Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਡਿਪਟੀ ਕਮਿਸਨਰ ਬਠਿੰਡਾ ਨੇ ਕਲਾਲਵਾਲਾ ਦੇ ਕਿਸਾਨਾਂ ਦੀਆਂ ਪਾਣੀ ਵਿੱਚ ਡੁੱਬੀਆਂ ਫਸਲਾਂ ਦਾ ਜਾਇਜਾ ਲਿਆ, ਡਰੇਨਜ ਵਿਭਾਗ ਦੇ ਅਧਿਕਾਰੀਆਂ ਤੇ ਕਲਾਸ ਲਾ ਕੇ ਫਸਲਾਂ ਵਿੱਚੋਂ ਪਾਣੀ ਤਰੁੰਤ ਬਾਹਰ ਕੱਢਣ ਦੇ ਦਿੱਤੇ ਹੁਕਮ

Monday, September 4, 2017

ਤਲਵੰਡੀ ਸਾਬੋ, 4 ਸਤੰਬਰ (ਗੁਰਜੰਟ ਸਿੰਘ ਨਥੇਹਾ)- ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਕਲਾਲਵਾਲਾ ਦੇ ਕਿਸਾਨਾਂ ਨੂੰ ਉਸ ਸਮੇਂ ਵੱਡੀ ਰਾਹਤ ਮਹਿਸੂਸ ਕੀਤੀ ਜਦੋਂ ਬਠਿੰਡਾ ਦੇ ਡਿਪਟੀ ਕਮਿਸਨਰ ਸ੍ਰੀ ਦੀਪਰਵਾ ਲਾਕਰਾ ਡਰੇਨਜ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਫਸਲਾਂ ਵਿੱਚ ਬਰਸਾਤੀ ਪਾਣੀ ਦੇ ਖੜ੍ਹਨ ਦਾ ਜਾਇਜਾ ਲੈਣ ਲਈ ਉਚੇਚੇ ਤੌਰ ਤੇ ਪਹੰਚੇ ਅਤੇ ਉਨ੍ਹਾਂ ਨੂੰ ਕਾਗਰਸ ਦੇ ਬਲਾਕ ਪ੍ਰਧਾਨ ਕ੍ਰਿਸ਼ਨ ਭਾਗੀਵਾਂਦਰ, ਸਰਪੰਚ ਜਗਤਾਰ ਸਿੰਘ ਭਾਕਰ ਨੇ ਫਸਲਾਂ ਵਿੱਚ ਪਾਣੀ ਖੜ੍ਹਨ ਦਾ ਕਾਰਨ ਤੇ ਪਾਣੀ ਨਾਲ ਖਰਾਬ ਫਸਲਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਰਾਜਿੰਦਰ
Read Full Story

ਸ਼੍ਰੋਮਣੀ ਕਮੇਟੀ ਵੱਲੋਂ ਦਮਦਮੀ ਟਕਸਾਲ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਤੇ ਅੰਮ੍ਰਿਤ ਸੰਚਾਰ ਕਰਵਾਇਆ ਗਿਆ

Monday, September 4, 2017

ਤਲਵੰਡੀ ਸਾਬੋ, 4 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਸਮੇਂ ਤੋਂ ਆਰੰਭੀ ਗਈ ਧਰਮ ਪ੍ਰਚਾਰ ਲਹਿਰ ਦੀ ਲੜੀ ਵਿੱਚ ਬੀਤੇ ਦਿਨ ਸ਼੍ਰੋਮਣੀ ਕਮੇਟੀ ਦੇ ਬੱਲੂਆਣਾ ਤੋਂ ਮੈਂਬਰ ਭਾਈ ਅਮਰੀਕ ਸਿੰਘ ਕੋਟਸ਼ਮੀਰ ਦੇ ਯਤਨਾਂ ਸਦਕਾਂ ਸ਼੍ਰੋਮਣੀ ਕਮੇਟੀ ਵੱਲੋਂ ਦਮਦਮੀ ਟਕਸਾਲ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਤੇ ਇਸ ਮੌਕੇ ਅੰਮ੍ਰਿਤ ਸੰਚਾਰ ਕਰਵਾ ਕੇ ਅਨੇਕਾਂ ਪ੍ਰਾਣੀਆਂ ਨੂੰ ਸ਼ਬਦ ਗੁਰੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਗਿਆ। ਅੱਜ ਸ਼੍ਰੋਮਣੀ ਕਮੇਟੀ ਦੇ ਸਥਾਨਕ ਦਫਤਰ ਤੋਂ ਜਾਰੀ
Read Full Story

ਸਫ਼ਾਈ ਅਭਿਆਨ ਤਹਿਤ ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਹੋਏ ਲੇਖ ਰਚਨਾ ਮੁਕਾਬਲੇ

Monday, September 4, 2017

ਤਲਵੰਡੀ ਸਾਬੋ, 4 ਸਤੰਬਰ (ਗੁਰਜੰਟ ਸਿੰਘ ਨਥੇਹਾ)- ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਸਫ਼ਾਈ ਅਭਿਆਨ ਤਹਿਤ `ਸਵੱਛ ਸੰਕਲਪ ਸੇ ਸਵੱਛ ਸਿਧੀ` ਪ੍ਰੋਗਰਾਮ ਤਹਿਤ ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ `ਮੈਂ ਸਵੱਛਤਾ ਲਈ ਕੀ ਕਰਾਂਗਾ/ਕਰਾਂਗੀ?` ਵਿਸ਼ੇ `ਤੇ ਲੇਖ ਰਚਨਾ ਮੁਕਾਬਲੇ ਕਾਰਵਾਏ ਗਏ ਜਿੰਨ੍ਹਾਂ ਵਿੱਚ ਯੂਨੀਵਰਸਿਟੀ ਦੇ ਦਸ ਕਾਲਜਾਂ ਦੇ ਕਰੀਬ ਸੱਠ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਜਗਜੀਤ ਸਿੰਘ ਮਾਨ ਜ਼ਿਲ੍ਹਾ ਕੋਆਰਡੀਨੇਟਰ, ਨਹਿਰੂ ਯੁਵਾ ਕੇਂਦਰ ਬਠਿੰਡਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਯੂਨਵਿਰਸਿਟੀ ਦੇ ਰਜਿਸਟਰਾਰ ਡਾ. ਜਗਤਾਰ
Read Full Story

ਇੱਕ ਹੋਰ ਮਨੁੱਖੀ ਜਿੰਦਗੀ ਚੜ੍ਹੀ ਕੈਂਸਰ ਦੀ ਭੇਂਟ, ਬੇਟੀ ਦੀ ਸ਼ਾਦੀ ਤੋਂ ਦੋ ਦਿਨ ਪਹਿਲਾਂ ਉੱਠੀ ਮਾਂ ਦੀ ਅਰਥੀ

Monday, September 4, 2017

ਤਲਵੰਡੀ ਸਾਬੋ, 4 ਸਤੰਬਰ (ਗੁਰਜੰਟ ਸਿੰਘ ਨਥੇਹਾ)- ਕੈਂਸਰ ਪੱਟੀ ਵਜੋਂ ਜਾਣੇ ਜਾਂਦੇ ਮਾਲਵੇ ਦੇ ਇਸ ਖਿੱਤੇ ਵਿੱਚ ਉਕਤ ਨਾ ਮੁਰਾਦ ਬਿਮਾਰੀ ਨੇ ਕਈ ਕੀਮਤੀ ਜਿੰਦਗੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਸੇ ਕੜੀ ਵਿੱਚ ਬੀਤੇ ਦਿਨ ਇੱਕ ਹੋਰ ਮਨੁੱਖੀ ਜਿੰਦਗੀ ਉਕਤ ਬਿਮਾਰੀ ਦੀ ਭੇਂਟ ਚੜ ਗਈ। ਮਿਲੀ ਜਾਣਕਾਰੀ ਅਨੁਸਾਰ ਵਾਰਡ ਨੰ: 2 ਦੀ ਹਰਵਿੰਦਰ ਕੌਰ (43) ਬੀਤੇ ਸਮੇਂ ਤੋਂ ਇਸ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਗਈ ਸੀ ਤੇ ਉਹ ਜੇਰੇ ਇਲਾਜ ਸੀ ਪ੍ਰੰਤੂ ਬੀਤੇ ਦਿਨ ਉਹ ਉਦੋਂ ਅਕਾਲ ਚਲਾਣਾ ਕਰ ਗਈ ਜਦੋਂ ਦੋ ਦਿਨ ਬਾਦ ਹੀ ਉਸਦੀ ਲੜਕੀ ਦੀ ਸ਼ਾਦੀ ਹੋਣੀ ਸੀ।
Read Full Story

ਬਾਬਾ ਜੁਝਾਰ ਸਿੰਘ ਦਸਤਾਰ ਕਲੱਬ ਦੁਬਈ ਵੱਲੋਂ ਕਰਵਾਏ ਧਾਰਮਿਕ ਮੁਕਾਬਲੇ

Monday, September 4, 2017

ਤਲਵੰਡੀ ਸਾਬੋ, 4 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਿੱਖ ਧਰਮ ਦੇ ਪ੍ਰਸਾਰ ਅਤੇ ਪਚਾਰ ਨੂੰ ਪ੍ਰਫੁੱਲਤ ਕਰ ਰਹੇ ਬਾਬਾ ਜੁਝਾਰ ਸਿੰਘ ਦਸਤਾਰ ਕਲੱਬ ਦੁਬਈ ਵੱਲੋਂ ਅਲਆਇਨ (ਦੁਬਈ) ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਨੌਜਵਾਨਾਂ ਵੀਰਾਂ ਨੂੰ ਗੁਰਬਾਣੀ ਤੇ ਇਤਿਹਾਸ ਨਾਲ ਜੋੜਨ ਦੇ ਵੱਡੇ ਉਪਰਾਲੇ ਤਹਿਤ ਸਵਾਲਾਂ-ਜਵਾਬਾਂ ਦਾ ਵਿਸ਼ੇਸ਼ ਧਾਰਮਿਕ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਸਬੰਧੀ ਉਕਤ ਕਲੱਬ ਦੇ ਸੰਚਾਲਕ ਭਾਈ ਪਰਗਟ ਸਿੰਘ ਮੋਗਾ ਨੇ ਮੇਲ ਅਤੇ ਫੋਨ ਰਾਹੀਂ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਕਿ ਇਸ ਸਮਾਗਮ ਦੌਰਾਨ ਇੱਥੋਂ ਦੀਆਂ ਸਿੱਖ
Read Full Story

ਬਾਰਿਸ਼ ਕਾਰਨ ਨਰਮੇ ਦੀ ਖਿੜਨ 'ਤੇ ਆਈ ਫਸਲ ਹੋਇਆ ਨੁਕਸਾਨ, ਝੁਲਸ ਰੋਗ ਪੈਣ ਦਾ ਖਤਰਾ ਵਧਿਆ

Saturday, September 2, 2017

ਤਲਵੰਡੀ ਸਾਬੋ, 2 ਸਤੰਬਰ (ਗੁਰਜੰਟ ਸਿੰਘ ਨਥੇਹਾ)- ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਨਰਮੇ ਦੀ ਫਸਲ `ਤੇ ਬੀਤੇ ਸਾਲਾਂ ਦੌਰਾਨ ਚਿੱਟੀ ਮੱਖੀ ਦੇ ਹਮਲੇ ਤੋਂ ਬਾਅਦ ਕਿਸਾਨਾਂ ਵੱਲੋਂ ਉਕਤ ਫਸਲ ਦੀ ਬਿਜਾਈ ਤੋਂ ਹੱਥ ਖੜ੍ਹੇ ਕਰਨ ਉਪਰੰਤ ਇਸ ਵਾਰ ਫਿਰ ਮਾਲਵੇ ਦੀ ਨਰਮਾ ਪੱਟੀ ਵਿੱਚ ਵੱਡੀ ਪੱਧਰ `ਤੇ ਕਿਸਾਨਾਂ ਵੱਲੋਂ ਨਰਮੇ ਦੀ ਬਿਜਾਈ ਨੂੰ ਤਰਜੀਹ ਦੇਣ ਅਤੇ ਫਸਲ ਨੂੰ ਵਧੀਆ ਫਲ ਲੱਗਣ ਕਾਰਨ ਵਧੀਆ ਝਾੜ ਨਿਕਲਣ ਦੇ ਕਿਆਸ ਲਗਾਏ ਜਾ ਰਹੇ ਸਨ ਪ੍ਰੰਤੂ ਬੀਤੇ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਿਸ਼ ਨੇ ਨਰਮਾ ਪੱਟੀ ਦੇ ਕਿਸਾਨਾਂ ਦੇ ਚਿਹਰਿਆਂ `ਤੇ ਚਿੰਤਾ ਦੇ ਬੱਦਲ
Read Full Story

ਫੌਜੀ ਕਮਲਜੀਤ ਸਿੰਘ ਦੀ ਸ਼ਹੀਦੀ 'ਤੇ ਮਲਕਾਣਾ ਪਿੰਡ ਵਿੱਚ ਸੋਗ ਦੀ ਲਹਿਰ

Saturday, September 2, 2017

ਤਲਵੰਡੀ ਸਾਬੋ, 2 ਸਤੰਬਰ (ਗੁਰਜੰਟ ਸਿੰਘ ਨਥੇਹਾ)- ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਦੇ ਨਾਲ-ਨਾਲ ਸਰਹੱਦ ਪਾਰੋਂ ਸਨਾਈਪਰ ਬੰਦੂਕ ਨਾਲ ਕੀਤੀ ਗੋਲੀਬਾਰੀ ਵਿੱਚ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਦੇ ਬੀ. ਐਸ. ਐਫ ਦਾ ਏ. ਐਸ. ਆਈ ਕਮਲਜੀਤ ਸਿੰਘ ਸ਼ਹੀਦ ਹੋ ਗਿਆ। ਏ. ਐਸ. ਆਈ ਕਮਲਜੀਤ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਨਾਲ ਸ਼ਹੀਦ ਦੇ ਜੱਦੀ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਦੱਸਣਾ ਬਣਦਾ ਹੈ ਕਿ ਦੇਸ ਭਗਤੀ ਦਾ ਜਜਬਾ ਲੈ ਕੇ ਬੀ. ਐਸ. ਐਫ. ਵਿੱਚ 1988 ਵਿੱਚ ਭਰਤੀ ਹੋਏ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਦੇ ਏ. ਐਸ. ਆਈ ਕਮਲਜੀਤ ਸਿੰਘ
Read Full Story

ਤਲਵੰਡੀ ਸਾਬੋ ਵਿਖੇ ਮੁਸਲਮਾਨ ਭਾਈਚਾਰੇ ਵੱਲੋਂ ਈਦ ਧੂੰਮਧਾਮ ਨਾਲ ਮਨਾਈ ਗਈ

Saturday, September 2, 2017

ਤਲਵੰਡੀ ਸਾਬੋ, 2 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਮੁੱਚੇ ਜਗਤ ਵਾਂਗ ਤਲਵੰਡੀ ਸਾਬੋ ਵਿਖੇ ਵੀ ਗੋਸੀਆ ਮਸਜਿਦ ਵਿੱਚ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਈਦ-ਉਲ-ਬਕਰੀਦ ਦਾ ਤਿਉਹਾਰ ਧੂੰਮਧਾਮ ਨਾਲ ਮਨਾਇਆ ਗਿਆ ਜਿਸ ਮੌਕੇ ਇਲਾਕੇ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਤੋਂ ਇਲਾਵਾ ਰਾਜਨੀਤੀਕ ਆਗੂਆਂ ਨੇ ਵੀ ਹਾਜਰੀ ਲਵਾਈ। ਮਸਜਿਦ ਵਿੱਚ ਵੱਡੀ ਗਿਣਤੀ ਵਿੱਚ ਇਕੱਤਰ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਪਹਿਲਾਂ ਈਦ ਦੀ ਨਮਾਜ ਅਦਾ ਫਰਮਾਈ ਉਪਰੰਤ ਲੋਕਾਂ ਨੇ ਗਲੇ ਮਿਲ ਕੇ ਇੱਕ ਦੂਜੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਮਸਜਿਦ ਦੇ ਸ਼ਾਹੀ ਇਮਾਮ ਨੂਰ ਮਹੁੰਮਦ ਨੇ
Read Full Story

ਆਪ ਵਿਧਾਇਕ ਪ੍ਰੋ. ਬਲਜਿੰਦਰ ਕੌਰ ਵੱਲੋਂ ਖੁਦਕਸ਼ੀ ਪੀੜਿਤ ਪਰਿਵਾਰ ਨੂੰ ਦਿੱਤਾ ਪੈਨਸ਼ਨ ਚੈੱਕ

Saturday, September 2, 2017

ਤਲਵੰਡੀ ਸਾਬੋ, 2 ਸਤੰਬਰ (ਗੁਰਜੰਟ ਸਿੰਘ ਨਥੇਹਾ)-ਆਮ ਆਦਮੀ ਪਾਰਟੀ ਵੱਲੋਂ ਦੇਸ਼ ਅੰਦਰ ਖੁਦਕੁਸ਼ੀਆਂ ਕਰ ਚੁੱੱਕੇ ਕਿਸਾਨਾਂ-ਮਜ਼ਦੂਰਾਂ ਲਈ ਦਿੱਤੀ ਜਾਣ ਵਾਲੀ ਪੈਨਸ਼ਨ ਸ਼ਕੀਮ ਦੇ ਤਹਿਤ ਅੱਜ ਤਲਵੰਡੀ ਸਾਬੋ ਦੇ ਹਲਕਾ ਵਿਧਾਇਕ ਪ੍ਰੋ. ਬਲਜਿੰਦਰ ਕੌਰ ਵੱਲੋਂ ਉਹਨਾਂ ਦੇ ਆਪਣੇ ਜੱਦੀ ਪਿੰਡ ਜਗਾ ਰਾਮ ਤੀਰਥ ਵਿਖੇ ਇੱਕ ਗ਼ਰੀਬ ਪਰਿਵਾਰ ਨੂੰ ਉਕਤ ਸਕੀਮ ਤਹਿਤ ਪੈਨਸ਼ਨ ਰਾਸ਼ੀ ਦਾ ਚੈੱਕ ਭੇਂਟ ਕੀਤਾ। ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਜੋ ਕਿਸਾਨ ਆਰਥਿਕ ਤੰਗੀ ਕਾਰਨ ਆਤਮ ਹੱਤਿਆ
Read Full Story

ਡੇਰਾ ਸਿਰਸਾ ਦੇ ਕੁਰਬਾਨੀ ਦਲ ਦੀਆਂ ਪਰਤਾਂ ਫਰੋਲਣ ਲੱਗੀ ਪੁਲਿਸ, ਹਲਕੇ ਦੇ ਪ੍ਰੇਮੀਆਂ ਤੇ ਕਰੜੀ ਨਜਰ

Friday, September 1, 2017

ਤਲਵੰਡੀ ਸਾਬੋ, 1 ਸਤੰਬਰ (ਗੁਰਜੰਟ ਸਿੰਘ ਨਥੇਹਾ)- ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜਾ ਹੋਣ `ਤੇ ਹਿੰਸਾ ਭੜਕਾਉਣ ਦੇ ਮੰਤਵ ਤਹਿਤ ਡੇਰੇ ਵੱਲੋਂ ਪੰਜਾਬ ਹਰਿਆਣਾ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਪ੍ਰੇਮੀਆਂ ਨੂੰ ਲੈ ਕੇ ਕੁਰਬਾਨੀ ਦਲ ਗਠਿਤ ਕਰਨ ਸਬੰਧੀ ਮੀਡੀਆ ਵਿੱਚ ਪ੍ਰਕਾਸ਼ਿਤ ਖਬਰਾਂ ਉਪਰੰਤ ਸਥਾਨਕ ਪੁਲਿਸ ਵੱਲੋਂ ਵੀ ਅਜਿਹੇ ਕਿਸੇ ਦਲ ਦੇ ਗਠਨ ਅਤੇ ਉਸ ਵਿੱਚ ਹਲਕੇ ਦੇ ਕਿਸੇ ਪ੍ਰੇਮੀ ਦੇ ਸ਼ਾਮਿਲ ਹੋਣ ਸਬੰਧੀ ਵੇਰਵੇ ਇਕੱਤਰ ਕਰਨ ਸਬੰਧੀ ਸੂਚਨਾ ਮਿਲੀ ਹੈ ਜਦੋਂਕਿ ਖੁਫੀਆ ਮਹਿਕਮਾ ਪ੍ਰੇਮੀਆਂ ਵੱਲੋਂ ਭਵਿੱਖ ਵਿੱਚ ਕਿਸੇ ਜੇਲ੍ਹ ਭਰੋ
Read Full Story

ਸੀਂਗੋ ਮੰਡੀ ਵਿਖੇ ਤਿੰਨ ਰੋਜ਼ਾ ਧਾਰਮਿਕ ਦੀਵਾਨ 4 ਤੋਂ

Friday, September 1, 2017

ਤਲਵੰਡੀ ਸਾਬੋ, 1 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪੰਥ ਦੇ ਮਹਾਨ ਕੀਰਤਨੀਏ ਭਾਈ ਪੰਥਪ੍ਰੀਤ ਸਿੰਘ ਜੀ ਖਾਲਸਾ ਭਾਈ ਬਖਤੌਰ ਵਾਲਿਆਂ ਦੇ ਤਿੰਨ ਰੋਜ਼ਾ ਧਾਰਮਿਕ ਦੀਵਾਨ ਸੀਂਗੋ ਕਸਬੇ ਦੀ ਦਾਣਾ ਮੰਡੀ ਵਿਖੇ 4 ਸਤੰਬਰ ਤੋਂ ਆਰੰਭ ਹੋ ਰਹੇ ਹਨ। ਦੀਵਾਨਾਂ ਦਾ ਪ੍ਰਬੰਧ ਕਰ ਰਹੇ ਸੇਵਾਦਾਰ ਭਾਈ ਰਾਜ ਸਿੰਘ, ਭਾਈ ਹੁਕਮ ਸਿੰਘ, ਤੇਜਿੰਦਰ ਸਿੰਘ ਖਜਾਨਚੀ, ਹਰਪਾਲ ਸਿੰਘ, ਅਵਤਾਰ ਸਿੰਘ ਅਤੇ ਭਾਈ ਪਰਗਟ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਈ ਪੰਥਪ੍ਰੀਤ ਸਿੰਘ ਜੀ ਖਾਲਸਾ ਭਾਈ ਬਖਤੌਰ ਵਾਲਿਆਂ ਦੇ ਧਾਰਮਿਕ ਦੀਵਾਨ ਸੀਂਗੋ ਦੀ ਦਾਣਾ ਮੰਡੀ ਵਿਖੇ 4 ਸਤੰਬਰ ਤੋਂ
Read Full Story

ਮੋਹਲੇਧਾਰ ਵਰਖਾ ਨੇ ਕਿਸਾਨਾਂ ਦੇ ਸਾਂਹ ਸੂਤੇ, ਕਈ ਗ਼ਰੀਬਾਂ ਦੇ ਡਿੱਗੇ ਮਕਾਨ, ਕਿਸਾਨ ਯੂਨੀਅਨ ਆਗੂਆਂ ਕੀਤੀ ਮੁਆਵਜ਼ੇ ਦੀ ਮੰਗ

Friday, September 1, 2017

ਤਲਵੰਡੀ ਸਾਬੋ, 1 ਸਤੰਬਰ (ਗੁਰਜੰਟ ਸਿੰਘ ਨਥੇਹਾ)- ਬੀਤੇ ਤਿੰਨ ਦਿਨਾਂ ਤੋਂ ਰੁਕ ਰੁਕ ਕੇ ਪੈ ਰਹੀ ਵਰਖਾ ਨੇ ਜਿੱਥੇ ਆਮ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਉੱਥੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਨਰਮੇ ਅਤੇ ਝੋਨੇ ਦੀ ਫਸਲ ਦਾ ਵੀ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਕੀਤਾ ਜਾ ਰਿਹਾ ਹੈ। ਅਜੇ ਤੱਕ ਵੀ ਪੈ ਰਹੀ ਭਾਰ ਵਾਰਿਸ਼ ਨਾਲ ਜਿੱਥੇ ਖੇਤ ਪਾਣੀ ਨਾਲ ਨੱਕੋ-ਨੱਕ ਗਏ ਹਨ ਉੱਥੇ ਗ਼ਰੀਬ ਪਰਿਵਾਰਾਂ ਦੇ ਮਕਾਨ ਡਿੱਗਣ ਦੀਆਂ ਖਬਰਾਂ ਵੀ ਮਿਲੀਆਂ ਹਨ। ਕਿਸਾਨ ਬਿੱਕਰ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਮੀਂਹ ਨੇ ਨਰਮੇ ਅਤੇ ਝੋਨੇ ਦੀਆਂ ਫਸਲਾਂ ਦਾ ਬਹੁਤ ਭਾਰੀ ਨੁਕਸਾਨ
Read Full Story

ਕਿਸੇ ਵੇਲੇ ਵੀ ਸਕੂਲੀ ਵਿਦਿਆਰਥੀਆਂ ਲਈ ਜਾਨ ਦਾ ਖੌਅ ਬਣ ਸਕਦੀ ਐਲੀਮੈਂਟਰੀ ਸਕੂਲ ਰਾਈਆ ਦੀ ਖਸਤਾਹਾਲ ਇਮਾਰਤ

Friday, September 1, 2017

ਤਲਵੰਡੀ ਸਾਬੋ, 1 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਦੇ ਹਰਿਆਣਾ ਦੀ ਹੱਦ ਨਾਲ ਲੱਗਦੇ ਪਿੰਡ ਰਾਈਆ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਅਤਿ ਖਸਤਾਹਾਲ ਹੋ ਚੁੱਕੀ ਇਮਾਰਤ ਕਿਸੇ ਵੇਲੇ ਵੀ ਉਕਤ ਸਕੂਲ ਵਿੱਚ ਪੜਦੇ ਛੋਟੇ ਛੋਟੇ ਬੱਚਿਆਂ ਦੀ ਜਾਨ ਦਾ ਖੌਅ ਬਣ ਸਕਦੀ ਹੈ ਜਦੋਂਕਿ ਵਾਰ ਵਾਰ ਗੁਹਾਰ ਲਾਏ ਜਾਣ ਦੇ ਬਾਵਜੂਦ ਸਰਕਾਰ ਅਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਸ਼ਾਇਦ ਕਿਸੇ ਹਾਦਸੇ ਦੀ ਉਡੀਕ ਕਰ ਰਿਹਾ ਹੈ।ਬੀਤੇ ਦਿਨ ਤੋਂ ਪੈ ਰਹੀ ਲਗਾਤਾਰ ਬਾਰਿਸ਼ ਨੇ ਸੰਕਟ ਹੋਰ ਵੀ ਵਧਾ ਦਿੱਤਾ ਹੈ ਤੇ ਸਕੂਲ ਦੀ ਇਮਾਰਤ ਵਿੱਚ ਪਾਣੀ ਭਰ ਜਾਣ ਤੋਂ ਇਲਾਵਾ ਉਸਦੀ
Read Full Story

ਸਮਾਜ ਸੇਵੀ ਕੰਮਾਂ ਬਦਲੇ ਬੰਗੀ ਵਿਖੇ ਜੋਤੀ ਨਾਰਵੇ ਦਾ ਸਨਮਾਨ

Thursday, August 31, 2017

ਤਲਵੰਡੀ ਸਾਬੋ, 31 ਅਗਸਤ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਬੰਗੀ ਨਿਹਾਲ ਸਿੰਘ ਦੇ ਮਾਲਵਾ ਵੈਲਫੇਅਰ ਕਲੱਬ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੇ ਕਾਰਜਾਂ ਨੂੰ ਦੇਖਦੇ ਹੋਏ ਨਾਰਵੇ ਤੋਂ ਆਏ ਐਨ ਆਰ ਆਈ ਲਵਜੋਤ ਸਿੰਘ ਮਾਨ ਜੋਤੀ ਨਾਰਵੇ ਨੂੰ ਉਹਨਾਂ ਦੀਆਂ ਸਮਾਜ ਸੇਵੀ ਗਤੀਵਿਧੀਆਂ ਅਤੇ ਮਾਲਵਾ ਕਲੱਬ ਨੂੰ ਦਿੱਤੇ ਸਹਿਯੋਗ ਦੇ ਚਲਦਿਆਂ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ। ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਦੱਸਿਆ ਕਿ ਉਕਤ ਕਲੱਬ ਨੂੰ ਦਾਨੀ ਸੱਜਣਾਂ ਦੇ ਅਤੇ ਐੱਨ ਆਰ ਆਈ ਵੀਰਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ। ਇਸ ਕਰਕੇ
Read Full Story

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਸਮਾਜਿਕ ਸਮੱਸਿਆਵਾਂ 'ਤੇ ਵਿਸ਼ੇਸ ਭਾਸ਼ਣ

Thursday, August 31, 2017

ਤਲਵੰਡੀ ਸਾਬੋ, 31 ਅਗਸਤ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਗੁਰੁ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਯੂਨੀਵਰਸਿਟੀ ਕਾਲਜ ਆਫ ਬੇਸਿਕ ਸਾਇੰਸਜ ਐਂਡ ਹਿਊਮੈਨਿਟੀਜ਼ ਦੇ ਸਮਾਜ ਸ਼ਾਸਤਰ ਵਿਭਾਗ ਦੁਆਰਾ ਸਮਾਜਿਕ ਸਮੱਸਿਆਵਾਂ ਸੰਬੰਧੀ ਵਿਸ਼ੇਸ ਲੈਕਚਰ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਸਾਲਿਨੀ ਸ਼ਰਮਾ ਪ੍ਰੋਫੈਸਰ ਸਮਾਜ ਸ਼ਾਸਤਰ ਵਿਭਾਗ ਪੰਜਾਬ ਖੇਤੀਬਾੜੀ ਯੂਨਵਿਰਸਿਟੀ ਲੁਧਿਆਣਾ ਨੇ ਸਿਰਕਤ ਕੀਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਸਮਾਜਿਕ ਸਮੱਸਿਆਵਾਂ ਜਿਵੇਂ ਕਿਸਾਨ ਆਤਮ ਹੱਤਿਆਵਾਂ, ਸਿੱਖਿਆ ਦੇ ਡਿੱਗ
Read Full Story

ਡੇਰਾ ਸਿਰਸਾ ਮੁਖੀ ਦੇ ਜੇਲ੍ਹ ਜਾਣ 'ਤੇ ਹੀ ਸਿਰੋਪਾ ਲੈਣ ਦਾ ਪ੍ਰਣ ਜਥੇਦਾਰ ਨੰਦਗੜ੍ਹ ਨੇ ਪੂਰਾ ਕੀਤਾ

Thursday, August 31, 2017

ਤਲਵੰਡੀ ਸਾਬੋ, 31 ਅਗਸਤ (ਗੁਰਜੰਟ ਸਿੰਘ ਨਥੇਹਾ)- ਅੱਜ ਤੋਂ ਕਰੀਬ 10 ਸਾਲ ਪਹਿਲਾਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਸਲਾਬਤਪੁਰਾ ਵਿਖੇ ਸਿੱਖ ਗੁਰੁ ਸਾਹਿਬਾਨ ਦਾ ਸਵਾਂਗ ਰਚਾ ਕੇ ਜਾਮ ਏ ਇੰਸਾਂ ਤਿਆਰ ਕਰਨ ਦੇ ਕਥਿਤ ਦੋਸ਼ਾਂ ਉਪਰੰਤ ਪੈਦਾ ਹੋਏ ਡੇਰਾ ਸਿੱਖ ਵਿਵਾਦ ਦੌਰਾਨ ਤਖਤ ਸ੍ਰੀ ਦਮਦਮਾ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੱਲੋਂ ਡੇਰਾ ਸਿਰਸਾ ਮੁਖੀ ਦੇ ਜੇਲ੍ਹ ਜਾਣ ਤੱਕ ਕਿਸੇ ਤੋਂ ਵੀ ਸਿਰੋਪਾਓ ਨਾ ਲੈਣ ਦਾ ਲਿਆ ਪ੍ਰਣ ਜਥੇਦਾਰ ਨੰਦਗੜ ਨੇ ਹੁਣ ਡੇਰਾ ਮੁਖੀ ਨੂੰ ਸਜਾ ਹੋ ਜਾਣ ਉਪਰੰਤ ਤਖਤ ਸਾਹਿਬ ਪੁੱਜ ਕੇ
Read Full Story

ਐਤਵਾਰ ਤੱਕ ਪ੍ਰਸ਼ਾਸਨ ਵੱਲੋਂ ਸੁਰੱਖਿਆ ਸਖਤ ਰੱਖਣ ਦਾ ਫੈਸਲਾ, ਹਰਿਆਣਾ ਸਰਹੱਦ ਤੇ ਰੱਖੀ ਜਾ ਰਹੀ ਹੈ ਬਾਜ ਅੱਖ, ਲਾਪਤਾ ਡੇਰਾ ਪ੍ਰੇਮੀਆਂ ਦੀ ਭਾਲ ਲਈ ਪਰਿਵਾਰਿਕ ਮੈਂਬਰਾਂ ਦੇ ਪੰਚਕੂਲਾ ਤੇ ਸਿਰਸਾ ਪੁੱਜਣ ਦੀ ਖਬਰ

Thursday, August 31, 2017

ਤਲਵੰਡੀ ਸਾਬੋ, 31 ਅਗਸਤ (ਗੁਰਜੰਟ ਸਿੰਘ ਨਥੇਹਾ)- ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ 25 ਅਗਸਤ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਉਪਰੰਤ ਹਲਕੇ ਅੰਦਰ ਕਈ ਥਾਂਈ ਵਾਪਰੀਆਂ ਹਿੰਸਕ ਘਟਨਾਵਾਂ ਤੋਂ ਬਾਦ ਤਲਵੰਡੀ ਸਾਬੋ ਅੰਦਰ ਵਧਾਈ ਗਈ ਸੁਰੱਖਿਆ ਨੂੰ ਪ੍ਰਸ਼ਾਸਨ ਵੱਲੋਂ ਐਤਵਾਰ ਤੱਕ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਜਦੋਂਕਿ ਸਬ ਡਵੀਜਨ ਦੀ ਹਰਿਆਣਾ ਨਾਲ ਲੱਗਦੀ ਹੱਦ ਤੇ ਸੁਰੱਖਿਆ ਦਸਤਿਆਂ ਵੱਲੋਂ ਬਾਜ ਅੱਖ ਰੱਖੀ ਜਾ ਰਹੀ ਹੈ। ਉੱਧਰ ਜਿੱਥੇ ਡੇਰਾ ਪ੍ਰੇਮੀਆਂ ਦੇ ਘਰੀਂ ਛਾਪੇਮਾਰੀ ਦੀਆਂ ਕਾਰਵਾਈਆਂ ਜਾਰੀ ਹਨ ਉੱਥੇ ਪੰਚਕੂਲੇ ਅਤੇ
Read Full Story

ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੌਦੇ ਲਾ ਕੇ ਮਨਾਇਆ

Wednesday, August 30, 2017

ਤਲਵੰਡੀ ਸਾਬੋ, 30 ਅਗਸਤ (ਗੁਰਜੰਟ ਸਿੰਘ ਨਥੇਹਾ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਤਲਵੰਡੀ ਸਾਬੋ ਵੱਲੋਂ ਮਾਲਵਾ ਵੈਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਦੇ ਸਹਿਯੋਗ ਨਾਲ ਅਕਾਲ ਅਕੈਡਮੀ ਬੰਗੀ ਨਿਹਾਲ ਸਿੰਘ ਵਾਲਾ ਵਿਖੇ 35 ਵੱਖ-ਵੱਖ ਪ੍ਰਕਾਰ ਦੇ ਫੁੱਲਾਂ ਅਤੇ ਛਾਂਦਾਰ ਪੌਦੇ ਲਗਾਏ ਗਏ। ਇਸ ਮੌਕੇ ਗੁਲਮੋਹਰ, ਸੁਖਚੈਨ, ਐਲਸਟੋਆ, ਬੋਤਲਬੁਰਸ਼ ਆਦਿ ਪੌਦੇ ਲਾਉਣ ਤੋਂ ਬਾਅਦ ਨਸ਼ਾ ਵਿਰੋਧੀ ਮੰਚ ਦੇ ਪ੍ਰਧਾਨ ਗੁਰਵਿੰਦਰ ਸਿੰਘ ਬੰਗੀ ਅਤੇ ਮਾਲਵਾ ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ
Read Full Story

ਤਲਵੰਡੀ ਸਾਬੋ ਵਿੱਚ ਤੇਜ ਮੀਂਹ ਕਾਰਣ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ, ਬਜਾਰਾਂ ਵਿੱਚ ਪਾਣੀ ਭਰ ਜਾਣ ਨਾਲ ਦੁਕਾਨਦਾਰਾਂ ਨੂੰ ਹੋਈ ਮੁਸ਼ਕਿਲ

Tuesday, August 29, 2017

ਤਲਵੰਡੀ ਸਾਬੋ, 29 ਅਗਸਤ (ਗੁਰਜੰਟ ਸਿੰਘ ਨਥੇਹਾ)- ਅੱਜ ਸਵੇਰੇ ਤਲਵੰਡੀ ਸਾਬੋ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਪਏ ਤੇਜ ਮੀਂਹ ਨੇ ਕਈ ਦਿਨਾਂ ਦੀ ਹੁੰਮਸਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਦਿੱਤੀ ਹੈ, ਤੇਜ ਮੀਂਹ ਨਾਲ ਇੱਕ ਵਾਰ ਬਜਾਰ ਅਤੇ ਗਲੀਆਂ ਵਿੱਚ ਪਾਣੀ ਭਰ ਗਿਆ। ਇਸ ਵਰਖਾ ਨੂੰ ਜਿੱਥੇ ਖੇਤੀਬਾੜੀ ਵਿਭਾਗ ਇ ਫਸਲਾਂ ਲਈ ਲਾਭਦਾਇਕ ਦੱਸ ਰਿਹਾ ਹੈ ਪ੍ਰੰਤੂ ਕਿਸਾਨਾਂ ਦਾ ਕਹਿਣਾ ਹੈ ਕਿ ਨਰਮੇ ਲਈ ਇਹ ਫਸਲ ਨੁਕਸਾਨਦਾਇਕ ਹੋ ਸਕਦੀ ਹੈ। ਅੱਜ ਸਵੇਰੇ ਇਲਾਕੇ ਵਿੱਚ ਕਰੀਬ ਇੱਕ ਘੰਟਾ ਹੋਈ ਤੇਜ ਵਰਖਾ ਨੇ ਸ਼ਹਿਰ ਵਿੱਚ ਜਲ ਥਲ ਕਰ ਦਿੱਤਾ। ਕਈ ਦਿਨਾਂ ਬਾਅਦ
Read Full Story

ਡੇਰਾ ਸਿਰਸਾ ਮੁਖੀ ਸਬੰਧੀ ਆਏ ਅਦਾਲਤੀ ਫੈਸਲੇ ਦਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਕੀਤਾ ਸਵਾਗਤ, ਡੇਰਾ ਸਿਰਸਾ ਪ੍ਰੇਮੀਆਂ ਨੂੰ ਸ਼ਬਦ ਗੁਰੁ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨਾਲ ਜੁੜਨ ਦੀ ਕੀਤੀ ਅਪੀਲ

Tuesday, August 29, 2017

ਤਲਵੰਡੀ ਸਾਬੋ, 29 ਅਗਸਤ (ਗੁਰਜੰਟ ਸਿੰਘ ਨਥੇਹਾ)- ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵਿਸ਼ੇਸ ਸੀ. ਬੀ. ਆਈ ਅਦਾਲਤ ਵੱਲੋਂ ਸਾਧਵੀਆਂ ਦੇ ਯੌਨ ਸ਼ੋਸਣ ਮਾਮਲੇ ਵਿੱਚ 20 ਸਾਲ ਕੈਦ ਦੀ ਸਜਾ ਸੁਣਾਏ ਜਾਣ ਦੇ ਫੈਸਲੇ ਦਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਵਾਗਤ ਕਰਦਿਆਂ ਸਿੱਖ ਧਰਮ ਵਿੱਚੋਂ ਡੇਰੇ ਨਾਲ ਜੁੜੇ ਪ੍ਰੇਮੀਆਂ ਨੂੰ ਮੁੜ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਅਪੀਲ ਕੀਤੀ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ
Read Full Story

<< < 1 2 3 4 5 6 7 8 > >>
Powered by Arash Info Corpopration