Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਅੰਮ੍ਰਿਤਧਾਰੀ ਲੜਕੀ ਨੂੰ ਇਨਸਾਫ ਨਾ ਮਿਲਿਆ ਤਾਂ ਸ਼੍ਰੋਮਣੀ ਅਕਾਲੀ ਦਲ ਲੜੇਗਾ ਉਸ ਦੀ ਲੜਾਈ: ਢੀਡਸਾ

Friday, July 28, 2017

ਸੰਗਰੂਰ,28 ਜੁਲਾਈ (ਸਪਨਾ ਰਾਣੀ) ਸੰਗਰੂਰ ਤੋ ਪਾਤੜਾਂ ਜਾ ਰਹੀ ਬੱਸ ਵਿੱਚ ਅੰਮ੍ਰਿਤਧਾਰੀ ਲੜਕੀ ਨਾਲ ਛੇੜਛਾੜ ਵਾਲੇ ਮਾਮਲੇ ਦਾ ਗੰਭੀਰ ਨੋਟਿਸ ਲੈਦੇ ਹੋਏ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਡਸਾ ਨੇ ਕਿਹਾ ਹੈ ਕਿ ਇਹ ਬੇਹੱਦ ਨਿੰਦਣਯੋਗ ਹਰਕਤ ਹੈ ਕਿਉਂਕਿ ਸਮਾਜ ਵਿਚ ਲੜਕੀਆਂ ਨੂੰ ਬਹੁਤ ਹੀ ਸਤਿਕਾਰ ਦਿੱਤਾ ਜਾਂਦਾ ਹੈ। ਇਸ ਲਈ ਦੋਸ਼ੀ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣੀ ਚਾਹੀਦੀ ਹੈ ਭਾਂਵੇ ਉਹ ਪੁਲਸ ਮੁਲਾਜ਼ਮ ਹੈ ਪਰ ਕਾਨੂੰਨ ਤੋ ਉੱਪਰ ਕੋਈ ਵਿਅਕਤੀ ਨਹੀਂ ਹੈ। ਸਖਤੀ ਵਰਤਣ ਨਾਲ
Read Full Story

ਅੱਜ ਮਨਾਇਆ ਜਾਵੇਗਾ ਵਿਸ਼ਵ ਹੈਪੇਟਾਈਟਸ ਦਿਵਸ

Thursday, July 27, 2017

ਸੰਗਰੂਰ,27 ਜੁਲਾਈ (ਸਪਨਾ ਰਾਣੀ) ‘31 ਜੁਲਾਈ ਤੱਕ ਚੱਲਣ ਵਾਲੀ ਐਕਟਿਵ ਟੀ.ਬੀ.ਕੇਸ ਫ਼ਾਈਡਿੰਗ ਮੁਹਿੰਮ ਤਹਿਤ ਹੁਣ ਤੱਕ ਜ਼ਿਲ੍ਹੇ ਭਰ ਵਿੱਚੋਂ 1052 ਬਲਗਮ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚ 27 ਪਾਜ਼ੀਟਿਵ ਕੇਸ ਪਾਏ ਗਏ ਹਨ। ਇਸ ਮੁਹਿੰਮ ਨੂੰ ਹੋਰ ਵੀ ਗੰਭੀਰਤਾ ਨਾਲ ਕੀਤਾ ਜਾਵੇ ਤਾਂ ਜੋ ਜ਼ਿਲ੍ਹੇ ਵਿਚ ਟੀ.ਬੀ. ਸਬੰਧੀ ਕੇਸ ਦੀ ਸਹੀ ਸਮੇਂ ਪਛਾਣ ਕਰਕੇ ਉਸਦਾ ਤੁਰੰਤ ਇਲਾਜ ਸ਼ੁਰੂ ਕੀਤਾ ਜਾ ਸਕੇ।’ ਇਹ ਪ੍ਰਗਟਾਵਾ ਜ਼ਿਲ੍ਹਾ ਸਿਵਲ ਸਰਜਨ ਡਾ. ਕਿਰਨਜੋਤ ਕੌਰ ਬਾਲੀ ਨੇ ਸਮੂਹ ਸੀਨੀਅਰ ਮੈਡੀਕਲ ਤੇ ਪ੍ਰੋਗਰਾਮ ਅਫ਼ਸਰਾਂ ਨਾਲ ਮੀਟਿੰਗ ਦੌਰਾਨ ਕੀਤਾ। ਸਿਵਲ
Read Full Story

ਡਿਪਟੀ ਕਮਿਸ਼ਨਰ ਵੱਲੋਂ ਮੁੱਖ ਡਾਕਘਰ ’ਚ ਆਧਾਰ ਅਪਡੇਟ ਕੇਂਦਰ ਦਾ ਉਦਘਾਟਨ

Wednesday, July 26, 2017

ਸੰਗਰੂਰ,26 ਜੁਲਾਈ (ਸਪਨਾ ਰਾਣੀ) ਸ਼ਹਿਰ ਦੇ ਮੁੱਖ ਡਾਕਘਰ ਵਿਚ ਆਧਾਰ ਅਪਡੇਟ ਕੇਂਦਰ ਸਥਾਪਿਤ ਕਰ ਦਿੱਤਾ ਗਿਆ ਹੈ। ਇਸ ਕੇਂਦਰ ਵਿਚ ਆਧਾਰ ਕਾਰਡ ਵਿਚ ਕਿਸੇ ਵੀ ਕਿਸਮ ਦੀ ਤਬਦੀਲੀ ਕਰਵਾਈ ਜਾ ਸਕਦੀ ਹੈ। ਆਧਾਰ ਅਪਡੇਟ ਕੇਂਦਰ ਦਾ ਰਸਮੀ ਉਦਘਾਟਨ ਡਿਪਟੀ ਕਮਿਸ਼ਨਰ ਅਮਰਪ੍ਰਤਾਪ ਸਿੰਘ ਵਿਰਕ ਵਲੋਂ ਕੀਤਾ ਗਿਆ। ਉਦਘਾਟਨੀ ਸਮਾਗਮ ਦੌਰਾਨ ਸ੍ਰੀ ਕ੍ਰਿਸ਼ਨ ਸ਼ਰਮਾ ਸੁਪਰਡੰਟ ਮੁੱਖ ਡਾਕਘਰ ਡਵੀਜ਼ਨ ਸੰਗਰੂਰ ਨੇ ਦੱਸਿਆ ਕਿ ਅੱਜ ਤੋਂ ਬਾਅਦ ਲੋਕ ਆਪਣੇ ਆਧਾਰ ਕਾਰਡ ਵਿਚ ਕਿਸੇ ਵੀ ਕਿਸਮ ਦੀ ਤਬਦੀਲੀ ਕਰਨ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹਨ। ਲੋਕਾਂ ਨੂੰ ਤਬਦੀਲੀ
Read Full Story

ਲੌਂਗੋਵਾਲ ’ਚ ਸੈਂਕੜੇ ਕਿਸਾਨ-ਮਜ਼ਦੂਰਾਂ ਵੱਲੋਂ ਪ੍ਰਾਈਵੇਟ ਬੈਂਕ ਅੱਗੇ ਧਰਨਾ

Wednesday, July 26, 2017

ਸੰਗਰੂਰ,26 ਜੁਲਾਈ (ਸਪਨਾ ਰਾਣੀ) ਲੌਂਗੋਵਾਲ ਵਿਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੀ ਅਗਵਾਈ ਹੇਠ ਕਿਸਾਨ-ਮਜ਼ਦੂਰਾਂ ਅਤੇ ਔਰਤਾਂ ਵਲੋਂ ਬਡਬਰ ਰੋਡ ’ਤੇ ਸਥਿਤ ਇੱਕ ਪ੍ਰਾਈਵੇਟ ਬੈਂਕ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਬੈਂਕ ਅਧਿਕਾਰੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਵਲੋਂ ਬੈਂਕ ’ਤੇ ਇੱਕ ਦਲਿਤ ਮਜ਼ਦੂਰ ਔਰਤ ਦਾ ਕਰਜ਼ੇ ਬਦਲੇ ਗਿਰਵੀ ਕੀਤਾ ਸਾਢੇ ਚਾਰ ਤੋਲੇ ਸੋਨਾ ਖੁਰਦ-ਬੁਰਦ ਕਰਨ ਦਾ ਦੋਸ਼ ਲਾਇਆ ਹੈ । ਕਿਸਾਨ ਜਥੇਬੰਦੀ ਦੇ ਬਲਾਕ ਬਰਨਾਲਾ ਅਤੇ ਬਲਾਕ ਸੁਨਾਮ ਵਲੋਂ ਪਿੰਡਾਂ ਦੀਆਂ ਇਕਾਈਆਂ ਦੇ ਸਹਿਯੋਗ ਨਾਲ
Read Full Story

ਸੀਪੀਆਈ ਕਾਰਕੁਨਾਂ ਨੇ ਡੀ.ਸੀ. ਦਫ਼ਤਰ ਪਹੁੰਚ ਕੇ ਦਿੱਤੀਆਂ ਗ੍ਰਿਫ਼ਤਾਰੀਆਂ

Wednesday, July 26, 2017

ਸੰਗਰੂਰ,26 ਜੁਲਾਈ (ਸਪਨਾ ਰਾਣੀ) ਇੱਥੇ ਅੱਜ ਜੇਲ੍ਹ ਭਰੋ ਅੰਦੋਲਨ ਦੀ ਅਗਵਾਈ ਸਾਥੀ ਸਤਵੰਤ ਸਿੰਘ ਖੰਡੇਬਾਦ,ਸੁਖਦੇਵ ਸ਼ਰਮਾ ਧੂਰੀ, ਪਿਆਰਾ ਲਾਲ, ਭਰਪੂਰ ਸਿੰਘ ਬੁੱਲਾਪੁਰ, ਹਰਦੇਵ ਸਿੰਘ ਬਖਸ਼ੀਵਾਲਾ ਤੇ ਮਨਿੰਦਰ ਸਿੰਘ ਧਾਲੀਵਾਲ ਵੱਲੋਂ ਕੀਤੀ ਗਈ। ਅੱਜ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਸੰਗਰੂਰ ਦੇ ਵੱਡੀ ਗਿਣਤੀ ਕਾਰਕੁਨ ਸੁਤੰਤਰ ਭਵਨ ਵਿਖੇ ਇਕੱਠੇ ਹੋਏ ਤੇ ਨਾਅਰੇ ਮਾਰਦੇ ਹੋਏ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਗ੍ਰਿਫ਼ਤਾਰੀ ਦੇਣ ਲਈ ਪੁੱਜੇ, ਜਿੱਥੇ ਉਨ੍ਹਾਂ ਨੂੰ ਪੁਲੀਸ ਨਾਲ ਵੀ ਦੋ-ਚਾਰ ਹੋਣਾ ਪਿਆ। ਇਸ ਮੌਕੇ ਆਗੂਆਂ ਨੇ ਕਿਸਾਨਾਂ ਤੇ ਖੇਤ
Read Full Story

ਪੁਲੀਸ ਵੱਲੋਂ 8 ਕਿੱਲੋ ਭੁੱਕੀ ਤੇ 20 ਬੋਤਲਾਂ ਸ਼ਰਾਬ ਬਰਾਮਦ

Wednesday, July 26, 2017

ਸੰਗਰੂਰ,26 ਜੁਲਾਈ (ਸਪਨਾ ਰਾਣੀ) ਸੰਗਰੂਰ ਪੁਲੀਸ ਵੱਲੋਂ ਇੱਕ ਟਾਟਾ 407 ਵਿਚੋਂ 8 ਕਿੱਲੋ ਭੁੱਕੀ ਅਤੇ 20 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ ਹਨ। ਪੁਲੀਸ ਵਲੋਂ ਟਾਟਾ ਗੱਡੀ ਦੇ ਚਾਲਕ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਕੇ ਗੱਡੀ ਨੂੰ ਕਬਜ਼ੇ ਵਿਚ ਲੈ ਲਿਆ ਹੈ।ਥਾਣਾ ਸਿਟੀ ਇੰਚਾਰਜ ਦੀਪਇੰਦਰਪਾਲ ਸਿੰਘ ਜੇਜੀ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਸਮੇਤ ਪੁਲੀਸ ਪਾਰਟੀ ਦੇ ਸੋਹੀਆਂ ਰੋਡ ’ਤੇ ਮੌਜੂਦ ਸੀ ਤਾਂ ਇੱਕ ਗੱਡੀ ਟਾਟਾ ਐਲਪੀਟੀ 407 ਆਉਂਦੀ ਦਿਖਾਈ ਦਿੱਤੀ। ਗੱਡੀ ਚਾਲਕ ਪੁਲੀਸ ਪਾਰਟੀ ਨੂੰ ਵੇਖ ਕੇ ਘਬਰਾ ਗਿਆ ਅਤੇ ਉਸ ਵਲੋਂ ਇੱਕਦਮ ਗੱਡੀ ਨੂੰ
Read Full Story

ਡੀਸੀ ਵੱਲੋਂ ਸੀਨੀਅਰ ਸਿਟੀਜ਼ਨਜ਼ ਲਈ ਸਹੂਲਤਾਂ ਸਬੰਧੀ ਮੀਟਿੰਗ

Wednesday, July 26, 2017

ਸੰਗਰੂਰ,26 ਜੁਲਾਈ (ਸਪਨਾ ਰਾਣੀ) ਡਿਪਟੀ ਕਮਿਸ਼ਨਰ ਅਮਰਪ੍ਰਤਾਪ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਬਜ਼ੁਰਗਾਂ ਦੀ ਦੇਖਭਾਲ ਅਤੇ ਭਲਾਈ ਲਈ ਪੰਜਾਬ ਸਰਕਾਰ ਦੇ ਐਕਟ 2007 ਸਬੰਧੀ ਵੱਖ-ਵੱਖ ਵਿਭਾਗੀ ਅਧਿਕਾਰੀਆਂ ਅਤੇ ਸੀਨੀਅਰ ਸਿਟੀਜ਼ਨ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਸ੍ਰੀ ਵਿਰਕ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੀਨੀਅਰ ਨਾਗਰਿਕਾਂ ਨੂੰ ਸਰਕਾਰੀ ਅਦਾਰਿਆਂ ’ਚ ਸੁਖਾਲੇ ਅਤੇ ਸਮਾਂਬੱਧ ਢੰਗ ਨਾਲ ਹਰੇਕ ਤਰ੍ਹਾਂ ਦੀਆਂ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬਜ਼ੁਰਗ
Read Full Story

ਜ਼ਿਲ੍ਹਾ ਸੰਗਰੂਰ ਦੇ ਸਮੂਹ ਵੈਟਰਨਰੀ ਇੰਸਪੈਕਟਰਾਂ ਵੱਲੋਂ ਧਰਨਾ

Wednesday, July 26, 2017

ਸੰਗਰੂਰ,26 ਜੁਲਾਈ (ਸਪਨਾ ਰਾਣੀ) ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋ. ਪੰਜਾਬ ਦੇ ਸੱਦੇ `ਤੇ ਜ਼ਿਲਾ ਸੰਗਰੂਰ ਦੇ ਸਮੂਹ ਵੈਟਰਨਰੀ ਇੰਸਪੈਕਟਰਾਂ ਨੇ ਡਿਪਟੀ ਡਾਇਰੈਕਟਰ ਦਫ਼ਤਰ ਸੰਗਰੂਰ ਦੇ ਦਫਤਰ ਅੱਗੇ ਧਰਨਾ ਦਿੱਤਾ। ਇਸ ਮੌਕੇ ਧਰਨੇ ਦੀ ਅਗਵਾਈ ਕਰਦਿਆਂ ਜ਼ਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਸੰਗਰੂਰ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਵੈਟਰਨਰੀ ਇੰਸਪੈਕਟਰਾਂ ਦੀ ਡਿਊਟੀ ਲਿਸਟ ਜਾਰੀ ਕੀਤੀ ਹੋਈ ਸੀ। ਉਸ `ਚੋਂ ਅਫਸਰਸ਼ਾਹੀ ਨੇ ਗਰਭ ਧਾਰਨ ਟੈਸਟ ਕਰਨ ਅਤੇ 1/5 ਟੀਕਾ ਲਾਉਣ ਦਾ ਅਧਿਕਾਰ ਵਾਪਸ ਲੈ ਲਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਡਿਊਟੀ
Read Full Story

ਬੱਸ `ਚ ਲੜਕੀ ਨਾਲ ਬਦਸਲੂਕੀ ਕਰਨ ਵਾਲੇ ਏ.ਐਸ.ਆਈ ਵਿਰੁੱਧ ਦਰਜ ਹੋਇਆ ਪਰਚਾ,ਗ੍ਰਿਫਤਾਰੀ ਦੀ ਤਿਆਰੀ

Wednesday, July 26, 2017

ਸੰਗਰੂਰ,26 ਜੁਲਾਈ (ਸਪਨਾ ਰਾਣੀ) ਬੀਤੇ ਦਿਨੀਂ ਚੱਲਦੀ ਬੱਸ ਵਿਚ ਸਫਰ ਕਰਦੇ ਸਮੇ ਇਕ ਅੰਮ੍ਰਿਤਧਾਰੀ ਸਿੱਖ ਲੜਕੀ ਨਾਲ ਬਦਤਮੀਜ਼ੀ ਕਰਨ ਵਾਲੇ ਰੇਲਵੇ ਪੁਲਸ ਦੇ ਅਧਿਕਾਰੀ (ਏ.ਐਸ.ਆਈ.) ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਜ਼ਿਲ੍ਹਾ ਸੰਗਰੂਰ ਦੇ ਥਾਣਾ ਦਿੜ੍ਹਬਾ ਅੰਦਰ ਉਕਤ ਮੁਲਾਜ਼ਮ ਏ.ਐਸ.ਆਈ ਦੀਦਾਰ ਸਿੰਘ ਖਿਲਾਫ ਪੀੜਤ ਲੜਕੀ ਸੰਦੀਪ ਕੌਰ ਦੇ ਬਿਆਨਾਂ ਦੇ ਅਧਾਰ `ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐਸ.ਪੀ. ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਸੰਗਰੂਰ ਰੇਲਵੇ ਪੁਲਸ ਥਾਣੇ `ਚ ਤੈਨਾਤ ਉਕਤ ਮੁਲਾਜ਼ਮ ਦੇ ਖਿਲਾਫ ਮੁਕੱਦਮਾ ਨੰ-120 ਤੇ
Read Full Story

ਸੰਗਰੂਰ ਪੁਲਸ ਨੇ ਵੱਖ-ਵੱਖ ਕੇਸਾਂ `ਚ 697 ਬੋਤਲਾਂ ਠੇਕਾ ਸ਼ਰਾਬ ਦੇਸੀ ਕੀਤੀਆਂ ਬਰਾਮਦ

Wednesday, July 26, 2017

ਸੰਗਰੂਰ,26 ਜੁਲਾਈ (ਸਪਨਾ ਰਾਣੀ) ਸੰਗਰੂਰ ਪੁਲਸ ਨੇ ਵੱਖ ਵੱਖ ਕੇਸਾਂ ਵਿਚ 697 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸੰਦੌੜ ਦੇ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਨੇ ਸਮੇਤ ਪੁਲਸ ਪਾਰਟੀ ਦੌਰਾਨ ਗਸ਼ਤ ਲਿੰਕ ਰੋਡ ਭੂਦਣ ਕੁਠਾਲਾ ਤੋ ਰੇਲ ਪਟੜੀ ਜਾ ਰਹੇ ਸਨ ਤਾਂ ਦੋਸ਼ੀ ਰਣਜੀਤ ਕੌਰ ਪਤਨੀ ਹਰਬੰਸ ਸਿੰਘ ਵਾਸੀ ਭੂਦਣ ਆਪਣੇ ਸੱਜੇ ਹੱਥ `ਚ ਪਲਾਸਟਿਕ ਦੀ ਕੈਨੀ ਚੁੱਕੀ ਆਉਦੀ ਵਿਖਾਈ ਦਿੱਤਾ। ਜਿਸਨੂੰ ਕਾਬੂ ਕਰਕੇ ਪਲਾਸਟਿਕ ਦੀ ਕੈਨੀ ਖੋਲ੍ਹੇ ਚੈਕ ਕੀਤਾ ਤਾਂ ਉਸ `ਚੋ 10
Read Full Story

ਵਿਧਾਇਕ ਸਿੰਗਲਾ ਵੱਲੋਂ ਦਸ ਪਿੰਡਾਂ ਲਈ ਨਵਾਂ ਬੱਸ ਰੂਟ ਸ਼ੁਰੂ

Tuesday, July 25, 2017

ਸੰਗਰੂਰ,24 ਜੁਲਾਈ (ਸਪਨਾ ਰਾਣੀ) ਵਿਧਾਇਕ ਵਿਜੈਇੰਦਰ ਸਿੰਗਲਾ ਵੱਲੋਂ ਸਥਾਨਕ ਬੱਸ ਸਟੈਂਡ ਤੋਂ ਵੱਖ-ਵੱਖ ਪਿੰਡਾਂ ਵਿੱਚ ਬੱਸ ਸੇਵਾ ਦੀ ਸਹੂਲਤ ਪ੍ਰਦਾਨ ਕਰਨ ਲਈ ਪੇਂਡੂ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਪੀਆਰਟੀਸੀ ਡਿਪੂ ਸੰਗਰੂਰ ਦੇ ਜਨਰਲ ਮੈਨੇਜਰਪ੍ਰਦੀਪ ਸੱਚਦੇਵਾ ਵੀ ਮੌਜੂਦ ਸਨ। ਵਿਧਾਇਕ ਸਿੰਗਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੇਂਡੂ ਖੇਤਰ ਦੇ ਲੋਕਾਂ ਨੂੰ ਸ਼ਹਿਰਾਂ ਤੱਕ ਸੁਰੱਖਿਅਤ ਤੇ ਸੁਖਾਲੇ ਢੰਗ ਨਾਲ ਪਹੁੰਚਾਉਣ ਲਈ ਪੀਆਰਟੀਸੀ ਦੀ ਪੇਂਡੂ ਬੱਸ ਸੇਵਾ ਬਹੁਤ ਹੀ ਲਾਹੇਵੰਦ ਸਾਬਿਤ ਹੋ ਰਹੀ ਹੈ। ਹਲਕਾ
Read Full Story

ਸਿਵਲ ਸਰਜਨ ਡਾ. ਕਿਰਨਜੋਤ ਬਾਲੀ ਨੇ ਆਸ਼ਾ ਵਰਕਰਾਂ ਨਾਲ ਕੀਤੀ ਮੀਟਿੰਗ

Tuesday, July 25, 2017

ਸੰਗਰੂਰ,25 ਜੁਲਾਈ (ਸਪਨਾ ਰਾਣੀ) ਸਿਵਲ ਸਰਜਨ ਸੰਗਰੂਰ ਡਾ.ਰਿਕਨਜੋਤ ਕੌਰ ਬਾਲੀ ਨੇ ਦਫ਼ਤਰ ਸਿਵਲ ਸਰਜਨ ਸੰਗਰੂਰ ਵਿੱਚ ਕੀਤੀ ਆਸ਼ਾ ਫ਼ੈਸੀਲੀਟੇਟਰ ਦੀ ਮਹੀਨਾਵਾਰ ਮੀਟਿੰਗ ਦੌਰਾਨ ਕਿਹਾ ਕਿ ਜੇ ਜੱਚਾ ਬੱਚਾ ਸਰੀਰਕ ਪੱਖੋਂ ਸਿਹਤਮੰਦ ਹੋਣਗੇ ਤਾਂ ਹੀ ਸਿਹਤਮੰਦ ਸਮਾਜ ਦੀ ਨੀਂਹ ਰੱਖੀ ਜਾ ਸਕਦੀ ਹੈ, ਜਿਸ ਲਈ ਜ਼ਰੂਰੀ ਹੈ ਕਿ ਗਰਭ ਧਾਰਨ ਤੋਂ ਲੈ ਕੇ ਬੱਚਾ ਹੋਣ ਅਤੇ ਇਸ ਮਗਰੋਂ ਬੱਚੇ ਦੇ ਸਮੂਹ ਟੀਕਾਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਸ ਕਾਰਜ ਵਿੱਚ ਸਫ਼ਲਤਾ ਪਾਉਣ ਲਈ ਲਾਜ਼ਮੀ ਹੈ ਕਿ ਸਿਹਤ ਸਹੂਲਤਾਂ ਦਿੰਦੇ ਸਮੇਂ ਲੋਕਾਂ ਅਤੇ ਅਪਣੇ ਸਹਿਯੋਗੀਆਂ ਨਾਲ ਚੰਗਾ
Read Full Story

ਨਾਵਲਕਾਰ ਮੇਘ ਗੋਇਲ ਦੇ ਨਾਵਲ ‘ਕੱਚੇ ਕੋਠੇ ਵਾਲੀ’ ’ਤੇ ਗੋਸ਼ਟੀ

Monday, July 24, 2017

ਸੰਗਰੂਰ,24 ਜੁਲਾਈ (ਸਪਨਾ ਰਾਣੀ) ਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ ਸ਼ਹਿਰ ਦੇ ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਉੱਘੇ ਨਾਵਲਕਾਰ ਮੇਘ ਗੋਇਲ ਦੇ ਚਰਚਿਤ ਨਾਵਲ ‘ਕੱਚੇ ਕੋਠੇ ਵਾਲੀ’ ’ਤੇ ਗੋਸ਼ਟੀ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪ੍ਰਗਟ ਸਿੰਘ ਸਿੱਧੂ ਨੇ ਅਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਅਜੌਕੀ ਪਦਾਰਥਵਾਦੀ ਦੌੜ ਵਿੱਚ ਮਨਫ਼ੀ ਹੋ ਰਹੀ ਭਾਈਚਾਰਕ ਸਾਂਝ ਨੂੰ ਬਚਾਉਣ ਲਈ ਨਾਵਲਕਾਰਾਂ ਵੱਲੋਂ ਮਾਨਵੀ ਜੀਵਨ ਮੁੱਲਾਂ ’ਤੇ ਕੀਤੀ ਪਾਤਰ ਉਸਾਰੀ ਲਾਹੇਵੰਦ ਸਾਬਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ
Read Full Story

7 ਹਜ਼ਾਰ ਤੋਂ ਵੱਧ ਲੋਕਾਂ ਨੇ ਨਸ਼ਿਆਂ ਵਿਰੁੱਧ ਹੋਕਾ ਦੇਣ ਲਈ ਕੀਤੀ ਸਾਈਕਲ ਰੈਲੀ

Monday, July 24, 2017

ਸੰਗਰੂਰ, 23 ਜੁਲਾਈ (ਸਪਨਾ ਰਾਣੀ) ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਦੇ ਯਤਨਾਂ ਸਦਕਾ ਅੱਜ ਇੱਥੇ 7 ਹਜ਼ਾਰ ਤੋਂ ਵੱਧ ਲੋਕਾਂ ਨੇ ਸਾਈਕਲ ਚਲਾ ਕੇ ਸਮਾਜ ਨੂੰ ਨਸ਼ਿਆਂ ਵਿਰੁੱਧ ਹੋਕਾ ਦੇਣ ਦਾ ਨਿਵੇਕਲਾ ਅਤੇ ਦਿਲਚਸਪ ਰਸ਼ਤਾ ਚੁਣ ਕੇ ਪੂਰੇ ਰਾਜ ਵਿਚੋਂ ਪਹਿਲ ਕੀਤੀ ਹੈ | ਸੰਗਰੂਰ ਸਾਈਕਿਲੰਗ ਐਸੋਸੀਏਸ਼ਨ ਦੇ ਸਹਿਯੋਗ ਨਾਲ ਹੋਈ ਇਸ ਰੈਲੀ ਲਈ ਅੱਜ ਸਵੇਰੇ 5 ਵਜੇ ਤੋਂ ਹੀ ਲੋਕ ਪੂਰੇ ਸ਼ੌਕ ਨਾਲ ਸਥਾਨਕ ਪੁਲਿਸ ਲਾਈਨ ਦੇ ਮੈਦਾਨ ਵਿਚ ਪਹੁੰਚਣੇ ਸ਼ੁਰੂ ਹੋ ਗਏ ਸਨ | ਸਵੇਰੇ ਸਾਢੇ 6 ਵਜੇ ਤੱਕ 5 ਹਜ਼ਾਰ ਤੋਂ ਵੱਧ ਲੋਕ ਆਪੋ ਆਪਣੇ ਸਾਈਕਲਾਂ ਸਮੇਤ ਪੁਲਿਸ
Read Full Story

ਫੈਡਰੇਸ਼ਨ ਵੱਲੋਂ ਐਸਡੀਓ ਖ਼ਿਲਾਫ਼ ਧਰਨਾ ਦੇਣ ਦਾ ਐਲਾਨ

Monday, July 24, 2017

ਸੰਗਰੂਰ,23 ਜੁਲਾਈ (ਸਪਨਾ ਰਾਣੀ) ਪੀਐਸਈਬੀ ਐਂਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਸਰਕਲ ਸੰਗਰੂਰ/ਬਰਨਾਲਾ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸਾਥੀ ਰਣਜੀਤ ਸਿੰਘ ਬਿੰਝੋਕੀ ਦੀ ਪ੍ਰਧਾਨਗੀ ਹੇਠ ਸੰਤੁਤਰ ਭਵਨ ’ਚ ਹੋਈ ਤੇ ਇਸ ਦੌਰਾਨ ਸਾਰੀਆਂ ਡਿਵੀਜ਼ਨਾਂ ਦੇ ਪ੍ਰਧਾਨ ਸਕੱਤਰ ਹਾਜ਼ਰ ਹੋਏ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਕਲ ਦੇ ਸਕੱਤਰ ਜਗਦੇਵ ਸਿੰਘ ਬਾਹੀਆ ਨੇ ਕਿਹਾ ਕਿ ਗਰਿੱਡ ਉਸਾਰੀ ਦੇ ਐਸਡੀਓ ਵੱਲੋਂ ਵਰਕਰਾਂ ਦੀਆਂ ਕੀਤੀਆਂ ਨਾਜਾਇਜ਼ ਬਦਲੀਆਂ ਸਬੰਧੀ ਦੋ ਵਾਰ ਸਰਕਲ ਕਮੇਟੀ ਦਾ ਡੈਪੂਟੇਸ਼ਨ ਮਿਲਿਆ ਪਰ ਇਸ ਅਧਿਕਾਰੀ ਵੱਲੋਂ ਜਾਣ ਬੁੱਝ ਕੇ
Read Full Story

ਹੋਣਹਾਰ ਵਿਦਿਆਰਥਣਾਂ ਦਾ ਸਨਮਾਨ

Monday, July 24, 2017

ਸੰਗਰੂਰ,23 ਜੁਲਾਈ (ਸਪਨਾ ਰਾਣੀ) ਪਿੰਡ ਈਲਵਾਲ-ਗੱਗੜਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਮੈਰੀਟੋਰੀਅਸ ਸਕੂਲ ਵਿੱਚ ਦਾਖਲਾ ਪਾਉਣ ਵਾਲੀਆਂ ਹੋਣਹਾਰ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ। ਸਕੂਲ ਪ੍ਰਿੰਸੀਪਲ ਸ੍ਰੀਮਤੀ ਅੰਜੂ ਗੋਇਲ ਨੇ ਦੱਸਿਆ ਕਿ ਲਖਪ੍ਰੀਤ ਕੌਰ ਪੁਤਰੀ ਕੁਲਦੀਪ ਸਿੰਘ ਨੇ ਮੈਟ੍ਰਿਕ ਪ੍ਰੀਖਿਆ ਵਿੱਚੋਂ 89 ਫੀਸਦੀ ਅਤੇ ਹਰਪ੍ਰੀਤ ਕੌਰ ਪੁਤਰੀ ਰਾਮਜੀਤ ਸਿੰਘ ਨੇ 81 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਇਨ੍ਹਾਂ ਦੋਵੇਂ ਹੋਣਹਾਰ ਵਿਦਿਆਰਥਣਾਂ ਵੱਲੋਂ ਮੈਰੀਟੋਰੀਅਸ ਸਕੂਲ ਵਿੱਚ ਦਾਖਆ ਲੈਣ ਲਈ ਪ੍ਰੀਖਿਆ ਪਾਸ ਕੀਤੀ ਹੈ, ਜੋ ਕਿ
Read Full Story

ਮੋਦੀ ਸਰਕਾਰ ਨੇ ਭਗਵਾਨ 'ਤੇ ਵੀ ਲਾ ਦਿੱਤਾ ਜੀ. ਐੱਸ. ਟੀ.

Sunday, July 23, 2017

ਸੰਗਰੂਰ,23 ਜੁਲਾਈ (ਸਪਨਾ ਰਾਣੀ) ਦੇਸ਼ਭਰ `ਚ ਆਉਣ ਵਾਲੇ ਦਿਨਾਂ `ਚ ਮਨਾਏ ਜਾਣ ਵਾਲੇ ਗਣਪਤੀ ਮਹਾਉਤਸਵ ਨੂੰ ਲੈ ਕੇ ਜਿਥੇ ਤਿਆਰੀਆਂ ਜ਼ੋਰਾਂ `ਤੇ ਹਨ ਅਤੇ ਸ਼ਰਧਾਲੂ ਕਾਫੀ ਉਤਸ਼ਾਹਿਤ ਹਨ, ਉਥੇ ਉਨ੍ਹਾਂ `ਚ ਮੋਦੀ ਸਰਕਾਰ ਵੱਲੋਂ ਭਗਵਾਨ ਦੀਆਂ ਮੂਰਤੀਆਂ `ਤੇ ਲਾ ਦਿੱਤੇ ਗਏ 18 ਫੀਸਦੀ ਜੀ. ਐੱਸ. ਟੀ. ਨੂੰ ਲੈ ਕੇ ਰੋਸ ਵੀ ਵਧਣ ਲੱਗਾ ਹੈ। ਵਿਘਨਹਰਤਾ, ਮੰਗਲਕਰਤਾ ਗਣਪਤੀ ਬੱਪਾ ਦੀ ਮੂਰਤੀ ਵੀ ਇਸ ਜੀ. ਐੱਸ. ਟੀ. ਅਣਛੂਹੀ ਨਹੀਂ ਹੈ। ਮਾਹਿਰਾਂ ਅਨੁਸਾਰ ਰਾਜ `ਚ ਵਿਕਣ ਵਾਲੀ ਗਣਪਤੀ ਦੀ ਮੂਰਤੀ `ਤੇ ਹੁਣ ਪਹਿਲਾਂ ਦੇ ਮੁਕਾਬਲੇ 12 ਫੀਸਦੀ ਜ਼ਿਆਦਾ ਟੈਕਸ ਵਸੂਲਿਆ ਜਾ ਰਿਹਾ ਹੈ।
Read Full Story

ਯੋਗ ਦਿਵਸ ਵਿਚ ਸ਼ਾਮਿਲ ਸ਼ਖ਼ਸੀਅਤਾਂ ਨੂੰ ਕੀਤਾ ਸਨਮਾਨਿਤ

Sunday, July 23, 2017

ਸੰਗਰੂਰ, 23 ਜੁਲਾਈ (ਸਪਨਾ ਰਾਣੀ) ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਦਫ਼ਤਰ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਫਲਤਾ ਪੂਰਵਕ ਆਯੋਜਿਤ ਕੀਤੇ ਸਮਾਰੋਹ ਵਿਚ ਪ੍ਰਮੁੱਖਤਾ ਨਾਲ ਹਿੱਸਾ ਲੈਣ ਵਾਲੇ ਸਮਾਜਿਕ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਲਈ ਇਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਹੋਏ ਇਸ ਸਮਾਰੋਹ ਵਿਚ ਵੱਖ-ਵੱਖ ਸਮਾਜਿਕ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਨੂੰ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਰੈਨੂਕਾ ਕਪੂਰ ਨੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਅੱਗੇ ਤੋਂ ਵੀ ਵੱਖ-ਵੱਖ ਲੋਕ
Read Full Story

ਪੁਲਸ ਨੇ ਸ਼ਰਾਬ ਸਣੇ ਇਕ ਨੂੰ ਕੀਤਾ ਗ੍ਰਿਫਤਾਰ,2 ਫਰਾਰ

Sunday, July 23, 2017

ਸੰਗਰੂਰ,23 ਜੁਲਾਈ (ਸਪਨਾ ਰਾਣੀ) ਪੁਲਸ ਨੇ ਇਕ ਕਾਰ `ਚੋਂ 35 ਪੇਟੀਆਂ ਸ਼ਰਾਬ ਸਣੇ ਕਾਰ ਸਵਾਰ ਨੂੰ ਕਾਬੂ ਕੀਤਾ ਜਦੋ ਕਿ ਦੋ ਜਣੇ ਫਰਾਰ ਹਨ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਕਮਲਜੀਤ ਸਿੰਘ, ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਕ੍ਰਿਸ਼ਨ ਸਿੰਘ ਉਰਫ਼ ਕੈਦੋ ਪੁੱਤਰ ਭਗਤ ਸਿੰਘ ਵਾਸੀ ਸੁੰਦਰ ਬਸਤੀ ਸੰਗਰੂਰ,ਅਜੇ ਕੁਮਾਰ ਝਟਕਾ ਪੁੱਤਰ ਰਾਜ ਕੁਮਾਰ ਅਤੇ ਰਾਜੂ ਨਿਪਾਲੀ ਨੇ 7-8 ਦਿਨਾਂ ਤੋ ਸੋਹੀਆਂ ਰੋਡ ਬਿਜਲੀ ਘਰ ਦੇ ਪਿਛਲੇ ਪਾਸੇ ਖਾਲੀ ਪਲਾਟ ਵਿਚ ਇਕ ਸਵਿੱਫਟ ਕਾਰ, ਜਿਸ ਵਿਚ ਭਾਰੀ ਮਾਤਰਾ ਵਿਚ ਸ਼ਰਾਬ ਹੈ, ਲੁਕਾ ਕੇ ਖੜ੍ਹੀ ਕੀਤੀ ਹੋਈ ਹੈ
Read Full Story

ਐੈੱਸ.ਟੀ.ਐਫ ਵੱਲੋਂ ਝੋਲਾਛਾਪ ਡਾਕਟਰ ਦੀ ਦੁਕਾਨ `ਤੇ ਛਾਪੇਮਾਰੀ

Sunday, July 23, 2017

ਸੰਗਰੂਰ,23 ਜੁਲਾਈ (ਸਪਨਾ ਰਾਣੀ) ਐਸ.ਟੀ.ਐਫ਼. ਦੀ ਟੀਮ ਨੇ ਪਿੰਡ ਬਾਲੀਆਂ `ਚ ਬਿਨਾਂ ਲਾਇਸੈਂਸ ਤੋਂ ਪ੍ਰੈਕਟਿਸ ਕਰਦੇ ਝੋਲਾਛਾਪ ਡਾਕਟਰ ਦੀ ਦੁਕਾਨ `ਤੇ ਛਾਪਾ ਮਾਰ ਕੇ ਉਸ ਕੋਲੋਂ 975 ਗੋਲੀਆਂ, 240 ਕੈਪਸੂਲ ਅਤੇ 8 ਸ਼ੀਸ਼ੀਆਂ ਬਰਾਮਦ ਕੀਤੀਆਂ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਗਰੂਰ ਦੇ ਐੈਸ.ਟੀ.ਐੈਫ.ਦੇ ਇੰਚਾਰਜ ਸਬ-ਇੰਸਪੈਕਟਰ ਰਵਿੰਦਰ ਕੁਮਾਰ ਭੱਲਾ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਬਿਨਾਂ ਲਾਇਸੈਂਸ ਤੋਂ ਪਿੰਡ ਬਾਲੀਆਂ `ਚ ਪ੍ਰੈਕਟਿਸ ਕਰ ਰਿਹਾ ਹੈ ਅਤੇ ਦਵਾਈਆਂ ਵੇਚ ਰਿਹਾ ਹੈ। ਡਰੱਗ ਇੰਸਪੈਕਟਰ ਮੈਡਮ ਪ੍ਰਨੀਤ ਨੂੰ ਨਾਲ ਲੈ ਕੇ
Read Full Story

1 2 3 4 5 > >>
Powered by Arash Info Corpopration