Punjab Infoline

ਪੰਜਾਬੀ

ਦਿਲਜੀਤ ਦੋਸਾਂਝ ਦੇ ਇੰਦੌਰ ਕੰਸਰਟ ਤੋਂ ਪਹਿਲਾਂ ਵੱਡਾ ਨਿਰਦੇਸ਼, 'ਪਟਿਆਲਾ ਪੈੱਗ' ਸਮੇਤ 4 ਗੀਤਾਂ ’ਤੇ ਰੋਕ

07 Nov, 2026 12:56 PM

ਦਿਲਜੀਤ ਦੋਸਾਂਝ ਦੇ ਇੰਦੌਰ ਕੰਸਰਟ ਨੂੰ ਲੈ ਕੇ ਅਹਿਮ ਖ਼ਬਰ ਸਾਹਮਣੇ ਆਈ ਹੈ। ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਹੋਣ ਵਾਲੇ ਇਸ ਲਾਈਵ ਸ਼ੋਅ ਦੌਰਾਨ ਗਾਇਕ ਆਪਣੇ ਚਾਰ ਗੀਤ ਪੇਸ਼ ਨਹੀਂ ਕਰ ਸਕਣਗੇ। ਇਨ੍ਹਾਂ ਵਿੱਚ 'ਪਟਿਆਲਾ ਪੈੱਗ', '5 ਤਾਰਾ ਠੇਕੇ', 'ਜੇਬ ਵਿਚੋਂ ਅਫੀਮ ਲੱਭੀਆ' ਅਤੇ 'ਜੱਟ ਫਾਇਰ ਕਰਦਾ' ਸ਼ਾਮਲ ਹਨ।

ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਵੱਲੋਂ ਇਸ ਸਬੰਧੀ ਕੰਸਰਟ ਦੇ ਪ੍ਰਬੰਧਕਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਇੰਦੌਰ ਦੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੇ 6 ਨਵੰਬਰ ਨੂੰ ਮਾਲ ਪ੍ਰਬੰਧਨ ਨੂੰ ਪੱਤਰ ਲਿਖ ਕੇ ਇਨ੍ਹਾਂ ਗੀਤਾਂ ਨੂੰ ਕੰਸਰਟ ਦੌਰਾਨ ਨਾ ਚਲਾਉਣ ਲਈ ਲੋੜੀਂਦੇ ਪ੍ਰਬੰਧ ਕਰਨ ਵਾਸਤੇ ਕਿਹਾ ਹੈ।

ਬੱਚਿਆਂ ’ਤੇ ਮਾੜੇ ਪ੍ਰਭਾਵ ਦਾ ਦਿੱਤਾ ਹਵਾਲਾ

ਪੱਤਰ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਚਾਰ ਗੀਤਾਂ ਦੇ ਬੋਲ ਛੋਟੇ ਬੱਚਿਆਂ ’ਤੇ ਮਾੜਾ ਪ੍ਰਭਾਵ ਪਾ ਸਕਦੇ ਹਨ। ਇਸ ਲਈ ਕੰਸਰਟ ਦੌਰਾਨ ਇਹ ਗੀਤ ਨਾ ਵਜਾਏ ਜਾਣ, ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਪ੍ਰੋਫੈਸਰ ਪੰਡਿਤ ਰਾਓ ਦੀ ਸ਼ਿਕਾਇਤ ਤੋਂ ਬਾਅਦ ਕਾਰਵਾਈ

ਦੱਸਿਆ ਗਿਆ ਹੈ ਕਿ ਚੰਡੀਗੜ੍ਹ ਦੇ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।

ਦਿਲਜੀਤ ਦੋਸਾਂਝ ਇਸ ਸਮੇਂ ਆਪਣੇ 'ਔਰਾ ਇੰਡੀਆ' ਸ਼ੋਅ ਤਹਿਤ ਭਾਰਤ ਵਿੱਚ ਕੰਸਰਟ ਕਰ ਰਹੇ ਹਨ। ਦਿੱਲੀ ਤੋਂ ਬਾਅਦ ਇੰਦੌਰ ਉਨ੍ਹਾਂ ਦਾ ਭਾਰਤ ਵਿੱਚ ਦੂਜਾ ਸ਼ੋਅ ਹੈ।

```

Latest News