Punjab Infoline

ਪੰਜਾਬੀ

ਤਾਮਿਲਨਾਡੂ ਦੇ 8 ਇੰਜੀਨੀਅਰਿੰਗ ਵਿਦਿਆਰਥੀਆਂ ਦੀ ਹਾਦਸੇ ’ਚ ਮੌਤ, ਖੜ੍ਹੀ ਕਾਰਗੋ ਲਾਰੀ ਨਾਲ ਟਕਰਾਈ ਕਾਰ

05 Sep, 2026 03:24 PM

ਭਿਆਨਕ ਸੜਕ ਹਾਦਸੇ ’ਚ 8 ਇੰਜੀਨੀਅਰਿੰਗ ਵਿਦਿਆਰਥੀਆਂ ਦੀ ਮੌਤ, ਖੜ੍ਹੀ ਲਾਰੀ ਨਾਲ ਟਕਰਾਈ ਕਾਰ

Eight Students Killed News: ਕੇਰਲ ਦੇ ਤ੍ਰਿਸ਼ੂਰ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਰਾਤ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਕਾਰ ਸਵਾਰ ਅੱਠ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਮ੍ਰਿਤਕ ਸਾਰੇ ਗੁਆਂਢੀ ਰਾਜ ਤਾਮਿਲਨਾਡੂ ਦੇ ਵਿਦਿਆਰਥੀ ਸਨ। ਪੁਲਿਸ ਮੁਤਾਬਕ ਹਾਦਸਾ ਰਾਤ 11:40 ਵਜੇ ਵਾਪਰਿਆ।

ਸਾਰੇ ਵਿਦਿਆਰਥੀ ਤਾਮਿਲਨਾਡੂ ਦੇ ਡਿੰਡੀਗੁਲ ਸਥਿਤ ਪੀ.ਐਸ.ਐਮ. ਇੰਜੀਨੀਅਰਿੰਗ ਕਾਲਜ ਦੇ ਸਨ। ਉਨ੍ਹਾਂ ਦੀ ਕਾਰ ਅੱਧੀ ਰਾਤ ਦੇ ਕਰੀਬ ਤ੍ਰਿਸ਼ੂਰ ਦੇ ਕੈਪਮੰਗਲਮ ਵਿੱਚ ਪਨਾਮਬੀਕੰਨੂ ਨੇੜੇ ਰਾਸ਼ਟਰੀ ਰਾਜਮਾਰਗ 66 ’ਤੇ ਖੜ੍ਹੀ ਇੱਕ ਕਾਰਗੋ ਲਾਰੀ ਨਾਲ ਟਕਰਾ ਗਈ।

ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਵਿੱਚ ਸਵਾਰ ਸਾਰੇ ਅੱਠ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

Posted By: Punjab Infoline Bureau

Latest News