Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਆਦਰਸ਼ ਸਕੂਲ ਭਾਗੂ ਵਿਖੇ ਛੁੱਟੀਆਂ ਦੌਰਾਨ ਵਧੀਆ ਕੰਮ ਕਰਨ ਵਾਲ਼ੇ ਬੱਚਿਆਂ ਦਾ ਸਨਮਾਨ

Thursday, July 12, 2018

ਲੰਬੀ,12 ਜੁਲਾਈ(ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ਼ ਭਾਗੂ ਵਿਖੇ ਪ੍ਰਿੰਸੀਪਲ ਰਮਾ ਮਹਿਤਾ ਨੇ ਗ਼ਰਮੀ ਦੀਆਂ ਛੁੱਟੀਆਂ ਦੌਰਾਨ ਵਿਸ਼ਾ ਅਧਿਆਪਕਾਂ ਦੁਆਰਾ ਸੌਂਪੇ ਗਏ ਘਰ ਦੇ ਕੰਮ ਨੂੰ ਵਧੀਆ ਢੰਗ ਨਾਲ਼ ਮੁਕੰਮਲ ਕਰਨ ਵਾਲ਼ੇ ਵਿਦਿਆਥੀਆਂ ਨੂੰ ਸਵੇਰ ਦੀ ਸਭਾ ਦੌਰਾਨ ਸਨਮਾਨਿਤ ਕੀਤਾ।ਉਹਨਾਂ ਨੇ ਸਮੂਹ ਵਿਦਿਆਰਥੀਆਂ ਨੂੰ ਮੁਖਾਤਿਬ ਹੁੰਦੇ ਕਿਹਾ ਕਿ ਹਮੇਸ਼ਾਂ ਅਧਿਆਪਕ ਸਾਹਿਬਾਨ ਦੁਆਰਾ ਸੌਂਪੇ ਗਏ ਵਿੱਦਿਅਕ ਕੰਮ ਨੂੰ ਰੀਝਾਂ ਨਾਲ਼ ਕਰਨ ਵਾਲ਼ੇ ਵਿਦਿਆਰਥੀ ਜੀਵਨ `ਚ ਸਫ਼ਲਤਾ ਹਾਸਿਲ ਕਰਦੇ ਹਨ।ਇਸ ਸਾਦੇ ਸਮਾਗਮ ਦੌਰਾਨ
Read Full Story

ਅੱਜ ਭੋਗ 'ਤੇ ਵਿਸ਼ੇਸ਼: ਮਾਤਾ ਹਰਦੀਪ ਕੌਰ ਸਿੱਧੂ

Wednesday, July 11, 2018

ਮਾਨਵੀ ਜੀਵਨ `ਚ ਮੌਤ ਇੱਕ ਅਟੱਲ ਸਚਾਈ ਹੈ।ਜ਼ਿਆਦਾਤਰ ਲੋਕ ਇਸ ਕੁਦਰਤੀ ਵਰਤਾਰੇ ਤੋਂ ਡਰਦੇ ਮਾਰੇ ਭੈਅ-ਭੀਤ ਹੋਏ ਪ੍ਰਤੀਤ ਹੁੰਦੇ ਹਨ।ਕੁਝ ਲੋਕ ਇਸ ਰੱਬੀ ਰਹੱਸ ਨੂੰ ਸਮਝਦੇ ਹੋਏ ਪਰਮਾਤਮਾ ਦੁਆਰਾ ਬਖਸ਼ਿਸ਼ ਸਵਾਸਾਂ ਦੀ ਪੂੰਜੀ ਨੂੰ ਸਲੀਕੇ ਨਾਲ਼ ਭੋਗਦੇ ਹੋਏ ਨਿੱਜ ਤੋਂ ਉੱਪਰ ਉੱਠ ਕੇ ਲੋਕਾਈ ਦੀ ਭਲਾਈ ਦੇ ਲੇਖੇ ਲਾਉਂਦੇ ਹਨ।ਅਜਿਹੀ ਬੇਮਿਸਾਲ ਸ਼ਖ਼ਸੀਅਤ ਦੇ ਮਾਲਕ ਸਨ ਸਵ: ਮਾਤਾ ਹਰਦੀਪ ਕੌਰ ਸਿੱਧੂ।ਉਹਨਾਂ ਦਾ ਜਨਮ ਨਾਰੰਗਵਾਲ(ਲੁਧਿਆਣਾ) ਦੇ ਉੱਚ ਘਰਾਣੇ ਦੇ ਸਰਦਾਰ ਬਿਸ਼ਨ ਸਿੰਘ ਰਿਸਾਲਦਾਰ ਦੇ ਘਰ ਮਾਤਾ ਭਜਨ ਕੌਰ ਦੀ ਕੁੱਖੋਂ 26 ਜੂਨ 1933 ਨੂੰ ਹੋਇਆ।ਰੱਬੀ
Read Full Story

ਤੰਦਰੁਸਤ ਮਿਸ਼ਨ ਪੰਜਾਬ ਤਹਿਤ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਨੇ ਮੈਰਾਥਨ ਦੌੜ ਲਾਈ।

Tuesday, July 10, 2018

ਰਾਮਾਂ ਮੰਡੀ,10 ਜੁਲਾਈ( ਬੁੱਟਰ) `ਮਿਸ਼ਨ ਤੰਦਰੁਸਤ ਪੰਜਾਬ` ਦੇ ਅੰਤਰਗਤ ਸਿੱਖਿਆ ਵਿਭਾਗ ਪੰਜਾਬ ਦੇ ਨਾਅਰੇ `ਪੜ੍ਹੋ ਪੰਜਾਬ, ਖੇਲ੍ਹੋ ਪੰਜਾਬ` ਤਹਿਤ ਇਲਾਕੇ ਦੇ ਸਮੂਹ ਸਕੂਲਾਂ `ਚ ਸਵੇਰੇ-ਸਵੇਰੇ ਸਕੂਲੀ ਵਿਦਿਆਰਥੀ ਅਤੇ ਅਧਿਆਪਕ ਸਾਹਿਬਾਨਾਂ ਨੇ ਸੜਕਾਂ `ਤੇ ਮੈਰਾਥਨ ਦੌੜ `ਚ ਭਾਗ ਲਿਆ।ਕਈ ਥਾਂਈਂ ਮੈਰਾਥਨ ਦੌੜ ਲਾਉਂਦਿਆਂ ਇੱਕ ਪਿੰਡ ਤੋਂ ਦੂਜੇ ਪਿੰਡ ਤੱਕ ਦਾ ਸਫ਼ਰ ਤਹਿ ਕੀਤਾ ਗਿਆ।ਪਿੰਡ ਮੱਲਵਾਲ਼ਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੇ ਮਿਡਲ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮੱਲਵਾਲਾ ਤੋਂ ਪਿੰਡ ਮਾਨਵਾਲ਼ਾ ਤੱਕ ਮੈਰਾਥਨ ਦੌੜ ਲਗਾਈ।ਇਸ ਦੌੜ
Read Full Story

ਆਦਰਸ਼ ਸਕੂਲ ਭਾਗੂ ਵਿਖੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ

Tuesday, July 10, 2018

ਲੰਬੀ,10 ਜੁਲਾਈ(ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਵਿਖੇ `ਮਿਸ਼ਨ ਤੰਦਰੁਸਤ ਪੰਜਾਬ` ਦੇ ਅੰਤਰਗਤ `ਪੜ੍ਹੋ ਪੰਜਾਬ,ਖੇਲ੍ਹੋ ਪੰਜਾਬ` ਤਹਿਤ ਦੌੜ ਲਾਉਣ ਦੇ ਨਾਲ਼-ਨਾਲ਼ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ।ਪ੍ਰਿੰਸੀਪਲ ਰਮਾ ਮਹਿਤਾ ਦੀ ਗਤੀਸ਼ੀਲ ਦਿਸ਼ਾ-ਨਿਰਦੇਸ਼ਨਾ `ਚ ਅਤੇ ਸਮੂਹ ਅਧਿਆਪਕ ਸਾਹਿਬਾਨ ਦੇ ਸਹਿਯੋਗ ਨਾਲ਼ ਦੌੜ,ਗੋਲਾ ਸੁੱਟਣਾ,ਲੰਬੀ ਛਾਲ,ਡੱਡੂ ਛੜੱਪਾ ਦੌੜ ਆਦਿ ਮੁਕਾਬਲੇ ਕਰਵਾਏ ਗਏ।ਪ੍ਰਿੰਸੀਪਲ ਰਮਾ ਮਹਿਤਾ ਨੇ ਖੇਡ ਮੁਕਾਬਲਿਆਂ ਦਾ ਰਸਮੀ ਅਗਾਜ਼ ਕਰਨ ਤੋਂ ਪਹਿਲਾਂ ਸਮੁੱਚੇ ਵਿਦਿਆਰਥੀਆਂ ਨੂੰ
Read Full Story

ਰੇਡੀਓ ਅਨਾਉਂਸਰ ਖੁਸ਼ਬੀਰ ਸਿੱਧੂ ਨੂੰ ਸਦਮਾ,ਦਾਦੀ ਦਾ ਦਿਹਾਂਤ

Tuesday, July 10, 2018

ਰਾਮਾਂ ਮੰਡੀ,10 ਜੁਲਾਈ(ਬੁੱਟਰ) ਅਕਾਸ਼ਵਾਣੀ ਐੱਫ.ਐੱਮ.ਬਠਿੰਡਾ ਦੀ ਪ੍ਰਸਿੱਧ ਰੇਡੀਓ ਅਨਾਉਂਸਰ ਖੁਸ਼ਬੀਰ ਸਿੱਧੂ ਨੂੰ ਉਸ ਵੇਲ਼ੇ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੀ ਦਾਦੀ ਸ਼੍ਰੀਮਤੀ ਹਰਦੀਪ ਕੌਰ(85) ਪਤਨੀ ਸਵ: ਬਲਵੰਤ ਸਿੰਘ ਨੰਬਰਦਾਰ ਗਟਵਾਲ਼ੀ ਅਕਾਲ ਚਲਾਣਾ ਕਰ ਗਏ।ਮਿਹਨਤੀ,ਇਮਨਾਦਰ,ਧਾਰਮਿਕ ਵਿਚਾਰਾਂ,ਸ਼ਾਂਤ ਸੁਭਾਅ,ਸਾਦਗੀ ਭਰਪੂਰ,ਦ੍ਰਿੜ ਇਰਾਦੇ ,ਲੋਕ –ਪੱਖੀ ਸੁਰ ਅਤੇ ਘਰੇਲੂ ਕਾਰਜਾਂ `ਚ ਨਿਪੁੰਨ ਮਾਤਾ ਹਰਦੀਪ ਕੌਰ ਜੀ ਦੀ ਸੇਵਾ ਸੰਭਾਲ਼ ਪਿਛਲੇ ਤਕਰੀਬਨ ਸਤਾਰਾਂ ਸਾਲਾਂ `ਤੋਂ ਉਹਨਾਂ ਦੀ ਪੋਤੀ ਖੁਸ਼ਬੀਰ ਸਿੱਧੂ ਬਠਿੰਡਾ ਵਿਖੇ ਆਪਣੇ ਕੋਲ਼ ਰੱਖ ਕੇ
Read Full Story

ਹਲਕੀ ਵਰਖਾ ਹੋਣ ਨਾਲ਼ ਮੌਸਮ ਹੋਇਆ ਖ਼ੁਸ਼ਗਵਾਰ

Saturday, June 30, 2018

ਰਾਮਾਂ ਮੰਡੀ,30 ਜੂਨ(ਤਰਸੇਮ ਸਿੰਘ ਬੁੱਟਰ) ਇਲਾਕੇ ਵਿੱਚ ਅਗੇਤੀ ਮਾਨਸੂਨ ਦੀ ਆਮਦ ਨਾਲ਼ ਪਿਛਲੇ ਦਿਨਾਂ ਤੋਂ ਰੁਕ –ਰੁਕ ਕੇ ਹੋਣ ਵਾਲ਼ੀ ਹਲਕੀ ਬੂੰਦਾ-ਬਾਂਦੀ ਨਾਲ਼ ਮੌਸਮ ਖ਼ੁਸ਼ਗਵਾਰ ਹੋਣ ਨਾਲ਼ ਗ਼ਰਮੀ ਦੇ ਝੰਬੇ ਲੋਕਾਂ ਅਤੇ ਫ਼ਸਲਾਂ ਨੂੰ ਕਾਫ਼ੀ ਰਾਹਤ ਮਿਲ਼ੀ ਹੈ।ਖੇਤਾਂ ਵਿੱਚ ਨਰਮੇ ,ਹਰੇ ਚਾਰੇ ਅਤੇ ਝੋਨੇ ਆਦਿ ਦੀ ਫ਼ਸਲ ਇੰਦਰ ਦੇਵਤਾ ਦੀ ਮਿਹਰ ਨਾਲ਼ ਹਵਾਵਾਂ ਨਾਲ਼ ਅਠਖੇਲੀਆਂ ਕਰਦੀ ਨਜ਼ਰ ਆ ਰਹੀ ਹੈ।ਤਾਪਮਾਨ ਘਟਣ ਕਾਰਨ ਝੋਨੇ ਦੀ ਲਵਾਈ ਅਤੇ ਨਰਮੇ ਦੀ ਗੋਡੀ ਕਰਨ ਦੇ ਕੰਮ ਨੇ ਜ਼ੋਰ ਫੜ੍ਹ ਲਿਆ ਹੈ।ਠੰਡੇ ਮੌਸਮ ਕਾਰਨ ਪੰਛੀ ਵੀ ਰਸੀਲੀਆਂ ਅਵਾਜ਼ਾਂ ਕੱਢਦੇ ਅਤੇ
Read Full Story

ਹਰਮਨਜੀਤ ਸਿੰਘ ਨੇ ਖੇਤਰੀ ਦਫ਼ਤਰ ਬਠਿੰਡਾ ਵਿਖੇ ਬਤੌਰ ਜਿਲ੍ਹਾ ਮੈਨੇਜ਼ਰ ਕਾਰਜ ਸੰਭਾਲਿਆ

Monday, June 18, 2018

ਬਠਿੰਡਾ,18 ਜੂਨ(ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਖੇਤਰੀ ਦਫ਼ਤਰ ਬਠਿੰਡਾ ਵਿਖੇ ਹਰਮਨਜੀਤ ਸਿੰਘ ਨੇ ਬਤੌਰ ਜਿਲ੍ਹਾ ਮੈਨੇਜਰ ਆਪਣਾ ਕਾਰਜ ਭਾਰ ਪਿਛਲੇ ਦਿਨੀਂ ਸਾਂਭ ਲਿਆ ਹੈ।ਸਾਲ 2005 ਤੋਂ ਖੇਤਰੀ ਦਫ਼ਤਰ ਬਠਿੰਡਾ ਵਿਖੇ ਤਾਇਨਾਤ ਹਰਮਨਜੀਤ ਸਿੰਘ ਸਤੰਬਰ ੨੦੧੭ `ਚ ਬਦਲੀ ਉਪਰੰਤ ਖੇਤਰੀ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਚਲੇ ਗਏ ਸਨ।ਮਿਹਨਤੀ,ਇਮਾਨਦਾਰ,ਅਣਥੱਕ ,ਮਿਲਾਪੜੇ ਅਤੇ ਆਪਣੇ ਕਾਰਜਾਂ `ਚ ਪ੍ਰਪੱਕ ਜਾਣੇ ਜਾਂਦੇ ਹਰਮਨਜੀਤ ਸਿੰਘ ਦੇ ਬਠਿੰਡਾ ਡੀਪੂ ਵਿਖੇ ਵਾਪਿਸੀ `ਤੇ ਪੂਰੇ ਇਲਾਕੇ `ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ।ਉਹਨਾਂ ਕਿਹਾ ਕਿ ਉਹ
Read Full Story

ਧੂੜ ਭਰੇ ਵਾਤਾਵਰਣ ਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ

Friday, June 15, 2018

ਰਾਮਾਂ ਮੰਡੀ,15 ਜੂਨ(ਤ.ਸ.ਬੁੱਟਰ) ਪਿਛਲੇ ਦਿਨਾਂ ਤੋਂ ਰਾਜਸਥਾਨ ਤਰਫੋਂ ਆਉਣ ਵਾਲ਼ੀਆਂ ਧੂੜ ਭਰੀਆਂ ਹਵਾਵਾਂ ਅਤੇ ਪ੍ਰਦੂਸ਼ਤ ਵਾਤਾਵਰਣ ਨੇ ਆਮ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ।ਦਮੇ,ਅਲਰਜੀ ਅਤੇ ਅੱਖਾਂ ਦੀ ਮਰਜ਼ ਨਾਲ ਸਬੰਧਤ ਲੋਕ ਆਪਣੇ ਘਰਾਂ ਵਿੱਚ ਕੈਦ ਹੋ ਕੇ ਬੈਠਣ ਲਈ ਮਜ਼ਬੂਰ ਹਨ।ਅਸਮਾਨ `ਚ ਸੰਘਣੇ ਧੂੜ ਕਣਾਂ ਕਾਰਨ ਭਾਵੇਂ ਸੂਰਜ ਦੇਵਤਾ ਨਜ਼ਰ ਨਹੀਂ ਆ ਰਹੇ ਪਰ ਫਿਰ ਵੀ ਸਿਖਰਾਂ ਦੀ ਗਰਮੀ ਨੇ ਲੋਕਾਂ ਦੀ ਤੌਬਾ ਕਰਵਾ ਰੱਖੀ ਹੈ।ਮਿੱਟੀ-ਘੱਟੇ ਅਤੇ ਹੁੰਮਸ ਭਰਪੂਰ ਵਾਤਾਵਰਣ ਕਾਰਨ ਲੋਕ ਘਰ `ਚ ਰਹਿਣ ਨੂੰ ਤਰਜੀਹ ਦੇ ਰਹੇ ਹਨ, ਜਿਸ ਕਾਰਨ ਬਜ਼ਾਰਾਂ `ਚ
Read Full Story

ਸਾਹਿਤ ਜਾਗਰਿਤੀ ਸਭਾ ਦੀ ਮਾਸਿਕ ਮਿਲਣੀ ਦੌਰਾਨ ਹੋਇਆ ਕਵੀ ਦਰਬਾਰ

Tuesday, May 22, 2018

ਰਾਮਾਂ ਮੰਡੀ 22 ਮਈ(ਬੁੱਟਰ)ਸਾਹਿਤਕ ਖੇਤਰ ਵਿੱਚ ਸਰਗਰਮ ਸਾਹਿਤ ਜਾਗਰਿਤੀ ਸਭਾ ਬਠਿੰਡਾ ਵੱਲੋਂ ਅਮਰਜੀਤ ਜੀਤ ਦੀ ਪ੍ਰਧਾਨਗੀ `ਚ ਮਾਸਿਕ ਇਕੱਤਰਤਾ ਦੌਰਾਨ ਭਰਵਾਂ ਕਵੀ ਦਰਬਾਰ ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਦੀ ਸਰਪ੍ਰਸਤੀ ਵਾਲ਼ੇ ਫੁਲਵਾੜੀ ਕਾਲਜ ਬਠਿੰਡਾ ਵਿਖੇ ਕਰਵਾਇਆ ਗਿਆ।ਸਭਾ ਦੇ ਪ੍ਰਧਾਨ ਅਮਰਜੀਤ ਜੀਤ ਨੇ ਹਾਜ਼ਰ ਅਦੀਬਾਂ ਦਾ ਭਾਵਪੂਰਤ ਸ਼ਬਦਾਂ ਨਾਲ਼ ਸਵਾਗਤ ਕੀਤਾ ।ਕਵੀ ਦਰਬਾਰ ਦੇ ਤਹਿਤ ਸੂਫ਼ੀ ਸ਼ਾਇਰ ਜਨਕ ਸ਼ਰਮੀਲਾ, ਅਮਰਜੀਤ ਜੀਤ ,ਨਿਰੰਜਣ ਸਿੰਘ ਪ੍ਰੇਮੀ,ਮੰਗਤ ਕੁਲਜਿੰਦ,ਕੰਵਲਜੀਤ ਸਿੰਘ ਕੁਟੀ,ਦਿਲਜੀਤ ਬੰਗੀ,ਕੁਲਦੀਪ ਸਿੰਘ ਬੰਗੀ,ਗੁਰਸੇਵਕ
Read Full Story

ਮਾਲਵਾ ਵੈੱਲਫੇਅਰ ਕਲੱਬ ਦੇ ਸਹਿਯੋਗ ਨਾਲ਼ ਸਕੂਲੀ ਬੱਚਿਆਂ ਵੱਲੋਂ ਵਿਸ਼ਵ ਧਰਤ ਦਿਵਸ ਮਨਾਇਆ ਗਿਆ

Tuesday, April 24, 2018

ਰਾਮਾਂ ਮੰਡੀ,24 ਅਪ੍ਰੈਲ (ਬੁੱਟਰ) ਸਮਾਜ ਸੇਵਾ ਦੇ ਹਰੇਕ ਖੇਤਰ `ਚ ਮੋਹਰੀ ਭੂਮਿਕਾ ਅਦਾ ਕਰਨ ਵਾਲ਼ੇ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਗੁਰਮੀਤ ਸਿੰਘ ਬੁੱਟਰ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਾਰੀ ਐਲੀਮੈਂਟਰੀ ਸਕੂਲ `ਚ ਵਿਸ਼ਵ ਧਰਤ ਦਿਵਸ ਮਨਾਇਆ ਗਿਆ।ਇਸ ਮੌਕੇ ਸਕੂਲ ਦੇ ਬੱਚਿਆਂ ਦੇ ਚਿੱਤਰਕਲਾ ਮੁਕਾਬਲੇ ਕਰਵਾਏ ਗਏ,ਜਿਸ ਵਿੱਚ ਬੱਚਿਆਂ ਨੇ ਧਰਤੀ ਦੀ ਹੋਂਦ,ਮਹੱਤਤਾ ਅਤੇ ਸੁਰੱਖਿਆ ਆਦਿ ਬਾਰੇ ਬਾਖ਼ੂਬੀ ਚਿੱਤਰਕਾਰੀ ਕੀਤੀ।ਇਹਨਾਂ ਮੁਕਾਬਲਿਆਂ `ਚੋਂ ਪਹਿਲਾ ਸਥਾਨ ਸਿਮਰਨ ਕੌਰ ਚੌਥੀ,ਦੂਜਾ ਸਥਾਨ ਪੂਜਾ ਨਾਇਕ ਜਮਾਤ ਤੀਜੀ ਅਤੇ ਤੀਜਾ
Read Full Story

ਮਾਲਵਾ ਵੈੱਲਫੇਅਰ ਕਲੱਬ ਵੱਲੋਂ ਮੁੱਖ ਖੇਤੀਬਾੜੀ ਅਫ਼ਸਰ ਨੂੰ ਮੰਗ ਪੱਤਰ

Sunday, April 22, 2018

ਰਾਮਾਂ ਮੰਡੀ,22 ਅਪ੍ਰੈਲ (ਬੁੱਟਰ) ਪੰਜਾਬ ਦੀ ਕਿਸਾਨੀ ਦੀ ਦਸ਼ਾ ਤੇ ਦਿਸ਼ਾ ਨਿਖਾਰਨ ਅਤੇ ਸੁਧਾਰਨ ਲਈ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਦੀ ਅਗਵਾਈ `ਚ ਪਿਛਲੇ ਦਿਨੀ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਗੁਰਦਿੱਤ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ।ਜਿਸ ਵਿੱਚ ਨਰਮੇ ਦੇ ਨਕਲੀ ਬੀਜਾਂ ਦੀ ਰੋਕਥਾਮ ਬਾਰੇ ਅਤੇ ਖੇਤੀਬਾੜੀ ਜਾਗਰੂਕਤਾ ਬਾਰੇ ਉਚੇਚੇ ਤੌਰ `ਤੇ ਜ਼ਿਕਰ ਕੀਤਾ ਗਿਆ।ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਉਨਾਂ ਵੱਲੋਂ ਜਿਲ੍ਹੇ ਅੰਦਰ ਖੇਤੀਬਾੜੀ ਨੂੰ ਵਿਕਾਸ ਦੇ ਰਾਹਾਂ `ਤੇ ਤੋਰਨ ਲਈ ਹਮੇਸ਼ਾ ਬਿਹਤਰ ਉਪਰਾਲੇ ਕੀਤੇ ਜਾਂਦੇ ਹਨ।ਇਸ ਮੌਕੇ ਕਲੱਬ ਦੇ
Read Full Story

ਸਾਹਿਤ ਜਾਗਰਿਤੀ ਸਭਾ ਦੀ ਮਾਸਿਕ ਮਿਲਣੀ ਦੌਰਾਨ ਹੋਇਆ ਭਰਵਾਂ ਕਵੀ ਦਰਬਾਰ

Saturday, April 21, 2018

ਰਾਮਾਂ ਮੰਡੀ 21 ਅਪ੍ਰੈਲ(ਬੁੱਟਰ)ਸਾਹਿਤਕ ਖੇਤਰ ਵਿੱਚ ਸਰਗਰਮ ਸਾਹਿਤ ਜਾਗਰਿਤੀ ਸਭਾ ਬਠਿੰਡਾ ਵੱਲੋਂ ਅਮਰਜੀਤ ਜੀਤ ਦੀ ਪ੍ਰਧਾਨਗੀ `ਚ ਮਾਸਿਕ ਇਕੱਤਰਤਾ ਦੌਰਾਨ ਭਰਵਾਂ ਕਵੀ ਦਰਬਾਰ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਕਰਵਾਇਆ ਗਿਆ।ਸਭਾ ਦੇ ਜਨਰਲ ਸਕੱਤਰ ਤਰਸੇਮ ਬਸ਼ਰ ਨੇ ਹਾਜ਼ਰ ਅਦੀਬਾਂ ਦਾ ਭਾਵਪੂਰਤ ਸ਼ਬਦਾਂ ਨਾਲ਼ ਸਵਾਗਤ ਕੀਤਾ।ਇਸ ਉਪਰੰਤ ਹਾਜ਼ਰ ਲੇਖਕਾਂ ਨੇ ਬੇਟੀ ਅਸੀਫ਼ਾ ਨਾਲ਼ ਹੋਏ ਗ਼ੈਰ ਮਨੁੱਖੀ ਤੇ ਘਿਨਾਉਣੇ ਵਰਤਾਰੇ ਦੀ ਸਖ਼ਤ ਸ਼ਬਦਾਂ `ਚ ਨਿਖੇਧੀ ਕਰਦਿਆਂ ਅਪਰਾਧੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਅਪੀਲ ਕੀਤੀ।ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਨੇ
Read Full Story

ਮਾਲਵਾ ਵੈੱਲਫੇਅਰ ਕਲੱਬ ਲਈ ਖੇਤੀਬਾੜੀ ਮਾਸਟਰ ਨੇ ਭੇਜੀਆਂ ਸਬਜ਼ੀ ਬੀਜ ਕਿੱਟਾਂ

Tuesday, April 3, 2018

ਰਾਮਾਂ ਮੰਡੀ,੩ ਅਪ੍ਰੈਲ(ਬੁੱਟਰ) ਪਸਸਬ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੰਦਗੜ੍ਹ ਵਿਖੇ ਬਤੌਰ ਖੇਤੀਬਾੜੀ ਮਾਸਟਰ ਤਾਇਨਾਤ ਭੁਪਿੰਦਰ ਕੁਮਾਰ ਖੰਨਾ ਗਿੱਦੜਬਾਹਾ ਨੇ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਦੇ ਉੱਦਮੀ ਨੌਜਵਾਨਾਂ ਲਈ ਤਿੰਨ ਦਰਜਨ ਸਬਜ਼ੀ ਬੀਜ ਕਿੱਟਾਂ ਘਰੇਲੂ ਬਗ਼ੀਚੀ ਲਾਉਣ ਲਈ ਭੇਜੀਆਂ।ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਕਿਹਾ ਕਿ ਘਰੇਲੂ ਬਗ਼ੀਚੀ ਲਾਉਣ ਨਾਲ਼ ਸ਼ੁੱਧ,ਤਾਜ਼ਾ,ਸਸਤੀ ਸਬਜ਼ੀ ਹਾਸਿਲ ਹੋਣ ਦੇ ਨਾਲ਼-ਨਾਲ਼ ਹੱਥੀਂ ਕੰਮ ਕਰਨ ਦੀ ਕਲਾ ਅਤੇ ਵਾਤਾਵਰਣ ਨਾਲ਼ ਮਨੁੱਖੀ ਸਾਂਝ ਗੂੜ੍ਹੀ ਹੁੰਦੀ ਹੈ।ਇਸ ਮੌਕੇ ਸਟੇਟ
Read Full Story

ਸਟੇਟ ਐਵਾਰਡੀ ਪ੍ਰੋ:ਅੰਗਰੇਜ ਸਿੰਘ, ਮਾਲਵਾ ਵੈੱਲਫੇਅਰ ਕਲੱਬ ਦੇ ਰੂ ਬ ਰੂ ਹੋਏ

Tuesday, April 3, 2018

ਰਾਮਾਂ ਮੰਡੀ,3 ਅਪ੍ਰੈਲ(ਬੁੱਟਰ) ਅੰਤਰ-ਰਾਸ਼ਟਰੀ ਯੁਵਕ ਕਮੇਟੀ ਦੇ ਨਵ-ਨਿਯੁਕਤ ਮੈਂਬਰ,ਸਟੇਟ ਐਵਾਰਡੀ ਪ੍ਰੋ: ਅੰਗਰੇਜ ਸਿੰਘ ਬੀਤੇ ਦਿਨੀਂ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਦੇ ਨੌਜਵਾਨਾਂ ਦੇ ਰੂ-ਬ-ਰੂ ਹੋਏ।ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਮੁੱਖ ਮਹਿਮਾਨ ਪ੍ਰੋ: ਅੰਗਰੇਜ ਸਿੰਘ ਨੂੰ ਜੀ ਆਇਆਂ ਕਿਹਾ।ਤਰਸੇਮ ਸਿੰਘ ਬੁੱਟਰ ਨੇ ਉਹਨਾਂ ਨੂੰ ਕਲੱਬ ਦੀਆਂ ਵੱਖ-ਵੱਖ ਗਤੀਵਿਧੀਆਂ ਤੋਂ ਜਾਣੂ ਕਰਵਾਇਆ।ਪ੍ਰੋ: ਅੰਗਰੇਜ ਸਿੰਘ ਨੇ ਕਲੱਬ ਦੇ ਹਾਜ਼ਰ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਆਪਣੇ ਜੀਵਨ ਸੰਘਰਸ਼,ਪ੍ਰਾਪਤੀਆਂ,ਸਮਾਜ ਸੇਵਾ
Read Full Story

ਸੰਗਤ ਪ੍ਰੈੱਸ ਕਲੱਬ ਦੇ ਖ਼ਜ਼ਾਨਚੀ ਚਰਨਜੀਤ ਸਿੰਘ ਮਛਾਣਾ ਨੂੰ ਸਦਮਾ,

Monday, March 26, 2018

ਰਾਮਾਂ ਮੰਡੀ,26 ਮਾਰਚ(ਤਰਸੇਮ ਸਿੰਘ ਬੁੱਟਰ) ਸੰਗਤ ਪ੍ਰੈੱਸ ਕਲੱਬ ਦੇ ਖ਼ਜ਼ਾਨਚੀ ਚਰਨਜੀਤ ਸਿੰਘ ਮਛਾਣਾ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਵੱਡੇ ਭਰਾ ਗੁਰਮੇਲ ਸਿੰਘ (੪੩) ਅਚਾਨਕ ਅਕਾਲ ਚਲਾਣਾ ਕਰ ਗਏ।ਗੁਰਮੇਲ ਸਿੰਘ ਪੁੱਤਰ ਗੁਰਬਚਨ ਸਿੰਘ ਦੇ ਬੇਵਕਤ ਅਕਾਲ ਚਲਾਣੇ `ਤੇ ਪ੍ਰੈੱਸ ਕਲੱਬ ਸੰਗਤ ਦੇ ਪ੍ਰਧਾਨ ਧਰਮਪਾਲ ਸਿੰਘ ਗੁਰਥੜੀ,ਚੇਅਰਮੈਨ ਰੁਪਿੰਦਰਜੀਤ ਸਿੰਘ,ਸੀਨੀਅਰ ਉੱਪ ਪ੍ਰਧਾਨ ਭੀਮ ਰਾਜ ਭੋਲਾ,ਪ੍ਰੈੱਸ ਸਕੱਤਰ ਮਨਜੀਤ ਨਰੂਆਣਾ,ਸਲਾਹਕਾਰ ਅੰਮ੍ਰਿਤ ਸ਼ਰਮਾਂ,ਰਾਜਦੀਪ ਜੋਸ਼ੀ,ਸ਼ਾਮ ਸੁੰਦਰ ਜੋਸ਼ੀ,ਸੁਖਤੇਜ ਧਾਲੀਵਾਲ਼,ਬਲਵੀਰ
Read Full Story

ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਨੇ ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ

Sunday, March 25, 2018

ਰਾਮਾਂ ਮੰਡੀ,25 ਮਾਰਚ(ਬੁੱਟਰ) ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਨੇ ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾਪੂਰਵਕ ਮਨਾਇਆ।ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦੇ ਜੀਵਨ ਅਤੇ ਬੇਮਿਸਾਲ ਸ਼ਹਾਦਤ `ਤੇ ਚਾਨਣਾ ਪਾਇਆ।ਕਲੱਬ ਦੇ ਉੱਦਮੀ ਨੌਜਵਾਨਾਂ ਨੇ ਪਿੰਡ ਦੇ ਸ਼ਮਸ਼ਾਨਘਾਟ ਦੀ ਸਫ਼ਾਈ ਕੀਤੀ ਅਤੇ ਰੁੱਖਾਂ ਦੀ ਸਾਂਭ-ਸੰਭਾਲ਼ ਕੀਤੀ।ਕਲੱਬ ਦੇ ਇਸ ਉਪਰਾਲੇ ਦੀ ਹਰਪਾਲ ਸਿੰਘ ਚਹਿਲ ਕਨੇਡਾ,ਵੀਰਪਾਲ ਕੌਰ ਕਨੇਡਾ,ਅਭੇਦੀਪ ਸਿੰਘ ਚਹਿਲ ਕਨੇਡਾ ਅਤੇ ਜੌਤੀ ਨਾਰਵੇ ਨੇ
Read Full Story

ਵਹੀਕਲਾਂ 'ਤੇ ਸਟੀਕਰ ਲਾ ਕੇ ਦੇਸ਼ ਭਗਤਾਂ ਦਾ ਸ਼ਹੀਦੀ ਦਿਹਾੜਾ ਮਨਾਇਆ

Sunday, March 25, 2018

ਰਾਮਾਂ ਮੰਡੀ,25 ਮਾਰਚ(ਤਰਸੇਮ ਸਿੰਘ ਬੁੱਟਰ) ਸਥਾਨਕ ਸ਼ਹਿਰ ਦੇ ਲੋਕ ਗਾਇਕ ਤੇ ਲੇਖਕ ਜੱਸੀ ਭੁੱਲਰ ਨੇ ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਨਿਵੇਕਲੇ ਤਰੀਕੇ ਨਾਲ਼ ਸ਼ਰਧਾਪੂਰਵਕ ਮਨਾਇਆ।ਜੱਸੀ ਆਰਟਸ ਨੇ ਇਸ ਮੌਕੇ ਬਜ਼ਾਰ `ਚੋਂ ਗੁਜ਼ਰਨ ਵਾਲ਼ੇ ਰਾਹਗੀਰਾਂ ਦੇ ਮੋਟਰ ਸਾਈਕਲ,ਕਾਰਾਂ ਤੇ ਜੀਪਾਂ ਆਦਿ ਵਹੀਕਲ ਰੋਕ ਕੇ ਉਹਨਾਂ `ਤੇ ਮੁਫ਼ਤ `ਚ ਸ਼ਹੀਦ ਭਗਤ ਸਿੰਘ ਦੀ ਫੋਟੋ ਵਾਲ਼ੇ ਸਟੀਕਰ ਲਾਏ ਅਤੇ ਵਹੀਕਲ ਮਾਲਕਾਂ ਨੂੰ ਸ਼ਹੀਦਾਂ ਦੀ ਸੋਚ `ਤੇ ਪਹਿਰਾ ਦੇਣ ਲਈ ਪ੍ਰੇਰਤ ਕੀਤਾ।ਸਾਡੇ ਦੇਸ਼ ਵਿੱਚ ਆਮ ਤੌਰ `ਤੇ ਅਜਿਹੇ ਮੌਕਿਆਂ `ਤੇ ਕੇਵਲ ਸ਼ਹੀਦਾਂ ਦੇ
Read Full Story

ਸਵ: ਇੰਜੀਨੀਅਰ ਜੋਗਿੰਦਰ ਸਿੰਘ ਸੰਧੂ ਦੀ ਪਹਿਲੀ ਬਰਸੀ ਮੌਕੇ ਪੌਦੇ ਲਾਏ

Thursday, March 8, 2018

ਰਾਮਾਂ ਮੰਡੀ,9 ਮਾਰਚ(ਬੁੱਟਰ) ਇੱਥੋਂ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਦਾਦਾ -ਪੋਤਾ ਪਾਰਕ `ਚ ਮਾਲਵਾ ਵੈੱਲਫੇਅਰ ਕਲੱਬ ਦੇ ਸਹਿਯੋਗ ਨਾਲ਼ ਸਵ:ਇੰਜੀਨੀਅਰ ਜੋਗਿੰਦਰ ਸਿੰਘ ਸੰਧੂ ਦੀ ਪਹਿਲੀ ਬਰਸ਼ੀ ਮੌਕੇ ਉਹਨਾਂ ਦੇ ਪੁੱਤਰਾਂ ਲੋਕ ਗਾਇਕ ਨਵਦੀਪ ਸੰਧੂ,ਪੈਸਟੀਸਾਈਡ ਅਧਿਕਾਰੀ ਕੁਲਦੀਪ ਸਿੰਘ ਸੰਧੂ,ਪੋਤਰੇ ਇੰਜੀਨੀਅਰ ਜਸਪ੍ਰੀਤ ਸਿੰਘ ਸੰਧੂ ਵੱਲੋਂ ਵੱਖ-ਵੱਖ ਕਿਸਮ ਦੇ ਪੌਦੇ ਲਾਏ ਗਏ।ਇਸ ਮੌਕੇ ਲੈਕਚਰਾਰ ਤਰਸੇਮ ਸਿੰਘ ਬੁੱਟਰ ਨੇ ਸਵ: ਜੋਗਿੰਦਰ ਸਿੰਘ ਸੰਧੂ ਦੇ ਜੀਵਨ,ਧਾਰਮਿਕ ਦੇਣ ਤੇ ਸਾਹਿਤਕ ਪੱਖਾਂ ਬਾਰੇ ਚਾਨਣਾ ਪਾਇਆ।ਕਲੱਬ ਦੇ ਪ੍ਰਧਾਨ
Read Full Story

ਮਾਲਵਾ ਵੈੱਲਫੇਅਰ ਕਲੱਬ ਵੱਲੋਂ ਦਾਨਵੀਰਾਂ ਦੀ ਮੱਦਦ ਨਾਲ਼ ਲੜਕੀਆਂ ਦੇ ਵਿਆਹ ਸਮੇਂ ਸਹਾਇਤਾ

Thursday, March 8, 2018

ਰਾਮਾਂ ਮੰਡੀ,9 ਮਾਰਚ (ਬੁੱਟਰ) ਸਮਾਜ ਸੇਵਾ ਦੇ ਖੇਤਰ `ਚ ਵੱਖ-ਵੱਖ ਪੱਖਾਂ ਤੋਂ ਯੋਗਦਾਨ ਪਾਉਣ ਵਾਲ਼ੇ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਦਾਨਵੀਰਾਂ ਦੇ ਸਹਿਯੋਗ ਨਾਲ਼ ਨਗਰ ਦੀਆਂ ਦੋ ਲੜਕੀਆਂ ਦੇ ਵਿਆਹਾਂ ਸਮੇਂ ਲੋੜ ਅਨੁਸਾਰ ਲੋੜੀਂਦਾ ਘਰੇਲੂ ਵਰਤੋਂ ਯੋਗ ਸਮਾਨ ਭੇਂਟ ਕੀਤਾ ਗਿਆ।ਲੋਕ ਗਾਇਕ ਨਵਦੀਪ ਸੰਧੂ ਦੀ ਪ੍ਰੇਰਨਾ ਨਾਲ਼ ਬਾਬਾ ਫ਼ਰੀਦ ਨਗਰ ਬਠਿੰਡਾ ਦੀ ਸੰਗਤ ਨੇ ਅਮਰਜੀਤ ਸਿੰਘ ਚੀਮਾ ਦੀ ਅਗਵਾਈ `ਚ ਕੌਮਾਂਤਰੀ ਮਹਿਲਾ ਦਿਵਸ ਮੌਕੇ ਮਨਪ੍ਰੀਤ ਕੌਰ ਪੁੱਤਰੀ ਹਰਦੀਪ ਸਿੰਘ ਦੀ ਸ਼ਾਦੀ ਮੌਕੇ ਫ਼ਰਨੀਚਰ,ਬਰਤਨ ਅਤੇ ਕੱਪੜੇ ਆਦਿ ਭੇਂਟ
Read Full Story

ਆਦਰਸ਼ ਸਕੂਲ ਨੰਦਗੜ੍ਹ ਦੇ ਖੇਤੀਬਾੜੀ ਅਧਿਆਪਕ ਭਪਿੰਦਰ ਖੰਨਾ ਨੇ ਵੰਡੀਆਂ ਮੁਫ਼ਤ 'ਚ ਸਬਜ਼ੀ ਬੀਜ ਕਿੱਟਾਂ

Wednesday, February 28, 2018

ਰਾਮਾਂ ਮੰਡੀ,28 ਫਰਵਰੀ(ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੰਦਗੜ੍ਹ ਵਿਖੇ ਬਤੌਰ ਖੇਤੀਬਾੜੀ ਮਾਸਟਰ ਵਜੋਂ ਆਪਣੀ ਸੇਵਾ ਤਨਦੇਹੀ ਨਾਲ਼ ਨਿਭਾਉਣ ਵਾਲ਼ੇ ਭੁਪਿੰਦਰ ਕੁਮਾਰ ਖੰਨਾ ਵੱਲੋਂ ਗ਼ਰਮ ਰੁੱਤ ਵਿੱਚ ਪੈਦਾ ਕੀਤੀਆਂ ਜਾਣ ਵਾਲ਼ੀਆਂ ਸਬਜ਼ੀਆਂ ਦੇ ਦੇਸੀ ਬੀਜਾਂ ਦੀਆਂ ਕਿੱਟਾਂ ਮੁਫ਼ਤ `ਚ ਈਕੋ ਕਲੱਬ ਦੇ ਬੈਨਰ ਹੇਠ ਸਕੂਲ ਦੇ ਸਾਰੇ ਵਿਦਿਆਰਥੀਆਂ ਤੇ ਸਟਾਫ਼ ਨੂੰ ਵੰਡੀਆਂ ਗਈਆਂ।ਇੱਕ ਸਾਦੇ ਪਰ ਮਹੱਤਵਪੂਰਨ ਸਮਾਗਮ ਦੌਰਾਨ ਸਬਜ਼ੀਆਂ ਦੇ ਪ੍ਰਸਿੱਧ ਮਾਹਰ ਡਾਕਟਰ ਅਮਰਜੀਤ ਸਿੰਘ ਸੰਧ, ਫ਼ਾਰਮ ਸਲਾਹਕਾਰ ਸੇਵਾ ਕੇਂਦਰ
Read Full Story

1 2 3 > >>
Powered by Arash Info Corpopration