Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਜ਼ਿਲਾ ਪੱਧਰੀ ਪੰਜਾਬੀ ਕੁਇਜ ਮੁਕਾਬਲੇ 10 ਅਕਤੂਬਰ ਨੂੰ

Thursday, September 19, 2019

ਪਟਿਆਲਾ, 19 ਸਤੰਬਰ(ਪੀ.ਐਸ.ਗਰੇਵਾਲ) ਜ਼ਿਲਾ ਭਾਸ਼ਾ ਅਫ਼ਸਰ, ਪਟਿਆਲਾ ਸ਼੍ਰੀਮਤੀ ਰਾਜਿੰਦਰ ਕੌਰ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਜ਼ਿਲਾ ਪੱਧਰ ’ਤੇ ਪੰਜਾਬੀ ਕੁਇਜ ਮੁਕਾਬਲੇ 10 ਅਕਤੂਬਰ ਨੂੰ ਭਾਸ਼ਾ ਭਵਨ ਦੇ ਲੈਕਚਰ ਹਾਲ ਵਿੱਚ ਸਵੇਰੇ 10:30 ਵਜੇ ਕਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਹ ਮੁਕਾਬਲੇ ਤਿੰਨ ਵਰਗਾਂ ਵਿੱਚ ਕਰਵਾਏ ਜਾਣਗੇ। ਜ਼ਿਲਾ ਭਾਸ਼ਾ ਅਫ਼ਸਰ ਨੇ ਦੱਸਿਆ ਕਿ ਵਰਗ ‘ੳ’ ਵਿੱਚ ਅੱਠਵੀਂ ਸ਼ੇ੍ਰਣੀ ਤੱਕ, ਵਰਗ ‘ਅ’ ਵਿੱਚ ਨੌਵੀਂ ਤੋਂ 10+2 ਤੱਕ ਅਤੇ ਵਰਗ ‘ੲ’ ਵਿੱਚ ਬੀ.ਏ., ਬੀ ਕਾਮ, ਬੀ.ਐਸ.ਸੀਂ ਤੱਕ ਦੇ ਵਿਦਿਆਰਥੀ ਭਾਗ ਲੈ ਸਕਣਗੇ। ਉਹਨਾਂ ਦੱਸਿਆ ਕਿ
Read Full Story

ਪੁਲਿਸ ਮੁਲਾਜ਼ਮਾਂ ਅਤੇ ਉਨਾਂ ਦੇ ਪਰਿਵਾਰਾਂ ਨੂੰ ਤੰਦਰੁਸਤ ਬਣਾਏ ਰੱਖਣ ਲਈ ਪੁਲਿਸ ਲਾਈਨ ਵਿਖੇ ਬਣਾਏ ਓਪਨ ਜਿੰਮ ਐਸ.ਐਸ.ਪੀ.

Thursday, September 19, 2019

ਪਟਿਆਲਾ, 19 ਸਤੰਬਰ(ਪੀ.ਐਸ.ਗਰੇਵਾਲ) ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਅੱਜ ਪੁਲਿਸ ਲਾਈਨ ਵਿਖੇ ਪੁਲਿਸ ਮੁਲਾਜ਼ਮਾਂ ਅਤੇ ਉਨਾਂ ਦੇ ਪਰਿਵਾਰਾਂ ਲਈ ਬਣਾਏ ਦੋ ਓਪਨ ਜਿੰਮ ਪੁਲਿਸ ਮੁਲਾਜ਼ਮਾਂ ਅਤੇ ਉਨਾਂ ਦੇ ਪਰਿਵਾਰਾਂ ਨੂੰ ਸਮਰਪਿਤ ਕੀਤੇ। ਇਸ ਮੌਕੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਮੁਲਾਜ਼ਮਾਂ ਅਤੇ ਉਨਾਂ ਦੇ ਪਰਿਵਾਰਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਸਮੇਂ ਦਾ ਹਾਣੀ ਬਣਨ ਲਈ ਸਰੀਰਕ ਤੰਦਰੁਸਤੀ ਬਹੁਤ ਜਰੂਰੀ ਹੈ ਇਸ ਲਈ ਮੁਲਾਜ਼ਮਾਂ ਨੂੰ ਚੁਸਤ ਦਰੁਸਤ ਬਣਾਉਣ ਲਈ ਪੁਲਿਸ ਲਾਈਨ ਦੇ ਗਰਾਊਂਡ ਵਿਖੇ ਓਪਨ ਜਿੰਮ ਅਤੇ ਮੁਲਾਜ਼ਮਾਂ ਦੇ
Read Full Story

ਡਿਪਟੀ ਕਮਿਸ਼ਨਰ ਵੱਲੋਂ ਜ਼ਿਲੇ ਅੰਦਰ ਡੇਂਗੂ ਦੇ ਮਾਮਲਿਆਂ ਦੀ ਸਮੀਖਿਆ

Wednesday, September 18, 2019

ਪਟਿਆਲਾ, 18 ਸਤੰਬਰ: (ਪੀ.ਐਸ.ਗਰੇਵਾਲ) ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਜ਼ਿਲੇ ਅੰਦਰ ਡੇਂਗੂ ਦੇ ਮਾਮਲਿਆਂ ਦੀ ਸਮੀਖਿਆ ਕਰਨ ਲਈ ਜ਼ਿਲਾ ਸਿਹਤ ਵਿਭਾਗ, ਨਗਰ ਨਿਗਮ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਤੇ ਹੋਟਲ ਅਤੇ ਰੈਸਟੋਰੈਂਟਾਂ ਦੇ ਨੁਮਾਇੰਦਿਆਂ ਨਾਲ ਇੱਕ ਮੀਟਿੰਗ ਕੀਤੀ। ਇਸ ਮੌਕੇ ਸ੍ਰੀ ਕੁਮਾਰ ਅਮਿਤ ਨੇ ਨਗਰ ਨਿਗਮ ਦੀ ਸਬੰਧਤ ਬਰਾਂਚ ਨੂੰ ਹਦਾਇਤ ਕੀਤੀ ਕਿ ਸ਼ਹਿਰ ਅੰਦਰ ਡੇਂਗੂ ਪਨਪਣ ਵਾਲੇ ਸੰਭਾਵਤ ਇਲਾਕਿਆਂ ਅੰਦਰ ਫਾਗਿੰਗ ਸਮੇਤ ਡੇਂਗੂ ਵਿਰੋਧੀ ਗਤੀਵਿਧੀਆਂ ਤੇਜ ਕੀਤੀਆਂ ਜਾਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੇ
Read Full Story

ਗੁਰੂ ਨਾਨਕ ਬਾਣੀ ਅਤੇ ਚੜਦੀਕਲਾ ਦਾ ਸੰਕਲਪ ਵਿਸ਼ੇ ’ਤੇ ਕਰਵਾਇਆ ਸੈਮੀਨਾਰ

Wednesday, September 18, 2019

ਪਟਿਆਲਾ, 18 ਸਤੰਬਰ(ਪੀ.ਐਸ.ਗਰੇਵਾਲ) ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਅਤੇ ਗੁਰੂ ਗੋਬਿੰਦ ਸਿੰਘ ਚੇਅਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਉਲੀਕੇ ਸਮਾਗਮਾਂ ਦੀ ਲੜੀ ਵਿਚ ਮਹੀਨਾਵਾਰ ਸੈਮੀਨਾਰ ‘ਨਾਨਕ ਨਾਮ ਚੜਦੀਕਲਾ: ਗੁਰੂ ਨਾਨਕ ਬਾਣੀ ਅਤੇ ਚੜਦੀਕਲਾ ਦਾ ਸੰਕਲਪ’ ਵਿਸ਼ੇ ‘ਤੇ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿਚ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਬੀ. ਐਸ. ਘੁੰਮਣ ਨੇ ਕਿਹਾ ਕਿ ਇਕੀਵੀਂ ਸਦੀ ਵਿਚ ਬਹੁਤ ਸਾਰੀਆਂ
Read Full Story

ਦਮਦਮੀ ਟਕਸਾਲ ਵਲੋਂ ਪਟਿਆਲਾ ਵਿਖੇ ਕਰਾਇਆ ਗਿਆ ਅੰਤਰਾਸ਼ਟਰੀ ਸੈਮੀਨਾਰ

Wednesday, September 18, 2019

ਪਟਿਆਲਾ 18 ਸਤੰਬਰ(ਪੀ.ਐਸ.ਗਰੇਵਾਲ) ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸਿੱਖੀ ਤੋਂ ਦੂਰ ਜਾ ਰਹੀ ਨੌਜਵਾਨੀ ਪ੍ਰਤੀ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਨੌਜਵਾਨੀ ਨੂੰ ਸਿੱਖੀ ਦੀ ਮੁਖਧਾਰਾ ’ਚ ਮੁੜ ਲਿਆਉਣ ਲਈ ਦਮਦਮੀ ਟਕਸਾਲ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਦਮਦਮੀ ਟਕਸਾਲ ਮੁਖੀ ਸਥਾਨਕ ਹਰਪਾਲ ਟਿਵਾਣਾ ਆਡੀਟੋਰੀਅਮ ਵਿਖੇ ਦਮਦਮੀ ਟਕਸਾਲ ਵਲੋਂ ਕਰਾਏ ਗਏ ਤੇ ਸਾਡੇ ਚਾਰ ਘੰਟੇ ਤਕ ਚਲੇ ਅੰਤਰਰਾਸ਼ਟਰੀ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਉਨਾਂ ਕੁਝ ਲੋਕਾਂ ਵਲੋਂ ਗੁਰਮੁਖੀ (ਪੰਜਾਬੀ)
Read Full Story

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਵੱਲੋਂ ਰੱਖੜਾ ਕਿਸਾਨ ਮੇਲੇ ਤੇ ਸਿਖਲਾਈ ਕੈਂਪ 'ਚ ਸ਼ਮੂਲੀਅਤ

Tuesday, September 17, 2019

ਰੱਖੜਾ/ਪਟਿਆਲਾ, 17 ਸਤੰਬਰ (ਪੀ ਐੱਸ ਗਰੇਵਾਲ)- ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤਾਂ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਉਚੇਰੀ ਸਿੱਖਿਆ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਮਨਾਏ ਜਾਣ ਦੇ ਸਨਮੁੱਖ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ। ਅੱਜ ਪੰਜਾਬ ਯੰਗ ਫਾਰਮਰਜ ਐਸੋਸੀਏਸ਼ਨ ਵੱਲੋਂ ਪਿੰਡ ਰੱਖੜਾ ਵਿਖੇ ਕਰਵਾਏ ਕਿਸਾਨ ਮੇਲੇ ਅਤੇ ਕਿਸਾਨ ਸਿਖਲਾਈ ਕੈਂਪ `ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸ.
Read Full Story

ਟਿਊਬਵੈਲ ਪਲਾਂਟੇਸ਼ਨ ਯੋਜਨਾ ਤਹਿਤ 100 ਫੱਲਦਾਰ ਪੌਦੇ ਲਗਾਏ

Monday, September 16, 2019

ਪਟਿਆਲਾ,16 ਸਤੰਬਰ(ਪੀ.ਐਸ.ਗਰੇਵਾਲ) - ਬਸੰਤ ਰਿਤੂ ਯੂਥ ਕਲੱਬ ਤਿ੍ਰਪੜੀ ਪਟਿਆਲਾ ਵੱਲੋਂ ਨਹਿਰੂ ਯੂਵਾ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਪਿੰਡ ਸਿਰਕਪੜਾ ਵਿਖੇ ਟਿਊਬਵੈਲ ਪਲਾਂਟੇਸ਼ਨ ਸਕੀਮ ਤਹਿਤ 593ਵਾਂ ਵਣ ਮਹਾਉਤਸਵ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਦੀ ਪ੍ਰਧਾਨਗੀ ਹਰਮੀਤ ਸਿੰਘ ਬੋਕਸਰ ਨੇ ਕੀਤੀ। ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਅਤੇ ਸਕੱਤਰ ਰੋਬਿਨ ਸਿੰਘ ਨੇ ਦੱਸਿਆ ਕਿ ਕਲੱਬ ਪਿਛਲੇ 8 ਸਾਲਾਂ ਤੋਂ ਪਿੰਡ ਪਿੰਡ ਜਾ ਕੇ ਕਿਸਾਨਾਂ ਦੇ ਟਿਊਬਵੈਲਾਂ ਉਪਰ ਫੱਲਦਾਰ ਪੌਦੇ ਲਗਾ ਰਿਹਾ ਹੈ। ਇਸੀ ਸਕੀਮ ਤਹਿਤ ਸਿਰਕੱਪੜਾ ਪਿੰਡ ਵਿਖੇ ਅੰਬ ਦਾ
Read Full Story

ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੇਂਦਰੀ ਜੇਲ ਵਿਖੇ ਲਗਾਇਆ ਸੱਤ ਰੋਜ਼ਾ ਯੋਗਾ ਕੈਂਪ ਸਮਾਪਤ

Monday, September 16, 2019

ਪਟਿਆਲਾ,16 ਸਤੰਬਰ(ਪੀ.ਐਸ.ਗਰੇਵਾਲ) ਕੇਂਦਰੀ ਜੇਲ ਪਟਿਆਲਾ ਵਿਖੇ 9 ਸਤੰਬਰ ਤੋਂ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਚਲਾਇਆ ਜਾ ਰਿਹਾ ਸੱਤ ਰੋਜ਼ਾ ਯੋਗਾ ਕੈਂਪ ਅੱਜ ਸਮਾਪਤ ਹੋ ਗਿਆ। ਇਸ ਮੌਕੇ ਪਹੁੰਚੇ ਜ਼ਿਲਾ ਤੇ ਸੈਸ਼ਨ ਜੱਜ-ਕਮ- ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਜਿੰਦਰ ਅਗਰਵਾਲ ਨੇ ਕਿਹਾ ਕਿ ਅਜਿਹੇ ਯੋਗਾ ਕੈਂਪ ਹਰੇਕ ਵਿਅਕਤੀ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਵਿਚ ਸਹਾਈ ਹੁੰਦੇ ਹਨ ਇਸ ਨਾਲ ਜਿਥੇ ਸਰੀਰ ਨਿਰੋਗ ਰਹਿੰਦਾ ਹੈ ਉਥੇ ਹੀ ਮਾਨਸਿਕ ਤੌਰ ’ਤੇ ਵਿਅਕਤੀ ਮਜ਼ਬੂਤ ਹੁੰਦਾ ਹੈ। ਉਨਾਂ ਕਿਹਾ ਕਿ ਅੱਜ ਦੀ ਭੱਜ ਦੌੜ ਭਰੀ
Read Full Story

ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਸਾਫ਼ਟ ਟੈਨਿਸ ਚੈਂਪੀਅਨਸ਼ਿਪ (ਲੜਕੇ) ਮੋਦੀ ਕਾਲਜ ਨੇ ਜਿੱਤੀ

Monday, September 16, 2019

ਪਟਿਆਲਾ,16 ਸਤੰਬਰ(ਪੀ.ਐਸ.ਗਰੇਵਾਲ) ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੇ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਵਿਖੇ ਸੰਪਨ ਹੋਈ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਸਾਫ਼ਟ ਟੈਨਿਸ ਓਵਰਆਲ ਚੈਂਪੀਅਨਸ਼ਿਪ (ਲੜਕੇ) ਜਿੱਤ ਲਈ ਹੈ। ਇਸ ਪ੍ਰਤਿਯੋਗਤਾ ਵਿੱਚ ਮੇਜ਼ਬਾਨ ਕਾਲਜ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਜੇਤੂ ਟੀਮ ਦੇ ਕਾਲਜ ਪਹੁੰਚਣ ਤੇ ਪਿ੍ਰੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਉਹਨਾਂ ਨੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਹੀ ਕਰਦਿਆਂ ਕਿਹਾ ਕਿ ਇਨਾਂ ਖਿਡਾਰੀਆਂ ਤੇ ਕਾਲਜ ਨੂੰ ਬੇਹੱਦ ਮਾਣ
Read Full Story

ਬਿਜਲੀ ਪਾਣੀ ਦਾ ਮੋਰਚਾ ਪੰਜਵੇਂ ਦਿਨ ਵਿੱਚ ਦਾਖਲ

Friday, September 13, 2019

ਪਟਿਆਲਾ, 13 ਸਤੰਬਰ (ਪੀ.ਐਸ.ਗਰੇਵਾਲ) ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਪੰਜਾਬ ਰਾਜ ਕਮੇਟੀ ਵਲੋਂ ਇੱਥੇ ਚਲਾਇਆ ਜਾ ਰਿਹਾ ਪੱਕਾ ਮੋਰਚਾ ਅੱਜ ਪੰਜਵੇਂ ਦਿਨ ਵਿੱਚ ਦਾਖਲ ਹੋ ਗਿਆ। ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਲੋਕਾਂ ਨੇ ਅੱਜ ਮੋਤੀ ਮਹਿਲ ਵੱਲ ਕੂਚ ਕੀਤਾ। ਅੱਜ ਦੇ ਇਕੱਠ ਵਿੱਚ ਹਜ਼ਾਰਾਂ ਲੋਕ, ਜਿਨਾਂ ਵਿੱਚ ਚੋਖੀ ਗਿਣਤੀ ਔਰਤਾਂ ਵੀ ਸ਼ਾਮਲ ਸਨ, ਕੇਂਦਰੀ ਅਤੇ ਸੂਬਾ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ ਖਿਲਾਫ ਰੋਸ ਪ੍ਰਗਟਾਉਂਦੇ, ਜੋਸ਼ ਭਰਪੂਰ ਨਾਹਰੇ ਲਾਉਂਦੇ ਹੋਏ ਸ਼ਾਮਲ ਹੋਏ। ਲੋਕੀ ਮੰਗ ਕਰ ਰਹੇ ਸਨ ਕਿ ਸੂਬੇ ਦੇ ਲੋਕਾਂ ਨੂੰ
Read Full Story

ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ' ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ, ਰੌਣੀ ਵਿਖੇ ਲੱਗਿਆ ਹਾੜ੍ਹੀ ਦਾ ਮੇਲਾ

Friday, September 13, 2019

ਰੌਣੀ/ਪਟਿਆਲਾ, 13 ਸਤੰਬਰ (ਪੀ ਐੱਸ ਗਰੇਵਾਲ)- ਵਾਤਾਵਰਣ ਨੂੰ ਸਾਫ਼ ਰੱਖਣ ਲਈ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਇਸ ਨੂੰ ਵੱਖ ਵੱਖ ਤਰੀਕਿਆਂ ਅਤੇ ਖੇਤੀ ਮਸ਼ੀਨਰੀ ਨਾਲ ਸਾਂਭਣ `ਤੇ ਜ਼ੋਰ ਦਿੰਦਿਆਂ ਪੰਜਾਬੀ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਬੀ.ਐਸ. ਘੁੰਮਣ ਨੇ ਕਿਹਾ ਕਿ ਕਿਸਾਨ, ਖੇਤੀ ਮਾਹਰਾਂ ਦੀ ਸਲਾਹ ਨਾਲ ਜਿੱਥੇ ਆਪਣੀ ਆਮਦਨ ਵਧਾ ਸਕਦੇ ਹਨ, ਉਥੇ ਹੀ ਆਪਣੇ ਖੇਤੀ ਖ਼ਰਚੇ ਘਟਾ ਕੇ ਵਾਤਾਵਰਣ ਵੀ ਸਾਫ਼ ਰੱਖ ਸਕਦੇ ਹਨ। ਡਾ. ਘੁੰਮਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਪਦਮ ਸ੍ਰੀ ਅਵਾਰਡੀ ਦੇ ਨਾਲ ਸਾਂਝੇ ਤੌਰ `ਤੇ ਸ੍ਰੀ
Read Full Story

ਬਿਜਲੀ ਪਾਣੀ ਦਾ ਮੋਰਚਾ ਦੂਜੇ ਦਿਨ ਵੀ ਉਤਸ਼ਾਹ ਨਾਲ ਜਾਰੀ

Tuesday, September 10, 2019

ਪਟਿਆਲਾ : 10 ਸਤੰਬਰ (ਪੀ.ਐਸ.ਗਰੇਵਾਲ) ਭਾਰਤੀ ਇੰਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੇ ਸੱਦੇ ਤੇ ਕੱਲ ਤੋਂ ਆਰੰਭ ਹੋਇਆ ਪੱਕਾ ਮੋਰਚਾ ਅੱਜ ਇੱਥੇ ਦੂਜੇ ਦਿਨ ਵੀ ਜਾਰੀ ਰਿਹਾ। ਇਹ ਮੋਰਚਾ ਸੂਬੇ ਦੇ ਲੋਕਾਂ ਨੂੰ ਬਿਜਲੀ ਦੋ ਰੁਪਏ ਪ੍ਰਤੀ ਯੂਨਿਟ ਦਿੱਤੇ ਜਾਣ ਅਤੇ ਧਰਤੀ ਹੇਠਲੇ ਤੇ ਦਰਿਆਈ ਪਾਣੀਆਂ ਦੀ ਰਾਖੀ ਲਈ ਲਾਇਆ ਗਿਆ ਹੈ। ਜਿਕਰਯੋਗ ਹੈ ਕਿ ਸੰਘਰਸ਼ ਦੇ ਸਿੱਟੇ ਵਜੋਂ ਕੱਲ ਜਿਲਾ ਪ੍ਰਸ਼ਾਸ਼ਨ ਦੀ ਪਹਿਲਕਦਮੀ ’ਤੇ ਪਾਵਰਕੌਮ ਮੈਨੇਜਮੈਂਟ ਨਾਲ 11 ਸਤੰਬਰ ਦੀ ਮੋਹਾਲੀ ਵਿਖੇ ਗੱਲਬਾਤ ਤਹਿ ਹੋਈ ਹੈ। ਮੋਰਚੇ ਦੀ ਅਗਵਾਈ ਕਰ ਰਹੇ
Read Full Story

ਬਿਮਲਾ ਸ਼ਰਮਾ ਨ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸੀਨੀਅਰ ਵਾਇਸ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ

Tuesday, September 10, 2019

ਪਟਿਆਲਾ, 10 ਸਤੰਬਰ (ਪੀ ਐੱਸ ਗਰੇਵਾਲ)-ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਨਵ ਨਿਯੁਕਤ ਸੀਨੀਅਰ ਵਾਇਸ ਚੇਅਰਪਰਸਨ ਸ੍ਰੀਮਤੀ ਬਿਮਲਾ ਸ਼ਰਮਾ ਨੇ ਅੱਜ ਕਮਿਸ਼ਨ ਦੇ ਇੰਪਰੂਵਮੈਂਟ ਟਰੱਸਟ ਪਟਿਆਲਾ ਦੀ ਇਮਾਰਤ ਵਿਖੇ ਸਥਾਪਤ ਕੀਤੇ ਗਏ ਉਪ ਦਫ਼ਤਰ ਵਿਖੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੀ ਮੌਜੂਦਗੀ `ਚ ਆਪਣਾ ਅਹੁਦਾ ਸੰਭਾਲ ਲਿਆ।ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਸ੍ਰੀਮਤੀ ਬਿਮਲਾ ਸ਼ਰਮਾ ਨੂੰ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਜਿਸ ਤਰ੍ਹਾਂ ਸ੍ਰੀਮਤੀ ਬਿਮਲਾ ਨੇ ਲੰਮੇ ਅਰਸੇ ਤੋਂ ਕਾਂਗਰਸ ਪਾਰਟੀ `ਚ ਨਿਰਸਵਾਰਥ ਸੇਵਾ ਨਿਭਾਈ ਹੈ, ਉਸੇ ਤਰ੍ਹਾਂ ਹੀ
Read Full Story

ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਵਿਖੇ ਪੰਜਵੀਂ ਕਨਵੋਕੇਸ਼ਨ

Sunday, September 8, 2019

ਪਟਿਆਲਾ, 8 ਸਤੰਬਰ: (ਪੀ ਐੱਸ ਗਰੇਵਾਲ)-ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਸਿੱਧੂਵਾਲ ਵਿਖੇ ਪੰਜਵੀਂ ਕਨਵੋਕੇਸ਼ਨ ਮੌਕੇ 160 ਕਾਨੂੰਨ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਡਿਗਰੀ ਵੰਡ ਸਮਾਰੋਹ ਦੀ ਪ੍ਰਧਾਨਗੀ ਸੁਪਰੀਮ ਕੋਰਟ ਦੇ ਜੱਜ ਜਸਟਿਸ ਉਦੇ ਉਮੇਸ਼ ਲਲਿਤ ਨੇ ਕੀਤੀ ਜਦੋਂਕਿ ਜਸਟਿਸ ਹੇਮੰਤ ਗੁਪਤਾ ਨੇ ਕਨਵੋਕੇਸ਼ਨ ਭਾਸ਼ਣ ਦਿੱਤਾ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਤੇ ਯੂਨੀਵਰਸਿਟੀ ਦੇ ਚਾਂਸਲਰ ਜਸਟਿਸ ਕ੍ਰਿਸ਼ਨਾ ਮੁਰਾਰੀ ਨੇ 160 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ। ਇਸ ਮੌਕੇ ਜਸਟਿਸ
Read Full Story

ਕੈਪਟਨ ਸਰਕਾਰ ਨੇ ਵਿਤਕਰੇ ਦੀ ਰਾਜਨੀਤੀ ਤੋਂ ਉਪਰ ਉਠਕੇ ਵਿਕਾਸ ਲਈ ਫੰਡ ਜਾਰੀ ਕੀਤੇ-ਪਰਨੀਤ ਕੌਰ

Sunday, September 8, 2019

ਸਨੌਰ/ਪਟਿਆਲਾ, 8 ਸਤੰਬਰ: (ਪੀ ਐੱਸ ਗਰੇਵਾਲ)-ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਅੱਜ ਸਨੌਰ ਦੇ ਚਹੁੰਤਰਫ਼ਾ ਵਿਕਾਸ ਲਈ ਢਾਈ ਕਰੋੜ ਰੁਪਏ ਤੋਂ ਵਧੇਰੇ ਰਾਸ਼ੀ ਦੇ ਕੁਲ 57 ਵਿਕਾਸ ਕਾਰਜ ਸ਼ੁਰੂ ਕਰਵਾਏ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮੁੱਚੇ ਸਨੌਰ ਹਲਕੇ ਦੇ ਵਿਕਾਸ ਲਈ ਕਰੋੜਾਂ ਰੁਪਏ ਦੇ ਫੰਡ ਪਾਸ ਕਰਕੇ ਭੇਜੇ ਹਨ, ਜਿਸ ਨਾਲ ਹਲਕੇ `ਚ ਕੋਈ ਕੰਮ ਬਕਾਇਆ ਨਹੀਂ ਰਹੇਗਾ।ਸ੍ਰੀਮਤੀ ਪਰਨੀਤ ਕੌਰ ਨੇ ਸਨੌਰ ਦੀਆਂ ਧਰਮਸ਼ਾਲਾਵਾਂ, ਕਮਿਉਨਿਟੀ ਸੈਂਟਰ ਦੇ 19 `ਚੋਂ 17 ਕੰਮਾਂ ਦੇ ਵਰਕ ਆਰਡਰ ਮੌਕੇ `ਤੇ ਸਬੰਧਤ
Read Full Story

ਵਾਤਾਵਰਣ ਦੀ ਸ਼ੁੱਧਤਾ ਲਈ ਹਰ ਮਨੁੱਖ ਵੱਧ ਤੋਂ ਵੱਧ ਬੂਟੇ ਲਾਵੇ-ਜ਼ਿਲ੍ਹਾ ਤੇ ਸੈਸ਼ਨਜ਼ ਜੱਜ

Sunday, September 8, 2019

ਪਟਿਆਲਾ, 8 ਸਤੰਬਰ: (ਪੀ ਐੱਸ ਗਰੇਵਾਲ)-ਪਟਿਆਲਾ ਦੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ੍ਰੀ ਰਜਿੰਦਰ ਅਗਰਵਾਲ ਨੇ ਕਿਹਾ ਕਿ ਸਾਡੇ ਗੁਰੂਆਂ ਤੇ ਸੰਤਾਂ, ਭਗਤਾਂ ਨੇ ਸਾਨੂੰ ਵਾਤਾਵਰਣ ਨੂੰ ਬਚਾਉਣ ਦਾ ਸੁਨੇਹਾ ਦਿੱਤਾ ਹੈ, ਇਸ ਲਈ ਸਾਨੂੰ ਸਭ ਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ `ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਸ੍ਰੀ ਅਗਰਵਾਲ ਅੱਜ ਗਲੋਬਲ ਹਿਊਮਨ ਸਰਵਿਸਿਜ ਆਰਗੇਨਾਈਜੇਸ਼ਨ ਦੇ ਪ੍ਰਧਾਨ ਕਰਨਲ (ਰਿਟਾ.) ਕਰਨਲ ਬਿਸ਼ਨ ਦਾਸ ਤੇ ਸੰਸਥਾ ਦੇ ਹੋਰ ਮੈਂਬਰਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ
Read Full Story

ਓਬਰਾਏ ਵਲੋਂ ਸਾਨ੍ਹ ਨਾਲ ਮਾਰੇ ਗਏ ਅਮੀਰ ਸਿੰਘ ਦੇ ਪਰਿਵਾਰ ਨੂੰ 10 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਦਾ ਐਲਾਨ

Friday, September 6, 2019

ਪਟਿਆਲਾ 6 ਸਤੰਬਰ (ਪੀ ਐੱਸ ਗਰੇਵਾਲ) ) - ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ ਐੱਸ ਪੀ ਸਿੰਘ ਓਬਰਾਏ ਪਟਿਆਲਾ ਦੇ ਨਜ਼ਦੀਕ ਪਿੰਡ ਸਫੇੜਾ ਸਾਨ੍ਹ ਨਾਲ ਮਾਰੇ ਗਏ ਅਮੀਰ ਸਿੰਘ ਦੇ ਪਰਿਵਾਰ ਨੂੰ ਮਿਲਣ ਪੁੱਜੇ ਅਤੇ ਪਰਿਵਾਰ ਨੂੰ ਅਡੋਪਟ ਕਰਨ ਦਾ ਐਲਾਨ ਕਰ ਦਿੱਤਾ। 10 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਲਾਉਣ ਦਾ ਵੀ ਕੀਤਾ ਐਲਾਨ ।ਦੱਸ ਦੇਈਏ ਕਿ ਅਮੀਰ ਸਿੰਘ ਨੂੰ 15 ਜੁਲਾਈ ਵਾਲੇ ਦਿਨ ਸਾਨ੍ਹ ਹੱਥੋਂ ਜਾਨ ਤੋਂ ਹੱਥ ਧੋਣਾ ਪਿਆ ਸੀ ਅਤੇ ਇਸ ਤੋਂ ਬਾਅਦ ਪਟਿਆਲਾ ਵਿਖੇ ਕੈਂਡਲ ਮਾਰਚ ਵੀ ਕੱਢਿਆ ਗਿਆ ਸੀ ਅਤੇ ਪਰਿਵਾਰ ਵਲੋਂ ਹੁਣ ਮੁਆਵਜ਼ੇ ਦੇ ਲਈ ਅਦਾਲਤ
Read Full Story

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੇਂਦਰੀ ਜੇਲ੍ਹ 'ਚ ਸੈਮੀਨਾਰ

Friday, September 6, 2019

ਪਟਿਆਲਾ 6 ਸਤੰਬਰ (ਪੀ ਐੱਸ ਗਰੇਵਾਲ) - ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਨੇ ਇੱਥੇ ਕੇਂਦਰੀ ਜੇਲ੍ਹ ਵਿਖੇ ਬੰਦੀਆਂ ਦੇ ਅਧਿਕਾਰਾਂ ਬਾਰੇ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ। ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕਰਵਾਏ ਇਸ ਸੈਮੀਨਾਰ ਵਿੱਚ ਪੈਨਲ ਐਡਵੋਕੇਟ ਸ. ਅਮਰਜੀਤ ਸਿੰਘ ਸੰਧੂ ਤੇ ਸ. ਰਣਜੀਤ ਸਿੰਘ ਨੇ ਬੰਦੀਆਂ ਦੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ। ਇਸੇ ਦੌਰਾਨ ਨਾਲਸਾ (ਸੀਨੀਅਰ ਨਾਗਰਿਕਾਂ ਲਈ ਕਾਨੂੰਨੀ ਸੇਵਾਵਾਂ) ਯੋਜਨਾ, ઠ2016 ਅਤੇ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਵੀ ਜਾਣਕਾਰੀ
Read Full Story

ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਪਸ਼ੂਆਂ ਦੀ ਰਜਿਸਟ੍ਰੇਸ਼ਨ ਲਾਜਮੀ ਕਰਨ ਦਾ ਮਾਮਲਾ ਮੰਤਰੀ ਮੰਡਲ ਦੀ ਮੀਟਿੰਗ 'ਚ ਰੱਖਾਂਗਾ-ਧਰਮਸੋਤ

Tuesday, September 3, 2019

ਪਟਿਆਲਾ, 3 ਸਤੰਬਰ: (ਪੀ ਐੱਸ ਗਰੇਵਾਲ)-ਪੰਜਾਬ ਦੇ ਜੰਗਲਾਤ ਤੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਵਿਭਾਗਾਂ ਦੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਪਸ਼ੂਆਂ ਦੀ ਰਜਿਸਟ੍ਰੇਸ਼ਨ ਲਾਜਮੀ ਕਰਨ `ਤੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਉਹ ਅਵਾਰਾ ਪਸ਼ੂਆਂ ਦਾ ਸਮੱਸਿਆ ਦੇ ਹੱਲ ਲਈ ਪਸ਼ੂਆਂ ਦੀ ਰਸਿਟ੍ਰੇਸ਼ਨ ਲਾਜਮੀ ਕਰਨ ਦਾ ਮਾਮਲਾ ਮੰਤਰੀ ਮੰਡਲ ਦੀ ਮੀਟਿੰਗ `ਚ ਰੱਖਣਗੇ ਤਾਂ ਕਿ ਪਸ਼ੂਆਂ ਨੂੰ ਦੁੱਧ ਪੀਣ ਤੋਂ ਬਾਅਦ ਅਵਾਰਾ ਛੱਡਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕੇ। ਸ. ਧਰਮਸੋਤ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ
Read Full Story

ਖੇਤੀ ਵਿਗਿਆਨੀਆਂ ਨੇ ਕਿਸਾਨਾਂ ਨੂੰ ਪਰਾਲੀ ਦੇ ਨਿਪਟਾਰੇ ਲਈ ਕੀਤਾ ਜਾਗਰੂਕ

Tuesday, September 3, 2019

ਪਟਿਆਲਾ, 3 ਸਤੰਬਰ: (ਪੀ ਐੱਸ ਗਰੇਵਾਲ)- ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਵੱਲੋਂ ਜਲ ਸ਼ਕਤੀ ਮੁਹਿੰਮ ਤਹਿਤ ਪਿੰਡ ਗੁਥਮੁੜਾ ਵਿਖੇ ਲਗਾਏ ਕਿਸਾਨਾਂ ਮੇਲੇ ਦੌਰਾਨ ਮਾਹਰਾਂ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਮੇਤ ਹੋਰ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ, ਪਾਣੀ ਦੀ ਬੱਚਤ ਅਤੇ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਡਾਇਰੈਕਟਰ (ਸਿਖਲਾਈ) ਡਾ. ਜਸਵਿੰਦਰ ਸਿੰਘ ਨੇ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਅਤੇ ਝੋਨੇ ਦੀ ਪਰਾਲੀ ਨੂੰ ਹੈਪੀ ਸੀਡਰ ਦੀ ਮਦਦ ਨਾਲ ਖੇਤ ਵਿਚ
Read Full Story

1 2 > >>