Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਧੂਰੀ 'ਚ ਫਾਇਰ ਬਿ੍ਗੇਡ ਲਿਆ ਕੇ ਲੋਕਾਂ ਨਾਲ ਕੀਤਾ ਵਾਅਦਾ ਨਿਭਾਇਆ-ਗੋਲਡੀ

Friday, July 28, 2017

ਧੂਰੀ,28 ਜੁਲਾਈ (ਮਹੇਸ਼ ਜਿੰਦਲ) ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਸਥਾਨਕ ਨਗਰ ਕੌਾਸਲ ਧੂਰੀ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਧੂਰੀ ਨਗਰ ਕੌਸਲ ਦੇ ਪ੍ਰਧਾਨ ਸ੍ਰੀ ਪ੍ਰਸ਼ੋਤਮ ਕਾਂਸਲ ਨੂੰ ਫਾਇਰ ਬਿ੍ਗੇਡ ਗੱਡੀ ਦੀਆਂ ਚਾਬੀਆਂ ਸੌਪੀਆਂ | ਇਸ ਮੌਕੇ `ਤੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਲੋਕਲ ਬਾਡੀਜ਼ ਮੰਤਰੀ ਸ: ਨਵਜੋਤ ਸਿੰਘ ਸਿੱਧੂ ਦੇ ਆਸ਼ੀਰਵਾਦ ਸਦਕਾ ਅੱਜ ਫਾਇਰ ਬਿ੍ਗੇਡ ਦੀ ਸਹੂਲਤ ਧੂਰੀ ਹਲਕਾ ਨਿਵਾਸੀਆਂ ਲਈ ਸ਼ੁਰੂ ਕੀਤੀ ਗਈ ਹੈ |
Read Full Story

ਧੂਰੀ ‘ਚ ਮਾਮੂਲੀ ਬਾਰਸ਼ ਨਾਲ ਰਾਸਤੇ ਹੋਏ ਬੰਦ,ਪਾਣੀ ਦੀ ਨਿਕਾਸੀ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ

Friday, July 28, 2017

ਧੂਰੀ,27 ਜੁਲਾਈ (ਮਹੇਸ਼ ਜਿੰਦਲ) ਕੜਾਕੇ ਦੀ ਗਰਮੀ ‘ਚ ਝੂਲਸ ਰਹੇ ਲੋਕਾਂ ਨੂੰ ਅੱਜ ਉਸ ਸਮੇਂ ਸੁੱਖ ਦਾ ਸਾਹ ਆਇਆ ਜਦੋਂ ਦੁਪਹਿਰ 12 ਵਜੇ ਦੇ ਕਰੀਬ ਧੂੰਆਂ-ਧਾਰ ਜ਼ੋਰਦਾਰ ਸ਼ੂਰੂ ਹੋਈ ਬਾਰਿਸ਼ ਨੇ ਗਰਮ ਮੌਸਮ ‘ਚ ਇੱਕਦਮ ਠੰਡਕ ਪੈਦਾ ਕਰ ਦਿੱਤੀ। ਲਗਾਤਾਰ ਦੋ-ਤਿੰਨ ਘੰਟੇ ਪਈ ਬਾਰਿਸ਼ ਨਾਲ ਪੂਰਾ ਸ਼ਹਿਰ ਜਲ-ਥੱਲ ਹੋ ਗਿਆ । ਸ਼ਹਿਰ ਦੇ ਗਲੀ-ਮੁਹੱਲਿਆਂ ਤੇ ਬਜ਼ਾਰਾਂ ‘ਚ ਜਿਥੇ ਗੋਢੇ-ਗੋਢੇ ਖੜੇ ਪਾਣੀ ਨੇ ਨਗਰ ਕੋਂਸਲ ਦੇ ਮਾੜੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਉੱਥੇ ਸ਼ਹਿਰ ਦੇ ਨੀਵੇਂ ਇਲਾਕਿਆਂ ਅੰਦਰਲੇ ਘਰਾਂ ਤੇ ਦੁਕਾਨਾਂ ‘ਚ ਮੀਂਹ ਦਾ ਪਾਣੀ ਦਾਖਲ ਹੋ ਜਾਣ
Read Full Story

ਕ੍ਰਿਸਨਾ ਬਾਗ ਕਲੋਨੀ ਵਿਖੇ ਤੀਆਂ ਦਾ ਤਿਉਹਾਰ ਮਨਾਇਆ

Thursday, July 27, 2017

ਧੂਰੀ,27 ਜੁਲਾਈ (ਮਹੇਸ਼ ਜਿੰਦਲ) ਧੀਆ ਤੇ ਸਭਿਅਚਾਰਕ ਦਾ ਪ੍ਰਤੀਕ ਤੀਆ ਦਾ ਤਿਉਹਾਰ ਦਿਨੋ ਦਿਲ ਪਿੰਡਾ ਤੇ ਸਹਿਰ ਵਿੱਚ ਅਲੋਪ ਹੋ ਰਿਹਾ ਸੀ ਉਥੇ ਹੀ ਹੁਣ ਸਾਉਣ ਮਹੀਨੇ ਪਿੰਡਾ ਅਤੇ ਸ਼ਹਿਰਾ ਅੰਦਰ ਇਸ ਤਿਉਹਾਰ ਮਨਾਉਣ ਦਾ ਜੋਰਦਾਰ ਉਪਰਾਲੇ ਸੁਰੂ ਹੋਏ ਹਨ । ਇਸੇ ਹੀ ਕੜੀ ਤਹਿਤ ਜਿਲ੍ਹਾ ਸੰਗਰੂਰ ਦੀ ਗਲੀ ਨੰ: 7 ਕ੍ਰਿਸਨ ਬਾਗ ਕਲੋਨੀ ਦੀਆ ਔਰਤਾ ਤੇ ਲੜਕੀਆ ਨੇ ਪਹਿਲੀ ਵਾਰ ਇਕੱਠੇ ਹੋ ਕੇ ਤੀਆ ਦਾ ਤਿਉਹਾਰ ਮੁਹੱਲਾ ਵਾਸੀਆ ਦੇ ਸਹਿਯੋਗ ਨਾਲ ਧੂਮਧਾਮ ਨਾਲ ਮਨਾਇਆ । ਇਸ ਪ੍ਰੋਗਰਾਮ ਵਿੱਚ ਵਡੇਰੀ ਉਮਰ ਦੀਆ ਕੁੜੀਆ ਦੇ ਲੰਮੀ ਹੇਕ ਵਾਲੇ ਗੀਤਾ ਦੇ ਮੁਕਾਬਲੇ,ਛੋਟੀ ਤੇ
Read Full Story

ਕੇਬਲ ਕੁਨੈਕਸ਼ਨਾਂ ਦੀਆਂ ਤਾਰਾਂ ਲਈ ਵਰਤੇ ਜਾ ਰਹੇ ਸਟਰੀਟ ਲਾਈਟ ਖੰਭਿਆਂ ਦਾ ਸਰਵੇਖਣ

Thursday, July 27, 2017

ਧੂਰੀ, 27 ਜੁਲਾਈ (ਮਹੇਸ਼ ਜਿੰਦਲ) ਨਗਰ ਕੌਸਲ ਧੂਰੀ ਦੇ ਪ੍ਰਧਾਨ ਸ੍ਰੀ ਪ੍ਰਸ਼ੋਤਮ ਕਾਂਸਲ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਦੇ ਮੰਤਰੀ ਸ: ਨਵਜੋਤ ਸਿੰਘ ਸਿੱਧੂ ਦੇ ਆਦੇਸ਼ਾਂ `ਤੇ ਪੰਜਾਬ ਸਰਕਾਰ ਅਤੇ ਲੋਕਲ ਬਾਡੀਜ਼ ਵਿਭਾਗ ਵੱਲੋਂ ਮੰਗੀ ਗਈ ਰਿਪੋਰਟ ਤਹਿਤ ਨਗਰ ਕੌਸਲ ਧੂਰੀ ਵੱਲੋਂ ਸ਼ਹਿਰ `ਚ ਚੱਲ ਰਹੇ ਕੇਬਲ ਟੀ.ਵੀ.ਦੇ ਕੁਨੈਕਸ਼ਨਾਂ ਦੀ ਸਹੀ ਜਾਣਕਾਰੀ ਹਾਸਲ ਕਰਨ ਲਈ ਸਰਵੇਖਣ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਵੱਖ ਵੱਖ ਟੀਮਾਂ ਬਣਾ ਕੇ ਨਗਰ ਕੌਸਲ ਧੂਰੀ ਦੇ ਕਰਮਚਾਰੀਆਂ ਵੱਲੋਂ ਵਾਰਡਾਂ ਦੇ ਹਰੇਕ ਘਰ ਘਰ ਅਤੇ ਦੁਕਾਨਾਂ `ਤੇ ਜਾ ਕੇ ਸਰਵੇਖਣ ਕੀਤਾ ਜਾ
Read Full Story

ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਨਸ਼ਿਆਂ ਜਾਗਰੂਕਤਾ ਸੈਮੀਨਾਰ ਕਰਵਾਇਆ

Wednesday, July 26, 2017

ਧੂਰੀ, 26 ਜੁਲਾਈ (ਮਹੇਸ਼ ਜਿੰਦਲ) ਸਥਾਨਕ ਦੇਸ਼ ਭਗਤ ਕਾਲਜ ਬਰੜਵਾਲ (ਧੂਰੀ) ਵਿਖੇ ਪ੍ਰਿੰਸੀਪਲ ਸ਼੍ਰੀ ਸਵਿੰਦਰ ਸਿੰਘ ਛੀਨਾ ਦੀ ਅਗੁਵਾਈ ਹੇਠ ਨਸ਼ਿਆਂ ਦੀ ਰੋਕਥਾਮ ਸਬੰਧੀ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੀ ਜਤਿੰਦਰ ਸਿੰਘ ਬੈਨੀਪਾਲ ਪੀ.ਪੀ.ਐਸ. ਕਮਾਂਡੈਂਟ 6ਵੀਂ ਆਈ.ਆਰ.ਬੀ. ਲੱਡਾ ਕੋਠੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਜਤਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਮਾਨਯੋਗ ਡੀ.ਜੀ.ਪੀ. ਪੰਜਾਬ ਸ਼੍ਰੀ ਸੁਰੇਸ਼ ਅਰੋੜਾ ਆਈ.ਪੀ.ਐਸ., ਮਾਨਯੋਗ ਏ.ਡੀ.ਜੀ.ਪੀ. ਜਲੰਧਰ ਛਾਉਣੀ ਸ਼੍ਰੀ ਸੰਜੀਵ ਕਾਲੜਾ੍ਹ
Read Full Story

ਜਹਾਂਗੀਰ ਪੁਲ ਦੇ ਬਦਲਵੇਂ ਰਸਤੇ ਨੂੰ ਪੱਕਾ ਕੰਮ ਕਰਨ ਦਾ ਕੰਮ ਸ਼ੁਰੂ

Wednesday, July 26, 2017

ਧੂਰੀ, 26 ਜੁਲਾਈ (ਮਹੇਸ਼ ਜਿੰਦਲ) ਹਲਕਾ ਧੂਰੀ ਦੀ ਸਿਆਸਤ ਵਿਚ ਅਹਿਮ ਸਥਾਨ ਲੈ ਚੁੱਕੇ ਜਹਾਂਗੀਰ ਪੁਲ ਦੀ ਉਸਾਰੀ ਦਾ ਕੰਮ ਨਹਿਰ ਦੀ ਬੰਦੀ ਨਾ ਮਿਲਣ ਕੁੱਝ ਹਾਲਾਂ ਕੁੱਝ ਸਮੇਂ ਤੱਕ ਸ਼ੁਰੂ ਹੋਣ ਦੇ ਸਮੇਂ ਦੌਰਾਨ ਇਲਾਕਾ ਸੰਘਰਸ਼ ਕਮੇਟੀ ਅਤੇ ਪ੍ਰਸ਼ਾਸਨ ’ਚ ਹੋਏ ਸਮਝੌਤੇ ਮੁਤਾਬਿਕ ਪਿੰਡ ਜਹਾਂਗੀਰ ਤੋਂ ਦੋ ਕਿਲੋਮੀਟਰ ਤੱਕ ਕੱਚੇ ਰਸਤੇ ਨੂੰ ਇੱਟਾਂ ਨਾਲ ਪੱਕਾ ਕਰਨ ਦਾ ਕੰਮ ਅੱਜ ਪੰਚਾਇਤੀ ਰਾਜ ਵਿਭਾਗ ਵੱਲੋਂ ਸ਼ੁਰੂ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਲਾਕਾ ਸੰਘਰਸ਼ ਕਮੇਟੀ ਵੱਲੋਂ ਪੁਲ ਦੀ ਉਸਾਰੀ ਸ਼ੁਰੂ ਕਰਵਾਉਣ ਅਤੇ ਬਦਲਵੇਂ ਰਸਤੇ ਨੂੰ ਪੱਕਾ ਕਰਨ ਦਾ
Read Full Story

ਸਿਹਤ ਵਿਭਾਗ ਦੀ ਟੀਮ ਨੇ ਦੁਕਾਨਦਾਰਾਂ ਨੂੰ ਪਾਈਆਂ ਭਾਜੜਾਂ

Wednesday, July 26, 2017

ਧੂਰੀ,26 ਜੁਲਾਈ (ਮਹੇਸ਼ ਜਿੰਦਲ) ਸਿਹਤ ਵਿਭਾਗ ਦੀ ਟੀਮ ਵੱਲੋਂ ਵੱਖ-ਵੱਖ ਦੁਕਾਨਾਂ ਤੋਂ ਖੋਆ, ਬਰਫੀ, ਰਸਗੁੱਲੇ, ਦਹੀਂ, ਦੇਸੀ ਘੀ, ਤੇਲ, ਰਿਫਾਇੰਡ ਅਤੇ ਪਾਣੀ ਦੇ ਸੈਂਪਲ ਭਰੇ ਗਏ। ਸਿਹਤ ਵਿਭਾਗ ਦੀ ਟੀਮ ਨੂੰ ਵੇਖਦਿਆਂ ਕਈ ਦੁਕਾਨਦਾਰ ਆਪਣੀਆਂ ਦੁਕਾਨਾਂ ਨੂੰ ਬੰਦ ਕਰਕੇ ਰਫੂ ਚੱਕਰ ਵੀ ਹੁੰਦੇ ਵੇਖੇ ਗਏ ਜਦੋਂਕਿ ਕਈ ਦੁਕਾਨਦਾਰ ਸਿਹਤ ਵਿਭਾਗ ਦੀ ਟੀਮ ਨੂੰ ਸੈਂਪਲ ਨਾ ਭਰਨ ਲਈ ਮਿੰਨਤਾਂ-ਤਰਲ਼ੇ ਕਰਦੇ ਵੀ ਵੇਖੇ ਗਏ। ਇਸ ਮੌਕੇ ਜ਼ਿਲਾ੍ ਸੰਗਰੂਰ ਵਿਖੇ ਨਵੇਂ ਆਏ ਸਹਾਇਕ ਫੂਡ ਕਮਿਸ਼ਨਰ ਡਾ. ਹਰਜੋਤ ਪਾਲ ਸਿੰਘ ਨੇ ਦੱਸਿਆ ਕਿ ਸਿਹਤ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ
Read Full Story

ਪ੍ਰਦਰਸ਼ਨਕਾਰੀ ਕਿਸਾਨਾਂ ਦੀ ਮੌਤ ਦੇ ਰੋਸ 'ਚ ਰੇਲ ਗੱਡੀ ਰੋਕਣ ਵਾਲੇ 5 ਕਾਂਗਰਸੀ ਗ੍ਰਿਫਤਾਰ

Wednesday, July 26, 2017

ਧੂਰੀ,26 ਜੁਲਾਈ (ਮਹੇਸ਼ ਜਿੰਦਲ) ਪ੍ਰਦੇਸ਼ ਵਿਖੇ ਪੁਲਸੀਆ ਕਾਰਵਾਈ ਦੌਰਾਨ ਹੋਈ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਮੌਤ ਦੇ ਰੋਸ `ਚ ਧੂਰੀ ਰੇਲਵੇ ਸਟੇਸ਼ਨ `ਤੇ ਰੇਲ ਗੱਡੀ ਰੋਕਣ ਦੀ ਕੋਸ਼ਿਸ਼ ਕਰਨ ਦੇ ਦੋਸ਼ `ਚ 5 ਕਾਂਗਰਸੀ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਕੋਸ਼ਿਸ਼ ਲੰਘੇ ਮਹੀਨੇ 9 ਜੂਨ ਨੂੰ ਕੀਤੀ ਗਈ ਸੀ ਅਤੇ ਇਸ ਮਾਮਲੇ `ਚ ਯੂਥ ਕਾਂਗਰਸ ਦੇ ਧੂਰੀ ਹਲਕੇ ਦੇ ਪ੍ਰਧਾਨ ਮਿੱਠੂ ਲੱਡਾ ਸਣੇ 8-10 ਹੋਰ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲਸ ਚੌਕੀ ਧੂਰੀ ਦੇ ਇੰਚਾਰਜ ਨਿਤੇਸ਼ ਸਾਲਵੀ ਨੇ
Read Full Story

ਮਕਾਨ ਦੀ ਛੱਤ ਗਿਰਣ ਨਾਲ ਇੱਕੋ ਹੀ ਪਰਿਵਾਰ ਦੇ ਚਾਰ ਮੈਂਬਰ ਜ਼ਖਮੀ

Tuesday, July 25, 2017

ਧੂਰੀ, 25 ਜੁਲਾਈ (ਮਹੇਸ਼ ਜਿੰਦਲ) ਸਥਾਨਕ ਧਰਮਪੁਰਾ ਮੁਹੱਲਾ ਵਿਖੇ ਬੀਤੀ ਰਾਤ ਇੱਕ ਮਕਾਨ ਦੀ ਛੱਤ ਗਿਰ ਜਾਣ ਨਾਲ ਇੱਕੋ ਹੀ ਪਰਿਵਾਰ ਦੇ ਸੁੱਤੇ ਪਏ ਚਾਰ ਮੈਂਬਰਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਨੇੜਲੇ ਗੁਆਂਢੀਆਂ ਅਤੇ ਮੁਹੱਲਾ ਨਿਵਾਸੀਆਂ ਦੀ ਕੜੀ ਮੁਸ਼ੱਕਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਮਲਬੇ ਹੇਠੋਂ ਕੱਢਿਆ ਗਿਆ ਅਤੇ ਸਿਵਲ ਹਸਪਤਾਲ ਧੂਰੀ ਵਿਖੇ ਜੇਰੇ ਇਲਾਜ਼ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਜ਼ਖਮੀਆਂ ਵਿੱਚੋਂ ਇੱਕ ਔਰਤ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਅਤੇ ਪਟਿਆਲ ਵਿਖੇ ਇਲਾਜ਼ ਉਪਰੰਤ
Read Full Story

ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੀ ਮੀਟਿੰਗ 28 ਜੁਲਾਈ ਨੂੰ

Tuesday, July 25, 2017

ਧੂਰੀ,25 ਜੁਲਾਈ (ਮਹੇਸ਼ ਜਿੰਦਲ) ਬੇਰੁਜ਼ਗਾਰ ਲਾਈਨਮੈਨ ਯੂਨੀਅਨ (ਮਾਨ) ਪੰਜਾਬ ਦੇ ਜਨਰਲ ਸਕੱਤਰ ਮੇਵਾ ਸਿੰਘ ਸੰਗਰੂਰ, ਰਣਜੀਤ ਸਿੰਘ, ਜਸਵੀਰ ਸਿੰਘ, ਹਰਬੰਸ ਸਿੰਘ ਅਤੇ ਸੱਤਪਾਲ ਸਿੰਘ ਆਦਿ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਅਨ ਦੀ ਇੱਕ ਹੰਗਾਮੀ ਮੀਟਿੰਗ 28 ਜੁਲਾਈ ਨੂੰ 10 ਵਜੇ ਬਨਾਸਰ ਬਾਗ ਸੰਗਰੂਰ ਵਿਖੇ ਹੋਵੇਗੀ ਅਤੇ ਬਰਨਾਲਾ ਜ਼ਿਲ੍ਹੇ ਦੀ ਮੀਟਿੰਗ ਰਾਮ ਬਾਗ ਬਰਨਾਲਾ ਵਿਖੇ ਦੁਪਹਿਰ 2 ਵਜੇ ਕੀਤੀ ਜਾਵੇਗੀ।ਇਸ ਮੀਟਿੰਗ ਦਾ ਮੁੱਖ ਮਕਸਦ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਨਾਲ ਹੋਈ ਗੱਲਬਾਤ ਨੂੰ ਬੇਰੁਜ਼ਗਾਰ ਸਾਥੀਆਂ ਨਾਲ ਸਾਂਝਾ
Read Full Story

ਲੰਗਰ ਲਗਾਇਆ

Tuesday, July 25, 2017

ਧੂਰੀ,25 ਜੁਲਾਈ (ਮਹੇਸ਼ ਜਿੰਦਲ) ਧੰਨ ਧੰਨ ਬਾਬਾ ਬੁੱਢਾ ਜੀ ਛੱਪੜ ਵਾਲੇ ਪਿੰਡ ਬੇਨੜਾ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸਰਬੱਤ ਦੇ ਭਲੇ ਲਈ ਚਾਵਲਾਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਬਾਬਾ ਗਿਆਨ ਸਿੰਘ, ਲੱਖਾ ਸਿੰਘ, ਮੇਜਰ ਸਿੰਘ, ਗੁਰਦੇਵ ਸਿੰਘ, ਬਲਜੀਤ ਸਿੰਘ, ਗੁਰਲਾਲ ਸਿੰਘ, ਅਰਸ਼ਦੀਪ ਸਿੰਘ, ਗੁਰਦੇਵ ਸਿੰਘ ਬੋਬੀ ਆਦਿ ਨੇ ਲੰਗਰ ਨੂੰ ਸੁਚੱਜੇ ਢੰਗ ਨਾਲ ਚਲਾਉਣ ਵਿੱਚ ਆਪਣਾ ਅਹਿਮ ਯੋਗਦਾਨ ਦਿੱਤਾ
Read Full Story

ਸਿਹਤ ਵਿਭਾਗ ਦੀ ਟੀਮ ਨੇ ਦੁਕਾਨਦਾਰਾਂ ਨੂੰ ਪਾਈਆਂ ਭਾਜੜਾਂ

Tuesday, July 25, 2017

ਧੂਰੀ, 25 ਜੁਲਾਈ (ਮਹੇਸ਼ ਜਿੰਦਲ) ਸਿਹਤ ਵਿਭਾਗ ਦੀ ਟੀਮ ਵੱਲੋਂ ਵੱਖ-ਵੱਖ ਦੁਕਾਨਾਂ ਤੋਂ ਖੋਆ, ਬਰਫੀ, ਰਸਗੁੱਲੇ, ਦਹੀਂ, ਦੇਸੀ ਘੀ, ਤੇਲ, ਰਿਫਾਇੰਡ ਅਤੇ ਪਾਣੀ ਦੇ ਸੈਂਪਲ ਭਰੇ ਗਏ | ਸਿਹਤ ਵਿਭਾਗ ਦੀ ਟੀਮ ਨੂੰ ਵੇਖਦਿਆਂ ਕਈ ਦੁਕਾਨਦਾਰ ਆਪਣੀਆਂ ਦੁਕਾਨਾਂ ਨੂੰ ਬੰਦ ਕਰਕੇ ਰਫੂ ਚੱਕਰ ਵੀ ਹੁੰਦੇ ਵੇਖੇ ਗਏ ਜਦੋਂਕਿ ਕਈ ਦੁਕਾਨਦਾਰ ਸਿਹਤ ਵਿਭਾਗ ਦੀ ਟੀਮ ਨੂੰ ਸੈਂਪਲ ਨਾ ਭਰਨ ਲਈ ਮਿੰਨਤਾਂ-ਤਰਲੇ ਕਰਦੇ ਵੀ ਵੇਖੇ ਗਏ | ਇਸ ਮੌਕੇ ਜ਼ਿਲ੍ਹਾ ਸੰਗਰੂਰ ਵਿਖੇ ਨਵੇਂ ਆਏ ਸਹਾਇਕ ਫੂਡ ਕਮਿਸ਼ਨਰ ਡਾ. ਹਰਜੋਤ ਪਾਲ ਸਿੰਘ ਨੇ ਦੱਸਿਆ ਕਿ ਸਿਹਤ ਮੰਤਰੀ ਸ਼੍ਰੀ ਬ੍ਰਹਮ
Read Full Story

ਸਾਹਿਤ ਸਭਾ ਧੂਰੀ ਵੱਲੋਂ ਸਾਵਣ ਕਵੀ ਦਰਬਾਰ

Monday, July 24, 2017

ਧੂਰੀ,24 ਜੁਲਾਈ (ਮਹੇਸ਼ ਜਿੰਦਲ) ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ, ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਧੂਰੀ ਦੇ ਪ੍ਰਿੰਸੀਪਲ ਕਿਰਪਾਲ ਸਿੰਘ ਜਵੰਧਾ,ਸਾਹਿੱਤ ਸਭਾ ਧੂਰੀ ਦੇ ਸਰਪ੍ਰਸਤ ਸੁਖਦੇਵ ਸਿੰਘ ਸਾਗਰ,ਸਾਹਿੱਤ ਸਭਾ ਧੂਰੀ ਦੇ ਜਨਰਲ ਸਕੱਤਰ ਗੂਲਜ਼ਾਰ ਸਿੰਘ ਸ਼ੌਂਕੀ ਦੀ ਪ੍ਰਧਾਨਗੀ ਹੇਠ ਸਥਾਨਕ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਾਹਿੱਤ ਸਭਾ ਧੂਰੀ ਦਾ ਸਮਾਗਮ ਸਾਵਣ ਕਵੀ ਦਰਬਾਰ ਕੀਤਾ ਗਿਆ । ਇਸ ਸਮੇਂ ਸਭ ਤੋਂ ਪਹਿਲਾਂ ਲੈਕਚਰਾਰ ਸੰਤ ਸਿੰਘ ਬੀਹਲਾ ਦੇ ਸਹੁਰਾ ਕਰਤਾਰ ਸਿੰਘ, ਸੁਖਦੇਵ ਸਿੰਘ ਸਾਗਰ
Read Full Story

ਦਾਜ ਲਈ ਤੰਗ ਪੇ੍ਰਸ਼ਾਨ ਕਰਨ ਦੇ ਦੋਸ਼ ਹੇਠ ਪਤੀ ਅਤੇ ਸੱਸ ਦੇ ਖਿਲਾਫ ਮਾਮਲਾ ਦਰਜ

Monday, July 24, 2017

ਧੂਰੀ,24 ਜੁਲਾਈ (ਮਹੇਸ਼ ਜਿੰਦਲ) ਥਾਣਾ ਸਿਟੀ ਪੁਲਿਸ ਧੂਰੀ ਵੱਲੋਂ ਇੱਕ ਵਿਆਹੁਤਾ ਨੂੰ ਦਾਜ ਦਹੇਜ ਲਈ ਤੰਗ-ਪੇ੍ਰਸ਼ਾਨ ਕਰਨ ਦੇ ਦੋਸ਼ ਹੇਠ ਦੋ ਅਣਪਛਾਤਿਆਂ ਤੋਂ ਇਲਾਵਾ ਦੋ ਹੋਰ ਵਿਅਕਤੀਆਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸ਼ਬਨਮ ਪੁੱਤਰੀ ਸੁਭਾਸ਼ ਚੰਦ ਹਾਲ ਆਬਾਦ ਧੂਰੀ ਵੱਲੋਂ ਪੁਲਿਸ ਕੋਲ ਕੀਤੀ ਗਈ ਲਿਖਤੀ ਸ਼ਿਕਾਇਤ ਵਿੱਚ ਉਸ ਨੂੰ ਦਾਜ-ਦਹੇਜ ਲਈ ਪੇ੍ਰਸ਼ਾਨ ਕਰਨ ਦਾ ਦੋਸ਼ ਲਗਾਉਦਿਆਂ ਕਿਹਾ ਕਿ ਉਸ ਦਾ ਵਿਆਹ ਜੁਲਾਈ 2016 ਵਿੱਚ ਬਲਜੀਤ ਰਾਜ ਪੁੱਤਰ ਚਾਨਣ ਰਾਮ ਵਾਸੀ ਸਿਰਸਾ ਨਾਲ ਹੋਇਆ ਸੀ ਅਤੇ ਉਦੋਂ ਤੋਂ
Read Full Story

ਮੀਹ ਪੈਣ ਕਾਰਨ ਲੋਕਾਂ ਨੇ ਕੀਤੀ ਗਰਮੀ ਤੋਂ ਰਾਹਤ ਮਹਿਸੂਸ

Monday, July 24, 2017

ਧੂਰੀ,24 ਜੁਲਾਈ (ਮਹੇਸ਼ ਜਿੰਦਲ) ਅੰਤ ਦੀ ਪੈ ਰਹੀ ਗਰਮੀ ਤੋਂ ਉਸ ਸਮੇਂ ਲੋਕਾਂ ਨੂੰ ਰਾਹਤ ਮਿਲੀ ਜਦੋਂ ਤੇਜ ਹਵਾਵਾਂ ਚੱਲਣ ਦੇ ਨਾਲ-ਨਾਲ ਵਾਰਿਸ ਪੈਣੀ ਸ਼ੁਰੂ ਹੋ ਗਈ। ਤੇਜ ਹਨੇਰੀ ਚੱਲਣ ਕਾਰਨ ਕਈ ਛੋਟੇ ਮੋਟੇ ਦਰਖਤ ਵੀ ਟੁੱਟ ਕੇ ਸੜਕਾਂ ਤੇ ਡਿੱਗ ਪਏ ਜਿਸ ਕਾਰਨ ਆਵਾਜਾਈ ਵਿੱਚ ਵੀ ਵਿਘਨ ਪੈ ਰਿਹਾ ਸੀ। ਜਿਥੇ ਕੱਲ ਬੀਤੇ ਦਿਨ ਸੜਕਾਂ ਤੇ ਕਹਿਰ ਦੀ ਗਰਮੀ ਕਾਰਨ ਟਾਂਵਾਂ ਟਾਂਵਾਂ ਵਿਅਕਤੀ ਸੜਕਾਂ ਤੇ ਵੇਖਣ ਨੂੰ ਮਿਲਦੇ ਸਨ ਉੱਥੇ ਵਾਰਸ ਪੈਣ ਉਪਰੰਤ ਠੰਡੇ ਮੌਸਮ ਦਾ ਨਜ਼ਾਰਾ ਲੈਣ ਲਈ ਵੱਡੀ ਗਿਣਤੀ ਵਿੱਚ ਲੋਕ ਸੜਕਾਂ ਤੇ ਦੇਖਣ ਨੂੰ ਮਿਲੇ। ਲੋਕਾਂ ਨੇ ਗਰਮੀ ਤੋਂ
Read Full Story

ਬ੍ਰਜੇਸਵਰ ਗੋਇਲ ਨੂੰ ਮਾਤਾ ਚਿੰਤਪੁਰਨੀ ਹਿਮਾਚਲ ਵਿਧਾਨ ਸਭਾ ਦਾ ਇੰਚਾਰਜ ਲਗਾਇਆ

Monday, July 24, 2017

ਧੂਰੀ,24 ਜੁਲਾਈ (ਮਹੇਸ਼ ਜਿੰਦਲ) ਬੀਤੀ ਸਾਮ ਭਾਰਤੀ ਜਨਤਾ ਪਾਰਟੀ ਮੰਡਲ ਧੂਰੀ ਦੀ ਮੀਟਿੰਗ ਭਾਜਪਾ ਮੰਡਲ ਪ੍ਰਧਾਨ ਕਮਲਜੀਤ ਗਰਗ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਪਾਰਟੀ ਵਰਕਰਾਂ ਵੱਲੋ ਚਦਰਸ਼ੇਖਰ ਆਜਾਦ ਦਾ ਜਨਮ ਦਿਨ ਮਨਾਇਆ ਗਿਆ ਅਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਦ ਕੀਤੇ ਗਏ। ਇਸ ਮੀਟਿੰਗ ਵਿੱਚ ਵਿਸ਼ੇਸ ਤੌਰ ਤੇ ਸੀਨੀਅਰ ਆਗੂ ਵਾਸਦੇਵ ਆਰੀਆ,ਸੀਨੀਅਰ ਆਗੂ ਬਾਬੂ ਰਾਮ,ਸੀਨੀਅਰ ਆਗੂ ਬ੍ਰਜੇਸਵਰ ਗੋਇਲ ਸਾਮਲ ਹੋਏ। ਇਸ ਮੌਕੇ ਪ੍ਰਧਾਨ ਕਮਲਜੀਤ ਗਰਗ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਬ੍ਰਜੇਸਵਰ ਗੋਇਲ ਨੂੰ ਮਾਤਾ ਚਿੰਤਪੁਰਨੀ
Read Full Story

ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ

Monday, July 24, 2017

ਧੂਰੀ,24 ਜੁਲਾਈ (ਮਹੇਸ਼ ਜਿੰਦਲ) ਧੂਰੀ ਪੁਰਾਣੀ ਕਚਹਿਰੀ ਚੌਕ ਵਿੱਚ ਇੱਕ ਨੌਜਵਾਨ ਨੇ ਡਿੱਗਿਆ ਪਰਸ ਵਾਪਿਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ | ਹੋਇਆ ਇੰਝ ਕਿ ਵਾਸੀ ਧੂਰੀ ਦਾ ਨੌਜਵਾਨ ਹੈਪੀ ਬਰੈਡ ਵਾਲਾ ਬਾਜਾਰ ਵਿੱਚ ਬਰੈਡ ਖ੍ਰੀਦਣ ਲਈ ਜਾ ਰਿਹਾ ਸੀ ਤਾਂ ਉਸਦਾ ਪਰਸ ਪੁਰਾਣੀ ਕਚਹਿਰੀ ਵਿੱਚ ਗਿਰ ਗਿਆ ਜੋ ਵਾਸੀ ਧੂਰੀ ਦੇ ਚਾਹ ਬਣਾਉਣ ਵਾਲੇ ਨੌਜਵਾਨ ਧਰਾਗ ਨੂੰ ਮਿਲ ਗਿਆ,ਜਿਸ `ਚ ਜਰੂਰੀ ਕਾਗਜਾਤ ਅਤੇ 3500 ਰੁਪਏ ਸੀ, ਨੌਜਵਾਨ ਧਰਾਗ ਨੇ ਹੈਪੀ ਬਰੈਡ ਵਾਲੇ ਨੌਜਵਾਨ ਨੂੰ ਆਵਾਜ ਮਾਰ ਕੇ ਪਰਸ ਵਾਪਿਸ ਕਰਕੇ ਇਮਾਨਦਾਰੀ ਵਿਖਾਈ | ਨੌਜਵਾਨ ਹੈਪੀ ਬਰੈਡ
Read Full Story

ਟੱਲੀ ਹੋਣ ਦੀ ਵੀਡੀਓ ਵਾਇਰਲ ਹੋਣ ਮਗਰੋਂ ਹੌਲਦਾਰ ਮੁਅੱਤਲ

Monday, July 24, 2017

ਧੂਰੀ,23 ਜੁਲਾਈ (ਮਹੇਸ਼ ਜਿੰਦਲ) ਸ਼ਥਾਨਕ ਧੂਰੀ ਰੋਡ ’ਤੇ ਸਵਿਫਟ ਕਾਰ ’ਚ ਸਵਾਰ ਪੰਜਾਬ ਪੁਲੀਸ ਦੇ ਇੱਕ ਹੌਲਦਾਰ ਵੱਲੋਂ ਗਲਤ ਸਾਈਡ ਜਾ ਕੇ ਇੱਕ ਆਲਟੋ ਕਾਰ ਨੂੰ ਟੱਕਰ ਮਾਰ ਦਿੱਤੀ। ਕਥਿਤ ਨਸ਼ੇ ’ਚ ਟੱਲੀ ਹੌਲਦਾਰ ਨੂੰ ਲੋਕਾਂ ਨੇ ਮੌਕੇ ’ਤੇ ਕਾਬੂ ਕਰ ਲਿਆ ਤੇ ਹੌਲਦਾਰ ਦੀ ਕਾਰ ’ਚੋ ਸ਼ਰਾਬ ਦੀ ਬੋਤਲ ਵੀ ਮਿਲ ਗਈ। ਸੰਗਰੂਰ ਪੁਲੀਸ ਵੱਲੋਂ ਹੌਲਦਾਰ ਨੂੰ ਨੌਕਰੀ ਤੋਂ ਮੁਅੱਤਲ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਹੌਲਦਾਰ ਸਵਿਫ਼ਟ ਕਾਰ ’ਚ ਧੂਰੀ ਆ ਰਿਹਾ ਸੀ ਤਾਂ ਉਸਨੇ ਸਾਹਮਣੇ ਤੋਂ ਆ ਰਹੀ ਆਲਟੋ ਕਾਰ ਨੂੰ ਟੱਕਰ ਮਾਰ ਦਿੱਤੀ। ਜਿਉਂ ਹੀ ਆਲਟੋ ਕਾਰ ’ਚ ਸਵਾਰ
Read Full Story

ਮਾਮਲਾ ਰੇਲ ਗੱਡੀਆਂ ਰੋਕਣ ਦੀ ਕੋਸ਼ਿਸ਼ ਦਾ ਯੂਥ ਕਾਂਗਰਸ ਦੇ ਪ੍ਰਧਾਨ ਮਿੱਠੂ ਲੱਡਾ ਖਿਲਾਫ਼ ਮੁਕੱਦਮਾ ਦਰਜ

Monday, July 24, 2017

ਧੂਰੀ,24 ਜੁਲਾਈ (ਮਹੇਸ਼ ਜਿੰਦਲ) ਸਥਾਨਕ ਰੇਲਵੇ ਸੁਰੱਖਿਆ ਫੋਰਸ ਵੱਲੋਂ ਯੂਥ ਕਾਂਗਰਸ ਧੂਰੀ ਦੇ ਪ੍ਰਧਾਨ ਮਿੱਠੂ ਲੱਡਾ ਅਤੇ ਉਸਦੇ ਚਾਰ ਸਾਥੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਖਿਲਾਫ਼ ਰੇਲਵੇ ਟਰੈਕ `ਤੇ ਬੈਠ ਕੇ ਅਣਅਧਿਕਾਰਤ ਤਰੀਕੇ ਨਾਲ ਰੇਲ ਗੱਡੀਆਂ ਰੋਕਣ ਦੇ ਮਾਮਲੇ ਨੂੰ ਲੈ ਕੇ ਮੁਕੱਦਮਾ ਦਰਜ ਕਰ ਲਿਆ ਹੈ | ਜਾਣਕਾਰੀ ਦਿੰਦਿਆਂ ਆਰ. ਪੀ. ਐਫ. ਦੇ ਚੌਕੀ ਇੰਚਾਰਜ ਨਿਤੇਸ਼ ਸਾਲਵੀ ਨੇ ਦੱਸਿਆ ਕਿ 9 ਜੂਨ ਨੂੰ ਮਿੱਠੂ ਲੱਡਾ ਨੇ ਆਪਣੇ ਸਾਥੀਆਂ ਸਮੇਤ ਮੱਧ ਪ੍ਰਦੇਸ਼ ਵਿਖੇ ਕਿਸਾਨਾਂ ਦੀ ਹੋਈ ਮੌਤ ਦੇ ਰੋਸ ਵਜੋਂ ਰੇਲਵੇ ਟਰੈਕ `ਤੇ ਅਣਅਧਿਕਾਰਤ ਪ੍ਰਵੇਸ਼
Read Full Story

ਪੁਲਿਸ ਵੱਲੋਂ ਆਪ੍ਰੇਸ਼ਨ ਮੁਸਕਾਨ ਤਹਿਤ ਪ੍ਰੋਗਰਾਮ

Monday, July 24, 2017

ਧੂਰੀ, 24 ਜੁਲਾਈ (ਮਹੇਸ਼ ਜਿੰਦਲ) ਸਰਕਾਰੀ ਐਲੀਮੈਂਟਰੀ ਸਕੂਲ ਲੱਛਮੀ ਬਾਗ਼ ਧੂਰੀ ਵਿਖੇ ਪੁਲਿਸ ਸਾਂਝ ਕੇਂਦਰ ਧੂਰੀ ਦੇ ਸਹਿਯੋਗ ਨਾਲ ਗੁਰਮੀਤ ਸਿੰਘ ਐਸ.ਐਚ.ਓ. ਸਿਟੀ ਦੀ ਅਗਵਾਈ ਹੇਠ ਅਪ੍ਰੇਸ਼ਨ ਮੁਸਕਾਨ ਕਰਵਾਇਆ ਗਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਜੋਤੀ ਮਲਹੋਤਰਾ ਬਾਲ ਸੁਰੱਖਿਆ ਅਫ਼ਸਰ ਸੰਗਰੂਰ ਨੇ ਕਿਹਾ ਕਿ ਅਜਿਹੇ ਬੇਸਹਾਰਾ,ਅਨਾਥ, ਅਣਗੌਲੇ, ਲਾਵਾਰਿਸ, ਯਤੀਮ, ਮੰਦ ਬੁੱਧੀ ਬੱਚੇ ਜਿਨ੍ਹਾਂ ਨੂੰ ਸੁਰੱਖਿਆ ਤੇ ਸੰਭਾਲ ਦੀ ਜ਼ਰੂਰਤ ਹੁੰਦੀ ਹੈ ਨੂੰ ਜ਼ਿਲ੍ਹਾ ਬਾਲ ਭਲਾਈ ਕਮੇਟੀ ਵੱਲੋਂ ਵਿਸ਼ੇਸ਼ ਪਹਿਲ ਦੇ ਕੇ ਉਨ੍ਹਾਂ ਦਾ ਜੀਵਨ ਸਾਰਥਿਕ ਬਣਾਉਣ
Read Full Story

1 2 3 4 5 > >>
Powered by Arash Info Corpopration