Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਸਾਫ਼ਟ ਟੈਨਿਸ ਚੈਂਪੀਅਨਸ਼ਿਪ (ਲੜਕੇ) ਮੋਦੀ ਕਾਲਜ ਨੇ ਜਿੱਤੀ

Monday, September 16, 2019

ਪਟਿਆਲਾ,16 ਸਤੰਬਰ(ਪੀ.ਐਸ.ਗਰੇਵਾਲ) ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੇ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਵਿਖੇ ਸੰਪਨ ਹੋਈ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਸਾਫ਼ਟ ਟੈਨਿਸ ਓਵਰਆਲ ਚੈਂਪੀਅਨਸ਼ਿਪ (ਲੜਕੇ) ਜਿੱਤ ਲਈ ਹੈ। ਇਸ ਪ੍ਰਤਿਯੋਗਤਾ ਵਿੱਚ ਮੇਜ਼ਬਾਨ ਕਾਲਜ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਜੇਤੂ ਟੀਮ ਦੇ ਕਾਲਜ ਪਹੁੰਚਣ ਤੇ ਪਿ੍ਰੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਉਹਨਾਂ ਨੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਹੀ ਕਰਦਿਆਂ ਕਿਹਾ ਕਿ ਇਨਾਂ ਖਿਡਾਰੀਆਂ ਤੇ ਕਾਲਜ ਨੂੰ ਬੇਹੱਦ ਮਾਣ
Read Full Story

ਪਟੇਲ ਇੰਸਟੀਚਿਊਟ ਆਫ਼ ਮੈਨੇਜਮੈੰਟ ਅਤੇ ਤਕਨਾਲੋਜੀ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

Friday, September 13, 2019

ਰਾਜਪੁਰਾ, 13 ਸਤੰਬਰ( RAJESH DEHRA ) ਸਥਾਨਕ ਪਟੇਲ ਇੰਸਟੀਚਿਊਟ ਆਫ਼ ਮੈਨੇਜਮੈੰਟ ਅਤੇ ਤਕਨਾਲੋਜੀ ਦੇ ਡਾਇਰੈਕਟਰ ਡਾ. ਜਗੀਰ ਸਿੰਘ ਢੇਸਾ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਜਨਮਦਿਨ ਮੌਕੇ ਇੰਸਟੀਚਿਊਟ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕਰਨ ਲਈ ਸਮਾਰੋਹ ਕਰਵਾਇਆ ਗਿਆ। ਜਿਸ ਮੌਕੇ ਪਟੇਲ ਕਾਲਜ ਮੈਨੇਜਮੈਂਟ ਸੁਸਾਇਟੀ ਦੇ ਪ੍ਰਧਾਨ ਸ. ਗੁਰਿੰਦਰ ਸਿੰਘ ਦੂਆ ਨੇ ਵਧਾਈ ਸੰਦੇਸ਼ ਭੇਜ ਕੇ ਹਾਜ਼ਰੀ ਲਗਵਾਈ, ਜਦ ਕਿ ਵਾਈਸ ਪ੍ਰਧਾਨ ਸ਼੍ਰੀ ਰਾਜੇਸ਼ ਆਨੰਦ, ਜਰਨਲ ਸੈਕਟਰੀ ਸ਼੍ਰੀ ਸੁਰਿੰਦਰ ਕੌਸ਼ਲ, ਵਿੱਤ ਸੈਕਟਰੀ ਸ਼੍ਰੀਮਤੀ ਠਾਕੁਰੀ ਖੁਰਾਨਾ ਤੇ ਸੈਕਟਰੀ ਸ਼੍ਰੀ ਵਿਨੇ
Read Full Story

6 ਵਿਧਾਇਕ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਨਿਯੁਕਤ

Tuesday, September 10, 2019

ਪੰਜਾਬ ਸਰਕਾਰ ਨੇ ਅੱਜ 6 ਕਾਂਗਰਸੀ ਵਿਧਾਇਕਾਂ ਨੂੰ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਨਿਯੁਕਤ ਕੀਤਾ ਹੈ l ਇਨ੍ਹਾਂ ਵਿਚ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਵਿਧਾਇਕ ਰਾਜਾ ਵੜਿੰਗ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਵਿਧਾਇਕ ਕੁਲਜੀਤ ਸਿੰਘ ਨਾਗਰਾ, ਵਿਧਾਇਕ ਸੰਗਤ ਸਿੰਘ ਗਿਲਜੀਆਂ, ਵਿਧਾਇਕ ਤਰਸੇਮ ਸਿੰਘ ਡੀਸੀ ਮੌਜੂਦ ਹਨ l ਇਹਨਾਂ ਵਿਧਾਇਕਾਂ ਨੂੰ ਨਾਲ ਹੀ ਕੈਬਨਿਟ ਰੈਂਕ ਦਾ ਦਰਜਾ ਵੀ ਦਿੱਤਾ ਗਿਆ ਹੈ
Read Full Story

ਕੈਪਟਨ ਸਰਕਾਰ ਨੇ ਵਿਤਕਰੇ ਦੀ ਰਾਜਨੀਤੀ ਤੋਂ ਉਪਰ ਉਠਕੇ ਵਿਕਾਸ ਲਈ ਫੰਡ ਜਾਰੀ ਕੀਤੇ-ਪਰਨੀਤ ਕੌਰ

Sunday, September 8, 2019

ਸਨੌਰ/ਪਟਿਆਲਾ, 8 ਸਤੰਬਰ: (ਪੀ ਐੱਸ ਗਰੇਵਾਲ)-ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਅੱਜ ਸਨੌਰ ਦੇ ਚਹੁੰਤਰਫ਼ਾ ਵਿਕਾਸ ਲਈ ਢਾਈ ਕਰੋੜ ਰੁਪਏ ਤੋਂ ਵਧੇਰੇ ਰਾਸ਼ੀ ਦੇ ਕੁਲ 57 ਵਿਕਾਸ ਕਾਰਜ ਸ਼ੁਰੂ ਕਰਵਾਏ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮੁੱਚੇ ਸਨੌਰ ਹਲਕੇ ਦੇ ਵਿਕਾਸ ਲਈ ਕਰੋੜਾਂ ਰੁਪਏ ਦੇ ਫੰਡ ਪਾਸ ਕਰਕੇ ਭੇਜੇ ਹਨ, ਜਿਸ ਨਾਲ ਹਲਕੇ `ਚ ਕੋਈ ਕੰਮ ਬਕਾਇਆ ਨਹੀਂ ਰਹੇਗਾ।ਸ੍ਰੀਮਤੀ ਪਰਨੀਤ ਕੌਰ ਨੇ ਸਨੌਰ ਦੀਆਂ ਧਰਮਸ਼ਾਲਾਵਾਂ, ਕਮਿਉਨਿਟੀ ਸੈਂਟਰ ਦੇ 19 `ਚੋਂ 17 ਕੰਮਾਂ ਦੇ ਵਰਕ ਆਰਡਰ ਮੌਕੇ `ਤੇ ਸਬੰਧਤ
Read Full Story

ਰੌਬਿਨ ਮਾਡਲ ਸੀ. ਸੈਕੰ. ਸਕੂਲ ਦੀਆਂ ਟੀਮਾਂ ਨੇ ਕੀਤੀਆ ਸ਼ਾਨਦਾਰ ਪ੍ਰਾਪਤੀਆਂ

Thursday, September 5, 2019

ਧੂਰੀ,5 ਅਗਸਤ (ਮਹੇਸ਼ ਜਿੰਦਲ)65ਵੀਂ ਪੰਜਾਬ ਸਕੂਲ ਖੇਡਾਂ ਦੇ ਭਸੌੜ ਜੋਨ ਮੁਕਾਬਲਿਆਂ ਵਿਚ ਰੌਬਿਨ ਮਾਡਲ ਸੀ. ਸੈਕੰ. ਸਕੂਲ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ। ਸਕੂਲ ਦੀ ਪ੍ਰਿੰਸੀਪਲ ਮਧੂ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰੀ ਸੀਨੀ. ਸੈਕੰ. ਸਕੂਲ ਢਢੋਗਲ ਖੇੜੀ ਵਿਖੇ ਕਰਵਾਏ ਗਏ ਜੋਨ ਪਧਰ ਦੇ ਨੈਟਬਾਲ ਮੁਕਾਬਲਿਆਂ ਵਿੱਚ ਅੰਡਰ-14 ਮੁੰਡਿਆਂ ਦੀ ਟੀਮ ਨੇ ਪਹਿਲਾ, ਅੰਡਰ-17 ਅਤੇ ਅੰਡਰ-19 ਟੀਮਾਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਨੇ ਖਿਡਾਰੀਆਂ ਦਾ ਸਕੂਲ ਆਉਣ ਤੇ ਸਨਮਾਨ ਕੀਤਾ ਅਤੇ ਇਸ ਸ਼ਾਨਦਾਰ ਪ੍ਰਾਪਤੀ ਲਈ ਟੀਮ
Read Full Story

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛਹੁ ਪਿੰਡਾਂ ਦੇ ਵਿਕਾਸ ਲਈ ਵਿਧਾਇਕ ਗੋਲਡੀ ਖੰਗੂੜਾ ਨੇ 4 ਕਰੋੜ 87 ਲੱਖ ਦੇ ਚੈਕ ਵੰਡੇ

Thursday, September 5, 2019

ਧੂਰੀ, 5 ਸਤੰਬਰ (ਮਹੇਸ਼ ਜਿੰਦਲ) ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛਹੁ ਪ੍ਰਾਪਤ ਵਿਧਾਨ ਸਭਾ ਹਲਕਾ ਧੂਰੀ ਦੇ ਪਿੰਡ ਭਸੌੜ, ਖੇੜੀ ਜੱਟਾਂ, ਢਢੋਗਲ, ਭਲਵਾਨ, ਭੱਦਲਵੱਡ ਵਿੱਚ ਕਰੋੜਾਂ ਰੁਪੈ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਲਈ ਵੱਖ-ਵੱਖ ਕਰਵਾਏ ਸੰਖੇਪ ਸਮਾਗਮਾਂ ’ਚ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਸ਼ਿਰਕਤ ਕਰਦਿਆਂ ਪਿੰਡਾਂ ’ਚ ਵਿਕਾਸ ਕਾਰਜ ਸ਼ੁਰੂ ਕਰਵਾਉਣ ਦਾ ਆਗ਼ਾਜ ਕਰਦਿਆਂ 4 ਕਰੋੜ 87 ਲੱਖ 46 ਹਜਾਰ ਦੇ ਚੈਕ ਸੌਂਪੇ ਗਏ, ਜਿੰਨ੍ਹਾ ਵਿੱਚ
Read Full Story

ਸੁਖਵਿੰਦਰ ਬਿੰਦਰਾ ਨੇ ਸੰਭਾਲਿਆ ਪੰਜਾਬ ਰਾਜ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਦਾ ਚਾਰਜ

Wednesday, September 4, 2019

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵੱਖ-ਵੱਖ ਬੋਰਡਾਂ, ਕਾਰਪੋਰੇਸ਼ਨਾਂ ਆਦਿ ਦੇ ਨਿਯੁਕਤ ਕੀਤੇ ਜਾ ਰਹੇ ਚੇਅਰਮੈਨ ਦੀ ਲੜੀ ਵਿਚ ਪੰਜਾਬ ਸਰਕਾਰ ਵਲੋਂ ਸ੍ਰ. ਸੁਖਵਿੰਦਰ ਸਿੰਘ ਬਿੰਦਰਾ ਨੂੰ ਪੰਜਾਬ ਰਾਜ ਯੂਥ ਵਿਕਾਸ ਬੋਰਡ ਦਾ ਚੇਅਰਮੈਨ ਨਿਯੁਕ ਕੀਤਾ ਗਿਆ ਜਿਸ ਦਾ ਚਾਰਜ ਉਹਨਾਂ ਨੇ ਮੰਗਲਵਾਰ ਨੂੰ ਸੰਭਾਲਿਆ ਅਤੇ ਇਸ ਦੇ ਨਾਲ ਹੀ ਉਹਨਾਂ ਨੂੰ ਰਾਜ ਮੰਤਰੀ ਦਾ ਰੁਤਬਾ ਦਿੱਤਾ ਗਿਆ । ਇਸ ਮੌਕੇ ਪੰਜਾਬ ਦੇ ਖੇਡ ਅਤੇ ਯੂਵਾ ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਿਸ਼ੇਸ਼ ਤੌਰ ਤੇ ਮੌਜੂਦ ਸਨ ਅਤੇ ਉਹਨਾਂ ਨੇ ਸ੍ਰ. ਬਿੰਦਰਾ ਦਾ ਮੁੰਹ ਮਿਠਾ ਕਰਵਾ ਕੇ
Read Full Story

ਖੇਤੀ ਵਿਗਿਆਨੀਆਂ ਨੇ ਕਿਸਾਨਾਂ ਨੂੰ ਪਰਾਲੀ ਦੇ ਨਿਪਟਾਰੇ ਲਈ ਕੀਤਾ ਜਾਗਰੂਕ

Tuesday, September 3, 2019

ਪਟਿਆਲਾ, 3 ਸਤੰਬਰ: (ਪੀ ਐੱਸ ਗਰੇਵਾਲ)- ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਵੱਲੋਂ ਜਲ ਸ਼ਕਤੀ ਮੁਹਿੰਮ ਤਹਿਤ ਪਿੰਡ ਗੁਥਮੁੜਾ ਵਿਖੇ ਲਗਾਏ ਕਿਸਾਨਾਂ ਮੇਲੇ ਦੌਰਾਨ ਮਾਹਰਾਂ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਮੇਤ ਹੋਰ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ, ਪਾਣੀ ਦੀ ਬੱਚਤ ਅਤੇ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਡਾਇਰੈਕਟਰ (ਸਿਖਲਾਈ) ਡਾ. ਜਸਵਿੰਦਰ ਸਿੰਘ ਨੇ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਅਤੇ ਝੋਨੇ ਦੀ ਪਰਾਲੀ ਨੂੰ ਹੈਪੀ ਸੀਡਰ ਦੀ ਮਦਦ ਨਾਲ ਖੇਤ ਵਿਚ
Read Full Story

ਜੁਡੀਸ਼ੀਅਲ ਅਦਾਲਤ ਚ ਜ਼ਹਿਰ ਪਿਆਲਾ ਪੀਣ ਵਾਲਾ ਕਿਸਾਨ ਮੌਤ ਹੱਥੋਂ ਹਾਰਿਆ। ਸਿਰੇ ਦੀ ਸੰਗੀਨ ਇਸ ਘਟਨਾ ਨੇ ਇਨਸਾਫ਼ ਦਾ ਜਨਾਜ਼ਾ ਕੱਢ ਦਿੱਤੈ- ਸ਼ਿੰਗਾਰਾ ਮਾਨ

Saturday, August 31, 2019

ਤਲਵੰਡੀ ਸਾਬੋ, 31 ਅਗਸਤ (ਗੁਰਜੰਟ ਸਿੰਘ ਨਥੇਹਾ)- ਵਕਤ ਦੇ ਇੱਕ ਅਣਅਧਿਕਾਰਤ ਹਾਕਮ, ਪਿੰਡ ਵਿਚਲੇ ਉਸ ਦੇ ਕੁਝ ਪਿਛਲੱਗ ਅਤੇ ਕੁਝ ਪੁਲੀਸ ਅਧਿਕਾਰੀਆਂ ਦੇ ਨਾਪਾਕ ਗੱਠਜੋੜ ਉਪਰ ਜ਼ਮੀਨ ਖੋਹਣ ਦੇ ਸੰਗੀਨ ਦੋਸ਼ ਲਾਉਂਦਿਆਂ ਜਿਸ ਕਿਸਾਨ ਗੁਰਸੇਵਕ ਸਿੰਘ ਨੇ ਬੀਤੇ ਕੱਲ੍ਹ ਅਦਾਲਤ ਦੇ ਅਹਾਤੇ ਵਿੱਚ ਜ਼ਹਿਰ ਪਿਆਲਾ ਪੀ ਲਿਆ ਸੀ ਦੋ ਪੁੱਤਰਾਂ ਦਾ ਬਾਪ ਉਕਤ ਕਿਸਾਨ ਬੀਤੀ ਦੇਰ ਰਾਤ ਜ਼ਿੰਦਗੀ ਮੌਤ ਦੀ ਲੜਾਈ ਵਿੱਚ ਮੌਤ ਹੱਥੋਂ ਹਾਰ ਗਿਆ। ਇਹ ਖ਼ਬਰ ਲਿਖੇ ਜਾਣ ਦੇ ਵਕਤ ਉਸ ਦੀ ਮ੍ਰਿਤਕ ਦੇਹ ਦਾ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿੱਚ ਡਾਕਟਰਾਂ ਵੱਲੋਂ ਪੋਸਟਮਾਰਟਮ ਵੀ
Read Full Story

ਤਖਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਦੀ ਸੇਵਾਮੁਕਤੀ ਤੇ ਸਿੰਘ ਸਾਹਿਬ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੀਤਾ ਸਨਮਾਨਿਤ।

Saturday, August 31, 2019

ਤਲਵੰਡੀ ਸਾਬੋ, 31 ਅਗਸਤ (ਗੁਰਜੰਟ ਸਿੰਘ ਨਥੇਹਾ)- ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਬਤੌਰ ਮੈਨੇਜਰ ਪਿਛਲੇ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਭਾਈ ਕਰਨ ਸਿੰਘ ਅੱਜ ਸੇਵਾਮੁਕਤ ਹੋ ਗਏ। ਅੱਜ ਸੇਵਾਮੁਕਤੀ ਮੌਕੇ ਸਭ ਤੋਂ ਪਹਿਲਾਂ ਭਾਈ ਕਰਨ ਸਿੰਘ ਵੱਲੋਂ ਬੀਤੇ ਤਿੰਨ ਦਿਨਾਂ ਤੋਂ ਪ੍ਰਕਾਸ਼ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸ਼ਬਦ ਕੀਰਤਨ ਉਪਰੰਤ ਅਰਦਾਸ ਹੋਈ ਤੇ ਸਮੁੂੰਹ ਤਖਤ ਸਾਹਿਬ ਦੇ ਮੁਲਾਜਮਾਂ ਵੱਲੋਂ ਉਨਾਂ ਨੂੰ ਵਿਦਾਇਗੀ ਦਿੱਤੀ ਗਈ। ਇਸ ਮੌਕੇ ਵਿਸ਼ੇਸ ਤੌਰ ‘ਤੇ ਹਾਜਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ
Read Full Story

ਸ.ਸ.ਸ.ਸ ਜੀਵਨ ਸਿੰਘ ਵਾਲਾ ਦੇ ਵਿਦਿਆਰਥੀਆਂ ਨੇ ਖੇਡ ਖੇਤਰ ਵਿੱਚ ਮਾਰੀਆਂ ਮੱਲਾਂ

Saturday, August 31, 2019

ਤਲਵੰਡੀ ਸਾਬੋ, 31 ਅਗਸਤ (ਗੁਰਜੰਟ ਸਿੰਘ ਨਥੇਹਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀਵਨ ਸਿੰਘ ਵਾਲਾ ਦੇ ਵਿਦਿਆਰਥੀਆਂ ਨੇ ਪੜ੍ਹਾਈ ਤੋਂ ਬਾਅਦ ਖੇਡ ਖੇਤਰ ਵਿੱਚ ਮੱਲਾਂ ਮਾਰਦੇ ਹੋਏ ਜ਼ੋਨਲ ਸਕੂਲ ਟੂਰਨਾਮੈਂਟ ਵਿੱਚ ਅੰਡਰ 14 ਤੇ 17 ਜ਼ੋਨ ਤਲਵੰਡੀ ਸਾਬੋ ਵਿੱਚੋਂ ਬਾਸਕਟਬਾਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਅੰਡਰ 19 ਲੜਕਿਆਂ ਦੇ ਬਾਸਕਟਬਾਲ ਵਿੱਚ ਤੀਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਲੜਕਿਆਂ ਨੇ ਅੰਡਰ 17 ਤੇ 19 ਬਾਸਕਟਬਾਲ ਵਿੱਚ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸੀਨੀਅਰ ਲੈਕਚਰਾਰ ਤੇਜਾ ਸਿੰਘ ਜੀ ਨੇ ਇਸ ਪ੍ਰਾਪਤੀ ਤੇ ਚੱਨਣਾ ਪਾਉਂਦੇ ਹੋਏ
Read Full Story

ਸਕਾਲਰ ਫੀਲਡਜ਼ ਸਕੂਲ ਨੇ ਪੀ.ਟੀ.ਐਮ. ਦੌਰਾਨ ਮਾਪਿਆਂ ਨੂੰ ਬੂਟੇ ਵੰਡੇ

Saturday, August 31, 2019

ਪਟਿਆਲਾ, 31 ਅਗਸਤ (ਪੀ ਐੱਸ ਗਰੇਵਾਲ) - ਸਕਾਲਰ ਫੀਲਡਜ਼ ਪਬਲਿਕ ਸਕੂਲ ਵੱਲੋਂ ਹਮੇਸ਼ਾ ਹੀ ਵਿਦਿਆਰਥੀਆਂ ਨੂੰ ਵਾਤਾਵਰਨ ਸ਼ੁੱਧ ਅਤੇ ਸਾਫ਼ ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ ਜਾਂਦਾ ਰਿਹਾ ਹੈ। ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਸਕੂਲ ਵੱਲੋਂ ‘ਅਧਿਆਪਕ ਮਾਪੇ ਮੀਟਿੰਗ’ ਦੌਰਾਨ ਮਾਪਿਆਂ ਨੂੰ ਫੁੱਲਾਂ, ਫਲਾਂ ਅਤੇ ਛਾਂ ਵਾਲੇ 600 ਦੇ ਕਰੀਬ ਬੂਟੇ ਵੰਡੇ ਗਏ। ਜੋ ਕਿ ਸਕੂਲ ਦੇ ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਲਈ ਸਲਾਘਾਯੋਗ ਉਪਰਾਲਾ ਹੈ। ਅੱਜ ਸਾਡਾ ਵਾਤਾਵਰਨ ਦਿਨੋਂ-ਦਿਨ ਦੂਸ਼ਿਤ ਹੁੰਦਾ ਜਾ ਰਿਹਾ ਹੈ। ਜੋ ਬੁੱਧੀਜੀਵੀਆਂ ਦੇ ਲਈ ਵੀ ਇੱਕ ਚਿੰਤਾ ਦਾ ਵਿਸ਼ਾ ਬਣ
Read Full Story

ਦੱਖਣ ਭਾਰਤ ਦੇ ਵਿਗਿਆਨੀਆਂ ਨੇ ਕਪਾਹ ਦੀਆਂ ਨਵੀਆਂ ਕਿਸਮਾਂ ਦੀ ਜਾਂਚ ਕੀਤੀ, ਵਿਗਿਆਨੀਆਂ ਪ੍ਰਗਤੀਸ਼ੀਲ ਮਹਿਲਾ ਕਿਸਾਨ ਮੰਜੂਰਾਣੀ ਦੁਆਰਾ ਲਾਈ ਗਈ ਪ੍ਰਦਰਸ਼ਨੀ ਵੀ ਵੇਖੀ

Sunday, August 25, 2019

ਸਿਰਸਾ, 25 ਅਗਸਤ (ਗੁਰਜੰਟ ਸਿੰਘ ਨਥੇਹਾ)- ਸਿਰਸਾ ਦੇ ਕੇਂਦਰੀ ਕਪਾਹ ਖੋਜ ਕੇਂਦਰ ਵਿੱਚ ਦੱਖਣੀ ਭਾਰਤ ਦੇ ਖੇਤੀਬਾੜੀ ਵਿਗਿਆਨੀਆਂ ਨੇ ਕਪਾਹ ਦੀਆਂ ਨਵੀਆਂ ਕਿਸਮਾਂ ਦੀ ਪਿੰਡ ਸ਼ਾਹਪੁਰ ਬੇਗੂ ਅਤੇ ਨੇਜਾਡੇਲਾ ਦੇ ਖੇਤਾਂ ਵਿੱਚ ਜਾ ਕੇ ਜਾਂਚ ਕੀਤੀ ਅਤੇ ਖੇਤੀਬਾੜੀ ਵਿਗਿਆਨੀਆਂ ਨੇ ਇਸਦੀ ਪੂਰੀ ਰਿਪੋਰਟ ਤਿਆਰ ਕੀਤੀ। ਸੀ. ਆਈ. ਸੀ. ਆਰ ਕੋਇੰਬਟੂਰ ਵਲੋਂ ਸੀਨੀਅਰ ਵਿਗਿਆਨੀ ਬੀ ਚਰਿਆ ਜੋਠੀ, ਐਸ ਰਾਜੇਸ਼ਵਰੀ ਅਤੇ ਗੁਨਟੰਰ ਵਲੋਂ ਖੇਤੀਬਾੜੀ ਵਿਗਿਆਨੀ ਐਸ ਸਿਪਾਹੀ, ਉਸ਼ਾ ਰਾਣੀ, ਬੀ ਸ਼੍ਰੀ ਲਕਸ਼ਮੀ ਨੇ ਕੇਂਦਰ ਵਿੱਚ ਕਪਾਹ ਦੀਆਂ ਕਿਸਮਾਂ ਸਬੰਧੀ ਜਾਣਕਾਰੀ ਲਈ
Read Full Story

ਹਜਾਰਾਂ ਪਾਣੀ ਦੀਆਂ ਬੋਤਲਾਂ ਨਾਲ ਭਰਿਆ ਟੈਂਪੂ ਸਾਬਕਾ ਵਿਧਾਇਕ ਸਿੱਧੂ ਨੇ ਹੜ੍ਹ ਪੀੜਿਤਾਂ ਲਈ ਕੀਤਾ ਰਵਾਨਾ।

Sunday, August 25, 2019

ਤਲਵੰਡੀ ਸਾਬੋ, 25 ਅਗਸਤ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਸੂਬੇ ਵਿੱਚ ਆਏ ਹੜ੍ਹਾਂ ਦੇ ਪੀੜਿਤਾਂ ਦੀ ਹਰ ਕਿਸਮ ਦੀ ਸਹਾਇਤਾ ਮੁਹੱਈਆ ਕਰਵਾਉਣ ਦੇ ਨਿਰਦੇਸ਼ਾਂ ਉਪਰੰਤ ਅੱਜ ਪਾਣੀ ਦੀਆਂ ਹਜਾਰਾਂ ਬੋਤਲਾਂ ਨਾਲ ਭਰਿਆ ਇੱਕ ਪਾਣੀ ਦਾ ਟੈਂਪੂ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਹੜ੍ਹ ਪੀੜਿਤਾਂ ਲਈ ਰਵਾਨਾ ਕੀਤਾ। ਦੱਸਣਾ ਬਣਦਾ ਹੈ ਕਿ ਤਲਵੰਡੀ ਸਾਬੋ ਦੇ ਅਕਾਲੀ ਕੌਂਸਲਰ ਅਤੇ ਸਮਾਜ ਸੇਵੀ ਐਡਵੋਕੇਟ ਸਤਿੰਦਰਪਾਲ ਸਿੰਘ ਸਿੱਧੂ ਪ੍ਰਧਾਨ ਬਾਰ
Read Full Story

ਫਰੀਡਮ ਫਾਈਟਰ ਉੱਤਰਾਧਿਕਾਰੀ ਸੰਸਥਾ ਦੀ ਮੀਟਿੰਗ ਚ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਨੇ ਕੀਤੀ ਸ਼ਮੂਲੀਅਤ।

Sunday, August 25, 2019

ਤਲਵੰਡੀ ਸਾਬੋ, 25 ਅਗਸਤ (ਗੁਰਜੰਟ ਸਿੰਘ ਨਥੇਹਾ)- ਫਰੀਡਮ ਫਾਈਟਰ ਉੱਤਰਾਧਿਕਾਰੀ ਸੰਸਥਾਂ ਪੰਜਾਬ ਵੱਲੋਂ 25 ਅਗਸਤ ਤੱਕ ਆਪਣੀਆਂ ਮੰਗਾਂ ਦਾ ਸਰਕਾਰ ਤੋਂ ਨੋਟੀਫਿਕੇਸ਼ਨ ਜਾਰੀ ਕਰਵਾਉਣ ਸਬੰਧੀ ਇੱਕ ਅਹਿਮ ਮੀਟਿੰਗ ਤਲਵੰਡੀ ਸਾਬੋ ਵਿਖੇ ਕੀਤੀ ਗਈ। ਮੀਟਿੰਗ ਵਿੱਚ ਸੰਸਥਾ ਦੇ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਸਮੇਤ ਕਈ ਜਿਲ੍ਹਿਆਂ ਦੇ ਅਹੁਦੇਦਾਰਾਂ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ। ਮੀਟਿੰਗ ਨੂੰ ਸਬੋਧਨ ਕਰਦਿਆਂ ਸੂਬਾ ਪ੍ਰਧਾਨ ਨੇ ਕਿਹਾ ਭਾਰਤ ਦੇਸ਼ ਨੂੰ ਅਜਾਦ ਕਰਵਾਉਣ ਵਾਲਿਆਂ ਦੇ ਵਾਰਸ ਉਨ੍ਹਾਂ ਨੂੰ ਸਰਕਾਰ ਵੱਲੋਂ ਮਿਲਣ ਵਾਲੀਆਂ
Read Full Story

ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਖਸ਼ਬਾਜ਼ ਸਿੰਘ ਜਟਾਣਾ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ।

Saturday, August 24, 2019

ਤਲਵੰਡੀ ਸਾਬੋ, 24 ਅਗਸਤ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੀ ਸੱਤਾਧਾਰੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਖੁਸ਼ਬਾਜ਼ ਸਿੰਘ ਜਟਾਣਾ ਵੱਲੋਂ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਵਾਉਣ ਲਈ ਇੱਕ ਸਮਾਗਮ ਸਥਾਨਕ ਨਗਰ ਪੰਚਾਇਤ ਦਫ਼ਤਰ ਵਿੱਚ ਰੱਖਿਆ ਗਿਆ ਜਿਸ ਵਿੱਚ ਹਲਕੇ ਦੇ ਪੰਚ,ਸਰਪੰਚ, ਨੰਬਰਦਾਰ ਅਤੇ ਆਮ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।ਇਸ ਮੌਕੇ ਸ ਜਟਾਣਾ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਸੰਬੰਧਿਤ ਅਫਸਰਾਂ ਨੂੰ ਕਹਿ ਕੇ ਉਨ੍ਹਾਂ ਦਾ ਮੌਕੇ ਤੇ ਹੀ ਹੱਲ ਵੀ ਕਰਵਾਇਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ ਜਟਾਣਾ
Read Full Story

ਬਦਲੀ ਉਪਰੰਤ ਡੀ.ਪੀ.ਈ. ਗੁਰਜੀਤ ਸਿੰਘ ਭੀਟੀਵਾਲਾ ਨੇ ਆਦਰਸ਼ ਸਕੂਲ ਭਾਗੂ ਵਿਖੇ ਪਾਈ ਹਾਜ਼ਰੀ

Tuesday, August 20, 2019

ਲੰਬੀ,20 ਅਗਸਤ(ਬੁੱਟਰ)ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸਕੂਲ ਭਾਗੂ (ਸ਼੍ਰੀ ਮੁਕਤਸਰ ਸਾਹਿਬ)ਵਿਖੇ ਗੁਰਜੀਤ ਸਿੰਘ ਭੀਟੀਵਾਲਾ ਨੇ ਆਦਰਸ਼ ਸਕੂਲ ਨੰਦਗੜ੍ਹ ਤੋਂ ਬਦਲੀ ਉਪਰੰਤ ਹਾਜ਼ਰੀ ਭਰੀ।ਇਸ ਮੌਕੇ ਪ੍ਰਿੰਸੀਪਲ ਜਗਜੀਤ ਕੌਰ ਨੇ ਕਿਹਾ ਕਿ ਬਹੁਪੱਖੀ ਸ਼ਖ਼ਸੀਅਤ ਗੁਰਜੀਤ ਸਿੰਘ ਭੀਟੀਵਾਲਾ ਤੋਂ ਸਕੂਲ ਨੂੰ ਖੇਡਾਂ ਅਤੇ ਗਤੀਵਿਧੀਆਂ ਦੇ ਪ੍ਰਬੰਧਨ ਲਈ ਬੇਅੰਤ ਆਸਾਂ ਹਨ।ਸਾਲ 1979 `ਚ ਆਪਣੇ ਪਿਤਾ ਸ: ਸੁਖਮੰਦਰ ਸਿੰਘ ਦੀ ਉਂਗਲ ਪਕੜ ਕੇ ਨਰਸਰੀ ਜਮਾਤ `ਚ ਦਾਖ਼ਲ ਹੋਣ ਵੇਲ਼ੇ ਦੇ ਸੁਨਹਿਰੀ ਦਿਨਾਂ ਨੂੰ ਯਾਦ ਕਰਦਿਆਂ ਸ਼੍ਰੀ ਭੀਟੀਵਾਲਾ ਨੇ ਕਿਹਾ ਕਿ ਇੱਥੇ
Read Full Story

ਇੰਦਰਾ ਗਾਂਧੀ ਰਾਸ਼ਟਰੀ ਮੁਕਤ ਵਿਸ਼੍ਵਵਿਦ੍ਆਲਯ ਨੇ ਐਲਾਨੇ ਨਤੀਜੇ

Tuesday, August 20, 2019

ਇੰਦਰਾ ਗਾਂਧੀ ਰਾਸ਼ਟਰੀ ਮੁਕਤ ਵਿਸ਼੍ਵਵਿਦ੍ਆਲਯ ਨੇ ਜੂਨ 2019 ਵਿਚ ਹੋਈ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਹਨ l ਵਿਦਿਆਰਥੀ ਆਪਣੇ ਨਤੀਜੇ ਯੂਨੀਵਰਸਿਟੀ ਦੀ ਵੈਬਸਾਈਟ www.ignou.ac.in ਤੇ ਲੋਗ ਇਨ ਕਰਕੇ ਚੈਕ ਕਰ ਸਕਦੇ ਹਨ l ਇੰਦਰਾ ਗਾਂਧੀ ਰਾਸ਼ਟਰੀ ਮੁਕਤ ਵਿਸ਼੍ਵਵਿਦ੍ਆਲਯ ਤੋਂ 40 ਲੱਖ ਤੋਂ ਵੱਧ ਦੀ ਗਿਣਤੀ ਵਿਚ ਵਿਦਿਆਰਥੀਆਂ ਵਿਧਿਆ ਹਾਸਿਲ ਕਰ ਰਹੇ ਹਨ ਅਤੇ ਇਹ ਗਿਣਤੀ ਇਸ ਯੂਨੀਵਰਸਿਟੀ ਨੂੰ ਦੁਨੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਬਨਾਉਂਦੀ ਹੈ
Read Full Story

ਜਲੰਧਰ ਵਿਚ 16 ਅਗਸਤ ਨੂੰ ਸਾਰੇ ਵਿਦਿਅਕ ਅਦਾਰਿਆਂ ਵਿਚ ਛੁੱਟੀ ਦਾ ਮੁੱਖ ਮੰਤਰੀ ਨੇ ਕੀਤਾ ਐਲਾਨ

Thursday, August 15, 2019

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ 16 ਅਗਸਤ ਨੂੰ ਜਲੰਧਰ ਜਿਲ੍ਹੇ ਦੇ ਸਮੂਹ ਵਿਦਿਅਕ ਅਧਾਰਿਆਂ ਵਿਚ ਛੁੱਟੀ ਦਾ ਐਲਾਨ ਕੀਤਾ ਹੈ l ਮੁੱਖ ਮੰਤਰੀ ਨੇ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਆਯੋਜਿਤ ਹੋਏ ਆਜ਼ਾਦੀ ਦਿਹਾੜੇ ਦੇ ਸਮਾਗਮ ਵਿਚ ਭਾਗ ਲੈਣ ਵਾਲੇ ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਸਮੂਹ ਵਿਧਿਆਰਥਿਆਂ ਦੀ ਸ਼ਲਾਘਾ ਕੀਤੀ l ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦਿੱਤੀ
Read Full Story

ਡਾ. ਮਨਮੋਹਨ ਸਿੰਘ ਨੇ ਰਾਜ ਸਭਾ ਮੈਂਬਰੀ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ

Thursday, August 15, 2019

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਰਾਜ ਸਭਾ ਚੋਣਾਂ ਲਈ ਆਪਣਾ ਨਾਮਜ਼ਦਗੀ ਪੱਤਰ ਰਾਜਸਥਾਨ ਤੋਂ ਦਾਖਲ ਕਰਵਾਇਆ ਹੈ । ਡਾ. ਸਿੰਘ ਲਗਾਤਾਰ ਪੰਜ ਵਾਰ ਅਸਾਮ ਤੋਂ ਰਾਜ ਸਭਾ ਦੇ ਮੈਂਬਰ ਰਹਿ ਚੁੱਕੇ ਹਨ ਅਤੇ ਉਹਨਾਂ ਦਾ ਬਤੌਰ ਰਾਜ ਸਭਾ ਮੈਂਬਰ ਕਾਰਜਕਾਲ 14 ਜੂਨ 2019 ਨੂੰ ਖਤਮ ਹੋ ਚੁਕਾ ਹੈ । ਇਸ ਵਾਰ ਕਾਂਗਰਸ ਪਾਰਟੀ ਨੇ ਡਾ. ਮਨਮੋਹਨ ਸਿੰਘ ਨੂੰ ਰਾਜਸਥਾਨ ਵਿਚ ਸ੍ਰੀ ਮਦਨ ਲਾਲ ਸੈਣੀ ਦੇ ਦਿਹਾਂਤ ਤੋਂ ਬਾਅਦ ਖਾਲੀ ਹੋਈ ਸੀਟ ਤੋਂ ਰਾਜ ਸਭਾ ਵਿਚ ਭੇਜਣ ਦਾ ਫੈਸਲਾ ਲਿਆ ਹੈ । ਇਸ ਦੌਰਾਨ ਉਹਨਾਂ ਦੇ ਨਾਲ ਰਾਜਸਥਾਨ ਦੇ ਮੁੱਖ ਮੰਤਰੀ ਸ੍ਰੀ ਅਸ਼ੋਕ
Read Full Story

1 2 3 4 5 > >>