Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਭਵਾਨੀਗੜ ਦਾ ਇਜਲਾਸ ਹੋਇਆ

Saturday, September 16, 2017

ਭਵਾਨੀਗੜ 16 ਸਤੰਬਰ{ ਗੁਰਵਿੰਦਰ ਰੋਮੀ ਭਵਾਨੀਗੜ } -ਅੱਜ ਇਥੇ ਅਨਾਜ ਮੰਡੀ ਵਿਖੇ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਤਹਿਸੀਲ ਭਵਾਨੀਗੜ -ਸੰਗਰੂਰ ਦਾ ਇਜਲਾਸ ਕਰਮ ਸਿੰਘ ਉੱਪਲੀ ਅਤੇ ਜਗਰੂਪ ਸਿੰਘ ਰਾਏ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਹੋਇਆ ਇਜਲਾਸ ਦੇ ਉਦਘਾਟਨੀ ਭਾਸਣ ਵਿੱਚ ਜਥੇਬੰਦੀ ਦੇ ਕੇਂਦਰੀ ਕਮੇਟੀ ਮੈਂਬਰ ਕਾ ਭੂਪ ਚੰਦ ਚੰਨੋ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਆਪਣੇ ਤਿੰਨ ਸਾਲ ਦੇ ਰਾਜ ਦੌਰਾਨ ਬਜਟ ਵਿੱਚ ਜੋ ਲੋਕਾਂ ਨੂੰ ਮਿਲਦੀਆਂ ਬਹੁਤ ਸਾਰੀਆਂ ਸਬਸਿਡੀਆਂ ਖਤਮ ਕਰ ਦਿੱਤੀਆਂ ਅਤੇ ਕਾਫੀ ਵਿੱਚ ਕੱਟ ਲਗਾ ਦਿੱਤੇ ਹਨ। ਜਨਤਕ ਵੰਡ
Read Full Story

7 ਕਿਸਾਨ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਪਟਿਆਲਾ ਅੱਗੇ ਮੋਰਚੇ ਦੀ ਤਿਆਰੀ

Saturday, September 16, 2017

ਭਵਾਨੀਗੜ 16 ਸਤੰਬਰ{ ਗੁਰਵਿੰਦਰ ਰੋਮੀ ਭਵਾਨੀਗੜ } -7 ਕਿਸਾਨ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਪਟਿਆਲਾ ਅੱਗੇ 22 ਸਤੰਬਰ ਤੋਂ ਪੰਜ ਦਿਨਾਂ ਲਈ ਲਗਾਏ ਜਾ ਰਹੇ ਪੱਕੇ ਮੋਰਚੇ ਦੀ ਤਿਆਰੀ ਲਈ ਅੱਜ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਨੇ ਬਲਾਕ ਦੇ ਪਿੰਡਾਂ ਵਿੱਚ ਝੰਡਾ ਮਾਰਚ ਕੀਤਾ ਗਿਆ। ਅੱਜ ਸਵੇਰੇ ਇਥੇ ਮਾਰਕੀਟ ਕਮੇਟੀ ਦੇ ਦਫਤਰ ਤੋਂ ਝੰਡਾ ਮਾਰਚ ਸ਼ੁਰੂ ਕਰਨ ਸਮੇ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਬਲਾਕ ਪ੍ਰਧਾਨ ਕਰਨ ਸਿੰਘ ਬਲਿਆਲ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ
Read Full Story

7 ਕਿਸਾਨ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਦੇ ਮੋਤੀ ਮਹਿਲ ਪਟਿਆਲਾ ਅੱਗੇ ਪੰਜ ਦਿਨਾਂ ਲਈ ਪੱਕੇ ਮੋਰਚੇ ਦੀ ਤਿਆਰੀ

Saturday, September 16, 2017

ਭਵਾਨੀਗੜ 16 ਸਤੰਬਰ{ ਗੁਰਵਿੰਦਰ ਰੋਮੀ ਭਵਾਨੀਗੜ } -7 ਕਿਸਾਨ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਪਟਿਆਲਾ ਅੱਗੇ 22 ਸਤੰਬਰ ਤੋਂ ਪੰਜ ਦਿਨਾਂ ਲਈ ਲਗਾਏ ਜਾ ਰਹੇ ਪੱਕੇ ਮੋਰਚੇ ਦੀ ਤਿਆਰੀ ਲਈ ਅੱਜ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਨੇ ਬਲਾਕ ਦੇ ਪਿੰਡਾਂ ਵਿੱਚ ਝੰਡਾ ਮਾਰਚ ਕੀਤਾ ਗਿਆ। ਅੱਜ ਸਵੇਰੇ ਇਥੇ ਮਾਰਕੀਟ ਕਮੇਟੀ ਦੇ ਦਫਤਰ ਤੋਂ ਝੰਡਾ ਮਾਰਚ ਸ਼ੁਰੂ ਕਰਨ ਸਮੇ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਬਲਾਕ ਪ੍ਰਧਾਨ ਕਰਨ ਸਿੰਘ ਬਲਿਆਲ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ
Read Full Story

ਰਾਜ ਪੱਧਰੀ ਮੁਕਾਬਲੇ ਵਿੱਚ ਸੋਨੇ ਦਾ ਤਗ਼ਮਾ ਜਿੱਤ ਕੇ ਕਾਲਜ ਨੂੰ ਵੱਡਾ ਮਾਣ ਦਿਵਾਇਆ ਭਵਾਨੀਗੜ ਦੇ ਅਨੀਫ਼ ਨੇ

Thursday, September 14, 2017

ਭਵਾਨੀਗੜ, 14 ਸਤੰਬਰ ( ਗੁਰਵਿੰਦਰ ਰੋਮੀ ਭਵਾਨੀਗੜ ) -ਗੁਰੂ ਤੇਗ਼ ਬਹਾਦਰ ਕਾਲਜ ਭਵਾਨੀਗੜ ਦੇ ਬੀ.ਏ. ਭਾਗ ਦੂਜਾ ਦੇ ਵਿਦਿਆਰਥੀ ਅਨੀਫ਼ ਨੇ 92ਵੀਂ ਪੰਜਾਬ ਓਪਨ ਐਥਲੈਟਿਕ ਚੈਂਪੀਅਨਸ਼ਿਪ 2017 ਦੌਰਾਨ 200 ਮੀਟਰ ਵਰਗ ਦੌੜ ਦੇ ਅਹਿਮ ਰਾਜ ਪੱਧਰੀ ਮੁਕਾਬਲੇ ਵਿੱਚ ਸੋਨੇ ਦਾ ਤਗ਼ਮਾ ਜਿੱਤ ਕੇ ਕਾਲਜ ਨੂੰ ਵੱਡਾ ਮਾਣ ਦਿਵਾਇਆ ਹੈ। ਅਨੀਫ਼ ਨੇ ਇਹ ਸੋਨ ਤਗ਼ਮਾ 8 ਤੋਂ 10 ਸਤੰਬਰ ਤੱਕ ਸੰਗਰੂਰ ਵਿਖੇ ਕਰਵਾਏ ਗਏ ਸੀਨੀਅਰ ਵਰਗ ਦੇ ਐਥਲੈਟਿਕ ਮੁਕਾਬਲਿਆਂ ਤਹਿਤ 200 ਮੀਟਰ ਦੌੜ ’ਚ ਬਿਹਤਰੀਨ ਪ੍ਰਦਰਸ਼ਨ ਕਰਦੇ ਪੰਜਾਬ ਪੁਲਿਸ ਦੇ ਖਿਡਾਰੀ ਜਤਿਨ ਜੈਨ ਨੂੰ ਹਰਾ ਕੇ ਜਿੱਤਿਆ। ਕਾਲਜ ਦੇ
Read Full Story

ਪੰਚਾਇਤ ਯੂਨੀਅਨ ਦੇ ਵਿਰੋਧ ਕਾਰਨ ਪਿੰਡ ਬਲਿਆਲ ਵਿਖ ਕੋਈ ਵੀ ਅਧਿਕਾਰੀ ਨਹੀਂ ਪਹੰੁਚਿਆ

Tuesday, September 12, 2017

ਭਵਾਨੀਗੜ, 12 ਸਤੰਬਰ ( ਗੁਰਵਿੰਦਰ ਰੋਮੀ ਭਵਾਨੀਗੜ ) -ਇੱਥੋਂ ਨੇੜਲੇ ਪਿੰਡ ਬਲਿਆਲ ਵਿਖੇ ਸਾਬਕਾ ਸਰਪੰਚ ਨਰਿੰਦਰ ਸਿੰਘ ਵਲੋਂ ਪਿਛਲੇ ਸਾਲਾਂ ਦੌਰਾਨ ਕੀਤੇ ਕੰਮਾਂ ਦਾ ਰਿਕਾਰਡ ਚੈੱਕ ਕਰਨ ਲਈ ਅੱਜ ਪੰਚਾਇਤ ਯੂਨੀਅਨ ਦੇ ਵਿਰੋਧ ਕਾਰਨ ਕੋਈ ਵੀ ਪ੍ਰਸਾਸਨਿਕ ਅਧਿਕਾਰੀ ਚੈਕਿੰਗ ਕਰਨ ਨਹੀਂ ਪਹੁੰਚਿਆ। ਜਿਕਰਯੋਗ ਹੈ ਕਿ ਸਾਬਕਾ ਸਰਪੰਚ ਦੀ ਪੰਚਾਇਤ ਦੇ ਕੰਮਾਂ ਦੀ ਇਨਕੁਆਰੀ ਕਰਨ ਲਈ ਪਹਿਲਾਂ ਵੀ ਸਬੰਧਿਤ ਪੰਚਾਇਤੀ ਮਹਿਕਮੇ ਦਾ ਐਸ ਡੀ ਓ ਆਇਆ ਸੀ ਪਰ ਪੰਚਾਇਤ ਯੂਨੀਅਨ ਦੇ ਵਿਰੋਧ ਕਰਨ ਤੇ ਪੰਚਾਇਤੀ ਮਹਿਕਮੇ ਨੰੂ ਵਾਪਸ ਜਾਣਾ ਪਿਆ ਸੀ। ਇਸ ਸਬੰਧੀ ਅੱਜ ਵੀ
Read Full Story

ਗੁਰੂ ਤੇਗ ਬਹਾਦਰ ਆਈਟੀਆਈ ਵਿਖੇ ‘‘ਤਕਨੀਕੀ ਸਿੱਖਿਆ ਦੇ ਭਵਿੱਖ’’ ਵਿਸੇ ਉੱਤੇ ਸੈਮੀਨਾਰ ਕਰਵਾਇਆ

Monday, September 11, 2017

ਭਵਾਨੀਗੜ 11 ਸਤੰਬਰ{ ਗੁਰਵਿੰਦਰ ਰੋਮੀ ਭਵਾਨੀਗੜ } -ਇਥੇ ਗੁਰੂ ਤੇਗ ਬਹਾਦਰ ਆਈਟੀਆਈ ਵਿਖੇ ‘‘ਤਕਨੀਕੀ ਸਿੱਖਿਆ ਦੇ ਭਵਿੱਖ’’ ਵਿਸੇ ਉੱਤੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਚੰਡੀਗੜ ਤੋਂ ਸ੍ਰੀ ਜੇ ਕੇ ਸ਼ਰਮਾ ਮੁੱਖ ਬੁਲਾਰੇ ਵੱਜੋਂ ਸ਼ਾਮਲ ਹੋਏ। ਸ੍ਰੀ ਸ਼ਰਮਾ ਨੇ ਸੰਸਥਾ ਦੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਤਕਨੀਕੀ ਸਿਖਲਾਈ ਉਪਰੰਤ ਰੋਜਗਾਰ ਦੀਆਂ ਸੰਭਾਵਨਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪ੍ਧਾਨ ਮੰਤਰੀ ਯੋਜਨਾ ਤਹਿਤ ਦੇਸ ਅੰਦਰ 2020 ਤੱਕ ਇੱਕ ਕਰੋੜ ਸਿੱਖਿਅਤ ਕਾਮਿਆਂ ਦੀ ਲੋੜ ਪਵੇਗੀ ਅਤੇ ਇਹ ਸਿੱਖਿਅਤ ਕਾਮੇ ਆਈਟੀਆਈ
Read Full Story

ਕਰਜੇ ਦੇ ਬੋਝ ਨੇ ਲਈ ਇਕ ਹੋਰ ਜਾਨ

Monday, September 11, 2017

ਭਵਾਨੀਗੜ, 11 ਸਤੰਬਰ{ ਗੁਰਵਿੰਦਰ ਰੋਮੀ ਭਵਾਨੀਗੜ }-ਇੱਥੋਂ ਨੇੜਲੇ ਪਿੰਡ ਭੱਟੀਵਾਲ ਕਲਾਂ ਦੇ ਇਕ ਕਿਸਾਨ ਨੇ ਕਰਜੇ ਦਾ ਬੋਝ ਨਾ ਝੱਲਦਿਆਂ ਆਪਣੇ ਘਰ ਅੰਦਰ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਸਬੰਧੀ ਪਿੰਡ ਦੇ ਸਰਪੰਚ ਕਰਨੈਲ ਸਿੰਘ ਨੇ ਦੱਸਿਆ ਕਿ ਕਿਸਾਨ ਭਗਵਾਨ ਸਿੰਘ ਪੁੱਤਰ ਦਿਆ ਸਿੰਘ ਦੇ ਸਿਰ ਕਰੀਬ 3 ਲੱਖ ਦਾ ਕਰਜਾ ਹੋਣ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਇਸੇ ਕਾਰਨ ਉਸਨੇ ਅੱਜ ਸਵੇਰੇ ਆਪਣੇ ਘਰ ਅੰਦਰ ਹੀ ਫਾਹਾ ਲੈ ਲਿਆ। ਇਸ ਸਬੰਧੀ ਜਾਣਕਾਰੀ ਮਿਲਦਿਆਂ ਹੀ ਥਾਣਾ ਮੁਖੀ ਚਰਨਜੀਵ ਲਾਂਬਾ ਵੱਲੋਂ ਮੌਕੇ ਤੇ ਪਹੁੰਚ ਕੇ ਮਿ੍ਰਤਕ ਦੀ ਲਾਸ਼ ਨੂੰ ਕਬਜੇ
Read Full Story

ਪੱਤਰਕਾਰ ਗੌਰੀ ਲੰਕੇਸ ਦੇ ਕਤਲ ਦੇ ਖਿਲਾਫ ਭਵਾਨੀਗੜ ਦੇ ਪੱਤਰਕਾਰਾਂ ਕੀਤਾ ਰੋਸ ਪ੍ਦਰਸ਼ਨ

Friday, September 8, 2017

ਭਵਾਨੀਗੜ, 8 ਸਤੰਬਰ [ ਗੁਰਵਿੰਦਰ ਰੋਮੀ ਭਵਾਨੀਗੜ }: ਕਰਨਾਟਕਾ ਦੀ ਸੀਨੀਅਰ ਪੱਤਰਕਾਰ ਗੌਰੀ ਲੰਕੇਸ ਦੇ ਕਤਲ ਦੇ ਖਿਲਾਫ ਅੱਜ ਇੱਥੇ ਬਲਾਕ ਸੰਮਤੀ ਦਫਤਰ ਵਿਖੇ ਸ਼ਹਿਰ ਦੇ ਪੱਤਰਕਾਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਕਾਤਲਾਂ ਨੰੂ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਇਸ ਮੌਕੇ ਪ੍ਰੈਸ ਕਲੱਬ ਭਵਾਨੀਗੜ ਦੇ ਪ੍ਧਾਨ ਮੇਜਰ ਸਿੰਘ ਮੱਟਰਾਂ ਅਤੇ ਇੰਡੀਅਲ ਨੈਸ਼ਨਲ ਪ੍ਰੈਸ ਕਲੱਬ ਦੇ ਪ੍ਧਾਨ ਰਣਧੀਰ ਸਿੰਘ ਫੱਗੂਵਾਲਾ ਨੇ ਕਿਹਾ ਕਿ ਦੇਸ਼ ਅੰਦਰ ਦਿਨੋਂ ਦਿਨ ਪੱਤਰਕਾਰ ਉਪਰ ਹਮਲੇ ਤੇਜ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਗੌਰੀ ਲੰਕੇਸ਼ ਦਾ ਕਤਲ ਸਮੁੱਚੀ ਪ੍ਰੈਸ ਉਤੇ ਹਮਲਾ
Read Full Story

ਤੀਸਰੇ ਕ੍ਰਿਕਟ ਟੂਰਨਾਮੇਂਟ ਦੇ ਪੋਸਟਰ ਮਿੰਟੂ ਤੂਰ ਵਲੋਂ ਰਲੀਜ

Thursday, September 7, 2017

ਭਵਾਨੀਗੜ { ਗੁਰਵਿੰਦਰ ਰੋਮੀ ਭਵਾਨੀਗੜ } ਹਰ ਸਾਲ ਦੀ ਤਰਾਂ ਇਸ ਸਾਲ ਵੀ ਸਵਰਗੀ ਗੁਰਪਰੀਤ ਸਿੰਘ ਬੰਟੀ ਦੀ ਯਾਦ ਵਿਚ ਕਰਵਾਏ ਜਾ ਰਹੇ ਕ੍ਰਿਕਟ ਕੱਪ ਜੋ ਕਿ ਤਿੰਨ ਦਿਨ ਚਲਣਗੇ ਦੇ ਪੋਸਟਰ ਰਲੀਜ ਕਰਨ ਪੁਜੇ ਜਿਲਾ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਮਿੰਟੂ ਤੂਰ ਨੇ ਕਲੱਬ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਰਾਇਲ ਕਲੱਬ ਭਵਾਨੀਗੜ ਵਧਾਈ ਦਾ ਪਾਤਰ ਹੈ ਓਹਨਾ ਕਿਹਾ ਕਿ ਇਹ ਕ੍ਰਿਕਟ ਕੱਪ 14,15,16 ਸਤੰਬਰ ਨੂੰ ਗੁਰੂ ਤੇਗ ਬਹਾਦਰ ਸਟੇਡੀਅਮ ਭਵਾਨੀਗੜ ਵਿਖੇ ਹੋ ਰਹੇ ਹਨ ਜਿਸ
Read Full Story

ਸ਼ਰੋਮਣੀ ਭਗਤ ਨਾਮਦੇਵ ਦੀ ਯਾਦ ਵਿਚ ਪ੍ਰਕਾਸ਼ ਦਿਹਾੜਾ ਪੂਰੀ ਸ਼ਰਧਾ ਨਾਲ ਮਨਾਇਆ

Saturday, August 26, 2017

ਭਵਾਨੀਗੜ, 26 ਅਗਸਤ{ ਗੁਰਵਿੰਦਰ ਰੋਮੀ ਭਵਾਨੀਗੜ }-ਸ਼ਰੋਮਣੀ ਭਗਤ ਨਾਮਦੇਵ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਦਸਮੇਸ਼ ਨਗਰ ਭਵਾਨੀਗੜ ਵਿਖੇ ਸਮੰੂਹ ਸੰਗਤਾਂ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਪੂਰੀ ਸ਼ਰਧਾ ਨਾਲ ਮਨਾਇਆ ਗਿਆ। ਸ਼੍ਰੀ ਅਖੰਡ ਪਾਠ ਦੇ ਭੋਗ ਉਪਰੰਤ ਰਾਗੀ ਸਿੰਘਾਂ ਨੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੰੂ ਨਿਹਾਲ ਕੀਤਾ। ਸਿੱਖ ਇਤਿਹਾਸ ਦੇ ਜਾਣੂ ਭਾਈ ਤੇਜਾ ਸਿੰਘ (ਖਾਨ) ਨੇ ਆਪਣੇ ਸੰਬੋਧਨ ਵਿਚ ਸ਼੍ਰੀ ਗੁਰੂ ਸਾਹਿਬ ਦੇ ਸਾਂਝੀ ਵਾਲਤਾ ਤੇ ਮਾਣਵ ਭਲਾਈ ਦੇ ਸੰਦੇਸ਼ ਬਾਰੇ ਚਾਨਣਾ ਪਾਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ
Read Full Story

ਮੌਜੂਦਾ ਸਥਿਤੀ ਦਾ ਜਾਇਜਾ ਲੈਣ ਪੁੱਜੇ ਡੀ ਜੀ ਪੀ (ਲਾਅ ਐਂਡ ਆਰਡਰ) ਪੰਜਾਬ ਸ਼੍ਰੀ ਹਰਦੀਪ ਸਿੰਘ ਢਿਲੋਂ

Saturday, August 26, 2017

ਭਵਾਨੀਗੜ, 26 ਅਗਸਤ{ ਗੁਰਵਿੰਦਰ ਰੋਮੀ ਭਵਾਨੀਗੜ }-ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰਾਂ ਕੰਟਰੋਲ ਅਧੀਨ ਹੈ ਕਿਸੇ ਵੀ ਸ਼ਰਾਤਰੀ ਅਨਸਰ ਨੂੰ ਸ਼ਾਂਤੀ ਭੰਗ ਨਹੀਂ ਕਰਨ ਦਿੱਤੀ ਜਾਵੇਗੀ। ਇਹ ਦਾਅਵਾ ਅੱਜ ਇੱਥੇ ਡੀ ਜੀ ਪੀ (ਲਾਅ ਐਂਡ ਆਰਡਰ) ਪੰਜਾਬ ਸ਼੍ਰੀ ਹਰਦੀਪ ਸਿੰਘ ਢਿਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪੁਲੀਸ ਅਧਿਕਾਰੀ ਢਿਲੋਂ ਨੇ ਕਿਹਾ ਕਿ ਸ਼ਾਂਤੀ ਬਰਕਰਾਰ ਰੱਖਣ ਲਈ ਪੁਲੀਸ ਦਿਨ ਰਾਤ ਸਖਤ ਮਿਹਨਤ ਕਰਕੇ ਚੌਕਸੀ ਵਰਤ ਰਹੀ ਹੈ। ਪੰਜਾਬ ਪੁਲੀਸ ਅਤੇ ਅਰਧ ਸੁਰੱਖਿਆ ਬਲ ਹਰ ਥਾਂ ਮੌਜੂਦ ਹਨ ਅਤੇ ਪਲ ਪਲ ਦੀ ਸਥਿਤੀ ਉਤੇ ਨਜਰ ਰੱਖੀ
Read Full Story

ਪੰਜ ਮਹੀਨਿਆਂ ਦੇ ਸੀਮਤ ਸਮੇ ਅੰਦਰ ਹੀ ਫ਼ਲਾਪ ਹੋਈ ਕੈਪਟਨ ਸਰਕਾਰ :-ਭਗਵੰਤ ਮਾਨ

Thursday, August 24, 2017

ਭਵਾਨੀਗੜ 24 ਅਗਸਤ{ ਗੁਰਵਿੰਦਰ ਰੋਮੀ ਭਵਾਨੀਗੜ } -ਆਮ ਆਦਮੀ ਪਾਰਟੀ ਦੇ ਐਮ ਪੀ ਸ੍ਰੀ ਭਗਵੰਤ ਮਾਨ ਨੇ ਕਿਹਾ ਕਿ ਚੋਣਾਂ ਦੌਰਾਨ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਸਥਾਪਤ ਹੋਈ ਕੈਪਟਨ ਸਰਕਾਰ ਸਿਰਫ ਪੰਜ ਮਹੀਨਿਆਂ ਦੇ ਸੀਮਤ ਸਮੇ ਅੰਦਰ ਹੀ ਫ਼ਲਾਪ ਹੋ ਗਈ। ਸ੍ਰੀ ਮਾਨ ਨੇ ਪਿੰਡ ਨੰਦਗੜ, ਗਹਿਲਾਂ, ਸਕਰੌਦੀ, ਆਲੋਅਰਖ ਅਤੇ ਮਾਝੀ ਵਿਖੇ ਸੰਪਰਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਚੋਣਾਂ ਜਿੱਤਣ ਲਈ ਪੰਜਾਬ ਦੇ ਲੋਕਾਂ ਨੂੰ ਹਰ ਘਰ ਵਿੱਚ ਸਰਕਾਰੀ ਨੌਕਰੀ ਦੇਣ, ਕਿਸਾਨੀ ਕਰਜੇ ਉੱਤੇ ਲਕੀਰ ਫੇਰਨ ਅਤੇ ਨਸ਼ਾ ਤਸਕਰਾਂ ਨੂੰ ਜੇਲਾਂ
Read Full Story

ਭਲਕੇ ਡੇਰਾ ਸਿਰਸਾ ਮੁਖੀ ਸਬੰਧੀ ਆਉਣ ਵਾਲੇ ਫੈਸਲੇ ਦੇ ਮੱਦੇਨਜਰ ਅਮਨ ਕਨੂੰਨ ਬਰਕਰਾਰ ਰੱਖਣ ਲਈ ਸੁਰੱਖਿਆ ਪ੍ਬੰਧ ਮੁਕੰਮਲ

Thursday, August 24, 2017

ਭਵਾਨੀਗੜ,24 ਅਗਸਤ{ ਗੁਰਵਿੰਦਰ ਰੋਮੀ ਭਵਾਨੀਗੜ }-ਡੇਰਾ ਸਿਰਸਾ ਮੁਖੀ ਸਬੰਧੀ ਪੰਚਕੂਲਾ ਦੀ ਸੀਬੀਆਈ ਅਦਾਲਤ ਵੱਲੋਂ 25 ਅਗਸਤ ਨੂੰ ਫੈਸਲਾ ਸੁਣਾਉਣ ਦੇ ਮੱਦੇਨਜਰ ਸ਼ਾਂਤੀ ਅਤੇ ਅਮਨ ਕਨੂੰਨ ਬਰਕਰਾਰ ਰੱਖਣ ਲਈ ਜਿਲਾ ਸਿਵਲ ਅਤੇ ਪੁਲੀਸ ਪ੍ਰਸਾਸ਼ਨ ਨੇ ਸਖਤ ਕਦਮ ਚੁੱਕਦਿਆਂ ਅੱਜ ਬਠਿੰਡਾ-ਚੰਡੀਗੜ ਰਾਜਮਾਰਗ ਉੱਤੇ ਇਥੋਂ ਥੋੜੀ ਦੂਰ ਸੰਗਰੂਰ-ਪਟਿਆਲਾ ਨੂੰ ਜੋੜਦੇ ਕਾਲਝਾੜ ਟੌਲ ਪਲਾਜ਼ੇ ’ਤੇ ਪੁਲੀਸ ਤਾਇਨਾਤ ਕਰਕੇ ਹਰ ਵਾਹਨ ਨੂੰ ਤਲਾਸ਼ੀ ਲੈਣ ਸ਼ੁਰੂ ਕਰ ਦਿੱਤੀ। ਇਸ ਸਬੰਧੀ ਐਸਡੀਐਮ ਭਵਾਨੀਗੜ ਮੈਡਮ ਗੀਤਿਕਾ ਸਿੰਘ ਨੇ ਦੱਸਿਆ ਕਿ ਡਵੀਜਨ ਅੰਦਰ ਪੈਂਦੇ ਸਾਰੇ
Read Full Story

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਭਵਾਨੀਗੜ ਵਿਖੇ ਨਸ਼ਿਆਂ ਵਿਰੁੱਧ ਕਰਵਾਇਆ ਸੈਮੀਨਾਰ

Wednesday, August 23, 2017

ਭਵਾਨੀਗੜ 23 ਅਗਸਤ{ ਗੁਰਵਿੰਦਰ ਰੋਮੀ ਭਵਾਨੀਗੜ }-ਸਾਇੰਟੇਫਿਕ ਅਵੇਅਰਨੈਸ ਐਂਡ ਸੋਸ਼ਲ ਵੈਲਫੇਅਰ ਫੋਰਮ ਵੱਲੋ ਰੈਡ ਕਰਾਸ ਨਸ਼ ਛੁਡਾਉ ਕੇਂਦਰ ਸੰਗਰੂਰ ਦੇ ਸਹਿਯੋਗ ਨਾਲ ਅੱਜ ਇਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ ਏ ਐਸ ਮਾਨ ਪ੍ਰਧਾਨ ਸਾਇੰਟੇਫਿਕ ਅਵੇਅਰਨੈਸ ਫੋਰਮ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪੰਜਾਬ ਵਿੱਚ ਬਿਹਾਰ ਸਰਕਾਰ ਦੀ ਤਰਾਂ ਪੂਰਨ ਸ਼ਰਾਬ ਬੰਦੀ ਕਰਨੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਜਿੰਨਾਂ ਘਾਟਾ ਪਵੇਗਾ
Read Full Story

ਪੰਜਾਬ ਵਿਚ ਬਣੇ ਮਾਹੌਲ:ਤੇ ਪ੍ਸ਼ਾਸ਼ਨ ਵਲੋਂ ਮਿਲੇ ਹੁੰਗਾਰੇ ਤੋਂ ਬਾਅਦ :ਸਕੂਲੀ ਬੱਚੀ ਤੋਂ ਜੂਸ ਪਿਲਾਕੇ ਭੁੱਖ ਹੜਤਾਲ ਮੁਲਤਵੀ

Wednesday, August 23, 2017

ਭਵਾਨੀਗੜ 23 ਅਗਸਤ{ ਗੁਰਵਿੰਦਰ ਰੋਮੀ ਭਵਾਨੀਗੜ }:ਡੇਰਾ ਸਿਰਸਾ ਦੇ ਮੁਖੀ ਨਾਲ ਸਬੰਧਤ ਅਦਾਲਤੀ ਕੇਸ ਦੇ 25 ਅਗਸਤ ਨੂੰ ਹੋ ਰਹੇ ਫੈਸਲੇ ਦੇ ਮੱਦੇਨਜਰ ਪੰਜਾਬ ਅਤੇ ਹਰਿਆਣਾ ਵਿਚ ਬਣੇ ਮਾਹੌਲ ਨੂੰ ਧਿਆਨ ਵਿੱਚ ਰੱਖਦਿਆਂ ਆਦਰਸ਼ ਸਕੂਲਾਂ ਨੂੰ ਬਚਾਉਣ ਲਈ ਸੰਘਰਸ਼ ਨੂੰ ਅੱਜ ਮੁਲਤਵੀ ਕੀਤਾ ਗਿਆ। ਐਸਡੀਐਮ ਭਵਾਨੀਗੜ ਮੈਡਮ ਗੀਤਿਕਾ ਸਿੰਘ ਅਤੇ ਤਹਿਸੀਲਦਾਰ ਮਨਜੀਤ ਸਿੰਘ ਨੇ ਧਰਨੇ ਵਾਲੀ ਥਾਂ ਉੱਤੇ ਪਹੁੰਚਕੇ ਭੁੱਖ ਹੜਤਾਲ ’ਤੇ ਬੈਠੇ ਸੰਘਰਸ਼ ਕਮੇਟੀ ਦੇ ਕਨਵੀਨਰ ਜਥੇਦਾਰ ਪ੍ਸੋਤਮ ਸਿੰਘ ਫੱਗੂਵਾਲਾ ਨੂੰ ਇੱਕ ਸਕੂਲੀ ਬੱਚੀ ਤੋਂ ਜੂਸ ਪਿਲਾਕੇ ਭੁੱਖ ਹੜਤਾਲ
Read Full Story

ਦੇਹ ਵਪਾਰ ਦੇ ਅੱਡੇ ਦਾ ਪਰਦਾ ਫਾਸ਼

Tuesday, August 22, 2017

ਭਵਾਨੀਗੜ, 22 ਅਗਸਤ{ ਗੁਰਵਿੰਦਰ ਰੋਮੀ ਭਵਾਨੀਗੜ }ਇੱਥੇ ਨਵੇਂ ਬੱਸ ਸਟੈਂਡ ਨੇੜਲੀ ਕਲੋਨੀ ਵਿੱਚ ਚੱਲ ਰਹੇ ਜਿਸਮਫਰੋਸ਼ੀ ਦੇ ਅੱਡੇ ’ਤੇ ਛਾਪਾਮਾਰੀ ਕਰਕੇ ਪੁਲੀਸ ਨੇ ਦੋ ਔਰਤਾਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਗੁਪਤ ਇਤਲਾਹ ਮਿਲਣ ’ਤੇ ਪ੍ਰੀਤ ਕਲੋਨੀ ਵਿੱਚ ਜਿਸਮਫਰੋਸ਼ੀ ਦਾ ਅੱਡਾ ਚਲਾ ਰਹੀ ਬਲਜੀਤ ਕੌਰ ਦੇ ਘਰ ਛਾਪਾ ਮਾਰਿਆ ਤਾਂ ਘਰ ਵਿਚੋਂ ਸਿੰਦਰ ਕੌਰ ਵਾਸੀ ਸੰਘਰੇੜੀ, ਕਿਰਨਪਾਲ ਕੌਰ ਅਤੇ ਬੰਸੀ ਲਾਲ ਵਾਸੀ ਕਲਵਾਣੂ ਨੂੰ ਰੰਗੇ ਹੱਥੀ ਕਾਬੂ ਕਰ ਲਿਆ। ਪਰ
Read Full Story

ਡੀਜੀਐਸੀ ਚੰਡੀਗੜ ਵੱਲੋਂ 24 ਅਗਸਤ ਨੂੰ ਸਕੂਲ ਮੈਨੇਜਮੈਂਟਾਂ ਅਤੇ ਅਧਿਆਪਕਾਂ ਦੀ ਸੱਦੀ ਮੀਟਿੰਗ ਦਾ ਬਾਈਕਾਟ ਕਰਨ ਦਾ ਫੈਸਲਾ

Tuesday, August 22, 2017

ਭਵਾਨੀਗੜ 22 ਅਗਸਤ{ ਗੁਰਵਿੰਦਰ ਰੋਮੀ ਭਵਾਨੀਗੜ }-ਅੱਜ ਇਥੇ ਸ਼ਹੀਦ ਭਗਤ ਸਿੰਘ ਚੌਕ ਵਿਖੇ ਪੰਜਾਬ ਦੇ 26 ਆਦਰਸ਼ ਸਕੂਲਾਂ ਦੇ ਅਧਿਆਪਕ, ਮਾਪੇ ਅਤੇ ਵਿਦਿਆ ਬਚਾਓ ਸੰਘਰਸ਼ ਕਮੇਟੀ ਦੀ ਸਾਂਝੀ ਮੀਟਿੰਗ ਦੌਰਾਨ ਡੀਜੀਐਸੀ ਚੰਡੀਗੜ ਵੱਲੋਂ 24 ਅਗਸਤ ਨੂੰ ਸਕੂਲ ਮੈਨੇਜਮੈਂਟਾਂ ਅਤੇ ਅਧਿਆਪਕਾਂ ਦੀ ਸੱਦੀ ਮੀਟਿੰਗ ਦਾ ਬਾਈਕਾਟ ਕਰਨ ਦਾ ਫੈਸਲਾ ਕਰਦਿਆਂ ਕਿਹਾ ਕਿ ਜਦੋਂ ਤੱਕ ਇਨਾਂ ਸਕੂਲਾਂ ਦਾ ਪ੍ਰਬੰਧ ਪੰਜਾਬ ਸਰਕਾਰ ਸਿੱਧਾ ਆਪਣੇ ਅਧੀਨ ਨਹੀ ਲੈਂਦੀ,ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਆਦਰਸ਼ ਸਕੂਲਾਂ ਨੂੰ ਬਚਾਉਣ ਲਈ ਪਿਛਲੇ 8 ਦਿਨਾਂ ਤੋਂ ਭੁੱਖ ਹੜਤਾਲ ਉੱਤੇ
Read Full Story

ਭੁੱਖ ਹੜਤਾਲ ਉੱਤੇ ਬੈਠੇ ਜਥੇਦਾਰ ਪ੍ਸੋਤਮ ਸਿੰਘ ਫੱਗੂਵਾਲਾ ਦੀ ਹਿਮਾਇਤ ਵਿੱਚ ਪਹੁੰਚੇ ਭਗਵੰਤ ਮਾਨ

Monday, August 21, 2017

ਭਵਾਨੀਗੜ 21 ਅਗਸਤ{ ਗੁਰਵਿੰਦਰ ਰੋਮੀ ਭਵਾਨੀਗੜ } -ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਸਰਕਾਰੀ ਸੰਸਥਾਵਾਂ ਦਾ ਖਾਤਮਾ ਕਰਕੇ ਆਮ ਲੋਕਾਂ ਦੀ ਲੁੱਟ ਕਰਨ ਲਈ ਪ੍ਰਾਈਵੇਟ ਦੁਕਾਨਾਂ ਖੋਲ ਦਿੱਤੀਆਂ ਹਨ ਇਹ ਦੋਸ਼ ਅੱਜ ਇਥੇ ਸ਼ਹੀਦ ਭਗਤ ਸਿੰਘ ਚੌਕ ਵਿਖੇ ਆਦਰਸ਼ ਸਕੂਲਾਂ ਨੂੰ ਬਚਾਉਣ ਲਈ ਪਿਛਲੇ 6 ਦਿਨਾਂ ਤੋਂ ਭੁੱਖ ਹੜਤਾਲ ਉੱਤੇ ਬੈਠੇ ਵਿਦਿਆ ਬਚਾਓ ਸੰਘਰਸ਼ ਕਮੇਟੀ ਦੇ ਕਨਵੀਨਰ ਜਥੇਦਾਰ ਪ੍ਸੋਤਮ ਸਿੰਘ ਫੱਗੂਵਾਲਾ ਦੀ ਹਿਮਾਇਤ ਵਿੱਚ ਪਹੁੰਚੇ ਆਮ ਆਦਮੀ ਪਾਰਟੀ ਦੇ ਐਮ ਪੀ ਭਗਵੰਤ ਮਾਨ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਲਗਾਏ
Read Full Story

ਆਮ ਲੋਕਾਂ ਦੀ ਸੁਣਵਾਈ ਨਾ ਹੋਣ ਦੇ ਰੋਸ਼ ਵਿੱਚ ਸੀ ਪੀ ਐਮ ਦੀ ਅਗਵਾਈ ਹੇਠ ਕੀਤਾ ਥਾਣੇ ਦਾ ਘਿਰਾਓ

Monday, August 21, 2017

ਭਵਾਨੀਗੜ, 21 ਅਗਸਤ { ਗੁਰਵਿੰਦਰ ਰੋਮੀ ਭਵਾਨੀਗੜ } -ਥਾਣਿਆਂ ਵਿੱਚ ਆਮ ਲੋਕਾਂ ਦੀ ਸੁਣਵਾਈ ਨਾ ਹੋਣ ਦੇ ਰੋਸ਼ ਵਿੱਚ ਅੱਜ ਇਥੇ ਸੀ ਪੀ ਐਮ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਔਰਤਾਂ ਸਮੇਤ ਪਾਰਟੀ ਵਰਕਰਾਂ ਨੇ ਥਾਣੇ ਦਾ ਘਿਰਾਓ ਕੀਤਾ। ਇਸ ਮੌਕੇ ਗੇਟ ਅੱਗੇ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰੇਤ ਭੂਪ ਚੰਦ ਚੰਨੋ, ਸਾਬਕਾ ਵਿਧਾਇਕ ਚੰਦ ਸਿੰਘ ਚੋਪੜਾ ਅਤੇ ਬੰਤ ਸਿੰਘ ਨਮੋਲ ਨੇ ਕਿਹਾ ਕਿ ਅਕਾਲੀ-ਭਾਜਪਾ ਤੋਂ ਬਾਅਦ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਦੇ ਬਾਵਜੂਦ ਪੁਲੀਸ ਦੀ ਕਾਰਗੁਜਾਰੀ ਵਿੱਚ ਕੋਈ ਫਰਕ ਨਹੀਂ ਪਿਆ।
Read Full Story

ਕਿਸਾਨ ਮਹਾ-ਰੈਲੀ ਦੀ ਤਿਆਰੀ ਵਿੱਚ ਮੋਟਰ-ਸਾਈਕਲ ਮਾਰਚ ਕੀਤਾ

Saturday, August 19, 2017

ਭਵਾਨੀਗੜ 19 ਅਗਸਤ{ ਗੁਰਵਿੰਦਰ ਰੋਮੀ ਭਵਾਨੀਗੜ }ਸੱਤ ਕਿਸਾਨ ਜਥੇਬੰਦੀਆਂ ਵੱਲੋਂ 22 ਅਗਸਤ ਨੂੰ ਬਰਨਾਲਾ ਵਿਖੇ ਕੀਤੀ ਜਾ ਰਹੀ ਕਿਸਾਨ ਮਹਾ-ਰੈਲੀ ਦੀ ਤਿਆਰੀ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਹੇਠ ਸੈਕੜੇ ਕਿਸਾਨਾਂ ਨੇ ਇਲਾਕੇ ਦੇ ਪਿੰਡਾਂ ਵਿੱਚ ਭਰਵਾਂ ਮੋਟਰ-ਸਾਈਕਲ ਮਾਰਚ ਕੀਤਾ। ਇਹ ਮਾਰਚ ਨੇੜਲੇ ਪਿੰਡ ਕਾਲਝਾੜ ਤੋਂ ਸ਼ੁਰੂ ਹੋਕੇ ਚੰਨੋ, ਭਰਾਜ, ਲੱਖੇਵਾਲ, ਗੱਜੂਮਾਜਰਾ, ਮਸਾਣੀ, ਨਦਾਮਪੁਰ, ਬਾਲਦ ਕਲਾਂ, ਬਾਲਦ ਕੋਠੀ, ਆਲੋਅਰਖ, ਭਵਾਨੀਗੜ, ਫੱਗੂਵਾਲਾ, ਸੰਜੂਮਾਂ, ਨਾਗਰਾ ਅਤੇ ਘਰਾਚੋਂ ਹੁੰਦਾ ਹੋਇਆ ਪਿੰਡ ਝਨੇੜੀ ਵਿਖੇ
Read Full Story

1 2 3 4 5 > >>
Powered by Arash Info Corpopration