Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕੈਂਸਰ ਦੀ ਬਿਮਾਰੀ ਨੂੰ ਰੋਕਣ ਲਈ ਐੱਨ.ਆਰ.ਆਈਜ਼ ਦਾ ਉਪਰਾਲਾ

Friday, January 19, 2018

ਸੰਗਰੂਰ,18 ਜਨਵਰੀ ( ਸਪਨਾ ਰਾਣੀ) ਪੰਜਾਬ ਵਿਚ ਫੈਲ ਰਹੀ ਕੈਂਸਰ ਦੀ ਬਿਮਾਰੀ ਨੂੰ ਗੰਭੀਰਤਾ ਨਾਲ ਲੈਂਦਿਆਂ ਐਨ.ਆਰ.ਆਈਜ਼ ਤੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵਲੋਂ ਵੱਖ-ਵੱਖ ਪਿੰਡਾਂ ਵਿਚ ਕੈਂਸਰ ਦੀ ਜਾਂਚ ਅਤੇ ਜਾਗਰੂਕਤਾ ਲਈ ਮੁਫ਼ਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ | ਇਸੇ ਤਹਿਤ ਪਿੰਡ ਬਡਰੁੱਖਾਂ ਵਿਚ 20 ਜਨਵਰੀ ਨੂੰ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾਵੇਗਾ | ਹਰਭਜਨ ਸਿੰਘ ਕੈਨੇਡਾ ਤੇ ਬਲਵੀਰ ਸਿੰਘ ਕੈਨੇਡਾ ਨੇ ਦੱਸਿਆ ਕਿ ਐਨ.ਆਰ.ਆਈ. ਨੌਜਵਾਨਾਂ ਗੁਰਦੀਪ ਸਿੰਘ ਦੀਪੀ ਕੈਨੇਡਾ ਤੇ ਸੁਖਵਿੰਦਰ ਸਿੰਘ ਮਿੱਠਾ ਕੈਨੇਡਾ ਦੇ ਯਤਨਾਂ ਸਦਕਾ 20 ਜਨਵਰੀ
Read Full Story

ਅਕਾਲੀ-ਭਾਜਪਾ ਗੱਠਜੋੜ ਲੋਕ ਸਭਾ ਚੋਣਾਂ ਦੌਰਾਨ 13 ਹਲਕਿਆਂ 'ਤੇ ਜਿੱਤ ਦਰਜ ਕਰੇਗਾ-ਗਰਗ

Friday, January 19, 2018

ਸੰਗਰੂਰ, 18 ਜਨਵਰੀ ( ਸਪਨਾ ਰਾਣੀ) ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰਨੀ ਦੇ ਮੈਂਬਰ ਐਡਵੋਕੇਟ ਲਲਿਤ ਕੁਮਾਰ ਗਰਗ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਫ਼ਰੰਟ `ਤੇ ਫ਼ੇਲ੍ਹ ਸਾਬਤ ਹੋਈ ਹੈ | ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਭਾਜਪਾ ਵਲੋਂ ਜ਼ਿਲ੍ਹਾ ਹੈੱਡ-ਕੁਆਰਟਰਾਂ `ਤੇ ਦਿੱਤੇ ਧਰਨਿਆਂ ਵਿਚ ਜਨਤਾ ਦਾ ਮਿਲਿਆ ਸਮਰਥਨ ਇਸ ਗੱਲ ਦਾ ਸਪਸ਼ਟ ਸਬੂਤ ਹੈ ਕਿ ਪੰਜਾਬ ਦੇ ਅਵਾਮ ਦਾ ਕਾਂਗਰਸ ਸਰਕਾਰ ਤੋਂ ਪੂਰੀ ਤਰ੍ਹਾਂ ਮੋਹ ਭੰਗ ਹੋ ਚੁੱਕਿਆ ਹੈ | ਐਡਵੋਕੇਟ ਦਲਿਤ ਕੁਮਾਰ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਉਲਟ
Read Full Story

ਬੀਬੀ ਵਿਰਕ ਦੇ ਪਿਤਾ ਦੀ ਅੰਤਿਮ ਅਰਦਾਸ ਵਿਚ ਪੁੱਜੀਆਂ ਸ਼ਖ਼ਸੀਅਤਾਂ ਨੇ ਦਿੱਤੀ ਸ਼ਰਧਾਂਜਲੀ

Friday, January 19, 2018

ਸੰਗਰੂਰ, 18 ਜਨਵਰੀ ( ਸਪਨਾ ਰਾਣੀ) ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਪਰਮਜੀਤ ਕੌਰ ਵਿਰਕ ਦੇ ਪਿਤਾ ਬਹਾਦਰ ਸਿੰਘ ਚੀਮਾ ਜੋ ਬੀਤੇ ਦਿਨੀਂ ਸਵਰਗ ਸਿਧਾਰ ਗਏ ਸਨ ਦੀ ਅੰਤਿਮ ਅਰਦਾਸ ਪਿੰਡ ਖਾਨਪੁਰ ਮੰਡੀਆਂ ਵਿਖੇ ਸੰਪੰਨ ਹੋਈ | ਇਸ ਮੌਕੇ ਵੱਖ-ਵੱਖ ਰਾਜਸੀ, ਧਾਰਮਿਕ ਸ਼ਖ਼ਸੀਅਤਾਂ ਨੇ ਸ: ਚੀਮਾ ਨੂੰ ਸ਼ਰਧਾਂਜਲੀ ਭੇਂਟ ਕੀਤੀ | ਹਾਜ਼ਰ ਸ਼ਖ਼ਸੀਅਤਾਂ ਵਿਚ ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ, ਸ੍ਰੀ ਅਮਨਵੀਰ ਸਿੰਘ ਚੈਰੀ, ਬੀਬੀ ਸੁਨੀਤਾ ਸ਼ਰਮਾ, ਇਕਬਾਲ ਸਿੰਘ ਝੂੰਦਾਂ, ਜੈਪਾਲ ਸਿੰਘ ਮੰਡੀਆਂ, ਵਰਿੰਦਰਜੀਤ ਸਿੰਘ ਟੀਟੂ, ਪ੍ਰੇਮ ਚੰਦ ਗਰਗ
Read Full Story

ਸ਼ਹੀਦ ਊਧਮ ਸਿੰਘ ਗਰੁੱਪ ਵਲੋਂ ਮੁਫ਼ਤ ਵਿੱਦਿਆ ਦੇਣ ਦਾ ਉਪਰਾਲਾ

Friday, January 19, 2018

ਸੰਗਰੂਰ, 18 ਜਨਵਰੀ (ਸਪਨਾ ਰਾਣੀ) ਸ਼ਹੀਦ ਊਧਮ ਸਿੰਘ ਐਜੂਕੇਸ਼ਨ ਐਾਡ ਵੈੱਲਫੇਅਰ ਸੁਸਾਇਟੀ ਵਲੋਂ ਇਲਾਕੇ ਦੇ ਸੂਝਵਾਨ ਦਾਨੀ ਅਤੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਇਲਾਕੇ ਦੇ ਪੱਛੜੇਪਨ ਨੂੰ ਦੂਰ ਕਰਨ ਲਈ ਸਿੱਖਿਆ ਦਾ ਪ੍ਰਸਾਰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਇਲਾਕੇ ਦੇ ਸਹਿਯੋਗ ਤੇ ਮੈਨੇਜਮੈਂਟ ਦੀ ਮਿਹਨਤ ਸਦਕਾ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਦੇ ਵਿਸ਼ਵਾਸ ਨੇ ਮੈਨੇਜਮੈਂਟ ਦੇ ਹੌਸਲੇ ਨੂੰ ਬੁਲੰਦ ਕੀਤਾ ਹੈ ਤੇ ਸੰਸਥਾ ਵਲੋਂ ਕੀਤੇ ਜਾ ਰਹੇ ਉਦਮ ਸਦਕਾ ਇਲਾਕੇ ਦੇ ਵਿੱਦਿਅਕ ਪਛੜੇਪਨ ਨੂੰ ਦੂਰ ਕਰਨ ਵਿਚ ਸੁਸਾਇਟੀ ਵਲੋਂ ਮੁਫ਼ਤ
Read Full Story

ਪੈਨਸ਼ਨਰਾਂ ਨੇ ਦਿੱਤਾ ਮਾਨ ਨੂੰ ਮੰਗ-ਪੱਤਰ

Friday, January 19, 2018

ਸੰਗਰੂਰ, 18 ਜਨਵਰੀ (ਸਪਨਾ ਰਾਣੀ) ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਫ਼ਰੰਟ ਜ਼ਿਲ੍ਹਾ ਸੰਗਰੂਰ ਦਾ ਇਕ ਵਫ਼ਦ ਸਰਪ੍ਰਸਤ ਜਗਦੀਸ਼ ਸ਼ਰਮਾ, ਬਲਬੀਰ ਸਿੰਘ ਰਤਨ, ਸਤਨਾਮ ਸਿੰਘ ਬਾਜਵਾ, ਸੁਖਦੇਵ ਸਿੰਘ ਮਾਨ ਅਤੇ ਹਰਬੰਸ ਜਿੰਦਲ ਦੀ ਅਗਵਾਈ ਵਿਚ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਸੰਗਰੂਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਪੈਨਸ਼ਨਰਾਂ ਦੀਆਂ ਮੰਗਾਂ ਲੰਮੇ ਸਮੇਂ ਤੋਂ ਲਮਕ ਰਹੀਆਂ ਹਨ ਉਨ੍ਹਾਂ ਦੇ ਨਿਬੇੜੇ ਲਈ ਗੰਭੀਰਤਾ ਨਾਲ ਕਾਰਵਾਈ ਨਹੀਂ ਕੀਤੀ ਜਾ ਰਹੀ | ਜਿਸ ਕਰਕੇ ਪੈਨਸ਼ਨਰਾਂ ਵਿਚ ਸਖ਼ਤ ਰੋਸ਼ ਹੈ | ਆਗੂਆਂ ਨੇ ਦੱਸਿਆ ਕਿ ਖ਼ਜ਼ਾਨਾ ਅਫ਼ਸਰ ਸੰਗਰੂਰ
Read Full Story

47 ਗ੍ਰਾਮ ਹੈਰੋਇਨ ਸਮੇਤ 2 ਨੌਜਵਾਨ ਕਾਬੂ

Saturday, January 13, 2018

ਸੰਗਰੂਰ,13 ਜਨਵਰੀ (ਸਪਨਾ ਰਾਣੀ) ਥਾਣਾ ਸਿਟੀ ਪੁਲਸ ਵੱਲੋਂ 2 ਨੌਜਵਾਨਾਂ ਕੋਲੋਂ 47 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਵਿਨੋਦ ਕੁਮਾਰ ਮੁੱਖ ਅਫ਼ਸਰ ਥਾਣਾ ਸਿਟੀ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਤੇ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਸਮੇਤ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਤੇ ਪੁਲਸ ਪਾਰਟੀ ਉੱਭਾਵਾਲ ਰੋਡ ਪੁਲ ਸੂਆ `ਤੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ ਤਾਂ ਉਭਾਵਾਲ ਵੱਲੋਂ ਮੇਨ ਰੋਡ `ਤੇ ਦੋ ਨੌਜਵਾਨ ਪੈਦਲ ਆ ਰਹੇ ਸਨ, ਜੋ ਪੁਲਸ ਨੂੰ ਵੇਖ ਪੁੱਛ ਮੁੜਨ ਲੱਗੇ ਪਰ ਪੁਲਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ। ਕਾਬੂ ਕੀਤੇ ਦੋਸ਼ੀਆਂ
Read Full Story

ਮੁਲਾਜ਼ਮਾਂ ਨੇ ਕੀਤੀ ਰੋਸ ਰੈਲੀ

Wednesday, January 10, 2018

ਸੰਗਰੂਰ,10 ਜਨਵਰੀ (ਸਪਨਾ ਰਾਣੀ) ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਜੋਨ ਸੰਗਰੂਰ ਵਲੋਂ ਸੰਗਰੂਰ ਵਿਖੇ ਰੈਲੀ ਕੀਤੀ ਗਈ ਜਿਸ ਵਿਚ ਵਿਸ਼ੇਸ਼ ਤੌਰ ਉੱਤੇ ਪ.ਸ.ਸ.ਫ. ਦੇ ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਬੀਹਲਾ ਅਤੇ ਦਰਸ਼ਨ ਸਿੰਘ ਰੋਗਲਾ ਸ਼ਾਮਲ ਹੋਏ | ਰੈਲੀ ਨੂੰ ਸੰਬੋਧਨ ਕਰਦਿਆਂ ਸਾਥੀ ਕਰਮਜੀਤ ਸਿੰਘ ਬੀਹਲਾ ਅਤੇ ਦਰਸ਼ਨ ਸਿੰਘ ਰੋਗਲਾ ਨੇ ਕਿਹਾ ਕਿ ਜਿਹੜੀ ਪੰਜਾਬ ਸਰਕਾਰ ਵੋਟਾਂ ਤੋਂ ਪਹਿਲਾਂ ਰੁਜ਼ਗਾਰ ਦੇਣ ਦੇ ਵਾਅਦੇ ਕਰਦੇ ਸੀ ਉਹ ਸਰਕਾਰ ਮੁਲਾਜ਼ਮ ਜਥੇਬੰਦੀਆਂ ਨਾਲ ਗੱਲਬਾਤ ਕਰਨ ਤੋਂ ਵੀ ਕੰਨੀ ਕਤਰਾ ਰਹੀ ਹੈ | ਰੈਲੀ ਨੂੰ ਸੰਬੋਧਨ
Read Full Story

ਪੇਸ਼ੀ ਭੁਗਤਣ ਆਇਆ ਕੈਦੀ ਮੁਲਾਜ਼ਮ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਭੱਜਿਆ

Wednesday, January 10, 2018

ਸੰਗਰੂਰ,10 ਜਨਵਰੀ (ਸਪਨਾ ਰਾਣੀ)-ਸੰਗਰੂਰ ਅਦਾਲਤ ਵਿਚ ਜ਼ਿਲ੍ਹਾ ਜੇਲ੍ਹ ਸੰਗਰੂਰ ਤੋਂ ਪੇਸ਼ੀ ਭੁਗਤਣ ਆਏ ਇੱਕ ਨੌਜਵਾਨ ਨੰੂ ਪੁਲਿਸ ਨੇ ਉਸ ਸਮੇਂ ਤੁਰੰਤ ਕਾਬੂ ਕਰ ਲਿਆ ਜਦ ਉਸ ਨੇ ਉਸ ਨੰੂ ਲੈ ਕੇ ਆਏ ਪੁਲਿਸ ਮੁਲਾਜ਼ਮ ਦੇ ਅੱਖਾਂ ਵਿਚ ਮਿਰਚਾਂ ਪਾ ਕੇ ਭੱਜਣ ਦੀ ਕੋਸ਼ਿਸ਼ ਕੀਤੀ | ਸਿਟੀ ਪੁਲਿਸ ਥਾਣਾ ਇੰਚਾਰਜ ਸ੍ਰੀ ਵਿਨੋਦ ਕੁਮਾਰ ਨੇ ਦੱਸਿਆ ਕਿ ਜਰਨੈਲ ਸਿੰਘ ਉਰਫ਼ ਜੈਲੀ ਵਾਸੀ ਪਿੰਡ ਜਨਾਲ ਜਿਸ ਸਮੇਤ 5 ਵਿਅਕਤੀਆਂ ਿਖ਼ਲਾਫ਼ ਦਿੜ੍ਹਬਾ ਥਾਣਾ ਵਿਖੇ 4 ਸਤੰਬਰ 2016 ਨੰੂ ਮਾਮਲਾ ਦਰਜ਼ ਹੈ, ਨੰੂ ਅੱਜ ਜ਼ਿਲ੍ਹਾ ਜੇਲ੍ਹ ਸੰਗਰੂਰ ਤੋਂ ਪੇਸ਼ੀ ਲਈ ਸੰਗਰੂਰ
Read Full Story

ਪੰਜਵੀਂ ਰਾਮਾਨੁਜਨ ਜ਼ਿਲ੍ਹਾ ਪੱਧਰੀ ਗਣਿਤ ਪ੍ਰੀਖਿਆ ਦੇ ਨਤੀਜੇ ਦਾ ਐਲਾਨ

Wednesday, January 10, 2018

ਸੰਗਰੂਰ,10 ਜਨਵਰੀ (ਸਪਨਾ ਰਾਣੀ) ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਗਣਿਤ ਵਿਸ਼ੇ ਪ੍ਰਤੀ ਰੁਚੀ ਨੂੰ ਉਤਸ਼ਾਹਿਤ ਕਰਨ ਲਈ ਪਿਛਲੇ ਪੰਜ ਸਾਲ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੇਨੜਾ ਵਿਖੇ ਗਣਿਤ ਅਧਿਆਪਕ ਵਜੋਂ ਸੇਵਾ ਨਿਭਾਅ ਰਹੇ ਦੇਵੀ ਦਿਆਲ ਵੱਲੋਂ ਸਾਥੀ ਅਧਿਆਪਕਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਗਏ ਰਾਮਾਨੁਜਨ ਜ਼ਿਲ੍ਹਾ ਪੱਧਰੀ ਗਣਿਤ ਐਵਾਰਡ ਲਈ 17 ਦਸੰਬਰ ਨੂੰ ਆਯੋਜਿਤ ਕੀਤੀ ਗਈ ਪੰਜਵੀਂ ਗਣਿਤ ਮੁਕਾਬਲਾ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਸੰਗਰੂਰ ਸ੍ਰੀ ਹਰਜੀਤ ਕੁਮਾਰ ਅਤੇ ਜ਼ਿਲ੍ਹਾ ਸਾਇੰਸ
Read Full Story

ਪਲਾਸਟਿਕ ਦੀ ਬਣੀ ਡੋਰ ਨੂੰ ਵੇਚਣ, ਭੰਡਾਰ ਅਤੇ ਵਰਤੋਂ `ਤੇ ਮੁਕੰਮਲ ਪਾਬੰਦੀ

Tuesday, January 2, 2018

ਸੰਗਰੂਰ,02 ਜਨਵਰੀ (ਸਪਨਾ ਰਾਣੀ) ਵਧੀਕ ਜਿਲ੍ਹਾ ਮੈਜਿਸਟਰੇਟ ਸੰਗਰੂਰ ਸ. ਉਪਕਾਰ ਸਿੰਘ ਨੇ ਦੀ ਧਾਰਾ 144 ਅਧੀਨ ਸੰਗਰੂਰ ਵਿੱਚ ਪੈਦੇ ਥਾਣਿਆਂ ਦੇ ਇਲਾਕਿਆਂ ਅੰਦਰ ਪਤੰਗ ਉਡਾਉਣ ਲਈ ਸਿੰਥੈਟਿਕ ਪਲਾਸਟਿਕ ਦੀ ਬਣੀ ਡੋਰ ਨੂੰ ਵੇਚਣ,ਭੰਡਾਰ ਕਰਨ ਅਤੇ ਇਸ ਦੀ ਵਰਤੋਂ ਕਰਨ `ਤੇ ਮੁਕੰਮਲ ਤੌਰ `ਤੇ ਪਾਬੰਦੀ ਲਗਾ ਦਿੱਤੀ ਹੈ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਅੱਜ ਕੱਲ੍ਹ ਪਤੰਗ/ਗੁੱਡੀਆਂ ਉਡਾਉਣ ਲਈ ਜਿਹੜੀ ਡੋਰ ਦੀ ਵਰਤੋਂ ਕੀਤੀ ਜਾ ਰਹੀ ਹੈ, ਉਹ ਸੂਤੀ ਡੋਰ ਤੋਂ ਹਟ ਕੇ ਸਿੰਥੈਟਿਕ ਪਲਾਸਟਿਕ ਦੀ ਬਣੀ ਹੁੰਦੀ ਹੈ ਅਤੇ ਉਹ ਬਹੁਤ ਮਜ਼ਬੂਤ,ਨਾ-ਗਲਣਯੋਗ ਅਤੇ ਨਾ ਹੀ
Read Full Story

ਪਾਵਰਕਾਮ ਦੇ ਕਰਮਚਾਰੀਆਂ ਨੇ ਸਰਕਾਰ ਦੀ ਸਾੜੀ ਅਰਥੀ

Tuesday, January 2, 2018

ਸੰਗਰੂਰ,02 ਜਨਵਰੀ (ਸਪਨਾ ਰਾਣੀ) ਪੀ.ਐਸ.ਈ.ਬੀ ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਦੇ ਸੱਦੇ ਉਤੇ ਅੱਜ ਪਾਵਰਕਾਮ ਦੇ ਕਰਮਚਾਰੀਆਂ ਨੇ ਡਵੀਜਨ ਦਫ਼ਤਰ ਸੰਗਰੂਰ ਅੱਗੇ ਪੰਜਾਬ ਸਰਕਾਰ ਦੀ ਅਰਥੀ ਸਾੜੀ। ਜੁਆਇੰਟ ਫੋਰਮ ਦੇ ਆਗੂਆਂ ਫਲਜੀਤ ਸਿੰਘ,ਰਘਵਿੰਦਰ ਸਿੰਘ,ਯਸਪਾਲ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਠਿੰਡਾ ਥਰਮਲ ਪਲਾਂਟ ਨੰੂ ਮੁਕੰਮਲ ਤੌਰ ਉਤੇ ਅਤੇ ਰੋਪੜ ਦੇ ਦੋ ਯੂਨਿਟ ਬੰਦ ਕਰਨ ਦਾ ਪੰਜਾਬ ਸਰਕਾਰ ਦਾ ਫ਼ੈਸਲਾ ਗੈਰਪਾਰਦਰਸ਼ੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਥਰਮਲ ਪਲਾਂਟਾਂ ਦੀ ਬਿਜਲੀ ਸਸਤੀ ਪੈਂਦੀ ਹੈ ਜਦਕਿ ਸਰਕਾਰ ਪ੍ਰਾਈਵੇਟ ਥਰਮਲ
Read Full Story

ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ : ਲੌਗੋਵਾਲ

Monday, December 18, 2017

ਸੰਗਰੂਰ,18 ਦਸੰਬਰ (ਸਪਨਾ ਰਾਣੀ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਅੱਜ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਵਿਖੇ ਹੋਈ ਇਕੱਤਰਤਾ ਦੌਰਾਨ ਸਿੱਖ ਭਾਵਨਾਵਾਂ ਨਾਲ ਖਿਲਵਾੜ ਤੇ ਇਹਿਤਾਸ ਨਾਲ ਛੇੜਛਾੜ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ। ਇਕੱਤਰਤਾ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸਿੱਖ ਭਾਵਨਾਵਾਂ ਨਾਲ ਖਿਲਵਾੜ ਅਤੇ ਲਿਖਤਾਂ ਰਾਹੀਂ ਇਤਿਹਾਸ ਨਾਲ ਛੇੜਛਾੜ ਦੇ ਸਾਹਮਣੇ ਆ ਰਹੇ ਮਾਮਲਿਆਂ `ਤੇ
Read Full Story

ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਲੜੀਆਂ ਜਾ ਰਹੀਆਂ ਹਨ ਨਿਗਮ ਚੋਣਾਂ-ਬੀਬੀ ਸੈਣੀ

Thursday, December 14, 2017

ਸੰਗਰੂਰ, 14 ਦਸੰਬਰ ( ਸਪਨਾ ਰਾਣੀ)-ਪੰਜਾਬ ਮਹਿਲਾ ਕਾਂਗਰਸ ਦੀ ਮੀਤ ਪ੍ਰਧਾਨ ਬੀਬੀ ਬਲਵੀਰ ਕੌਰ ਸੈਣੀ ਨੇ ਦੱਸਿਆ ਕਿ ਸੰਗਰੂਰ ਵਿਧਾਨ ਸਭਾ ਦੇ ਨਾਲ ਸਬੰਧਤ ਕਾਂਗਰਸ ਆਗੂਆਂ ਤੇ ਵਰਕਰਾਂ ਨੂੰ ਪਟਿਆਲਾ ਨਗਰ ਨਿਗਮ ਦੇ ਤਕਰੀਬਨ 10 ਵਾਰਡਾਂ `ਚ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਸੌਾਪੀ ਗਈ ਹੈ | ਉਨ੍ਹਾਂ ਦੱਸਿਆ ਕਿ ਵਿਧਾਇਕ ਸ੍ਰੀ ਵਿਜੈਇੰਦਰ ਸਿੰਗਲਾ ਦੀ ਚਾਚੀ ਸ੍ਰੀਮਤੀ ਮਿਨਾਕਸੀ ਸਿੰਗਲਾ ਪਟਿਆਲਾ ਨਗਰ ਨਿਗਮ ਦੇ ਵਾਰਡ ਨੰਬਰ 59 ਤੋਂ ਕਿਸਮਤ ਅਜਮਾ ਰਹੇ ਹਨ | ਉਨ੍ਹਾਂ ਦੱਸਿਆ ਕਿ ਚੋਣ ਪ੍ਰਚਾਰ `ਚ ਬਲਾਕ ਸੰਗਰੂਰ ਦੇ ਪ੍ਰਧਾਨ ਸ੍ਰੀ ਪਰਮਿੰਦਰ ਸ਼ਰਮਾ, ਨੱਥੂ ਲਾਲ
Read Full Story

ਨਗਰ ਪੰਚਾਇਤ ਚੋਣਾਂ ਦੌਰਾਨ 41 ਹਜ਼ਾਰ 413 ਵੋਟਰ ਕਰਨਗੇ ਵੋਟ ਦੇ ਅਧਿਕਾਰ ਦੀ ਵਰਤੋਂ

Thursday, December 14, 2017

ਸੰਗਰੂਰ,14 ਦਸੰਬਰ (ਸਪਨਾ ਰਾਣੀ)-ਜ਼ਿਲ੍ਹਾ ਸੰਗਰੂਰ ਦੀਆਂ ਚਾਰ ਨਗਰ ਪੰਚਾਇਤਾਂ `ਚ 17 ਦਸੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਦੌਰਾਨ ਕੁਲ 41 ਹਜ਼ਾਰ 413 ਵੋਟਰਾਂ ਵਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਾਵੇਗੀ ਜਿਨ੍ਹਾਂ `ਚ 21 ਹਜ਼ਾਰ 876 ਮਰਦ ਵੋਟਰ ਤੇ 19 ਹਜ਼ਾਰ 537 ਮਹਿਲਾ ਵੋਟਰ ਸ਼ਾਮਿਲ ਹੋਣਗੇ | ਇਹ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਰਜਿੰਦਰ ਸਿੰਘ ਬੱਤਰਾ ਨੇ ਦੱਸਿਆ ਕਿ ਨਗਰ ਪੰਚਾਇਤ ਮੂਨਕ, ਖਨੌਰੀ, ਦਿੜ੍ਹਬਾ ਤੇ ਚੀਮਾ `ਚ ਕੁਲ 7 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਚੁਣੇ ਜਾ ਚੁੱਕੇ ਹਨ | ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਹੋਰ
Read Full Story

ਭੁੱਕੀ ਦੀ ਤਸਕਰੀ ਦੇ ਦੋਸ਼ਾਂ 'ਚ ਦਸ ਸਾਲ ਦੀ ਕੈਦ

Thursday, December 14, 2017

ਸੰਗਰੂਰ, 14 ਦਸੰਬਰ (ਸਪਨਾ ਰਾਣੀ)-ਵਧੀਕ ਸੈਸ਼ਨ ਜੱਜ ਦਿਨੇਸ਼ ਕੁਮਾਰ ਦੀ ਅਦਾਲਤ ਨੇ ਭੁੱਕੀ ਤਸਕਰੀ ਦੇ ਦੋਸ਼ਾਂ `ਚ ਇਕ ਵਿਅਕਤੀ ਨੂੰ ਦਸ ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਪੁਲਿਸ ਥਾਣਾ ਲਹਿਰਾ ਵਿਖੇ 18 ਅਪ੍ਰੈਲ 2016 ਨੂੰ ਦਰਜ ਮਾਮਲੇ ਮੁਤਾਬਿਕ ਪੁਲਿਸ ਪਾਰਟੀ ਨੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਕੀਤੀ ਜਾ ਰਹੀ ਗਸ਼ਤ ਦੌਰਾਨ ਇਕ ਕੈਂਟਰ ਨੂੰ ਰੋਕ ਕੇ ਤਲਾਸ਼ੀ ਲੈਣ `ਤੇ 100 ਕਿੱਲੋ 500 ਗਰਾਮ ਭੁੱਕੀ ਬਰਾਮਦ ਕਰਨ ਦਾ ਦਾਅਵਾ ਕਰਦਿਆਂ ਕੁਲਵੰਤ ਸਿੰਘ ਵਾਸੀ ਆਸਾਹੂਰ (ਜਲੰਧਰ) ਨੂੰ ਕਾਬੂ ਕਰ ਕੇ ਉਸ ਿਖ਼ਲਾਫ਼ ਐਨ.ਡੀ.ਪੀ.ਐਸ. ਐਕਟ ਅਧੀਨ ਮਾਮਲਾ ਦਰਜ ਕੀਤਾ ਸੀ | ਹੁਣ
Read Full Story

ਭਲਕੇ ਖ਼ਾਲੀ ਪੀਪੇ ਖੜਕਾ ਕੇ ਦਰਜਾ ਚਾਰ ਕਰਮਚਾਰੀ ਕਰਨਗੇ ਰੈਲੀ

Thursday, December 14, 2017

ਸੰਗਰੂਰ, 14 ਦਸੰਬਰ ( ਸਪਨਾ ਰਾਣੀ) ਦੀ ਕਲਾਸ ਫੋਰ ਗੌਰਮਿੰਟ ਇੰਪ: ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਸੰਗਰੂਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਮੇਲਾ ਸਿੰਘ ਪੁੰਨਾਵਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ `ਚ ਪੰਜਾਬ ਸਰਕਾਰ ਵਲੋਂ ਵੋਟਾਂ ਤੋਂ ਪਹਿਲਾਂ ਕੀਤੇ ਵਾਅਦੇ ਯਾਦ ਕਰਵਾਉਣ ਲਈ 15 ਦਸੰਬਰ ਨੂੰ ਜ਼ਿਲ੍ਹਾ ਹੈੱਡਕੁਆਟਰ ਰੋਸ ਰੈਲੀ ਖ਼ਾਲੀ ਪੀਪੇ ਖੜਕਾ ਕੇ ਕੀਤੀ ਜਾਵੇਗੀ ਤਾਂ ਕਿ ਸੁੱਤੀ ਪਈ ਕੈਪਟਨ ਸਰਕਾਰ ਨੂੰ ਜਗਾਇਆ ਜਾਵੇ | ਮੀਟਿੰਗ ਵਿਚ ਸਰਕਾਰ ਤੋਂ ਮੰਗ ਕੀਤੀ ਕਿ ਪਿਛਲੀ ਅਕਾਲੀ ਸਰਕਾਰ ਨੇ ਜੋ ਮੁਲਾਜ਼ਮ ਵੈੱਲਫੇਅਰ ਐਕਟ 2016 ਪਾਸ ਕੀਤਾ ਸੀ ਜਿਸ ਅਧੀਨ
Read Full Story

ਹੈਰੋਇਨ ਤੇ ਅਸਲ੍ਹਾ ਰੱਖਣ ਦੇ ਦੋਸ਼ਾਂ 'ਚੋਂ 3 ਬਰੀ

Thursday, December 14, 2017

ਸੰਗਰੂਰ,14 ਦਸੰਬਰ (ਸਪਨਾ ਰਾਣੀ) ਵਧੀਕ ਸੈਸ਼ਨ ਜੱਜ ਜਗਦੀਪ ਸਿੰਘ ਮਰੋਕ ਦੀ ਅਦਾਲਤ ਨੇ ਤਿੰਨ ਵਿਅਕਤੀਆਂ ਨੰੂ ਹੈਰੋਇਨ ਤੇ ਅਸਲ੍ਹਾ ਰੱਖਣ ਦੇ ਦੋਸ਼ਾਂ `ਚੋਂ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਦੇ ਉੱਘੇ ਵਕੀਲ ਸੁਰਜੀਤ ਸਿੰਘ ਗਰੇਵਾਲ, ਬੇਅੰਤ ਸਿੰਘ ਛਾਜਲੀ, ਅਮਨਦੀਪ ਸਿੰਘ ਗਰੇਵਾਲ ਅਤੇ ਹੋਰਨਾਂ ਨੇ ਦੱਸਿਆ ਕਿ ਪੁਲਿਸ ਥਾਣਾ ਸਿਟੀ ਸੁਨਾਮ ਵਿਖੇ 16 ਅਪ੍ਰੈਲ 2016 ਨੂੰ ਦਰਜ ਮਾਮਲੇ ਮੁਤਾਬਿਕ ਪੁਲਿਸ ਪਾਰਟੀ ਨੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਕੀਤੀ ਜਾ ਰਹੀ ਗਸ਼ਤ ਦੌਰਾਨ ਮਿਲੀ ਗੁਪਤ ਇਤਲਾਹ `ਤੇ ਹੰਝਰਾ ਰੋਡ ਸੁਨਾਮ ਕਾਰ ਪਾਰਕਿੰਗ ਪਾਸ ਪੁੱਜ
Read Full Story

ਝੂਠੇ ਪਰਚੇ ਦਰਜ ਕਰ ਕੇ ਕਾਂਗਰਸ ਅਕਾਲੀ ਦਲ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ : ਪਰਮਿੰਦਰ ਢੀਂਡਸਾ

Wednesday, December 13, 2017

ਸੰਗਰੂਰ,13 ਦਸੰਬਰ (ਸਪਨਾ ਰਾਣੀ) ਪੰਜਾਬ `ਚ ਮਿਊਂਸੀਪਲ ਚੋਣਾਂ ਦੀਆਂ ਨਾਮਜ਼ਦਗੀਆਂ ਸਮੇਂ ਕਾਂਗਰਸ ਪਾਰਟੀ ਵਲੋਂ ਧੱਕੇਸ਼ਾਹੀ ਕਰ ਕੇ ਅਕਾਲੀ ਵਰਕਰਾਂ `ਤੇ ਦਰਜ ਕਰਵਾਏ ਝੂਠੇ ਪਰਚਿਆਂ ਦੇ ਵਿਰੋਧ ਵਿਚ ਅਕਾਲੀ ਦਲ ਵਲੋਂ ਦਿੱਤੇ ਧਰਨਿਆਂ ਦੀ ਸਫ਼ਲਤਾ ਤੋਂ ਬੌਖਲਾਹਟ ਵਿਚ ਆ ਕੇ ਅਕਾਲੀ ਲੀਡਰਾਂ ਅਤੇ ਸੀਨੀਅਰ ਵਰਕਰਾਂ `ਤੇ ਦੁਬਾਰਾ ਪਰਚੇ ਦਰਜ ਕਰਨ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਆਵਾਜ਼ ਦਬਾਈ ਨਹੀਂ ਜਾ ਸਕਦੀ। ਉਕਤ ਵਿਚਾਰ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਨੇੜਲੇ ਪਿੰਡ ਤੋਲਾਵਾਲ ਵਿਖੇ ਵਿਆਹ ਸਮਾਗਮ `ਚ ਸ਼ਿਰਕਤ ਕਰਨ ਉਪਰੰਤ ਸਾਂਝੇ ਕੀਤੇ। ਉਨ੍ਹਾਂ ਕਿਹਾ
Read Full Story

ਅੱਖਾਂ ਗਈਆਂ ਜਹਾਨ ਗਿਆ

Sunday, December 10, 2017

ਸੰਗਰੂਰ,10 ਦਸੰਬਰ (ਸਪਨਾ ਰਾਣੀ) ਥਾਣਾ ਮੂਨਕ ਅਧੀਨ ਪਿੰਡ ਸੇਰਗੜ੍ਹ ਸੀਹਾ ਸਿੰਘ ਵਾਲਾ ਵਿਖੇ ਅੱਖਾਂ ਦਾ ਮੁਫਤ ਚੈੱਕ ਅੱਪ ਕੈਪ ਲਗਾਇਆ ਗਿਆ। ਇਹ ਕੈਪ ਸਿਵਲ ਸਰਜਨ ਸੰਗਰੂਰ ਜੀ ਦੀ ਦੇਖ ਰੇਖ ਹੇਠ ਲਗਾਇਆ। ਇਲਾਕੇ ਦੇ ਕਾਫੀ ਪਿੰਡਾਂ ਤੋ ਲੋਕਾਂ ਨੇ ਆ ਕੇ ਅੱਖਾਂ ਦੀ ਚੈੱਕ ਅੱਪ ਕਰਾਈ। ਇਸ ਮੋਕੇ ਤੇ ਹੋਮ ਗਾਰਡ ਜਵਾਨਾਂ ਦੇ ਬਹੁਤ ਪ੍ਰੀਵਾਰਕ ਮੈਂਬਰਾਂ ਨੇ ਵੀ ਅੱਖਾਂ ਚੈੱਕ ਕਰਾਈਆਂ ਅਤੇ ਕਮਾਂਡੈਟ ਰਾਏ ਸਿੰਘ ਧਾਲੀਵਾਲ ਵੱਲੋ ਦਵਾਈਆਂ ਅਤੇ ਅਨੈਕਾਂ ਲੋੜਵੰਦ ਮਰੀਜਾਂ ਨੂੰ ਮੁਫਤ ਵੰਡੀਆ ਗਈਆਂ। ਜਿਸ ਨਾਲ ਮਰੀਜਾਂ ਨੇ ਬਹੁਤ ਹੀ ਰਾਹਤ ਮਹਿਸੂਸ ਕੀਤੀ । ਇਸ
Read Full Story

ਕੈਮਿਸਟ ਐਸੋਸੀਏਸ਼ਨ ਦੀ ਬੈਠਕ ਵਿਚ ਲਏ ਮਹੱਤਵਪੂਰਨ ਫ਼ੈਸਲੇ

Monday, December 4, 2017

ਸੰਗਰੂਰ,04 ਦਸੰਬਰ (ਸਪਨਾ ਰਾਣੀ) ਕੈਮਿਸਟ ਐਸੋਸੀਏਸ਼ਨ ਸੰਗਰੂਰ ਦੀ ਐਗਜੈਕਟਿਵ ਕਮੇਟੀ ਦੀ ਬੈਠਕ ਵਿਚ ਕੈਮਿਸਟਾਂ ਦੀ ਭਲਾਈ ਲਈ ਮਹੱਤਵਪੂਰਨ ਫ਼ੈਸਲੇ ਲਏ ਗਏ | ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਸ੍ਰੀ ਪ੍ਰੇਮ ਗਰਗ ਅਤੇ ਸੈਕਟਰੀ ਪੰਕਜ ਗੁਪਤਾ ਨੇ ਦੱਸਿਆ ਕਿ ਐਸੋਸੀਏਸ਼ਨ ਦਾ ਇਜਲਾਸ ਜਨਵਰੀ ਦੇ ਪਹਿਲੇ ਹਫ਼ਤੇ ਕਰਵਾਇਆ ਜਾਵੇਗਾ | ਕੈਮਿਸਟਾਂ ਦੀ ਸਹੂਲਤ ਐਸੋਸੀਏਸ਼ਨ ਦੀ ਵੈਬਸਾਇਟ ਅਤੇ ਡਾਇਰੈਕਟਰੀ ਤਿਆਰ ਕੀਤੀ ਜਾਵੇਗੀ | ਬੈਠਕ ਵਿਚ ਕੈਮਿਸਟ ਭਵਨ ਬਣਾਉਣ ਅਤੇ ਸਰਦੀਆਂ ਦੀਆਂ ਛੁੱਟੀਆਂ ਕਰਨ ਬਾਰੇ ਵੀ ਮਤਾ ਪਾਸ ਕੀਤਾ ਗਿਆ | ਕੈਮਿਸਟਾਂ ਦੀ ਏਕਤਾ
Read Full Story

1 2 3 4 5 > >>
Powered by Arash Info Corpopration