰਿਵਰਤਨ ਮੈਗਜੀਨ ਦੇ
Read Full Story

'ਆਪ' ਨੇ ਵਿਸਾਖੀ ਕਾਨਫਰੰਸ ਲਈ ਜਗ੍ਹਾ ਵਾਸਤੇ ਸ਼੍ਰੋਮਣੀ ਕਮੇਟੀ ਨੂੰ ਸੌਂਪਿਆ ਪੱਤਰ।

Wednesday, April 5, 2017

ਤਲਵੰਡੀ ਸਾਬੋ, 5 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਦਿਹਾੜੇ `ਤੇ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਲੱਗਣ ਵਾਲੇ ਵਿਸਾਖੀ ਜੋੜ ਮੇਲੇ ਮੌਕੇ ਸਿਆਸੀ ਪਾਰਟੀਆਂ ਵੱਲੋਂ ਕੀਤੀਆਂ ਜਾ ਰਹੀਆਂ ਰਾਜਸੀ ਕਾਨਫਰੰਸਾਂ ਦੀ ਲੜੀ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਵੀ ਕਾਨਫਰੰਸ ਦੀਆਂ ਤਿਆਰੀਆਂ ਅੱਜ ਆਰੰਭ ਦਿੱਤੀਆਂ ਗਈਆਂ ਹਨ। ਇਸੇ ਤਹਿਤ ਕਾਨਫਰੰਸ ਲਈ ਜਗ੍ਹਾ ਲੈਣ ਵਾਸਤੇ ਪਾਰਟੀ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਦਿੱਤਾ ਜਾਣ ਵਾਲਾ ਪੱਤਰ ਪਾਰਟੀ ਦੇ ਜੋਨਲ
Read Full Story

ਪੰਜਾਬ ਸਰਕਾਰ ਦੇ ਨਸ਼ਾ ਰੋਕੂ ਨਿਰਦੇਸ਼ਾਂ 'ਤੇ ਡੀ. ਐਸ. ਪੀ. ਨੇ ਮੈਡੀਕਲ ਪ੍ਰੈਕਟੀਸ਼ਨਰਾਂ ਨਾਲ ਕੀਤੀ ਮੁਲਾਕਾਤ 'ਤੇ ਨਸ਼ੇ ਵਾਲਿਆਂ 'ਤੇ ਸ਼ਿਕੰਜਾ ਕਸਿਆ

Monday, April 3, 2017

ਤਲਵੰਡੀ ਸਾਬੋ, 3 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਦੇ ਨਸ਼ੇ ਨੂੰ ਰੋਕਣ ਦੀਆਂ ਸਖਤ ਹਦਾਇਤਾਂ ਨੂੰ ਲੈ ਕੇ ਡੀ. ਐਸ. ਪੀ. ਤੇ ਐਸ. ਐਚ. ਓ ਨੇ ਇਲਾਕੇ ਵਿੱਚੋਂ ਨਸ਼ਾ ਰੋਕਣ ਲਈ ਖੇਤਰ ਦੇ ਮੈਡੀਕਲ ਐਸੋਸੀਏਸ਼ਨ ਯੂਨੀਅਨ ਨਾਲ ਮੀਟਿੰਗ ਕਰਕੇ ਸਹਿਯੋਗ ਦੀ ਮੰਗ ਕੀਤੀ ਤਾਂ ਜੋ ਨਸ਼ੇ ਨੂੰ ਜੜ੍ਹੋ ਖਤਮ ਕੀਤਾ ਜਾ ਸਕੇ। ਇਸ ਮੌਕੇ ਡੀ. ਐਸ. ਪੀ. ਚੰਦ ਸਿੰਘ ਤੇ ਥਾਣਾ ਮੁਖੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਨਸ਼ਾ ਵੇਚਣ ਤੇ ਵਰਤਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਸ ਲਈ ਇਸ ਵਿੱਚ ਹੀ ਬੇਹਤਰੀ ਹੈ ਕਿ ਜੋ ਲੋਕ ਨਸ਼ਾ ਵਰਤਦੇ ਜਾਂ ਵੇਚਦੇ ਹਨ ਇਸਨੂੰ ਤਰੁੰਤ ਬੰਦ ਕਰਨ,
Read Full Story

ਸੱਭਿਆਚਾਰਕ ਪਹਿਰਾਵੇ ਦਾ ਧਾਰਨੀ ਅਤੇ ਸਾਇਕਲ ਸਵਾਰੀ ਦਾ ਸ਼ੌਕੀਨ-ਲੀਲੂ ਸਿੰਘ

Monday, April 3, 2017

ਤਲਵੰਡੀ ਸਾਬੋ, 3 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਜਿੱਥੇ ਅੱਜ ਕੱਲ੍ਹ ਦੇ ਨੌਜਵਾਨ ਆਪਣੇ ਸੱਭਿਆਚਾਰ ਤੋਂ ਮੁਨਕਰ ਹੁੰਦੇ ਜਾ ਰਹੇ ਨਜ਼ਰ ਆਉਂਦੇ ਹਨ ਉੱਥੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਨੱਤ ਦੇ ਵਸਨੀਕ ਲੀਲੂ ਸਿੰਘ ਪੁੱਤਰ ਬਾਰੂ ਸਿੰਘ ਨੇ ਸੱਤਰ ਸਾਲ ਦੀ ਉਮਰ ਵਿੱਚ ਵੀ ਆਪਣੀ ਸੱਭਿਆਚਾਰਕ ਪੌਸ਼ਾਕ ਕੁੜਤੇ ਚਾਦਰੇ ਅਤੇ ਨੋਕਾਂ ਵਾਲੀ ਜੁੱਤੀ ਨੂੰ ਅਪਣੇ ਤਨ ਦਾ ਸ਼ਿੰਗਾਰ ਬਣਾਇਆ ਹੋਇਆ ਹੈ। ਦੇਸ਼ ਦੀ ਆਜਾਦੀ ਵਾਲੇ ਵਰ੍ਹੇ ਸੰਨ 1947 ਚ ਪੈਦਾ ਹੋਏ ਲੀਲੂ ਸਿੰਘ ਨੱਤ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸੰਨ 1968 ਵਿੱਚ ਜਦੋਂ ਉਸ ਦਾ ਵਿਆਹ ਹੋਇਆ ਤਾਂ ਉਸ ਸਮੇਂ
Read Full Story

ਸਟੇਟ ਬੈਂਕ ਆਫ਼ ਇੰਡੀਆ ਦੀ ਬ੍ਰਾਂਚ ਲੇਟ ਖੁਲ੍ਹਣ ਕਾਰਨ ਉਪਭੋਗਤਾ ਪ੍ਰੇਸ਼ਾਨ

Monday, April 3, 2017

ਤਲਵੰਡੀ ਸਾਬੋ, 3 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸਥਾਨਕ ਰੋੜੀ ਰੋੜ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਬ੍ਰਾਂਚ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਖੁੱਲ੍ਹਣ ਕਾਰਨ ਜਿਥੇ ਗ੍ਰਾਹਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੱਥਾਂ ਵਿੱਚ ਕੈਸ਼ ਹੋਣ ਕਾਰਣ ਲੋਕਾਂ ਨੂੰ ਕਿਸੇ ਅਣਹੋਣੀ ਦਾ ਡਰ ਵੀ ਲਗਾਤਾਰ ਬਣਿਆਂ ਰਹਿੰਦਾ ਹੈ। ਅੱਜ ਸੁਭਾ ਦਸ ਵੱਜ ਕੇ ਬਾਰਾਂ ਮਿੰਟ ਤੇ ਉਕਤ ਬੈਂਕ ਦੇ ਬੰਦ ਪਏ ਕੈਂਚੀ ਗੇਟ ਅੱਗੇ ਖੜ੍ਹੇ ਲੋਕਾਂ ਨੂੰ ਜਦੋਂ ਪੱਤਰਕਾਰਾਂ ਨੇ ਪੁੱਛਿਆ ਤਾਂ ਉਹਨਾ ਦੱਸਿਆ ਕਿ ਇਹ ਬੈਂਕ ਰੋਜ਼ਾਨਾ ਹੀ ਸੁਭਾ ਸਵਾ ਦਸ ਵਜੇ ਦੇ ਕਰੀਬ
Read Full Story

ਮਾਨ ਸੋਸ਼ਲ ਵੈਲਫੇਅਰ ਸੋਸਾਇਟੀ ਪੰਜਾਬ ਵੱਲੋਂ ਲੋੜਵੰਦ ਪਰਿਵਾਰਾਂ ਦੀ ਕੀਤੀ ਮੱਦਦ

Saturday, April 1, 2017

ਤਲਵੰਡੀ ਸਾਬੋ, 1 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਪੰਜਾਬ ਅੰਦਰ ਅਤੀ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਮਾਲੀ ਮੱਦਦ ਦੇ ਨਾਲ ਨਾਲ ਇਲਾਜ਼ ਲਈ ਸਹਾਇਤਾ ਕਰਨ ਤੋਂ ਇਲਾਵਾ ਹੋਰ ਮੱਦਦ ਕਰਨ ਦੇ ਮਕਸਦ ਨਾਲ ਕੰਮ ਕਰ ਰਹੀ ਮਾਨ ਸੋਸ਼ਲ ਵੈਲਫੇਅਰ ਸੋਸਾਇਟੀ ਆਫ ਪੰਜਾਬ ਵੱਲੋਂ ਮਾਨਸਾ ਦੇ ਪੀੜਿਤ ਪਰਿਵਾਰ ਦੀ ਆਰਥਿਕ ਮੱਦਦ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੋਸਾਇਟੀ ਦੇ ਪੰਜਾਬ ਪ੍ਰਧਾਨ ਸ਼ਨੀ ਮਾਨ ਨੇ ਦੱਸਿਆ ਕਿ ਮਾਨਸਾ ਸ਼ਹਿਰ ਦੇ ਵਾਸੀ ਲਾਭ ਸਿੰਘ ਦੇ ਬੇਟਾ ਅਤੇ ਬੇਟੀ ਦੋਵਾਂ ਦੇ ਗੁਰਦੇ ਖਰਾਬ ਹੋ ਗਏ ਸਨ ਜਿੰਨ੍ਹਾਂ ਵਿੱਚੋਂ ਲੜਕੀ ਦਾ ਇਲਾਜ ਨਾ ਹੋਣ
Read Full Story

ਕਿਤਾਬਾਂ ਕਾਪੀਆਂ ਵੰਡਣ ਦਾ ਲੰਗਰ ਹੋਇਆ ਸ਼ੁਰੂ

Saturday, April 1, 2017

ਤਲਵੰਡੀ ਸਾਬੋ, 1 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਖੇਤਰ ਦੇ ਵੱਖ-ਵੱਖ ਮਸਲਿਆਂ ਦੇ ਹੱਲ ਕਰਵਾਉਣ ਲਈ ਬਣਾਈ ਗਈ ਸਮਾਜ ਸੇਵੀ ਸੰਸਥਾ ਸਾਂਝੀ ਸੰਘਰਸ਼ ਕਮੇਟੀ ਤਲਵੰਡੀ ਸਾਬੋ ਵੱਲੋਂ ਹੁਣ ਸਮਾਜ ਦੀ ਸੇਵਾ ਨੂੰ ਲੈ ਕੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਚਲਦਿਆਂ ਅੱਜ ਨਵੀਂ ਪਹਿਲ ਕਰਦਿਆਂ ਸ਼ਹਿਰ ਦੇ ਖਾਲਸਾ ਸਕੂਲ ਵਿੱਚ ਲੋੜਵੰਦ ਬੱਚਿਆਂ ਨੂੰ ਮੁਫਤ ਕਿਤਾਬਾਂ ਕਾਪੀਆਂ ਵੰਡਣ ਦਾ ਲੰਗਰ ਚਲਾਇਆ ਗਿਆ ਜਿਸ ਨੂੰ ਲੈ ਕੇ ਇਲਾਕੇ ਭਰ ਵਿੱਚ ਸੰਘਰਸ਼ ਕਮੇਟੀ ਦੀ ਚੰਗੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇਸ ਮੌਕੇ ਲਗਭਗ 150 ਗਰੀਬ ਅਤੇ ਲੋੜਵੰਦ ਬੱਚਿਆਂ ਨੂੰ
Read Full Story

ਪਿੰਡ ਕੌਰੇਆਣਾ ਦੇ ਸਕੂਲ 'ਚ ਕਰਵਾਇਆ ਤੀਜਾ ਸਲਾਨਾ ਇਨਾਮ ਵੰਡ ਸਮਾਰੋਹ

Saturday, April 1, 2017

ਤਲਵੰਡੀ ਸਾਬੋ, 1 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਕੌਰੇਆਣਾ ਦੇ ਯੁਵਕ ਭਲਾਈ ਕਲੱਬ ਅਤੇ ਭਗਵਾਨ ਬਾਲਮੀਕ ਵੈੱਲਫ਼ੇਅਰ ਐਂਡ ਯੂਥ ਕਲੱਬ ਵੱਲੋਂ ਤੀਜਾ ਸਲਾਨਾ ਇਨਾਮ ਵੰਡ ਸਮਾਰੋਹ ਸਰਕਾਰੀ ਪ੍ਰਾਇਮਰੀ ਸਕੂਲ ਕੌਰੇਆਣਾ ਦੇ ਵਿਹੜੇ ਵਿੱਚ ਕਰਵਾਇਆ ਗਿਆ। ਸ. ਬਲਜਿੰਦਰ ਸਿੰਘ ਪੰਚਾਇਤ ਅਫ਼ਸਰ ਤਲਵੰਡੀ ਸਾਬੋ ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਇਸ ਸਮਾਗਮ ਵਿੱਚ ਪੜ੍ਹਾਈ ਅਤੇ ਖ਼ੇਡਾਂ ਦੇ ਖ਼ੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੀ ਮੁੱਖ ਅਧਿਆਪਿਕਾ ਮੈਡਮ ਪਰਦੀਪ ਕੌਰ ਨੇ
Read Full Story

ਧਾਰਮਿਕ ਖੇਤਰ ਦੀਆਂ ਪ੍ਰਾਪਤੀਆਂ ਬਦਲੇ ਸਕੂਲ ਪ੍ਰਿੰਸੀਪਲ ਸਨਮਾਨਿਤ

Saturday, April 1, 2017

ਤਲਵੰਡੀ ਸਾਬੋ, 1 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਖੇਤਰ ਦੇ ਪਿੰਡ ਲਹਿਰੀ ਵਿਖੇ ਚੱਲ ਰਹੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਧਾਰਮਿਕ ਖੇਤਰ ਵਿੱਚ ਬੱਚਿਆਂ ਦੀਆਂ ਚੰਗੀਆਂ ਪ੍ਰਾਪਤੀਆਂ ਬਦਲੇ ਸਕੂਲ ਪ੍ਰਿੰਸੀਪਲ ਨੂੰ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੁਆਰਾ ਕਾਲਜ ਸਰਕਲ ਨਥੇਹਾ ਰਾਹੀਂ ਭੇਜੇ ਵਿਸ਼ੇਸ਼ ਸਨਮਾਨ ਨੂੰ ਪ੍ਰਾਪਤ ਕਰਨ ਤੋਂ ਬਾਅਦ ਪ੍ਰਿੰਸੀਪਲ ਸ. ਲਖਵਿੰਦਰ ਸਿੰਘ ਸਿੱਧੂ ਨੇ ਜਿੱਥੇ ਕਾਲਜ ਪ੍ਰਬੰਧਕਾਂ ਦਾ ਧੰਨਵਾਦ ਕੀਤਾ
Read Full Story

ਇਸ ਵਾਰੀ ਨਹੀਂ ਹੋ ਸਕੀ ਤਲਵੰਡੀ ਸਾਬੋ ਤਹਿਸੀਲ ਕੰਪਲੈਕਸ ਦੇ ਠੇਕਾ ਫ਼ਾਰਮ ਦੀ ਬੋਲੀ

Saturday, April 1, 2017

ਤਲਵੰਡੀ ਸਾਬੋ, 1 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਪਿਛਲੇ ਸਾਲ ਛੇ ਲੱਖ ਰੁਪਏ ਵਿੱਚ ਹੋਇਆ ਸਥਾਨਕ ਤਹਿਸੀਲ ਕੰਪਲੈਕਸ ਦੇ ਸਰਕਾਰੀ ਫ਼ਾਰਮਾਂ ਦਾ ਠੇਕਾ ਇਸ ਵਾਰੀ ਕੋਈ ਵੀ ਲੈਣ ਨੂੰ ਤਿਆਰ ਨਹੀਂ ਹੋਇਆ ਜਦੋਂ ਕਿ ਸਰਕਾਰੀ ਕੰਟੀਨ ਅਤੇ ਪਾਰਕਿੰਗ ਦਾ ਠੇਕਾ ਇਸ ਵਾਰੀ ਪਿਛਲੇ ਸਾਲ ਨਾਲੋਂ ਕਾਫ਼ੀ ਮੁਨਾਫ਼ੇ ਨਾਲ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਨਾਇਬ ਤਹਿਸੀਲਦਾਰ ਸ. ਹਰਕੀਰਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਠੇਕਾ ਕੰਟੀਨ ਪੈਂਹਟ ਹਜ਼ਾਰ, ਪਾਰਕਿੰਗ ਬਾਰ੍ਹਾਂ ਹਜ਼ਾਰ ਅਤੇ ਠੇਕਾ ਫ਼ਾਰਮ ਦੀ ਬੋਲੀ ਛੇ ਲੱਖ ਰੁਪਏ ਵਿੱਚ ਹੋਈ ਸੀ ਜਦੋਂ ਕਿ ਇਸ ਵਾਰੀ ਕਨਟੀਨ
Read Full Story

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਕਿਸਾਨਾਂ ਮਜ਼ਦੂਰਾਂ ਨੂੰ ਮੰਗਾਂ ਮਨਵਾਉਣ ਲਈ ਦਿੱਲੀ ਜਾਣ ਦਾ ਸੱਦਾ

Tuesday, March 28, 2017

ਤਲਵੰਡੀ ਸਾਬੋ, 28 ਮਾਰਚ (ਗੁਰਜੰਟ ਸਿੰਘ ਨਥੇਹਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਕਿਸਾਨਾਂ ਮਜ਼ਦੂਰਾਂ ਦੀਆਂ ਮੁੱਖ ਮੰਗਾਂ ਨੂੰ ਲੈ ਕੇ ਅੱਜ 29 ਮਾਰਚ ਨੂੰ ਦਿੱਲੀ ਸੰਸਦ ਦੇ ਘਿਰਾਓ ਕਰਨ ਅਤੇ ਸੰਸਦ ਵੱਲ ਮਾਰਚ ਕਰਨ ਦਾ ਸੱਦਾ ਦਿੱਤਾ ਗਿਆ ਹੈ। ਬੀ ਕੇ ਯੂ ਡਕੌਂਦਾ ਗਰੁੱਪ ਦੇ ਆਗੂ ਦਲਜੀਤ ਸਿੰਘ ਲਹਿਰੀ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਕਿਸਾਨਾਂ ਦੀਆਂ ਫਸਲਾਂ ਦੇ ਜਾਇਜ਼ ਰੇਟਾਂ, ਸੁਆਮੀਨਾਥਨ ਰਿਪੋਰਟ ਲਾਗੂ ਕਰਨ, ਕਰਜਾ ਮੁਆਫ ਕਰਵਾਉਣ ਆਦਿ ਨੂੰ ਲੈ ਕੇ ਦਿੱਲੀ ਸੰਸਦ ਦਾ ਘਿਰਾਓ ਕੀਤਾ ਜਾ ਰਿਹਾ ਹੈ ਜਿਸ ਦੀ ਤਿਆਰੀ ਪੂਰੀ
Read Full Story

ਗੁਰਦੇਵ ਸਿੰਘ ਬਾਦਲ ਦੇ ਦਿਹਾਂਤ ਤੇ ਅਕਾਲੀ ਆਗੂਆਂ ਵੱੱਲੋਂ ਦੁੱਖ ਪ੍ਰਗਟ।

Tuesday, March 28, 2017

ਤਲਵੰਡੀ ਸਾਬੋ, 28 ਮਾਰਚ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਖੇਤੀਬਾੜੀ ਮੰਤਰੀ ਗੁਰਦੇਵ ਸਿੰਘ ਬਾਦਲ ਦੇ ਅੱਜ ਅਕਾਲ ਚਲਾਣਾ ਕਰ ਜਾਣ ਨਾਲ ਸਮੁੱਚੇ ਪੰਜਾਬ ਵਾਂਗ ਹਲਕਾ ਤਲਵੰਡੀ ਸਾਬੋ ਦੀਆਂ ਅਕਾਲੀ ਸਫਾਂ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ। ਅੱਜ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਂਹੀ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸ. ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ, ਸ਼੍ਰੋਮਣੀ ਕਮੇਟੀ ਮੈਂਬਰ ਮੋਹਣ ਸਿੰਘ ਬੰਗੀ, ਸੂਬਾਈ ਆਗੂ ਬਾਬੂ ਸਿੰਘ ਮਾਨ, ਨਗਰ ਕੌਂਸਲ ਰਾਮਾਂ ਪ੍ਰਧਾਨ ਕ੍ਰਿਸ਼ਨ
Read Full Story

ਕਲੱਬ ਵੱਲੋਂ ਦੋ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀ ਕਰਵਾਈ ਗਈ ਸ਼ਾਦੀ ਘਰੇਲੂ ਵਰਤੋਂ ਦਾ ਸਾਰਾ ਸਮਾਨ ਵੀ ਦਿੱਤਾ।

Tuesday, March 28, 2017

ਤਲਵੰਡੀ ਸਾਬੋ, 28 ਮਾਰਚ (ਗੁਰਜੰਟ ਸਿੰਘ ਨਥੇਹਾ)- ਬਾਬਾ ਫਰੀਦ ਗਰੀਬ ਸਹਾਰਾ ਕਲੱਬ ਤਲਵੰਡੀ ਸਾਬੋ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੋ ਗਰੀਬ ਪਰਿਵਾਰਾਂ ਦੀਆਂ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਏ ਗਏ।ਇਸ ਮੌਕੇ ਵਿਆਹ ਸਮਾਗਮ ਤੋ ਇਲਾਵਾ ਲੜਕੀਆਂ ਨੂੰ ਘਰ ਦਾ ਲੋੜੀਂਦਾ ਸਮਾਨ ਵੀ ਕਲੱਬ ਵੱਲੋਂ ਦਿੱਤਾ ਗਿਆ। ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਕਲੱਬ ਵੱਲੋ ਪੰਜਵਾਂ ਵਿਆਹ ਸਮਾਗਮ ਕੀਤਾ ਗਿਆ ਤੇ ਇਸ ਦੌਰਾਨ ਦੋਵਾਂ ਲੜਕੀਆਂ ਵਿੱਚੋਂ ਇੱਕ ਫਤਿਹਗੜ੍ਹ ਨੌਂ ਆਬਾਦ ਅਤੇ ਦੂਜੀ ਪਿੰਡ ਫੱਲੜ ਦੀ ਸੀ ਦੀ ਸ਼ਾਦੀ ਕਲੱਬ ਵੱਲੋ ਕੀਤੀ
Read Full Story

ਨੌਜਵਾਨ ਕਾਂਗਰਸੀ ਆਗੂ ਅਮਨਦੀਪ ਸ਼ਰਮਾਂ ਨੇ ਕੋਪਟਨ ਦੇ ਓ. ਐੱਸ. ਡੀ ਸੰਦੀਪ ਸੰਧੂ ਨਾਲ ਕੀਤੀ ਮੁਲਾਕਾਤ।

Tuesday, March 28, 2017

ਤਲਵੰਡੀ ਸਾਬੋ, 28 ਮਾਰਚ (ਗੁਰਜੰਟ ਸਿੰਘ ਨਥੇਹਾ)- ਹਲਕੇ ਦੇ ਨੌਜਵਾਨ ਕਾਂਗਰਸੀ ਆਗੂ ਤੇ ਪਾਰਟੀ ਦੇ ਯੂਥ ਐਂਡ ਸਪੋਰਟਸ ਸੈੱਲ ਦੇ ਜ਼ਿਲ੍ਹਾ ਵਾਈਸ ਚੇਅਰਮੈਨ ਅਮਨਦੀਪ ਸ਼ਰਮਾਂ ਨੇ ਬੀਤੇ ਦਿਨ ਆਪਣੇ ਨਜਦੀਕੀ ਤੇ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ. ਐੱਸ. ਡੀ ਕੈਪਟਨ ਸੰਦੀਪ ਸੰਧੂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਨਿਯੁਕਤੀ ਤੇ ਵਧਾਈ ਦਿੱਤੀ। ਸ਼ਰਮਾਂ ਨੇ ਦੱੱਸਿਆ ਕਿ ਉਨ੍ਹਾ ਇਸ ਮੌਕੇ ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਸ਼ਾਨਦਾਰ ਬਹੁਮਤ ਮਿਲਣ ਤੇ ਸਰਕਾਰ ਬਨਣ `ਤੇ ਵੀ ਕੈਪਟਨ ਸਾਹਿਬ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨਾਲ
Read Full Story

ਵਿਸਾਖੀ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਪ੍ਰਸ਼ਾਸਨ ਹੋਇਆ ਚੁਸਤ, ਤਖਤ ਸਾਹਿਬ ਨੂੰ ਜਾਂਦੀਆਂ ਸੜਕਾਂ ਦਾ ਪੈਚਅਪ ਕੀਤਾ।

Tuesday, March 28, 2017

ਤਲਵੰਡੀ ਸਾਬੋ, 28 ਮਾਰਚ (ਗੁਰਜੰਟ ਸਿੰਘ ਨਥੇਹਾ)- ਖਾਲਸੇ ਦੇ ਜਨਮ ਦਿਹਾੜੇ ਵਿਸਾਖੀ ਮੌਕੇ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਲੱਗਣ ਵਾਲੇ ਵਿਸਾਖੀ ਜੋੜ ਮੇਲੇ ਦੀਆਂ ਮੁਢਲੀਆਂ ਤਿਆਰੀਆਂ ਨੂੰ ਲੈ ਕੇ ਪ੍ਰਸ਼ਾਸਨ ਹੁਣੇ ਤੋਂ ਚੁਸਤ ਹੋ ਗਿਆ ਹੈ ਤੇ ਵਿਸਾਖੀ ਮੌਕੇ ਲੱਖਾਂ ਸੰਗਤਾਂ ਦੀ ਆਮਦ ਨੂੰ ਦੇਖਦਿਆਂ ਤਖਤ ਸਾਹਿਬ ਦੇ ਨੇੜਲੇ ਇਲਾਕਿਆਂ ਵਿੱਚ ਲੋੜੀਂਦੇ ਕੰਮਾਂ ਦੀ ਜਿੱਥੇ ਸੂਚੀ ਬਣਾਉਣੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਰੰਭ ਦਿੱਤੀ ਹੈ ਉੱਥੇ ਅੱਜ ਤਖਤ ਸਾਹਿਬ ਨੂੰ ਜਾਂਦੀ ਮੁੱਖ ਸੜਕ ਦੀ ਟੁੱਟਭੱਜ ਦੀ ਮੁਰੰਮਤ ਕਰਦਿਆਂ ਸਬੰਧਿਤ
Read Full Story

ਟ੍ਰੈਫਿਕ ਨਿਯਮਾਂ ਤੋਂ ਜਾਣੂੰ ਕਰਵਾਉਣ ਲਈ ਟੈਕਸੀ ਯੂਨੀਅਨ ਵਿੱਚ ਟ੍ਰੈਫਿਕ ਚਿੰਨ ਸਮਝੋ ਕੈਂਪ ਦਾ ਆਯੋਜਨ।

Sunday, March 26, 2017

ਤਲਵੰਡੀ ਸਾਬੋ, 26 ਮਾਰਚ (ਗੁਰਜੰਟ ਸਿੰਘ ਨਥੇਹਾ)- ਡਰਾਈਵਰਾਂ ਨੂੰ ਡਰਾਈਵਿੰਗ ਕਰਨ ਦੌਰਾਨ ਸੁਚੇਤ ਰਹਿਣ ਸਬੰਧੀ ਦਿੱਤੇ ਜਾਣ ਵਾਲੇ ਨਿਰਦੇਸ਼ਾਂ ਅਤੇ ਟ੍ਰੈਫਿਕ ਦੇ ਵੱਖ ਵੱਖ ਚਿੰਨਾਂ ਤੋਂ ਉਨ੍ਹਾਂ ਨੂੰ ਜਾਣੂੰ ਕਰਵਾਉਣ ਲਈ ਟ੍ਰੈਫਿਕ ਪੁਲਿਸ ਬਠਿੰਡਾ ਵੱਲੋਂ ਸਥਾਨਕ ਦਸਮੇਸ਼ ਟੈਕਸੀ ਯੂਨੀਅਨ ਵਿੱਚ ਟ੍ਰੈਫਿਕ ਚਿੰਨ ਸਮਝੋ ਸਿਰਲੇਖ ਅਧੀਨ ਕੈਂਪ ਆਯੋਜਿਤ ਕੀਤਾ ਗਿਆ। ਉਕਤ ਕੈਂਪ ਵਿੱਚ ਟ੍ਰੈਫਿਕ ਪੁਲਿਸ ਬਠਿੰਡਾ ਵੱਲੋਂ ਹੌਲਦਾਰ ਹਾਕਮ ਸਿੰਘ ਨੇ ਪਹੁੰਚ ਕੇ ਡਰਾਈਵਰਾਂ ਨੂੰ ਜਿੱਥੇ ਡਰਾਈਵਿੰਗ ਦੌਰਾਨ ਕਿਸੇ ਕਿਸਮ ਦਾ ਵੀ ਨਸ਼ਾ ਨਾ ਕਰਨ ਦੀ ਅਪੀਲ
Read Full Story

ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਨੇ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੀ ਕੀਤੀ ਸ਼ਲਾਘਾ।

Sunday, March 26, 2017

ਤਲਵੰਡੀ ਸਾਬੋ,26 ਮਾਰਚ (ਗੁਰਜੰਟ ਸਿੰਘ ਨਥੇਹਾ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਇਕਾਈ ਤਲਵੰਡੀ ਸਾਬੋ ਦੀ ਇੱਕ ਜਰੂਰੀ ਮੀਟਿੰਗ ਡਾ. ਗੁਰਮੇਲ ਸਿੰਘ ਘਈ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਈ ਨਸ਼ਾ ਮੁਕਤੀ ਮੁਹਿੰਮ ਦੀ ਸ਼ਲਾਘਾ ਕੀਤੀ ਗਈ ਅਤੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਉਕਤ ਮੁਹਿੰਮ ਵਿੱਚ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਡਾ. ਘਈ ਨੇ ਪੁਲਿਸ ਪ੍ਰਸ਼ਾਸਨ ਤੇ ਸਿਹਤ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਅੈਸੋਸੀਏਸ਼ਨ ਦੇ ਕਿਸੇ ਵੀ ਮੈਂਬਰ ਨੂੰ
Read Full Story

ਲੋੜਵੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਮੌਕੇ ਕਲੱਬ ਵੱਲੋਂ 5100 ਰੁਪਏ ਦੀ ਸਹਾਇਤਾ ਦਿੱਤੀ ਗਈ।

Sunday, March 26, 2017

ਤਲਵੰਡੀ ਸਾਬੋ, 26 ਮਾਰਚ (ਗੁਰਜੰਟ ਸਿੰਘ ਨਥੇਹਾ)- ਪਿੰਡ ਬੁਰਜ ਸੇਮਾ ਦੇ ਬਾਬਾ ਜੀਵਨ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਵੱਲੋਂ ਜਿੱਥੇ ਬੀਤੇ ਸਮੇਂ ਤੋਂ ਸਟਰੀਟ ਲਾਈਟਾਂ ਆਦਿ ਲਾ ਕੇ ਵਿਕਾਸ ਦੇ ਕੰਮਾਂ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ ਉੱਥੇ ਹੀ ਸਮਾਜ ਸੇਵੀ ਕਾਰਜਾਂ ਦੀ ਲੜੀ ਨੂੰ ਹੋਰ ਤੇਜ ਕਰਦਿਆਂ ਅਪਾਹਿਜ ਵਿਅਕਤੀਆਂ ਦੀ ਆਰਥਿਕ ਮਦੱਦ ਕਰਨ ਤੋਂ ਇਲਾਵਾ ਹੁਣ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀ ਸ਼ਾਦੀ ਮੌਕੇ ਸ਼ਗਨ ਵਜੋਂ ਆਰਥਿਕ ਸਹਾਇਤਾ ਦੇਣ ਦੇ ਸ਼ੁਰੂ ਕੀਤੇ ਕਾਰਜ ਤਹਿਤ ਬੀਤੇ ਦਿਨ ਪਿੰਡ ਦੇ ਗਰੀਬ ਮਜਦੂਰ ਮੰਦਰ ਸਿੰਘ
Read Full Story

ਭਿਆਨਕ ਸੜਕੀ ਹਾਦਸੇ ਵਿੱਚ ਚਾਰ ਵਿਅਕਤੀਆਂ ਦੀ ਮੌਤ ਇੱਕ ਦਰਜਨ ਦੇ ਕਰੀਬ ਜਖਮੀ।

Sunday, March 26, 2017

ਤਲਵੰਡੀ ਸਾਬੋ, 26 ਮਾਰਚ (ਗੁਰਜੰਟ ਸਿੰਘ ਨਥੇਹਾ)- ਅੱਜ ਤਲਵੰਡੀ ਸਾਬੋ ਦੇ ਬਠਿੰਡਾ ਰੋਡ ਤੇ ਤਿੰਨ ਵਾਹਨਾਂ ਵਿੱਚ ਹੋਈ ਭਿਆਨਕ ਟੱਕਰ ਦੇ ਚਲਦਿਆਂ 4 ਵਿਅਕਤੀਆਂ ਦੀ ਮੌਤ ਹੋ ਗਈ ਤੇ ਕਰੀਬ ਇੱਕ ਦਰਜਨ ਲੋਕ ਜਖਮੀ ਹੋ ਗਏ ਜਿਨ੍ਹਾਂ ਵਿੱਚੋਂ ਪੰਜ ਦੀ ਹਾਲਤ ਗੰਭੀਰ ਹੋਣ ਕਾਰਣ ਉਨ੍ਹਾਂ ਨੂੰ ਹੋਰਨਾਂ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਰਾਮਾਂ ਮੰਡੀ ਵਾਸੀ ਅਵਤਾਰ ਸਿੰਘ ਦੀ ਸੱਸ ਦੇ ਭੋਗ ਵਿੱਚ ਸ਼ਿਰਕਤ ਕਰਨ ਲਈ ਜੈਤੋ ਲਾਗਲੇ ਪਿੰਡ ਹਰੀ ਨੌ ਸਿੰਘ ਲਈ ਰਾਮਾਂ ਮੰਡੀ ਤੋਂ ਡੇਢ ਦਰਜਨ ਦੇ ਕਰੀਬ ਵਿਅਕਤੀ ਰਵਾਨਾ ਹੋਏ ਸਨ ਕਿ
Read Full Story

<< < 38 39 40 41 42 43 44 45 46 47 48 > >>
Powered by Arash Info Corpopration