Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਭਗਵੰਤ ਮਾਨ ਦੀ ਰੈਲੀ ਨੂੰ ਲੈ ਕੇ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਦਾ ਆਯੋਜਨ

Saturday, December 10, 2016

ਤਲਵੰਡੀ ਸਾਬੋ, 10 ਦਸੰਬਰ (ਗੁਰਜੰਟ ਸਿੰਘ ਨਥੇਹਾ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਪਾਰਟੀ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਦੀ ਹਮਾਇਤ ਤਹਿਤ 13 ਦਸੰਬਰ ਨੂੰ ਹਲਕੇ ਦੇ ਪਿੰਡ ਸੀਂਗੋ ਵਿਖੇ ਕੀਤੀ ਜਾ ਰਹੀ ਰਾਜਸੀ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਤੇਜ ਕਰ ਦਿੱਤਾ ਗਿਆ ਹੈ। ਅੱਜ ਸਥਾਨਕ ਮੰਡੀ ਅਤੇ ਮੰਡੀ ਦੇ ਨੇੜਲੇ ਪਿੰਡਾਂ ਲਹਿਰੀ, ਬਹਿਮਣਾਂ, ਨਥੇਹਾ, ਨੰਗਲਾ ਆਦਿ ਵਿੱਚ ਪਾਰਟੀ ਦੇ ਹਲਕਾ ਬੂਥ ਕੋਆਰਡੀਨੇਟਰ ਜਸਵਿੰਦਰ ਸਿੰਘ ਜੈਲਦਾਰ ਜਗਾ
Read Full Story

ਸਰਬੱਤ ਖਾਲਸਾ ਤੋਂ ਦੂਜੇ ਦਿਨ: ਸਿਮਰਨਜੀਤ ਸਿੰਘ ਮਾਨ ਤਖਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ। 'ਆਪ' ਦੇ ਸੀਨ: ਆਗੂ ਤੇ ਸਾਬਕਾ ਉੱਪ ਚੇਅਰਮੈਨ ਅਵਤਾਰ ਚੋਪੜਾ ਵੱਲੋਂ ਅਕਾਲੀ ਦਲ (ਅ) ਵਿੱਚ ਸ਼ਾਮਿਲ ਹੋਣ ਦਾ ਅੈਲਾਨ।

Friday, December 9, 2016

ਤਲਵੰਡੀ ਸਾਬੋ, 9 ਦਸੰਬਰ (ਗੁਰਜੰਟ ਸਿੰਘ ਨਥੇਹਾ)- ਕੱਲ ਤਲਵੰਡੀ ਸਾਬੋ ਵਿੱਚ ਹੋਏ ਸਰਬੱਤ ਖਾਲਸਾ ਵਿੱਚ ਸ਼ਾਮਿਲ ਨਾ ਹੋ ਸਕਣ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਸਰਬੱਤ ਖਾਲਸਾ ਨੂੰ ਕਾਮਯਾਬ ਦੱਸਦਿਆਂ ਸ਼ੁਕਰਾਨੇ ਵਜੋਂ ਤਖਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਿਆ ਤੇ ਸਰਬੱਤ ਖਾਲਸਾ ਕਾਮਯਾਬ ਕਰਨ ਲਈ ਸਿੱਖ ਸੰਗਤਾਂ ਦਾ ਧੰਨਵਾਦ ਕੀਤਾ। ਸ. ਮਾਨ ਦੇ ਦੌਰੇ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਮਾਰਕੀਟ ਕਮੇਟੀ ਤਲਵੰਡੀ ਸਾਬੋ ਦੇ ਉੱਪ ਚੇਅਰਮੈਨ ਰਹਿ ਚੁੱਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਵਤਾਰ
Read Full Story

13 ਦਸੰਬਰ ਨੂੰ ਸੀਂਗੋ ਵਿਖੇ ਹੋ ਰਹੀ ਆਪ ਰੈਲੀ ਵਿੱਚ ਹੋਵੇਗਾ ਰਿਕਾਰਡ ਤੋੜ ਇਕੱਠ- ਨੀਲ ਗਰਗ

Friday, December 9, 2016

ਤਲਵੰਡੀ ਸਾਬੋ, 9 ਦਸੰਬਰ (ਗੁਰਜੰਟ ਸਿੰਘ ਨਥੇਹਾ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਜਗਾ ਨੇ ਆਪਣੀ ਚੋਣ ਮੁਹਿੰਮ ਅੱਜ ਪੂਰੇ ਜੋਬਨ `ਤੇ ਹੈ ਅਤੇ ਪੂਰੇ ਹਲਕੇ ਨੂੰ 22 ਸਰਕਲਾਂ ਵਿੱਚ ਵੰਡਿਆ ਹੋਇਆ ਹੈ। ਪੂਰੇ ਹਲਕੇ ਦੇ 163 ਬੂਥਾਂ ਉਪਰ ਬੂਥ ਇੰਚਾਰਜ ਵੀ ਲਗਾ ਦਿੱਤੇ ਗਏ ਹਨ ਤਾਂ ਕਿ ਕਿਸੇ ਵੀ ਪਾਸਿਓਂ ਚੋਣ ਪ੍ਰਚਾਰ ਵਿੱਚ ਕੋਈ ਕਮੀ ਨਾ ਰਹੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਹਲਕਾ ਤਲਵੰਡੀ ਸਾਬੋ ਦੇ ਚੋਣ ਮੈਨੇਜਰ ਸ੍ਰੀ ਨੀਲ ਗਰਗ ਨੇ ਇਸ ਪੱਤਰਕਾਰ ਨਾਲ ਇੱਕ ਵਿਸ਼ੇਸ਼
Read Full Story

ਪ੍ਰਸ਼ਾਸ਼ਨ ਦੀ ਕਿਲ੍ਹਾ ਬੰਦੀ ਦੇ ਬਾਵਜੂਦ ਪੰਦਰਾਂ ਸੌ ਤੋਂ ਵੱਧ ਸੰਗਤਾਂ ਪਹੁੰਚੀਆਂ ਤਲਵੰਡੀ ਸਾਬੋ ਦੇ ਸਰਬੱਤ ਖਾਲਸਾ 'ਚ ਭਾਈ ਬਲਜੀਤ ਸਿੰਘ ਦਾਦੂਵਾਲ, ਸਿਮਰਨਜੀਤ ਸਿੰਘ ਮਾਨ, ਅਮਰੀਕ ਸਿੰਘ ਅਜਨਾਲਾ ਸਮੇਤ ਸੈਂਕੜੇ ਸਿੰਘ ਗ੍ਰਿਫਤਾਰ

Thursday, December 8, 2016

ਤਲਵੰਡੀ ਸਾਬੋ, 8 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਨੱਤ ਰੋਡ `ਤੇ ਅੱਜ ਹੋਣ ਵਾਲੇ ਸਰਬੱਤ ਖਾਲਸਾ ਨੂੰ ਰੋਕਣ ਲਈ ਪ੍ਰਸ਼ਾਸ਼ਨ ਵੱਲੋਂ ਤਲਵੰਡੀ ਸਾਬੋ ਦੀ ਕਿਲ੍ਹਾਬੰਦੀ ਦੇ ਚਲਦਿਆਂ ਕੱਚੇ ਰਾਹਾਂ ਅਤੇ ਖੇਤਾਂ-ਖਾਲ੍ਹਾਂ ਵਿੱਚੋਂ ਦੀ ਹੋ ਕੇ ਪੰਦਰਾਂ ਸੌ ਤੋਂ ਉਪੱਰ ਦੀ ਗਿਣਤੀ ਵਿੱਚ ਜਿੱਥੇ ਸਿੱੱਖ ਸੰਗਤਾਂ ਸਰਬੱਤ ਖਾਲਸਾ ਵਾਲੀ ਜਗ੍ਹਾ `ਤੇ ਪਹੁੰਚ ਕੇ ਅਸਰਦਾ ਵਿੱਚ ਸ਼ਾਮਿਲ ਹੋਣ ਵਿੱਚ ਸਫਲ ਹੋ ਗਈਆਂ ਉੱਥੇ ਸਰਬੱਤ ਖਾਲਸਾ ਵਿੱਚ ਸ਼ਾਮਿਲ ਹੋਣ ਲਈ ਢਾਈ ਸੌ ਦੇ ਕਰੀਬ ਸਿੱਖਾਂ ਨਾਲ ਆ ਰਹੇ ਭਾਈ ਬਲਜੀਤ ਸਿੰਘ ਖਾਲਸਾ ਸਮੇਤ ਜਥੇਦਾਰ ਧਿਆਨ ਸਿੰਘ ਮੰਡ ਅਤੇ
Read Full Story

ਅਕਾਲੀ ਦਲ ਦੀ ਮੋਗਾ ਰੈਲੀ ਨੂੰ ਲੈ ਕੇ ਹਲਕਾ ਵਿਧਾਇਕ ਨੇ ਕੀਤੀ ਵਿਸ਼ਾਲ ਮੀਟਿੰਗ, ਲਾਈਆਂ ਡਿਊਟੀਆਂ।

Wednesday, December 7, 2016

ਤਲਵੰਡੀ ਸਾਬੋ, 7 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਵੱਲੋਂ ੮ ਦਸੰਬਰ ਨੂੰ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਤੇ ਪਾਣੀਆਂ ਦੀ ਰਾਖੀ ਦੇ ਨਾਂ ਤੇ ਮੋਗਾ ਵਿਖੇ ਕੀਤੀ ਜਾ ਰਹੀ ਵਿਸ਼ਾਲ ਰਾਜਸੀ ਰੈਲੀ ਵਿੱਚ ਹਲਕਾ ਤਲਵੰਡੀ ਸਾਬੋ ਦੇ ਵਰਕਰਾਂ ਅਤੇ ਆਮ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਅੱਜ ਹਲਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਸਥਾਨਕ ਕਮਿਊਨਿਟੀ ਸੈਂਟਰ ਵਿਖੇ ਇੱਕ ਵਿਸ਼ਾਲ ਮੀਟਿੰਗ ਦਾ ਆਯੋਜਨ ਕੀਤਾ ਜਿਸਨੇ ਇਕੱਠ ਪੱਖੋਂ ਇੱਕ ਰੈਲੀ ਦਾ ਰੂਪ ਲੈ ਲਿਆ। ਮੀਟਿੰਗ ਵਿੱਚ ਰੈਲੀ ਸਬੰਧੀ ਵੀਚਾਰ ਵਟਾਂਦਰਾ
Read Full Story

ਸਰਬੱਤ ਖਾਲਸਾ ਰੋਕਣ ਲਈ ਪੱਬਾਂ ਬਾਰ ਸੰਗਤਾਂ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦਾਖਲੇ 'ਤੇ ਲਾਈ ਰੋਕ ਰੈਪਿਡ ਐੇਕਸ਼ਨ ਫੋਰਸ ਤੇ ਦੰਗਾ ਰੋਕੂ ਵਾਹਨ ਸ਼ਹਿਰ ਵਿੱਚ ਕਈ ਥਾਈ ਤੈਨਾਤ।

Wednesday, December 7, 2016

ਤਲਵੰਡੀ ਸਾਬੋ, 7 ਦਸੰਬਰ (ਗੁਰਜੰਟ ਸਿੰਘ ਨਥੇਹਾ/ਦਵਿੰਦਰ ਸਿੰਘ ਡੀ ਸੀ)- ਸਰੱਬਤ ਖਾਲਸਾ ਧਿਰਾਂ ਵੱਲੋਂ ਸਥਾਨਕ ਨੱਤ ਰੋਡ `ਤੇ ਬੀਤੀ ਛੇ ਦਸੰਬਰ ਤੋਂ ਸਰਬੱਤ ਖਾਲਸਾ ਸੰਬੰਧੀ ਪ੍ਰਕਾਸ਼ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਪਾਏ ਜਾ ਰਹੇ ਵਿਘਨ ਦੇ ਬਾਵਜੂਦ ਲਗਾਤਾਰ ਜਾਰੀ ਹਨ। ਭਾਵੇਂ ਕਿ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਨਿਭਾਅ ਰਹੇ ਪਾਠੀ ਸਿੰਘਾਂ ਅਤੇ ਸੇਵਾਦਾਰਾਂ ਲਈ ਪ੍ਰਸ਼ਾਸ਼ਨ ਵੱਲੋਂ ਲੰਗਰ ਪਾਣੀ ਆਦਿ ਵੀ ਪੁੰਚਣ ਵੀ ਨਹੀਂ ਦਿੱਤਾ ਜਾ ਰਿਹਾ। ਲੰਗਰ ਪਾਣੀ `ਤੇ ਰੋਕ ਦੇ ਚਲਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ
Read Full Story

ਸਰਬੱਤ ਖਾਲਸਾ ਵਾਲੀ ਜਗਾ 'ਤੇ ਆਖੰਡ ਪਾਠ ਪ੍ਰਕਾਸ਼ ਹੋਣ ਕਾਰਨ ਪ੍ਰਸ਼ਾਸ਼ਨ ਦੀ ਹੋਈ ਨੀਂਦ ਹਰਾਮ ਭਾਈ ਗੁਰਦੀਪ ਸਿੰਘ ਬਠਿੰਡਾ ਸਮੇਤ ਚਾਰ ਸਿੰਘ ਅਤੇ ਇੱਕ ਪਾਠੀ ਸਿੰਘ ਪੁਲਿਸ ਨੇ ਚੁੱਕੇ

Tuesday, December 6, 2016

ਤਲਵੰਡੀ ਸਾਬੋ, 6ਦਸੰਬਰ (ਗੁਰਜੰਟ ਸਿੰਘ ਨਥੇਹਾ)- ਸਰਬੱਤ ਖਾਲਸਾ ਧਿਰਾਂ ਵੱਲੋਂ ਸਥਾਨਕ ਨੱਤ ਰੋਡ `ਤੇ ਅੱਠ ਦਸੰਬਰ ਨੂੰ ਕੀਤੇ ਜਾਣ ਵਾਲੇ ਸਰਬੱਤ ਖਾਲਸਾ ਸਮਾਗਮ ਨੂੰ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਕੀਤੇ ਜਾਣ ਦੇ ਮੱਦੇਨਜ਼ਰ ਅੱਜ ਸੁਭਾ ਅੰਮ੍ਰਿਤ ਵੇਲੇ ਹੀ ਚਾਰ ਵਜੇ ਜਿਉਂ ਹੀ ਪਾਲਕੀ ਸਾਹਿਬ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਰਬੱੱਤ ਖਾਲਸਾ ਵਾਲ੍ਹੀ ਜਗ੍ਹਾ ਤੇ ਲਿਆਉਣ ਸਬੰਧੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਮਿਲੀ ਤਾਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਸਭ ਤੋਂ ਪਹਿਲਾਂ ਡੀ. ਐੱਸ. ਪੀ ਤਲਵੰਡੀ ਸਾਬੋ ਮੋਹਰੀ ਲਾਲ ਤੇ
Read Full Story

ਪੰਜਾਬ ਕਿਸਾਨ ਯੂਨੀਅਨ ਨੇ ਕਿਸਾਨ ਦੀ ਕੁਰਕੀ ਰੋਕੀ

Monday, December 5, 2016

ਤਲਵੰਡੀ ਸਾਬੋ, 5 ਦਸੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਕਿਸਾਨ ਯੂਨੀਅਨ ਬਲਾਕ ਤਲਵੰਡੀ ਸਾਬੋ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨੇ ਪਿੰਡ ਗਿਆਨਾ ਦੇ ਗਰੀਬ ਕਿਸਾਨ ਤੇਜਾ ਸਿੰਘ ਦੀ ਡੇਢ ਏਕੜ ਜਮੀਨ ਦੀ ਕੁਰਕੀ ਤੇ ਰੋਕ ਲਾ ਦਿੱਤੀ ਹੈ। ਦੱਸਣਯੋਗ ਹੈ ਕਿ ਫੁੱਲੋਖਾਰੀ ਦੇ ਆੜ੍ਹਤੀਏ ਗੁਰਮੀਤ ਸਿੰਘ ਨੇ ਸੋਲਾਂ ਲੱਖ ਅੱਠ ਹਜਾਰ ਤਿੰਨ ਸੌ ਸੱਤਰ (1608370) ਰੁਪਏ ਬਦਲੇ ਦਾਅਵਾ ਨੰਬਰ 14/05-03-15 ਤਹਿਤ ਸਿਵਲ ਜੱਜ ਦੇ ਹੁਕਮਾਂ ਮੁਤਾਬਕ ਮਿਤੀ 2 ਦਸੰਬਰ ਨੂੰ ਕੁਰਕੀ ਕਰਵਾਉਣ ਦੇ ਆਰਡਰ ਕਰਵਾ ਦਿੱਤੇ ਸਨ। ਪੰਜਾਬ ਕਿਸਾਨ ਯੂਨੀਅਨ ਦੇ ਸਖਤ ਵਿਰੋਧ ਨਾਲ ਮਾਲ-ਵਿਭਾਗ
Read Full Story

ਪਿੰਡ ਗਾਟਵਾਲੀ ਦੀਆਂ ਮਜਦੂਰ ਔਰਤਾਂ ਨੇ ਲੋਨ ਕੰਪਨੀਆਂ 'ਤੇ ਲਾਏ ਖੱਜਲ ਕਰਨ ਦੇ ਦੋਸ਼ ਲੋਨ ਨਾ ਭਰਨ ਦਾ ਕੀਤਾ ਅਹਿਦ

Monday, December 5, 2016

ਤਲਵੰਡੀ ਸਾਬੋ, 5 ਦਸੰਬਰ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਗਾਟਵਾਲੀ ਦੀਆਂ ਤਕਰੀਬਨ 30 ਮਜ਼ਦੂਰ ਔਰਤਾਂ ਨੇ ਸੈਟਿਨ ਲੋਨ ਕੰਪਨੀ ਦਫਤਰ ਤਲਵੰਡੀ ਸਾਬੋ ਅਤੇ ਜਨ ਲਕਸ਼ਮੀ ਕੰਪਨੀ ਬਠਿੰਡਾ ਦੇ ਅਧਿਕਾਰੀਆਂ `ਤੇ ਲੋਨ ਨਾ ਭਰਵਾਉਣ ਅਤੇ ਖੱਜਲ ਖੁਆਰ ਕਰਨ ਦਾ ਦੋਸ਼ ਲਗਾਇਆ ਹੈ। ਗਾਟਵਾਲੀ ਦੀਆਂ ਮਜ਼ਦੂਰ ਔਰਤਾਂ ਲਵਪ੍ਰੀਤ ਕੌਰ, ਵੀਰਪਾਲ ਕੌਰ, ਬਲਜੀਤ ਕੌਰ, ਪਰਮਜੀਤ ਕੌਰ, ਰਾਣੀ ਕੌਰ, ਮਨਪ੍ਰੀਤ ਕੌਰ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਟਿਨ ਲੋਨ ਕੰਪਨੀ ਅਤੇ ਜਨ ਲਕਸ਼ਮੀ ਕੰਪਨੀ ਦੇ ਅਧਿਕਾਰੀ ਉਨ੍ਹਾਂ ਨੂੰ ਦਿੱਤੇ ਲੋਨ ਦੀਆਂ ਕਿਸ਼ਤਾਂ ਭਰਨ ਲਈ ਹਜ਼ਾਰ ਅਤੇ
Read Full Story

ਤਹਿਸੀਲ ਕੰਪਲੈਕਸ ਤਲਵੰਡੀ ਸਾਬੋ 'ਚ ਪ੍ਰਸਾਸ਼ਨ ਦੇ ਨੱਕ ਹੇਠੋਂ ਹਜ਼ਾਰਾਂ ਦਾ ਸਾਮਾਨ ਚੋਰੀ

Monday, December 5, 2016

ਤਲਵੰਡੀ ਸਾਬੋ, 5 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਤਹਿਸੀਲ ਕੰਪਲੈਕਸ ਵਿੱਚ ਐੱਸ ਡੀ ਐੱਮ ਦਫਤਰ ਅਤੇ ਖਜਾਨਾ ਦਫਤਰ ਦੇ ਬਿਲਕੁੱਲ ਨਾਲ ਲਗਦੀ ਕਨਟੀਨ ਵਿੱਚੋਂ ਬੀਤੀ ਰਾਤ ਕਨਟੀਨ ਦੇ ਦਰਵਾਜੇ ਦਾ ਤਾਲਾ ਤੋੜ ਕੇ ਚੋਰਾਂ ਵੱਲੋਂ ਇੱਕ ਮਾਈਕਰੋਵੇਵ ਅਤੇ ਗੈਸ ਸਿਲੰਡਰਾਂ ਸਮੇਤ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਿਰਾਏ `ਤੇ ਉੇਕਤ ਕਨਟੀਨ ਲੈ ਕੇ ਆਪਣਾ ਪਰਿਵਾਰ ਪਾਲ ਰਹੇ ਗੁਰਮੇਲ ਸਿੰਘ ਗੋਲਡੀ ਪੁੱਤਰ ਸੁਖਦੇਵ ਸਿੰਘ ਵਾਸੀ ਸੰਗਤ ਖੁਰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਸ਼ੁਕਰਵਾਰ
Read Full Story

ਆਪ ਵੱਲੋਂ ਬੰਗੀ ਨਿਹਾਲ ਸਿੰਘ ਵਾਲਾ ਅਤੇ ਸ਼ੇਖਪੁਰਾ ਵਿਖੇ ਚੋਣ ਰੈਲੀਆਂ ਸਮੁੱਚੇ ਪੰਜਾਬ ਅੰਦਰ ਫਿਰੇਗਾ ਝਾੜੂ- ਜਰਨੈਲ ਸਿੰਘ

Monday, December 5, 2016

ਤਲਵੰਡੀ ਸਾਬੋ, 5 ਦਸੰਬਰ (ਗੁਰਜੰਟ ਸਿੰਘ ਨਥੇਹਾ)- ਦਰਿਆਈ ਪਾਣੀਆਂ ਤੋਂ ਲੈ ਕੇ ਰੇਤਾ ਬੱਜਰੀ ਸਮੇਤ ਹਰ ਚੀਜ਼ ਵਿੱਚੋਂ ਮੋਟੀਆਂ ਦਲਾਲੀਆਂ ਖਾਣ ਵਾਲੇ ਭਾਜਪਾਈਆਂ ਅਤੇ ਅਕਾਲੀਏ ਸੱਚੇ ਦੇਸ਼ ਭਗਤਾਂ ਦੇ ਚੋਗੇ ਪਹਿਨ ਕੇ ਪੰਜਾਬ ਦੀ ਜਨਤਾ ਨਾਲ ਤੀਸਰੀ ਵਾਰ ਠੱਗੀ ਮਾਰਨ ਨੂੰ ਫਿਰਦੇ ਹਨ ਅਤੇ ਪੰਜਾਬ ਦੀ ਸੁਚੇਤ ਹੋ ਚੁੱਕੀ ਜਨਤਾ ਹੁਣ ਸਭ ਸਮਝ ਚੁੱਕੀ ਹੈ ਤੇ ਇਹਨਾਂ ਦੀਆਂ ਚੋਰ ਚਲਾਕੀਆਂ `ਚ aੁਣ ਵਾਲੀ ਨਹੀਂ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਨਿਹਾਲ ਸਿੰਘ ਬੰਗੀ ਅਤੇ ਸ਼ੇਖਪੁਰਾ ਵਿਖੇ ਵਿਸ਼ਾਲ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾ
Read Full Story

ਸਰਕਾਰੀ ਐਲੀਮੈਂਟਰੀ ਸਕੂਲ ਜਗਾ ਰਾਮ ਤੀਰਥ ਵਿਖੇ ਬਾਲ ਪੁਕਾਰ ਮੈਗਜੀਨ ਕੀਤਾ ਰੀਲੀਜ ਪੰਚਾਇਤ ਅਤੇ ਮਾਪਿਆਂ ਨੇ ਦੱਸਿਆ ਸ਼ਲਾਘਾਯੋਗ ਕਦਮ

Saturday, December 3, 2016

ਤਲਵੰਡੀ ਸਾਬੋ, 3 ਦਸੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਹੁਕਮਾਂ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਜਗਾ ਰਾਮ ਤੀਰਥ ਦੇ ਨੰਨੇ ਮੁਨੇ ਬੱਚਿਆਂ ਵੱਲੋਂ ਬਾਲ ਉਮਰ ਵਿੱਚ ਹੀ ਮੌਲਿਕ ਰਚਨਾਵਾਂ, ਪੇਂਟਿੰਗ, ਗੀਤ, ਕਵਿਤਾਵਾਂ, ਚੁਟਕਲੇ, ਬਾਤਾਂ ਆਦਿ ਰਚ ਕੇ ਸਕੂਲ ਮੈਗਜੀਨ `ਬਾਲ-ਪੁਕਾਰ ਅੰਕ-3` ਦਾ ਰੀਲੀਜ ਸਮਾਰੋਹ ਆਯੋਜਿਤ ਕੀਤਾ ਗਿਆ। ਸਕੂਲ ਮੁੱਖ ਅਧਿਆਪਕ ਸ. ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਸਕੂਲ ਵਿੱਚ ਪੜ੍ਹਦੇ ਬੱਚਿਆਂ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਦੀਆਂ ਹਦਾਇਤਾਂ ਤਹਿਤ ਮਨ ਵਿੱਚ ਉੱਠਦੀਆਂ ਕਲਪਨਾਵਾਂ
Read Full Story

ਕੈਪਟਨ ਨੇ ਸਹੁੰ ਚੁੱਕੀ ਹਰ ਘਰ ਇੱਕ ਨੌਕਰੀ ਤਹਿਤ ਫਾਰਮ ਭਰੇ

Saturday, December 3, 2016

ਤਲਵੰਡੀ ਸਾਬੋ, 3 ਦਸੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੁਆਰਾ ਪੂਰੇ ਪੰਜਾਬ ਅੰਦਰ ਸ਼ੁਰੂ ਕੀਤੀ ਗਈ ਸਕੀਮ ਕੈਪਟਨ ਨੇ ਸਹੁੰ ਚੁੱਕੀ ਹਰ ਘਰ ਇੱਕ ਨੌਕਰੀ ਦੇ ਤਹਿਤ ਹਲਕਾ ਤਲਵੰਡੀ ਸਾਬੋ ਦੇ ਵੱਖ-ਵੱਖ ਪਿੰਡਾਂ ਵਿੱਚ ਫਾਰਮ ਭਰਨ ਦੀ ਸ਼ੁਰੂਆਤ ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ ਦੁਆਰਾ ਕੀਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਕ੍ਰਿਸ਼ਨ ਭਾਗੀਵਾਂਦਰ ਨੇ ਦੱਸਿਆਂ ਕਿ ਇਸ ਮੁਹਿੰਮ ਤਹਿਤ ਪਿੰਡਾਂ ਅੰਦਰ 18 ਤੋਂ 35ਸਾਲ ਤੱਕ ਦੇ ਬੇਰੁਜ਼ਗਾਰ ਨੌਜਵਾਨਾਂ ਦੇ ਨੌਕਰੀ ਲਈ ਫਾਰਮ ਭਰੇ ਜਾ ਰਹੇ ਹਨ। ਜੋ ਨੌਜਵਾਨ ਫਾਰਮ ਭਰ
Read Full Story

ਮਾਈ ਭਾਗੋ ਸਕੀਮ ਤਹਿਤ ਸਕੂਲੀ ਵਿਦਿਆਰਥਣਾਂ ਨੂੰ ਕੀਤੇ ਸਾਈਕਲ ਤਕਸੀਮ। ਹਲਕਾ ਵਿਧਾਇਕ ਨੇ ਸੁਣੀਆਂ ਵਿਦਿਆਰਥੀਆਂ ਤੇ ਸਕੂਲ ਸਟਾਫ ਦੀਆਂ ਸਮੱਸਿਆਵਾਂ

Saturday, December 3, 2016

ਤਲਵੰਡੀ ਸਾਬੋ, 3 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸਰਕਾਰੀ ਸਕੂਲਾਂ ਦੀਆਂ ਸੈਕੰਡਰੀ ਸੈਕਸ਼ਨ ਦੀਆਂ ਲੜਕੀਆਂ ਨੂੰ ਸਕੂਲ ਆਉਣ ਜਾਣ ਲਈ ਪੰਜਾਬ ਸਰਕਾਰ ਵੱਲੋਂ ਮਾਈ ਭਾਗੋ ਸਕੀਮ ਤਹਿਤ ਸਾਈਕਲ ਵੰਡਣ ਦੀ ਲੜੀ ਤਹਿਤ ਹਲਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਪਿੰਡ ਲਹਿਰੀ ਅਤੇ ਕੌਰੇਆਣਾ ਦੀਆਂ ਸਕੂਲੀ ਵਿਦਿਆਰਥਣਾਂ ਨੂੰ ਚਾਰ ਦਰਜਨ ਦੇ ਕਰੀਬ ਸਾਈਕਲ ਤਕਸੀਮ ਕੀਤੇ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਪੇਂਡੂ ਬੱਚਿਆਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨ ਲਈ ਸਮੇਂ-ਸਮੇਂ `ਤੇ ਵੱਖ-ਵੱਖ ਸਕੀਮਾਂ ਲਿਆਂਦੀਆਂ
Read Full Story

ਦੁਖੀ ਪਰਿਵਾਰਾਂ ਨੂੰ ਇੰਨਸਾਫ ਨਾ ਮਿਲਿਆ ਤਾਂ ਸੰਘਰਸ਼ ਕੀਤਾ ਜਾਵੇਗਾ: ਜਸਵੀਰ ਕੌਰ ਦੋ ਪਰਿਵਾਰਾਂ ਦੇ ਮਾਮਲਿਆਂ ਵਿੱਚ ਪੁਲਿਸ ਵੱਲੋਂ ਕਾਰਵਾਈ ਨਾਂ ਹੋਣ 'ਤੇ ਆਪ ਵੱਲੋਂ ਪ੍ਰੈਸ ਕਾਨਫੰਰਸ

Saturday, December 3, 2016

ਤਲਵੰਡੀ ਸਾਬੋ, 3ਦਸੰਬਰ (ਗੁਰਜੰਟ ਸਿੰਘ ਨਥੇਹਾ)- ਅੱਜ ਆਮ ਆਦਮੀ ਪਾਰਟੀ ਦੇ ਸਥਾਨਕ ਚੋਣ ਦਫਤਰ ਵਿਖੇ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਹਲਕਾ ਤਲਵੰਡੀ ਸਾਬੋ ਦੀ ਇੰਚਾਰਜ ਜਸਵੀਰ ਕੌਰ, ਸਵਰਨਜੀਤ ਕੌਰ ਰਾਮਾਂ ਮੰਡੀ ਦੇ ਮਹਿਲਾ ਵਿੰਗ ਦੇ ਇੰਚਾਰਜ ਅਤੇ ਪਰਮਜੀਤ ਕੌਰ ਬੰਗੀ ਸੈਕਟਰ ਇੰਚਾਰਜ ਵੱਲੋਂ ਪਿੰਡ ਮਲਕਾਣਾ ਅਤੇ ਲਾਲੇਆਣਾਂ ਦੇ ਦੋ ਪਰਿਵਾਰਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਪੁਲਿਸ ਵੱਲੋਂ ਕਾਰਵਾਈ ਨਾਂ ਹੋਣ `ਤੇ ਪ੍ਰੈਸ ਦੇ ਰੂਬਰੂ ਕੀਤਾ ਗਿਆ । ਇਸ ਸਮੇਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਆਪ ਦੀ ਹਲਕਾ ਇੰਚਾਰਜ ਜਸਵੀਰ ਕੌਰ ਨੇ ਦੱਸਿਆ ਕਿ
Read Full Story

ਤਲਵੰਡੀ ਸਾਬੋ ਸਰਬੱਤ ਖਾਲਸਾ ਨੂੰ ਲੈ ਕੇ ਸਿੱਖ ਜਥੇਬੰਦੀਆਂ ਅਤੇ ਪ੍ਰਸ਼ਾਸ਼ਨ ਵਿਚਕਾਰ ਭਾਰੀ ਤਣਾਅ ਸਰੱਬਤ ਖਾਲਸਾ ਦੀ ਜ਼ਮੀਨ 'ਤੇ ਕਾeਸ਼ਤ ਕਰਦੇ ਕਿਸਾਨਾਂ ਨੂੰ ਪੁਲਿਸ ਨੇ ਚੁੱਕਿਆ

Saturday, December 3, 2016

ਮਾਨ ਵੱਲੋਂ ਡਿਪਟੀ ਕਮਿਸ਼ਨਰ ਨੂੰ ਪੱਤਰ, ਡੀ ਐੱਸ ਪੀ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਤਲਵੰਡੀ ਸਾਬੋ, 3 ਦਸੰਬਰ (ਗੁਰਜੰਟ ਸਿੰਘ ਨਥੇਹਾ)- ਅੱਠ ਦਸੰਬਰ ਦੇ ਤਹਿਸ਼ੁਦਾ ਸਰਬੱਤ ਖਾਲਸਾ ਸਮਾਗਮ ਦਾ ਦਿਨ ਜਿਵੇਂ ਹੀ ਨੇੜੇ ਆ ਰਿਹਾ ਹੈ ਸਰਕਾਰ ਅਤੇ ਸਿੱਖ ਜਥੇਬੰਦੀਆਂ ਵਿੱਚ ਤਣਾਅ ਵਧਦਾ ਜਾ ਰਿਹਾ ਹੈ। ਇੱਕ ਪ੍ਰੈਸ ਕਾਨਫਰੰਸ ਕਰਨ ਪਿੱਛੋਂ ਇੱਥੇ ਸਰਬੱਤ ਖਾਲਸਾ ਵਾਲੀ ਜ਼ਮੀਨ ਦਾ ਜਾਇਜਾ ਲੈਣ ਪਹੁੰਚੇ ਅੰਮ੍ਰਿਤਸਰ ਅਕਾਲੀ ਦਲ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਅਤੇ ਦਰਜਨਾਂ ਹੋਰ ਸਿੱਖ ਆਗੂਆਂਬਦਾ ਇੱਕ ਕਾਫਲੇ ਨੂੰ ਜਦੋਂ ਕਿਸੇ ਨੇ ਇਹ ਸੂਚਨਾ ਦਿੱਤੀ ਕਿ
Read Full Story

ਆਰ ਐਮ ਪੀ ਡਾਕਟਰ ਦੀ ਮੌਤ ਹੋਣ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਪਿੰਡ ਦੇ ਕਿਸੇ ਵੀ ਚੁੱਲੇ ਵਿੱਚ ਨਹੀਂ ਬਲੀ ਅੱਗ

Saturday, November 26, 2016

ਤਲਵੰਡੀ ਸਾਬੋ, 26 ਨਵੰਬਰ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਬੁਰਜ ਸੇਮਾਂ ਵਿਖੇ ਇੱਕ ਆਰ ਐਮ ਪੀ ਡਾਕਟਰ ਦੀ ਮੌਤ ਹੋਣ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪਿੰਡ ਬੁਰਜ ਸੇਮਾਂ ਦਾ ਡਾਕਟਰ ਦਵਿੰਦਰ ਸਿੰਘ ਕਾਕਾ ਆਪਣੇ ਦੋਸਤ ਸਾਬਕਾ ਸਰਪੰਚ ਜਗਸੀਰ ਸਿੰਘ ਸੀਰਾ ਪਿੰਡ ਬੰਗੇਹਰ ਚੜਤ ਸਿੰਘ ਨਾਲ ਪਿੰਡ ਤੋਂ ਬਠਿੰਡਾ ਪਿੰਡ ਦੇ ਹੀ ਇੱਕ ਵਿਅਕਤੀ ਦੀ ਮੌਤ ਹੋਣ `ਤੇ ਸੋਗ ਪ੍ਰਗਟ ਕਰਨ ਲਈ ਜਾ ਰਹੇ ਸਨ। ਪ੍ਰੰਤੂ ਕੋਟ ਫੱਤਾ ਤੋਂ ਬਠਿੰਡਾ ਜਾਣ ਸਮੇਂ ਆ ਰਹੇ ਤੇਜ ਰਫਤਾਰ ਇੱਕ ਵਾਹਨ ਨੇ ਪਿਛੋਂ ਟੱਕਰ ਮਾਰ ਦਿੱਤੀ, ਜਿਸ ਕਰਕੇ ਦੋਨੋਂ ਐਕਸੀਡੈਂਟ ਹੋਣ
Read Full Story

ਗੁਰਮਤਿ ਇੰਸਟੀਚਿਊਟ ਦੀ ਗੱਤਕਾ ਟੀਮ ਦਾ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਨਮਾਨ

Saturday, November 26, 2016

ਤਲਵੰਡੀ ਸਾਬੋ, 26 ਨਵੰਬਰ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਮਨਾਏ ਜਾ ਰਹੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਕੇ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਪੁੱਜੇ ਨਗਰ ਕੀਰਤਨ ਮੌਕੇ ਖਾਲਸਾਈ ਯੁੱਧ ਕਲਾ ਦੇ ਪ੍ਰਤੀਕ ਮੰਨੇ ਜਾਂਦੇ ਗੱਤਕੇ ਦੇ ਜੌਹਰ ਦਿਖਾਉਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਮਤਿ ਇੰਸਟੀਚਿਊਟ ਦੀ ਟੀਮ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਨ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁਖ ਸਿੰਘ
Read Full Story

ਸਰਬੱਤ ਖਾਲਸਾ ਦੀਆਂ ਤਿਆਰੀਆਂ ਨੂੰ ਲੈ ਕੇ ਪੰਜਾਬ ਵਿੱਚ 28 ਤੋਂ 30 ਨਵੰਬਰ ਤੱਕ ਤਿੰਨੇ ਜਥੇਦਾਰ ਸਾਹਿਬਾਨ 8 ਜਗ੍ਹਾ ਕਰਨਗੇ ਮੀਟਿੰਗਾਂ।

Saturday, November 26, 2016

ਤਲਵੰਡੀ ਸਾਬੋ, 26 ਨਵੰਬਰ (ਗੁਰਜੰਟ ਸਿੰਘ ਨਥੇਹਾ)- ਬੀਤੇ ਸਮੇਂ ਵਿੱਚ ਪੰਜਾਬ ਵਿੱਚ ਬਰਗਾੜੀ ਤੋਂ ਸ਼ੁਰੂ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਜਿੰਮੇਵਾਰਾਂ ਨੂੰ ਸਜਾਵਾਂ ਦੁਆਉਣ ਲਈ ਸਰਬੱਤ ਖਾਲਸਾ ਵੱਲੋਂ ਵੱਖ ਵੱਖ ਤਖਤ ਸਾਹਿਬਾਨ ਦੇ ਥਾਪੇ ਜਥੇਦਾਰਾਂ ਵੱਲੋਂ ਹੁਣ ੮ ਦਸੰਬਰ ਨੂੰ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤਲਵੰਡੀ ਸਾਬੋ ਵਿਖੇ ਬੁਲਾਏ ਅਗਲੇ ਸਰਬੱਤ ਖਾਲਸਾ ਦੀਆਂ ਤਿਆਰੀਆਂ ਨੂੰ ਲੈ ਕੇ 28 ਤੋਂ 30 ਨਵੰਬਰ ਤੱਕ ਸਰਬੱਤ
Read Full Story

ਗੁਰੂ ਹਰਗੋਬਿੰਦ ਸਕੂਲ ਲਹਿਰੀ ਵਿਖੇ ਕਰਵਾਏ ਸੁੰਦਰ ਲਿਖਾਈ ਮੁਕਾਬਲੇ

Thursday, November 24, 2016

ਤਲਵੰਡੀ ਸਾਬੋ, 24 ਨਵੰਬਰ (ਗੁਰਜੰਟ ਸਿੰਘ ਨਥੇਹਾ)- ਮੰਡੀ ਦੇ ਨਜ਼ਦੀਕੀ ਪੈਂਦੇ ਪਿੰਡ ਲਹਿਰੀ ਦੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੱਚਿਆਂ ਵਿੱਚ ਸੁੰਦਰ ਲਿਖਾਈ ਦੀ ਚਿਣਗ ਪੈਦਾ ਕਰਨ ਲਈ ਤ੍ਰੈ-ਭਾਸ਼ੀ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ। ਸਕੂਲ਼ ਦੇ ਚਾਰੇ ਸਦਨਾਂ ਦੇ ਕਰਵਾਏ ਇਹਨਾਂ ਮੁਕਾਬਲਿਆਂ ਦਰਮਿਆਨ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਚੰਗੀਆਂ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ। ਸਕੂਲ ਦੇ ਪ੍ਰਿੰਸੀਪਲ ਸ. ਲਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ `ਚ ਊਧਮ ਸਿੰਘ ਸਦਨ ਨੇ ਪਹਿਲੀ ਪੁਜ਼ੀਸ਼ਨ,
Read Full Story

<< < 43 44 45 46 47 48 49 50 51 52 53 > >>
Powered by Arash Info Corpopration