Punjab Infoline

ਪੰਜਾਬੀ

Maharashtra ’ਚ ਟਰੱਕ-ਬੋਲੇਰੋ ਦੀ ਭਿਆਨਕ ਟੱਕਰ, 3 ਬੱਚਿਆਂ ਸਮੇਤ 8 ਲੋਕਾਂ ਦੀ ਮੌਤ

11 Sep, 2026 01:33 PM

ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ 3 ਬੱਚਿਆਂ ਸਮੇਤ 8 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਹੋਰ ਲੋਕ ਜ਼ਖ਼ਮੀ ਹੋਏ ਹਨ। ਹਾਦਸਾ ਟਰੱਕ ਅਤੇ ਬੋਲੇਰੋ ਵਿਚਾਲੇ ਟੱਕਰ ਕਾਰਨ ਵਾਪਰਿਆ।

ਪੁਲਿਸ ਮੁਤਾਬਕ ਹਾਦਸਾ ਸਵੇਰੇ ਕਰੀਬ 4 ਵਜੇ ਨਾਗਪੁਰ-ਰਾਏਪੁਰ ਨੈਸ਼ਨਲ ਹਾਈਵੇਅ ’ਤੇ ਪਿੰਪਲਗਾਓਂ ਸੜਕ ਨੇੜੇ ਮਾਨੇਗਾਓਂ ਅਤੇ ਪਿੰਪਲਗਾਓਂ ਵਿਚਕਾਰ ਵਾਪਰਿਆ।

ਬੋਲੇਰੋ ਸਵਾਰ ਸਾਰੇ ਲੋਕ ਛੱਤੀਸਗੜ੍ਹ ਦੇ ਰਾਏਪੁਰ ਤੋਂ ਨੈਸ਼ਨਲ ਹਾਈਵੇਅ-53 ਰਾਹੀਂ ਨਾਗਪੁਰ ਵੱਲ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਗੱਡੀ ਦੀ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ। ਟੱਕਰ ਤੋਂ ਬਾਅਦ ਬੋਲੇਰੋ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਇਸ ਨੂੰ ਬਾਹਰ ਕੱਢਣ ਲਈ ਦੋ JCB ਮਸ਼ੀਨਾਂ ਅਤੇ ਕ੍ਰੇਨ ਦੀ ਮਦਦ ਲੈਣੀ ਪਈ।

ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤਾ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Posted By: Punjab Infoline Bureau

Latest News