Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪਿੰਡਾਂ ਦੇ ਗੁਰੂਘਰਾਂ ਲਈ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਭੇਜੇ

Tuesday, January 30, 2018

ਤਲਵੰਡੀ ਸਾਬੋ, 30 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਲਵਾ ਖੇਤਰ ਵਿੱਚ ਆਰੰਭੀ ਧਰਮ ਪ੍ਰਚਾਰ ਲਹਿਰ ਦੇ ਨਾਲ ਨਾਲ ਹੀ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸਾਂਭ ਸੰਭਾਲ ਦਾ ਕਾਰਜ ਵੀ ਚਲਾਇਆ ਜਾ ਰਿਹਾ ਹੈ। ਇਸੇ ਲੜੀ ਵਿੱਚ ਸ਼੍ਰੋਮਣੀ ਕਮੇਟੀ ਦੇ ਹਲਕਾ ਬੱਲੂਆਣਾ ਦੇ ਕਈ ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਵਿੱਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਨਵੇਂ ਸਰੂਪ ਪ੍ਰਕਾਸ਼ ਕਰਵਾਉਣ ਲਈ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਪਾਵਨ ਸਰੂਪ ਸੁੰਦਰ ਪਾਲਕੀ ਸਾਹਿਬ ਵਿੱਚ ਸ਼ੁਸੋਭਿਤ ਕਰਕੇ ਰਵਾਨਾ
Read Full Story

ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਅਤੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵੱਲੋਂ ਸਾਂਝੇ ਤੌਰ 'ਤੇ ਲਾਇਆ ਤਿੰਨ ਰੋਜ਼ਾ ਐਨ. ਐਸ. ਐਸ ਕੈਂਪ

Tuesday, January 30, 2018

ਤਲਵੰਡੀ ਸਾਬੋ, 30 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵੱਲੋਂ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਤਲਵੰਡੀ ਸਾਬੋ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਐਨ.ਐਸ.ਐਸ ਕੈਂਪ ਦਾ ਪਿੰਡ ਮਲਕਾਣਾ ਵਿਖੇ ਆਯੋਜਨ ਕੀਤਾ ਗਿਆ ਜਿਸ ਲਈ ਕਾਲਜ ਪ੍ਰਿੰਸੀਪਲ ਡਾ. ਕੰਵਲਜੀਤ ਕੌਰ ਦੇ ਸਹਿਯੋਗ ਸਦਕਾ ਕਾਲਜ ਦੇ ਐਨ.ਐਸ.ਐਸ ਵਿਭਾਗ ਵੱਲੋਂ ਮਲਕਾਣਾ ਪਿੰਡ ਨੂੰ ਗੋਦ ਗਿਆ। ਮਾਤਾ ਸਾਹਿਬ ਕੌਰ ਗਰਲਜ ਕਾਲਜ ਦੇ ਐਨ.ਐਸ.ਐਸ ਇੰਚਾਰਜ ਪ੍ਰੋ. ਹਰਜੀਤ ਕੌਰ ਅਤੇ ਪ੍ਰੋ. ਸਪਨਜੀਤ ਕੌਰ ਨੇ ਕੈਂਪ ਲਈ ਪਿੰਡ ਮਲਕਾਣਾ ਨੂੰ ਗੋਦ ਲਿਆ ਜਿਸ ਦੌਰਾਨ ਤਿੰਨ ਰੋਜ਼ਾ ਕੈਂਪ
Read Full Story

ਨਾਇਬ ਤਹਿਸੀਲਦਾਰ ਦਾ ਰੀਡਰ ਚਾਰ ਹਜਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਅੜਿੱਕੇ, ਪਟਵਾਰੀ ਦੇ ਸਹਾਇਕ ਖਿਲਾਫ ਵੀ ਕੀਤਾ ਮਾਮਲਾ ਦਰਜ

Monday, January 29, 2018

ਤਲਵੰਡੀ ਸਾਬੋ, 29 ਜਨਵਰੀ (ਗੁਰਜੰਟ ਸਿੰਘ ਨਥੇਹਾ)- ਭ੍ਰਿਸ਼ਟਾਚਾਰ ਦੇ ਵਾਰ ਵਾਰ ਸਾਹਮਣੇ ਆ ਰਹੇ ਮਾਮਲਿਆਂ ਕਰਕੇ ਅਕਸਰ ਹੀ ਸੁਰਖੀਆਂ ਵਿੱਚ ਰਹਿਣ ਵਾਲੇ ਸਥਾਨਕ ਕਚਿਹਰੀ ਕੰਪਲੈਕਸ ਵਿੱਚ ਅੱਜ ਉਸ ਸਮੇਂ ਫਿਰ ਸੰਨਾਟਾ ਛਾ ਗਿਆ ਜਦੋਂ ਵਿਜੀਲੈਂਸ ਬਿਊਰੋ ਮਾਨਸਾ ਦੀ ਟੀਮ ਨੇ ਨਾਇਬ ਤਹਿਸੀਲਦਾਰ ਤਲਵੰਡੀ ਸਾਬੋ ਦੇ ਰੀਡਰ ਨੂੰ ਇੱਕ ਕਿਸਾਨ ਤੋਂ ਜਮੀਨ ਦੀ ਗਿਰਦਾਵਰੀ ਦੀ ਦਰੁਸਤੀ ਲਈ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਜਦੋਂਕਿ ਇਸੇ ਮਾਮਲੇ ਵਿੱਚ ਇੱਕ ਪਟਵਾਰੀ ਦੇ ਪ੍ਰਾਈਵੇਟ ਸਹਾਇਕ ਖਿਲਾਫ ਵੀ ਮਾਮਲਾ ਦਰਜ ਕੀਤੇ ਜਾਣ ਦੀ ਵਿਜੀਲੈਂਸ
Read Full Story

ਮਾਲਵਾ ਮਿਸ਼ਨ ਵੱਲੋਂ ਤਲਵੰਡੀ ਸਾਬੋ ਵਿਖੇ ਪੁਸਤਕ ਮੇਲਾ ਤੇ ਗੀਤ ਦਰਬਾਰ 29 ਜਨਵਰੀ ਨੂੰ, ਉਘੇ ਸਾਹਿਤਕਾਰ, ਕਵੀ ਤੇ ਲੇਖਕ ਕਰਨਗੇ ਸ਼ਿਰਕਤ

Monday, January 29, 2018

ਤਲਵੰਡੀ ਸਾਬੋ, 28 ਜਨਵਰੀ (ਗੁਰਜੰਟ ਸਿੰਘ ਨਥੇਹਾ)- ਵਿਦਿਆਰਥੀਆਂ ਚੋਂ ਦਿਨੋਂ ਦਿਨ ਮਨਫੀ ਹੋ ਰਹੀ ਸਾਹਿਤ ਪੜ੍ਹਣ ਦੀ ਰੁਚੀ ਨੂੰ ਵੇਖਦਿਆਂ ਅਤੇ ਉਨ੍ਹਾਂ ਵਿੱਚ ਪੁਸਤਕ ਪਿਆਰ ਪੈਦਾ ਕਰਨ ਦੇ ਮਕਸਦ ਨਾਲ ਇਲਾਕੇ ਦੀ ਸਮਾਜ ਸੇਵੀ ਸੰਸਥਾ ਮਾਲਵਾ ਮਿਸ਼ਨ ਮੌੜ ਅਤੇ ਮੈਗਜੀਨ ਪੰਜਾਬੀ ਰਾਵਤਾ ਵੱਲੋਂ ਯਾਦਵਿੰਦਰਾ ਕਾਲਜ ਆਫ ਇੰਜ: ਪੰਜਾਬੀ ਯੂਨੀਵਰਸਿਟੀ ਕੈਂਪਸ ਤਲਵੰਡੀ ਸਾਬੋ ਦੇ ਸਹਿਯੋਗ ਨਾਲ ਯਾਦਵਿੰਦਰਾ ਕਾਲਜ ਦੇ ਵਿਹੜੇ ਵਿੱਚ ਪਹਿਲਾ ਪੁਸਤਕ ਮੇਲਾ ਤੇ ਗੀਤ ਦਰਬਾਰ 29 ਜਨਵਰੀ ਦਿਨ ਸੋਮਵਾਰ ਨੂੰ ਕਰਵਾਇਆ ਜਾ ਰਿਹਾ ਹੈ| ਮਾਲਵਾ ਮਿਸ਼ਨ ਦੇ ਮੈਂਬਰ ਤੇ ਪੁਸਤਕ
Read Full Story

ਜਥੇਦਾਰ ਗੁਰਤੇਜ ਸਿੰਘ ਢੱਡੇ ਦੁਆਰਾ ਪੈਰਾਡਾਈਸ ਪਬਲਿਕ ਸਕੂਲ ਸੀਂਗੋ ਨੂੰ ਗੱਤਕਾ ਸ਼ਾਸਤਰ ਕੀਤੇ ਭੇਂਟ

Sunday, January 28, 2018

ਤਲਵੰਡੀ ਸਾਬੋ, 28 ਜਨਵਰੀ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਸੀਂਗੋ ਮੰਡੀ ਵਿਖੇ ਸਥਿਤ ਪੈਰਾਡਾਈਸ ਪਬਲਿਕ ਸਕੂਲ ਨੂੰ ਜਥੇਦਾਰ ਗੁਰਤੇਜ ਸਿੰਘ ਢੱਡੇ ਦੁਆਰਾ ਪਿਛਲੇ ਦਿਨੀਂ ਗੱਤਕਾ ਸ਼ਾਸਤਰ ਕੀਤੇ ਭੇਂਟ ਕੀਤੇ ਗਏ ਜਿਸ ਦੀ ਜਾਣਕਾਰੀ ਸਕੂਲ ਪ੍ਰਬੰਧਕਾਂ ਦੁਆਰਾ ਖੁਸ਼ੀ ਭਰੇ ਲਹਿਜੇ ਵਿੱਚ ਦਿੱਤੀ ਗਈ। ਸਕੂਲ ਮੁਖੀ ਸ. ਗੁਰਪ੍ਰੀਤ ਸਿੰਘ ਸੀਂਗੋ ਨੇ ਦੱਸਿਆ ਗਿਆ ਕਿ ਸਕੂਲ ਵਿੱਚ ਧਾਰਮਿਕ ਸਿੱਖਿਆ ਨੂੰ ਪ੍ਰਫੁਲਤ ਕਰਨ ਅਤੇ ਬੱਚਿਆਂ ਦੀ ਸਿਹਤ ਸੰਭਾਲ ਦੇ ਮੱਦੇਨਜਰ ਸਕੂਲ ਵਿੱਚ ਚਾਹਵਾਨ ਵਿਦਿਆਰਥੀਆਂ ਨੂੰ ਗੱਤਕੇ ਦੀ ਸਿੱਖਿਆ ਦਿੱਤੀ ਜਾਵੇਗੀ। ਜਿਸ ਦੇ ਤਹਿਤ
Read Full Story

ਨੈਸ਼ਨਲ ਪਲਸ ਪੋਲੀਓ ਦੀ ਸ਼ੁਰੁਆਤ ਹੋਈ, ਸਾਰੇ ਹੀ ਮਾਤਾ ਪਿਤਾ ਆਪਣੇ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਜਰੂਰ ਪਿਲਾਉਣ- ਡਾ. ਅਸ਼ਵਨੀ ਕੁਮਾਰ ਐਸ. ਐਮ. ਓ

Sunday, January 28, 2018

ਤਲਵੰਡੀ ਸਾਬੋ, 28 ਜਨਵਰੀ (ਗੁਰਜੰਟ ਸਿੰਘ ਨਥੇਹਾ)- ਅੱਜ ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਡਾ. ਅਸ਼ਵਨੀ ਕੁਮਾਰ ਸੀਨੀਅਰ ਮੈਡੀਕਲ ਅਫਸਰ ਵੱਲੋਂ ਪੋਲੀਓ ਰੋਧਕ ਬੂੰਦਾਂ ਪਿਲਾ ਕੇ ਨੈਸ਼ਨਲ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਡਾ. ਅਸ਼ਵਨੀ ਕੁਮਾਰ ਨੇ ਕਿਹਾ ਕਿ ਸਾਰੇ ਹੀ ਮਾਤਾ ਪਿਤਾ ਆਪਣੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਜਰੂਰ ਪਿਲਾਉਣ ਤਾਂ ਕਿ ਬੱਚਿਆਂ ਨੂੰ ਪੋਲੀਓ ਦੀ ਬਿਮਾਰੀ ਤੋਂ ਸੁਰੱਖਿਅਤ ਕੀਤਾ ਜਾ ਸਕੇ। ਇਸ ਮੌਕੇ ਸ. ਤਿਰਲੋਕ ਸਿੰਘ ਬਲਾਕ ਐਜੂਕੇਟਰ ਨੇ ਕਿਹਾ ਕਿ ਬਲਾਕ ਵਿਖੇ
Read Full Story

ਸ਼੍ਰੋਮਣੀ ਕਮੇਟੀ ਵੱਲੋਂ ਆਰੰਭੇ ਹਫਤਾਵਾਰੀ ਸਮਾਗਮਾਂ ਦੀ ਲੜੀ ਵਿੱਚ ਪਹਿਲਾ ਸਮਾਗਮ ਤਖਤ ਸਾਹਿਬ ਵਿਖੇ ਆਯੋਜਿਤ

Sunday, January 28, 2018

ਤਲਵੰਡੀ ਸਾਬੋ, 28 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਦਿਨ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਆਰੰਭ ਕੀਤੀ ਗਈ ਮਾਲਵਾ ਜੋਨ ਦੀ ਗੁਰਮਤਿ ਪ੍ਰਚਾਰ ਲਹਿਰ ਅਤੇ ਹਫਤਾਵਾਰੀ ਸਮਾਗਮਾਂ ਦੀ ਸ਼ੁਰੂਆਤ ਤੋਂ ਬਾਦ ਹਫਤਾਵਾਰੀ ਸਮਾਗਮਾਂ ਦੀ ਲੜੀ ਵਿੱਚ ਪਹਿਲਾ ਸਮਾਗਮ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਆਯੋਜਿਤ ਕੀਤਾ ਗਿਆ। ਅੱਜ ਉਕਤ ਹਫਤਾਵਾਰੀ ਸਮਾਗਮਾਂ ਮੌਕੇ ਸ਼੍ਰੋਮਣੀ ਕਮੇਟੀ ਅਤੇ ਤਖਤ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਧਾਰਮਿਕ ਸਮਾਗਮਾਂ ਦਾ ਪ੍ਰਬੰਧ ਕੀਤਾ ਗਿਆ ਸੀ। ਜਿੱਥੇ ਤਖਤ ਸਾਹਿਬ ਵਿਖੇ ਉਚੇਚੇ
Read Full Story

ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਦੂਜਾ ਡਿਗਰੀ ਵੰਡ ਸਮਾਰੋਹ ਆਯੋਜਿਤ, ਕਨੇਡਾ ਦੀ ਉੱਘੀ ਮੈਕਗਿਲ ਯੂਨੀਵਰਸਿਟੀ ਦੇ ਪ੍ਰੋ. ਸ਼ਿਵ. ਓ. ਪ੍ਰਾਸ਼ਰ ਨੂੰ ਡੀ ਐਸ ਸੀ ਡਿਗਰੀ ਦੇ ਕੇ ਸਨਮਾਨਤ ਕੀਤਾ ਗਿਆ

Sunday, January 28, 2018

ਤਲਵੰਡੀ ਸਾਬੋ, 28 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਅੱਜ ਦੂਜਾ ਡਿਗਰੀ ਵੰਡ ਸਮਾਰੋਹ ਆਯੋਜਤ ਕੀਤਾ ਗਿਆ। ਜਿਸ ਵਿੱਚ ਆਪਣੀ ਸਿੱਖਿਆ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਵੱਖ-ਵੱਖ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਕੁਲਪਤੀ ਅਤੇ ਉਘੇ ਖੇਤੀ ਅਰਥ ਸ਼ਾਸ਼ਤਰੀ ਡਾ. ਸਰਦਾਰਾ ਸਿੰਘ ਜੌਹਲ ਕਨਵੋਕੇਸ਼ਨ ਦੇ ਮੁੱਖ ਮਹਿਮਾਨ ਸਨ। ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਚਾਂਸਲਰ ਡਾ. ਜਸਮੇਲ ਸਿੰਘ ਧਾਲੀਵਾਲ ਨੇ ਕੀਤੀ। ਮੁੱਖ ਮਹਿਮਾਨ ਡਾ. ਸਰਦਾਰਾ ਸਿੰਘ ਜੌਹਲ ਨੇ ਸਿੱਖ
Read Full Story

ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰ ਦੇਣ ਨਾਲ ਦੋ ਨੌਜਵਾਨਾਂ ਦੀ ਮੌਤ, ਨਗਰ ਅੰਦਰ ਸੋਗ ਦੀ ਲਹਿਰ

Sunday, January 28, 2018

ਤਲਵੰਡੀ ਸਾਬੋ, 28 ਜਨਵਰੀ (ਗੁਰਜੰਟ ਸਿੰਘ ਨਥੇਹਾ)- ਬੀਤੀ ਦੇਰ ਰਾਤ ਤਲਵੰਡੀ ਸਾਬੋ ਬਠਿੰਡਾ ਰੋੜ ਤੇ ਵਾਪਰੇ ਸੜਕੀ ਹਾਦਸੇ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ,ਪੁਲਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਨਾਨਕ ਸਿੰਘ (22) ਅਤੇ ਗਗਨਦੀਪ ਸਿੰਘ (21) ਕਿਸੇ ਕੰਮ ਤੋਂ ਬਠਿੰਡਾ ਵੱਲੋਂ ਆਪਣੇ ਮੋਟਰ ਸਾਈਕਲ ਤੇ ਤਲਵੰਡੀ ਸਾਬੋ ਵੱਲ ਆ ਰਹੇ ਸਨ ਤਾਂ ਇੱਕ ਅਣਪਛਾਤੇ ਵਾਹਣ ਨੇ ਰਿਲਾਇੰਸ ਪੰਪ ਨੇੜੇ ਉਹਨਾਂ ਦੇ ਮੋਟਰਸਾਈਕਲ ਅੱਗੇ ਜਾ ਰਹੇ
Read Full Story

ਇੰਟਰਨੈਸ਼ਨਲ ਪੰਥਕ ਦਲ ਵੱਲੋਂ ਪਿੰਡ ਸੂਰਤੀਆ ਵਿਖੇ ਲਗਾਇਆ ਸੱਤ ਰੋਜ਼ਾ ਦਸਤਾਰ ਸਿਖਲਾਈ ਕੈਂਪ

Thursday, January 25, 2018

ਤਲਵੰਡੀ ਸਾਬੋ, 25 ਜਨਵਰੀ (ਗੁਰਜੰਟ ਸਿੰਘ ਨਥੇਹਾ)- ਦਮਦਮੀ ਟਕਸਾਲ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਦੀ ਸਰਪ੍ਰਸਤੀ ਵਿਚ ਜਥੇਬੰਦੀ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਕੀਤੇ ਜਾ ਰਹੇ ਧਰਮ ਪ੍ਰਚਾਰ ਕਾਰਜਾਂ ਤਹਿਤ 7 ਰੋਜ਼ਾ ਦਸਤਾਰ ਸਿਖਲਾਈ ਕੈਂਪ ਪੰਜਾਬ ਹਰਿਆਣਾ ਦੇ ਨੇੜਲੇ ਸਰਹੱਦੀ ਪਿੰਡ ਸੂਰਤੀਆ ਦੇ ਗੁਰਦੁਆਰਾ ਬਾਬਾ ਚੰਦ ਸਿੰਘ ਵਿਖੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਕੈਂਪ ਵਿੱਚ ਇੰਟਰਨੈਸ਼ਨਲ ਪੰਥਕ ਦਲ ਜਥੇਬੰਦੀ ਦੇ ਜਿਲ੍ਹਾ ਸਿਰਸਾ ਪ੍ਰਧਾਨ ਭਾਈ ਗੁਰਪ੍ਰੀਤ ਸਿੰਘ
Read Full Story

ਯਾਦਵਿੰਦਰਾ ਕਾਲਜ ਆਫ਼ ਇੰਜੀਨੀਅਰਿੰਗ ਤਲਵੰਡੀ ਸਾਬੋ ਵਿਖੇ 29 ਜਨਵਰੀ ਨੂੰ ਲਗਾਇਆ ਜਾ ਰਿਹੈ ਪੁਸਤਕ ਮੇਲਾ

Thursday, January 25, 2018

ਤਲਵੰਡੀ ਸਾਬੋ, 25 ਜਨਵਰੀ (ਗੁਰਜੰਟ ਸਿੰਘ ਨਥੇਹਾ)- ਪੁਸਤਕਾਂ ਗਿਆਨ ਦਾ ਸਮੁੰਦਰ ਹਨ ਅਤੇ ਅੱਜ ਦੇ ਸਮੇਂ ਦੌਰਾਨ ਪੂਰੀ ਦੁਨੀਆਂ ਵਿੱਚ ਗਿਆਨ ਤੋਂ ਵੱਡੀ ਕੋਈ ਵੀ ਸ਼ਕਤੀ ਨਹੀਂ ਹੈ। ਇਸ ਤੱਥ ਨੂੰ ਉਭਾਰਣ ਲਈ ਅਤੇ ਵਿਦਿਆਰਥੀਆਂ ਵਿੱਚ ਪੁਸਤਕਾਂ ਪ੍ਰਤੀ ਰੁਚੀ ਪੈਦਾ ਕਰਨ ਲਈ ਯਾਦਵਿੰਦਰਾ ਕਾਲਜ ਆਫ਼ ਇੰਜੀਨੀਅਰਿੰਗ ਤਲਵੰਡੀ ਸਾਬੋ ਵਿਖੇ 29 ਜਨਵਰੀ ਨੂੰ ਪੁਸਤਕ ਮੇਲਾ ਲਗਾਇਆ ਜਾ ਰਿਹਾ ਹੈ। ਇਹ ਮੇਲਾ ਪੰਜਾਬੀ ਰਾਬਤਾ ਮੈਗਜ਼ੀਨ ਵੱਲੋਂ ਮਾਲਵਾ ਮਿਸ਼ਨ ਮੌੜ ਮੰਡੀ ਅਤੇ ਯਾਦਵਿੰਦਰਾ ਕਾਲਜ ਆਫ਼ ਇੰਜੀਨੀਅਰਿੰਗ ਤਲਵੰਡੀ ਸਾਬੋ ਦੇ ਸਹਿਯੋਗਨਾਲ ਸਾਂਝੇ ਤੌਰ `ਤੇ
Read Full Story

ਮਾਤਾ ਸਾਹਿਬ ਕੌਰ ਕਾਲਜ਼ ਤਲਵੰਡੀ ਸਾਬੋ ਦੀਆਂ ਵਿਦਿਆਰਥਣਾਂ ਨੇ ਲਾਇਆ ਇੱਕ ਰੋਜ਼ਾ ਐੱਨ ਐੱਸ ਕੈਂਪ

Wednesday, January 24, 2018

ਤਲਵੰਡੀ ਸਾਬੋ, 24 ਜਨਵਰੀ (ਗੁਰਜੰਟ ਸਿੰਘ ਨਥੇਹਾ)- ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਦੇ ਐੱਨ ਐੱਸ ਐੱਸ ਅਤੇ ਰੈੱਡ ਰੀਬਨ ਕਲੱਬ ਵੱਲੋਂ ਰਾਸ਼ਟਰੀ ਯੁਵਕ ਦਿਨ ਨੂੰ ਸਮਰਪਿਤ ਇੱਕ ਰੋਜ਼ਾ ਕੈਂਪ ਲਗਾਇਆ ਗਿਆ ਜਿਸ ਦੇ ਤਹਿਤ ਸਕੂਲ ਅਤੇ ਕਾਲਜ ਵਿਦਿਆਰਥਣਾਂ ਨੇ ਮਹੰਤ ਗੁਰਬੰਤਾ ਦਾਸ ਸਕੂਲ ਫਾਰ ਡੈੱਫ ਐਂਡ ਡੰਮ ਬਠਿੰਡਾ ਵਿਜਿਟ ਕੀਤਾ ਵਿਦਿਆਰਥਣਾਂ ਨੇ ਸਕੂਲ ਦੇ ਬੱਚਿਆਂ ਨੂੰ ਖਾਣ ਪੀਣ ਦੀਆਂ ਵਸਤਾਂ ਅਤੇ ਕੱਪੜੇ ਆਦਿ ਦਿੱਤੇ। ਕਾਲਜ ਪ੍ਰਿੰਸੀਪਲ ਡਾ. ਕਵਲਜੀਤ ਕੌਰ ਦੇ ਸਹਿਯੋਗ ਸਦਕਾ ਰੈੱਡ ਰੀਬਨ ਕਲੱਬ ਦੇ ਇੰਚਾਰਜ ਪ੍ਰੋਫੈਸਰ ਹਰਲੀਨ ਕੌਰ ਅਤੇ
Read Full Story

ਕੱਟੀਆਂ ਹੋਈਆਂ ਪੈਨਸ਼ਨਾਂ ਅਤੇ ਆਟਾ ਦਾਲ ਕਾਰਡ ਦੁਆਰਾ ਬਹਾਲ ਕਰੇ ਸਰਕਾਰ-ਜੀਤਮਹਿੰਦਰ ਸਿੰਘ ਸਿੱਧੂ

Wednesday, January 24, 2018

ਤਲਵੰਡੀ ਸਾਬੋ, 24 ਜਨਵਰੀ (ਗੁਰਜੰਟ ਸਿੰਘ ਨਥੇਹਾ)- ਬੁਢਾਪਾ ਅਤੇ ਵਿਧਵਾ ਪੈਨਸ਼ਨ ਦੋ ਹਜਾਰ ਰੁਪਏ ਪ੍ਰਤੀ ਮਹੀਨਾ ਕਰਨ ਅਤੇ ਆਟਾ ਦਾਲ ਦੇ ਨਾਲ ਨਾਲ ਚਾਹਪੱਤੀ, ਖੰਡ ਅਤੇ ਘਿਉ ਦੇਣ ਦੇ ਵਾਅਦੇ ਕਰਕੇ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਨੇ ਇਹ ਵਾਅਦੇ ਤਾਂ ਕੀ ਪੂਰੇ ਕਰਨੇ ਸਨ ਸਗੋਂ ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਗਰੀਬ ਵਰਗ ਦੇ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਨਾ ਕੇਵਲ ਬੰਦ ਕਰ ਦਿੱਤੀਆਂ ਸਗੋਂ ਬਹੁਤੀਆਂ ਪੈਨਸ਼ਨਾਂ ਅਤੇ ਆਟਾ ਦਾਲ ਕਾਰਡ ਨਜਾਇਜ ਦੱਸਦਿਆਂ ਕੱਟ ਦਿੱਤੇ ਜਿਨਾਂ ਨੂੰ ਸਰਕਾਰ ਹੁਣ ਤੁਰੰਤ ਬਹਾਲ ਕਰੇ। ਉਕਤ ਵਿਚਾਰਾਂ ਦਾ
Read Full Story

ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੀ ਦੂਜੀ ਕਨਵੋਕੇਸ਼ਨ 28 ਜਨਵਰੀ ਨੂੰ

Wednesday, January 24, 2018

ਤਲਵੰਡੀ ਸਾਬੋ, 24 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਦੂਜੀ ਕਨਵੋਕੇਸ਼ਨ 28 ਜਨਵਰੀ ਨੂੰ ਆਯੋਜਤ ਕੀਤੀ ਜਾ ਰਹੀ ਹੈ। ਇਸ ਡਿਗਰੀ ਵੰਡ ਸਮਾਰੋਹ ਵਿੱਚ ਖੇਤੀਬਾੜੀ ਸਿੱਖਿਆ ਖੇਤਰ ਦੀ ਜਾਨੀ ਮਾਨੀ ਹਸਤੀ ਅਤੇ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਕੁਲਪਤੀ ਡਾ. ਸਰਦਾਰਾ ਸਿੰਘ ਜੌਹਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਸਮੁੱਚੇ ਪ੍ਰੋਗਰਾਮ ਦੀ ਪ੍ਰਧਾਨਗੀ ਉਘੇ ਸਿੱਖਿਆ ਸਾਸ਼ਤਰੀ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਚਾਂਸਲਰ ਡਾ. ਜਸਮੇਲ ਸਿੰਘ ਧਾਲੀਵਾਲ ਕਰਨਗੇ। ਇਸ ਸੰਬਧੀ ਜਾਣਕਾਰੀ ਸਾਂਝੀ ਕਰਦਿਆਂ
Read Full Story

ਰੌਸ਼ਨੀ ਕੇਅਰ ਹਸਪਤਾਲ ਬਠਿੰਡਾ ਵੱਲੋਂ ਪਿੰਡ ਲਹਿਰੀ ਵਿਖੇ ਲਗਾਇਆ ਅੱਖਾਂ ਦਾ ਫਰੀ ਚੈੱਕ-ਅੱਪ ਕੈਂਪ

Wednesday, January 24, 2018

ਤਲਵੰਡੀ ਸਾਬੋ, 24 ਜਨਵਰੀ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਲਹਿਰੀ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਦੀ ਪੰਚਾਇਤ ਦੇ ਮੈਂਬਰ ਗੋਰਾ ਸਿੰਘ ਲਹਿਰੀ ਵੱਲੋਂ ਰੌਸ਼ਨੀ ਆਈ ਹਸਪਤਾਲ ਬਠਿੰਡਾ ਦੇ ਡਾਕਟਰਾਂ ਰਾਹੀਂ ਅੱਖਾਂ ਦਾ ਫਰੀ ਚੈੱਕ-ਅੱਪ ਕੈਂਪ ਲਗਾਇਆ ਗਿਆ ਜਿਸ ਵਿੱਚ ਰੌਸ਼ਨੀ ਹਸਪਤਾਲ ਦੇ ਡਾਕਟਰਾਂ ਨੇ ਮਰੀਜ਼ਾਂ ਦੀ ਜਾਂਚ ਕੀਤੀ। ਉਕਤ ਕੈਂਪ ਦੇ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਸ. ਗੋਰਾ ਸਿੰਘ ਪੰਚਾਇਤ ਮੈਂਬਰ ਨੇ ਦੱਸਿਆ ਕਿ ਸਮਾਜ ਭਲਾਈ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅਤੇ ਪਿੰਡ ਦੇ ਬਜ਼ੁਰਗਾਂ ਦੀਆਂ ਅੱਖਾਂ ਦੀਆਂ ਬਿਮਾਰੀਆਂ ਨੂੰ ਦੇਖਦਿਆਂ
Read Full Story

ਮਾਤਾ ਸਾਹਿਬ ਕੌਰ ਕਾਲਜ ਤਲਵੰਡੀ ਸਾਬੋ ਵਿਖੇ ਇੱਕ ਰੋਜ਼ਾ ਧਾਰਮਿਕ ਸੈਮੀਨਾਰ ਦਾ ਆਯੋਜਨ

Tuesday, January 23, 2018

ਤਲਵੰਡੀ ਸਾਬੋ, 23 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮਾਤਾ ਸਾਹਿਬ ਕੌਰ ਗਰਲਜ ਕਾਲਜ ਵਿਖੇ ਪ੍ਰਿੰਸੀਪਲ ਡਾ. ਕਵਲਜੀਤ ਕੌਰ ਦੀ ਯੋਗ ਅਗਵਾਈ ਵਿੱਚ ਇੱਕ ਰੋਜ਼ਾ ਧਾਰਮਿਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਡਾ. ਅਵੀਨਿੰਦਰਪਾਲ ਸਿੰਘ, ਐਡੀ. ਚੀਫ ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਕਰਨ ਸਿੰਘ ਮੈਨੇਜਰ ਤਖਤ ਸ੍ਰੀ ਦਮਦਮਾ ਸਾਹਿਬ, ਚਮਕੌਰ ਸਿੰਘ ਰਿਟਾਇਰਡ ਪ੍ਰਿੰਸੀਪਲ, ਸ਼ਮਸ਼ੇਰ ਸਿੰਘ ਉੱਘੇ ਸਮਾਜ ਸੇਵਕ ਆਦਿ ਵਿਸ਼ੇਸ਼
Read Full Story

ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਬੰਸਤ ਦੇ ਮੌਕੇ ਕਲਾ-ਕੌਸ਼ਲ ਮੁਕਾਬਲੇ ਕਰਵਾਏ

Tuesday, January 23, 2018

ਤਲਵੰਡੀ ਸਾਬੋ, 23 ਜਨਵਰੀ (ਗੁਰਜੰਟ ਸਿੰਘ ਨਥੇਹਾ)- ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਗੁਰੂ ਗੋਬਿੰਦ ਸਿੰਘ ਕਾਲਜ ਆਫ ਐਜੂਕੇਸ਼ਨ ਵਿੱਚ ਬਸੰਤ ਪੰਚਮੀ ਮੌਕੇ ਪਤੰਗ ਮੁਕਾਬਲੇ ਕਰਵਾਏ ਗਏ। ਇਸ ਸਮਾਰੋਹ ਵਿੱਚ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਸ. ਸੁਖਰਾਜ ਸਿੰਘ ਸਿੱਧੂ ਅਤੇ ਉਪ ਕੁਲਪਤੀ ਕਰਨਲ ਡਾ. ਬੀ. ਐਸ. ਧਾਲੀਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੁਕਾਬਲੇ ਵਿੱਚ ਐਜੂਕੇਸ਼ਨ ਕਾਲਜ ਦੇ ਵਿਦਿਆਰਥੀਆਂ ਵੱਲੋਂ ਪਤੰਗ ਬਣਾਉਣ ਦੇ ਹੁਨਰ ਨੂੰ ਪੇਸ਼ ਕੀਤਾ ਗਿਆ। ਪਹਿਲਾ ਸਥਾਨ ਗੁਰਜੀਵਨ ਸਿੰਘ, ਦੂਜਾ ਹਰਦੀਪ ਸਿੰਘ ਤੇ ਤੀਜਾ
Read Full Story

ਰੀੜ ਦੀ ਹੱਡੀ ਤੋਂ ਪੀੜਿਤ ਨੌਜਵਾਨ ਦੀ ਭਾਈ ਡੱਲ ਸਿੰਘ ਗੱਤਕਾ ਅਕੈਡਮੀ ਨੇ ਕੀਤੀ ਮਾਲੀ ਮਦੱਦ

Tuesday, January 23, 2018

ਤਲਵੰਡੀ ਸਾਬੋ, 23 ਜਨਵਰੀ (ਗੁਰਜੰਟ ਸਿੰਘ ਨਥੇਹਾ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਅੰਦਰ ਬੀਤੇ ਦਿਨਾਂ ਤੋਂ ਭਾਈ ਡੱਲ ਸਿੰਘ ਦੇ ਨਾਮ `ਤੇ ਸਥਾਪਿਤ ਕੀਤੀ ਗਈ ਗੱਤਕਾ ਅਕੈਡਮੀ ਜਿੱਥੇ ਸਿੱਖ ਨੌਜਵਾਨਾਂ ਬੱਚੇ ਬੱਚੀਆਂ ਨੂੰ ਸਿੱਖ ਮਾਰਸ਼ਲ ਖੇਡ ਗੱਤਕੇ ਦੀ ਸਿਖਲਾਈ ਦੇ ਰਹੀ ਹੈ ਉੱਥੇ ਹੁਣ ਇਸ ਜਥੇਬੰਦੀ ਨੇ ਸਮਾਜ ਸੇਵਾ ਦੇ ਕੰਮ ਵੀ ਆਰੰਭ ਦਿੱਤੇ ਹਨ। ਇਸੇ ਲੜੀ ਵਿੱਚ ਅਕੈਡਮੀ ਵੱਲੋਂ ਜਿਲ੍ਹੇ ਦੇ ਪਿੰਡ ਮੌੜ ਕਲਾਂ ਪੱਤੀ ਲੱਲਾ ਦੇ ਸੁਖਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਨਾਮੀ ਨੌਜਵਾਨ ਜੋ ਬੀਤੇ ਕਰੀਬ ਪੰਜ ਸਾਲ ਤੋਂ ਰੀੜ ਦੀ ਹੱਡੀ `ਤੇ ਸੱਟ ਲੱਗ ਜਾਣ
Read Full Story

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਦੇ ਗੁਰਮਤਿ ਪ੍ਰਚਾਰ ਵਹੀਰ ਵੱਲੋਂ ਮਾਲਵਾ ਜ਼ੋਨ ਦੇ 9 ਜ਼ਿਲਿਆਂ ਵਿਚ ਪ੍ਰਚਾਰ ਸ਼ੁਰੂ

Tuesday, January 23, 2018

ਤਲਵੰਡੀ ਸਾਬੋ 23 ਜਨਵਰੀ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵੱਲੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ੫੫੦ ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਅਤੇ ਹਫਤਾਵਾਰੀ ਸਮਾਗਮਾਂ ਦੀ ਆਰੰਭਤਾ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਕੀਤੀ ਗਈ ਸੀ। ਗੁਰਮਤਿ ਪ੍ਰਚਾਰ ਦੀ ਇਹ ਲਹਿਰ ਮਾਲਵਾ ਜ਼ੋਨ ਦੇ ਬਠਿੰਡਾ, ਮਾਨਸਾ, ਮੋਗਾ, ਫਰੀਦਕੋਟ, ਫਾਜ਼ਲਿਕਾ, ਸ੍ਰੀ
Read Full Story

ਮਸਜਿਦ ਦੇ ਕੰਮਾਂ ਪ੍ਰਤੀ ਮੁਸਲਿਮ ਭਾਈਚਾਰੇ ਦੀ ਮੀਟਿੰਗ ਹੋਈ

Monday, January 22, 2018

ਤਲਵੰਡੀ ਸਾਬੋ, 22 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹਿਰ ਵਿਖੇ ਅੱਜ ਮੁਸਲਿਮ ਹਿਊਮਨ ਵੈਲਫੇਅਰ ਸੁਸਾਇਟੀ ਅਤੇ ਮੁਸਲਿਮ ਭਾਈਚਾਰੇ ਦੀ ਜਾਮਾਂ ਮਸਜਿਦ ਦੇ ਪ੍ਰਧਾਨ ਬਲਵੀਰ ਖਾਨ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ ਜਿਸ ਵਿੱਚ ਸਮੁੱਚੇ ਮੁਸਲਿਮ ਭਾਈਚਾਰੇ ਵੱਲੋਂ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਗਏ ਤਾਂ ਜੋ ਮਸਜਿਦ ਦੇ ਕੰਮਾਂ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਚਲਾਇਆ ਜਾ ਸਕੇ ਅਤੇ ਰੁਕੇ ਹੋਏ ਕੰਮਾਂ ਨੂੰ ਜਲਦੀ ਹੀ ਪੂਰਾ ਕੀਤਾ ਜਾ ਸਕੇ। ਮਸਜਿਦ ਦੇ ਪ੍ਰਧਾਨ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਸਮਰਪਿਤ ਦੀ ਭਾਵਨਾ ਨਾਲ ਕੰਮ ਕਰਨ ਤਾਂ ਜੋ
Read Full Story

<< < 1 2 3 4 5 6 7 > >>
Powered by Arash Info Corpopration