ਫ਼ਰੀ ਮਲਟੀ ਸੁਪਰਸ਼ਪੈਸ਼ਲਿਟੀ ਮੈਡੀਕਲ ਚੈੱਕਅਪ ਕੈਂਪ ਦਾ ਕੀਤਾ ਆਯੋਜਨ

Date: 18 September 2022
RAJESH DEHRA, RAJPURA
ਰਾਜਪੁਰਾ, 18 ਸਤੰਬਰ (ਰਾਜੇਸ਼ ਡਾਹਰਾ)-

ਅੱਜ ਲਾਇਨਜ਼ ਕਲੱਬ ਰਾਜਪੁਰਾ ਟਾਊਨ ਵਿਖੇ ਪੱਤਰਕਾਰ ਦੀਪਕ ਅਰੋੜਾ ਅਤੇ ਹਿਮਾਂਸ਼ੂ ਹੈਰੀ ਦੀ ਅਗਵਾਈ ਹੇਠ ਫ਼ਰੀ ਮਲਟੀ ਸੁਪਰਸ਼ਪੈਸ਼ਲਿਟੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਹਲਕਾ ਰਾਜਪੁਰਾ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਮੁੱਖ ਮਹਿਮਾਨ ਵਜੋਂ ਅਤੇ ਭਾਜਪਾ ਦੇ ਰਾਸ਼ਟਰੀ ਕਾਰਜਕਾਰਣੀ ਮੈਂਬਰ ਹਰਜੀਤ ਗਰੇਵਾਲ, ਹਲਕਾ ਇੰਚਾਰਜ ਭਾਜਪਾ ਜਗਦੀਸ਼ ਕੁਮਾਰ ਜੱਗਾ, ਇੰਪਰੂਵਮੈਂਟ ਟਰੱਸਟ ਰਾਜਪੁਰਾ ਦੇ ਨਵੇਂ ਬਣੇ ਚੇਅਰਮੈਨ ਪਰਵੀਨ ਛਾਬੜਾ, ਸੀਨੀਅਰ ਕਾਂਗਰਸੀ ਆਗੂ ਅਸ਼ੋਕ ਅਰੋੜਾ,ਆਮ ਆਦਮੀ ਪਾਰਟੀ ਦੇ ਜੁਆਇੰਟ ਸਕੱਤਰ ਪੰਜਾਬ ਦੀਪਕ ਸੂਦ, ਤਹਿਸੀਲਦਾਰ ਰਾਜਪੁਰਾ ਰਾਮ ਕ੍ਰਿਸ਼ਨ, ਫੋਕਲ ਪੁਆਇੰਟ ਚੌਂਕੀ ਇੰਚਾਰਜ ਵਿਜੈ ਭਾਟੀਆ,ਕਸਤੂਰਬਾ ਚੌਂਕੀ ਇੰਚਾਰਜ ਜੈ ਦੀਪ ਸ਼ਰਮਾ, ਗੁਰਪ੍ਰੀਤ ਸਿੰਘ ਧਮੌਲੀ ਅਤੇ ਜੈ ਭੀਮ ਮੰਚ ਦੇ ਪ੍ਰਧਾਨ ਸੁਖਜਿੰਦਰ ਸੁੱਖੀ ਨੇ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੈਡੀਕਲ ਕੈਂਪ ਵਿਚ ਗਿਆਨ ਸਾਗਰ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ।

ਇਸ ਕੈਂਪ ਵਿੱਚ ਮਰੀਜਾਂ ਨੂੰ ਦਵਾਇਆ ਵੀ ਮੁਫ਼ਤ ਦਿੱਤੀਆਂ ਗਈਆਂ ਅਤੇ ਮਰੀਜਾਂ ਦੇ ਜ਼ਰੂਰੀ ਟੈਸਟ ਵੀ ਕੀਤੇ ਗਏ।ਕੈਂਪ ਵਿਚ ਲਗਭਗ 400 ਤੋਂ ਵੱਧ ਮਰੀਜਾਂ ਨੇ ਪਹੁੰਚ ਕੇ ਆਪਨੀ ਸਿਹਤ ਦੀ ਜਾਂਚ ਕਰਵਾਈ ।ਇਸ ਮੌਕੇ ਤੇ ਆਪਣੇ ਸੰਬੋਧਨ ਵਿਚ ਵਿਧਾਇਕਾ ਨੀਨਾ ਮਿੱਤਲ, ਜਗਦੀਸ਼ ਕੁਮਾਰ ਜੱਗਾ ਅਤੇ ਹਰਜੀਤ ਗਰੇਵਾਲ ਨੇ ਏ ਬੀ ਵੀ ਨਿਊਜ਼ ਪੰਜਾਬ ਤੇ ਆਈਬੀਐਨ ਪੰਜਾਬ ਨਿਊਜ਼ ਵੱਲੋਂ ਕੀਤੇ ਸਾਂਝੇ ਉਪਰਾਲੇ ਦੀ ਸ਼ਲਾਘਾ ਕੀਤੀ। ਬੁਲਾਰਿਆਂ ਨੇ ਕਿਹਾ ਕਿ ਮੀਡੀਆ ਜਿੱਥੇ ਸਮਾਜ ਅਤੇ ਸਰਕਾਰ ਵਿਚ ਇਕ ਕੜੀ ਦਾ ਕੰਮ ਕਰ ਕੇ ਸਮਾਜਿਕ ਖੇਤਰ ਵਿਚ ਨਾਮਣਾ ਖੱਟ ਰਿਹਾ ਹੈ, ਉੱਥੇ ਹੀ ਅਜਿਹੇ ਮੈਡੀਕਲ ਕੈਂਪ ਲਗਾ ਕੇ ਸਮਾਜ ਸੇਵਾ ਵਿਚ ਅਹਿਮ ਯੋਗਦਾਨ ਪਾ ਰਹੇ ਹਨ । ਉਨ੍ਹਾਂ ਕਿਹਾ ਕਿ ਦੋਵੇਂ ਨੌਜਵਾਨ ਦੀਪਕ ਅਰੋੜਾ ਤੇ ਹਿਮਾਂਸ਼ੂ ਹੈਰੀ ਹੋਰਨਾ ਲਈ ਵੀ ਪ੍ਰੇਰਣਾ ਸਰੋਤ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਆਪਣੇ ਘਰੇਲੂ ਤੇ ਵਪਾਰਕ ਕੰਮਾ ਵਿਚੋਂ ਸਮਾਂ ਕੱਢ ਕੇ ਸਮਾਜ ਸੇਵਾ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਕੈਂਪ ਦੌਰਾਨ ਦੀਪਕ ਅਰੋੜਾ ਅਤੇ ਹਿਮਾਂਸ਼ੂ ਹੈਰੀ ਨੇ ਮੁੱਖ ਮਹਿਮਾਨ ਵਿਧਾਇਕ ਨੀਨਾ ਮਿੱਤਲ , ਵਿਸ਼ੇਸ਼ ਮਹਿਮਾਨਾ ਅਤੇ ਪਤਵੰਤੇ ਸੱਜਣਾ ਨੂੰ ਸਨਮਾਨ ਚਿੰਨ ਭੇਂਟ ਕਰਦੇ ਹੋਏ ਇਸ ਕੈਂਪ ਵਿੱਚ ਪਹੁੰਚਣ ਤੇ ਉਨ੍ਹਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਤੇ ਭਾਈ ਸਾਹਿਬ ਭਾਈ ਦਯਾ ਸਿੰਘ ਸਕੂਲ਼ ਦੇ ਡਾਇਰੈਕਟਰ ਭਰਪੂਰ ਸਿੰਘ, ਸਮਾਜ ਸੇਵੀ ਅਸ਼ੋਕ ਅਰੋੜਾ, ਕੁਲਵੰਤ ਸਿੰਘ,ਨੀਰਜ ਭਾਂਬਰੀ, ਐਡ ਨਵਦੀਪ ਅਰੋੜਾ, ਸ਼ਿਵ ਸੈਨਾ ਰਾਸ਼ਟਰੀਯ ਦੇ ਪ੍ਰਧਾਨ ਚੂਰੰਜੀ ਲਾਲ ਸ਼ਰਮਾ, ਐਮ ਸੀ ਰਜੇਸ਼ ਕੁਮਾਰ, ਅਸ਼ੋਕ ਵਰਮਾ, ਅਮਰਿੰਦਰ ਮਿਰੀ, ਸੋਨੂੰ ਕੱਕੜ, ਸਮਾਜ ਸੇਵੀ ਸ਼ਾਮ ਸੁੰਦਰ ਸੇਤੀਆ ,ਆਮ ਆਦਮੀ ਪਾਰਟੀ ਦੇ ਜਿਲ੍ਹਾਂ ਪਟਿਆਲਾ ਦੇ ਮਨਯੋਰਟੀ ਵਿੰਗ ਦੇ ਪ੍ਰਧਾਨ ਇਸਲਾਮ ਅਲੀ, ਐਮ ਸੀ ਮੁਨੀਸ਼ ਮੁੰਜਾਲ, ਰਵੀ ਧੀਮਾਨ, ਮਾਨਵ ਸੇਵਾ ਮਿਸ਼ਨ ਦੇ ਪ੍ਰਧਾਨ ਹਰੀਸ਼ ਹੰਸ, ਐਂਕਰ ਜਤਿੰਦਰ ਜੀਤੂ, ਮਨੀਸ਼ ਬੱਤਰਾ,ਬਲਜਿੰਦਰ ਗਿੱਲ ਅਤੇ ਸ਼੍ਰੀ ਰਾਮ ਨੌਮੀ ਸ਼ੋਭਾ ਯਾਤਰਾ ਕਮੇਟੀ ਰਾਜਪੁਰਾ ਦੇ ਮੈਂਬਰਾਂ ਸਮੇਤ ਪੱਤਰਕਾਰ ਭਾਈਚਾਰਾ ਅਤੇ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਮੌਜੂਦ ਸਨ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com