Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਬ੍ਰਹਮ ਗਿਆਨ ਦੇ ਨਾਲ ਹੀ ਪਿਆਰ,ਪ੍ਰੀਤ,ਨਿਮਰਤਾ ਜਿਹੇ ਦੈਵੀ ਗੁਣ ਸੰਭਵ: ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ`

Tuesday, September 10, 2019

ਬਠਿੰਡਾ 9 ਸਤੰਬਰ (ਸੰਦੀਪ ਰਾਣਾ) :ਅੱਜ ਬਠਿੰਡਾ ਵਿਖੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਛੱਤਰਛਾਇਆ ਹੇਠ ਵਿਸ਼ਾਲ ਨਿੰਰਕਾਰੀ ਸੰਤ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਬੰਠਿਡਾ ਤੋ ਇਲਾਵਾ ਪੰਜਾਬ, ਹਰਿਆਣਾ,ਰਾਜਸਥਾਨ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ/ਸ਼ਰਧਾਲੂਆਂ ਨੇ ਸਤਿਗੁਰੂ ਮਾਤਾ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸਤਿਗੁਰੂ ਮਾਤਾ ਸੁਦੀਕਸ਼ਾ ਮਹਾਰਾਜ ਨੇ ਆਪਣੇ ਪ੍ਰਵਚਨਾਂ ਦੌਰਾਨ ਫਰਮਾਇਆ ਕਿ ਇਸ ਦੁਨੀਆਂ ਵਿੱਚ ਸਥਿਰ ਰਹਿਣ ਵਾਲੀ ਚੀਜ਼ ਕੇਵਲ ਪ੍ਰਭੂ ਪ੍ਰਮਾਤਮਾ ਹੀ ਹੈ ਇਸ ਲਈ ਸਦਾ ਸਥਿਰ
Read Full Story

ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮਾਲਵਾ ਜੋਨ ਦਾ ਹਫਤਾਵਾਰੀ ਸਮਾਗਮ ਹੋਇਆ।

Sunday, August 25, 2019

191 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, 10 ਅਕਤੂਬਰ ਨੂੰ ਹੋਵੇਗਾ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਮੇਲਨ। ਤਲਵੰਡੀ ਸਾਬੋ, 25 ਅਗਸਤ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿੱਖ ਕੌਮ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਗੁਰਮਤਿ ਪ੍ਰਚਾਰ ਲਹਿਰ ਅਤੇ ਹਫ਼ਤਾਵਾਰੀ ਸਮਾਗਮਾਂ ਦੀ ਲੜੀ ਤਹਿਤ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ 83ਵਾਂ
Read Full Story

ਪਿੰਡ ਪਥਰਾਲਾ ਵਿਖੇ ਗੁਰਮਤ ਕੈਂਪਾਂ ਦੀ ਸਮਾਪਤੀ ਅਤੇ ਸਨਮਾਨ ਸਮਾਗਮ ਅੱਜ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਕਰਨਗੇ ਸ਼ਮੂਲੀਅਤ।

Saturday, June 29, 2019

ਤਲਵੰਡੀ ਸਾਬੋ, 29 ਜੂਨ (ਗੁਰਜੰਟ ਸਿੰਘ ਨਥੇਹਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਗਰਮੀ ਦੀਆਂ ਛੁੱਟੀਆਂ ਵਿੱਚ ਹਲਕਾ ਤਲਵੰਡੀ ਸਾਬੋ ਵਿਖੇ ਸ੍ਰੋਮਣੀ ਕਮੇਟੀ ਮੈਂਬਰ ਭਾਈ ਮੋਹਨ ਸਿੰਘ ਬੰਗੀ ਦੀ ਅਗਵਾਈ ਵਿੱਚ ਲਗਾਏ ਗਏ ਸਮਰ ਕੈਂਪਾਂ ਦੀ ਸਮਾਪਤੀ ਦਾ ਸਮਾਗਮ 30 ਜੂਨ ਨੂੰ ਪਿੰਡ ਪਥਰਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਪੁੱਜ ਰਹੇ
Read Full Story

ਤਖਤ ਸ੍ਰੀ ਦਮਦਮਾ ਸਾਹਿਬ ਵਿਖੇ 65ਵਾਂ ਹਫਤਾਵਾਰੀ ਸਮਾਗਮ ਕਰਵਾਇਆ ਗਿਆ।

Sunday, April 21, 2019

ਤਲਵੰਡੀ ਸਾਬੋ, 21 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਗੁਰਮਤਿ ਪ੍ਰਚਾਰ ਲਹਿਰ ਅਤੇ ਹਫ਼ਤਾਵਾਰੀ ਸਮਾਗਮਾਂ ਦੀ ਲੜੀ ਤਹਿਤ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ 65ਵਾਂ ਹਫ਼ਤਾਵਾਰੀ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਵਹੀਰ ਵਿੱਚ ਸ਼ਾਮਲ ਰਾਗੀ ਜਥੇ, ਢਾਡੀ ਜਥੇ, ਕਵੀਸ਼ਰੀ ਜਥੇ, ਅਤੇ ਪ੍ਰਚਾਰਕ ਆਪੋ ਆਪਣੇ ਹਲਕੇ ਦੀਆਂ ਸੰਗਤਾਂ ਸਮੇਤ ਸ਼ਾਮਿਲ ਹੋਏ। ਹਫ਼ਤਾਵਾਰੀ
Read Full Story

ਜਲਿਆਂ ਵਾਲਾ ਬਾਗ ਸ਼ਤਾਬਦੀ ਸਮਾਗਮ ਦੀ ਤਿਆਰੀ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡਾਂ ਵਿੱਚ ਝੰਡਾ ਮਾਰਚ।

Monday, April 8, 2019

ਤਲਵੰਡੀ ਸਾਬੋ, 8 ਅਪਰੈਲ (ਗੁਰਜੰਟ ਸਿੰਘ ਨਥੇਹਾ)- ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜਲ੍ਹਿਆਂ ਵਾਲੇ ਬਾਗ ਦੀ 100ਵੀਂ ਸ਼ਤਾਬਦੀ ਸਮਾਗਮ ਦੇ ਸਬੰਧ ਵਿੱਚ ਤਲਵੰਡੀ ਅਤੇ ਮੌੜ ਬਲਾਕ ਦੇ ਪਿੰਡਾਂ ਵਿੱਚ ਮੋਟਰ ਸਾਇਕਲ ਅਤੇ ਗੱਡੀਆਂ ਰਾਹੀਂ ਝੰਡਾ ਮਾਰਚ ਕੀਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮੋਹਨ ਸਿੰਘ ਚੱਠੇਵਵਾਲਾ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਜਲਿਆਂ ਵਾਲੇ ਬਾਗ ਵਿੱਚ 13 ਅਪ੍ਰੈਲ 1919 ਦੇ ਸਾਕੇ ਦੀ 100ਵੀਂ ਵਰੇ ਗੰਡ ਮਨਾਈ ਜਾ ਰਹੀ ਹੈ। ਜਲ੍ਹਿਆਂ ਵਾਲਾ ਬਾਗ ਦੀ ਸ਼ਤਾਬਦੀ ਸਮਾਗਮ ਕਮੇਟੀ ਪੰਜਾਬ ਵੱਲੋਂ ਅੱਜ ਪੂਰੇ ਪੰਜਾਬ ਵਿੱਚ
Read Full Story

ਸਰਕਾਰੀ ਸਕੂਲ ਫੱਤਾਬਾਲੂ ਦਾ ਪਹਿਲਾ ਸਲਾਨਾ ਇਨਾਮ ਵੰਡ ਅਤੇ ਸੱਭਿਆਚਾਰਕ ਸਮਾਗਮ ਹੋਇਆ ਧੂੰਮ ਧੜੱਕੇ ਨਾਲ ਸਮਾਪਤ

Friday, April 5, 2019

ਤਲਵੰਡੀ ਸਾਬੋ, 5 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਫੱਤਾਬਾਲੂ ਦੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਦਾ ਪਹਿਲਾ ਸਲਾਨਾ ਇਨਾਮ ਵੰਡ ਅਤੇ ਸੱਭਿਆਚਾਰਿਕ ਪ੍ਰੋਗਰਾਮ ਬੜੀ ਸ਼ਾਨੋ-ਸ਼ੌਕਤ ਅਤੇ ਧੂੰਮ ਧੜੱਕੇ ਨਾਲ ਸਮਾਪਤ ਹੋਇਆ। ਇਸ ਸਮਾਗਮ ਮੌਕੇ ਪਿੰਡ ਦੀ ਪੰਚਾਇਤ ਅਤੇ ਐਨ ਆਰ ਆਈ ਗੁਰਦੀਪ ਸਿੰਘ ਕਲਾਲਵਾਲਾ ਨੇ ਮੁੱਖ ਮਹਿਮਾਨ ਦੇ ਤੌਰ `ਤੇ ਹਾਜ਼ਰੀ ਭਰੀ। ਇਸ ਮੌਕੇ ਬੱਚਿਆਂ ਦੁਆਰਾ ਪੇਸ਼ ਕੀਤੇ ਗਏ ਸੱਭਿਆਚਾਰਿਕ ਪ੍ਰੋਗਰਾਮ ਦੌਰਾਨ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਗੁਰਬਾਣੀ ਸ਼ਬਦ ਤੋਂ ਬਾਅਦ ਜੂਬੀ-ਡੂਬੀ, ਆਲੂ
Read Full Story

ਥਾਣਾ ਤਲਵੰਡੀ ਸਾਬੋ ਵਿੱਚ ਆਖੰਡ ਪਾਠ ਦੇ ਭੋਗ ਪਵਾ ਕੇ ਕਰਵਾਇਆ ਗਿਆ ਧਾਰਮਿਕ ਸਮਾਗਮ।

Monday, February 4, 2019

ਤਲਵੰਡੀ ਸਾਬੋ, 4 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪੁਲਿਸ ਫੋਰਸ ਦੀ ਚੜ੍ਹਦੀਕਲਾ ਲਈ ਥਾਣਾ ਤਲਵੰਡੀ ਸਾਬੋ ਦੇ ਮੁਲਾਜਮਾਂ ਵੱਲੋਂ ਬੀਤੇ ਸਮੇਂ ਤੋਂ ਆਰੰਭੇ ਕਾਰਜ ਦੇ ਚਲਦਿਆਂ ਥਾਣਾ ਤਲਵੰਡੀ ਸਾਬੋ ਵਿੱਚ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਇਲਾਕੇ ਦੀਆਂ ਪੰਚਾਇਤਾਂ ਤੇ ਰਾਜਸੀ ਸਖਸ਼ੀਅਤਾਂ ਨੇ ਹਾਜਿਰੀ ਭਰੀ। ਅੱਜ ਸਭ ਤੋਂ ਪਹਿਲਾਂ ਬੀਤੇ ਤਿੰਨ ਦਿਨਾਂ ਤੋਂ ਥਾਣੇ ਵਿੱਚ ਰਖਵਾਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭੋਗ ਉਪਰੰਤ ਉੱਘੇ ਪ੍ਰਚਾਰਕ ਬਾਬਾ ਈਸ਼ਰ ਸਿੰਘ ਹੈਦਰਾਬਾਦ ਵਾਲਿਆਂ ਨੇ ਕਥਾ
Read Full Story

ਗੁਰੂ ਹਰਗੋਬਿੰਦ ਸਕੂਲ ਲਹਿਰੀ ਦਾ ਸਲਾਨਾ ਇਨਾਮ ਵੰਡ ਅਤੇ ਸੱਭਿਆਚਾਰਕ ਸਮਾਗਮ ਹੋਇਆ ਧੂੰਮ ਧੜੱਕੇ ਨਾਲ ਸਮਾਪਤ

Monday, December 24, 2018

ਤਲਵੰਡੀ ਸਾਬੋ, 24 ਦਸੰਬਰ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਲਹਿਰੀ ਦੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਸਲਾਨਾ ਇਨਾਮ ਵੰਡ ਅਤੇ ਸੱਭਿਆਚਾਰਿਕ ਪ੍ਰੋਗਰਾਮ ਬੜੀ ਸ਼ਾਨੋ-ਸ਼ੌਕਤ ਅਤੇ ਧੂੰਮ ਧੜੱਕੇ ਨਾਲ ਸਮਾਪਤ ਹੋਇਆ। ਇਸ ਸਮਾਗਮ ਮੌਕੇ ਸ. ਜਗਜੀਤ ਸਿੰਘ ਚੀਮਾ ਰਿਟਾ. ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਤਲਵੰਡੀ ਸਾਬੋ ਦੁਆਰਾ ਮੁੱਖ ਮਹਿਮਾਨ ਦੇ ਤੌਰ `ਤੇ ਹਾਜ਼ਰੀ ਭਰੀ ਅਤੇ ਮਾਸਟਰ ਮਾਈਂਡ ਸਕੂਲ ਬੰਗੀ ਰੁਘੂ ਦੇ ਪ੍ਰਬੰਧਕ ਸ. ਸਰਬਜੀਤ ਸਿੰਘ ਬੰਗੀ ਅਤੇ ਸੈਂਟਰ ਹੈੱਡ ਟੀਚਰ ਸ੍ਰੀ ਗੋਬਿੰਦ ਰਾਮ ਲਹਿਰੀ ਵਿਸ਼ੇਸ਼ ਮਹਿਮਾਨ ਵਜੋਂ ਸਾਮਿਲ
Read Full Story

ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਕਾਨਵੋਕੇਸ਼ਨ ਸਮਾਗਮ 11 ਨਵੰਬਰ ਨੂੰ

Monday, November 5, 2018

ਤਲਵੰਡੀ ਸਾਬੋ, 5 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਹੇਠ ਚੱਲ ਰਹੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਤਲਵੰਡੀ ਸਾਬੋ ਵਿਖੇ ਡਿਗਰੀ ਵਿਤਰਨ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ। ਮਿਤੀ 11 ਨਵੰਬਰ 2018 ਨੂੰ ਹੋਣ ਵਾਲੇ ਇਸ ਸਮਾਗਮ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ, ਕੇਂਦਰੀ ਮੰਤਰੀ, ਭਾਰਤ ਸਰਕਾਰ, ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ। ਇਸ ਡਿਗਰੀ ਵੰਡ ਸਮਾਗਮ ਵਿੱਚ 2014-15, 2015-16 ਅਤੇ 2016-17 ਦੇ ਬੈਚ ਦੀਆਂ ਯੋਗ ਵਿਦਿਆਰਥਣਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਕਾਲਜ
Read Full Story

ਆਦਰਸ਼ ਸਕੂਲ ਭਾਗੂ ਵਿਖੇ ਬੱਡੀ ਪ੍ਰੋਗਰਾਮ ਤਹਿਤ ਤੰਬਾਕੂ ਵਿਰੋਧੀ ਸਮਾਗਮ ਕਰਵਾਇਆ

Sunday, November 4, 2018

ਲੰਬੀ,5 ਨਵੰਬਰ(ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਵਿਖੇ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਅਤੇ ਪ੍ਰਿੰਸੀਪਲ ਜਗਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ `ਚ ਬੱਡੀ ਪ੍ਰੋਗਰਾਮ ਦੇ ਨੋਡਲ ਅਫ਼ਸਰ ਤਰਸੇਮ ਸਿੰਘ ਬੁੱਟਰ ਦੀ ਅਗਵਾਈ `ਚ ਤੰਬਾਕੂ ਵਿਰੋਧੀ ਸਮਾਗਮ ਕਰਵਾਇਆ ਗਿਆ।ਸਕੂਲ ਦੇ ਸਮੂਹ ਬੱਡੀਜ ਨੇ ਤੰਬਾਕੂ ਦਾ ਸੇਵਨ ਨਾ ਕਰਨ ਬਾਰੇ ਸਹੁੰ ਚੁੱਕੀ।ਨੋਡਲ ਅਫ਼ਸਰ ਤਰਸੇਮ ਸਿੰਘ ਬੁੱਟਰ ਨੇ ਤੰਬਾਕੂ ਦੇ ਬੁਰੇ ਪ੍ਰਭਾਵਾਂ ਬਾਰੇ ਦੱਸਣ ਦੇ ਨਾਲ਼-ਨਾਲ਼ ਸਕੂਲ ਕੈਂਪਸ ਦੇ ਤੰਬਾਕੂ ਮੁਕਤ ਜੋਨ ਹੋਣ ਬਾਰੇ ਜਾਣਕਾਰੀ
Read Full Story

ਸ਼ਹੀਦ ਭਾਈ ਬੇਅੰਤ ਸਿੰਘ ਦੇ ਸ਼ਹੀਦੀ ਸਮਾਗਮ ਮੌਕੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਸ਼ਹੀਦ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

Wednesday, October 31, 2018

ਤਲਵੰਡੀ ਸਾਬੋ, 31 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਗੁਰਦੁਆਰਿਆਂ ਉੱਤੇ ਜੂਨ 1984 ਵਿੱਚ ਫੌਜੀ ਹਮਲਾ ਕਰਵਾਉਣ ਦੀ ਦੋਸ਼ੀ ਭਾਰਤ ਦੀ ਪੂਰਵ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਖਾਲਸਾਈ ਸਿਧਾਂਤਾਂ ਮੁਤਾਬਕ ਸਜ਼ਾ ਦੇਣ ਵਾਲੇ ਸਿੱਖ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਦਾ ਸ਼ਹੀਦੀ ਦਿਹਾੜਾ ਉਨ੍ਹਾਂ ਦੇ ਜੱਦੀ ਪਿੰਡ ਮਲੋਆ ਵਿਖੇ ਮਨਾਇਆ ਗਿਆ। ਜਿਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁ. ਗੁਰੂ ਨਾਨਕ ਦਰਬਾਰ, ਮਲੋਆ ਵਿਖੇ ਸ਼ਹੀਦੀ ਸਮਾਗਮ ਕੀਤਾ ਗਿਆ। ਇਸ ਮੌਕੇ ਨਗਰ ਇਲਾਕੇ ਅਤੇ ਦੇਸ-ਵਿਦੇਸ਼ ਦੀਆਂ ਸੰਗਤਾਂ ਨੇ ਬੜੀ
Read Full Story

28ਵੇਂ ਬੈਚ ਦੀ ਸ਼ੁਰੂਆਤ ਮੌਕੇ ਸਮਾਗਮ ਦਾ ਆਯੋਜਨ

Tuesday, October 23, 2018

ਧੂਰੀ, 22 ਅਕਤੂਬਰ (ਮਹੇਸ਼)- ਸਰਵ ਭਾਰਤੀਆ ਸੇਵਾ ਸੰਮਤੀ ਧੂਰੀ ਵੱਲੋਂ ਸੰਮਤੀ ਦੇ ਪ੍ਰਧਾਨ ਖਰੈਤੀ ਰਾਮ ਬਾਂਸਲ ਦੀ ਅਗਵਾਈ ਹੇਠ ਸੰਮਤੀ ਵੱਲੋਂ ਚਲਾਏ ਜਾ ਰਹੇ ਮੁਫਤ ਸਿਲਾਈ ਕਢਾਈ ਕੋਰਸ ਦੀ ਲੜੀ ਤਹਿਤ 28ਵੇਂ ਬੈਚ ਦੀ ਸ਼ੁਰੂਆਤ ਮੌਕੇ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਆੜਤੀਆਂ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਜਗਤਾਰ ਸਿੰਘ ਸਮਰਾ ਵੀ ਉਚੇਚੇ ਤੌਰ ’ਤੇ ਮੌਜੂਦ ਰਹੇ। ਇਸ ਮੌਕੇ ਸੰਮਤੀ ਦੇ ਦਫਤਰ ਸਕੱਤਰ ਪਿਆਰ ਚੰਦ ਸੰਖਿਆਣ ਨੇ ਦੱਸਿਆਂ ਕਿ ਸੰਮਤੀ ਹੁਣ ਤੱਕ ਲੜਕੀਆਂ ਦੇ ਸਿਲਾਈ ਕਢਾਈ ਦੇ 27 ਬੈਚ ਅਤੇ ਮੁਫਤ ਕੰਪਿੳੂਟਰ ਕੋਰਸ ਦੇ 17 ਬੈਚ ਲਗਾਕੇ
Read Full Story

ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਕਰਵਾਇਆ

Tuesday, October 23, 2018

ਧੂਰੀ,22 ਅਕਤੂਬਰ (ਮਹੇਸ਼)- ਅੱਜ ਸਥਾਨਕ ਮਾਲਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਚ ਦੇਸ ਕੌਮ ਲਈ ਸ਼ਹੀਦ ਹੋਏ ਖ਼ਾਲਸਾ ਸਕੂਲ ਦੇ ਦੋ ਵਿਦਿਆਰਥੀ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਸਿਪਾਹੀ ਬਾਬੂ ਸਿੰਘ ਨੂੰ ਸਮੁੰਦਗੜ ਛੰਨਾ ਵਿਖੇ ਪੈਟਰੋਲਿੰਗ ਡਿਊਟੀ ਦੌਰਾਨ 11 ਮਾਰਚ 1991 ਨੂੰ ਅੱਤਵਾਦੀਆਂ ਦੁਆਰਾ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ ਹੌਲਦਾਰ ਦੀਵਾਨ ਚੰਦ ਨੂੰ ਪਿੰਡ ਭੋਜੋਵਾਲੀ ਦੀ ਨਹਿਰ ਕੋਲ 23 ਸਤੰਬਰ 1991 ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਯਾਦ ਵਿਚ ਸਵੇਰ ਦੀ ਸਭਾ ਵਿਚ ਦੋ ਮਿੰਟ ਦਾ ਮੌਨ ਧਰਕੇ
Read Full Story

ਸਿੱਖ ਫੌਰਮ ਵੱਲੋਂ ਸਮੂਹ ਪੰਥਕ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਏ ਗਏ। ਮੀਰੀ-ਪੀਰੀ ਮੁਤਾਬਕ ਰਾਜਨੀਤੀ ਧਰਮ ਦੇ ਅਧੀਨ ਚੱਲੇ: ਭਾਈ ਕਪਤਾਨ ਸਿੰਘ

Monday, October 1, 2018

ਵੁਲਵਰਹੈਂਪਟਨ/ਬਠਿੰਡਾ/ਤਲਵੰਡੀ ਸਾਬੋ, 1 ਅਕਤੂਬਰ (ਗੁਰਜੰਟ ਸਿੰਘ ਨਥੇਹਾ)-ਸਿੱਖ ਪੰਥ ਦੇ ਪੁਰਾਤਨ ਅਤੇ ਵਰਤਮਾਨ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇੱਕ ਵਿਸ਼ੇਸ਼ ਗੁਰਮਤਿ ਸਮਾਗਮ ਸਿੱਖ ਫੌਰਮ ਯੂ.ਕੇ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਗੁਰਦੁਆਰਾ ਸੈਜਲੀ ਸਟਰੀਟ, ਵੁਲਵਰਹੈਂਪਟਨ (ਇੰਗਲੈਂਡ) ਵਿਖੇ ਕਰਵਾਇਆ ਗਿਆ। ਸਿੱਖ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਹੁੰਮ-ਹੁਮਾ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਮਾਗਮ ਦੌਰਾਨ ਅਨੇਕਾਂ ਪੰਥਕ ਬੁਲਾਰਿਆਂ, ਕੀਰਤਨੀਏ ਰਾਗੀ, ਢਾਡੀ ਜਥਿਆਂ, ਕਥਾਵਾਚਕ, ਵਿਦਵਾਨਾਂ ਨੇ ਹਾਜ਼ਰੀਨ
Read Full Story

1 > >>