Punjab Infoline

ਪੰਜਾਬੀ

ਗਾਂਧੀਨਗਰ ਵਿੱਚ ਵੱਡਾ ਹਾਦਸਾ: ਨਿਰਮਾਣ ਅਧੀਨ ਇਮਾਰਤ ਦਾ ਸਲੈਬ ਡਿੱਗਿਆ, 15 ਮਜ਼ਦੂਰ ਜ਼ਖਮੀ

10 Sep, 2026 09:53 AM

ਗੁਜਰਾਤ ਦੇ ਗਾਂਧੀਨਗਰ ਨੇੜੇ ਕੁਡਾਸਨ ਇਲਾਕੇ ਵਿੱਚ ਬੁੱਧਵਾਰ ਰਾਤ ਕਰੀਬ 9 ਵਜੇ ਇੱਕ ਨਿਰਮਾਣ ਅਧੀਨ ਇਮਾਰਤ ਦਾ ਹਿੱਸਾ ਅਚਾਨਕ ਡਿੱਗ ਗਿਆ। ਸ਼ੁਰੂਆਤੀ ਜਾਣਕਾਰੀ ਵਿੱਚ ਹਾਦਸਾ ਕਰੇਨ ਡਿੱਗਣ ਕਾਰਨ ਹੋਣ ਦੀ ਗੱਲ ਸਾਹਮਣੇ ਆਈ ਸੀ, ਪਰ ਬਾਅਦ ਵਿੱਚ ਇਸ ਨੂੰ ਲੈ ਕੇ ਵੱਖਰੀ ਜਾਣਕਾਰੀ ਸਾਹਮਣੇ ਆਈ।

ਚਸ਼ਮਦੀਦਾਂ ਮੁਤਾਬਕ ‘ਬੌਸਕੀ ਦ ਐਂਪਾਇਰ’ ਕਮਰਸ਼ੀਅਲ ਮਾਲ ਪ੍ਰੋਜੈਕਟ ਵਿੱਚ ਦੋ ਇਮਾਰਤਾਂ ਨੂੰ ਆਪਸ ਵਿੱਚ ਜੋੜਨ ਲਈ ਸਲੈਬ ਬਣਾਈ ਜਾ ਰਹੀ ਸੀ। ਅਚਾਨਕ ਸਲੈਬ ਡਿੱਗਣ ਕਾਰਨ ਹੇਠਾਂ ਕੰਮ ਕਰ ਰਹੇ ਕਈ ਮਜ਼ਦੂਰ ਇਸ ਦੀ ਲਪੇਟ ਵਿੱਚ ਆ ਗਏ।

ਗੁਜਰਾਤ ਦੇ ਡਿਪਟੀ ਮੁੱਖ ਮੰਤਰੀ ਹਰਸ਼ ਸਾਂਘਵੀ ਮੁਤਾਬਕ ਹਾਦਸੇ ਵਿੱਚ 15 ਮਜ਼ਦੂਰ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ICU ਵਿੱਚ ਰੱਖਿਆ ਗਿਆ ਹੈ। ਤਿੰਨ ਮਜ਼ਦੂਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਚਸ਼ਮਦੀਦਾਂ ਦਾ ਦਾਅਵਾ ਹੈ ਕਿ ਡਿੱਗੇ ਸਲੈਬ ਦਾ ਭਾਰ 100 ਟਨ ਤੋਂ ਵੱਧ ਸੀ। ਮਲਬਾ ਹਟਾਉਣ ਦਾ ਕੰਮ ਜਾਰੀ ਹੈ। ਸਾਈਟ ਮੈਨੇਜਰ ਨੇ ਪੁਸ਼ਟੀ ਕੀਤੀ ਹੈ ਕਿ ਹੁਣ ਮਲਬੇ ਹੇਠ ਕੋਈ ਮਜ਼ਦੂਰ ਨਹੀਂ ਹੈ।

ਹਾਲਾਂਕਿ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਦੋਂ ਤੱਕ ਪੂਰਾ ਮਲਬਾ ਹਟਾ ਨਹੀਂ ਲਿਆ ਜਾਂਦਾ, ਰਾਹਤ ਅਤੇ ਬਚਾਅ ਮੁਹਿੰਮ ਜਾਰੀ ਰਹੇਗੀ।

ਇਹ ਕਮਰਸ਼ੀਅਲ ਮਾਲ ਪ੍ਰੋਜੈਕਟ ਪੇਠਾਪੁਰ ਨਗਰ ਪਾਲਿਕਾ ਦੇ ਸਾਬਕਾ ਪ੍ਰਧਾਨ ਨੀਲੇਸ਼ ਮੋਦੀ ਵੱਲੋਂ ਬਣਵਾਇਆ ਜਾ ਰਿਹਾ ਹੈ। ਹਾਦਸੇ ਦੇ ਸਮੇਂ ਨੀਲੇਸ਼ ਮੋਦੀ ਆਪਣੀ ਧੀ ਬੌਸਕੀ ਦੇ ਵਿਆਹ ਲਈ ਸ਼ਿਕਾਗੋ ਗਏ ਹੋਏ ਸਨ।

Posted By: Punjab Infoline Bureau

Latest News

ਪੰਜਾਬੀ ਯੂਨੀਵਰਸਿਟੀ ਦੇ ਕੰਟਰੈਕਟ ਸਹਾਇਕ ਪ੍ਰੋਫ਼ੈਸਰਾਂ ਵੱਲੋਂ ਮੰਗਾਂ ਨਾ ਮੰਨੇ ਜਾਣ 'ਤੇ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਦਾ ਗੇਟ ਬੰਦ। (ਸਮੂਹ ਕੈਪਸ ਤੇ ਕਾਲਜ ਮੁਕੰਮਲ ਬੰਦ, ਧਰਨੇ ਨੂੰ ਸਾਰੇ ਵਰਗਾਂ ਦਾ ਮਿਲਿਆ ਪੂਰਨ ਸਮਰਥਨ)

09 Sep, 2026 08:00 PM