Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੰਜਾਬ ਨੂੰ 1000 ਮੈਗਾਵਾਟ ਬਿਜਲੀ ਤੁਰੰਤ ਜਾਰੀ ਕੀਤੀ ਜਾਵੇ- ਬਾਦਲ

Tuesday, July 31, 2012

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਦੇਸ਼ `ਚ ਅੰਨ ਸੁਰੱਖਿਆ ਨੂੰ ਧਿਆਨ `ਚ ਰੱਖਦੇ ਹੋਏ ਕੇਂਦਰ ਸਰਕਾਰ ਪੰਜਾਬ ਨੂੰ ਤੁਰੰਤ 1000 ਮੈਗਾਵਾਟ ਬਿਜਲੀ ਜਾਰੀ ਕਰੇ। ਦਸੂਹਾ `ਚ ਸੰਗਤ ਦਰਸ਼ਨ ਦੇ ਆਪਣੇ ਚੌਥੇ ਦਿਨ ਆਪਣੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੀ ਕੇਂਦਰੀ ਪੂਲ `ਚ ਵੱਡੀ ਹਿੱਸੇਦਾਰੀ ਹੈ, ਲਿਹਾਜਾ ਪੰਜਾਬ ਦੀ ਖੇਤਾਬਾੜੀ ਨੂੰ ਬਚਾਉਣ ਲਈ ਬਿਜਲੀ ਦੀ ਸਖਤ ਜ਼ਰੂਰਤ ਹੈ। ਇਸ ਲਈ ਕੇਂਦਰ ਸਰਕਾਰ ਨੂੰ ਪੰਜਾਬ ਦੇ ਕਿਸਾਨ ਦੀ ਬਾਂਹ ਫੜਣੀ ਚਾਹੀਦੀ ਹੈ। ਬਾਦਲ ਨੇ ਕਿਹਾ ਹੈ ਕਿ ਸੋਕੇ ਜਿਹੀ ਕੁਦਰਤੀ ਆਪਦਾ
Read Full Story

ਅੰਨਾ-ਰਾਮਦੇਵ ਦੇ ਅੰਦੋਲਨ 'ਚ ਸ਼ਾਮਿਲ ਹੋਣ ਦੀ ਲੋੜ ਨਹੀਂ- ਡੇਰਾ ਮੁਖੀ

Monday, July 30, 2012

ਸਿਰਸਾ, ਸ਼ਾਹ ਸਤਨਾਮ ਧਾਮ ਦੇ ਡੇਰਾ ਪ੍ਰਮੁਖ ਸੰਤ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਨੇ ਕਿਹਾ ਕਿ ਦੇਸ਼ ਵਿਚੋਂ ਭ੍ਰਿਸ਼ਟਾਚਾਰ ਮਿਟਾਉਣ ਅਤੇ ਵਿਦੇਸ਼ ਤੋਂ ਕਾਲਾ ਧਨ ਵਾਪਸ ਲਿਆਉਣ ਨੂੰ ਲੈ ਕੇ ਜੋ ਅੰਦੋਲਨ ਚਲਾਏ ਜਾ ਰਹੇ ਹਨ, ਉਹ ਸਭ ਰਾਜਨੀਤਕ ਹਨ। ਵਿਅਕਤੀ ਨੂੰ ਸੋਚ ਸਮਝ ਕੇ ਇਨ੍ਹਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ। ਡੇਰਾ ਮੁਖੀ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਭ੍ਰਿਸ਼ਟਾਚਾਰ ਨੂੰ ਮਿਟਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਕਿਸੇ ਅੰਦੋਲਨ ਵਿਚ ਸ਼ਾਮਿਲ ਹੋਣ ਦੀ ਲੋੜ ਨਹੀਂ ਹੈ, ਉਹ ਆਪਣੇ ਆਚਰਨ ਵਿਚ ਸੁਧਾਰ ਕਰ ਕੇ ਭ੍ਰਿਸ਼ਟਾਚਾਰ ਮਿਟਾ ਸਕਦਾ ਹੈ।
Read Full Story

ਆਸਾਮ ਦੀ ਹਿੰਸਾ ਦੇਸ਼ ਲਈ ਕਲੰਕ

Monday, July 30, 2012

ਨਵੀਂ ਦਿੱਲੀ/ਗੁਹਾਟੀ, ਆਸਾਮ ਵਿਚ ਹਿੰਸਾ ਪ੍ਰਭਾਵਿਤ ਇਲਾਕਿਆਂ ਕੋਕਰਾਝਾਰ, ਚਿਰਾਂਗ ਤੇ ਧੁਬਰੀ ਜਿਥੇ ਹੁਣ ਤਕ 58 ਲੋਕ ਮਾਰੇ ਜਾ ਚੁੱਕੇ ਹਨ, ਦਾ ਦੌਰਾ ਕਰਨ ਲਈ ਸਵੇਰੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਇਥੇ ਪੁੱਜੇ। ਇਥੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹਵਾਈ ਫੌਜ ਦੇ ਹੈਲੀਕਾਪਟਰ ਵਿਚ ਕੋਕਰਾਝਾਰ ਲਈ ਰਵਾਨਾ ਹੋਏ ਪਰ ਤਕਨੀਕੀ ਖਰਾਬੀ ਆ ਜਾਣ ਕਾਰਨ ਉਨ੍ਹਾਂ ਨੂੰ ਗੁਹਾਟੀ ਪਰਤਣਾ ਪਿਆ। ਇਸ ਤੋਂ ਬਾਅਦ ਮਨਮੋਹਨ ਸਿੰਘ ਦੂਜੇ ਹੈਲੀਕਾਪਟਰ ਰਾਹੀਂ ਕੋਕਰਾਝਾਰ ਗਏ ਜਿਥੇ ਉਨ੍ਹਾਂ ਹਿੰਸਾ ਪ੍ਰਭਾਵਿਤ ਜ਼ਿਲਿਆਂ ਲਈ
Read Full Story

ਉਪ ਰਾਸ਼ਟਰਪਤੀ ਚੋਣ : ਅੰਨਾ ਡੀ. ਐੱਮ. ਕੇ. ਤੇ ਬੀਜਦ ਦੀ ਮਿਲੇਗੀ ਹਮਾਇਤ : ਜਸਵੰਤ ਸਿੰਘ

Monday, July 30, 2012

ਨਵੀਂ ਦਿੱਲੀ, ਉਪ ਰਾਸ਼ਟਰਪਤੀ ਦੇ ਅਹੁਦੇ ਲਈ ਰਾਜਗ ਦੇ ਉਮੀਦਵਾਰ ਜਸਵੰਤ ਸਿੰਘ ਨੇ ਭਰੋਸਾ ਪ੍ਰਗਟਾਇਆ ਹੈ ਕਿ ਅੰਨਾ ਡੀ. ਐੱਮ. ਕੇ. ਮੁਖੀ ਜੈਲਲਿਤਾ ਅਤੇ ਬੀਜਦ ਮੁਖੀ ਨਵੀਨ ਪਟਨਾਇਕ ਉਨ੍ਹਾਂ ਦੀ ਉਮੀਦਵਾਰੀ ਦੀ ਹਮਾਇਤ ਕਰਨਗੇ। ਇਕ ਨਿੱਜੀ ਟੀ. ਵੀ. ਚੈਨਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਨੂੰ ਇਹ ਭਰੋਸਾ ਹੈ। ਇਹ ਪੁੱਛੇ ਜਾਣ `ਤੇ ਕਿ ਜੇ ਰਾਜਗ ਤੋਂ ਇਲਾਵਾ ਹੋਰ ਕਿਸੇ ਨੇ ਉਨ੍ਹਾਂ ਦੀ ਹਮਾਇਤ ਨਾ ਕੀਤੀ ਤਾਂ ਕੀ ਸ਼ਰਮਿੰਦਗੀ ਵਾਲੀ ਹਾਲਤ ਨਹੀਂ ਹੋਵੇਗੀ ਤਾਂ ਉਨ੍ਹਾਂ ਕਿਹਾ ਕਿ ਤੁਸੀਂ 7 ਅਗਸਤ ਤਕ ਉਡੀਕ ਕਰੋ, ਐਵੇਂ ਸਿੱਟੇ ਨਾ ਕੱਢੋ। ਇਹ ਪੁੱਛਣ
Read Full Story

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਦੀ ਤਿਆਰੀਆਂ ਸਬੰਧੀ ਮੀਟਿੰਗ

Saturday, July 28, 2012

ਸੰਗਰੂਰ 28 ਜੁਲਾਈ (ਅਸੀਮ ਸਾਰੋਂ)-ਭਾਰਤ ਦੀ ਅਜ਼ਾਦੀ ਦੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨਾਲ ਸੰਬੰਧਤ ਮਨਾਏ ਜਾ ਰਹੇ ਸੂਬੀ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਇੰਦੂ ਮਲਹੋਤਰਾ ਦੀ ਪ੍ਰਧਾਨਗੀ ਸਥਾਨਕ ਦਾਣਾ ਮੰਡੀ ਵਿਖੇ ਮੀਟਿੰਗ ਕੀਤੀ ਗਈ। ਜਿਸ ’ਚ ਦੱਸਿਆ ਗਿਆ ਕਿ ਹਰ ਸਾਲ ਵਾਂਗ ਇਸ ਵਾਰ ਵੀ ਸੁਨਾਮ ਦੀ ਨਵੀਂ ਅਨਾਜ ਮੰਡੀ ਵਿਖੇ 31 ਜੁਲਾਈ ਰਾਜ ਪੱਧਰ ਦਾ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ’ਚ ਭਾਰਤ ਦੇ ਇਸ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਮੁੱਖ ਮੰਤਰੀ ਪੰਜਾਬ ਸ. ਪਰਕਾਸ਼
Read Full Story

ਕਈ ਪ੍ਰਤਿਭਾਵਾਂ ਦਾ ਮਾਲਕ ਹੈ ਰਾਜਵਿੰਦਰ ਸਿੰਘ ‘ਲੱਕੀ’

Saturday, July 28, 2012

ਕਹਿੰਦੇ ਨੇ ਪ੍ਰਮਾਤਮਾ ਨੇ ਹਰੇਕ ਬੰਦੇ ਨੂੰ ਕੋਈ ਨਾ ਕੋਈ ਕਲਾ ਦੇਕੇ ਇਸ ਧਰਤੀ ‘ਤੇ ਭੇਜਿਆ ਹੈ। ਹਰੇਕ ਬੰਦੇ ਅੰਦਰ ਕਲਾ ਮੌਜੂਦ ਹੈ, ਜਿਸ ਤਰਾਂ ਧਰਤੀ ਅੰਦਰ ਪਾਣੀ ਮੌਜੂਦ ਹੈ, ਕਲਾ ਦਾ ਚਸ਼ਮਾ ਕਹਿੜੀ ਉਮਰੇ ਵਹਿ ਤੁਰੇ ਇਹ ਕੁੱਝ ਪਤਾ ਨਹੀਂ ਹੁੰਦਾ, ਸੰਗਰੂਰ ਸ਼ਹਿਰ ਦੇ ਰਾਜਵਿੰਦਰ ਸਿੰਘ ‘ਲੱਕੀ’ ਨਾਲ ਵੀ ਕੁੱੱਝ ਅਜਿਹਾ ਹੀ ਹੋਇਆ ਹੈ। ਉਮਰ ਦੇ ਲੱਗਭਗ 17ਵੇਂ ਵਰੇ ਤੱਕ ਇਹ ਪ੍ਰਤਿਭਾਵਾਂ ਉਸਦੇ ਅੰਦਰ ਹੀ ਪਲਟੀਆਂ ਰਹੀਆਂ, ਸਤਾਰਵੇ ਵਰੇ ਵਿੱਚ ਜਦੋਂ ਉਸਨੂੰ ਮੁੱਛਾਂ ਫੁੱਟਣ ਲੱਗੀਆਂ ਤਾਂ ਉਸਦੇ ਅੰਦਰ ਖੌਲ ਰਹੀਆਂ ਕਲਾਵਾਂ ਵੀ ਨਾਲ ਹੀ ਫੁੱਟ ਪਈਆਂ । 21
Read Full Story

ਵਾਤਾਵਰਣ ਨੂੰ ਸਾਫ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਾਏ ਜਾਣ-ਆਈ.ਜੀ. ਪਰਮਜੀਤ ਸਿੰਘ ਗਰੇਵਾਲ

Thursday, July 26, 2012

ਸੰਗਰੂਰ 26 ਜੁਲਾਈ (ਅਸੀਮ ਸਾਰੋਂ)-ਪ੍ਰਦੂਸ਼ਣ ਨੂੰ ਰੋਕਣ ਅਤੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਅੱਜ ਸਥਾਨਕ ਦੂਜੀ ਆਈ.ਆਰ.ਬੀ ਬਟਾਲੀਅਨ ਲੱਡਾ ਕੋਠੀ ਵਿਖੇ ਬੂਟੇ ਲਗਾ ਕੇ ਵਣ ਮਹਾਂਉਤਸਵ ਮਨਾਇਆ ਗਿਆ। ਇਸ ਮੌਕੇ ਉਚੇਚੇ ਤੌਰ ਦੇ ਮੁੱਖ ਮਹਿਮਾਨ ਵਜੋਂ ਸ. ਪਰਮਜੀਤ ਸਿੰਘ ਗਰੇਵਾਲ ਆਈ.ਜੀ. ਆਈ.ਆਰ.ਬੀ ਪਟਿਆਲਾ ਨੇ ਸਿਰਕਤ ਕੀਤੀ। ਸ. ਗੁਰਦੀਪ ਸਿੰਘ ਕਮਾਡੈਂਟ ਦੂਜੀ ਆਈ.ਆਰ.ਬੀ (ਸੰਗਰੂਰ) ਵੱਲੋਂ ਮੁੱਖ ਮਹਿਮਾਨ ਨੂੰ ਜੀ ਆਇਆ ਕਿਹਾ ਗਿਆ ਅਤੇ ਪੁਲਿਸ ਜਵਾਨਾਂ ਵੱਲੋਂ ਸਲਾਮੀ ਦਿੱਤੀ ਗਈ । ਸ. ਪਰਮਜੀਤ ਸਿੰਘ ਗਰੇਵਾਲ ਨੇ ਲੱਡਾ ਕੋਠੀ ਵਿਖੇ ਬੂਟੇ ਲਗਾਉਣ ਦਾ
Read Full Story

ਸ਼ਹੀਦਾਂ ਦੀ ਸੋਚ ‘ਤੇ ਪਹਿਰਾ ਦੇਣਗੇ ਦੇਸ਼ ਦੇ 13ਵੇਂ ਰਾਸ਼ਟਰਪਤੀ : ਭਗਵੰਤ ਸਿੰਘ ਜਨਾਲ

Thursday, July 26, 2012

ਸੰਗਰੂਰ 26 ਜੁਲਾਈ (ਅਸੀਮ ਸਾਰੋਂ) ਪੰਜਾਬ ਸਟੇਟ ਫਰੀਡਮ ਫਾਈਟਰ ਆਰਗੇਨਾਈਜੇਸ਼ਨ ਜਿਲਾ ਜਥੇਬੰਦੀ, ਸੰਗਰੂਰ ਵੱਲੋਂ ਨਵੇਂ ਬਣੇ ਦੇਸ਼ ਦੇ 13 ਵੇਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਲੱਖ -ਲੱਖ ਵਧਾਈਆਂ ਦਿੰਦਿਆਂ ਜਿਲਾ ਪ੍ਰਧਾਨ ਭਗਵਾਨ ਸਿੰਘ ਜਨਾਲ, ਜਿਲਾ ਜਨਰਲ ਸਕੱਤਰ ਹਰਿੰਦਰਪਾਲ ਸਿੰਘ ਖਾਲਸਾ ਮੌਜੂਦਾ ਮਿਉਂਸਪਲ ਕੌਂਸਲਰ ਅਤੇ ਸਮੂਹ ਜਥੇਬੰਦੀ ਨੇ ਨਵੇਂ ਚੁਣੇ ਗਏ ਰਾਸ਼ਟਰਪਤੀ ਤੋਂ ਆਸ ਪ੍ਰਗਟ ਕੀਤੀ ਕਿ ਜੋ ਸੋਚਾਂ ਸੋਚ ਕੇ ਅਸੀਂ ਅਤੇ ਸਾਡੇ ਬੁਜਰਗਾਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ। ਉਹਨਾਂ ਦੀ ਸੋਚ ‘ਤੇ ਪਹਿਰਾ ਦੇਕੇ ਭਾਰਤ ਦੇਸ਼ ਵਿੱਚ
Read Full Story

ਪ੍ਰਧਾਨਮੰਤਰੀ ਦੇ ਬਚਾਅ 'ਚ ਆਏ ਅਜੀਮ ਪ੍ਰੇਮਜੀ

Wednesday, July 25, 2012

ਬੇਂਗਲੂਰ, ਟਾਟਾ ਗਰੁੱਪ ਦੇ ਚੇਅਰਮੈਨ ਰਤਨ ਟਾਟਾ ਤੋਂ ਬਾਅਦ ਹੁਣ ਵਿਪਰੋ ਚੇਅਰਮੈਨ ਅਜੀਮ ਪ੍ਰੇਮਜੀ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਬਚਾਅ `ਚ ਆ ਗਏ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਜਦੋਂ ਕਿ ਉਹ ਵਿੱਤ ਮੰਤਰੀ ਵੀ ਹਨ ਤਾਂ ਸਾਨੂੰ ਉਨ੍ਹਾਂ ਨੂੰ ਇੱਕ ਮੌਕਾ ਦੇਣਾ ਚਾਹੀਦਾ ਹੈ। ਇੱਕ ਪ੍ਰੈੱਸ ਕਾਨਫਰੰਸ ਦੌਰਾਨ ਪ੍ਰੇਮਜੀ ਨੇ ਕਿਹਾ ਕਿ ਇਹ ਗੱਲ ਤੈਅ ਹੈ ਕਿ ਪ੍ਰਧਾਨਮੰਤਰੀ ਪੱਕੇ ਤੌਰ `ਤੇ ਕੋਈ ਨਾ ਕੋਈ ਪਹਿਲ ਜਰੂਰ ਕਰਨਗੇ। ਉਨ੍ਹਾਂ ਨੇ ਇਸ ਗੱਲ `ਤੇ ਵੀ ਜ਼ੋਰ ਦਿੱਤਾ ਕਿ ਸਰਕਾਰ ਨੂੰ ਇਸ ਸਮੈਂ ਮੌਜੂਦਾ ਪ੍ਰੋਜੈਕਟ `ਤੇ ਨੀਤੀਆਂ ਫੋਕਸ ਕਰਨ ਦੀ ਲੋੜ
Read Full Story

ਮੁਖਰਜੀ ਅੱਜ ਅਹੁਦਾ ਸੰਭਾਲਣਗੇ

Wednesday, July 25, 2012

ਸੰਸਦ ਦੇ ਆਸ-ਪਾਸ ਦੇ ਦਫਤਰ ਲੰਚ ਤਕ ਬੰਦ ਰਹਿਣਗੇ ਨਵੀਂ ਦਿੱਲੀ, ਨਵੇਂ ਚੁਣੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਬੁੱਧਵਾਰ ਅਹੁਦਾ ਸੰਭਾਲਣਗੇ। ਉਨ੍ਹਾਂ ਨੂੰ ਸਵੇਰੇ ਰਾਸ਼ਟਰਪਤੀ ਵਜੋਂ ਸਹੁੰ ਚੁਕਾਈ ਜਾਵੇਗੀ। ਸੰਸਦ ਦੇ ਕੇਂਦਰੀ ਹਾਲ ਵਿਚ ਸਵੇਰੇ 11.30 ਵਜੇ ਹੋਣ ਵਾਲੇ ਇਕ ਵਿਸ਼ੇਸ਼ ਸਮਾਰੋਹ ਦੌਰਾਨ ਸੁਪਰੀਮ ਕੋਰਟ ਦੇ ਮੁੱਖ ਜੱਜ ਐੱਚ. ਐੱਸ. ਕਪਾਡੀਆ ਉਨ੍ਹਾਂ ਨੂੰ ਸਹੁੰ ਚੁਕਾਉਣਗੇ। ਇਸ ਮੌਕੇ ਅਹੁਦਾ ਛੱਡ ਰਹੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ, ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਲੋਕਸਭਾ ਦੀ ਸਪੀਕਰ ਮੀਰਾ ਕੁਮਾਰ ਅਤੇ
Read Full Story

ਪ੍ਰਤਿਭਾ ਪਾਟਿਲ ਨੂੰ ਦਿੱਤੀ ਗਈ ਨਿੱਘੀ ਵਿਦਾਇਗੀ

Tuesday, July 24, 2012

ਨਵੀਂ ਦਿੱਲੀ, ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਸੋਮਵਾਰ ਸੰਸਦ ਦੇ ਕੇਂਦਰੀ ਹਾਲ ਵਿਚ ਇਕ ਸ਼ਾਨਦਾਰ ਸਮਾਰੋਹ ਦੌਰਾਨ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਦੇ ਨਾਲ ਹੀ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਨੇ ਰਾਏਸੀਨਾ ਹਿਲਜ਼ ਦੀਆਂ ਯਾਦਾਂ ਨੂੰ ਸਮੇਟਦਿਆਂ ਆਪਣਾ ਸਿਆਸੀ ਸਫਰ ਪੂਰਾ ਕੀਤਾ। ਉਨ੍ਹਾਂ 25 ਜੁਲਾਈ 2007 ਨੂੰ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਪ੍ਰਤਿਭਾ ਪਾਟਿਲ ਹਮੇਸ਼ਾ ਵਾਂਗ ਸਿਲਕ ਦੀ ਸਾੜ੍ਹੀ ਪਹਿਨੀ ਕੇਂਦਰੀ ਹਾਲ ਵਿਚ ਪੁੱਜੀ ਤਾਂ ਉਨ੍ਹਾਂ ਦੇ ਪਿੱਛੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਤੇ ਸਪੀਕਰ
Read Full Story

ਬਾਦਲ ਪ੍ਰਣਬ ਦੇ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਹੋਣਗੇ

Monday, July 23, 2012

ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪ੍ਰਣਬ ਮੁਖਰਜੀ ਨੂੰ ਭਾਰਤ ਦੇ ਰਾਸ਼ਟਰਪਤੀ ਦੀ ਚੋਣ ਜਿੱਤਣ `ਤੇ ਵਧਾਈ ਦਿੱਤੀ ਹੈ। ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਅੱਗੇ ਦੱਸਿਆ ਕਿ ਬਾਦਲ 25 ਜੁਲਾਈ ਨੂੰ ਨਵੀਂ ਦਿੱਲੀ ਵਿਖੇ ਮੁਖਰਜੀ ਦੇ 13ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਸਮਾਰੋਹ ਵਿਚ ਸ਼ਿਰਕਤ
Read Full Story

ਕੇਂਦਰ ਪੰਜਾਬ ਨੂੰ ਤੁਰੰਤ 800 ਕਰੋੜ ਦਾ ਅੰਤ੍ਰਿਮ ਰਾਹਤ ਪੈਕੇਜ ਦੇਵੇ : ਸੁਖਬੀਰ ਬਾਦਲ

Monday, July 23, 2012

ਚੰਡੀਗੜ੍ਹ, ਪੰਜਾਬ ਸਰਕਾਰ ਨੇ ਮਾਨਸੂਨ ਦੀ ਬਰਸਾਤ ਨਾ ਹੋਣ ਕਾਰਨ ਪੈਦਾ ਹੋਏ ਸੋਕੇ ਵਰਗੇ ਹਾਲਾਤ ਦੇ ਮੱਦੇਨਜ਼ਰ ਕੇਂਦਰ ਤੋਂ ਤੁਰੰਤ 800 ਕਰੋੜ ਰੁਪਏ ਦੀ ਅੰਤਰਿਮ ਰਾਹਤ ਅਤੇ ਕੇਂਦਰੀ ਪੂਲ ਵਿਚੋਂ 1000 ਮੈਗਾਵਾਟ ਵਾਧੂ ਬਿਜਲੀ ਸੂਬੇ ਨੂੰ ਦੇਣ ਦੀ ਮੰਗ ਵੀ ਕੀਤੀ ਹੈ। ਇਹ ਰਾਹਤ ਸੂਬੇ ਨੇ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਕਿਸਾਨਾਂ ਵਲੋਂ ਡੀਜ਼ਲ `ਤੇ ਕੀਤੇ ਜਾ ਰਹੇ ਵਾਧੂ ਖਰਚ ਅਤੇ ਰਾਜ ਸਰਕਾਰ ਵਲੋਂ ਬਿਜਲੀ ਖਰੀਦ `ਤੇ ਵਧੇਰੇ ਖਰਚ ਦੇ ਬਦਲੇ ਮੰਗੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਪੰਜਾਬ ਸਰਕਾਰ ਪ੍ਰਧਾਨ ਮੰਤਰੀ ਡਾ.
Read Full Story

ਸੁਪਰੀਮ ਕੋਰਟ ਦਾ ਬੂਹਾ ਖੜਕਾਉਣਗੇ ਸੰਗਮਾ

Monday, July 23, 2012

ਚੰਡੀਗੜ੍ਹ, ਭਾਜਪਾ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਰਾਸ਼ਟਰਪਤੀ ਅਹੁਦੇ ਲਈ ਐੱਨ. ਡੀ. ਏ. ਦੇ ਉਮੀਦਵਾਰ ਪੀ. ਏ. ਸੰਗਮਾ ਯੂ. ਪੀ. ਏ. ਉਮੀਦਵਾਰ ਪ੍ਰਣਬ ਮੁਖਰਜੀ ਦੀ ਉਮੀਦਵਾਰੀ ਦੇ ਮਾਮਲੇ `ਚ ਸੁਪਰੀਮ ਕੋਰਟ ਦਾ ਬੂਹਾ ਖੜਕਾਉਣਗੇ। ਸਿੰਘ ਅੱਜ ਇਥੇ ਭਾਜਪਾ ਦੀ ਕਿਸਾਨ ਮੋਰਚਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਮਗਰੋਂ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪ੍ਰਣਬ ਮੁਖਰਜੀ ਨੇ ਲਾਭ ਦੇ ਅਹੁਦੇ `ਤੇ ਰਹਿੰਦੇ ਹੋਏ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰੀ ਜਤਾਈ। ਹਾਲਾਂਕਿ ਸੰਗਮਾ ਨੇ ਭਾਰਤੀ ਚੋਣ
Read Full Story

ਚੀਨ ਨਾਲ ਦੋਸਤੀ ਕਰੇ ਭਾਰਤ : ਵੀ. ਕੇ. ਸਿੰਘ

Monday, July 23, 2012

ਅਮਰੋਹਾ, ਭਾਰਤੀ ਜ਼ਮੀਨੀ ਫੌਜ ਦੇ ਸਾਬਕਾ ਮੁਖੀ ਵੀ. ਕੇ. ਸਿੰਘ ਨੇ ਕਿਹਾ ਹੈ ਕਿ ਭਾਰਤ ਨੂੰ ਚੀਨ ਨਾਲ ਦੋਸਤੀ ਦਾ ਹੱਥ ਵਧਾਉਣਾ ਚਾਹੀਦਾ ਹੈ ਕਿਉਂਕਿ ਇਸ ਵਿਚ ਕਿਤੇ ਕੋਈ ਖਤਰਾ ਨਜ਼ਰ ਨਹੀਂ ਆਉਂਦਾ। ਉੱਤਰ ਪ੍ਰਦੇਸ਼ ਦੇ ਗਜਰੌਲਾ ਵਿਖੇ ਕਿਸਾਨ ਮਹਾ ਪੰਚਾਇਤ ਵਿਚ ਹਿੱਸਾ ਲੈਣ ਆਏ ਵੀ. ਕੇ. ਸਿੰਘ ਨੇ ਕਿਹਾ ਕਿ ਚੀਨ ਇਕ ਵਿਕਸਿਤ ਦੇਸ਼ ਅਤੇ ਉਸ ਨਾਲ ਅਮਰੀਕਾ ਵੀ ਦੋਸਤੀ ਕਰਨੀ ਚਾਹੁੰਦਾ ਹੈ। ਚੀਨ ਦੇ ਨਾਲ ਅਮਰੀਕਾ ਦੀ ਦੋਸਤੀ ਵਿਚ ਉਸ ਦੇ ਆਪਣੇ ਕਾਰੋਬਾਰੀ ਹਿੱਤ ਹਨ। ਚੀਨ ਨਾਲ ਦੋਸਤੀ ਕਰਨ ਸਮੇਂ ਅਮਰੀਕਾ ਭਾਰਤ ਦੇ ਹਿੱਤਾਂ ਦਾ ਧਿਆਨ ਨਹੀਂ ਰੱਖੇਗਾ। ਉਨ੍ਹਾਂ
Read Full Story

ਪ੍ਰਤਿਭਾ ਪਾਟਿਲ ਨੂੰ ਸੋਮਵਾਰ ਦਿੱਤੀ ਜਾਵੇਗੀ ਵਿਦਾਇਗੀ

Saturday, July 21, 2012

ਨਵੀਂ ਦਿੱਲੀ, ਸੰਸਦ ਦੇ ਦੋਹਾਂ ਹਾਊਸ ਦੇ ਮੈਂਬਰਾਂ ਵਲੋਂ 23 ਜੁਲਾਈ ਨੂੰ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਵਿਦਾਇਗੀ ਦਿੱਤੀ ਜਾਵੇਗੀ। ਰਾਸ਼ਟਰਪਤੀ ਪਾਟਿਲ ਨੂੰ ਵਿਦਾਇਗੀ ਦੇਣ ਲਈ ਸੰਸਦ ਭਵਨ ਦੇ ਇਤਿਹਾਸਕ ਕੇਂਦਰੀ ਹਾਲ ਵਿਚ ਸੋਮਵਾਰ ਸ਼ਾਮ ਨੂੰ ਇਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ। ਸਮਾਰੋਹ ਵਿਚ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰ ਅਤੇ ਵਿਰੋਧੀ ਧਿਰ ਦੇ ਕਈ ਹੋਰ ਨੇਤਾ ਹਾਜ਼ਰ ਹੋਣਗੇ। ਇਸ ਮੌਕੇ `ਤੇ ਸੰਸਦ ਮੈਂਬਰਾਂ ਦੇ ਹਸਤਾਖਰਾਂ ਵਾਲਾ ਇਕ ਸਕਰੋਲ ਅਤੇ ਇਕ
Read Full Story

ਮੁਲਾਇਮ ਦੀ ਵੋਟ ਖਾਰਿਜ

Saturday, July 21, 2012

ਨਵੀ ਦਿੱਲੀ, ਚੋਣ ਕਮਿਸ਼ਨ ਨੇ ਰਾਸ਼ਟਰਪਤੀ ਚੋਣ ਦੇ ਵੀਰਵਾਰ ਨੂੰ ਹੋਈ ਪੋਲਿੰਗ ਵਿਚ ਲੋਕ ਸਭਾ ਮੈਂਬਰ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਦੀ ਵੋਟ ਨੂੰ ਅੱਜ ਖਾਰਿਜ ਕਰ ਦਿੱਤਾ। ਕਮਿਸ਼ਨ ਨੇ ਇਸ ਚੋਣ ਲਈ ਚੋਣ ਅਧਿਕਾਰੀ ਅਤੇ ਰਾਜ ਸਭਾ ਦੇ ਜਨਰਲ ਸਕੱਤਰ ਵੀ. ਕੇ. ਅਗਨੀਹੋਤਰੀ ਨੂੰ ਭੇਜੀ ਚਿੱਠੀ ਵਿਚ ਕਿਹਾ ਕਿ ਯਾਦਵ ਦੇ ਦੋਵਾਂ ਦੇ ਮਤ ਪੱਤਰਾਂ ਵਿਚੋਂ ਕਿਸੇ ਨੂੰ ਵੀ ਵੋਟਾਂ ਦੀ ਗਿਣਤੀ ਵਿਚ ਸ਼ਾਮਲ ਨਹੀਂ ਕੀਤਾ। ਯਾਦਵ ਨੇ ਗਲਤੀ ਨਾਲ ਯੂ. ਪੀ. ਏ. ਹਮਾਇਤੀ ਉਮੀਦਵਾਰ ਪੀ. ਏ. ਸੰਗਮਾ ਦੇ ਪੱਖ ਵਿਚ ਵੋਟ ਪਾ ਦਿੱਤੀ ਸੀ। ਭੁੱਲ ਦਾ ਅਹਿਸਾਸ
Read Full Story

ਅਕਾਲੀ-ਭਾਜਪਾ ਸਰਕਾਰ ਲਈ ਸ਼ਰਮਨਾਕ ਗੱਲ

Friday, July 20, 2012

ਪਟਿਆਲਾ, ਪੰਜਾਬ ਕਾਂਗਰਸ ਦੇ ਪ੍ਰਧਾਨ, ਸਾਬਕਾ ਮੁੱਖ ਮੰਤਰੀ ਅਤੇ ਪਟਿਆਲਾ ਸ਼ਹਿਰ ਦੇ ਵਿਧਾਇਕ ਕੈ. ਅਮਰਿੰਦਰ ਸਿੰਘ ਨੇ ਇਸ ਘਟਨਾ ਨੂੰ ਅਕਾਲੀ-ਭਾਜਪਾ ਲਈ ਸ਼ਰਮਨਾਕ ਗੱਲ ਕਰਾਰ ਦਿੰਦਿਆਂ ਕਿਹਾ ਕਿ ਜੋ ਸਰਕਾਰ ਅਤੇ ਨਗਰ ਨਿਗਮ ਲੋਕਾਂ ਨੂੰ ਸਾਫ-ਸੁਥਰਾ ਪਾਣੀ ਮੁਹੱਈਆ ਨਹੀਂ ਕਰਵਾ ਸਕਦਾ, ਉਸ ਨੂੰ ਗੱਦੀ `ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ। ਕੈਪਟਨ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਲਈ ਦੋਸ਼ੀ ਨਗਰ ਨਿਗਮ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉੁਨ੍ਹਾਂ ਕਿਹਾ ਕਿ ਅਕਾਲੀ-ਭਾਜਪਾ
Read Full Story

ਗਲਤੀ ਨਾਲ ਸੰਗਮਾ ਨੂੰ ਵੋਟ ਦੇ ਬੈਠੇ ਸਨ ਮੁਲਾਇਮ

Friday, July 20, 2012

ਸਪਾ ਮੁਖੀ ਮੁਲਾਇਮ ਸਿੰਘ ਯਾਦਵ ਰਾਸ਼ਟਰਪਤੀ ਦੀ ਚੋਣ ਲਈ ਬੈਲਟ ਪੇਪਰ `ਤੇ ਗਲਤੀ ਨਾਲ ਪੀ. ਏ. ਸੰਗਮਾ ਦੇ ਨਾਂ ਅੱਗੇ ਠੱਪਾ ਲਾ ਬੈਠੇ। ਮੁਲਾਇਮ ਨੇ ਤੁਰੰਤ ਆਪਣੀ ਗਲਤੀ ਦਾ ਅਹਿਸਾਸ ਕਰ ਲਿਆ ਅਤੇ ਬੈਲਟ ਪੇਪਰ ਬੈਲਟ ਬਾਕਸ ਵਿਚ ਜਾਣ ਤੋਂ ਬਚ ਗਿਆ। ਉਨ੍ਹਾਂ ਦੂਜਾ ਬੈਲਟ ਪੇਪਰ ਲੈ ਕੇ ਆਪਣੀ ਗਲਤੀ ਸੁਧਾਰ
Read Full Story

ਬਾਦਲ ਨੇ ਫੜੀ ਸੁਰਜੀਤ ਸਿੰਘ ਦੀ ਬਾਂਹ- 5 ਲੱਖ ਰੁਪਏ ਤੇ ਬੇਟੇ ਨੂੰ ਦਿੱਤੀ ਸਰਕਾਰੀ ਨੌਕਰੀ

Thursday, July 19, 2012

ਚੰਡੀਗੜ੍ਹ, ਪੰਜਾਬ ਸਰਕਾਰ ਨੇ ਅੱਜ ਪਾਕਿਸਤਾਨ ਦੀ ਜੇਲ `ਚ ਕਰੀਬ 30 ਸਾਲ ਗੁਜ਼ਾਰਨ ਤੋਂ ਬਾਅਦ ਰਿਹਾ ਹੋ ਕੇ ਦੇਸ਼ ਪਰਤੇ ਸੁਰਜੀਤ ਸਿੰਘ ਨੂੰ ਪੰਜ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਅਤੇ ਨਾਲ ਹੀ ਉਨ੍ਹਾਂ ਦੇ ਬੇਟੇ ਨੂੰ ਸਰਕਾਰੀ ਨੌਕਰੀ ਦਿੱਤੇ ਜਾਣ ਦਾ ਐਲਾਨ ਕੀਤਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜ ਲੱਖ ਰੁਪਏ ਦਾ ਚੈੱਕ ਸੁਰਜੀਤ ਸਿੰਘ ਨੂੰ ਸੌਂਪਿਆ। ਉਹ ਆਪਣੇ ਬੇਟੇ ਕੁਲਵਿੰਦਰ ਸਿੰਘ ਨਾਲ ਅੱਜ ਸਵੇਰੇ ਬਾਦਲ ਨੂੰ ਉਨ੍ਹਾਂ ਦੇ ਸਰਕਾਰੀ ਘਰ `ਚ ਮਿਲੇ। ਖਾਦ ਅਤੇ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੀ ਇਸ ਮੁਲਾਕਾਤ
Read Full Story

Powered by Arash Info Corpopration