Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਉਡਾਣ ਐਜੂਕੇਸ਼ਨਲ ਸੋਸਾਇਟੀ ਤਲਵੰਡੀ ਸਾਬੋ ਵੱਲੋਂ ਦਸਵੀ ਅਤੇ ਬਾਰਵੀਂ ਦੇ ਮੈਰਿਟ ਪ੍ਰਾਪਤ ਵਿਦਿਆਰਥੀਆਂ ਦਾ ਕੀਤਾ ਸਨਮਾਨ

Wednesday, May 30, 2018

ਤਲਵੰਡੀ ਸਾਬੋ, 30 ਮਈ (ਗੁਰਜੰਟ ਸਿੰਘ ਨਥੇਹਾ)-ਤਲਵੰਡੀ ਸਾਬੋ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਵੱਲੋਂ ਸਥਾਪਿਤ ਕੀਤੀ ਗਈ ਉਡਾਣ ਐਜੂਕੇਸ਼ਨਲ ਸੁਸਾਇਟੀ ਵੱਲੋਂ ਦਸਵੀ ਅਤੇ ਬਾਰਵੀਂ ਜਮਾਤ ਵਿੱਚੋਂ ਮੈਰਿਟ ਵਿੱਚ ਮੱਲਾਂ ਮਾਰਨ ਵਾਲੇ ਬੱਚਿਆਂ ਦਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਸਨਮਾਨ ਕੀਤਾ ਗਿਆ ਜਿਸ ਵਿੱਚ ਸੰਸਥਾ ਦੇ ਡਾ. ਬੂਟਾ ਸਿੰਘ ਡੀਨ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਤੌਰ `ਤੇ ਸ਼ਮੂਲੀਅਤ ਕੀਤੀ ਗਈ ਅਤੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਸਾਦੇ ਅਤੇ ਪ੍ਰਭਾਵਸਾਲੀ ਸਮਾਗਮ ਮੌਕੇ ਬਤੌਰ ਮੁੱਖ
Read Full Story

ਗੁਟਕਾ ਸਾਹਿਬ ਬੇਅਦਬੀ ਕੇਸ ਨੂੰ ਲੈ ਕੇ ਤਿੰਨ ਸਾਲਾਂ ਬਾਅਦ ਜਾਂਚ ਕਮਿਸ਼ਨ ਵੱਲੋਂ ਕੇਸ ਸਬੰਧੀ ਕੀਤੀ ਪੁੱਛ ਪੜਤਾਲ

Wednesday, May 30, 2018

ਤਲਵੰਡੀ ਸਾਬੋ, 30 ਮਈ (ਗੁਰਜੰਟ ਸਿੰਘ ਨਥੇਹਾ)- ਤਿੰਨ ਸਾਲ ਪਹਿਲਾਂ 2015 ਦੀ ਦੀਵਾਲੇ ਵਾਲੇ ਦਿਨ ਖੇਤਰ ਦੇ ਪਿੰਡ ਨੰਗਲਾ ਵਿਖੇ ਸ੍ਰੀ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਨੂੰ ਲੈ ਕੇ ਤਲਵੰਡੀ ਸਾਬੋ ਦੀ ਪੁਲਿਸ ਨੇ ਭਾਵੇਂ ਇਸ ਕੇਸ ਸਬੰਧੀ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ਼ ਲਿਆ ਸੀ ਪ੍ਰੰਤੂ ਇਸ ਮਾਮਲੇ ਪ੍ਰਤੀ ਕਿਸੇ ਵੀ ਪ੍ਰਕਾਰ ਦੀ ਕੋਈ ਬਹੁਤੀ ਜਾਂਚ ਪੜਤਾਲ ਨਹੀਂ ਸੀ ਕੀਤੀ ਗਈ ਪ੍ਰਤੂੰ ਹੁਣ ਬੇਅਦਬੀ ਮਾਮਲਿਆਂ ਨੂੰ ਲੈ ਕੇ ਬਣੇ ਜਾਂਚ ਕਮਿਸ਼ਨ ਵੱਲੋਂ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਅਜਿਹੇ ਮਾਮਲਿਆਂ ਪ੍ਰਤੀ ਮੁੜ ਜਾਂਚ ਆਰੰਭ ਦਿੱਤੀ ਹੈ ਜਿਸ ਦੇ
Read Full Story

ਗੁਰੂ ਰਾਮਦਾਸ ਗਰੁੱਪ ਆਫ ਇੰਸਟੀਚਿਊਟ ਰਾਮਾਂ ਮੰਡੀ ਵਿਖੇ ਕਰਵਾਇਆ ਸਰਟੀਫਿਕੇਟ ਵੰਡ ਸਮਾਰੋਹ

Tuesday, May 29, 2018

ਤਲਵੰਡੀ ਸਾਬੋ, 29 ਮਈ (ਗੁਰਜੰਟ ਸਿੰਘ ਨਥੇਹਾ)- ਪੀ. ਐਮ. ਕੇ. ਵੀ. ਵਾਈ. ਦੇ ਤਹਿਤ ਚੱਲ ਰਹੀ ਸੰਸਥਾ ਗੁਰੂ ਰਾਮਦਾਸ ਗਰੁਪ ਆਫ ਇੰਸਟੀਚਿਊਟ ਰਾਮਾਂ ਮੰਡੀ ਵਿਖ਼ੇ ਵਿਦਿਆਰਥਣਾਂ ਨੂੰ ਸਰਟੀਫਿਕੇਟ ਵੰਡਣ ਲਈ ਇਕ ਸਮਾਗਮ ਕਰਵਾਇਆ ਗਿਆ। ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪਹਿਲੇ ਸਥਾਨ ਤੇ ਰਹੀ ਵਿਦਿਆਰਥਣ ਗਗਨਦੀਪ ਕੌਰ ਪੁਤਰੀ ਸਤਪਾਲ ਸਿੰਘ ਪਿੰਡ ਲਾਲੇਆਣਾ, ਦੂਸਰੇ ਸਥਾਨ ਤੇ ਰਹਿਣ ਵਾਲੀ ਨਿਤਿਕਾ ਰਾਣੀ ਪਤਨੀ ਸ੍ਰੀ ਸੰਦੀਪ ਕੁਮਾਰ ਰਾਮਾਂ ਮੰਡੀ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੀ ਪੂਜਾ ਰਾਣੀ ਪੁੱਤਰੀ ਸ੍ਰੀ ਰਾਜੇਂਦਰ ਕੁਮਾਰ ਰਾਮਾਂ ਮੰਡੀ ਨੂੰ
Read Full Story

ਗੁਰੂ ਹਰਗੋਬਿੰਦ ਸਕੂਲ ਲਹਿਰੀ ਦੇ ਬੱਚਿਆਂ ਨੇ ਲਾਇਆ ਇੱਕ ਦਿਨਾਂ ਟੂਰ

Tuesday, May 29, 2018

 ਤਲਵੰਡੀ ਸਾਬੋ, 29 ਮਈ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਲਹਿਰੀ ਦੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਦਾ ਹਿਸਾਰ ਦੇ ਵਾਟਰ ਪਾਰਕ ਵਿਖੇ ਇੱਕ ਦਿਨਾ ਟੂਰ ਲਗਾਇਆ ਗਿਆ ਜਿਸ ਵਿੱਚ ਬੱਚਿਆਂ ਅਤੇ ਅਧਿਆਪਕਾਂ ਨੇ ਖੂਬ ਆਨੰਦ ਮਾਣਿਆ। ਉਕਤ ਟੂਰ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਸ. ਲਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਅੱਤ ਦੀ ਪੈ ਰਹੀ ਗਰਮੀ ਤੋਂ ਬੱਚਿਆਂ ਨੂੰ ਰਾਹਤ ਦਿਵਾਉਣ ਦੇ ਨਾਲ ਨਾਲ ਕਿਤਾਬੀ ਬੋਝ ਨੂੰ ਹਲਕਾ ਕਰਨ ਦੇ ਮਕਸਦ ਨਾਲ ਹਿਸਾਰ ਦੇ ਇੱਕ ਬਹੁਤ ਹੀ ਸੁੰਦਰ ਵਾਟਰ ਪਾਰਕ ਦਾ ਇੱਕ ਦਿਨਾਂ
Read Full Story

ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਤਲਵੰਡੀ ਸਾਬੋ ਦੁਆਰਾ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਵੰਡੀ ਗਈ ਸਟੇਸ਼ਨਰੀ

Tuesday, May 29, 2018

ਤਲਵੰਡੀ ਸਾਬੋ, 29 ਮਈ (ਗੁਰਜੰਟ ਸਿੰਘ ਨਥੇਹਾ/ ਦਵਿੰਦਰ ਸਿੰਘ ਡੀ ਸੀ)- ਸਥਾਨਕ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦੇ ਪ੍ਰਬੰਧਕਾਂ ਦੁਆਰਾ ਅੱਜ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦੀ ਵੰਡ ਕੀਤੀ ਗਈ। ਇਸ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਟਰੱਸਟ ਦੇ ਬੁਲਾਰੇ ਸ. ਦਵਿੰਦਰ ਸਿੰਘ ਖ਼ਾਲਸਾ ਡੀਸੀ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਹੁਤ ਹੀ ਜ਼ਰੂਰਤਮੰਦ ਬੱਚਿਆਂ ਨੂੰ ਉਨ੍ਹਾਂ ਦੀ ਪੜ੍ਹਾਈ ਦੀਆਂ ਜ਼ਰੂਰਤਾਂ ਲਈ ਉਕਤ ਟਰੱਸਟ ਦੁਆਰਾ ਸਟੇਸ਼ਨਰੀ ਤਕਸੀਮ ਕੀਤੀ ਗਈ ਜਿਸਦੇ ਵਿੱਚ ਲਿਖਣ ਲਈ
Read Full Story

ਸ਼ਾਹਕੋਟ ਜਿਮਨੀ ਚੋਣ ਵਿੱਚ ਡਿਊਟੀਆਂ ਨਿਭਾਉਣ ਵਾਲੇ ਅਕਾਲੀਆਂ ਦਾ ਸਾਬਕਾ ਵਿਧਾਇਕ ਨੇ ਕੀਤਾ ਧੰਨਵਾਦ

Tuesday, May 29, 2018

 ਤਲਵੰਡੀ ਸਾਬੋ, 29 ਮਈ (ਗੁਰਜੰਟ ਸਿੰਘ ਨਥੇਹਾ)- 28 ਮਈ ਨੂੰ ਸਮਾਪਤ ਹੋਈਆਂ ਸੂਬੇ ਦੀ ਵਿਧਾਨ ਸਭਾ ਹਲਕਾ ਸ਼ਾਹਕੋਟ ਦੀਆਂ ਜਿਮਨੀ ਚੋਣਾਂ ਮੌਕੇ ਹਲਕਾ ਤਲਵੰਡੀ ਸਾਬੋ ਤੋਂ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਵੱਲੋਂ ਉੱਥੇ ਰਹਿ ਕੇ ਅਕਾਲੀ ਭਾਜਪਾ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਪਾਰਟੀ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ ਹੈ। ਅੱਜ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਸਾਬਕਾ ਵਿਧਾਇਕ
Read Full Story

ਸ਼ਾਹਕੋਟ ਹਲਕੇ ਦੇ ਚੋਣ ਪ੍ਰਚਾਰ ਦੌਰਾਨ ਸਾਬਕਾ ਵਿਧਾਇਕ ਸਿੱਧੂ ਨੇ ਘਰ ਘਰ ਮੰਗੀਆਂ ਵੋਟਾਂ, ਚੋਣਾਂ ਨੂੰ ਲੈ ਕੇ ਹੋਈ ਮੀਟਿੰਗ ਵਿੱਚ ਵੀ ਕੀਤੀ ਸ਼ਮੂਲੀਅਤ

Friday, May 25, 2018

ਤਲਵੰਡੀ ਸਾਬੋ, 25 ਮਈ (ਗੁਰਜੰਟ ਸਿੰਘ ਨਥੇਹਾ)- 28 ਮਈ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਹਲਕਾ ਸ਼ਾਹਕੋਟ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਦੇ ਆਖਰੀ ਪੜਾਅ ਵਿੱਚ ਸਿਆਸੀ ਸਰਗਰਮੀਆਂ ਨੂੰ ਤੇਜ ਕਰਦਿਆਂ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਚੋਣ ਪ੍ਰਚਾਰ ਲਈ ਸ਼ਾਹਕੋਟ ਗਏ ਹਲਕੇ ਦੇ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਅਕਾਲੀ ਭਾਜਪਾ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਹੱਕ ਵਿੱਚ ਡੋਰ ਟੂ ਡੋਰ ਜਾ ਕੇ ਵੋਟ ਮੰਗੇ। ਇਸ ਮੌਕੇ ਸਾਬਕਾ ਵਿਧਾਇਕ ਨੇ ਚੋਣ ਤਿਆਰੀਆਂ ਸਬੰਧੀ ਸ਼ਾਹਕੋਟ ਚੋਣ ਦਫਤਰ ਵਿੱਚ ਰੱਖੀ
Read Full Story

ਗੁਰੂ ਕਾਸ਼ੀ ਸਕੂਲ ਮਲਕਾਣਾ 'ਚ ਪੌਦੇ ਲਗਾ ਕੇ ਮਨਾਇਆ ਬੱਚਿਆਂ ਦਾ ਜਨਮ ਦਿਨ

Friday, May 25, 2018

ਤਲਵੰਡੀ ਸਾਬੋ, 25 ਮਈ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਮਲਕਾਣਾ ਦੇ ਗੁਰੂ ਕਾਸ਼ੀ ਪਬਲਿਕ ਸਕੂਲ ਵਿਖੇ ਬੱਚਿਆਂ ਦੇ ਜਨਮ ਦਿਨ ਅਲੱਗ-ਅਲੱਗ ਤਰ੍ਹਾਂ ਨਾਲ ਮਨਾਉਣ ਦੀ ਪਾਈ ਜਾ ਰਹੀ ਨਵੀਂ ਪਿਰਤ ਨੂੰ ਅੱਗੇ ਤੋਰਦਿਆਂ ਅੱਜ ਲੜਕੀ ਗੁਰਪ੍ਰੀਤ ਕੌਰ ਦਾ ਜਨਮ ਦਿਨ ਸਕੂਲ ਵਿੱਚ ਪੌਦੇ ਲਗਾ ਕੇ ਅਤੇ ਬੱਚਿਆਂ ਨੂੰ ਧਰਮ ਦੇ ਨਾਲ ਜੋੜਨ ਦੇ ਮਕਸਦ ਨੂੰ ਲੈ ਕੇ ਉਹਨਾਂ ਨੂੰ ਧਾਰਮਿਕ ਪੁਸਤਕਾਂ ਭੇਂਟ ਕਰਕੇ ਮਨਾਇਆ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਸ. ਜਗਜੀਵਨ ਸਿੰਘ ਸਿੱਧੂ ਨੇ ਬੱਚਿਆਂ ਨੂੰ ਲੜਕੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿੱਥੇ ਸਾਨੂੰ ਆਪਣੇ ਵਾਤਾਵਰਨ
Read Full Story

ਸਮਾਜਿਕ ਰੀਤੀ ਰਿਵਾਜਾਂ ਅਤੇ ਫਾਲਤੂ ਕੁਰੀਤੀਆਂ ਨੂੰ ਖਤਮ ਕਰਨ ਲਈ ਸਿੰਘਪੁਰਾ ਵਾਸੀਆਂ ਨੇ ਕੀਤੀ ਪਹਿਲਕਦਮੀ

Thursday, May 24, 2018

ਤਲਵੰਡੀ ਸਾਬੋ, 24 ਮਈ (ਗੁਰਜੰਟ ਸਿੰਘ ਨਥੇਹਾ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੁਆਰਾ ਦਿੱਤੇ “ਸਾਦੇ ਵਿਆਹ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ” ਨਾਅਰੇ ਤਹਿਤ ਲੋਕਾਂ ਨੂੰ ਫਾਲਤੂ ਦੀਆਂ ਸਰਮਾਂ-ਰਿਵਾਜ਼ਾਂ ਤੋਂ ਬਾਹਰ ਕੱਢਣ ਅਤੇ ਇਹਨਾਂ ਪ੍ਰਤੀ ਜਾਗਰੂਕ ਕਰਨ ਲਈ ਅੱਜ ਨਜ਼ਦੀਕੀ ਪਿੰਡ ਸਿੰਘਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਵਾਸੀਆਂ ਨੇ ਇਕ ਅਹਿਮ ਸਭਾ ਬੁਲਾਈ ਜਿਸ ਵਿੱਚ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੇ ਵੱਡੀ ਗਿਣਤੀ `ਚ ਸ਼ਮੂਲੀਅਤ ਕੀਤੀ। ਇਸ ਸਭਾ ਵਿੱਚ ਪੰਜਾਬ ਪੁਲਿਸ ਇੰਸਪੈਕਟਰ ਸ. ਸ਼ਮਸ਼ੇਰ ਸਿੰਘ ਜਗਾ, ਰਾਗੀ ਸੁਖਵਿੰਦਰ ਸਿੰਘ ਅਤੇ
Read Full Story

ਹਰਦੇਵ ਸਿੰਘ ਲਾਡੀ 'ਸ਼ੇਰੋਵਾਲੀਆ' ਦੇ ਹੱਕ ਵਿੱਚ ਖੁਸ਼ਬਾਜ਼ ਜਟਾਣਾ ਵੱਲੋਂ ਚੋਣ ਮੁਹਿੰਮ ਤੇਜ

Thursday, May 24, 2018

ਤਲਵੰਡੀ ਸਾਬੋ, 24 ਮਈ (ਗੁਰਜੰਟ ਸਿੰਘ ਨਥੇਹਾ)- ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜਿਮਨੀ ਚੋਣ ਲਈ ਵੋਟਾਂ ਪੈਣ ਦਾ ਦਿਨ ਨੇੜੇ ਆ ਰਿਹਾ ਹੈ ਜਿਸਦੇ ਚਲਦਿਆਂ ਸਿਆਸੀ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਨੂੰ ਹੋਰ ਗਤੀਸ਼ੀਲ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਦੀ ਅਗਵਾਈ ਹੇਠ ਗਏ ਵੱਡੀ ਗਿਣਤੀ ਕਾਂਗਰਸੀ ਵਰਕਰਾਂ ਨੇ ਸ਼ਾਹਕੋਟ ਤੋਂ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ `ਸ਼ੇਰੋਵਾਲੀਆ` ਦੇ ਹੱਕ ਵਿੱਚ ਚੋਣ ਪ੍ਰਚਾਰ ਨੂੰ ਤੇਜ ਕਰ
Read Full Story

ਨਿਰਭੈ ਸਿੰਘ ਮਿਲਟੀ ਕੰਬੋਜ ਨੇ ਕੀਤਾ ਆਲ ਇੰਡੀਆ ਯੂਥ ਕਾਂਗਰਸ ਦੇ ਨਵ- ਨਿਯੁਕਤ ਪ੍ਰਧਾਨ ਸ੍ਰੀ ਕੇਸ਼ਵ ਚੰਦ ਯਾਦਵ ਦਾ ਸਨਮਾਨ

Wednesday, May 23, 2018

ਰਾਜਪੁਰਾ (ਰਾਜੇਸ਼ ਡਾਹਰਾ) ਸ੍ਰੀ ਨਿਰਭੈ ਸਿੰਘ ਮਿਲਟੀ ਕੰਬੋਜ਼ (PPCC ਮੈਂਬਰ) ਦੀ ਅਗਵਾਈ ਵਿੱਚ ਜਿਲ੍ਹਾ ਪਟਿਆਲਾ ਦੀ ਯੂਥ ਕਾਂਗਰਸ ਵੱਲੋਂ ਆਲ ਇੰਡੀਆ ਯੂਥ ਕਾਂਗਰਸ ਦੇ ਨਵ- ਨਿਯੁਕਤ ਪ੍ਰਧਾਨ ਸ੍ਰੀ ਕੇਸ਼ਵ ਚੰਦ ਯਾਦਵ ਦਾ ਦਿੱਲੀ ਵਿਖੇ ਅਹੁਦਾ ਸੰਭਾਲਣ ਉਪਰੰਤ ਸਨਮਾਨ ਕੀਤਾ ਜਿਥੇ ਵੱਡੀ ਸੰਖਿਆ ਵਿਚ ਪਾਰਟੀ ਵਰਕਰ ਮੌਜੂਦ ਸਨ । ਨਵ-ਨਿਯੁਕਤ ਪ੍ਰਧਾਨ ਦੇ ਨਾਲ ਸ. ਨਿਰਭੈ ਸਿੰਘ ਮਿਲਟੀ ਕੰਬੋਜ਼ ਨੇ ਸ੍ਰੀ ਰਾਜੀਵ ਗਾਂਧੀ ਜੀ ਦੇ ਸ਼ਹੀਦੀ ਦਿਵਸ ਸਮਾਰੋਹ ਮੌਕੇ ਰਾਜਘਾਟ ਵਿਖੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਖੂਨ ਦਾਨ ਕੈੰਪ ਵਿੱਚ ਸ਼ਿਰਕਤ ਕੀਤੀ।ਦਿੱਲੀ ਆਲ
Read Full Story

ਕੋ-ਆਪਰੇਟਿਵ ਬੈਂਕਾਂ ਅੱਗੇ ਭਾਕਿਯੂ ਤੇ ਕਿਸਾਨਾਂ ਦਾ ਧਰਨਾ ਦੂਸਰੇ ਦਿਨ ਵੀ ਜਾਰੀ, ਕਿਸਾਨਾਂ ਨੂੰ ਹੱਦ ਕਰਜਿਆਂ ਦੀ ਰਾਸ਼ੀ 13 ਹਜਾਰ ਪ੍ਰਤੀ ਏਕੜ ਕੀਤੀ

Tuesday, May 22, 2018

ਤਲਵੰਡੀ ਸਾਬੋ, 22 ਮਈ (ਗੁਰਜੰਟ ਸਿੰਘ ਨਥੇਹਾ)- ਖੇਤਰ ਦੇ ਕਈ ਪਿੰਡਾਂ ਦੇ ਕਿਸਾਨਾਂ ਨੇ ਭਾਕਿਯੂ ਉਗਰਾਹਾਂ ਆਗੂ ਜਗਦੇਵ ਸਿੰਘ ਜੋਗੇਵਾਲਾ ਤੇ ਬਹੱਤਰ ਸਿੰਘ ਨੰਗਲਾ ਦੀ ਅਗਵਾਈ ਵਿੱਚ ਸਥਾਨਕ ਬੈਂਕ, ਮਲਕਾਣਾ ਤੇ ਸੀਂਗੋ ਮੰਡੀ ਦੀ ਸੈਂਟਰਲ ਕੋਆਪ੍ਰੇਟਿਵ ਬੈਂਕ ਅੱਗੇ ਬੈਂਕ ਵੱਲੋਂ ਖੇਤੀਬਾੜੀ ਦੇ ਨਵੇ ਹੱਦ ਕਰਜ਼ਿਆਂ ਦੀ ਰਾਸ਼ੀ ਨੂੰ ਘਟਾਉਣ ਨੂੰ ਲੈ ਕੇ ਬੈਂਕ ਅਧਿਕਾਰੀਆਂ ਖਿਲਾਫ ਜਬਰਦਸਤ ਰੋਸ ਪ੍ਰਦਰਸ਼ਨ ਦੂਸਰੇ ਦਿਨ ਵੀ ਜਾਰੀ ਰਹੇ। ਇਸ ਮੌਕੇ ਸੈਕਟਰੀ ਬਲੌਰ ਸਿੰਘ ਬਹਿਮਣ ਕੌਰ ਸਿੰਘ, ਇਕਬਾਲ ਸਿੰਘ ਸੀਂਗੋ, ਜਰਨੈਲ ਸਿੰਘ ਨਥੇਹਾ, ਜਸਵੰਤ ਸਿੰਘ ਕਲਾਲਵਾਲਾ,
Read Full Story

ਸਿੱਖਿਆ ਦੇ ਨਾਲ-ਨਾਲ ਨੈਤਿਕਤਾ ਪ੍ਰਤੀ ਸਿੱਖਿਅਤ ਹੋਣਾ ਵੀ ਜ਼ਰੂਰੀ ਹੈ- ਸ਼ਮਸ਼ੇਰ ਸਿੰਘ ਜਗਾ

Tuesday, May 22, 2018

ਤਲਵੰਡੀ ਸਾਬੋ, 22 ਮਈ (ਗੁਰਜੰਟ ਸਿੰਘ ਨਥੇਹਾ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸਕੂਲੀ ਵਿਦਿਆਰਥੀਆਂ ਅੰਦਰੋਂ ਖਤਮ ਹੋ ਚੁੱਕੀਆਂ ਨੈਤਿਕ ਕਦਰਾਂ ਨੂੰ ਮੁੜ ਸੁਰਜੀਤ ਕਰਨ ਦੇ ਵੱਡੇ ਉਪਰਾਲੇ ਤਹਿਤ ਸਰਕਾਰੀ ਹਾਈ ਸਕੂਲ ਨਥੇਹਾ ਦੇ ਵਿਦਿਅਆਰਥੀਆਂ ਨੂੰ ਨੈਤਿਕ ਸਿੱਖਿਆ ਪ੍ਰਤੀ ਜਾਗਰੂਕ ਕੀਤਾ ਗਿਆ। ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਸਟੱਡੀ ਸਰਕਲ ਦੇ ਬੁਲਾਰੇ ਪੁਲਿਸ ਇੰਸਪੈਕਟਰ ਸ. ਸ਼ਮਸ਼ੇਰ ਸਿੰਘ ਜਗਾ ਰਾਮ ਤੀਰਥ ਨੇ ਕਿਹਾ ਕਿ ਅੱਜ ਦੇ ਆਧੁਨਿਕ ਸਮੇਂ ਵਿੱਚ ਵਿਦਿਆਰਥੀਆਂ ਨੂੰ ਸਕੂਲੀ ਪੜ੍ਹਾਈ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ
Read Full Story

ਸ਼ਾਹਕੋਟ ਜਿਮਨੀ ਚੋਣ ਸ਼੍ਰੋਮਣੀ ਅਕਾਲੀ ਦਲ ਬੜੀ ਸ਼ਾਨ ਨਾਲ ਜਿੱਤੇਗਾ- ਡਾ ਗੁਰਮੇਲ ਸਿੰਘ ਘਈ

Sunday, May 20, 2018

ਤਲਵੰਡੀ ਸਾਬੋ, 20 ਮਈ (ਗੁਰਜੰਟ ਸਿੰਘ ਨਥੇਹਾ)- ਸ਼ਾਹਕੋਟ ਜਿਮਨੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਬੜੇ ਹੀ ਸ਼ਾਨ ਨਾਲ ਜਿੱਤੇਗਾ ਅਤੇ ਨਾਇਬ ਸਿੰਘ ਕੋਹਾੜ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ ਕਿਉਂਕਿ ਕਾਂਗਰਸ ਦੇ ਸਾਬਕਾ ਗ੍ਰਹਿ ਰਾਜ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਲਾਲੀ ਅਤੇ ਹੋਰ ਵੀ ਕਈ ਕਾਂਗਰਸੀ ਆਗੂਆਂ ਦਾ ਕਾਂਗਰਸ ਦੀਆਂ ਨੀਤੀਆਂ ਤੋਂ ਤੰਗ ਆ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਆਉਣਾ ਇੱਕ ਸ਼ੁਭ ਸੁਨੇਹਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਬਲਾਕ ਤਲਵੰਡੀ
Read Full Story

ਸਾਦੇ ਵਿਆਹ ਸਾਦੇ ਭੋਗ ਪਾਉਣ ਦਾ ਪਿੰਡ ਲੇਲੇਵਾਲਾ ਵਾਸੀਆਂ ਨੇ ਕੀਤਾ ਸਮਰਥਨ, ਪਿੰਡ ਵਾਸੀਆਂ ਨੇ ਉਪਰਾਲਿਆਂ ਦੀ ਕੀਤੀ ਸ਼ਲਾਘਾ

Sunday, May 20, 2018

ਤਲਵੰਡੀ ਸਾਬੋ, 20 ਮਈ (ਗੁਰਜੰਟ ਸਿੰਘ ਨਥੇਹਾ)- ਭਗਤ ਸਿੰਘ ਨਸ਼ਾ ਵਿਰੋਧੀ ਮੰਚ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕਿਸੇ ਪ੍ਰਾਣੀ ਦੇ ਪ੍ਰਲੋਕ ਸਧਾਰ ਜਾਣ ਤੋਂ ਬਾਅਦ ਕੀਤੀਆਂ ਜਾਣ ਵਾਲੀਆਂ ਰਸਮਾਂ ਮੌਕੇ ਖਰਚਿਆਂ ਨੂੰ ਘਟਾਉਣ ਅਤੇ ਹੋਰ ਸਮਾਜਿਕ ਬੁਰਾਈਆਂ ਤੇ ਖਾਤਮੇ ਲਈ ਵਿੱਢੀ ਗਈ ਮੁਹਿੰਮ ਤਹਿਤ ਪਿੰਡ ਲੇਲੇਵਾਲਾ ਵਿਖੇ ਇੱਕ ਸਾਦੇ ਸਮਾਗਮ ਦੌਰਾਨ ਪਿੰਡ ਵਾਸੀਆਂ ਨੇ ਉਕਤ ਬੁਰਾਈਆਂ ਨੂੰ ਰੋਕਣ ਲਈ ਹੱਥ ਖੜ੍ਹੇ ਕਰਕੇ ਸਮੱਰਥਨ ਦਿੱਤਾ| ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਅਤੇ ਗੁਰੂ ਗੋਬਿੰਦ
Read Full Story

ਮਾਮੇ ਦੀ ਕਰਤੂਤ ਨੇ ਨਾਬਾਲਗ ਭਾਣਜਾ ਪਹੁੰਚਾਇਆ ਹਸਪਤਾਲ, ਢਾਬਾ ਮਾਲਕ ਤੇ ਕਰਿੰਦਿਆਂ ਦੇ ਢਾਬਾ ਛੱਡ ਜਾਣ 'ਤੇ ਉੱਠ ਰਹੇ ਨੇ ਸਵਾਲ

Friday, May 18, 2018

ਤਲਵੰਡੀ ਸਾਬੋ, 18 ਮਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹਿਰ ਦੇ ਮੌੜ ਰੋਡ `ਤੇ ਬਣੇ ਇੱਕ ਢਾਬੇ ਦੇ ਮਾਲਕ ਵੱਲੋਂ ਆਪਣੇ ਹੀ ਨਾਬਾਲਗ ਭਾਣਜੇ ਨਾਲ ਕੁਕਰਮ ਕਰਨ `ਤੇ ਜਿੱਥੇ ਉਕਤ ਦੋਸ਼ੀ ਨੂੰ ਜੇਲ ਦੀ ਹਵਾ ਖਾਣੀ ਪੈ ਰਹੀ ਹੈ ਉੱਥੇ ਹਾਲ ਦੀ ਘੜੀ ਢਾਬੇ ਦੇ ਬਾਕੀ ਕਰਿੰਦਿਆਂ ਦੇ ਢਾਬਾ ਛੱਡ ਕੇ ਜਾਣ `ਤੇ ਵੀ ਸਵਾਲੀਆ ਚਿੰਨ੍ ਲੱਗ ਰਹੇ ਹਨ। ਇਸ ਘਟਨਾ ਪ੍ਰਤੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਨੱਤ ਦਾ ਰਹਿਣ ਵਾਲਾ ਸੇਵਕ ਸਿੰਘ ਜਿਸਨੂੰ ਉਕਤ ਢਾਬੇ `ਤੇ ਕੰਮ ਕਰਦਿਆਂ ਅਜੇ ਕੁੱਝ ਹੀ ਦਿਨ ਹੋਏ ਸਨ ਕਿ ਉਹ ਪਿੰਡ ਬੁਰਜ-ਸੇਮਾ ਦੇ ਆਪਣੇ ਭਾਣਜਿਆਂ ਦੀ ਥਾਂ ਲਗਦੇ ਇੱਕ
Read Full Story

ਕਿਸਾਨਾਂ ਨੂੰ ਹੱਦ ਕਰਜ਼ਾ ਘੱਟ ਮਿਲਣ ਦੇ ਰੋਸ ਵਜੋਂ ਲਗਾਏ ਸਹਿਕਾਰੀ ਬੈਕਾਂ ਮੂਹਰੇ ਧਰਨੇ

Friday, May 18, 2018

ਤਲਵੰਡੀ ਸਾਬੋ, 18 ਮਈ (ਗੁਰਜੰਟ ਸਿੰਘ ਨਥੇਹਾ)- ਕਿਸਾਨਾਂ ਨੂੰ ਫਸਲੀ ਹੱਦ ਕਰਜੇ ਘੱਟ ਦੇਣ ਦੇ ਰੋਸ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਅਤੇ ਸਹਿਕਾਰੀ ਕਰਮਚਾਰੀ ਯੂਨੀਅਨ ਵੱਲੋਂ ਤਲਵੰਡੀ ਸਾਬੋ ਅਤੇ ਸੀਂਗੋ ਮੰਡੀ ਦੀਆਂ ਕੋ-ਆਪਰੇਟਿਵ ਬੈਂਕਾਂ ਅੱਗੇ ਰੋਸ ਧਰਨਾ ਦਿੱਤਾ ਗਿਆ ਉਹਨਾਂ ਬੈਂਕ ਵੱਲੋਂ ਜਾਰੀ ਨਾਦਰਸ਼ਾਹੀ ਫਰਮਾਨ ਨੂੰ ਵਾਪਸ ਨਾ ਲੈਣ ਦੀ ਸੂਰਤ ਵਿੱਚ ਸੰਘਰਸ਼ ਹੋਰ ਤੇਜ਼ ਕਰਨ ਦੀ ਚੇਤਾਵਨੀ ਦਿੱਤੀ। ਧਰਨੇ ਨੂੰ ਸੰਬੋਧਨ ਕਰਦਿਆਂ ਬਿੱਕਰ ਸਿੰਘ ਜ਼ਿਲਾ ਪ੍ਰਧਾਨ ਸਹਿਕਾਰੀ ਕਰਮਚਾਰੀ ਯੂਨੀਅਨ ਨੇ ਕਿਹਾ ਕਿ ਰਜਿਸਟਰਾਰ ਸਹਿਕਾਰੀ ਸਭਾਵਾਂ
Read Full Story

ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਸਿੱਖ ਕੌਮ 'ਚ ਸ਼ੰਕੇ ਪੈਦਾ ਕਰਨ ਵਾਲੇ ਨਰਾਇਣੂ ਸਾਧ ਨੂੰ ਸਰਕਾਰ ਜਲਦੀ ਸ਼ਲਾਖਾਂ ਪਿੱਛੇ ਸੁੱਟੇ- ਭਾਈ ਰਾਜਪਾਲ ਸਿੰਘ ਖਾਲਸਾ

Friday, May 18, 2018

ਤਲਵੰਡੀ ਸਾਬੋ, 18 ਮਈ (ਗੁਰਜੰਟ ਸਿੰਘ ਨਥੇਹਾ)- ਇੱਖ ਪਾਖੰਡੀ ਅਤੇ ਨਿੰਦਿਕ ਨਰਾਇਣ ਦਾਸ ਦੁਆਰਾ ਪੰਜਵੇਂ ਗੁਰੁ ਸ੍ਰੀ ਗੁਰੁ ਅਰਜੁਨ ਦੇਵ ਜੀ ਬਾਰੇ ਕਿੰਤੂ ਪ੍ਰੰਤੂ ਕਰਨ ਅਤੇ ਬੋਲ ਕੁਬੋਲ ਬੋਲਣ ਨਾਲ ਜਿੱਥੇ ਸੰਸਾਰ ਭਰ ਵਿੱਚ ਵਸਦੇ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਧਰਿਆ ਹੈ ਉੱਥੇ ਟੇਢੇ ਢੰਗ ਨਾਲ ਗੁਰੂ ਗ੍ਰੰਥ ਸਾਹਿਬ `ਤੇ ਭਗਤ ਬਾਣੀ ਤਹਿਤ ਸ਼ੰਕਾ ਜਾਹਿਰ ਕੀਤੀ ਹੈ। ਅਜਿਹੇ ਪਾਖੰਡੀ ਨਾਰਾਇਣੂ ਸਾਧ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਸੁੱਟਿਆ ਜਾਣਾ ਚਾਹੀਦਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਪੰਥਕ ਦਲ ਦੇ ਧਾਰਮਿਕ ਵਿੰਗ ਪੰਜਾਬ ਦੇ
Read Full Story

ਦਸਵੀਂ ਜਮਾਤ ਦੇ ਨਤੀਜਿਆਂ ਦੌਰਾਨ ਮੈਰਟ ਸੂਚੀ ਵਿੱਚ ਨਾਮ ਦਰਜ ਕਰਵਾਉਣ ਵਾਲੇ ਜ਼ਿਲ੍ਹਾ ਬਠਿੰਡਾ ਦੇ ਦਸ ਵਿਦਿਆਰਥੀਆਂ ਦਾ ਹੋਇਆ ਸਨਮਾਨ

Thursday, May 17, 2018

ਤਲਵੰਡੀ ਸਾਬੋ, 17 ਮਈ (ਗੁਰਜੰਟ ਸਿੰਘ ਨਥੇਹਾ)- ਹੁਣੇ ਐਲਾਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਜਮਾਤ ਦੇ ਨਤੀਜਿਆਂ ਦੌਰਾਨ ਮੈਰਿਟ ਲਿਸਟ ਵਿੱਚ ਨਾਮ ਦਰਜ ਕਰਵਾਉਣ ਵਾਲੇ ਜ਼ਿਲ੍ਹਾ ਬਠਿੰਡਾ ਦੇ ਦਸ ਵਿਦਿਆਰਥੀਆਂ ਨੂੰ ਰਿਕੋਗਨਾਈਜ਼ਡ ਐਂਡ ਐਫੀਲੀਏਟਿਡ ਸਕੂਲ ਐਸੋਸੀਏਸ਼ਨ ਪੰਜਾਬ (ਰਾਸਾ)ਵੱਲੋਂ ਅੱਜ ਸਨਮਾਨਿਤ ਕੀਤਾ ਗਿਆ। ਸਥਾਨਕ ਸੇਂਟ ਸੋਲਜ਼ਰ ਰੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਗਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਦਸਵੀਂ ਜਮਾਤ ਵਿੱਚੋਂ ਮੈਰਿਟ ਲਿਸਟ ‘ਚ ਆਉਣ ਵਾਲੇ ਜਿਲ੍ਹਾ ਬਠਿੰਡਾ ਦੇ ਨੌਂ ਵਿਦਿਆਰਥੀ
Read Full Story

ਗੁਰੂ ਕਾਸ਼ੀ ਸਕੂਲ ਮਲਕਾਣਾ ਵਿਖੇ ਬੱਚਿਆਂ ਦਾ ਜਨਮ ਦਿਨ ਇਤਿਹਾਸਿਕ ਪੁਸਤਕਾਂ ਭੇਂਟ ਕਰਕੇ ਮਨਾਇਆ

Monday, May 14, 2018

ਤਲਵੰਡੀ ਸਾਬੋ, 14 ਮਈ (ਗੁਰਜੰਟ ਸਿੰਘ ਨਥੇਹਾ)- ਖੇਤਰ ਦੇ ਪਿੰਡ ਮਲਕਾਣਾ ਵਿਖੇ ਬੀਤੇ ਸਮੇਂ ਤੋਂ ਵਿੱਦਿਆ ਦੇ ਖੇਤਰ `ਚ ਨਾਮਣਾ ਖੱਟ ਚੁੱਕੇ ਗੁਰੂ ਕਾਸ਼ੀ ਪਬਲਿਕ ਸਕੂਲ ਵਿਖੇ ਬੱਚਿਆਂ ਦੇ ਜਨਮ ਦਿਨ ਗੁਰ ਇਤਿਹਾਸ ਨਾਲ ਸਬੰਧਿਤ ਕਿਤਾਬਾਂ ਭੇਂਟ ਕਰਕੇ ਮਨਾਉਣ ਦੀ ਨਵੀਂ ਪਿਰਤ ਪਾਈ ਜਾ ਰਹੀ ਹੈ। ਜਿਸ ਦੇ ਤਹਿਤ ਰਮਨਦੀਪ ਕੌਰ ਤੇ ਸਮਰ ਕੁਮਾਰ ਦਾ ਜਨਮ ਦਿਨ ਸਿੱਖ ਇਤਿਹਾਸ ਨਾਲ ਸਬੰਧਿਤ ਨਿੱਕੀਆਂ ਜਿੰਦਾਂ ਵੱਡਾ ਸਾਕਾ ਦੀ ਪੁਸਤਕ ਦੇ ਕੇ ਮਨਾਇਆ ਗਿਆ। ਇਸ ਮੌਕੇ ਜਿੱਥੇ ਸਕੂਲ ਪ੍ਰਿੰਸੀਪਲ ਸ. ਜਗਜੀਵਨ ਸਿੰਘ ਸਿਧੂ ਨੇ ਉਕਤ ਦੋਵਾਂ ਬੱਚਿਆਂ ਨੂੰ ਉਹਨਾਂ ਦੇ ਜਨਮ
Read Full Story

<< < 1 2 3 4 5 6 7 8 9 > >>
Powered by Arash Info Corpopration