ਰਾਮਗੜ੍ਹੀਆ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਗੁਰਮਤਿ ਕੈਂਪ ਆਯੋਜਿਤ

Date: 03 June 2022
Amrish Kumar Anand, Doraha
ਲੁਧਿਆਣਾ,ਰਾਮਗੜ੍ਹੀਆ ਗਰ੍ਲ੍ਸ ਸੀਨੀਅਰ ਸੈਕੰਡਰੀ ਸਕੂਲ ਮਿੱਲਰਗੰਜ,ਲੁਧਿਆਣਾ ਵਿਖੇ ਮੈਨਜਮੈਂਟ ਦੇ ਪ੍ਰਧਾਨ ਸ.ਰਣਜੋਧ ਸਿੰਘ ਤੇ ਸਕੂਲ ਦੇ ਸੈਕਟਰੀ ਸ.ਗੁਰਚਰਨ ਸਿੰਘ ਲੋਟੇ ਦੀ ਅਗਵਾਈ ਹੇਠ ਤੇ ਪ੍ਰਿੰਸੀਪਲ ਮਨਦੀਪ ਕੌਰ ਦੇ ਯਤਨਾਂ ਸਦਕਾ ਸਕੂਲ ਵਿਖੇ ਗੁਰਮਤਿ ਕੈਂਪ ਲਗਾਇਆ ਗਿਆ,ਜਿਸ ਵਿੱਚ ਬਹੁਤ ਸਾਰੇ ਸਮਾਜ ਸੇਵੀ,ਡਾ.ਸਾਹਿਬਾਨ ਅਤੇ ਲੈਕਚਰਾਰ ਇਸ ਕੈਂਪ ਵਿੱਚ ਸ਼ਮੂਲੀਅਤ ਕਰਨ ਆਏ।ਓਹਨਾਂ ਨੇ ਆਪਣਾ ਤਜ਼ਰਬਾ ਵਿਦਿਆਰਥਣਾਂ ਨਾਲ ਸਾਂਝਾ ਕੀਤਾ ਅਤੇ ਜੀਵਨ ਦੀ ਸੇਧ ਦਿੱਤੀ।ਇਸਦੇ ਨਾਲ ਹੀ ਓਹਨਾਂ ਨੇ ਵਿਦਿਆਰਥਣਾਂ ਨੂੰ ਇਹ ਵੀ ਦੱਸਿਆ ਕਿ ਅਸੀਂ ਇੱਕ ਚੰਗਾ ਇਨਸਾਨ ਕਿਵੇਂ ਬਣ ਸਕਦੇ ਹਾਂ।ਅੱਜ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਇਸ ਕੈਂਪ ਦੀ ਸਮਾਪਤੀ ਕੀਤੀ ਗਈ।ਅੱਜ ਦੇ ਇਸ ਮੌਕੇ ਤੇ"ਸਟੀਲ ਮੈਨ ਰੌਲਿੰਗ ਮਿੱਲ"ਦੇ ਮਾਲਕ ਸ.ਇੰਦਰਜੀਤ ਸਿੰਘ ਖੁਰਾਨਾ ਜੀ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਗੁਰੂ ਸਾਹਿਬਾਂ ਦੇ ਜੀਵਨ ਤੋਂ ਜਾਣੂ ਕਰਵਾਇਆ ਅਤੇ ਸੁਚੱਜੀ ਜੀਵਨ ਜਾਚ ਬਾਰੇ ਦੱਸਿਆ।ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਮਨਦੀਪ ਕੌਰ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਸ.ਰਣਜੋਧ ਸਿੰਘ ਜੀ,ਜਨਰਲ ਸਕੱਤਰ ਸ.ਗੁਰਚਰਨ ਸਿੰਘ ਜੀ ਲੋਟੇ ਅਤੇ ਸਮੂਹ ਮੈਨੇਜਮੈਂਟ ਨੇ ਵਿਦਿਆਰਥਣਾਂ ਨੂੰ ਉਤਸ਼ਾਹਿਤ ਕਰਦੇ ਹੋਏ ਅੱਗੇ ਤੋਂ ਵੀ ਇਹੋ ਜਿਹੇ ਗੁਰਮਤਿ ਕੈਂਪਾਂ ਵਿੱਚ ਸ਼ਮੂਲੀਅਤ ਕਰਨ ਦੀ ਪ੍ਰੇਰਨਾ ਦਿਤੀ.

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com