Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਅਕਾਲ ਡਿਗਰੀ ਕਾਲਜ ਫਾਰ ਵਿਮੈਨ ਦੇ ਬੀਏ ਭਾਗ ਦੂਜਾ ਦੇ ਚੌਥੇ ਸਮੈਸਟਰ ਦਾ ਨਤੀਜਾ

Sunday, September 24, 2017

ਸੰਗਰੂਰ,24 ਸਤੰਬਰ (ਸਪਨਾ ਰਾਣੀ) ਸਥਾਨਕ ਅਕਾਲ ਡਿਗਰੀ ਕਾਲਜ ਫ਼ਾਰ ਵਿਮੈਨ ਵਿੱਚ ਬੀ.ਏ. ਭਾਗ ਦੂਜਾ ਦੇ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਯੂਨੀਵਰਸਿਟੀ ਪ੍ਰੀਖਿਆ ਵਿੱਚੋਂ ਕਾਲਜ ਦੀਆਂ ਸੱਤ ਵਿਦਿਆਰਥਣਾਂ ਨੇ 80 ਫ਼ੀਸਦ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਕਾਲਜ ਪ੍ਰਿੰਸੀਪਲ ਡਾ. ਸੁਖਮੀਨ ਸਿੱਧੂ ਨੇ ਸਾਰੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਉਨ੍ਹਾਂ 80 ਫ਼ੀਸਦ ਤੋਂ ਵੱਧ ਅੰਕਾਂ ਨਾਲ ਖਾਸ ਮੁਕਾਮ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਦੀ ਮਿਹਨਤ ਤੇ ਸਿਰੜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਿਹਨਤ ਹੀ ਸਫ਼ਲਤਾ ਦੀ ਕੁੂੰਜੀ ਹੈ।ਮਿਹਨਤੀ ਵਿਦਿਆਰਥੀ
Read Full Story

ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਵਫ਼ਦ ਵੱਲੋਂ ਐਸ.ਐਸ.ਪੀ ਨਾਲ ਮੁਲਾਕਾਤ

Thursday, September 21, 2017

ਸੰਗਰੂਰ,21 ਸਤੰਬਰ (ਸਪਨਾ ਰਾਣੀ) ਪੁਲੀਸ ਲਾਈਨ ਸੰਗਰੂਰ ਵਿੱਚ ਬਜ਼ੁਰਗਾਂ ਦੀ ਭਲਾਈ ਨੂੰ ਸਮਰਪਿਤ ਸੰਗਰੂਰ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦਾ ਵਫ਼ਦ ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਨੂੰ ਉਨ੍ਹਾਂ ਦੇ ਦਫ਼ਤਰ ਵਿੱਚ ਮਿਲਿਆ। ਸੰਸਥਾ ਪ੍ਰਧਾਨ ਐਡਵੋਕੇਟ ਜਗਦੀਸ਼ ਕੋਹਲੀ, ਸਰਪ੍ਰਸਤ ਗੁਰਪਾਲ ਸਿੰਘ ਗਿੱਲ, ਜਨਰਲ ਸਕੱਤਰ ਕੁਲਦੀਪ ਸਿੰਘ ਬਾਗੀ,ਐਡੀਸ਼ਨਲ ਜਨਰਲ ਸਕੱਤਰ ਅਤੇ ਮੀਡੀਆ ਸਲਾਹਕਾਰ ਰਾਜ ਕੁਮਾਰ ਅਰੋੜਾ, ਵਿੱਤ ਸਕੱਤਰ ਸੁਰੇਸ਼ ਗੁਪਤਾ, ਸਲਾਹਕਾਰ ਪਾਲ ਮੱਲ ਸਿੰਗਲਾ ਅਤੇ ਮੀਤ ਪ੍ਰਧਾਨ ਵਰਿੰਦਰ ਗੁਪਤਾ ਨੇ ਸ੍ਰੀ ਸਿੱਧੂ ਨੂੰ ਬਜ਼ੁਰਗਾਂ ਦੀ
Read Full Story

ਅਕਾਲ ਕਾਲਜ ਆਫ਼ ਐਜ਼ੂਕੇਸ਼ਨ ਫ਼ਾਰ ਵਿਮੈਨ ਵਿਖੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ

Tuesday, September 19, 2017

ਸੰਗਰੂਰ,19 ਸਤੰਬਰ (ਸਪਨਾ ਰਾਣੀ)) ਅਕਾਲ ਕਾਲਜ ਆਫ਼ ਐਜ਼ੂਕੇਸ਼ਨ ਫ਼ਾਰ ਵਿਮੈਨ, ਫਤਿਹਗੜ੍ਹ ਛੰਨਾਂ ਵਿਖੇ ਕਾਲਜ ਪ੍ਰਿੰਸੀਪਲ ਡਾ. ਸੁਮਨ ਮਿੱਤਲ ਦੀ ਅਗਵਾਈ ਵਿੱਚ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ ਜਿਸ ਵਿਚ ਰੰਗੋਲੀ, ਗੀਤ,ਭਾਸ਼ਣ ਅਤੇ ਸਭਿਆਚਾਰਕ ਡਾਂਸ,ਮੋਨੋ ਡਾਂਸ,ਗਰੁੱਪ ਡਾਂਸ ਅਤੇ ਗਿੱਧੇ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਕਾਲਜ ਡਾਇਰੈਕਟਰ ਡਾ. ਹਰਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਨ੍ਹਾਂ ਮੁਕਾਬਲਿਆਂ ਦੌਰਾਨ ਜਸਪ੍ਰੀਤ ਕੌਰ ਨੂੰ ਮਿਸ ਫ੍ਰੈਸ਼ਰ,ਹਰਪ੍ਰੀਤ ਕੌਰ ਨੂੰ ਫਸਟ ਰਨਰ ਅੱਪ ਅਤੇ ਕਮਲਪ੍ਰੀਤ ਕੌਰ ਨੂੰ ਸੈਕਿੰਡ ਰਨਰ ਅੱਪ ਚੁਣਿਆ ਗਿਆ।
Read Full Story

ਜ਼ਿਲ੍ਹਾ ਪੱਧਰੀ ‘ਸਵੱਛਤਾ ਹੀ ਸੇਵਾ’ ਪੰਦਰਵਾੜਾ ਮੁਹਿੰਮ ਦਾ ਆਗਾਜ਼

Saturday, September 16, 2017

ਸੰਗਰੂਰ,16 ਸਤੰਬਰ (ਸਪਨਾ ਰਾਣੀ) ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਚੱਲਣ ਵਾਲੇ ਪੰਦਰਵਾੜੇ ਨੂੰ ਪੰਦਰਵਾੜੇ ਤੱਕ ਸੀਮਤ ਨਾ ਰੱਖਦਿਆਂ ਹਮੇਸ਼ਾ ਜਾਰੀ ਰੱਖਣ ਦੀ ਲੋੜ ਹੈ ਅਤੇ ਜ਼ਿਲ੍ਹਾ ਵਾਸੀਆਂ ਨੂੰ ਆਪਣੇ ਸ਼ਹਿਰ ਅਤੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਲਈ ਖੁਦ ਅੱਗੇ ਆਉਣਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਅਮਰਪ੍ਰਤਾਪ ਸਿੰਘ ਵਿਰਕ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਆਡੀਟੋਰੀਅਮ ਹਾਲ ਵਿਖੇ ਜ਼ਿਲ੍ਹਾ ਪੱਧਰੀ ‘ਸਵੱਛਤਾ ਹੀ ਸੇਵਾ’ ਮੁਹਿੰਮ ਦਾ ਆਗਾਜ਼ ਕਰਦਿਆਂ ਸਮੂਹ ਵਿਭਾਗਾਂ ਦੇ ਵੱਖ-ਵੱਖ ਅਧਿਕਾਰੀਆਂ ਅਤੇ
Read Full Story

ਜ਼ਿਲ੍ਹਾ ਪੱਧਰੀ ਸੇਵਾ ਕੇਂਦਰ 'ਚ ਈ-ਸਟੈਂਪ ਪੇਪਰ ਮਿਲਣ ਦੀ ਸਹੂਲਤ ਸ਼ੁਰੂ

Wednesday, September 13, 2017

ਸੰਗਰੂਰ,13 ਸਤੰਬਰ (ਸਪਨਾ ਰਾਣੀ) ਪੰਜਾਬ ਸਰਕਾਰ ਵੱਲੋਂ ਸੰਗਰੂਰ ਦੇ ਟਾਈਪ 1 ਸੇਵਾ ਕੇਂਦਰ ਵਿਚ ਈ-ਸਟੈਂਪ ਪੇਪਰ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ | ਡਿਪਟੀ ਕਮਿਸ਼ਨਰ ਸ਼੍ਰੀ ਅਮਰਪ੍ਰਤਾਪ ਸਿੰਘ ਵਿਰਕ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ `ਤੇ ਸੇਵਾ ਕੇਂਦਰ ਵਿਖੇ ਈ-ਸਟੈਂਪ ਪੇਪਰ ਮਿਲਣ ਦੀ ਸ਼ੁਰੂਆਤ ਹੋਣ ਨਾਲ ਲੋਕਾਂ ਦੀ ਖੱਜਲ ਖ਼ੁਆਰੀ ਘਟੇਗੀ ਕਿਉਂਕਿ ਹੁਣ ਬੈਂਕਾਂ ਦੇ ਨਾਲ-ਨਾਲ ਸੇਵਾ ਕੇਂਦਰ ਰਾਹੀਂ ਵੀ ਈ-ਸਟੈਂਪ ਲਏ ਜਾ ਸਕਣਗੇ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਤਹਿਸੀਲ ਦਫ਼ਤਰ ਵਿਖੇ ਰਜਿਸਟਰੀ ਕਰਾਉਣ ਵਾਲੇ ਲੋਕਾਂ ਨੂੰ
Read Full Story

ਦਸਵੀਂ ਤੇ ਬਾਰ੍ਹਵੀਂ ਦੇ ਪ੍ਰੀਖਿਆ ਕੇਂਦਰਾਂ ਦੁਆਲੇ ਇਕੱਠੇ ਹੋਣ 'ਤੇ ਪਾਬੰਦੀ

Wednesday, September 13, 2017

ਸੰਗਰੂਰ,13 ਸਤੰਬਰ (ਸਪਨਾ ਰਾਣੀ) ਵਧੀਕ ਜ਼ਿਲ੍ਹਾ ਮੈਜਿਸਟਰੇਟ ਸ. ਉਪਕਾਰ ਸਿੰਘ ਨੇ ਧਾਰਾ 144 ਅਧੀਨ ਜ਼ਿਲ੍ਹਾ ਸੰਗਰੂਰ ਅੰਦਰ 15 ਸਤੰਬਰ ਤੋਂ 29 ਤੱਕ ਹੋਣ ਵਾਲੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ/ਬਾਰ੍ਹਵੀਂ ਸ਼ੇ੍ਰਣੀ ਦੀ ਪ੍ਰੀਖਿਆ ਨੂੰ ਸੁਖਾਵੇਂ ਮਾਹੌਲ ਵਿੱਚ ਕਰਵਾਉਣ ਲਈ ਜ਼ਿਲ੍ਹੇ ਅਧੀਨ ਆਉਂਦੇ ਸਾਰੇ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ 100 ਮੀਟਰ ਦੇ ਘੇਰੇ ਅੰਦਰ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ `ਤੇ ਪਾਬੰਦੀ ਹੁਕਮ ਜਾਰੀ ਕੀਤੇ ਹਨ | ਹੁਕਮ ਵਿੱਚ ਕਿਹਾ ਗਿਆ ਹੈ ਕਿ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਸ਼ਰਾਰਤੀ ਅਨਸਰ ਇਕੱਠੇ
Read Full Story

ਕੈਪਟਨ ਸਰਕਾਰ ਨੇ ਨੌਜਵਾਨਾਂ ਨੂੰ ਨਸ਼ੇ ਦੇ ਆਦੀ ਕਹਿ ਕੇ ਬਦਨਾਮ ਕੀਤਾ-ਗਰਗ

Wednesday, September 13, 2017

ਸੰਗਰੂਰ,13 ਸਤੰਬਰ (ਸਪਨਾ ਰਾਣੀ) ਕੈਪਟਨ ਸਰਕਾਰ ਨੇ ਨੌਜਵਾਨਾਂ ਨੂੰ ਨਸ਼ੇ ਦੇ ਆਦੀ ਕਹਿ ਕੇ ਬਦਨਾਮ ਕੀਤਾ | ਇਹ ਵਿਚਾਰ ਸਾਬਕਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਗੱਲਬਾਤ ਕਰਦਿਆਂ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਹੁਣ ਪੀ.ਜੀ.ਆਈ ਦੀ ਰਿਪੋਰਟ ਵਿੱਚ ਉੱਥੋਂ ਦੇ ਡਾਕਟਰਾਂ ਵੱਲੋਂ 14 ਤੋਂ 60 ਸਾਲ ਤੱਕ ਦੇ ਪੰਜਾਬੀਆਂ ਦੀ ਜਾਰੀ ਕੀਤੀ ਰਿਪੋਰਟ ਵਿੱਚ 2 ਲੱਖ 80 ਹਜ਼ਾਰ ਲੋਕਾਂ ਨੂੰ ਨਸ਼ੇ ਦਾ ਸੇਵਨ ਕਰਦੇ ਪਾਇਆ ਗਿਆ ਜੋ ਕਿ ਪੰਜਾਬ ਦੀ ਆਬਾਦੀ ਦੇ ਹਿਸਾਬ ਨਾਲ ਇੱਕ ਪ੍ਰਤੀਸ਼ਤ ਤੋਂ ਵੀ ਘੱਟ ਬਣਦਾ ਹੈ | ਉਨ੍ਹਾਂ ਕਿਹਾ ਕਿ ਇਸ ਰਿਪੋਰਟ ਦੇ ਆਧਾਰ `ਤੇ
Read Full Story

ਲੱਖਾਂ ਨਹੀਂ ਕਰੋੜਾਂ ਦੇ ਮੁੱਲ ਦੀ ਹੈ ਸੰਗਰੂਰ ਦੇ ਨਾਮ ਚਰਚਾ ਘਰ 'ਚੋਂ ਮਿਲੀ ਕਾਰ

Tuesday, September 12, 2017

ਸੰਗਰੂਰ,12 ਸਤਬੰਰ (ਸਪਨਾ ਰਾਣੀ) ਮਹਿੰਗੀ ਕੀਮਤ ਦੀ ਇਹ ਪੋਰਸ਼ ਕਾਰ ਸੰਗਰੂਰ ਦੇ ਨਾਮ ਚਰਚਾ ਘਰ `ਚ ਕੁਝ ਦਿਨਾਂ ਪਹਿਲਾਂ ਬਰਾਮਦ ਹੋਈ ਸੀ। ਕਰੋੜਾਂ ਦੀ ਇਹ ਕਾਰ ਅੱਜ-ਕੱਲ ਸੰਗਰੂਰ ਸਦਰ ਥਾਣਾ `ਚ ਖੁੱਲ੍ਹੇ ਅਸਮਾਨ ਹੇਠ ਖੜ੍ਹੀ ਹੈ। ਮੀਡੀਆ ਦੀਆਂ ਸੁਰਖੀਆਂ ਬਨਣ ਤੋਂ ਬਾਅਦ ਇਸ ਪੋਰਸ਼ ਕਾਰ ਸਮੇਤ ਆਈਸ਼ਰ ਗੱਡੀ ਨੂੰ ਪੁਲਸ ਨੇ ਕਬਜ਼ੇ `ਚ ਲਿਆ ਸੀ। ਕਾਰ ਦੀ ਬਰਾਮਦਗੀ ਤੋਂ ਬਾਅਦ ਇਸ ਦੇ ਕਾਗਜ਼ ਡੇਰਾ ਪ੍ਰਬੰਧਕਾਂ ਵੱਲੋਂ ਨਹੀਂ ਦਿਖਾਏ ਗਏ ਸਨ। ਡੇਰਾ ਪ੍ਰਬੰਧਕ ਗੱਡੀ ਦੇ ਕਾਗਜ਼ ਸਿਰਸਾ ਡੇਰੇ `ਚ ਹੋਣ ਦੀ ਗੱਲ ਆਖ ਰਹੇ ਹਨ ਜਦੋਂ ਤੱਕ ਇਸ ਕਰੋੜਾਂ ਦੀ ਕੀਮਤ ਦੀ ਕਾਰ ਦੀ
Read Full Story

ਸ਼ਹਿਰ ਵਿਚ ਘੁੰਮ ਰਹੇ ਆਵਾਰਾ ਪਸ਼ੂ ਲੋਕਾਂ ਲਈ ਬਣ ਰਹੇ ਹਨ ਆਫ਼ਤ

Tuesday, September 12, 2017

ਸੰਗਰੂਰ,12 ਸਤਬੰਰ (ਸਪਨਾ ਰਾਣੀ) ਸੰਗਰੂਰ ਲਾਗਲੇ ਪਿੰਡ ਝਨੇੜੀ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਗਊਸ਼ਾਲਾ ਬਣਨ ਦੇ ਬਾਵਜੂਦ ਜ਼ਿਲ੍ਹੇ ਦੇ ਹਰ ਪਿੰਡ, ਸ਼ਹਿਰ ਤੇ ਕਸਬੇ ਵਿੱਚ ਆਵਾਰਾ ਪਸ਼ੂਆਂ ਦੀ ਭਰਮਾਰ ਹੈ | ਇੱਕ ਅੰਕੜੇ ਮੁਤਾਬਿਕ ਜ਼ਿਲ੍ਹੇ ਵਿੱਚ 5000 ਦੇ ਕਰੀਬ ਆਵਾਰਾ ਪਸ਼ੂ ਲੋਕਾਂ ਦੀ ਜਾਨ ਦਾ ਖੌਅ ਬਣ ਰਹੇ ਹਨ ਜਿਨ੍ਹਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ | ਇਨ੍ਹਾਂ ਆਵਾਰਾ ਪਸ਼ੂਆਂ ਕਾਰਨ ਸੜਕ ਹਾਦਸੇ ਅਤੇ ਫ਼ਸਲਾਂ ਦਾ ਉਜਾੜਾ ਤਾਂ ਹੋ ਹੀ ਰਿਹਾ ਹੈ ਹੁਣ ਇਹ ਪਸ਼ੂ ਖੂੰਖਾਰ ਹੋ ਕੇ ਲੋਕਾਂ ਦੀ ਜਾਨ ਵੀ ਲੈਣ ਲੱਗ ਪਏ ਹਨ | ਜ਼ਿਲ੍ਹਾ ਸੰਗਰੂਰ ਵਿੱਚ
Read Full Story

ਐਫ.ਸੀ.ਆਈ. ਮੈਨੇਜਮੈਂਟ ਖਿਲਾਫ ਕਰਮਚਾਰੀਆਂ ਨੇ ਕੀਤੀ ਨਾਅਰੇਬਾਜ਼ੀ

Tuesday, September 12, 2017

ਸੰਗਰੂਰ,12 ਸਤਬੰਰ (ਸਪਨਾ ਰਾਣੀ) ਭਾਰਤੀ ਖਾਧ ਨਿਗਮ ਦੇ ਕਰਮਚਾਰੀਆਂ ਵੱਲੋਂ ਬੀ.ਕੇ.ਕੇ. ਦੇ ਕੌਮੀ ਜਨਰਲ ਸਕੱਤਰ ਰਜਿੰਦਰਪਾਲ ਸਿੰਘ ਭੱਲੂ ਦੀ ਅਗਵਾਈ ਹੇਠ ਜ਼ਿਲ੍ਹਾ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ | ਇਸ ਮੌਕੇ ਭੱਲੂ ਨੇ ਕਿਹਾ ਕਿ ਇਹ ਧਰਨਾ ਪੂਰੇ ਭਾਰਤ ਦੇ ਹਰ ਰਾਜ ਦੇ ਜ਼ਿਲ੍ਹਾ ਹੈੱਡਕੁਆਟਰ ਦੇ ਦਫ਼ਤਰਾਂ ਅੱਗੇ ਦਿੱਤਾ ਗਿਆ ਹੈ | ਕਰਮਚਾਰੀਆਂ ਵੱਲੋਂ ਦੁਪਹਿਰ ਦੇ ਧਰਨੇ ਮੌਕੇ ਦਿੱਤੇ ਇਸ ਧਰਨੇ ਦੌਰਾਨ ਸ੍ਰੀ ਭੱਲੂ ਨੇ ਪੀ.ਐਸ.ਆਈ. ਵਿੱਚ ਐਫ.ਸੀ.ਆਈ. ਮੈਨੇਜਮੈਂਟ ਵੱਲੋਂ ਅਣਉੱਚਿਤ ਤਰੀਕੇ ਨਾਲ ਕੀਤੀ ਕਟੌਤੀ ਦਾ ਵਿਰੋਧ ਕਰਦਿਆਂ ਕਿਹਾ ਕਿ ਯੂਨੀਅਨ ਓਵਰ
Read Full Story

ਚੋਰ ਆਂਗਣਵਾੜੀ ਸੈਂਟਰ ਦਾ ਸਾਮਾਨ ਲੈ ਕੇ ਹੋਏ ਫ਼ਰਾਰ

Tuesday, September 12, 2017

ਸੰਗਰੂਰ,12 ਸਤੰਬਰ (ਸਪਨਾ ਰਾਣੀ) ਸਥਾਨਕ ਨਵੀਂ ਅਨਾਜ ਮੰਡੀ ਲਾਗੇ ਵਾਰਡ ਨੰਬਰ 21 ਵਿਚ ਸਥਿਤ ਆਂਗਣਵਾੜੀ ਸੈਂਟਰ ਵਿੱਚੋਂ ਕੁੱਝ ਵਿਅਕਤੀਆਂ ਵੱਲੋਂ ਸਾਰਾ ਅਨਾਜ ਤੇ ਸਿਲੰਡਰ ਤੋਂ ਇਲਾਵਾ ਪਿਆ ਹੋਰ ਸਾਰਾ ਸਾਮਾਨ ਚੋਰੀ ਕੀਤੇ ਜਾਣ ਦਾ ਸਮਾਚਾਰ ਹੈ | ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਸੰਗਰੂਰ ਦੇ ਹੌਲਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਆਂਗਣਵਾੜੀ ਵਰਕਰ ਮੀਨੂ ਰਾਣੀ ਵੱਲੋਂ ਥਾਣਾ ਸਿਟੀ ਸੰਗਰੂਰ ਵਿਖੇ ਦਰਖ਼ਾਸਤ ਦਿੱਤੀ ਗਈ ਸੀ ਕਿ ਰੋਜ਼ਾਨਾ ਵਾਂਗ ਜਦ ਉਹ 11 ਸਤੰਬਰ ਦੀ ਸਵੇਰ 8 ਕੁ ਵਜੇ ਸੈਂਟਰ ਵਿਖੇ ਪਹੁੰਚੀ ਤਾਂ ਗੇਟ ਦਾ ਜਿੰਦਾ ਟੁੱਟਾ ਪਿਆ ਸੀ ਅਤੇ
Read Full Story

ਭਾਰਤੀ ਸੁਤੰਤਰਤਾ ਸੈਨਾਨੀ ਸੰਯੁਕਤ ਸੰਗਠਨ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ

Monday, September 11, 2017

ਸੰਗਰੂਰ,11 ਸਤਬੰਰ (ਸਪਨਾ ਰਾਣੀ) ਸਿਵਲ ਹਸਪਤਾਲ ਸੰਗਰੂਰ ਵਿਖੇ ਹੋਏ ਇਕ ਸਮਾਰੋਹ ਦੌਰਾਨ ਅਖਿਲ ਭਾਰਤੀ ਸੁਤੰਤਰਤਾ ਸੈਨਾਨੀ ਸੰਯੁਕਤ ਸੰਗਠਨ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਲਈ ਮੋਹਨ ਸ਼ਰਮਾ, ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਮੁਹਿੰਮ ਚਲਾ ਰਹੇ ਡਾ. ਏ.ਐਸ. ਮਾਨ, ਲੋਕਾਂ ਨੂੰ ਸਿਹਤ ਅਤੇ ਸੂਚਨਾ ਅਧਿਕਾਰ ਐਕਟ ਪ੍ਰਤੀ ਜਾਗਰੂਕ ਕਰ ਰਹੇ ਕਮਲ ਆਨੰਦ ਐਡਵੋਕੇਟ, ਸਾਬਕਾ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਡਾ. ਐਚ.ਐਸ. ਬਾਲੀ, ਪੰਜਾਬ ਸਰਕਾਰ ਵੱਲੋਂ ਰਾਜ ਪੁਰਸਕਾਰ ਨਾਲ ਨਿਵਾਜੇ ਭਾਈ ਪਿਆਰਾ ਸਿੰਘ, ਬਜ਼ੁਰਗਾਂ ਦੀ ਸੰਸਥਾ ਸੀਨੀਅਰ ਸਿਟੀਜ਼ਨ ਵੈੱਲਫ਼ੇਅਰ
Read Full Story

ਕਿਸਾਨਾਂ ਦੇ ਵਿਰੋਧ ਕਾਰਨ ਪੰਜਵੀਂ ਵਾਰ ਵੀ ਨਾ ਹੋਈ ਜ਼ਮੀਨ ਦੀ ਕੁਰਕੀ

Friday, September 8, 2017

ਸੰਗਰੂਰ,08 ਸਤੰਬਰ (ਸਪਨਾ ਰਾਣੀ) ਪਿੰਡ ਈਲਵਾਲ ਵਿੱਚ ਕਿਸਾਨਾਂ ਦੇ ਵਿਰੋਧ ਕਾਰਨ ਇੱਕ ਮਹਿਲਾ ਕਿਸਾਨ ਦੀ ਜ਼ਮੀਨ ਦੀ ਕੁਰਕੀ ਪੰਜਵੀਂ ਵਾਰ ਵੀ ਨਹੀਂ ਹੋ ਸਕੀ। ਸਵੇਰ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋਂ ਜ਼ਮੀਨ ਦੀ ਕੁਰਕੀ ਦੇ ਵਿਰੋਧ ਵਿੱਚ ਰੋਸ ਧਰਨਾ ਸ਼ੁਰੂ ਕਰ ਦਿੱਤਾ ਅਤੇ ਐਲਾਨ ਕੀਤਾ ਕਿ ਉਹ ਕਿਸੇ ਵੀ ਹਾਲਤ ਵਿੱਚ ਕੁਰਕੀ ਨਹੀਂ ਹੋਣ ਦੇਣਗੇ। ਤਹਿਸੀਲਦਾਰ ਕਰਨ ਗੁਪਤਾ ਆਪਣੀ ਟੀਮ ਨਾਲ ਜ਼ਮੀਨ ਦੀ ਕੁਰਕੀ ਕਰਾਉਣ ਪੁੱਜੇ ਸਨ ਪਰ ਕੋਈ ਵੀ ਜ਼ਮੀਨ ਦੀ ਬੋਲੀ ਦੇਣ ਵਾਸਤੇ ਨਾ ਪੁੱਜਿਆ। ਰੋਸ ਧਰਨੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ
Read Full Story

ਲੋਕ ਘੋਲਾਂ ਦੇ ਨਾਇਕਾਂ ਦੀ ਯਾਦ ਵਿੱਚ ਹਾਲ ਦੀ ਉਸਾਰੀ ਪੱਤਰ ਪ੍ਰੇਰਕ

Friday, September 8, 2017

ਸੰਗਰੂਰ,08 ਸਤਬੰਰ (ਸਪਨਾ ਰਾਣੀ) ਚਮਕ ਭਵਨ ਸੰਗਰੂਰ ਵਿਖੇ ਆਜ਼ਾਦੀ ਘੁਲਾਟੀਏ ਤੇ ਲੋਕ ਘੋਲਾਂ ਦੇ ਨਾਇਕ ਕਾਮਰੇਡ ਤਾਰਾ ਸਿੰਘ ਜਵਾਹਰ ਸਿੰਘਵਾਲਾ, ਕਾਮਰੇਡ ਕਾਲੀ ਚਰਨ ਕੌਸ਼ਿਕ ਤੇ ਕਾਮਰੇਡ ਬੰਤ ਸਿੰਘ ਦਾਨਗੜ੍ਹ ਯਾਦਗਾਰੀ ਹਾਲ ਦਾ ਲੈਂਟਰ ਪਾਇਆ। ਇਹ ਉਹ ਆਗੂ ਸਨ ਜਿਨ੍ਹਾਂ ਆਪਣੀ ਸਾਰੀ ਜ਼ਿੰਦਗੀ ਬਚਪਨ ਤੋਂ ਲੈ ਕੇ ਆਖਰੀ ਸਾਹਾਂ ਤੱਕ ਲੋਕਾਂ ਦੇ ਲੇਖੇ ਲਾ ਦਿੱਤੀ। ਇਸ ਮੌਕੇ ਸੂਬਾਈ ਆਗੂ ਕਾਮਰੇਡ ਦੇਵ ਰਾਜ ਵਰਮਾ,ਕਾਮਰੇਡ ਤਾਰਾ ਸਿੰਘ ਜਵਾਹਰਵਾਲਾ ਨੇ ਆਜ਼ਾਦੀ ਸੰਗਰਾਮ ਤੋਂ ਲੈ ਕੇ ਮੁਜਾਰਾ ਲਹਿਰ ਤੇ ਪਾਰਟੀ ਦੀ ਅਗਵਾਈ ਹੇਠ ਲੜੇ ਗਏ ਸਾਰੇ ਲੋਕ ਘੋਲਾਂ
Read Full Story

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਆਗੂਆਂ ਦਾ ਵਫ਼ਦ ਤੋਮਰ ਨੂੰ ਮਿਲਿਆ

Friday, September 8, 2017

ਸੰਗਰੂਰ,08 ਸਤਬੰਰ (ਸਪਨਾ ਰਾਣੀ) ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਤਿਗੁਰ ਸਿੰਘ ਨਮੋਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੇ ਅਹੁਦੇਦਾਰਾਂ ਦਾ ਇੱਕ ਵਫ਼ਦ ਜ਼ਿਲ੍ਹਾ ਸੰਗਰੂਰ ਦੇ ਪਿੰਡਾਂ ਨੂੰ ਦਰਪੇਸ਼ ਮੁਸ਼ਕਲਾਂ ਹੱਲ ਕਰਵਾਉਣ ਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਵਿੱਚ ਕੇਂਦਰੀ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਮੰਤਰੀ ਨਰਿੰਦਰ ਕੁਮਾਰ ਤੋਮਰ ਨੂੰ ਮਿਲਿਆ। ਵਫ਼ਦ ਨੇ ਮੰਤਰੀ ਨੂੰ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਕਈ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ। ਜ਼ਿਲ੍ਹੇ ਦੇ ਪਿੰਡਾਂ ਅੰਦਰ ਪੀਣ
Read Full Story

ਪਤਨੀ ਨੇ ਆਸ਼ਿਕ ਨਾਲ ਮਿਲ ਚਾੜ੍ਹਿਆ ਚੰਨ, ਪਤੀ ਦਾ ਕਤਲ ਕਰ ਲਾਸ਼ ਸੁੱਟੀ ਟਾਇਲਟ 'ਚ

Friday, September 8, 2017

ਸੰਗਰੂਰ,08 ਸਤਬੰਰ (ਸਪਨਾ ਰਾਣੀ) ਸੰਗਰੂਰ ਦੇ ਪਿੰਡ ਗੰਦੁਆ `ਚ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਬੇਵਫਾ ਪਤਨੀ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਪਤੀ ਦਾ ਕਤਲ ਕਰ ਲਾਸ਼ ਨੂੰ ਘਰ ਦੇ ਟਾਇਲਟ ਗਟਰ `ਚ ਸੁੱਟ ਦਿੱਤਾ। ਪੁਲਸ ਨੇ ਪਤਨੀ ਅਤੇ ਆਸ਼ਿਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਗੰਦੁਆ `ਚ ਇਕ ਪਤਨੀ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਪਤੀ ਦੀ ਹੱਤਿਆ ਕਰ ਲਾਸ਼ ਨੂੰ ਘਰ ਦੀ ਟਾਇਲਟ ਦੇ ਗਟਰ `ਤ ਸੁੱਟ ਦਿੱਤਾ ਅਤੇ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਉਸ ਦਾ ਪਤੀ ਲਾਪਤਾ ਹੋ ਗਿਆ ਹੈ ਜੋ ਹਾਲੇ ਤਕ ਨਹੀਂ ਮਿਲਿਆ ਹੈ।
Read Full Story

ਏ.ਟੀ.ਐਮ. ਬਦਲ ਕੇ 30 ਹਜ਼ਾਰ ਉਡਾਏ

Thursday, September 7, 2017

ਸੰਗਰੂਰ,07 ਸਤੰਬਰ (ਸਪਨਾ ਰਾਣੀ) ਫ਼ਿਲਮੀ ਅੰਦਾਜ਼ ਵਿਚ ਦੋ ਜਾਅਲਸਾਜ਼ਾ ਵੱਲੋਂ ਏ.ਟੀ.ਐਮ. ਕਾਰਡ ਬਦਲਦਿਆਂ 30 ਹਜ਼ਾਰ ਦੀ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਅਜੈਪਾਲ ਸਿੰਘ ਵਾਸੀ ਸੰਤ ਨਗਰ ਮਹਿਲਾ ਰੋਡ ਨੇ ਦੱਸਿਆ ਕਿ ਫ਼ੈਕਟਰੀ ਦੇ ਕਾਰੋਬਾਰ ਸੰਬੰਧੀ ਜੋਗਿੰਦਰ ਸਿੰਘ ਜੋ ਉਨ੍ਹਾਂ ਦਾ ਘਰੇਲੂ ਨੌਕਰ ਹੈ ਇਹ ਵਿਅਕਤੀ ਏ.ਟੀ.ਐਮ. ਵਿੱਚੋਂ ਪੈਸੇ ਕਢਵਾਉਣ ਲਈ ਐਸ.ਬੀ.ਆਈ. ਬੈਂਕ ਇੰਡਸਟਰੀਜ਼ ਖੇਤਰ ਵਿੱਚ ਤਰਕਬੀਨ ਦੁਪਹਿਰ ਬਾਰਾਂ ਕੁ ਵਜੇ ਆਇਆ ਤਾਂ ਏ.ਟੀ.ਐਮ. ਰੂਮ ਵਿਚ ਇਕ ਵਿਅਕਤੀ ਨੇ ਉਸ ਨੂੰ ਗੱਲਾਂ ਵਿਚ ਲਗਾ ਲਿਆ ਅਤੇ ਦੂਜੇ ਵਿਅਕਤੀ ਨੇ ਕਾਰਡ ਦੀ
Read Full Story

17 ਤੋਂ 19 ਸਤੰਬਰ ਤੱਕ ਪਿਆਈਆਂ ਜਾਣਗੀਆਂ ਪੋਲੀਓ ਬੂੰਦਾਂ

Wednesday, September 6, 2017

ਸੰਗਰੂਰ, 06 ਸਤੰਬਰ (ਸਪਨਾ ਰਾਣੀ) ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਤਹਿਤ 17 ਤੋਂ 19 ਸਤੰਬਰ ਤੱਕ ਪੋਲੀਓ ਬੂੰਦਾਂ ਪਿਆਈਆਂ ਜਾਣੀਆਂ ਹਨ, ਇਸ ਦੌਰਾਨ ਇਹ ਲਾਜ਼ਮੀ ਬਣਾਇਆ ਜਾਵੇ ਕਿ ਪੋਲੀਓ ਬੂੰਦਾ ਤੋਂ ਕੋਈ ਵੀ 0 ਤੋਂ 5 ਸਾਲ ਤੱਕ ਦਾ ਬੱਚਾ ਵਾਂਝਾ ਨਾ ਰਹੇ | ਸਿਵਲ ਸਰਜਨ ਸੰਗਰੂਰ ਡਾ: ਕਿਰਨਜੋਤ ਕੌਰ ਬਾਲੀ ਨੇ ਦਫ਼ਤਰ ਸਿਵਲ ਸਰਜਨ ਸੰਗਰੂਰ ਵਿਖੇ ਜ਼ਿਲ੍ਹੇ ਭਰ ਦੇ ਸੀਨੀਅਰ ਮੈਡੀਕਲ ਅਫ਼ਸਰਾਂ, ਬਲਾਕ ਪ੍ਰਸਾਰ ਸਿੱਖਿਆ ਅਤੇ ਐੱਲ.ਐੱਚ.ਵੀ. ਨਾਲ ਕੀਤੀ ਮੀਟਿੰਗ ਦੌਰਾਨ ਕਿਹਾ ਕਿ ਮਾਈਗ੍ਰੇਟਰੀ ਅਤੇ ਸਲੱਮ ਏਰੀਆ ਦੀ ਆਬਾਦੀ ਨੂੰ ਵਿਸ਼ੇਸ਼ ਤੌਰ `ਤੇ ਚੈੱਕ
Read Full Story

ਜੰਗਲਾਤ ਵਿਭਾਗ ਦੀ ਪ੍ਰਵਾਨਗੀ ਤੋਂ ਬਗੈਰ ਹੀ ਚੱਲ ਰਿਹਾ ਹੈ ਟੋਲ ਪਲਾਜ਼ਾ

Wednesday, September 6, 2017

ਸੰਗਰੂਰ,06 ਸਤੰਬਰ (ਸਪਨਾ ਰਾਣੀ) ਜ਼ੀਰਕਪੁਰ-ਬਠਿੰਡਾ ਕੌਮੀ ਮਾਰਗ `ਤੇ ਭਵਾਨੀਗੜ੍ਹ ਲਾਗਲੇ ਪਿੰਡ ਕਾਲਾਝਾੜ ਦੀ ਹੋਂਦ ਵਿੱਚ ਲੱਗੇ ਟੋਲ ਪਲਾਜ਼ੇ ਦੇ ਪ੍ਰਬੰਧਕਾਂ ਵੱਲੋਂ ਕੀਤੀ ਜਾ ਰਹੀਆਂ ਬੇਨਿਯਮੀਆਂ ਖਿਲਾਫ ਜੰਗਲਾਤ ਵਿਭਾਗ ਪੂਰਾ ਸਖ਼ਤ ਹੈ | ਡਵੀਜ਼ਨਲ ਜੰਗਲਾਤ ਅਫ਼ਸਰ ਮੈਡਮ ਮੋਨਿਕਾ ਦੇਵੀ ਯਾਦਵ ਨੇ ਅੱਜ `ਅਜੀਤ` ਨੂੰ ਦੱਸਿਆ ਕਿ ਪਿੰਡ ਕਾਲਾਝਾੜ ਨੇੜੇ ਲੱਗੇ ਟੋਲ ਪਲਾਜ਼ਾ ਦੇ ਪ੍ਰਬੰਧਕਾਂ ਨੇ ਜੰਗਲਾਤ ਵਿਭਾਗ ਦੇ ਨਿਯਮਾਂ ਮੁਤਾਬਿਕ ਭਾਰੀ ਬੇਨਿਯਮੀਆਂ ਕੀਤੀਆਂ ਹਨ | ਉਨ੍ਹਾਂ ਨੇ ਬਗੈਰ ਕਿਸੇ ਪ੍ਰਵਾਨਗੀ ਤੋਂ ਕਈ ਦਰਖਤ ਕੱਟ ਦਿੱਤੇ ਅਤੇ ਜੰਗਲਾਤ
Read Full Story

ਉਤਸ਼ਾਹ ਨਾਲ ਮਨਾਇਆ ਅਧਿਆਪਕ ਦਿਵਸ

Wednesday, September 6, 2017

ਸੰਗਰੂਰ,06 ਸਤਬੰਰ (ਸਪਨਾ ਰਾਣੀ) ਅਕਾਲ ਕਾਲਜੀਏਟ ਸੀਨੀ. ਸੈਕੰ. ਸਕੂਲ ਸੰਗਰੂਰ ਵਿਖੇ ਅਧਿਆਪਕ ਦਿਵਸ ਪਿ੍ੰਸੀਪਲ ਸੁਰਜੀਤ ਸਿੰਘ ਗਾਂਧੀ ਦੀ ਯਾਦ ਨੂੰ ਸਮਰਪਿਤ ਭਾਸ਼ਣ ਕਲਾ ਮੁਕਾਬਲੇ ਕਰਵਾ ਕੇ ਮਨਾਇਆ ਗਿਆ | ਭਾਸ਼ਣ ਕਲਾ ਦੇ ਕਰਵਾਏ ਗਏ ਮੁਕਾਬਲਿਆਂ ਵਿਚ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਸਿਮਰਨਜੀਤ ਕੌਰ ਭੰਗੂ ਨੂੰ ਪਿ੍ੰਸੀਪਲ ਸੁਰਜੀਤ ਸਿੰਘ ਗਾਂਧੀ ਮੈਮੋਰੀਅਲ ਟਰਾਫ਼ੀ ਦਿੱਤੀ ਗਈ | ਇਸ ਤੋਂ ਇਲਾਵਾ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਕਰਮਜੀਤ ਕੋਰ ਅਤੇ ਹਰਪ੍ਰੀਤ ਕੌਰ ਨੇ ਇਸ ਮੁਕਾਬਲੇ ਵਿਚ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ | ਇਸ ਮੌਕੇ
Read Full Story

1 2 3 4 5 > >>
Powered by Arash Info Corpopration