Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਭਾਰਤੀ ਮਹਿਲਾ ਫੁੱਟਬਾਲ ਟੀਮ ਨੇ 12-0 ਨਾਲ ਸ਼੍ਰੀਲੰਕਾ ਦੀ ਟੀਮ ਨੂੰ ਹਰਾਇਆ

Friday, August 10, 2018

ਭਾਰਤੀ ਅੰਡਰ-15 ਮਹਿਲਾ ਰਾਸ਼ਟਰੀ ਟੀਮ ਨੇ ਉਮਰ ਵਰਗ ਸੈਫ ਚੈਂਪੀਅਨਸ਼ਿਪ `ਚ ਆਪਣੀ ਮੁਹਿੰਮ ਦੀ ਸ਼ੁਰੂਆਤ ਸ੍ਰੀਲੰਕਾ ਦੀ ਟੀਮ ਨੂੰ 12-0 ਨਾਲ ਮਾਤ ਦੇ ਕੇ ਇਸ ਵੱਡੀ ਜਿੱਤ ਨਾਲ ਕੀਤੀ ਹੈ । ਭਾਰਤੀ ਦੀ ਟੀਮ ਨੇ ਪਹਿਲੇ ਹਾਫ `ਚ 6 ਗੋਲ ਕੀਤੇ ਅਤੇ ਦੂਜੇ ਹਾਫ `ਚ ਵੀ 6 ਗੋਲ ਕਰਕੇ ਸ੍ਰੀਲੰਕਾ ਨੂੰ 12-0 ਨਾਲ ਹਰਾਇਆ । ਭਾਰਤੀ ਟੀਮ ਦੀ ਸਿਲਕੀ ਦੇਵੀ ਨੇ ਇਸ ਮੈਚ ਦੌਰਾਨ ਹੈਟ੍ਰਿਕ ਬਣਾਈ
Read Full Story

ਮਹਿਲਾ ਕੌਂਸਲਰ ਦੇ ਪਤੀ 'ਤੇ ਛੇੜਛਾੜ ਦੇ ਦੋਸ਼ ਲਾਉਣ ਵਾਲੀ ਲੜਕੀ ਸਮੇਤ ਤਿੰਨ 'ਤੇ ਪਰਚਾ ਦਰਜ

Saturday, July 21, 2018

ਤਲਵੰਡੀ ਸਾਬੋ, 21 ਜੁਲਾਈ (ਗੁਰਜੰਟ ਸਿੰਘ ਨਥੇਹਾ)- ਦੋ ਦਿਨ ਪਹਿਲਾਂ ਸਥਾਨਕ ਨਗਰ ਪੰਚਾਇਤ ਦਫ਼ਤਰ ਅੰਦਰ ਇੱਕ ਮਹਿਲਾ ਕੌਂਸਲਰ ਦੇ ਪਤੀ ਉੱਪਰ ਛੇੜਛਾੜ ਦੇ ਦੋਸ਼ ਲਾ ਕੇ ਹੰਗਾਮਾ ਕਰਨ ਵਾਲੀ ਲੜਕੀ ਮੁਸਕਾਨ ਉਰਫ਼ ਪ੍ਰੀਤੀ ਸਮੇਤ ਤਲਵੰਡੀ ਸਾਬੋ ਪੁਲਿਸ ਨੇ ਕੁੱਲ ਤਿੰਨ ਔਰਤਾਂ ਉੱਪਰ ਮੁਕੱਦਮਾ ਨੰਬਰ 287 ਅਧੀਨ ਧਾਰਾ 384/506 ਆਈ. ਪੀ. ਸੀ. ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਉਕਤ ਮੁਸਕਾਨ ਨਾਮ ਦੀ ਲੜਕੀ ਨੇ ਤਲਵੰਡੀ ਸਾਬੋ ਦੀ ਇੱਕ ਮਹਿਲਾ ਕੌਂਸਲਰ ਦੇ ਪਤੀ ਉੱਪਰ ਦਫ਼ਤਰ ਨਗਰ ਪੰਚਾਇਤ ਅੰਦਰ ਛੇੜਛਾੜ ਦੇ ਦੋਸ਼ ਲਾਉਂਦਿਆਂ
Read Full Story

ਮਹਿਲਾ ਕੌਂਸਲਰ ਦੇ ਪਤੀ ਉੱਪਰ ਛੇੜ-ਛਾੜ ਦੇ ਦੋਸ਼ ਲਾਉਣ ਵਾਲੀ ਲੜਕੀ ਪੁਲਿਸ ਨੇ ਹਿਰਾਸਤ 'ਚ ਲਈ

Friday, July 20, 2018

ਤਲਵੰਡੀ ਸਾਬੋ, 20 ਜੁਲਾਈ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਨਗਰ ਪੰਚਾਇਤ ਦਫਤਰ ਵਿੱਚ ਬੀਤੇ ਕੱਲ੍ਹ ਨਗਰ ਦੀ ਹੀ ਇੱਕ ਲੜਕੀ ਵੱਲੋਂ ਇੱਕ ਮਹਿਲਾ ਕੌਂਸਲਰ ਦੇ ਪਤੀ ਤੇ ਛੇੜਛਾੜ ਕਰਨ ਕਥਿਤ ਦੋਸ਼ ਲਾਉਣ ਵਾਲੀ ਲੜਕੀ ਕੌਂਸਲਰਾਂ ਵੱਲੋਂ ਐੱਸ. ਐੱਸ. ਪੀ. ਤੋਂ ਨਿਰਪੱਖ ਜਾਂਚ ਦੀ ਮੰਗ ਕਰਨ ਬਾਅਦ ਪੁਲਿਸ ਨੇ ਹਿਰਾਸਤ ਵਿੱਚ ਲੈ ਲਈ ਹੈ। ਐੱਸ. ਐੱਸ. ਪੀ ਬਠਿੰਡਾ ਸ. ਨਾਨਕ ਸਿੰਘ ਨਾਲ ਮਿਲਣੀ ਸਬੰਧੀ ਭਾਵੇਂ ਵਫਦ ਵਿੱਚ ਸ਼ਾਮਿਲ ਕਿਸੇ ਆਗੂ ਨੇ ਖੁੱਲ ਕੇ ਗੱਲ ਨਹੀਂ ਕੀਤੀ ਪ੍ਰੰਤੂ ਮਿਲੀ ਜਾਣਕਾਰੀ ਅਨੁਸਾਰ ਕਥਿਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਮਹਿਲਾ ਕੌਂਸਲਰ ਦੇ
Read Full Story

ਲੜਕੀ ਨੇ ਮਹਿਲਾ ਕੌਂਸਲਰ ਦੇ ਪਤੀ 'ਤੇ ਛੇੜਛਾੜ ਕਰਨ ਦੇ ਕਥਿਤ ਦੋਸ਼ ਲਾਉਂਦਿਆਂ ਨਗਰ ਪੰਚਾਇਤ ਦਫਤਰ ਚ ਕੀਤਾ ਹੰਗਾਮਾ

Thursday, July 19, 2018

ਤਲਵੰਡੀ ਸਾਬੋ, 19 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਨਗਰ ਪੰਚਾਇਤ ਦਫਤਰ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਦਫਤਰ ਵਿੱਚ ਆਪਣੇ ਭਾਣਜੇ ਦਾ ਜਨਮ ਸਰਟੀਫਿਕੇਟ ਬਣਵਾਉਣ ਆਈ ਇੱਕ ਲੜਕੀ ਨੇ ਦਫਤਰ ਵਿੱਚ ਮੌਜੂਦ ਸ਼ਹਿਰ ਦੀ ਇੱਕ ਮਹਿਲਾ ਕੌਂਸਲਰ ਦੇ ਪਤੀ ਤੇ ਉਸ ਨਾਲ ਜਬਰਦਸਤੀ ਦੀ ਕੋਸ਼ਿਸ ਕਰਨ ਦੇ ਕਥਿਤ ਦੋਸ਼ ਲਾ ਦਿੱਤੇ।ਮਾਮਲਾ ਸਾਹਮਣੇ ਆਂਉਦਿਆਂ ਹੀ ਸਮੁੱਚੀ ਨਗਰ ਪੰਚਾਇਤ ਵਿੱਚ ਹੜਕੰਪ ਮੱਚ ਗਿਆ ਤੇ ਇੱਕ ਕੌਂਸਲਰ ਮਾਮਲੇ ਨੂੰ ਦਬਾਉਣ ਲਈ ਉਕਤ ਲੜਕੀ ਨੂੰ ਦਫਤਰ ਵਿੱਚੋਂ ਲੈ ਜਾਣ ਵਿੱਚ ਸਫਲ ਹੋ ਗਿਆ ਜਦੋਂਕਿ ਉਸ ਤੋਂ ਪਹਿਲਾਂ ਲੜਕੀ ਵੱਲੋਂ ਉੱਥੇ
Read Full Story

ਅੰਤਰਰਾਸ਼ਟਰੀ ਮਹਿਲਾ ਦਿਹਾੜੇ ਤੇ ਔਰਤਾ ਨੂੰ ਉਹਨਾਂ ਦੇ ਅਧਿਕਾਰਾ ਬਾਰੇ ਕੀਤਾ ਗਿਆ ਸੁਚੇਤ

Saturday, March 10, 2018

ਰਾਜਪੁਰਾ 9 ਮਾਰਚ (ਰਾਜੇਸ਼ ਡੈਹਰਾ) ਜੀ.ਜੀ.ਡੀ.ਐਸ.ਡੀ.ਕਾਲਜ ਖੇੜੀ ਗੁਰਨਾ ਵਿੱਚ ਵੂਮਨ ਇਸਪਾਵਰਮੈਂਟ ਫੌਰਮ ਦੁਆਰਾ ਨਾਰੀ ਸ਼ਕਤੀ ਦੇ ਮਹੱਤਵ ਨੂੰ ਜਾਗਰੁਕ ਕਰਦੇ ਹੋਏ ਅੰਤਰਰਾਸ਼ਟਰੀ ਮਹਿਲਾ ਦਿਹਾੜੇ ਨੂੰ ਸਮਰਪਿਤ ਵਾਦ ਵਿਵਾਦ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ।ਪ੍ਰੋਗਰਾਮ ਦੀ ਸ਼ੁਰੂਆਤ ਪ੍ਰਮਾਤਮਾ ਦੀ ਅਰਦਾਸ ਨਾਲ ਕੀਤਾ ਗਿਆ ।ਬੀ.ਕਾਮ.ਦੂਜੇ ਵਰ੍ਹੇ ਦੀ ਵਿਦਿਆਰਥਣ ਮੁਸਕਾਨ ਅਤੇ ਗੁਰਕੀਰਤੀ ਨੇ ਭਾਰਤੀ ਇਤਿਹਾਸ ਵਿੱਚ ਔਰਤਾਂ ਦਾ ਸਥਾਨ ਅਤੇ ਅੱਜ ਦੀ ਔਰਤ ਦੇ ਉਤਥਾਨ `ਤੇ ਗੋਸ਼ਟੀ ਪ੍ਰਸਤੂਤ ਕੀਤੀ।ਕਾਲਜ ਪ੍ਰਿੰਸੀਪਲ ਡਾ.ਐਸ.ਕੇ.ਬਾਰੀਆ ਮਹਿਲਾ
Read Full Story

ਮਾਤਾ ਗੁਜਰੀ ਦੀ ਮਹਿਲਾ ਮੰਡਲ ਵੱਲੋਂ ਧੀਆਂ ਦੀ ਲੋਹੜੀ ਮਨਾਈ

Saturday, January 13, 2018

ਧੂਰੀ,13 ਜਨਵਰੀ (ਮਹੇਸ ਜਿੰਦਲ) ਮਾਤਾ ਗੁਜਰੀ ਮਹਿਲਾ ਮੰਡਲ, ਡੇਰਾ ਬਾਬਾ ਸਿੱਧ ਨੌਜਵਾਨ ਸਪੋਰਟਸ ਕਲੱਬ ਵੱਲੋਂ ਗਰਾਮ ਪੰਚਾਇਤ ਅਤੇ ਸਮਾਜ ਭਲਾਈ ਮੰਚ ਸ਼ੇਰਪੁਰ ਦੇ ਸਹਿਯੋਗ ਨਾਲ ਆਂਗਨਵਾੜੀ ਸੈਂਟਰ ਵਿੱਚ 21 ਲੜਕੀਆਂ ਦੀ ਲੋਹੜੀ ਮਨਾਈ ਗਈ। ਇਸ ਸਮਾਗਮ ਵਿੱਚ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੁਖਦੀਪ ਸਿੰਘ, ਸੀ.ਡੀ.ਪੀ.ਓ ਧੂਰੀ ਆਸ਼ਾ ਰਾਣੀ, ਸੁਪਰਵਾਈਜਰ ਕਿਰਨਪ੍ਰੀਤ ਕੌਰ ਅਤੇ ਇੰਦਰਪ੍ਰੀਤ ਕੌਰ ਅਤੇ ਸਮਾਜ ਭਲਾਈ ਮੰਚ ਦੇ ਡਾਇਰੈਕਟਰ ਰਾਜਿੰਦਰ ਸਿੰਘ ਕਾਲਾਬੂਲਾ, ਸੁਪਰਵਾਈਜਰ ਚਰਨਜੀਤ ਕੌਰ ਅਤੇ ਕਿਰਨਜੀਤ ਕੌਰ, ਗੁਰਪ੍ਰੀਤ ਸਿੰਘ ਨੇ ਵਿਸ਼ੇਸ ਤੌਰ ਤੇ ਸਿਰਕਤ
Read Full Story

ਖਾਲਸਾ ਸਕੂਲ (ਲੜਕੀਆਂ) ਤਲਵੰਡੀ ਸਾਬੋ ਦੀ ਪ੍ਰਿੰਸੀਪਲ ਅਤੇ ਇੱਕ ਹੋਰ ਮਹਿਲਾ ਖਿਲਾਫ ਮਾਮਲਾ ਦਰਜ

Thursday, May 4, 2017

ਤਲਵੰਡੀ ਸਾਬੋ, 4 ਮਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਖਾਲਸਾ ਸਕੂਲ (ਲੜਕੀਆਂ) ਦੀ ਪ੍ਰਿੰਸੀਪਲ ਸਮੇਤ ਇੱਕ ਹੋਰ ਸਕੂਲੀ ਸਟਾਫ ਮੈਂਬਰ ਦੇ ਖਾਲਫ ਸਥਾਨਕ ਪੁਲਿਸ ਵੱਲੋਂ ਬੱਚਿਆਂ ਪ੍ਰਤੀ ਲਾਪਰਵਾਹੀ ਵਰਤਣ ਦੇ ਸੰਬੰਧ ਵਿੱਚ ਮਾਮਲਾ ਦਰਜ਼ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲੰਘੀ 28 ਅਪ੍ਰੈਲ ਨੂੰ ਸਥਾਨਕ ਖਾਲਸਾ ਹਾਈ ਸਕੂਲ (ਲੜਕੀਆਂ) ਵਿਖੇ ਸਕੂਲ ਸਟਾਫ ਦੀ ਵੱਡੀ ਅਣਗਹਿਲੀ ਕਾਰਨ ਸਕੂਲ ਅੰਦਰ ਸਾਰੀ ਛੁੱਟੀ ਹੋਣ ਤੋਂ ਪਹਿਲਾਂ ਇੱਕ ਸੱਤ ਸਾਲਾਂ ਤੋਂ ਵੀ ਛੋਟੀ ਉਮਰ ਦੀ ਮਾਸੂਮ ਬਾਲੜੀ ਸਕੂਲ ਦੇ ਅੰਦਰ ਹੀ ਝੂਲਿਆਂ ਤੋਂ ਡਿੱਗਣ ਕਾਰਨ ਲੱਗੀ ਸੱਟ ਦੇ
Read Full Story

ਨੌਜਵਾਨਾਂ ਨੂੰ ਪਹਿਲੀ ਵਾਰ ਵੋਟ ਪਾਉਣ 'ਤੇ ਚੋਣ ਕਮਿਸ਼ਨ ਨੇ ਦਿੱਤੇ ਸਰਟੀਫਿਕੇਟ ਪਿੰਡ ਜਗਾ ਰਾਮ ਤੀਰਥ ਵਿਖੇ ਆਪ ਮਹਿਲਾ ਵਿੰਗ ਪ੍ਰਧਾਨ ਤੇ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਨੇ ਪਾਈ ਵੋਟ

Saturday, February 4, 2017

ਤਲਵੰਡੀ ਸਾਬੋ, 04 ਫਰਵਰੀ (ਗੁਰਜੰਟ ਸਿੰਘ ਨਥੇਹਾ)- ਵਿਧਾਨ ਸਭਾ ਚੋਣਾਂ ਲਈ ਇਲਾਕੇ ਵਿੱਚ ਸਵੇਰ ਤੋਂ ਹੀ ਵੋਟਾਂ ਪਾਉਣ ਵਾਲਿਆਂ ਦੀਆਂ ਪੋਲਿੰਗ ਬੂਥਾਂ `ਤੇ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਇਸ ਵਾਰ ਖੇਤਰ ਦੇ ਨੌਜਵਾਨਾਂ ਵਿੱਚ ਵੋਟਾਂ ਪਾਉਣ ਲਈ ਭਾਰੀ ਉਤਸ਼ਾਹ ਦੇਖਿਆ ਗਿਆ। ਉਮੀਦਵਾਰਾਂ ਵਿੱਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਖੁਸ਼ਬਾਜ਼ ਸਿੰਘ ਜਟਾਣਾ ਤੇ ਅਕਾਲੀ ਦਲ ਦੇ ਉਮੀਦਵਾਰ ਦੀ ਹਲਕੇ ਵਿੱਚ ਵੋਟ ਨਾ ਹੋਣ ਕਾਰਨ ਸਿਰਫ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਨੇ ਆਪਣੇ ਜੱਦੀ ਪਿੰਡ ਜਗਾ ਰਾਮ ਤੀਰਥ ਦੇ
Read Full Story

'ਆਪ' ਮਹਿਲਾ ਵਿੰਗ ਨੇ ਕੀਤੀ ਤਲਵੰਡੀ ਸਾਬੋ ਵਿਖੇ ਪ੍ਰੈੱਸ ਕਾਨਫਰੰਸ

Tuesday, October 11, 2016

ਤਲਵੰਡੀ ਸਾਬੋ, 11 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਵੱਖ ਵੱਖ ਦੋ ਮਾਮਲਿਆਂ ਵਿੱਚ ਪੁਲਿਸ ਤੇ ਸੱਤਾਧਾਰੀ ਧਿਰ ਦੇ ਦਬਾਅ ਹੇਠ ਬਣਦੀ ਕਾਰਵਾਈ ਨਾ ਕਰਨ ਦੇ ਕਥਿਤ ਦੋਸ਼ ਲਾਂਉਂਦਿਆਂ ਆਮ ਆਦਮੀ ਪਾਰਟੀ ਨੇ ਅੱਜ ਦੋ ਅਜਿਹੇ ਪਰਿਵਾਰਾਂ ਨੂੰ ਪ੍ਰੈੱਸ ਦੇ ਰੁਬਰੂ ਕੀਤਾ ਜੋ ਉਕਤ ਮਾਮਲਿਆਂ ਵਿੱਚ ਕੀਤੀ ਪੁਲਿਸ ਕਾਰਵਾਈ ਤੋਂ ਬਿੱਲਕੁਲ ਵੀ ਸੰਤੁਸ਼ਟ ਨਹੀ ਸਨ। ਪ੍ਰੈੱਸ ਕਾਨਫਰੰਸ ਵਿੱਚ ਹਾਜਰ ਬੀਬੀ ਸੁਖਪ੍ਰੀਤ ਕੌਰ ਵਾਸੀ ਮਲਕਾਣਾ ਨੇ ਦੱਸਿਆ ਕਿ ਉਸਦੀ ਲੜਕੀ ਕਰਮਜੀਤ ਕੌਰ ਜੋ ਡਾਕੀਏ ਦੀ ਪੋਸਟ ਤੇ ਨਿਯੁਕਤ ਹੋਈ ਸੀ ਦੀ ਬੀਤੀ ੨੪ ਅਗਸਤ ਨੂੰ ਇੱਕ ਸੜਕੀ ਹਾਦਸੇ
Read Full Story

ਫੇਸਬੁੱਕ 'ਤੇ ਧਰਮ ਦੀ ਨਿੰਦਾ ਕਰਨ 'ਤੇ ਭੀੜ ਨੇ ਮਹਿਲਾ ਤੇ ਦੋ ਲੜਕੀਆਂ ਦੀ ਕੀਤੀ ਹੱਤਿਆ

Tuesday, July 29, 2014

ਇਸਲਾਮਾਬਾਦ, 28 ਜੁਲਾਈ (ਏਜੰਸੀ)-ਪਾਕਿਸਤਾਨ `ਚ ਫੇਸਬੁੱਕ `ਤੇ ਧਰਮ ਵਿਰੋਧੀ ਪੋਸਟ ਪਾਉਣ `ਤੇ ਗੁੱਸੇ `ਚ ਆਈ ਭੀੜ ਨੇ ਇਕ ਘੱਟ ਗਿਣਤੀ ਭਾਈਚਾਰੇ ਦੀ ਮਹਿਲਾ ਅਤੇ ਉਸ ਦੀਆਂ ਦੋ ਪੋਤੀਆਂ ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਲੜਕੀਆਂ ਵਿਚ ਇਕ 7 ਸਾਲਾ ਲੜਕੀ ਅਤੇ ਇਕ ਛੋਟਾ ਬੱਚਾ ਹੈ। ਮ੍ਰਿਤਕ ਅਹਿਮਦੀ ਭਾਈਚਾਰੇ ਨਾਲ ਸਬੰਧਿਤ ਹਨ, ਜਿਨ੍ਹਾਂ ਨੂੰ ਪਾਕਿਸਤਾਨ ਦੀ ਸੰਸਦ ਨੇ 1984 `ਚ ਗੈਰ-ਮੁਸਲਿਮ ਐਲਾਨ ਦਿੱਤਾ ਸੀ। ਜ਼ਿਕਰਯੋਗ ਹੈ ਕਿ ਅਹਿਮਦੀ ਭਾਈਚਾਰੇ ਨੂੰ ਪਾਕਿਸਤਾਨ ਵਿਚ ਮਾੜਾ ਸਮਝਿਆ ਜਾਂਦਾ ਹੈ। ਇਸਲਾਮਾਬਾਦ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਗੁਜਰਾਂਵਾਲਾ `ਚ
Read Full Story

ਮਹਿਲਾ ਪੱਤਰਕਾਰ ਦੀ ਦਲੇਰੀ ਸਦਕਾ ਲੁਟੇਰੇ ਲੁੱਟ ਦੇ ਮਕਸਦ 'ਚ ਕਾਮਯਾਬ ਨਾ ਹੋ ਸਕੇ

Saturday, July 5, 2014

ਲੁਧਿਆਣਾ, 4 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮਾਡਲ ਟਾਊਨ ਐਕਸਟੈਨਸ਼ਨ `ਚ ਅੱਜ ਦੇਰ ਸ਼ਾਮ ਮਹਿਲਾ ਪੱਤਰਕਾਰ ਦੀ ਦਲੇਰੀ ਸਦਕਾ ਲੁਟੇਰੇ ਆਪਣੇ ਲੁੱਟ ਦੇ ਮਕਸਦ `ਚ ਕਾਮਯਾਬ ਨਾ ਹੋ ਸਕੇ | ਲੁਟੇਰਿਆਂ ਵੱਲੋਂ ਕੀਤੀ ਗਈ ਖਿੱਚ ਧੂਹ ਕਾਰਨ ਮਹਿਲਾ ਪੱਤਰਕਾਰ ਗੰਭੀਰ ਜ਼ਖ਼ਮੀ ਹੋ ਗਈ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ | ਘਟਨਾ ਅੱਜ ਸ਼ਾਮ 6 ਵਜੇ ਦੇ ਕਰੀਬ ਉਸ ਵਕਤ ਵਾਪਰੀ ਜਦੋਂ ਇੰਡੀਅਨ ਐਕਸਪ੍ਰੈਸ ਦੀ ਇਕ ਸੀਨੀਅਰ ਪੱਤਰਕਾਰ ਅੱਖਾਂ ਦੇ ਚੈੱਕਅਪ ਲਈ ਡਾਕਟਰ ਪਾਸ ਜਾ ਰਹੀ ਸੀ | ਜਦੋਂ ਉਹ ਅੱਖਾਂ ਦੇ ਮਾਹਿਰ ਡਾ: ਰਜਿੰਦਰ ਸਿੰਘ ਦੇ ਕਲੀਨਿਕ
Read Full Story

ਪਾਕਿਸਤਾਨੀ ਜਹਾਜ਼ 'ਤੇ ਹਮਲਾ,ਮਹਿਲਾ ਦੀ ਮੌਤ

Wednesday, June 25, 2014

ਪੇਸ਼ਾਵਰ, 25 ਜੂਨ (ਏਜੰਸੀ)- ਪਾਕਿਸਤਾਨ ਦੇ ਪੇਸ਼ਾਵਰ ਹਵਾਈ ਅੱਡੇ `ਤੇ ਪੀ.ਆਈ.ਏ. (ਪਾਕਿਸਤਾਨ ਅੰਤਰਰਾਸ਼ਟਰੀ ਏਅਰਲਾਈਨਜ਼) ਦੇ ਇਕ ਜਹਾਜ਼ ਦੇ ਉਤਰਦੇ ਸਮੇਂ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਨਿਸ਼ਾਨਾ ਬਣਾਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਨਾਲ ਇਕ ਮਹਿਲਾ ਯਾਤਰੀ ਦੀ ਮੌਤ ਹੋ ਗਈ ਅਤੇ ਦੋ ਫਲਾਈਟ ਕਰਮਚਾਰੀ ਜ਼ਖਮੀ ਹੋ ਗਏ। ਇਕ ਜ਼ਖਮੀ ਕਰਮਚਾਰੀ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੀ. ਆਈ. ਏ. ਫਲਾਈਟ ਨੰਬਰ ਪੀ.ਕੇ. 756 `ਚ ਕਰੀਬ 180 ਯਾਤਰੀ ਸਵਾਰ ਸਨ। ਜਹਾਜ਼ ਸਾਊਦੀ ਅਰਬ ਦੇ ਰਿਆਦ ਤੋਂ ਪੇਸ਼ਾਵਰ ਆ ਰਿਹਾ ਸੀ। ਸੁਰੱਖਿਆ ਬਲਾਂ ਨੇ ਦੋਸ਼ੀਆਂ ਨੂੰ ਕਾਬੂ ਕਰਨ
Read Full Story

ਭਾਰਤ 'ਚ ਮਹਿਲਾਵਾਂ ਦੇ ਖਿਲਾਫ ਹਿੰਸਾ ਖੌਫਨਾਕ- ਅਮਰੀਕਾ

Wednesday, June 4, 2014

ਵਾਸ਼ਿੰਗਟਨ, 4 ਜੂਨ (ਏਜੰਸੀ)- ਅਮਰੀਕਾ ਨੇ ਕਿਹਾ ਕਿ ਭਾਰਤ `ਚ ਜਿਸਮਾਨੀ ਹਿੰਸਾ ਅਤੇ ਹੱਤਿਆਵਾਂ ਦੀ ਖਬਰਾਂ ਨਾਲ ਉਹ ਸਹਿਮ ਵਿਚ ਹਨ। ਨਾਲ ਹੀ ਉਨ੍ਹਾਂ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਆ ਦੇਣ ਲਈ ਕੰਮ ਕਰਨ ਵਾਲੇ ਵਿਅਕਤੀਆਂ, ਸਰਕਾਰੀ ਅਧਿਕਾਰੀਆਂ ਅਤੇ ਨਾਗਰਿਕ ਸਮਾਜ ਦੇ ਸਮੂਹਾਂ ਦੀ ਭੂਮਿਕਾ ਦੀ ਪ੍ਰਸੰਸਾ ਵੀ ਕੀਤੀ ਹੈ। ਅਮਰੀਕਾ ਦਾ ਕਹਿਣਾ ਹੈ ਕਿ ਜਬਰ ਜਨਾਹ ਦੇ ਮਾਮਲਿਆਂ ਦੀਆਂ ਖਬਰਾਂ ਬਹੁਤ ਤੇਜ਼ੀ ਨਾਲ ਆ ਰਹੀਆਂ ਹਨ। ਇਹ ਤ੍ਰਾਸਦੀ ਪੂਰੀ ਮਨੁੱਖਤਾ ਲਈ ਸਰਾਪ ਹਨ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਭਾਰਤ ਦੇ
Read Full Story

ਮਹਿਲਾ ਦਾ ਫਰਜ਼ੀ ਅਕਾਊਂਟ ਬਣਾ ਕੇ ਕੀਤੇ ਗਲਤ ਮੈਸੇਜ

Monday, May 5, 2014

ਕੋਲਕਾਤਾ (ਬੋਨਗਾਓਂ)- ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ `ਤੇ ਹਮਲਾ ਜਾਰੀ ਰੱਖਦੇ ਹੋÎਏ ਤ੍ਰਿਣਮੂਲ ਕਾਂਗਰਸ ਨੇ ਸੋਮਵਾਰ ਨੂੰ ਚੋਣ ਕਮਿਸ਼ਨ ਨੂੰ ਲਿਖ ਕੇ ਉਨ੍ਹਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਅਤੇ ਉਨ੍ਹਾਂ `ਤੇ ਧਰਮ ਦੇ ਨਾਂ `ਤੇ ਵੋਟ ਮੰਗ ਕੇ ਚੋਣ ਜ਼ਾਬਤਾ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ। ਤ੍ਰਿਣਮੂਲ ਪ੍ਰਮੁੱਖ ਮਮਤਾ ਬੈਨਰਜੀ ਨੇ ਮੋਦੀ ਦੀ ਗ੍ਰਿਫਤਾਰੀ ਦੀ ਆਪਣੀ ਮੰਗ ਨੂੰ ਦੋਹਰਾਇਆ। ਤ੍ਰਿਣਮੂਲ ਦੇ ਬੁਲਾਰੇ ਡੇਰੇਕ ਓ ਬ੍ਰਾਇਨ ਨੇ ਕਿਹਾ,``ਤ੍ਰਿਣਮੂਲ ਕਾਂਗਰਸ ਨੇ ਸੋਮਵਾਰ ਨੂੰ ਚੋਣ ਕਮਿਸ਼ਨ ਨੂੰ ਲਿਖ ਕੇ ਧਰਮ
Read Full Story

ਪ੍ਰਿਅੰਕਾ ਨੇ ਮਹਿਲਾ ਜਾਜੂਸੀ ਮਾਮਲੇ ਤੇ ਮੋਦੀ ਤੇ ਸ਼ਾਹ ਨੂੰ ਘੇਰਿਆ

Wednesday, April 23, 2014

ਰਾਏਬਰੇਲੀ, ਕਾਂਗਰਸ ਦੀ ਸਟਾਰ ਪ੍ਰਚਾਰਕ ਪ੍ਰਿਅੰਕਾ ਗਾਂਧੀ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਮਹਿਲਾ ਜਾਸੂਸੀ ਕਾਂਡ ਤੇ ਬੁੱਧਵਾਰ ਨੂੰ ਘੇਰਿਆ। ਪ੍ਰਿਅੰਕਾ ਨੇ ਕਰਾਰਾ ਵਾਰ ਕਰਦੇ ਹੋਏ ਕਿਹਾ ਕਿ ਮੋਦੀ ਬੰਦ ਕਮਰੇ ਵਿਚ ਔਰਤਾਂ ਦੇ ਫੋਨ ਸੁਣਦੇ ਹਨ। ਉਨ੍ਹਾਂ ਨੇ ਮੋਦੀ ਲਈ ਇਹ ਸਵਾਲ ਵੀ ਉਠਾਇਆ ਕਿ ਅਜਿਹੇ ਵਿਚ ਔਰਤਾਂ ਨੂੰ ਉਹ ਕਿਵੇਂ ਮਜ਼ਬੂਤ ਕਰਨਗੇ? ਰਾਏਬਰੇਲੀ ਸੰਸਦੀ ਖੇਤਰ ਤੋਂ ਚੋਣ ਲੜ ਰਹੀ ਸੋਨੀਆ ਗਾਂਧੀ ਦੇ ਸਮਰਥਨ ਵਿਚ ਪ੍ਰਚਾਰ ਦੌਰਾਨ ਪ੍ਰਿਅੰਕਾ ਨੇ ਇਹ ਗੱਲ ਕਹੀ। ਪ੍ਰਿਅੰਕਾ ਨੇ ਭ੍ਰਿਸ਼ਟਾਚਾਰ ਦੇ
Read Full Story

ਭਾਰਤੀ ਮਹਿਲਾ ਕਬੱਡੀ ਟੀਮ ਨਿਊਜ਼ੀਲੈਂਡ ਪਹੁੰਚੀ

Wednesday, April 23, 2014

1ਆਕਲੈਂਡ, 22 ਅਪ੍ਰੈਲ (ਜਸਪ੍ਰੀਤ ਸਿੰਘ ਰਾਜਪੁਰਾ)-ਭਾਤੀ ਮਹਿਲਾ ਕਬੱਡੀ ਟੀਮ ਦਾ ਆਕਲੈਂਡ ਹਵਾਈ ਅੱਡੇ `ਤੇ ਪਹੁੰਚਣ `ਤੇ ਸ਼ਾਨਦਾਰ ਸਵਾਗਤ ਕੀਤਾ ਗਿਆ | ਭਾਰਤੀ ਟੀਮ ਪਹਿਲੀ ਵਾਰ ਕਿਸੇ ਦੇਸ਼ `ਚ ਕਬੱਡੀ ਦੇ ਮੈਚ ਖੇਡਣ ਲਈ ਪਹੁੰਚੀ ਹੈ ਅਤੇ ਇਸੇ ਲੜੀ ਤਹਿਤ ਨਿਊਜ਼ੀਲੈਂਡ ਦੇ ਵੱਖ-ਵੱਖ ਸ਼ਹਿਰਾਂ `ਚ 5 ਮੈਚਾਂ ਦੀ ਲੜੀ ਤਹਿਤ ਨਿਊਜ਼ੀਲੈਂਡ ਟੀਮ ਨਾਲ ਖੇਡੇਗੀ | ਟੀਮ ਦੀ ਕਪਤਾਨ ਸੁਖਵਿੰਦਰ ਕੌਰ, ਅਨੂ ਰਾਣੀ, ਸੁਖਵਿੰਦਰ, ਪਿ੍ਅੰਕਾ ਦੇਵੀ, ਮਨਦੀਪ ਕੌਰ, ਗੱਗੂ, ਰਾਜਵਿੰਦਰ ਕੌਰ, ਸੁਖਜਿੰਦਰ ਕੌਰ ਅਤੇ ਕੋਚ ਕੁਲਵਿੰਦਰ ਕੌਰ ਇਥੇ ਪਹੁੰਚੇ ਹਨ | ਇਸ ਮੌਕੇ ਕਬੱਡੀ ਟੀਮ
Read Full Story

ਮੁਲਾਇਮ ਦੇ ਬਿਆਨ ਤੇ ਮਹਿਲਾ ਸੰਗਠਨਾਂ ਨੇ ਮੁਆਫੀ ਨੂੰ ਕਿਹਾ

Friday, April 11, 2014

ਲਖਨਊ, ਉੱਤਰ ਪ੍ਰਦੇਸ਼ ਵਿਚ ਸੱਤਾਧਾਰੀ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਦੇ ਬਲਾਤਕਾਰ ਦੇ ਦੋਸ਼ੀਆਂ ਨੂੰ ਫਾਂਸੀ ਨਾ ਦਿੱਤੇ ਜਾਣ ਸੰਬੰਧੀ ਬਿਆਨ ਤੇ ਮਹਿਲਾ ਸੰਗਠਨਾਂ ਨੇ ਗੁੱਸਾ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਬਿਆਨ ਲਈ ਉਹ ਮੁਆਫੀ ਮੰਗਣ। ਸਮਾਜ ਸੇਵਾ ਦੇ ਖੇਤਰ ਵਿਚ ਕੰਮ ਕਰ ਰਹੀਆਂ ਕੁਝ ਔਰਤਾਂ ਦਾ ਤਾਂ ਇਥੋਂ ਤੱਕ ਕਹਿਣਾ ਹੈ ਕਿ ਇਸ ਨਾਲ ਬਲਾਤਕਾਰੀ ਮਾਨਸਿਕਤਾ ਦੇ ਨੌਜਵਾਨਾਂ ਨੂੰ ਹੱਲਾਸ਼ੇਰੀ ਮਿਲੇਗੀ ਅਤੇ ਸ਼੍ਰੀ ਯਾਦਵ ਦੇ ਮੁਆਫੀ ਨਾ ਮੰਗਣ ਤੇ ਉਨ੍ਹਾਂ ਨੂੰ ਸਪਾ ਨੂੰ ਵੋਟ ਨਾ ਦੇਣ ਦੀ ਅਪੀਲ ਕੀਤੀ। ਅਖਿਲ ਭਾਰਤੀ ਮਹਿਲਾ
Read Full Story

ਮਹਿਲਾ ਮਜ਼ਬੂਤੀਕਰਣ ਮੁੱਦੇ ਤੇ ਮੋਦੀ ਜਨਤਾ ਨਾਲ ਕਰਨਗੇ ਗੱਲਬਾਤ

Saturday, March 8, 2014

ਪਟਨਾ, ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਕੌਮਾਂਤਰੀ ਮਹਿਲਾ ਦਿਵਸ ਮੌਕੇ ਤੇ ਸ਼ਨੀਵਾਰ ਨੂੰ ਚਾਹ ਤੇ ਚਰਚਾ ਪ੍ਰੋਗਰਾਮ ਅਧੀਨ ਵੀਡੀਓ ਕਾਨਫਸਿੰਗ ਰਾਹੀਂ ਅਹਿਮਦਾਬਾਦ ਤੋਂ ਬਿਹਾਰ ਦੇ 102 ਥਾਵਾਂ ਤੇ ਜਨਤਾ ਨਾਲ ਜੁੜਣਗੇ। ਚਰਚਾ ਦਾ ਮੁੱਖ ਵਿਸ਼ਾ ਮਹਿਲਾ ਮਜ਼ਬੂਤੀਕਰਣ ਰੱਖਿਆ ਗਿਆ ਹੈ। ਭਾਜਪਾ ਦੀ ਬਿਹਾਰ ਇਕਾਈ ਦੇ ਪ੍ਰਧਾਨ ਮੰਗਲ ਪਾਂਡੇ ਨੇ ਸ਼ਨੀਵਾਰ ਨੂੰ ਦੱਸਿਆ ਕਿ ਮੋਦੀ ਇਸ ਪ੍ਰੋਗਰਾਮ ਰਾਹੀਂ ਬਿਹਾਰ ਦੇ 102 ਥਾਵਾਂ ਤੇ ਲੋਕਾਂ ਨਾਲ ਗੱਲਬਾਤ ਕਰਨਗੇ। ਕਈ ਥਾਵਾਂ ਤੇ ਲੋਕ ਉਨ੍ਹਾਂ ਨੂੰ ਸਿੱਧੇ ਤੌਰ ਤੇ ਮਿਲ ਸਕਣਗੇ।
Read Full Story

ਸੀਨੀਅਰ ਅਮਰੀਕੀ ਡਿਪਲੋਮੈਟ ਦੱਖਣੀ ਏਸ਼ੀਆ ਚ ਮਹਿਲਾ ਮੁੱਦੇ ਤੇ ਕਰੇਗੀ ਚਰਚਾ

Wednesday, February 5, 2014

ਵਾਸ਼ਿੰਗਟਨ, ਭਾਰਤੀ ਉਪ ਮਹਾਦੀਪ ਦੀ ਯਾਤਰਾ ਤੇ ਨਿਕਲੀ ਇਕ ਸੀਨੀਅਰ ਅਮਰੀਕੀ ਡਿਪਲੋਮੈਟ ਇਸ ਹਫਤੇ ਆਪਣੇ ਹਮਅਹੁਦੇਦਾਰਾਂ ਦੇ ਨਾਲ ਮਹਿਲਾ ਅਤੇ ਮਨੁੱਖੀ ਤਸਕਰੀ ਵਿਰੋਧੀ ਮੁੱਦਿਆਂ ਤੇ ਵਾਰਤਾ ਕਰੇਗੀ। ਵਿਦੇਸ਼ ਵਿਭਾਗ ਨੇ ਕਿਹਾ ਕਿ ਸੰਸਾਰਕ ਮਹਿਲਾ ਮੁੱਦਿਆਂ ਲਈ ਅਮਰੀਕਾ ਦੀ ਵਿਸ਼ੇਸ਼ ਦੂਤ ਕੈਥਰੀਨ ਰਸੇਲ ਭਾਰਤ, ਨੇਪਾਲ ਅਤੇ ਪਾਕਿਸਤਾਨ ਦੀ ਯਾਤਰਾ ਕਰ ਰਹੀ ਹੈ। ਭਾਰਤ ਵਿਚ ਰਸੇਲ ਕਾਨੂੰਨ ਇਨਫੋਰਸਮੈਂਟ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਮਹਿਲਾਵਾਂ ਦੀ ਸੁਰੱਖਿਆ ਲਈ ਸਥਾਨਕ ਪੁਲਸ ਦੀਆਂ ਕੋਸ਼ਿਸ਼ਾਂ ਬਾਰੇ ਜਾਣਨਗੇ। ਭਾਰਤ ਮਹਿਲਾਵਾਂ ਦੀ ਰਾਜਨੀਤਿਕ
Read Full Story

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬਰਖਾ ਸਿੰਘ ਕਰੇਗੀ ਉੱਪ ਰਾਜਪਾਲ ਨਾਲ ਮੁਲਾਕਾਤ

Thursday, January 30, 2014

ਨਵੀਂ ਦਿੱਲੀ, ਦਿੱਲੀ ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬਰਖਾ ਦਰਮਿਆਨ ਮਾਮਲਾ ਕਾਫੀ ਗਰਮਾਉਂਦਾ ਜਾ ਰਿਹਾ ਹੈ। ਕੇਜਰੀਵਾਲ ਨੇ ਚੇਅਰਪਰਸਨ ਦੀ ਕੁਰਸੀ ਲਈ ਉੱਪ ਰਾਜਪਾਲ ਨੂੰ ਨਵੇਂ ਨਾਂ ਦਾ ਪ੍ਰਸਤਾਵ ਦੇ ਚੁੱਕੇ ਹਨ। ਮੁੱਦਾ ਇਹ ਹੈ ਕਿ ਮੁੱਖ ਮੰਤਰੀ ਕੇਜਰੀਵਾਲ, ਬਰਖਾ ਨੂੰ ਹਰ ਕੀਮਤ ਤੇ ਕੁਰਸੀ ਤੋਂ ਹਟਾਉਣਾ ਚਾਹੁੰਦੇ ਹਨ। ਇਸ ਲਈ ਵੀਰਵਾਰ ਦੀ ਦੁਪਹਿਰ 2 ਵਜੇ ਇਸ ਮੁੱਦੇ ਬਾਰੇ ਬਰਖਾ ਉੱਪਰਾਜਪਾਲ ਨਜੀਬ ਜੰਗ ਨਾਲ ਮੁਲਾਕਾਤ ਕਰਨ ਵਾਲੀ ਹੈ। ਬਰਖਾ ਨਜੀਬ ਜੰਗ ਨਾਲ ਦਿੱਲੀ ਦੇ ਕਾਨੂੰਨ ਮੰਤਰੀ ਸੋਮਨਾਥ
Read Full Story

1 2 3 > >>
Powered by Arash Info Corpopration