Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਯੂਥ ਕਾਂਗਰਸ ਹਲਕਾ ਪ੍ਰਧਾਨ ਗੋਲਡੀ ਗਿੱਲ ਨੇ ਕੈਪਟਨ ਦੀ ਕਰਜਾ ਮੁਆਫੀ ਨੂੰ ਦੱਸਿਆ ਇਤਿਹਾਸਿਕ ਕਦਮ

Monday, January 8, 2018

ਤਲਵੰਡੀ ਸਾਬੋ, 8 ਜਨਵਰੀ (ਗੁਰਜੰਟ ਸਿੰਘ ਨਥੇਹਾ)- ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਕਰਜਾ ਮੁਆਫੀ ਸਕੀਮ ਨੂੰ ਅਮਲ ਵਿੱਚ ਲਿਆ ਕੇ ਇਹ ਦੱਸ ਦਿੱਤਾ ਹੈ ਕਿ ਉਹ ਉਨਾਂ ਲੀਡਰਾਂ ਵਿੱਚੋਂ ਨਹੀਂ ਜੋ ਚੋਣਾਂ ਤੋਂ ਪਹਿਲਾਂ ਵਾਅਦੇ ਕੁਝ ਹੋਰ ਕਰਦੇ ਨੇ ਤੇ ਸਰਕਾਰ ਬਨਣ ਉਪਰੰਤ ਲਾਗੂ ਕਰਨ ਵੇਲੇ ਉਨਾਂ ਵਾਅਦਿਆਂ ਤੋਂ ਭੱਜ ਜਾਂਦੇ ਨੇ, ਪ੍ਰੰਤੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਦੀ ਕਰਜਾ ਮੁਆਫੀ ਦੇ ਐਲਾਨ ਮਗਰੋਂ ਮਾਨਸਾ ਵਿੱਚ ਉਕਤ ਮੁਹਿੰਮ ਦਾ ਆਗਾਜ ਕਰ ਦੇਣਾ ਕਿਸਾਨਾਂ ਲਈ
Read Full Story

ਨਵੇਂ ਚੁਣੇ ਕੌਂਸਲਰਾਂ ਨੇ ਕੀਤਾ ਮਾਲਵਾ ਸਪੋਰਟਸ ਐਂਡ ਵੈਲਫੇਅਰ ਕਲੱਬ ਦਾ ਕੈਲੰਡਰ ਰਿਲੀਜ਼

Monday, January 8, 2018

ਤਲਵੰਡੀ ਸਾਬੋ, 8 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹਿਰ ਦੀ ਸਮਾਜ ਸੇਵਾ ਦੇ ਕਾਰਜਾਂ ਵਿੱਚ ਅਹਿਮ ਭੂਮਿਕਾ ਨਿਭਾਅ ਰਹੀ ਸੰਸਥਾ ਮਾਲਵਾ ਵੈਲਫੇਅਰ ਐਂਡ ਸਪੋਰਟਸ ਕਲੱਬ ਤਲਵੰਡੀ ਸਾਬੋ ਵੱਲੋਂ ਤਿਆਰ ਕੀਤੇ ਸੰਨ 2018 ਦਾ ਕੈਲੰਡਰ ਸਥਾਨਕ ਕਮਿਊਨਟੀ ਹਾਲ ਵਿਖੇ ਨਗਰ ਪੰਚਾਇਤ ਤਲਵੰਡੀ ਸਾਬੋ ਦੇ ਨਵੇਂ ਚੁਣੇ ਗਏ ਕੌਂਸਲਰਾਂ ਦੁਆਰਾ ਰਿਲੀਜ਼ ਕੀਤਾ ਗਿਆ। ਰਿਲੀਜ਼ ਕੀਤੇ ਕੈਲੰਡਰ ਬਾਰੇ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਗਗਨਦੀਪ ਸਿੰਘ ਹੈਪੀ ਗੋਂਦਾਰਾ ਨੇ ਦੱਸਿਆ ਕਿ ਇਲਾਕੇ ਦੇ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਉਕਤ ਕੈਲੰਡਰ ਵਿੱਚ ਸਾਲ ਭਰ ਦੀਆਂ
Read Full Story

ਯਾਦਵਿੰਦਰਾ ਇੰਜਨੀਅਰਿੰਗ ਕਾਲਜ ਵੱਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਇਨਾਮੀ ਪ੍ਰਤੀਯੋਗਤਾ ਕਰਵਾਉਣ ਦਾ ਐਲਾਨ

Monday, January 8, 2018

ਤਲਵੰਡੀ ਸਾਬੋ, 8 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਯਾਦਵਿੰਦਰਾ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨੌਲਜੀ ਤਲਵੰਡੀ ਸਾਬੋ ਦੇ ਪ੍ਰਬੰਧਕਾਂ ਵੱਲੋਂ ਪਿੰਡਾਂ ਦੇ ਸਰਕਾਰੀ ਸਕੂਲਾਂ ਦੇ ਦਸਵੀਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਇਨਾਮੀ ਪ੍ਰਤੀਯੋਗਤਾ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਪੱਤਰਕਾਰ ਵਾਰਤਾ ਦੌਰਾਨ ਯਾਦਵਿੰਦਰਾ ਇੰਜਨੀਅਰਿੰਗ ਕਾਲਜ ਦੇ ਮੁਖੀ ਡਾ. ਹਜੂਰ ਸਿੰਘ ਨੇ ਦੱਸਿਆ ਕਿ ਪੇਂਡੂ ਖੇਤਰ ਵਿੱਚ ਪੜ੍ਹ ਰਹੇ ਬਹੁਤ ਸਾਰੇ ਬੱਚੇ ਦਿਮਾਗੀ ਤੌਰ `ਤੇ ਤਕਨੀਕੀ ਖੇਤਰ ਵਿੱਚ ਆਉਣ ਦੇ ਬਹੁਤ ਯੋਗ ਹੁੰਦੇ ਹਨ ਪ੍ਰੰਤੂ ਸਹੀ ਸੇਧ ਨਾ ਮਿਲ ਸਕਣ
Read Full Story

ਖੁਸ਼ਬਾਜ ਜਟਾਣਾ ਦੇ ਯਤਨਾਂ ਸਦਕਾ ਪਿਛਲੇ ਸਮੇਂ ਵਿੱਚ ਮਿਲੀ ਦੋ ਕਰੋੜ ਰੁਪਏ ਦੀ ਗ੍ਰਾਂਟ ਨਾਲ ਵਿਕਾਸ ਕਾਰਜ ਹੋਏ ਆਰੰਭ

Monday, January 8, 2018

ਤਲਵੰਡੀ ਸਾਬੋ, 8 ਜਨਵਰੀ (ਗੁਰਜੰਟ ਸਿੰਘ ਨਥੇਹਾ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਵਿਕਾਸ ਲਈ ਨਗਰ ਪੰਚਾਇਤ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੇ ਯਤਨਾਂ ਸਦਕਾ ਮਿਲੀ ਦੋ ਕਰੋੜ ਰੁਪਏ ਦੀ ਗ੍ਰਾਂਟ ਨਾਲ ਹੁਣ ਵਿਕਾਸ ਕਾਰਜ ਆਰੰਭ ਦਿੱਤੇ ਗਏ ਹਨ। ਜਿਸਦੇ ਤਹਿਤ ਅੱਜ ਵਾਰਡ ਨੰ: 3 ਅਤੇ 4 ਵਿੱਚ ਸੜਕਾਂ ਅਤੇ ਰਸਤਿਆਂ ਦੇ ਕਿਨਾਰੇ ਇੰਟਰਲੌਕ ਟਾਈਲਾਂ ਲਾਉਣ ਦਾ ਕੰਮ ਵਾਰਡਾਂ ਦੇ ਕੌਂਸਲਰਾਂ, ਨਗਰ ਪੰਚਾਇਤ ਅਧਿਕਾਰੀਆਂ ਤੇ ਕਾਂਗਰਸੀ ਆਗੂਆਂ ਦੀ ਹਾਜਰੀ ਵਿੱਚ ਸ਼ੁਰੂ ਕਰਵਾਇਆ ਗਿਆ। ਉਕਤ ਵਿਕਾਸ ਕਾਰਜ ਆਰੰਭ ਕਰਵਾਉਣ
Read Full Story

ਸਕੂਲ ਪ੍ਰਿੰਸੀਪਲ ਨੂੰ ਵੀ 'ਤੇਗਲੀ ਸ਼ਾਹ' ਦੀ ਸ਼ਰਧਾ ਦਾ ਰੰਗ ਚੜ੍ਹਿਆ, ਸਕੂਲ਼ ਅਧਿਆਪਕ ਦੇ ਨਾਮ ਕੱਢਿਆ ਪੱਤਰ, ਪੱਤਰ ਨੇ ਸਟਾਫ ਅੰਦਰ ਵੀ ਛੇੜਿਆ ਰੇੜਕਾ

Monday, January 8, 2018

ਤਲਵੰਡੀ ਸਾਬੋ, 8 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦਾ ਸਕੂਲ ਅੰਦਰ ਬਣੀਆਂ ਸਮਾਧਾਂ ਦਾ ਮਾਮਲਾ ਰੁਕਣ ਦਾ ਨਾਮ ਲੈਣ ਦੀ ਬਜ਼ਾਇ ਨਿੱਤ ਨਵੇਂ ਸਵਾਲ ਖੜ੍ਹੇ ਰਿਹਾ ਹੈ। ਜਿਸ ਦੇ ਚਲਦਿਆਂ ਅੱਜ ਉਕਤ ਸਕੂਲ ਦੀ ਪ੍ਰਿੰਸੀਪਲ ਵੱਲੋਂ ਜਾਰੀ ਕੀਤੇ ਗਏ ਇੱਕ ਤਾਜ਼ਾ ਪੱਤਰ ਨੰਬਰ 43/2018 ਨੇ ਇਹ ਨਵਾਂ ਸਵਾਲ ਖੜ੍ਹਾ ਕਰ ਦਿੱਤਾ ਹੈ। ਇੰਝ ਲੱਗ ਰਿਹਾ ਹੈ ਜਿਵੇਂ ਉਕਤ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਕੰਵਲਜੀਤ ਕੌਰ ਖੁਦ ਵੀ ਸਕੂਲ ਵਿੱਚ ਬਣਵਾਈ ਸਮਾਧ ਵਾਲੇ ਕਿਸੇ ਅਲੌਕਿਕ ਪੀਰ ਦੀ ਸ਼ਰਧਾ ਵਿੱਚ ਰੰਗੀ ਗਈ ਹੈ ਜਾਂ ਉਸ ਨੂੰ
Read Full Story

ਅਮਰੀਕ ਸਿੰਘ ਕੰਗ ਦੀ ਕਿਤਾਬ ' ਸਮੇਂ ਦੇ ਹਾਣੀ ' ਅਤੇ ਸੰਦੀਪ ਅਲਮ ਦੀ ਕਿਤਾਬ 'ਸਾਹ ਲੈਂਦੀ ਕਬਰਗਾਹ" ਦੀ ਕੀਤੀ ਗਈ ਘੁੰਢ ਚੁਕਾਈ

Sunday, January 7, 2018

ਰਾਮਾਂ ਮੰਡੀ 07 ਜਨਵਰੀ(ਤਰਸੇਮ ਸਿੰਘ ਬੁੱਟਰ) ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਅਤੇ ਫੁਲਕਾਰੀ ਪੰਜਾਬੀ ਸਾਹਿਤ ਸਭਾ ਰਾਮਾਂ ਮੰਡੀ ਦੇ ਸਾਂਝੇ ਉੱਦਮ ਨਾਲ਼ ਕਲੱਬ ਦੇ ਦਫ਼ਤਰ ਵਿਖੇ ਅਮਰੀਕ ਸਿੰਘ ਕੰਗ ਅਮਰੀਕਾ ਦਾ ਕਾਵਿ- ਸੰਗ੍ਰਹਿ `ਸਮੇਂ ਦੇ ਹਾਣੀ` ਅਤੇ ਸੰਦੀਪ ਅਲਮ ਦੀ ਕਿਤਾਬ `ਸਾਹ ਲੈਂਦੀ ਕਬਰਗਾਹ` ਦੀ ਘੁੰਢ ਚੁਕਾਈ ਕੀਤੀ ਗਈ।ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਹਾਜ਼ਰ ਅਦੀਬਾਂ ਨੂੰ ਨਿੱਘੇ ਸ਼ਬਦਾਂ `ਚ ਜੀ ਆਇਆਂ ਕਿਹਾ ਅਤੇ ਰਲੀਜ਼ ਕੀਤੀਆਂ ਗਈਆਂ ਕਿਤਾਬਾਂ ਬਾਰੇ ਆਪਣੇ ਵਿਚਾਰ ਪ੍ਰਸਤੁਤ ਕੀਤੇ।ਸਾਹਿਤਕਾਰ ਅਤੇ ਲੈਕਚਰਾਰ ਤਰਸੇਮ
Read Full Story

11ਵੀਂ ਬਰਸੀ 'ਤੇ ਵਿਸ਼ੇਸ਼-----ਸਮਾਜ ਸੇਵਾ ਲਈ ਹਮੇਸ਼ਾ ਤਤਪਰ ਰਹਿੰਦ ਸਨ-ਦੇਵ ਰਾਜ ਸ਼ਰਮਾਂ

Saturday, January 6, 2018

ਤਲਵੰਡੀ ਸਾਬੋ, 6 ਜਨਵਰੀ (ਗੁਰਜੰਟ ਸਿੰਘ ਨਥੇਹਾ)- ਬੇਸ਼ੱਕ ਪਿੰਡ ਨਥੇਹਾ ਦੇ ਦੇਵ ਰਾਜ ਸ਼ਰਮਾ ਨੂੰ ਇਸ ਫਾਨੀ ਸੰਸਾਰ ਵਿੱਚੋਂ ਰੁਖਸਤ ਕਰਕੇ ਸੱਚਖੰਡ ਬਿਰਾਜਿਆਂ ਨੂੰ ਪੂਰੇ 11 ਸਾਲ ਹੋ ਚੁੱਕੇ ਹਨ ਫਿਰ ਵੀ ਪਰਿਵਾਰਕ ਮੈਂਬਰ ਉਨ੍ਹਾਂ ਵੱਲੋਂ ਦਰਸਾਏ ਮਾਰਗ `ਤੇ ਚੱਲ ਕੇ ਸਮਾਜ ਸੇਵਾ ਵਿੱਚ ਵਧ ਚੜ ਕੇ ਯੋਗਦਾਨ ਪਾ ਰਹੇ ਹਨ। ਸ੍ਰੀ ਦੇਵ ਰਾਜ ਜੀ ਦਾ ਜਨਮ ਪਿੰਡ ਨਥੇਹਾ ਦੇ ਗਿਆਨਯੋਗੀ ਪੰਡਤ ਬਰਮਾ ਨੰਦ ਦੇ ਘਰ ਤੇ ਮਾਤਾ ਬਚਨ ਕੌਰ ਦੀ ਕੁੱਖੋਂ ਹੋਇਆ। ਪਰਿਵਾਰ ਵਿੱਚ ਸਭ ਤੋਂ ਵੱਡੇ ਹੋਣ ਸਦਕਾ ਆਪਨੇ ਆਪਣੇ ਸਾਰੇ ਪਰਿਵਾਰ ਦੀ ਕਬੀਲਦਾਰੀ ਸੈਟ ਕਰਨ ਵਿੱਚ ਬਹੁਤ ਵੱਡਾ
Read Full Story

ਕੈਪਟਨ ਸਰਕਾਰ ਦਾ ਕਰਜਾ ਮੁਆਫੀ ਸਮਾਗਮ ਨਿਰਾ ਡਰਾਮਾ, ਕਿਸੇ ਕਿਸਾਨ ਦਾ ਦੋ ਲੱਖ ਰੁਪਏ ਕਰਜਾ ਮੁਆਫ ਨਹੀਂ-ਕਿਸਾਨ ਆਗੂ

Saturday, January 6, 2018

ਤਲਵੰਡੀ ਸਾਬੋ, 6 ਜਨਵਰੀ (ਗੁਰਜੰਟ ਸਿੰਘ ਨਥੇਹਾ)- ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸਰਕਾਰ ਬਨਣ ਤੋਂ ਪਹਿਲਾਂ ਸਮੁੱਚੇ ਪੰਜਾਬ ਦੇ ਕਿਸਾਨਾਂ ਦਾ ਸਾਰਾ ਕਰਜਾ ਮੁਆਫ ਕਰਨ ਦਾ ਵਾਅਦਾ ਕਰਕੇ ਸੱਤਾ ਹਾਸਲ ਕੀਤੀ ਸੀ ਪ੍ਰੰਤੂ ਸਰਕਾਰ ਬਣਦਿਆਂ ਹੀ ਅੱਖਾਂ ਫੇਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦਾ ਦੋ ਲੱਖ ਰੁਪਏ ਤੱਕ ਦਾ ਕਰਜਾ ਮੁਆਫ ਕਰਨ ਦਾ ਐਲਾਨ ਕਰ ਦਿੱਤਾ। ਕਿਸਾਨਾਂ ਨੂੰ ਉਮੀਦ ਜਾਗੀ ਸੀ ਕਿ ਚਲੋ ਘੱਟੋ-ਘੱਟ ਦੋ ਲੱਖ ਰੁਪਏ ਤੱਕ ਦਾ ਕਰਜਾ ਤਾਂ ਮੁਆਫ ਹੋਇਆ ਪ੍ਰੰਤੂ ਹੁਣ ਸਰਕਾਰ ਵੱਲੋਂ ਜਾਰੀ ਸੂਚੀਆਂ ਨੇ ਕਿਸਾਨਾਂ
Read Full Story

ਕਲੱਬ ਵੱਲੋਂ ਐਕਸੀਡੈਂਟ ਮਰੀਜਾਂ ਵਾਸਤੇ ਮੁਫਤ ਐਬੂਲੈਂਸ ਸੇਵਾ ਮਹੱਈਆ ਕਰਵਾਈ

Saturday, January 6, 2018

ਤਲਵੰਡੀ ਸਾਬੋ, 6 ਜਨਵਰੀ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਬੁਰਜ ਸੇਮਾਂ ਵਿਖੇ ਨਵੇਂ ਸਾਲ ਦੀ ਆਮਦ `ਤੇ ਪਿੰਡ ਦੇ ਬਾਬਾ ਜੀਵਨ ਸਿੰਘ ਕਲੱਬ ਵੱਲੋਂ ਐਕਸੀਡੈਂਟ ਕੇਸਾਂ ਲਈ ਫਰੀ ਸੇਵਾ ਦਾ ਉਦਘਾਟਨ ਕੀਤਾ ਗਿਆ ਜਿਸ ਮੌਕੇ ਕਲੱਬ ਮੈਂਬਰਾਂ ਵੱਲੋਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਇੱਕ ਐਂਬੂਲੈਂਸ ਵੈਨ ਲੋਕ ਸਮਰਪਿਤ ਕੀਤੀ ਗਈ। ਇਸ ਮੌਕੇ ਕਲੱਬ ਪ੍ਰਧਾਨ ਜਸਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਕਲੱਬ ਅਜਿਹੇ ਸਮਾਜ ਭਲਾਈ ਦੇ ਕੰਮਾਂ ਲਈ ਵਧ ਚੜ ਕੇ ਯੋਗਦਾਨ ਪਾ ਰਿਹਾ ਹੈ। ਸੜਕੀ ਦੁਰਘਟਨਾਵਾਂ ਨੂੰ ਦੇਖਦਿਆਂ ਅਤੇ ਨਾਲ ਦੇ ਪੰਜ ਪਿੰਡਾਂ ਵਿੱਚ ਮਰੀਜਾਂ
Read Full Story

ਸਰਕਾਰੀ ਸੈਕੰਡਰੀ ਸਕੂਲ ਲਹਿਰੀ ਵਿਖੇ ਲਗਾਇਆ ਪੁਸਤਕ ਮੇਲਾ

Saturday, January 6, 2018

ਤਲਵੰਡੀ ਸਾਬੋ, 6 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਦੇ ਪਿੰਡ ਲਹਿਰੀ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਵਿੱਚ ਸਕੂਲ ਪ੍ਰਬੰਧਕਾਂ ਵੱਲੋਂ ਨਵਚੇਤਨ ਪੁਸਤਕ ਭੰਡਾਰ ਬਰਗਾੜੀ ਦੇ ਸਹਿਯੋਗ ਨਾਲ ਪੁਸਤਕ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਸਕੂਲੀ ਵਿਦਿਆਰਥੀਆਂ ਅਤੇ ਸਟਾਫ ਨੇ ਬੜੇ ਚਾਅ ਅਤੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਸਕੂਲ ਦੇ ਪੰਜਾਬੀ ਅਧਿਆਪਕ ਸ. ਜਗਬੀਰ ਸਿੰਘ ਨੇ ਦੱਸਿਆ ਕਿ ਬੱਚਿਆਂ ਵਿੱਚ ਸਾਹਿਤਕ ਰੁਚੀ ਪੈਦਾ ਕਰਨ ਅਤੇ ਉਹਨਾਂ ਨੂੰ ਕਿਤਾਬਾਂ ਨਾਲ ਜੋੜਨ ਦੇ ਮਨੋਰਥ ਹਿਤ ਇਹ ਪ੍ਰਦਰਸ਼ਨੀ ਲਗਵਾਈ ਗਈ ਜਿਸ ਵਿੱਚ ਬੱਚਿਆਂ ਨੇ
Read Full Story

ਤਲਵੰਡੀ ਨਗਰ ਪੰਚਾਇਤ ਦਾ ਫੈਸਲਾ ਵਿਵਾਦਾਂ 'ਚ, ਤਿੰਨ ਕੌਸਲਰ ਜਤਾਅ ਰਹੇ ਨੇ ਨਗਰ ਪੰਚਾਇਤ ਦੀ ਪ੍ਰਧਾਨਗੀ 'ਤੇ ਹੱਕ

Friday, January 5, 2018

ਤਲਵੰਡੀ ਸਾਬੋ, 5 ਜਨਵਰੀ (ਗੁਰਜੰਟ ਸਿੰਘ ਨਥੇਹਾ)- ਨਗਰ ਪੰਚਾਇਤ ਤਲਵੰਡੀ ਸਾਬੋ ਦੇ ਪ੍ਰਧਾਨ ਦੀ ਚੋਣ ਵਿਵਾਦਾਂ ਵਿੱਚ ਘਿਰਦੀ ਨਜਰ ਆ ਰਹੀ ਹੈ ਜਿਸ ਕਰਕੇ ਅਜੇ ਤੱਕ ਚੋਣਾਂ ਵਿੱਚ ਚੁਣੇ ਗਏ ਕੌਸਲਰਾਂ ਵਿੱਚੋਂ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਸਿਰੇ ਨਾ ਚੜ੍ਹਾ ਕੇ ਪ੍ਰਧਾਨ ਦੀ ਚੋਣ ਨਹੀਂ ਕੀਤੀ ਗਈ। ਇੱਥੇ ਦੱਸਣਾ ਬਣਦਾ ਹੈ ਕਿ 15ਵਾਰਡਾਂ ਵਾਲੇ ਤਲਵੰਡੀ ਸਾਬੋ ਦੀ ਨਗਰ ਪੰਚਾਇਤ ਵਿੱਚ 13 ਕੌਸਲਰ ਕਾਂਗਰਸ, ਇੱਕ ਅਕਾਲੀ ਦਲ ਤੇ ਇੱਕ ਅਜਾਦ ਕੌਸਲਰ ਬਨਣ ਵਿੱਚ ਸਫਲ ਹੋਏ ਹਨ ਬੇਸ਼ੱਕ ਤਲਵੰਡੀ ਸਾਬੋ ਦੇ ਐਸ. ਡੀ. ਐਮ. ਨੇ ਚੁਣੇ ਕੌਸਲਰਾਂ ਨੂੰ ਕਾਨੂੰਨੀ ਪ੍ਰਕਿਰਿਆ
Read Full Story

ਖਾਲਸਾ ਸਕੂਲ ਤਲਵੰਡੀ ਸਾਬੋ 'ਚ ਭੂਤ ਪ੍ਰਗਟ ਕੀਤੇ ਜਾਣ ਤੋਂ ਦੁਖੀ ਸਕੂਲ ਸਲਾਹਕਾਰ ਵੱਲੋਂ ਅਸਤੀਫਾ, ਸਕੂਲ ਪ੍ਰਬੰਧਕੀ ਕਮੇਟੀ ਅਜੇ ਵੀ ਆਪਣੇ ਹੱਠ 'ਤੇ ਕਾਇਮ

Friday, January 5, 2018

ਤਲਵੰਡੀ ਸਾਬੋ, 5 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ `ਚ ਪਿਛਲੇ ਲੱਗਭਗ ਤਿੰਨ ਹਫਤਿਆਂ ਤੋਂ ਹੋ ਰਹੀ ਅਤੇ ਹੋਣ ਦਿੱਤੇ ਜਾ ਰਹੇ ਸਿਰੇ ਦੇ ਗੈਰ ਵਿੱਦਿਅਕ ਅਤੇ ਗੈਰ ਵਿਗਿਆਨਿਕ ਕੰਮ ਦੇ ਚੱਲੇ ਜਾਣ ਦੇ ਬਾਵਜੂਦ ਵੀ ਪ੍ਰਬੰਧਕ ਕਮੇਟੀ ਦੇ ਰੂਪ ਵਿੱਚ ਸਕੂਲ `ਤੇ ਕਬਜ਼ਾ ਜਮਾਈ ਬੈਠਾ ਸਿਆਸੀ ਲੀਡਰਾਂ ਤੇ ਪਿਛਲੱਗਾਂ ਦਾ ਪੜਿਆ-ਲਿਖਿਆ ਅਣਪੜ੍ਹ ਟੋਲਾ ਤਾਂ ਟਸ ਤੋਂ ਮਸ ਨਾ ਹੋਇਆ ਪ੍ਰੰਤੂ ਬੇਵਕੂਫੀ ਦੀਆਂ ਹੱਦਾਂ ਟੁੱਟ ਜਾਣ ਦੇ ਚਲਦਿਆਂ ਸਕੂਲ ਪ੍ਰਬੰਧਕ ਕਮੇਟੀ ਦਾ ਵਿੱਦਿਅਕ ਸਲਾਹਕਾਰ ਰੋਸ ਵਜੋਂ ਆਪਣੇ ਅਹੁਦੇ
Read Full Story

ਪਿੰਡ ਕਲਾਲਵਾਲਾ ਵਿੱਚ ਭੁਲੇਖੇ ਨਾਲ ਕੀਟਨਾਸ਼ਕ ਦਵਾਈ ਪੀਣ ਨਾਲ ਨੌਜਵਾਨ ਦੀ ਮੌਤ

Friday, January 5, 2018

ਤਲਵੰੰਡੀ ਸਾਬੋ, 5 ਜਨਵਰੀ (ਗੁਰਜੰਟ ਸਿੰਘ ਨਥੇਹਾ)- ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਕਲਾਲਵਾਲਾ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਪਿੰਡ ਦੇ ਦਲਿਤ ਪਰਿਵਾਰ ਨਾਲ ਸਬੰਧਿਤ ਇੱਕ ਨੌਜਵਾਨ ਵੱਲੋਂ ਭੁਲੇਖੇ ਨਾਲ ਕੀਟਨਾਸ਼ਕ ਦਵਾਈ ਪੀਣ ਕਰਕੇ ਉਸਦੀ ਦੀ ਮੌਤ ਹੋ ਗਈ। ਇਸ ਸਬੰਧੀ ਪਿੰਡ ਦੇ ਮੋਹਤਬਰ ਆਗੂਆਂ ਨੇ ਦੱਸਿਆ ਕਿ ਦਲਿਤ ਪਰਿਵਾਰ ਨਾਲ ਸਬੰਧਿਤ ਬਲਵੰਤ ਸਿੰਘ ਦੇ ਜਗਜੀਤ ਸਿੰਘ ਤੇ ਜਗਦੀਪ ਸਿੰਘ ਦੋ ਲੜਕੇ ਸਨ ਜਿਸ ਵਿੱਚੋਂ ਜਗਜੀਤ ਸਿੰਘ ਦੀ ਕੁੱਝ ਸਾਲ ਪਹਿਲਾਂ ਰਜਵਾਹੇ ਵਿੱਚ ਨਹਾਉਣ ਸਮੇਂ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਗਈ ਸੀ ਜਿਸ ਨੂੰ
Read Full Story

ਬੰਗੀ ਨਿਹਾਲ ਸਿੰਘ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ।

Thursday, January 4, 2018

ਰਾਮਾਂ ਮੰਡੀ,੦4 ਜਨਵਰੀ( ਤਰਸੇਮ ਸਿੰਘ ਬੁੱਟਰ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਬੰਗੀ ਨਿਹਾਲ ਸਿੰਘ ਦੇ ਗੁਰਦੁਅਰਾ ਗੁਪਤਸਰ ਸਾਹਿਬ ਪਾਤਸ਼ਾਹੀ ਦਸਵੀਂ ਵੱਲੋਂ ਦਸਮ-ਪਿਤਾ ਜੀ ਦੇ ੩੫੧ਵੇਂ ਪਵਿੱਤਰ ਅਵਤਾਰ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ।ਪਿੰਡ ਵਾਸੀਆਂ ਨੇ ਸਾਫ਼-ਸਫ਼ਾਈਆਂ ਕਰ ਕੇ,ਰੰਗ-ਬਿਰੰਗੀਆਂ ਝੰਡੀਆਂ ਲਾ ਕੇ ਅਤੇ ਜਗ੍ਹਾ-ਜਗ੍ਹਾ ਬਹੁਭਾਂਤੀ ਲੰਗਰ ਲਾ ਕੇ ਗੁਰੂ ਗ੍ਰੰਥ ਸਾਹਿਬ ਅਤੇ ਹਾਜ਼ਰ ਸੰਗਤਾਂ ਦਾ ਸਤਿਕਾਰ ਕੀਤਾ।ਗੁਰਦੁਆਰਾ ਗੁਪਤਸਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਮਨਖੁਸ਼ਵਿੰਦਰ ਸਿੰਘ ਨੇ
Read Full Story

ਮੀਡੀਆ ਕੋਲੋਂ ਓਹਲਾ ਰੱਖ ਕੇ ਕੀਤਾ ਗਿਆ ਤਲਵੰਡੀ ਸਾਬੋ ਨਗਰ ਪੰਚਾਇਤ ਸੌਂਹ ਚੁੱਕ ਸਮਾਗਮ, ਇੱਕ ਵਿਰੋਧੀ ਅਤੇ ਇੱਕ ਕਾਂਗਰਸੀ ਕੌਂਸਲਰ ਨੂੰ ਸੱਦਣਾ ਵੀ ਜ਼ਰੂਰੀ ਨਾ ਸਮਝਿਆ

Thursday, January 4, 2018

ਤਲਵੰਡੀ ਸਾਬੋ, 4 ਜਨਵਰੀ (ਗੁਰਜੰਟ ਸਿੰਘ ਨਥੇਹਾ)- ਬੀਤੀ 17 ਦਸੰਬਰ ਨੂੰ ਹੋਈ ਸਥਾਨਕ ਨਗਰ ਪੰਚਾਇਤ ਲਈ ਚੁੱਣੇ ਗਏ ਪੰਦਰਾਂ ਕੌਂਸਲਰਾਂ ਵਿੱਚੋਂ 13 ਨੂੰ ਸੌਂਹ ਚੁਕਾਉਣ ਦਾ ਕੰਮ ਮੀਡੀਆ ਤੋਂ ਦੂਰੀ ਬਣਾਉਂਦਿਆਂ ਬੀਤੀ ਕੱਲ੍ਹ ਨਿਬੇੜ ਦਿੱਤਾ ਗਿਆ ਜਦੋਂ ਕਿ ਨਗਰ ਪੰਚਾਇਤ ਦੀ ਪ੍ਰਧਾਨਗੀ ਦਾ ਤਾਜ਼ ਅਜੇ ਤੱਕ ਕਿਸੇ ਵੀ ਕੌਂਸਲਰ ਨੂੰ ਨਹੀਂ ਸਜਾਇਆ ਜਾ ਸਕਿਆ। ਸੌਂਹ ਚੁੱਕ ਸਮਾਗਮ ਲਈ ਜਿੱਥੇ ਇੱਕ ਬਹੁਮਤ ਹਾਸਲ ਕਰਨ ਵਾਲੀ ਪਾਰਟੀ ਦੇ ਵਾਰਡ ਨੰਬਰ 13 ਤੋਂ ਚੁਣੇ ਗਏ ਕੌਂਸਲਰ ਬਲਕਰਨ ਸਿੰਘ ਬੱਬੂ ਨੂੰ ਕੋਈ ਜਾਣਕਾਰੀ ਨਹੀਂ ਸੀ ਉੱਥੇ ਵਿਰੋਧੀ ਪਾਰਟੀ ਦੇ ਜੇਤੂ
Read Full Story

ਗੁਰੂ ਕਾਸ਼ੀ 'ਵਰਸਿਟੀ ਵੱਲੋਂ ਨਵੇਂ ਸਾਲ ਦਾ ਸਵਾਗਤ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤਾ, ਨਵੇਂ ਸਾਲ ਦੀ ਡਾਇਰੀ ਅਤੇ ਕੈਲੰਡਰ ਕੀਤਾ ਜਾਰੀ

Wednesday, January 3, 2018

ਤਲਵੰਡੀ ਸਾਬੋ, 3 ਜਨਵਰੀ (ਗੁਰਜੰਟ ਸਿੰਘ ਨਥੇਹਾ) – ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਆਪਣੇ ਕੈਂਪਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੀਰਵਾਦ ਨਾਲ ਨਵੇਂ ਸਾਲ ਦਾ ਸਵਾਗਤ ਕਰਨ ਲਈ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਅਯੋਜਨ ਕੀਤਾ। ਯੂਨੀਵਰਸਿਟੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਪੂਰੀ ਤਰ੍ਹਾਂ ਆਪਣੀਆਂ ਸੰਸਥਾਵਾਂ ਅਤੇ ਸਮਾਜ ਦੀ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਇਸ ਮੌਕੇ ਵਾਈਸ-ਚਾਂਸਲਰ ਕਰਨਲ ਡਾ. ਭੁਪਿੰਦਰ ਸਿੰਘ ਨੇ ਸਮੂਹ ਸਟਾਫ ਨੂੰ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਨੂੰ ਆਪਣੇ ਕੰਮ ਪ੍ਰਤੀ ਪੂਰਨ ਸਮਰਪਣ ਹੋਣ ਦੀ
Read Full Story

ਦਸ਼ਮੇਸ਼ ਪਿਤਾ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਪਿੰਡ ਨਥੇਹਾ ਵਿਖੇ ਸਜਾਇਆ ਨਗਰ ਕੀਰਤਨ

Wednesday, January 3, 2018

ਤਲਵੰਡੀ ਸਾਬੋ, 3 ਜਨਵਰੀ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਨਥੇਹਾ ਵਿੱਚ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਵੱਲੋਂ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਫੁੱਲਾਂ ਨਾਲ ਸਜਾਈ ਸੁੰਦਰ ਪਾਲਕੀ ਸਾਹਿਬ ਵਿੱਚ ਕੀਤਾ ਹੋਇਆ ਸੀ। ਨਗਰ ਕੀਰਤਨ ਦੇ ਸਵਾਗਤ ਲਈ ਸੰਗਤਾਂ ਵੱਲੋਂ ਜਿੱਥੇ ਸਵਾਗਤੀ ਗੇਟ ਲਾਏ ਗਏ ਸਨ ਉੱਥੇ ਨਗਰ ਕੀਰਤਨ ਦੇ
Read Full Story

ਸਰਬੱਤ ਦੇ ਭਲੇ ਲਈ ਪਾਏ ਅਖੰਡ ਪਾਠਾਂ ਦੇ ਭੋਗ, ਕੀਤੀ ਚੜਦੀਕਲਾ ਦੀ ਅਰਦਾਸ

Monday, January 1, 2018

ਤਲਵੰਡੀ ਸਾਬੋ, 1 ਜਨਵਰੀ (ਗੁਰਜੰਟ ਸਿੰਘ ਨਥੇਹਾ)- ਖੇਤਰ ਦੇ ਪਿੰਡ ਨਥੇਹਾ ਦੇ ਸਮੂਹ ਨਗਰ ਨਿਵਾਸੀ ਅਤੇ ਪੰਚਾਇਤ ਦੇ ਸਹਿਯੋਗ ਨਾਲ ਬੱਸ ਸਟੈਂਡ `ਤੇ ਬਣੀਆਂ ਦੁਕਾਨਾਂ ਦੇ ਦੁਕਾਨਦਾਰਾਂ ਵੱਲੋਂ ਹਰ ਸਾਲ ਸਰਬੱਤ ਦੇ ਭਲੇ ਅਤੇ ਸੜਕਾਂ ਤੇ ਵਾਪਰਦੀਆਂ ਦੁਰਘਟਨਾਵਾਂ ਦੇ ਮੱਦੇ ਨਜਰ ਕਰਵਾਏ ਜਾਂਦੇ ਸਮਾਗਮ ਦੌਰਾਨ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਜਿਸ ਵਿੱਚ ਸਮੁੱਚੇ ਨਗਰ ਤੋਂ ਇਲਾਵਾ ਇਲਾਕੇ ਭਰ ਦੇ ਪਿੰਡਾਂ ਦੀਆਂ ਸੰਗਤਾਂ ਨੇ ਵੱਧ-ਚੜ੍ਹ ਕੇ ਸ਼ਿਰਕਤ ਕੀਤੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਰਨੈਲ ਸਿੰਘ ਮਿੱਠੂ ਨੇ ਸ੍ਰੀ ਅਖੰਡ
Read Full Story

ਪ੍ਰਕਾਸ਼ ਪੁਰਬ ਨੂੰ ਲੈ ਕੇ ਨੌਜਵਾਨਾਂ ਵੱਲੋਂ ਕੀਤੀ ਪਿੰਡ ਦੀ ਸਫਾਈ

Sunday, December 31, 2017

ਤਲਵੰਡੀ ਸਾਬੋ, 31 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਦੇ ਪਿੰਡ ਨਥੇਹਾ ਵਿਖੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਅਤੇ ਜਿੱਥੇ ਸਫਾਈ ਉਥੇ ਖੁਦਾਈ ਦੇ ਨਾਅਰੇ ਨੂੰ ਲੈ ਕੇ ਪਿੰਡ ਦੇ ਨੌਜਵਾਨਾਂ ਵੱਲੋਂ ਪਿੰਡ ਦੀ ਫਿਰਨੀ ਅਤੇ ਹੋਰ ਥਾਵਾਂ ਦੀ ਸਫਾਈ ਕੀਤੀ ਗਈ ਜਿਸ ਵਿੱਚ ਪਿੰਡ ਦੇ ਨੌਜਵਾਨਾਂ ਨੇ ਵੱਧ-ਚੜ ਕੇ ਸ਼ਮੂਲੀਅਤ ਕੀਤੀ। ਇਸ ਸਫਾਈ ਮੁਹਿੰਮ ਮੌਕੇ ਜਿੱਥੇ ਨੌਜਵਾਨਾਂ ਵੱਲੋਂ ਘਰਾਂ ਦੇ ਅੱਗੇ ਬਣੇ ਗੰਦੇ ਪਾਣੀ ਵਾਲੇ ਬੰਦ ਪਏ ਨਿਕਾਸੀ ਨਾਲਿਆਂ ਨੂੰ ਚਾਲੂ ਕੀਤਾ ਉੱਥੇ ਹੋਰ ਅਨੇਕਾਂ ਗਲੀਆਂ ਅੰਦਰ ਪਏ ਗੰਦਗੀ ਦੇ ਢੇਰ ਅਤੇ ਘਾਹ
Read Full Story

ਸੁਖਪਾਲ ਸਿੰਘ ਖਹਿਰਾ ਨੇ ਸ਼ਹੀਦ ਕੁਲਦੀਪ ਸਿੰਘ ਦੇ ਘਰ ਕੀਤਾ ਅਫਸੋਸ ਪ੍ਰਗਟ, ਸ਼ਹੀਦ ਪਰਿਵਾਰ ਲਈ ਪਾਰਟੀ ਵੱਲੋਂ ਪੰਜਾਹ ਹਜ਼ਾਰ ਦੀ ਸਹਾਇਤਾ ਰਾਸ਼ੀ ਦਾ ਕੀਤਾ ਐਲਾਨ

Sunday, December 31, 2017

ਤਲਵੰਡੀ ਸਾਬੋ, 31 ਦਸੰਬਰ (ਗੁਰਜੰਟ ਸਿੰਘ ਨਥੇਹਾ)- ਜੰਮੂ ਕਸ਼ਮੀਰ ਦੇ ਰਾਜੌਰੀ ਸੈਕਟਰ ਵਿੱਚ ਪਾਕਿਸਤਾਨ ਵੱਲੋਂ ਹੋਈ ਗੌਲੀਬਾਰੀ ਦੌਰਾਨ ਸ਼ਹੀਦ ਹੋਏ ਪਿੰਡ ਕੌਰੇਆਣਾ ਦੇ ਸ਼ਹੀਦ ਲਾਂਸ ਨਾਇਕ ਕੁਲਦੀਪ ਸਿੰਘ ਬਰਾੜ ਦੇ ਘਰ ਆਪ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵੱਲੋਂ ਆਪਣੇ ਪਾਰਟੀ ਦੇ ਵਿਧਾਇਕਾਂ ਸਮੇਤ ਕੱਲ੍ਹ ਦੇਰ ਸਾਮ ਅਫਸੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਸ: ਖਹਿਰਾ ਨੇ ਸ਼ਹੀਦ ਫੌਜੀ ਦੀ ਸ਼ਹੀਦੀ ਦਾ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਦੱਸਿਆ। ਇਸ ਮੌਕੇ ਜਿੱਥੇ ਉਨ੍ਹਾਂ ਪਰਿਵਾਰ ਨੂੰ ਪਾਰਟੀ ਵੱਲੋਂ ਪੰਜਾਹ ਹਜ਼ਾਰ ਦੀ ਰਾਸ਼ੀ ਦੇਣ ਦਾ
Read Full Story

<< < 1 2 3 4 5 6 7 8 9 10 > >>
Powered by Arash Info Corpopration