ਬੇਗੈਰਤ ਹਾਕਮ ਨੂੰ......

Date: 30 December 2020
Amrish Kumar Anand, Doraha
ਤੜਕਸਾਰ

ਸਾਡਾ ਬਾਪੂ ਪਰਨਾ ਬੰਨ੍ਹਦਾ ;

ਹਰ ਲੜ ਵਿੱਚ,

ਜਿੰਮੇਵਾਰੀ ਸਮਾਉਂਦਾ

ਸੁਪਨੇ ਪਰੋਂਦਾ ;

ਤੁਰ ਪੈਂਦਾ ਖੇਤ ਨੂੰ

ਮਿੱਟੀ ਨਾਲ ਮਿੱਟੀ ਹੋਣ ......

ਹੁਣ ਤੂੰ

ਸੁਪਨਿਆਂ ਨਾਲ ਭਰੀਆਂ ਅੱਖਾਂ ਨੂੰ ;

ਸੱਧਰਾਂ ਦਬਾਉਣ ਲਈ

ਮਜਬੂਰ ਨਾ ਕਰ ;

ਉਹਦੀ ਹਲੀਮੀ ਨੂੰ

ਕਮਜੋਰੀ ਨਾ ਸਮਝ ;

ਅਸੀਂ

ਖੰਡਿਆਂ ਤੋਂ

ਦਾਤਰੀ ਦੇ ਦੰਦਿਆਂ ਤੱਕ

ਨੰਗੇ ਪੈਰ ਹੀ ਨੱਚਦੇ ਤੁਰਦੇ,

ਅਸੀਂ

ਸਿਦਕ ਹਾਂ, ਜਿੱਤ ਹਾਂ !!

- ਜੋਤ ਸਿੱਧੂ

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com