Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਆਜ਼ਾਦੀ ਘੁਲਾਟੀਏ ਆਜ਼ਾਦੀ ਸਮਾਗਮਾਂ ’ਚ ਹੋਣਗੇ ਸ਼ਾਮਲ

Monday, August 14, 2017

ਸੰਗਰੂਰ,14 ਅਗਸਤ (ਸਪਨਾ ਰਾਣੀ) ਫਰੀਡਮ ਫਾਈਟਰਜ਼ ਉਤਰਾਧਿਕਾਰੀ ਸੰਸਥਾ ਪੰਜਾਬ ਵੱਲੋਂ ਦੇਸ਼ ਦੇ ਆਜ਼ਾਦੀ ਦਿਵਸ ਸਮਾਰੋਹ ਦੇ ਸਮਾਗਮਾਂ ਦੇ ਬਾਈਕਾਟ ਦੇ ਫੈਸਲੇ ’ਤੇ ਨਜ਼ਰਸਾਨੀ ਕਰਦਿਆਂ ਆਜ਼ਾਦੀ ਦਿਹਾੜੇ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਮੁਕਤਸਰ ਜ਼ਿਲ੍ਹੇ ਨਾਲ ਸਬੰਧਤ ਇਕ ਫਰੀਡਮ ਫਾਈਟਰ ਦੇ ਪੋਤਰੇ ਜਗਰੂਪ ਸਿੰਘ ’ਤੇ ਪੁਲੀਸ ਵੱਲੋਂ ਕੀਤੇ ਅਣਮਨੁੱਖੀ ਅੱਤਿਆਚਾਰ ਦੇ ਰੋਸ ਵਜੋਂ ਆਜ਼ਾਦੀ ਦਿਹਾੜੇ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਗਿਆ ਸੀ। ਜਥੇਬੰਦੀ ਵੱਲੋਂ ਪਿਛਲੇ
Read Full Story

ਯੂਨੀਅਨਾਂ ਦੇ ਪ੍ਰਧਾਨਾਂ ਵੱਲੋਂ ਮੀਟਿੰਗ 18 ਨੂੰ ਦਿੱਤੇ ਜਾਣਗੇ ਜ਼ਿਲ੍ਹਾ ਪੱਧਰੀ ਧਰਨੇ

Monday, August 14, 2017

ਸੰਗਰੂਰ,14 ਅਗਸਤ (ਸਪਨਾ ਰਾਣੀ) ਟਰੱਕ ਯੂਨੀਅਨਾਂ ਭੰਗ ਕਰਨ ਦੇ ਫੈਸਲੇ ਖ਼ਿਲਾਫ਼ ਸੰਘਰਸ਼ ਦੇ ਰਾਹ ਪਈਆਂ ਜ਼ਿਲ੍ਹਾ ਭਰ ਦੀਆਂ ਟਰੱਕ ਯੂਨੀਅਨਾਂ ਵਲੋਂ ਅੱਜ ਇਥੇ ਮੀਟਿੰਗ ਦੌਰਾਨ ਸਪੱਸ਼ਟ ਕਰ ਦਿੱਤਾ ਗਿਆ ਕਿ ਸਮੁੱਚੇ ਜ਼ਿਲ੍ਹੇ ਵਿਚ ਕਿਤੇ ਵੀ ਸਪੈਸ਼ਲਾਂ ਨਹੀਂ ਭਰੀਆਂ ਜਾਣਗੀਆਂ ਅਤੇ ਸਰਕਾਰੀ ਕੰਮਾਂ ਦਾ ਮੁਕੰਮਲ ਤੌਰ ’ਤੇ ਬਾਈਕਾਟ ਜਾਰੀ ਰਹੇਗਾ । ਇਥੇ ਟਰੱਕ ਯੂਨੀਅਨ ਵਿਚ ਜ਼ਿਲ੍ਹਾ ਭਰ ਦੀਆਂ 14 ਟਰੱਕ ਯੂਨੀਅਨਾਂ ਦੇ ਪ੍ਰਧਾਨਾਂ ਤੇ ਨੁਮਾਇੰਦਿਆਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਮਪਾਲ ਸਿੰਘ ਬਹਿਣੀਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ 18 ਅਗਸਤ
Read Full Story

ਸ਼ਿਵ ਸੈਨਾ ਮਹਾਸੰਗਰਾਮ ਕੱਢੇਗੀ ਰੋਸ ਰੈਲੀ-ਨੰਦਾ

Monday, August 14, 2017

ਸੰਗਰੂਰ, 13 ਅਗਸਤ (ਸਪਨਾ ਰਾਣੀ) ਸ਼ਿਵ ਸੈਨਾ ਮਹਾਸੰਗਰਾਮ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਦਿਆਲ ਸਿੰਘ ਨੰਦਾ ਨੇ ਕਿਹਾ ਕਿ ਸ਼ਿਵ ਸੈਨਾ ਮਹਾਸੰਗਰਾਮ ਸੰਗਰੂਰ ਤੋਂ ਦਿੱਲੀ ਤੱਕ ਰੋਸ ਰੈਲੀ ਕਰਨ ਉਪਰੰਤ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਮੰਗ ਪੱਤਰ ਦੇਵੇਗੀ | ਉਨ੍ਹਾਂ ਦੱਸਿਆ ਕਿ ਰੋਸ ਰੈਲੀ ਦਾ ਮੁੱਖ ਮੰਤਵ ਅਮਰਨਾਥ ਯਾਤਰਾ ਦੌਰਾਨ ਯਾਤਰੀਆਂ ਦੀ ਕੀਤੀ ਹੱਤਿਆ ਨੂੰ ਬਣਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਜਾਵੇਗੀ ਕਿ ਅਮਰਨਾਥ ਯਾਤਰੀਆਂ ਦੇ ਹਤਿਆਰਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ | ਸ੍ਰੀ
Read Full Story

ਜ਼ਮੀਨੀ ਝਗੜੇ ਨੂੰ ਲੈ ਕੇ ਕੁੱਟਮਾਰ ਕਰਨ ਵਾਲਿਆਂ 'ਤੇ ਕੇਸ ਦਰਜ

Sunday, August 13, 2017

ਸੰਗਰੂਰ,13 ਅਗਸਤ (ਸਪਨਾ ਰਾਣੀ) ਆਪਸੀ ਜ਼ਮੀਨੀ ਝਗੜੇ ਨੂੰ ਲੈ ਕੇ ਦੋ ਨਾਮਜ਼ਦ ਅਤੇ ਪੰਜ-ਸੱਤ ਅਣਪਛਾਤੇ ਵਿਅਕਤੀਆਂ ਵਿਰੁੱਧ ਇਰਾਦਾ ਕਤਲ ਅਤੇ ਹੋਰ ਕਈ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਮੂਣਕ ਦੇ ਸਹਾਇਕ ਥਾਣੇਦਾਰ ਸਤਗੁਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਬਲਵੀਰ ਸਿੰਘ ਪੁੱਤਰ ਹਰਕੇਸ਼ ਸਿੰਘ ਵਾਸੀ ਬਖੋਰਾ ਖੁਰਦ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਨ੍ਹਾਂ ਦਾ ਹਰਗੋਪਾਲ ਸਿੰਘ ਪੁੱਤਰ ਸਵ. ਹਰਕੇਸ਼ ਸਿੰਘ ਅਤੇ ਜਗਦੀਸ਼ ਸਿੰਘ ਉਰਫ ਜੌਲੀ ਪੁੱਤਰ ਹਰਗੋਪਾਲ ਸਿੰਘ ਵਾਸੀ ਬਖੋਰਾ ਖੁਰਦ ਨਾਲ ਆਪਸੀ ਜ਼ਮੀਨੀ ਝਗੜਾ
Read Full Story

ਸੰਗਰੂਰ ਵਿੱਚ ਸਿਖਿਆ ਮੰਤਰੀ ਅਰੁਣਾ ਚੌਧਰੀ ਲਹਿਰਾਉਣਗੇ ਕੌਮੀ ਝੰਡਾ

Sunday, August 13, 2017

ਸੰਗਰੂਰ,13 ਅਗਸਤ (ਸਪਨਾ ਰਾਣੀ) ਦੇਸ਼ ਦੀ ਆਜ਼ਾਦੀ ਦੇ 71ਵੇਂ ਸੁਤੰਤਰਤਾ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਇਥੇ ਪੁਲੀਸ ਲਾਈਨ ਸਟੇਡੀਅਮ ਵਿਖੇ ਹੋਵੇਗਾ। ਪੰਜਾਬ ਦੇ ਸਿੱਖਿਆ ਰਾਜ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਮੁੱਖ ਮਹਿਮਾਨ ਵਜੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਪੁਲੀਸ ਲਾਈਨ ਵਿਚ ਹੀ ਸ਼ਹੀਦੀ ਸਮਾਰਕ ’ਤੇ ਹੀ ਰੀਥ ਚੜਾਉਣ ਦੀ ਰਸਮ ਅਦਾ ਕਰ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ। ਆਜ਼ਾਦੀ ਦਿਵਸ ਸਮਾਗਮ ਦੌਰਾਨ ਸਕੂਲੀ ਬੱਚਿਆਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਸਭਿਆਚਾਰਕ ਅਤੇ ਦੇਸ਼ ਭਗਤੀ ਦੇ ਪ੍ਰੋਗਰਾਮ ’ਤੇ ਆਧਾਰਿਤ ਫਾਈਨਲ
Read Full Story

ਖੇਤ 'ਚ ਡਿੱਗੀ ਸ਼ੈਲਰ ਦੀ ਤਾਰ ਤੋਂ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

Sunday, August 13, 2017

ਸੰਗਰੂਰ,13 ਅਗਸਤ (ਸਪਨਾ ਰਾਣੀ) ਇਕ ਖੇਤ `ਚ ਨਾਲ ਲੱਗਦੇ ਸ਼ੈਲਰ ਦੀ ਬਿਜਲੀ ਦੀ ਤਾਰ ਡਿੱਗਣ ਕਾਰਨ ਕਰੰਟ ਲੱਗਣ ਕਰ ਕੇ ਇਕ ਨੌਜਵਾਨ ਦੀ ਮੌਤ ਹੋ ਗਈ । ਥਾਣਾ ਦਿੜ੍ਹਬਾ ਦੇ ਹੌਲਦਾਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਗੁੱਜਰਾਂ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਹਨ ਕਿ ਉਸਦੀ ਮਾਸੀ ਦੇ ਲੜਕੇ ਗੁਰਮੇਲ ਸਿੰਘ ਦਾ ਲੜਕਾ ਮਨਦੀਪ ਸਿੰਘ ਵਾਸੀ ਗੁੱਜਰਾਂ ਆਪਣੀ ਜੀਰੀ ਵਿਚੋਂ ਕੱਖ ਕੱਢ ਰਿਹਾ ਸੀ। ਨਾਲ ਲੱਗਦੇ ਸ਼ੈਲਰ ਦੀ ਕੰਡਿਆਲੀ ਤਾਰ, ਜਿਸ `ਤੇ ਰੌਸ਼ਨੀ ਲਈ ਬਿਜਲੀ ਦੀਆਂ ਤਾਰਾਂ ਲਾਈਆਂ ਹੋਈਆਂ ਸਨ, ਤੋਂ ਬਿਜਲੀ ਦੀ ਤਾਰ ਟੁੱਟ ਕੇ
Read Full Story

ਖੇਤ 'ਚੋਂ ਬਜ਼ੁਰਗ ਦੀ ਲਾਸ਼ ਮਿਲੀ

Sunday, August 13, 2017

ਸੰਗਰੂਰ, 13 ਅਗਸਤ (ਸਪਨਾ ਰਾਣੀ) ਸਥਾਨਕ ਉੱਪਲੀ ਰੋਡ ਸਥਿਤ ਇੱਕ ਪੋਲਟਰੀ ਫਾਰਮ ਲਾਗੇ ਖੇਤ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਭੇਦ ਭਰੇ ਹਾਲਾਤ ਵਿੱਚ ਮੌਤ ਹੋਣ ਦਾ ਸਮਾਚਾਰ ਹੈ | ਮੌਕੇ `ਤੇ ਪਹੁੰਚੇ ਥਾਣਾ ਸਿਟੀ ਮੁਖੀ ਦੀਪਇੰਦਰਪਾਲ ਸਿੰਘ ਜੇਜੀ ਨੇ ਦੱਸਿਆ ਕਿ ਪੋਲਟਰੀ ਫਾਰਮ ਲਾਗੇ ਭੇਦ ਭਰੇ ਹਾਲਾਤਾਂ ਵਿੱਚ ਮਰੇ ਵਿਅਕਤੀ ਦੀ ਪਛਾਣ ਲੀਲਾ ਸਿੰਘ (60) ਪੁੱਤਰ ਸੋਹਣ ਸਿੰਘ ਵਾਸੀ ਪੇਚ ਬਸਤੀ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਲੀਲਾ ਸਿੰਘ ਇਨ੍ਹਾਂ ਖੇਤਾਂ ਵਿੱਚ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਅੱਜ
Read Full Story

ਢੀਂਡਸਾ ਨੇ ਕੁਸ਼ਤੀ ਅਖਾੜੇ ਦਾ ਕੀਤਾ ਦੌਰਾ

Sunday, August 13, 2017

ਸੰਗਰੂਰ, 13 ਅਗਸਤ (ਸਪਨਾ ਰਾਣੀ) ਵਿਧਾਇਕ ਸ: ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਸਥਾਨਕ ਬਨਾਸਰ ਬਾਗ਼ ਸਥਿਤ ਬਾਬਾ ਸਾਹਿਬ ਦਾਸ ਕੁਸ਼ਤੀ ਆਖਾੜੇ ਦਾ ਦੌਰਾ ਕੀਤਾ ਅਤੇ ਨੌਜਵਾਨਾਂ ਵੱਲੋਂ ਚਲਾਏ ਜਾ ਰਹੇ ਇਸ ਪ੍ਰੋਜੈਕਟ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਕੁਸ਼ਤੀ ਸਰੀਰਕ ਕਸਰਤ ਦਾ ਬਹੁਤ ਅੱਛਾ ਰੂਪ ਹੈ ਅਤੇ ਇਸ ਰਾਹੀ ਸਰੀਰ ਨੰੂ ਨਿਰੋਗ ਰੱਖਣ ਲਈ ਸਹਾਇਤਾ ਮਿਲਦੀ ਹੈ | ਕੁਸ਼ਤੀ ਅਖਾੜੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਵਿਸ਼ਵਜੀਤ ਸਿੰਘ ਲਿਟਲੂ ਗਰੇਵਾਲ ਦੀ ਮੰਗ ਉੱਤੇ ਸ: ਢੀਂਡਸਾ ਨੇ ਆਪਣੇ ਪਿਤਾ ਸ: ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਦੇ ਕੋਟੇ
Read Full Story

ਚਾਰ ਮਹੀਨਿਆਂ 'ਚ 'ਕਿਸਾਨ ਖੁਦਕੁਸ਼ੀਆਂ' ਦੇ ਹੈਰਾਨ ਕਰਨ ਵਾਲੇ ਅੰਕੜੇ, ਜਾਣੋ ਕਿੰਨੇਂ ਕਿਸਾਨਾਂ ਨੇ ਗਲ ਲਾਈ ਮੌਤ

Friday, August 11, 2017

ਸੰਗਰੂਰ,11 ਅਗਸਤ (ਸਪਨਾ ਰਾਣੀ) ਕੈਪਟਨ ਸਰਕਾਰ ਨੂੰ ਆਇਆ ਅਜੇ ਪੰਜ ਮਹੀਨੇ ਹੋਏ ਹਨ ਪਰ ਇਸ ਦੌਰਾਨ ਕਿਸਾਨਾਂ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਕਿਸਾਨਾਂ ਵੱਲੋਂ ਆਤਮ ਹੱਤਿਆ ਕਰਨ ਦੇ ਇਹ ਅੰਕੜੇ ਬੇਹੱਦ ਹੈਰਾਨ ਕਰ ਦੇਣ ਵਾਲੇ ਹਨ। ਇਹਨਾਂ ਅੰਕੜਿਆਂ `ਤੇ ਨਜ਼ਰ ਮਾਰੀਏ ਤਾਂ ਇਹ ਸਾਹਮਣੇ ਆਉਂਦਾ ਹੈ ਕਿ ਪੰਜਾਬ ਅਤੇ ਕੇਂਦਰ ਦੀ ਸਿਆਸਤ ਵਿਚ ਦਮਖਮ ਦਿਖਾਉਣ ਵਾਲੇ ਸਿਆਸੀ ਆਗੂਆਂ ਦੇ ਹਲਕਿਆਂ ਦੇ ਕਿਸਾਨ ਕਰਜ਼ੇ ਤੋਂ ਜਿਆਦਾ ਪਰੇਸ਼ਾਨ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ
Read Full Story

ਮਿੰਨੀ ਟੈਂਪੂ ਚਾਲਕਾਂ ਵੱਲੋਂ ਪ੍ਰਬੰਧਕੀ ਕੰਪਲੈਕਸ ਅੱਗੇ ਮੁਜ਼ਾਹਰਾ

Friday, August 11, 2017

ਸੰਗਰੂਰ,11 ਅਗਸਤ (ਸਪਨਾ ਰਾਣੀ) ਮਿੰਨੀ ਟੈਂਪੂ ਟਰਾਂਸਪੋਰਟ ਯੂਨੀਅਨ ਦੀ ਅਗਵਾਈ ਹੇਠ ਜ਼ਿਲ੍ਹਾ ਭਰ ਦੇ ਮਿੰਨੀ ਟੈਂਪੂ ਚਾਲਕਾਂ-ਮਾਲਕਾਂ ਵੱਲੋਂ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਧਰਨਾ ਦਿੱਤਾ ਗਿਆ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਪੰਜਾਬ ਦੇ ਸ਼ਹਿਰਾਂ ਤੇ ਪੇਂਡੂ ਖੇਤਰਾਂ ਵਿਚ ਚੱਲ ਰਹੇ ਨਾਜਾਇਜ਼ ਪੀਟਰ ਰੇਹੜਿਆਂ, ਮੋਟਰਸਾਈਕਲ ਰੇਹੜੀਆਂ ਤੇ ਜੁਗਾੜੂ ਵਾਹਨਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਕਿਉਂਕਿ ਇਨ੍ਹਾਂ ਜੁਗਾੜੂ ਵਾਹਨਾਂ ਕਾਰਨ ਉਨ੍ਹਾਂ ਦਾ ਰੁਜ਼ਗਾਰ ਠੱਪ ਹੋ ਰਿਹਾ ਹੈ। ਧਰਨੇ ਨੂੰ ਯੂਨੀਅਨ ਦੇ ਪ੍ਰਧਾਨ ਕਾਮਰੇਡ ਰੰਗੀ ਖਾਂ,
Read Full Story

ਟਰੱਕ ਯੂਨੀਅਨਾਂ ਵੱਲੋਂ ਸਰਕਾਰੀ ਕੰਮਾਂ ਦਾ ਬਾਈਕਾਟ

Friday, August 11, 2017

ਸੰਗਰੂਰ,11 ਅਗਸਤ (ਸਪਨਾ ਰਾਣੀ) ਪੰਜਾਬ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਭੰਗ ਕਰਨ ਦੇ ਲਏ ਫੈਸਲੇ ਖ਼ਿਲਾਫ਼ ਵੱਡੀ ਗਿਣਤੀ ਟਰੱਕ ਅਪਰੇਟਰਾਂ ਵੱਲੋਂ ਸੰਘਰਸ਼ ਨੂੰ ਤੇਜ਼ ਕਰਦਿਆਂ ਅੱਜ ਸਰਕਾਰੀ ਕੰਮਾਂ ਦਾ ਅਣਮਿੱਥੇ ਸਮੇਂ ਲਈ ਮੁਕੰਮਲ ਤੌਰ ’ਤੇ ਬਾਈਕਾਟ ਕਰ ਦਿੱਤਾ ਗਿਆ ਹੈ। ਯੂਨੀਅਨ ਅਨੁਸਾਰ ਅੱਜ ਤੋਂ ਪੰਜਾਬ ਦੀ ਕਿਸੇ ਵੀ ਟਰੱਕ ਯੂਨੀਅਨ ਵਿੱਚੋਂ ਕੋਈ ਟਰੱਕ ਸਰਕਾਰੀ ਕੰਮਕਾਜ ਲਈ ਨਹੀਂ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਟਰੱਕ ਯੂਨੀਅਨਾਂ ਨੂੰ ਬਚਾਉਣ ਲਈ ਸਰਕਾਰ ਖ਼ਿਲਾਫ਼ ਆਰ-ਪਾਰ ਦੀ ਲੜਾਈ ਲੜੀ ਜਾਵੇਗੀ। ਦਸਮੇਸ਼ ਟਰੱਕ ਅਪਰੇਟਰਜ਼ ਯੂਨੀਅਨ
Read Full Story

ਸ਼ੁੱਧ ਪੀਣ ਵਾਲਾ ਪਾਣੀ ਉਪਲਬਧ ਕਰਵਾਉਣ ਦੀਆਂ ਹਦਾਇਤਾਂ

Friday, August 11, 2017

ਸੰਗਰੂਰ, 11 ਅਗਸਤ (ਸਪਨਾ ਰਾਣੀ) ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਨੇ ਰਾਜ ਦੀਆਂ ਸਾਰੀਆਂ ਉਦਯੋਗਿਕ ਸਿਖਲਾਈ ਸੰਸਥਾਵਾਂ (ਲੜਕੇ ਅਤੇ ਲੜਕੀਆਂ) ਦੇ ਪਿ੍ੰਸੀਪਲ-ਇੰਚਾਰਜਾਂ ਨੂੰ ਭੇਜੇ ਇੱਕ ਪੱਤਰ ਵਿੱਚ ਹਦਾਇਤਾਂ ਕੀਤੀਆਂ ਹਨ ਕਿ ਸੰਸਥਾ ਦੇ ਸਿੱਖਿਆਰਥੀਆਂ ਨੂੰ ਪੀਣ ਲਈ ਸਾਫ ਸੁਥਰਾ ਪਾਣੀ ਉਪਲਬਧ ਕਰਵਾਉਣ ਲਈ ਸੰਸਥਾ ਵਿਖੇ ਆਰ.ਓ. ਸਿਸਟਮ ਲਗਾਉਣਾ ਯਕੀਨੀ ਬਣਾਇਆ ਜਾਵੇ | ਇਸ ਵਿਚ ਦੇਰੀ ਦੀ ਜ਼ਿੰਮੇਵਾਰੀ ਸਿੱਧੇ ਤੌਰ ਉੱਤੇ ਸੰਸਥਾ ਦੇ ਮੁਖੀ ਦੀ ਹੋਵੇਗੀ
Read Full Story

ਜਵਾਨਾਂ ਨੂੰ ਚੌਕਸ ਰਹਿਣ ਦੇ ਦਿੱਤੇ ਨਿਰਦੇਸ਼

Friday, August 11, 2017

ਸੰਗਰੂਰ, 11 ਅਗਸਤ (ਸਪਨਾ ਰਾਣੀ) ਪੰਜਾਬ ਹੋਮ ਗਾਰਡਜ਼ ਦੇ ਜ਼ਿਲ੍ਹਾ ਕਮਾਡੈਂਟ ਸ੍ਰੀ ਰਾਏ ਸਿੰਘ ਧਾਲੀਵਾਲ ਵੱਲੋਂ 15 ਅਗਸਤ ਦੇ ਆਜ਼ਾਦੀ ਦਿਹਾੜੇ ਉੱਤੇ ਕਿਸੇ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਦੇ ਮਣਸੇ ਤਹਿਤ ਪੰਜਾਬ ਨੈਸ਼ਨਲ ਬੈਂਕ ਦੀ ਚੈੱਸਟ ਚੈੱਕ ਕਰਦਿਆਂ ਅਸਲਾ ਐਮੋਨੀਸਨ ਨੂੰ ਚੈੱਕ ਕੀਤਾ ਗਿਆ | ਉਨ੍ਹਾਂ ਜਵਾਨਾਂ ਅਤੇ ਇੰਚਾਰਜ ਨੂੰ ਸਖ਼ਤ ਹਦਾਇਤ ਦਿੰਦਿਆਂ ਕਿਹਾ ਕਿ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਚਾਲੂ ਰੱਖਣ ਦੇ ਨਾਲ-ਨਾਲ ਬੈਂਕ ਵਿਚ ਆਉਣ ਵਾਲੇ ਹਰ ਵਿਅਕਤੀ ਉੱਤੇ ਗੁਪਤ ਨਜ਼ਰ ਰੱਖੀ ਜਾਵੇ
Read Full Story

ਸਕੂਲਾਂ 'ਚ ਸੁਤੰਤਰਤਾ ਦਿਵਸ ਮਨਾਏ ਜਾਣ ਦੀਆਂ ਹਦਾਇਤਾਂ

Friday, August 11, 2017

ਸੰਗਰੂਰ, 11 ਅਗਸਤ (ਸਪਨਾ ਰਾਣੀ) ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਜ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਸਕੂਲ ਮੁਖੀਆਂ ਨੂੰ ਭੇਜੇ ਇੱਕ ਪੱਤਰ ਵਿੱਚ ਹਦਾਇਤ ਕੀਤੀ ਗਈ ਹੈ ਕਿ ਰਾਜ ਦੇ ਸਮੂਹ ਸਕੂਲਾਂ ਦੇ ਜਿਹੜੇ ਅਧਿਆਪਕ ਅਤੇ ਵਿਦਿਆਰਥੀ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਉੱਤੇ ਸੁਤੰਤਰਤਾ ਦਿਵਸ 15 ਅਗਸਤ ਦੇ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਰਹੇ, ਉਨ੍ਹਾਂ ਸਕੂਲਾਂ ਦੇ ਸਮੂਹ ਅਧਿਆਪਕ ਅਤੇ ਵਿਦਿਆਰਥੀ ਆਪੋ ਆਪਣੇ ਸਕੂਲ ਵਿੱਚ ਝੰਡਾ ਲਹਿਰਾਉਣ ਦੀ ਰਸਮ ਕਰਨਗੇ | ਇਸ ਮੌਕੇ ਰਾਸ਼ਟਰੀ ਗਾਨ ਦਾ ਮਿਲ ਕੇ ਗਾਇਨ ਕਰਨਾ ਇਸ ਸਮਾਰੋਹ ਦਾ
Read Full Story

ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ 'ਚ ਜੁਲਾਈ ਤੱਕ 6899 ਜਣੇਪੇ ਹੋਏ-ਡਾ: ਬਾਲੀ

Friday, August 11, 2017

ਸੰਗਰੂਰ, 11 ਅਗਸਤ (ਸਪਨਾ ਰਾਣੀ) ਸਿਵਲ ਸਰਜਨ ਡਾ. ਕਿਰਨਜੋਤ ਕੌਰ ਬਾਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਅਮਰਪ੍ਰਤਾਪ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸੰਗਰੂਰ ਦੇ ਸਰਕਾਰੀ ਹਸਪਤਾਲਾਂ ਵਿੱਚ ਲੋਕਾਂ ਨੂੰ ਪਾਰਦਰਸ਼ੀ ਢੰਗ ਨਾਲ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਡਾ. ਬਾਲੀ ਨੇ ਕਿਹਾ ਕਿ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿਖੇ ਆਉਣ ਵਾਲੀਆਂ ਗਰਭਵਤੀ ਔਰਤਾਂ ਨੂੰ ਜਣੇਪੇ ਤੋਂ ਲੈ ਕੇ ਬੱਚੇ ਦੇ ਟੀਕਾਕਰਨ ਤੱਕ ਮੁਫ਼ਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਡਿਲੀਵਰੀ
Read Full Story

ਪਿੰਡ ਹਰੇੜੀ ’ਚ ਅੰਮ੍ਰਿਤਧਾਰੀ ਬੀਬੀ ਦੇ ਕੇਸ ਕੱਟੇ ਜਾਣ ਦੀ ਵਾਪਰੀ ਘਟਨਾ

Thursday, August 10, 2017

ਸੰਗਰੂਰ,10 ਅਗਸਤ (ਸਪਨਾ ਰਾਣੀ) ਇਥੋਂ ਨੇੜਲੇ ਪਿੰਡ ਹਰੇੜੀ ਵਿਚ ਇੱਕ ਗੁਰਸਿੱਖ ਪਰਿਵਾਰ ਦੀ ਅੰਮ੍ਰਿਤਧਾਰੀ ਮਹਿਲਾ ਦੇ ਕੇਸ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਭਾਵੇਂ ਮੁੱਢਲੇ ਤੌਰ ’ਤੇ ਪੁਲੀਸ ਨੂੰ ਮਾਮਲਾ ਸ਼ੱਕੀ ਜਾਪ ਰਿਹਾ ਹੈ ਪਰੰਤੂ ਪੁਲੀਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ। ਉਧਰ, ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੰਗਰੂਰ ਇਕਾਈ ਵਲੋਂ ਕਿਹਾ ਹੈ ਕਿ ਜੇ ਪਰਿਵਾਰ ਸਹਿਮਤੀ ਦੇਵੇ ਤਾਂ ਤਰਕਸ਼ੀਲ ਟੀਮ ਘਟਨਾ ਦੀ ਜਾਂਚ ਕਰਨ ਲਈ ਤਿਆਰ ਹੈ। ਬੀਤੀ ਦੇਰ ਸ਼ਾਮ ਕਰੀਬ ਸਾਢੇ ਸੱਤ ਵਜੇ ਪਿੰਡ ਹਰੇੜੀ ਵਿਚ ਇੱਕ ਗੁਰਸਿੱਖ ਪਰਿਵਾਰ ਦੇ ਘਰ ਉਸ ਸਮੇਂ
Read Full Story

ਡੀ.ਵਾਈ.ਐਫ.ਆਈ. ਨੇ ਅਮਰੀਕੀ ਰਾਸ਼ਟਰਪਤੀ ਦਾ ਪੁਤਲਾ ਫੂਕਿਆ

Thursday, August 10, 2017

ਸੰਗਰੂਰ,10 ਅਗਸਤ (ਸਪਨਾ ਰਾਣੀ) ਭਾਰਤੀ ਜਨਵਾਦੀ ਨੌਜਵਾਨ ਸਭਾ (ਡੀ.ਵਾਈ.ਐਫ.ਆਈ.) ਦੇ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਜ਼ਿਲਾ ਸੰਗਰੂਰ ਦੇ ਬੱਤੀਆਂ ਵਾਲੇ ਚੌਕ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਪੁਤਲਾ ਫੂਕਿਆ ਗਿਆ।ਜ਼ਿਲਾ ਪ੍ਰਧਾਨ ਵਰਿੰਦਰ ਕੌਸ਼ਿਕ ਤੇ ਜ਼ਿਲਾ ਸਕੱਤਰ ਸਤਵੀਰ ਸਿੰਘ ਤੁੰਗਾ ਦੀ ਅਗਵਾਈ ਹੇਠ ਇੱਕਠੇ ਹੋਏ ਨੌਜਵਾਨਾਂ ਨੇ ਹੀਰੋਸ਼ੀਮਾ ਨਾਗਾਸਾਕੀ (ਜਾਪਾਨ ਦੇ ਸ਼ਹਿਰਾਂ) ਵਿਖੇ 6-9 ਅਗਸਤ 1945 ਨੂੰ ਪ੍ਰਮਾਣੂ ਬੰਬ ਸੁੱਟ ਕੇ ਤਹਿਸ-ਨਹਿਸ ਕਰਨ ਵਾਲੇ ਅਮਰੀਕੀ ਸਾਮਰਾਜ ਦੇ ਵਿਰੋਧ ਵਿਚ ਨਾਅਰੇ ਲਾਏ। ਇਸ ਸਮੇਂ ਉਕਤ ਆਗੂਆਂ ਨੇ ਕਿਹਾ ਕਿ ਅਮਰੀਕੀ ਸਾਮਰਾਜ
Read Full Story

ਰੋਡਵੇਜ਼ ਬੱਸਾਂ 'ਚ ਯਾਤਰੀਆਂ ਲਈ ਬੀਮੇ ਦੀ ਕੀਤੀ ਮੰਗ

Thursday, August 10, 2017

ਸੰਗਰੂਰ, 10 ਅਗਸਤ (ਸਪਨਾ ਰਾਣੀ) ਲੋਕ ਭਲਾਈ ਸੰਘਰਸ਼ ਯੂਨੀਅਨ ਦੇ ਪ੍ਰਧਾਨ ਜਥੇਦਾਰ ਗੁਰਨਾਮ ਸਿੰਘ ਭਿੰਡਰ ਨੇ ਕਿਹਾ ਕਿ ਸਰਕਾਰ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਨੂੰ ਪੰਜ ਲੱਖ ਰੁਪਏ ਸਹਾਇਤਾ ਦੇ ਰਹੀ ਹੈ, ਇਸੇ ਤਰ੍ਹਾਂ ਆਮ ਲੋਕ ਜੋ ਆਵਾਰਾ ਪਸ਼ੂਆਂ ਕਾਰਨ ਦੁਰਘਟਨਾਵਾਂ ਦਾ ਸ਼ਿਕਾਰ ਹੋ ਰਹੇ ਹਨ, ਦੇ ਪਰਿਵਾਰਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ | ਭਿੰਡਰ ਨੇ ਕਿਹਾ ਕਿ ਇਸੇ ਤਰ੍ਹਾਂ ਰੇਲਵੇ ਵਿਭਾਗ ਜਿਵੇਂ ਰੇਲਵੇ ਟਿਕਟ ਨਾਲ ਯਾਤਰਾ ਦਾ ਬੀਮਾ ਕਰਦਾ ਹੈ ਉਸੇ ਤਰ੍ਹਾਂ ਰੋਡਵੇਜ਼ ਵੀ ਟਿਕਟ ਨਾਲ ਆਪਣੇ ਯਾਤਰੀਆਂ ਦਾ ਬੀਮਾ ਕਰੇ | ਉਨ੍ਹਾਂ ਚਿਤਾਵਨੀ
Read Full Story

ਪੈਨਸ਼ਨਰਾਂ ਵਲੋਂ ਡੀਸੀ ਕੰਪਲੈਕਸ ਅੱਗੇ ਪ੍ਰਦਰਸ਼ਨ

Wednesday, August 9, 2017

ਸੰਗਰੂਰ,09 ਅਗਸਤ (ਸਪਨਾ ਰਾਣੀ) ਪੰਜਾਬ ਪੈਨਸ਼ਨਰਜ਼ ਵੈਲਫ਼ੇਅਰ ਫਰੰਟ ਦੀ ਅਗਵਾਈ ਹੇਠ ਪੈਨਸ਼ਨਰਾਂ ਵਲੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਡੀਸੀ ਕੰਪਲੈਕਸ ਅੱਗੇ ਪ੍ਰਦਰਸ਼ਨ ਕੀਤਾ ਗਿਆ ਅਤੇ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਰੋਸ ਵਜੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਅਰਜਨ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਚੋਣਾਂ ਸਮੇਂ ਕੀਤੇ ਵਾਅਦਿਆਂ ਵਿਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਿਸ ਕਾਰਨ ਪੰਜਾਬ ਭਰ ਦੇ ਸਾਢੇ ਤਿੰਨ ਲੱਖ ਪੈਨਸ਼ਨਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
Read Full Story

ਜ਼ਮੀਨ ਦੀ ਕੁਰਕੀ ਦੇ ਵਿਰੋਧ ਕਿਸਾਨਾਂ ਵਲੋਂ ਧਰਨਾ

Wednesday, August 9, 2017

ਸੰਗਰੂਰ,09 ਅਗਸਤ (ਸਪਨਾ ਰਾਣੀ) ਪਿੰਡ ਮੰਡੇਰ ਖੁਰਦ ਦੇ ਇੱਕ ਕਿਸਾਨ ਦੀ ਜ਼ਮੀਨ ਦੀ ਕੁਰਕੀ ਦਾ ਵਿਰੋਧ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਲੌਂਗੋਵਾਲ ਸਬ ਤਹਿਸੀਲ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਕਿਸਾਨਾਂ ਦੇ ਵਿਰੋਧ ਕਾਰਨ ਕਿਸਾਨ ਦੀ ਜ਼ਮੀਨ ਦੀ ਕੁਰਕੀ ਨਹੀਂ ਹੋ ਸਕੀ ਅਤੇ ਕੋਈ ਵੀ ਵਿਅਕਤੀ ਜ਼ਮੀਨ ਦੀ ਬੋਲੀ ਦੇਣ ਲਈ ਨਹੀਂ ਪੁੱਜਿਆ। ਪਿੰਡ ਮੰਡੇਰ ਖੁਰਦ ਦੇ ਕਿਸਾਨ ਗੁਰਬਖ਼ਸ਼ ਸਿੰਘ ਨੇ ਦੱਸਿਆ ਕਿ ਉਸ ਵਲੋਂ ਬੈਂਕ ਪਾਸੋਂ ਕਰਜ਼ਾ ਲਿਆ ਗਿਆ ਸੀ ਜੋ ਬੈਂਕ ਨੂੰ ਵਿਆਜ ਸਮੇਤ ਵਾਪਸ ਕਰ ਦਿੱਤਾ ਸੀ ਪਰ ਸਿਰਫ਼ 95 ਹਜ਼ਾਰ ਰੁਪਏ ਬਕਾਇਆ
Read Full Story

<< < 1 2 3 4 5 6 7 8 9 > >>
Powered by Arash Info Corpopration