ਸ਼ਹਿਰ ਦੇ ਵੱਖ-ਵੱਖ ਮੰਦਰਾਂ ਚ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ

Date: 31 August 2021
Amrish Kumar Anand, Doraha
ਦੋਰਾਹਾ,

ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ ਦਾ ਤਿਓਹਾਰ ਸ਼੍ਰੀ ਸਨਾਤਨ ਧਰਮ ਮੰਦਿਰ ਤੇ ਸ਼ਿਵ ਮੰਦਿਰ ਨੇ ਸਾਂਝੇ ਤੌਰ ਤੇ ਸਮੂਹ ਦੋਰਾਹਾ ਸ਼ਹਿਰ ਨਿਵਾਸੀਆਂ,ਧਾਰਮਿਕ ਸੰਸਥਾਵਾਂ ਦੇ ਪੂਰੇ ਸਹਿਯੋਗ ਨਾਲ ਸਾਂਝੇ ਤੌਰ ਤੇ ਪੁਰਾਣੀ ਦਾਣਾ ਮੰਡੀ ਦੇ ਖੁਲੇ ਭੰਡਾਲ ਵਿਚ ਮਨਾਇਆ ਗਿਆ,ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ ਦੇ ਤਿਉਹਾਰ ਦੇ ਮੌਕੇ ਸ਼ਹਿਰ ਦੇ ਵੱਖ-ਵੱਖ ਮੰਦਰਾ ਸਨਾਤਨ ਧਰਮ ਮੰਦਿਰ, ਸ਼ਿਵ ਦਿਆਲਾ ਮੰਦਰ, ਪ੍ਰਰਾਚੀਨ ਸ਼ਿਵ ਮੰਦਰ,ਆਦਿ ਨੂੰ ਮੰਦਰ ਪ੍ਰਬੰਧਕਾਂ ਵਲੋਂ ਬਹੁਤ ਮਨਮੋਹਕ ਤਰੀਕੇ ਨਾਲ ਸਜਾਇਆ ਗਿਆ। ਰਾਤ ਸਮੇਂ ਮੰਦਰਾਂ 'ਚ ਕੀਤੀ ਲਾਈਟਿੰਗ ਨਾਲ ਰੌਣਕ ਦੁੱਗਣੀ ਨਜ਼ਰ ਆਈ। ਜਨਮ ਅਸ਼ਟਮੀ ਦੇ ਮੱਦੇਨਜ਼ਰ ਮੰਦਰ ਪ੍ਰਬੰਧਕਾਂ ਵਲੋਂ ਵੀ ਪੁਖ਼ਤਾ ਪ੍ਰਬੰਧ ਕੀਤੇ ਗਏ ਤੇ ਮੰਦਰਾਂ ਬਾਹਰ ਆਉਣ ਜਾਣ ਵਾਲੇ ਸ਼ਰਧਾਲੂਆਂ ਦੇ ਹੱਥਾਂ ਨੂੰ ਸੈਨੇਟਾਈਜ਼ ਕਰਵਾਇਆ ਗਿਆ ਤੇ ਮੰਦਰਾਂ 'ਚ ਜਿਆਦਾ ਇਕੱਠ ਨਹੀਂ ਹੋਣ ਦਿੱਤਾ ਗਿਆ। ਸ਼੍ਰੀ ਜਨਮ ਅਸ਼ਟਮੀ ਨੂੰ ਲੈ ਕੇ ਸ਼ਹਿਰ ਅੰਦਰ ਇਕ ਦਿਨ ਪਹਿਲਾਂ ਸ਼ੋਭਾ ਯਾਤਰਾ ਸਜਾਈ ਗਈ ਸੀ। ਮੰਦਰਾਂ 'ਚ ਸ਼ਰਧਾਲੂਆਂ ਨੇ ਸਵੇਰੇ 5 ਵਜੇ ਤੋਂ ਹੀ ਆਉਣਾ ਸ਼ੁਰੂ ਕਰ ਦਿੱਤਾ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਮੰਦਰ, ਸਨਾਤਨ ਧਰਮ ਮੰਦਿਰ, ਸ਼ਿਵ ਦਿਆਲਾ ਮੰਦਰ, ਪ੍ਰਰਾਚੀਨ ਸ਼ਿਵ ਮੰਦਰ,ਵਿਖੇ ਪੁਲਿਸ ਵਲੋਂ ਮੰਦਰਾਂ 'ਚ ਜਿਆਦਾ ਇਕੱਠ ਨਹੀਂ ਹੋਣ ਦਿੱਤਾ ਗਿਆ। ਇਸ ਤੋਂ ਇਲਾਵਾ ਸ਼ਹਿਰ ਅੰਦਰ ਖਿੱਚ ਦਾ ਕੇਂਦਰ ਬਣੇ ਸਨਾਤਨ ਧਰਮ ਮੰਦਿਰ ਵਿਖੇ ਵੱਡੀ ਗਿਣਤੀ ਸ਼ਰਧਾਲੂਆਂ ਨੇ ਮੰਦਰ 'ਚ ਪੁੱਜ ਕੇ ਆਪਣੀ ਸੁੱਖ ਸ਼ਾਂਤੀ ਲਈ ਕਾਮਨਾ ਕੀਤੀ। ਇਲਾਕੇ ਦੇ ਸਕੂਲ ਬੱਚਿਆਂ ਵਲੋਂ ਸ਼੍ਰੀ ਰਾਧਾ ਕ੍ਰਿਸ਼ਨ ਦੇ ਜੀਵਨ ਸਬੰਧੀ ਸੁੰਦਰ ਤੇ ਮਨਮੋਹਕ ਝਾਕੀਆਂ ਪੇਸ਼ ਕੀਤੀਆਂ ਗਈਆ, ਇਸ ਧਾਰਮਿਕ ਸਮਾਗਮ ਵਿਚ ਸਕੂਲ ਬੱਚਿਆਂ ਵਲੋਂ ਵਿਚ ਕ੍ਰਿਸ਼ਨ ਭਗਤਾਂ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਗੁਣਗਾਣ ਕੀਤਾ ,ਸ਼੍ਰੀ ਕ੍ਰਿਸ਼ਨ ਭਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ,ਇਸ ਧਾਰਮਿਕ ਸਮਾਗਮ ਵਿਚ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾਂ ਨੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ,ਇਸ ਧਾਰਮਿਕ ਸਮਾਗਮ ਵਿਚ ਵਿਧਾਇਕ ਲੱਖਾਂ ਨੇ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਮੌਕੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿਤੀ,ਮੰਦਿਰ ਕਮੇਟੀ ਵਲੋਂ ਹਲਕਾ ਵਿਧਾਇਕ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ,ਇਸ ਧਾਰਮਿਕ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਸ਼ਹਿਰ ਦੇ ਸਕੂਲ ਦੇ ਬੱਚਿਆਂ ਨੂੰ ਵੀ ਮੰਦਿਰ ਕਮੇਟੀ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ,ਇਸ ਮੌਕੇ ਦੋਰਾਹਾ ਨਗਰ ਕਾਉਂਸਿਲ ਦੇ ਸਾਬਕਾ ਪ੍ਰਧਾਨ ਚੇਅਰਮੈਨ ਬੰਤ ਸਿੰਘ ਦੋਬੁਰਜੀ, ਨਗਰ ਕਾਉਂਸਿਲ ਦੇ ਪ੍ਰਧਾਨ ਸ਼੍ਰੀ ਸੁਦਰਸ਼ਨ ਕੁਮਾਰ ਪੱਪੂ, ਸਨਾਤਨ ਮੰਦਿਰ ਦੇ ਪ੍ਰਧਾਨ ਡਾ.ਜੇ ਐਲ ਆਨੰਦ,ਡੀ.ਐਸ.ਪੀ ਹਰਦੀਪ ਚੀਮਾ,ਐਸ.ਐਚ.ਓ ਨਛੱਤਰ ਸਿੰਘ,ਆਲ ਟਰੇਡ ਦੇ ਪ੍ਰਧਾਨ ਰਾਜਵੀਰ ਸਿੰਘ ਰੂਬਲ, ਰਾਜਿੰਦਰ ਸਿੰਘ ਗਹਿਰ, ਕੁਲਵੰਤ ਸਿੰਘ, ਨਵਜੀਤ ਸਿੰਘ ਨਾਇਬ ਕੌਂਸਲਰ ,ਸ਼ਹਿਰੀ ਪ੍ਰਧਾਨ ਬੌਬੀ ਤਿਵਾੜੀ, ਸ਼ਿਵ ਮੰਦਿਰ ਪੁਰਾਣਾ ਬਾਜ਼ਾਰ ਦੇ ਪ੍ਰਧਾਨ ਅਨੀਸ਼ ਅਬਲਿਸ਼, ਸੋਸ਼ਲ ਵਰਕਰ ਯੂਥ ਆਗੂ ਰਿੱਕੀ ਬੈਕਟਰ, ਕ੍ਰਿਸ਼ਨ ਵਿਨਾਇਕ,ਗੁਰਤੇਜ ਗਰੇਵਾਲ,ਕਾਕਾ ਮਠਾੜੂ,ਰਾਜੇਸ਼ ਅਬਲਿਸ਼,ਬਿਨੀ ਮਹਿਤਾ ,ਕ੍ਰਿਸ਼ਨ ਆਨੰਦ (ਗਾਊ ਸੇਵਕ )ਕਰਮਵੀਰ ਸਿੰਘ ਪਾਇਲ,ਮਨੋਜ ਸੀ.ਏ,ਅਮਰ ਸ਼ਰਮਾ,ਸਮਾਜ ਸੇਵੀ ਸਾਬੂ ਸੇਠੀ, ਹਰੀਸ਼ ਕਪਿਲਾ, ਪ੍ਰਿੰਸੀਪਲ ਜਤਿੰਦਰ ਸ਼ਰਮਾ, ਭੰਗੜਾ ਕੋਚ ਅਨੀਸ਼ ਭਨੋਟ,ਨਿਰਦੋਸ਼ ਕੁਮਾਰ ਨੋਸ਼ਾ,ਨਵਰੀਤ ਕੌਸ਼ਲ, ਹਰਿੰਦਰ ਹਿੰਦਾ,ਜਸਮਿੰਦਰ ਸਿੰਘ ਗੁਰਨਾਮ ਸਿੰਘ ਸਾਰੇ ਸਾਬਕਾ ਕੌਂਸਲਰ,ਅਵਤਾਰ ਮਠਾੜੂ ,ਬਬਲੀ ਸ਼ਰਮਾ,ਮੋਹਨ ਲਾਲ ਪਾਂਡੇ, ਸਤਿੰਦਰਪਾਲ ਸ਼ੁਕਲਾ,ਡਾ.ਨਰਿੰਦਰ ਅੰਗਰਿਸ਼,ਨਵਰੀਤ ਕੌਸ਼ਲ,ਨਰਿੰਦਰ ਨੰਦਾ,ਵਿਨੋਦ ਪੇਂਟਰ,ਬੌਬੀ ਕਪਿਲਾ,ਰਜਨੀਸ਼ ਕੌਸ਼ਲ ਯੂਥ ਆਗੂ ਏਨੀ ਸ਼ਰਮਾ, ਬਿਨੀ ਮਹਿਤਾ ,ਵਿਨੋਦ ਪੇਂਟਰ, ਬੌਬੀ ਕਪਿਲਾ, ਰਜਨੀਸ਼ ਕੌਸ਼ਲ ਯੂਥ ਆਗੂ ਏਨੀ ਸ਼ਰਮਾ, ਤੋਂ ਇਲਾਵਾ ਇਸ ਧਾਰਮਿਕ ਸਮਾਗਮ ਵਿਚ ਆਮ ਆਦਮੀ ਪਾਰਟੀ ਹਲਕਾ ਪਾਇਲ ਦੇ ਇੰਚਾਰਜ ਮਨਵਿੰਦਰ ਸਿੰਘ ਗਿਆਸਪੁਰਾ ਨੇ ਵੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ,ਓਹਨਾ ਨਾਲ ਈਸ਼ਵਰ ਸਿੰਘ ਖਰੇ, ਸੁਖਵਿੰਦਰ ਸਿੰਘ ਨੋਨਾ, ਵੀ ਮੌਜੂਦ ਸਨ,ਮੰਦਿਰ ਕਮੇਟੀ ਨੇ ਪਹੁੰਚੇ ਹੋਏ ਆਗੂਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਦੌਰਾਨ ਸ਼ਰਧਾਲੂਆਂ 'ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੱਦੇਨਜ਼ਰ ਭਾਰੀ ਉਤਸਾਹ ਵੇਖਣ ਨੂੰ ਮਿਲਿਆ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com