ਨਹੀਂ ਰਹੇ ਸਾਬਕਾ ਵਿੱਤ ਮੰਤਰੀ ਸ੍ਰੀ ਅਰੁਣ ਜੇਟਲੀ ਜੀ

Date: 24 August 2019
JASPREET SINGH, AMRITSAR
ਭਾਰਤੀਯ ਜਨਤਾ ਪਾਰਟੀ ਦੇ ਕਦ੍ਦਾਵਰ ਨੇਤਾ ਅਤੇ ਭਾਰਤ ਦੇ ਸਾਬਕਾ ਵਿੱਤ ਮੰਤਰੀ ਸ੍ਰੀ ਅਰੁਣ ਜੇਟਲੀ ਜੀ ਨੇ ਅੱਜ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ਹੈ l ਸ੍ਰੀ ਜੇਟਲੀ 66 ਸਾਲ ਦੇ ਸਨ ਅਤੇ ਅੱਜ 12 ਵੱਜ ਕੇ 7 ਮਿੰਟ ਤੇ ਉਹਨਾਂ ਨੇ ਦਿੱਲੀ ਦੇ ਏਮਜ਼ ਹਸਪਤਾਲ ਵਿਖੇ ਆਖਰੀ ਸਾਹ ਲਿੱਤਾ l ਉਹਨਾਂ ਨੂੰ ਸਾਹ ਲੈਣ ਵਿਚ ਤਕਲੀਫ਼ ਹੋਣ ਕਰਕੇ 9 ਅਗਸਤ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ l ਸ੍ਰੀ ਜੇਟਲੀ ਦੇ ਦਿਹਾਂਤ ਤੇ ਦੇਸ਼ ਦੇ ਰਾਸ਼ਟਰਪਤੀ, ਉਪ-ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਹੋਰ ਹਸਤੀਆਂ ਨੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਪੂਰੇ ਦੇਸ਼ ਵਿਚ ਸ਼ੋਕ ਦੀ ਲਹਿਰ ਹੈ l

ਸ੍ਰੀ ਅਰੁਣ ਜੇਟਲੀ ਜੀ 2014 ਵਿਚ ਹੋਈਆਂ ਲੋਕ ਸਭਾ ਚੌਣਾਂ ਵਿਚ ਅੰਮ੍ਰਿਤਸਰ ਪਾਰਲੀਮੈਂਟਰੀ ਹਲਕੇ ਤੋਂ ਭਾਜਪਾ - ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਸਨ ਅਤੇ 2014 ਤੋਂ 2019 ਦੇ ਕਾਰਜਕਾਲ ਵਾਲੀ ਕੇਂਦਰ ਦੀ ਮੋਦੀ ਸਰਕਾਰ ਵਿਚ ਉਹ ਵਿੱਤ ਮੰਤਰੀ ਸਨ l

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com