Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਨਗਰ ਕੌਸਲ ਸੰਗਰੂਰ ਦੀ ਧੱਕੇਸ਼ਾਹੀ ਤੋਂ ਪੰਜ ਸਾਲ ਬਾਅਦ ਵੀ ਪੀੜਤ ਨੂੰ ਨਹੀਂ ਮਿਲਿਆ ਮੁਆਵਜ਼ਾ

Sunday, July 2, 2017

ਸੰਗਰੂਰ, 02 ਜੁਲਾਈ (ਸਪਨਾ ਰਾਣੀ) - ਸੰਗਰੂਰ ਦੇ ਰੇਲਵੇ ਚੌਕ ਨੇੜੇ ਪਿਛਲੇ ਪੰਜਾਹ ਸਾਲਾਂ ਤੋਂ ਰਹਿ ਰਿਹਾ ਕ੍ਰਿਸ਼ਨ ਕੁਮਾਰ ਗਰਗ ਜਿਸ ਦੀਆ ਦੋ ਦੁਕਾਨਾਂ ਜੋ ਉਸ ਦੀ ਆਪਣੀ ਹੀ ਜਗ੍ਹਾ ਵਿਚ ਬਣੀਆਂ ਹੋਈਆਂ ਸਨ 2012 ਵਿਚ ਨਗਰ ਕੌਸਲ ਦੀ ਜੇ.ਸੀ.ਬੀ. ਦੇ ਪੰਜਿਆਂ ਨੇ ਧੱਕੇ ਨਾਲ ਢਾਹ ਦਿੱਤੀਆਂ ਸਨ ਉਦੋਂ ਤੋਂ ਹੀ ਮੁਆਵਜ਼ੇ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ | 70 ਸਾਲੇ ਬਜ਼ੁਰਗ ਕ੍ਰਿਸਨ ਕੁਮਾਰ ਗਰਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ 3 ਅਕਤੂਬਰ 2012 ਨੂੰ ਨਗਰ ਕੌਾਸਲ ਸੰਗਰੂਰ ਦੇ ਅਧਿਕਾਰੀਆਂ ਨੇ ਇਨਕੋ੍ਰਚਮੈਂਟ ਸੂਚੀ ਦੀ ਸ਼ਰ੍ਹੇਆਮ ਉਲੰਘਣਾ ਕਰਦੇ ਹੋਏ ਉਨ੍ਹਾਂ
Read Full Story

ਪੰਛੀ ਪਿਆਰੇ ਮੁਹਿੰਮ ਤਹਿਤ 2500 ਆਲ੍ਹਣੇ ਲਗਾਏ

Sunday, July 2, 2017

ਸੰਗਰੂਰ, 02 ਜੁਲਾਈ (ਸਪਨਾ ਰਾਣੀ)-ਪੰਛੀਆਂ ਅਤੇ ਵਾਤਾਵਰਨ ਦੀ ਸੇਵਾ ਸੰਭਾਲ ਲਈ ਚਲਾਈ ਜਾ ਰਹੀ ਸੂਬਾ ਪੱਧਰੀ ਮੁਹਿੰਮ ``ਪੰਛੀ ਪਿਆਰੇ`` ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਦਰਖ਼ਤ ਲਗਾ ਕੇ ਉਨ੍ਹਾਂ ਦੀ ਸੰਭਾਲ ਪ੍ਰਤੀ ਪ੍ਰੇਰਿਤ ਕਰਨ ਲਈ ਬਣਾਏ ਜਾਗਰੂਕਤਾ ਸਟਿੱਕਰ ਨੂੰ ਜ਼ਿਲ੍ਹਾ ਵਣ ਅਫ਼ਸਰ ਸੰਗਰੂਰ ਮੈਡਮ ਮੋਨਿਕਾ ਦੇਵੀ ਯਾਦਵ ਆਈ.ਐਫ.ਐਸ ਵੱਲੋਂ ਰਿਲੀਜ਼ ਕੀਤਾ ਗਿਆ | ਇਸ ਮੌਕੇ ਮੈਡਮ ਯਾਦਵ ਨੇ ਕਿਹਾ ਕਿ ਅੱਜ ਵਾਤਾਵਰਨ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਇਸ ਲਈ ਪੰਛੀ ਪਿਆਰੇ ਮੁਹਿੰਮ ਦੇ ਸੰਚਾਲਕ ਮਾ.ਰਾਜੇਸ਼ ਰਿਖੀ ਪੰਜਗਰਾਈਆਂ ਆਪਣੀ ਟੀਮ ਸਮੇਤ ਬਹੁਤ
Read Full Story

ਹੋਟਲ-ਰਿਜੋਰਟ ਮਾਲਕਾਂ ਨੇ ਸਮੱਸਿਆਵਾਂ ਸਬੰਧੀ ਕੀਤੀ ਮੀਟਿੰਗ

Sunday, July 2, 2017

ਸੰਗਰੂਰ,02 ਜੁਲਾਈ (ਸਪਨਾ ਰਾਣੀ)-ਪੰਜਾਬ ਹੋਟਲ, ਰੈਸਟੋਰੈਂਟ ਅਤੇ ਰਿਜੋਰਟ ਦੀ ਮੀਟਿੰਗ ਹੋਟਲ ਹੋਟ ਚੌਪ ਸੰਗਰੂਰ ਵਿਖੇ ਹੋਈ | ਮੀਟਿੰਗ ਵਿਚ ਹੋਟਲ, ਰੈਸਟੋਰੈਂਟ ਅਤੇ ਰਿਜ਼ੋਰਟ ਮਾਲਕਾਂ ਵੱਲੋਂ ਵੱਖ-ਵੱਖ ਟੈਕਸ ਅਦਾ ਕਰਨ, ਐਕਸਾਇਜ ਵਿਭਾਗ ਅਤੇ ਹੋਰ ਦਫ਼ਤਰਾਂ ਵਿਚ ਰੋਜ਼ਾਨਾ ਕੰਮ ਕਾਜ ਦੌਰਾਨ ਆਉਂਦੀਆਂ ਦਿੱਕਤਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਵਿਚ ਹਾਜ਼ਰ ਨੁਮਾਇੰਦਿਆਂ ਨੇ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਪੱਧਰ ਦੀ ਨਵੀਂ ਐਸੋਸੀਏਸ਼ਨ ਦਾ ਗਠਨ ਕਰਨ ਸੰਬੰਧੀ ਵੀ ਚਰਚਾ ਕੀਤੀ | ਮੀਟਿੰਗ ਵਿਚ ਸ੍ਰੀ ਅਨਿਲ ਠਾਕੁਰ ਜਨਰਲ ਸਕੱਤਰ ਪੰਜਾਬ
Read Full Story

ਦਲਵਾਰਾ ਸਿੰਘ ਨੇ ਸੰਭਾਲਿਆ ਅਹੁਦਾ

Sunday, July 2, 2017

ਸੰਗਰੂਰ, 02 ਜੁਲਾਈ (ਸਪਨਾ ਰਾਣੀ) ਸ੍ਰੀ ਦਲਵਾਰਾ ਸਿੰਘ ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ ਨੇ ਅੱਜ ਇੱਥੇ ਅਹੁਦਾ ਸੰਭਾਲ ਲਿਆ ਹੈ | ਜ਼ਿਕਰਯੋਗ ਹੈ ਕਿ ਸ੍ਰੀ ਦਲਵਾਰਾ ਸਿੰਘ ਸੰਗਰੂਰ ਵਿਚ ਪਹਿਲਾਂ ਵੀ ਤਿੰਨ ਵਾਰ ਇਸ ਅਹੁਦੇ ਉੱਤੇ ਰਹਿ ਚੁੱਕੇ ਹਨ | ਅਹੁਦਾ ਸੰਭਾਲਣ ਉਪਰੰਤ ਸ੍ਰੀ ਦਲਵਾਰਾ ਸਿੰਘ ਨੇ ਵਪਾਰੀ ਵਰਗ ਤੋਂ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਵੀ ਉਨ੍ਹਾਂ ਨੂੰ ਹਰ ਬਣਦਾ ਮਾਨ-ਸਤਿਕਾਰ ਦਿੱਤਾ ਜਾਵੇਗਾ | ਵਪਾਰ ਮੰਡਲ ਸੰਗਰੂਰ ਦੇ ਆਗੂਆਂ ਸ. ਅਮਰਜੀਤ ਸਿੰਘ ਟੀਟੂ, ਸ. ਜਸਵਿੰਦਰ ਸਿੰਘ ਪਿ੍ੰਸ, ਰਾਮ ਪਾਲ ਰਾਮਾ, ਹਨੀ ਮੇਲਾ ਰਾਮ, ਪਵਨ
Read Full Story

ਦਸਤ ਤੋਂ ਬਚਾਅ ਲਈ ਪਿੰਡ ਪੱਧਰ 'ਤੇ ਕੀਤਾ ਜਾਗਰੂਕ

Saturday, July 1, 2017

ਸੰਗਰੂਰ, 01 ਜੁਲਾਈ (ਸਪਨਾ ਰਾਣੀ) ਸਿਵਲ ਸਰਜਨ ਸੰਗਰੂਰ ਡਾ. ਕਿਰਨਜੋਤ ਕੌਰ ਬਾਲੀ ਦੇ ਦਿਸ਼ਾ ਨਿਰਦੇਸ਼ ਤਹਿਤ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਭਰ ਵਿਚ 10 ਜੁਲਾਈ ਤੋਂ ਤੀਬਰ ਦਸਤ ਰੋਕੂ ਪੰਦਰਵਾੜਾ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਜ਼ਿਲ੍ਹੇ ਭਰ ਦੀਆਂ ਸਿਹਤ ਸੰਸਥਾਵਾਂ ਵਿਚ ਜਿੱਥੇ ਓ.ਆਰ.ਐੱਸ ਕਾਰਨਰ ਲਗਾਏ ਜਾਣਗੇ ਉੱਥੇ ਆਸ਼ਾ ਦੁਆਰਾ ਘਰ ਘਰ ਜਾ ਕੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਲਈ ਓ.ਆਰ.ਐੱਸ ਦੇ ਪੈਕੇਟ ਵੰਡੇ ਜਾਣਗੇ ਅਤੇ ਦਸਤ ਪ੍ਰਭਾਵਿਤ ਬੱਚਿਆਂ ਨੂੰ ਜ਼ਿੰਕ ਦੀਆਂ ਗੋਲੀਆਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ | ਇਸ ਸਬੰਧੀ ਅਗੇਤੀ ਜਾਗਰੂਕਤਾ ਲਈ ਸਿਹਤ
Read Full Story

ਰਸੋਈ ਦੀ ਸ਼ੁਰੂਆਤ ਕਰ ਕੇ ਸਰਕਾਰ ਨੇ ਨਿਭਾਇਆ ਚੋਣ ਵਾਅਦਾ- ਵਿਜੈਇੰਦਰ ਸਿੰਗਲਾ

Saturday, July 1, 2017

ਸੰਗਰੂਰ, 01 ਜੁਲਾਈ (ਸਪਨਾ ਰਾਣੀ) ਵਿਧਾਨ ਸਭਾ ਹਲਕਾ ਸੰਗਰੂਰ ਦੇ ਵਿਧਾਇਕ ਸ੍ਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਇੱਕ-ਇੱਕ ਕਰ ਕੇ ਪੂਰਾ ਕੀਤਾ ਜਾ ਰਿਹਾ ਹੈ | ਅੱਜ ਇੱਥੇ `ਮਿਹਰ ਸਸਤੀ ਰਸੋਈ` ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਵਾਅਦੇ ਅਨੁਸਾਰ 10 ਰੁਪਏ ਵਿਚ ਭਰ ਪੇਟ ਅਤੇ ਮਿਆਰੀ ਖਾਣਾ ਦੇਣ ਦੀ ਸੰਗਰੂਰ ਵਿਚ ਵੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ | ਉਨ੍ਹਾਂ ਕਿਹਾ ਕਿ ਨੇੜ ਭਵਿੱਖ ਵਿਚ ਇਸ ਰਸੋਈ ਵਿਚ ਹੋਰ ਵਾਧਾ ਕੀਤਾ
Read Full Story

ਸੰਗਰੂਰ ਸ਼ਹਿਰ ਦੇ ਸਕੂਲਾਂ ਦਾ ਠੇਕੇਦਾਰ ਵੱਲੋਂ ਸਪਲਾਈ ਕੀਤੇ ਜਾਂਦੇ ਦੁਪਹਿਰ ਦੇ ਖਾਣੇ ਤੋਂ ਛੁੱਟਿਆ ਖਹਿੜਾ ਭਲਕ ਤੋਂ ਸਕੂਲਾਂ 'ਚ ਹੀ ਤਿਆਰ ਕੀਤਾ ਜਾਵੇਗਾ ਖਾਣਾ

Friday, June 30, 2017

ਸੰਗਰੂਰ, 30 ਜੂਨ (ਸਪਨਾ ਰਾਣੀ)-ਸ਼ਹਿਰ ਸੰਗਰੂਰ ਦੇ ਲਗਭਗ 28 ਸਕੂਲਾਂ `ਚ ਪੜ੍ਹਦੇ ਬੱਚਿਆਂ ਲਈ ਇਕ ਠੇਕੇਦਾਰ ਵੱਲੋਂ ਦੁਪਹਿਰ ਦੇ ਖਾਣੇ ਦੀ ਸਪਲਾਈ ਹੁਣ ਬੰਦ ਕਰ ਦਿੱਤੀ ਗਈ ਹੈ | ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ 1 ਜੁਲਾਈ ਨੂੰ ਖੁੱਲ੍ਹ ਰਹੇ ਇਨ੍ਹਾਂ ਸਕੂਲਾਂ ਵਿਚ ਹੁਣ ਮਿਡ-ਡੇ-ਮੀਲ ਵਰਕਰਾਂ ਵੱਲੋਂ ਹੀ ਖਾਣਾ ਤਿਆਰ ਕੀਤਾ ਜਾਵੇਗਾ | ਬੇਸ਼ੱਕ ਪੰਜਾਬ ਦੇ ਕਈ ਜ਼ਿਲਿ੍ਹਆਂ `ਚ ਮਿਡ-ਡੇ-ਮੀਲ ਵਿਚੋਂ ਠੇਕੇਦਾਰੀ ਸਿਸਟਮ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਹੈ ਪਰ ਸੰਗਰੂਰ ਸਮੇਤ ਕਈ ਜ਼ਿਲਿ੍ਆਂ `ਚ ਅਜੇ ਵੀ ਠੇਕੇਦਾਰੀ ਸਿਸਟਮ ਚੱਲ ਰਿਹਾ ਸੀ | ਗੱਲ ਸੰਗਰੂਰ ਸ਼ਹਿਰ
Read Full Story

ਜੀ. ਐੱਸ. ਟੀ. ਖਿਲਾਫ ਵਪਾਰੀ ਇਕਜੁੱਟ-ਦੁਕਾਨਾਂ ਰੱਖੀਆਂ ਬੰਦ

Friday, June 30, 2017

ਸੰਗਰੂਰ,30 ਜੂਨ (ਸਪਨਾ ਰਾਣੀ) ਵਪਾਰੀਆਂ ਵੱਲੋਂ ਜੀ. ਐੱਸ. ਟੀ. ਦੇ ਵਿਰੋਧ `ਚ ਦਿੱਤੇ ਭਾਰਤ ਬੰਦ ਦੇ ਸੱਦੇ ਦਾ ਸੰਗਰੂਰ `ਚ ਅਸਰ ਦੇਖਣ ਨੂੰ ਮਿਲਿਆ। ਇਥੋਂ ਦੇ ਸਾਰੇ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਸਾਰਾ ਦਿਨ ਬੰਦ ਰੱਖੀਆਂ ਪਰ ਕਿਸੇ-ਕਿਸੇ ਬਾਜ਼ਾਰ `ਚ ਕੋਈ-ਕੋਈ ਰੇਹੜੀ ਵਾਲਾ ਨਜ਼ਰ ਆਇਆ। ਕਰਿਆਨਾ ਦੁਕਾਨਦਾਰਾਂ, ਮੈਡੀਕਲ ਸਟੋਰ ਵਾਲਿਆਂ, ਕੱਪੜਾ ਵਪਾਰੀਆਂ, ਹੋਟਲ ਮਾਲਕਾਂ, ਡੇਅਰੀ ਮਾਲਕਾਂ ਸਣੇ ਰੇਹੜੀਆਂ ਵਾਲਿਆਂ ਨੇ ਬੰਦ `ਚ ਪੂਰਾ ਸਾਥ ਦਿੱਤਾ। ਸ਼ੁੱਕਰਵਾਰ ਸਵੇਰੇ ਹੀ ਸਾਰੇ ਵਪਾਰੀ ਆਪੋ-ਆਪਣੀਆਂ ਦੁਕਾਨਾਂ ਬਿਨਾਂ ਖੋਲ੍ਹੇ ਹੀ ਵੱਡੇ ਚੌਕ ਵਿਚ ਇਕੱਠੇ
Read Full Story

ਮਜ਼ਦੂਰਾਂ ਵੱਲੋਂ ਬਾਰਸ਼ ਦੇ ਬਾਵਜੂਦ ਡੀ.ਸੀ. ਦਫ਼ਤਰ ਅੱਗੇ ਧਰਨਾ

Friday, June 30, 2017

ਸੰਗਰੂਰ,30 ਜੂਨ (ਸਪਨਾ ਰਾਣੀ) ਅੱਜ ਵੱਡੀ ਗਿਣਤੀ ਮਜ਼ਦੂਰਾਂ ਜਿਨ੍ਹਾਂ `ਚ ਔਰਤਾਂ ਵੀ ਸ਼ਾਮਲ ਸਨ, ਨੇ ਮਜ਼ਦੂਰ ਮੁਕਤੀ ਮੋਰਚੇ ਦੀ ਅਗਵਾਈ `ਚ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦੇ ਕੇ ਮੰਗ ਕੀਤੀ ਕਿ ਪਿੰਡ ਖਾਈ ਦੇ ਬੇਕਸੂਰ ਮਜ਼ਦੂਰ ਗੁਰਤੇਜ ਸਿੰਘ ਨੂੰ ਰਿਆਹ ਕੀਤਾ ਜਾਵੇ ਤੇ ਮਜ਼ਦੂਰ ਲੜਕੀ ਨਾਲ ਧੋਖਾਧੜੀ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ | ਧਰਨੇ ਨੂੰ ਸੰਬੋਧਨ ਕਰਦਿਆਂ ਮੋਰਚੇ ਦੀ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਅਤੇ ਸੂਬਾਈ ਆਗੂ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਪਿੰਡ ਖਾਈ ਦੇ ਇੱਕ ਲੜਕੇ ਵੱਲੋਂ ਕੀਤੀ ਖ਼ੁਦਕੁਸ਼ੀ ਦੇ
Read Full Story

ਵਾਤਾਵਰਣ ਅਤੇ ਮਨੁੱਖੀ ਜੀਵਨ ਲਈ ਘਾਤਕ ਸਾਬਿਤ ਹੋਣ ਵਾਲੇ ਪੋਲੀਥੀਨ ਦੀ ਵਰਤੋਂ ਨਾ ਕੀਤੀ ਜਾਵੇ : ਡਿਪਟੀ ਕਮਿਸ਼ਨਰ

Friday, June 30, 2017

ਸੰਗਰੂਰ,30 ਜੂਨ (ਸਪਨਾ ਰਾਣੀ) ਜ਼ਿਲ੍ਹੇ ਨੂੰ ਪੋਲੀਥੀਨ ਤੋਂ ਮੁਕਤ ਕਰਨ ਲਈ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮੂਹ ਅਧਿਕਾਰੀਆਂ, ਕਰਮਚਾਰੀਆਂ ਅਤੇ ਮਨਿਸਟੀਰਅਲ ਪੈਨਸ਼ਨਰਾਂ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਅਮਰਪ੍ਰਤਾਪ ਸਿੰਘ ਵਿਰਕ ਦੀ ਅਗਵਾਈ ਹੇਠ ਪ੍ਰਣ ਕੀਤਾ ਗਿਆ ਕਿ ਵਾਤਾਵਰਣ ਅਤੇ ਮਨੁੱਖੀ ਜੀਵਨ ਲਈ ਘਾਤਕ ਸਾਬਿਤ ਹੋਣ ਵਾਲੇ ਪੋਲੀਥੀਨ ਦੀ ਵਰਤੋਂ ਨਹੀ ਕੀਤੀ ਜਾਵੇਗੀ। ਵਿਰਕ ਨੇ ਕਿਹਾ ਕਿ ਇਸ ਮੁਹਿੰਮ ਨੂੰ ਲੋਕ ਲਹਿਰ ਵਜੋਂ ਚਲਾਉਣ ਦੀ ਲੋੜ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗਾ ਤੇ ਸਾਫ਼ ਸੁਥਰਾ ਵਾਤਾਵਰਣ ਮੁਹੱਈਆ
Read Full Story

ਮੁਫ਼ਤ ਉਰਦੂ ਸਿੱਖਣ ਦੇ ਚਾਹਵਾਨ ਲਈ ਕਲਾਸਾਂ ਲੱਗਣਗੀਆਂ

Wednesday, June 28, 2017

ਸੰਗਰੂਰ, 28 ਜੂਨ (ਸਪਨਾ ਰਾਣੀ) ਜ਼ਿਲ੍ਹਾ ਭਾਸ਼ਾ ਅਫ਼ਸਰ ਪਿ੍ਤਪਾਲ ਕੌਰ ਨੇ ਦੱਸਿਆ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਉਰਦੂ ਭਾਸ਼ਾ ਦੀ ਪ੍ਰਫੁੱਲਤਾ ਲਈ ਉਰਦੂ ਦੀ ਕਲਾਸ ਸ਼ੁਰੂ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਛੇ ਮਹੀਨੇ ਦੇ ਉਰਦੂ ਆਮੋਜ਼ ਕਲਾਸ ਲਈ ਸਰਕਾਰੀ ਕੰਨਿ੍ਹਆ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਵਿਖੇ 15 ਜੁਲਾਈ ਤੋਂ ਨਵਾਂ ਸੈਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਹ ਕਲਾਸ ਬਿਲਕੁੱਲ ਮੁਫ਼ਤ ਹੈ ਅਤੇ ਉਰਦੂ ਸਿੱਖਣ ਦੇ ਚਾਹਵਾਨ ਆਪਣੀਆਂ ਅਰਜ਼ੀਆਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਪ੍ਰਬੰਧਕੀ ਕੰਪਲੈਕਸ , ਸੰਗਰੂਰ ਤੋਂ
Read Full Story

ਕੇਂਦਰ ਸਰਕਾਰ ਦੀਆਂ ਨੀਤੀਆਂ ਪ੍ਰਤੀ ਲੋਕਾਂ ਨੂੰ ਘਰ-ਘਰ ਜਾ ਕੇ ਜਾਣੂ ਕਰਵਾਇਆ

Wednesday, June 28, 2017

ਸੰਗਰੂਰ, 28 ਜੂਨ (ਸਪਨਾ ਰਾਣੀ) ਕੇਂਦਰ ਸਰਕਾਰ ਦੀਆਂ ਨੀਤੀਆਂ ਸੰਬੰਧੀ ਘਰ-ਘਰ ਲੋਕਾਂ ਨੂੰ ਜਾਣੂ ਕਰਵਾਉਣ ਲਈ ਭਾਜਪਾ ਮੰਡਲ ਸੰਗਰੂਰ ਵੱਲੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ | ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਕੈਪਟਨ ਰਾਮ ਸਿੰਘ, ਮੰਡਲ ਪ੍ਰਧਾਨ ਪਵਨ ਕੁਮਾਰ ਗਰਗ ਦੀ ਅਗਵਾਈ ਹੇਠ ਅਜੀਤ ਨਗਰ, ਪਰੀਤ ਨਗਰ, ਰਾਮ ਨਗਰ ਬਸਤੀ, ਬੱਗੂਆਣਾ, ਡਾ. ਅੰਬੇਡਕਰ ਨਗਰ ਕਰਤਾਰਪੁਰਾ ਬਸਤੀ `ਚ ਭਾਜਪਾ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਪ੍ਰਤੀ ਲੋਕਾਂ ਨੂੰ ਜਾਣੂ ਕਰਵਾਇਆ | ਇਸ ਮੌਕੇ ਸੋਨੀ, ਨਿਰਭੈ ਸਿੰਘ, ਵਿਨੋਦ ਕੁਮਾਰ, ਗੁਰਦੀਪ
Read Full Story

ਕੱਪੜਾ ਵਪਾਰੀਆਂ ਦੀ ਦੇਸ਼ ਪੱਧਰ ਤੇ ਹੜਤਾਲ

Tuesday, June 27, 2017

ਸੰਗਰੂਰ,27 ਜੂਨ (ਸਪਨਾ ਰਾਣੀ) ਸੰਗਰੂਰ ਦੇ ਕੱਪੜਾ ਦੁਕਾਨਦਾਰਾਂ ਵੱਲੋਂ ਅੱਜ ਆਪਣੀਆਂ ਦੁਕਾਨਾਂ ਮੁਕੰਮਲ ਤੌਰ `ਤੇ ਬੰਦ ਕਰਦਿਆਂ ਦੇਸ਼ ਪੱਧਰ ਹੜਤਾਲ ਦਾ ਪੂਰਨ ਤੌਰ `ਚੇ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ | ਕੱਪੜਾ ਦੁਕਾਨਦਾਰਾਂ ਨੇ ਨਰੈਣ ਦਾਸ ਦੀ ਪ੍ਰਧਾਨਗੀ ਹੇਠ ਪਹਿਲਾਂ ਸੰਗਰੂਰ ਦੇ ਬਾਜ਼ਾਰਾਂ ਵਿਚ ਰੋਸ ਮਾਰਚ ਕੀਤਾ ਅਤੇ ਫਿਰ ਸਦਰ ਬਾਜ਼ਾਰ `ਚ ਤਿੰਨ ਰੋਜ਼ਾ ਧਰਨੇ ਦੀ ਸ਼ੁਰੂਆਤ ਕਰਦਿਆਂ ਜੀ.ਐੱਸ.ਟੀ. ਨੂੰ ਕੱਪੜੇ `ਤੇ ਲਾਗੂ ਨਾ ਹੋਣ ਦਾ ਆਪਣਾ ਕੀਤਾ ਪ੍ਰਣ ਦੁਹਰਾਇਆ | ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਪੱਧਰੀ ਸੱਦੇ`ਤੇ ਇਹ ਹੜਤਾਲ 30
Read Full Story

ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ

Tuesday, June 27, 2017

ਸੰਗਰੂਰ,27 ਜੂਨ (ਸਪਨਾ ਰਾਣੀ) ਕੌਮ ਦੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਸੰਗਰੂਰ ਬਰਨਾਲਾ ਮਾਰਗ `ਤੇ ਸਥਿਤ ਕਾਲੋਨੀ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ | ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਜਿੰਦਰ ਸਿੰਘ ਰਾਜਾ ਬੀਰ ਕਲਾਂ ਨੇ ਕਿਹਾ ਕਿ ਸ਼ਹੀਦ ਕੌਮ ਦੀ ਆਨ ਅਤੇ ਸ਼ਾਨ ਹੁੰਦੇ ਹਨ, ਜੋ ਕੌਮਾਂ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁਲਾ ਦਿੰਦੀਆਂ ਹਨ ਉਹ ਆਪਣੀ ਹੌਾਦ ਜਲਦ ਗੁਵਾ ਬੈਠਦੀਆਂ ਹਨ | ਇਸ
Read Full Story

ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਸ਼ੁਰੂਆਤ ਸੰਗਰੂਰ ਤੋਂ - ਸਿੱਧੂ

Tuesday, June 27, 2017

ਸੰਗਰੂਰ, 27 ਜੂਨ (ਸਪਨਾ ਰਾਣੀ) ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਸੰਬੰਧੀ ਸੰਗਰੂਰ ਪੁਲਿਸ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਆਡੀਟੋਰੀਅਮ ਹਾਲ ਵਿਖੇ ਸੈਮੀਨਾਰ ਕੀਤਾ ਗਿਆ | ਸੈਮੀਨਾਰ ਦੌਰਾਨ ਮੁੱਖ ਬੁਲਾਰੇ ਤੇ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ | ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ: ਸਿੱਧੂ ਨੇ ਕਿਹਾ ਕਿ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰਨ ਲਈ ਸਭ ਤੋਂ ਪਹਿਲਾਂ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਹੋਣੀ ਜ਼ਰੂਰੀ ਹੈ ਤੇ ਇਸ ਵਿਚ ਜ਼ਿਲ੍ਹਾ ਸੰਗਰੂਰ ਪੁਲਿਸ ਕਾਫ਼ੀ ਹੱਦ ਤੱਕ ਸਫਲ ਵੀ
Read Full Story

ਕ੍ਰਿਕਟ ਟੂਰਨਾਮੈਂਟ ਸ਼ੁਰੂ

Tuesday, June 27, 2017

ਸੰਗਰੂਰ,27 ਜੂਨ (ਸਪਨਾ ਰਾਣੀ) ਸਥਾਨਕ ਕਰਤਾਰਪੁਰਾ ਬਸਤੀ ਵਿਖੇ ਸੰਤ ਅਤਰ ਸਿੰਘ ਯੂਥ ਸਪੋਰਟਸ ਕਲੱਬ ਕਰਤਾਰਪੁਰਾ ਵੱਲੋਂ ਕਰਵਾਏ ਜਾ ਰਹੇ ਦੋ ਦਿਨਾ ਅੰਡਰ 18 ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਦਲਜੀਤ ਸਿੰਘ ਮਾਨ ਵੱਲੋਂ ਕੀਤਾ ਗਿਆ | ਕਲੱਬ ਦੇ ਪ੍ਰਧਾਨ ਅਤਰ ਸਿੰਘ ਚੌਹਾਨ ਨੇ ਦੱਸਿਆ ਕਿ ਇਸ ਟੂਰਨਾਮੈਂਟ `ਚ 15 ਟੀਮਾਂ ਭਾਗ ਲੈ ਰਹੀਆਂ ਹਨ | ਇਸ ਮੌਕੇ ਚਮਕੌਰ ਸਿੰਘ ਮੀਤ ਪ੍ਰਧਾਨ ਐਸ.ਸੀ. ਸੈੱਲ, ਮਾਘ ਸਿੰਘ ਫੌਜੀ, ਪਰਵਿੰਦਰ ਸਿੰਘ ਪਿ੍ੰਸੀਪਲ, ਬੱਬਲ, ਅਰਸ, ਢਿੰਗੀ, ਰਮਨ, ਗੁਰਮੇਲ ਸਿੰਘ ਸਹਾਇਕ ਸੁਪਰਡੈਂਟ, ਮਲਕੀਤ ਸਿੰਘ ਸਬ
Read Full Story

ਦਵਾਈਆਂ ਦੀ ਕੋਈ ਘਾਟ ਨਹੀਂ ਪਰ ਮਰੀਜ਼ਾਂ ਨੂੰ ਮਿਲਦੀਆਂ ਵੀ ਨਹੀਂ

Monday, June 26, 2017

ਸੰਗਰੂਰ,25 ਜੂਨ (ਸਪਨਾ ਰਾਣੀ) ਸਥਾਨਕ ਸ਼ਹਿਰ ਸੰਗਰੂਰ ਦਾ ਸਿਵਲ ਹਸਪਤਾਲ ਜ਼ਿਲੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਿਚ ਪੂਰੀ ਤਰ੍ਹਾਂ ਅਸਮਰੱਥ ਹੈ ਅਤੇ ਇਸ ਹਸਪਤਾਲ ਵਿਚ ਜ਼ਿਲੇ ਦੇ ਹਰ ਕੋਨੇ ਤੋਂ ਮਰੀਜ਼ ਇਲਾਜ ਲਈ ਪਹੁੰਚ ਰਹੇ ਹਨ। ਹਸਪਤਾਲ ਵਿਚ ਮਾਹਰ ਡਾਕਟਰ ਹੋਣ ਕਾਰਨ ਸਵੇਰੇ ਤੋਂ ਹੀ ਓ. ਪੀ. ਡੀ. ਅੱਗੇ ਭੀੜ ਲੱਗੀ ਰਹਿੰਦੀ ਹੈ ਅਤੇ ਸਰਕਾਰੀ ਦਵਾਈਆਂ ਦੀ ਵੀ ਕੋਈ ਘਾਟ ਨਹੀਂ ਹੈ। ਸਿਵਲ ਹਸਪਤਾਲ ਵਿਚ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਲਿਖੀ ਜਾਂਦੀ ਮੁਫਤ ਮਿਲਣ ਵਾਲੀ ਦਵਾਈ ਦੀ ਹਕੀਕਤ ਜਾਣਨ ਲਈ ਜਦੋਂ ਮੁਫਤ ਦਵਾਈ ਮਿਲਣ ਵਾਲੇ ਸਥਾਨ `ਤੇ ਜਾ ਕੇ ਵੇਖਿਆ
Read Full Story

ਵਿਦਿਆਰਥੀਆਂ ਲਈ ਵਰਦਾਨ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨਜ਼

Saturday, June 24, 2017

ਸੰਗਰੂਰ, 23 ਜੂਨ (ਸਪਨਾ ਰਾਣੀ) 18 ਵਰ੍ਹੇ ਪਹਿਲਾਂ ਸ਼ੁਰੂ ਕੀਤੀ ਗਈ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨ ਸੰਗਰੂਰ `ਚ ਵਿੱਦਿਆ ਦਾ ਚਾਨਣ ਵੰਡ ਰਹੀ ਹੈ | ਬਰੇਲੀ ਤੋਂ ਲਾਅ ਦੀ ਡਿਗਰੀ ਪ੍ਰਾਪਤ ਕਰਨ ਵਾਲੇ ਸੰਸਥਾ ਦੇ ਚੇਅਰਮੈਨ ਸ੍ਰੀ ਹਾਕਮ ਸਿੰਘ ਜਵੰਧਾ ਨੇ ਦੱਸਿਆ ਕਿ ਹੁਣ ਤੱਕ ਸੰਸਥਾ `ਚ ਪੜ੍ਹ ਚੁੱਕੇ ਲਗਪਗ ਅਠਾਰਾਂ ਹਜ਼ਾਰ ਤੋਂ ਵੀ ਵੱਧ ਵਿਦਿਆਰਥੀ ਚੰਗੇ ਪੈਕੇਜ `ਤੇ ਵੱਖ-ਵੱਖ ਮਲਟੀਨੈਸ਼ਨਲ ਕੰਪਨੀਆਂ `ਚ ਨੌਕਰੀਆਂ ਕਰ ਰਹੇ ਹਨ | 8000 ਵਿਦਿਆਰਥੀਆਂ ਨੂੰ ਸਿੱਖਿਅਤ ਕਰ ਰਹੇ ਭਾਈ ਗੁਰਦਾਸ ਗਰੁੱਪ ਅਧੀਨ ਭਾਈ ਗੁਰਦਾਸ ਇੰਸਟੀਚਿਊਟ ਆਫ਼ ਇੰਜੀਨੀਅਰਿੰਗ
Read Full Story

ਯੋਗ ਦਿਵਸ ਸਮਾਗਮ ਦੀ ਸਫ਼ਲਤਾ ਲਈ ਵਿਭਾਗ ਨੇ ਕੀਤਾ ਧੰਨਵਾਦ

Saturday, June 24, 2017

ਸੰਗਰੂਰ, 23 ਜੂਨ (ਸਪਨਾ ਰਾਣੀ) ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਵੱਲੋਂ ਡਾਇਰੈਕਟਰ ਆਯੂਰਵੈਦਾ, ਪੰਜਾਬ ਡਾ. ਰਾਕੇਸ਼ ਸ਼ਰਮਾ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੱਧਰੀ ਆਯੋਜਿਤ ਕੀਤੇ ਤੀਜੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਫਲ ਸਮਾਗਮ ਲਈ ਜ਼ਿਲ੍ਹਾ ਆਯੁਰਵੈਦਿਕ `ਤੇ ਯੂਨਾਨੀ ਅਫ਼ਸਰ ਡਾ. ਰੈਨੂਕਾ ਕਪੂਰ ਨੇ ਸਿਵਲ, ਪੁਲਿਸ ਪ੍ਰਸ਼ਾਸਨ ਅਤੇ ਪ੍ਰੈੱਸ ਦਾ ਧੰਨਵਾਦ ਕੀਤਾ ਹੈ | ਸੁਪਰਡੈਂਟ ਆਯੂਰਵੈਦਾ ਸ੍ਰੀ ਰਾਕੇਸ਼ ਕੁਮਾਰ ਸ਼ਰਮਾ ਵੱਲੋਂ ਜਾਰੀ ਇੱਕ ਪ੍ਰੈੱਸ ਬਿਆਨ `ਚ ਡਾ. ਕਪੂਰ ਨੇ ਨਗਰ ਕੌਾਸਲ ਅਤੇ ਗੈਰ ਸਰਕਾਰੀ ਸੰਸਥਾਵਾਂ ਦਾ ਧੰਨਵਾਦ ਕਰਦਿਆਂ
Read Full Story

ਸੰਗਰੂਰ ਦੇ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੀਆਂ 573 ਅਸਾਮੀਆਂ ਖ਼ਾਲੀ

Saturday, June 24, 2017

ਸੰਗਰੂਰ, 23 ਜੂਨ (ਸਪਨਾ ਰਾਣੀ) ਜ਼ਿਲ੍ਹਾ ਸੰਗਰੂਰ ਜੋ ਪਿਛਲੇ ਮਹੀਨੇ ਐਲਾਨੇ ਗਏ ਦਸਵੀਂ ਦੀ ਪ੍ਰੀਖਿਆ ਦੇ ਨਤੀਜੇ `ਚੋਂ ਪੂਰੇ ਪੰਜਾਬ `ਚ ਫਾਡੀ ਰਿਹਾ ਸੀ ਅਤੇ ਇਸ ਦੇ ਅੱਧਿਓ ਵੱਧ ਵਿਦਿਆਰਥੀ ਫ਼ੇਲ੍ਹ ਹੋਏ ਸਨ, ਦੇ ਸਰਕਾਰੀ ਸਕੂਲ ਅਧਿਆਪਕਾਂ ਦੀ ਭਾਰੀ ਕਮੀ ਨਾਲ ਜੂਝ ਰਹੇ ਹਨ | ਜ਼ਿਲ੍ਹਾ ਸੰਗਰੂਰ `ਚ 144 ਮਿਡਲ, 97 ਹਾਈ ਅਤੇ 119 ਸੀਨੀਅਰ ਸੈਕੰਡਰੀ ਸਕੂਲ ਹਨ | ਇਨ੍ਹਾਂ `ਚੋਂ ਜ਼ਿਆਦਾਤਰ ਸਕੂਲਾਂ `ਚ ਵਿਗਿਆਨ ਅਤੇ ਗਣਿਤ ਵਿਸ਼ਿਆਂ ਦੇ ਅਧਿਆਪਕਾਂ ਦੀ ਅਸਾਮੀਆਂ ਲੰਬੇ ਸਮੇਂ ਤੋਂ ਖ਼ਾਲੀ ਪਈਆਂ ਹਨ | ਜ਼ਿਲ੍ਹਾ ਸਿੱਖਿਆ ਅਫ਼ਸਰ ਬਲਵਿੰਦਰ ਸਿੰਘ ਔਲਖ ਦਾ ਕਹਿਣਾ ਕਿ
Read Full Story

<< < 11 12 13 14 15 16 17 18 19 20 > >>
Powered by Arash Info Corpopration