Punjab Infoline

ਪੰਜਾਬੀ

ਪਾਇਲ ਚ ਕੋਵਿਡ ਟੀਕਾਕਰਣ ਦੀ ਮੁੜ ਸ਼ੁਰੂਆਤ ਕੀਤੀ ਗਈ

14 May, 2021 05:30 AM

ਦੋਰਾਹਾ,ਅਮਰੀਸ਼ ਆਨੰਦ,ਦੇਸ਼ ਭਰ ’ਚ ਫੈਲੀ ਮਹਾਂਮਾਰੀ ਕੋਰੋਨਾ ਵਾਇਰਸ ਦੇ ਖਾਤਮੇ ਲਈ ਸਾਨੂੰ ਸਿਹਤ ਸੰਗਠਨ ਵਲੋਂ ਵੈਕਸੀਨ ਲਗਾਉਣ ਦੀ ਚਲਾਈ ਗਈ ਮੁਹਿੰਮ ਨੂੰ ਸਫਲ ਬਣਾਉਣ ਲਈ ਸਾਨੂੰ ਬਿਨਾਂ ਕਿਸੇ ਡਰ, ਘਬਰਾਹਟ ਅਤੇ ਝੂਠੀਆਂ ਅਫ਼ਵਾਹਾਂ ਤੋਂ ਗੁਰੇਜ਼ ਕਰਦੇ ਹੋਏ ਕੋਵਿਡ-19 ਦਾ ਟੀਕਾ ਜ਼ਰੂਰ ਲਗਵਾਉਣਾ ਚਾਹੀਦਾ ਹੈ। ਇਹ ਵਿਚਾਰ ਹਲਕਾ ਪਾਇਲ ਤੋਂ ਵਿਧਾਇਕ ਲਖਵੀਰ ਸਿੰਘ ਲੱਖਾਂ ਵਲੋਂ ਅੱਜ ਸਥਾਨਕ ਸ਼ਹਿਰ ਪਾਇਲ ਵਿੱਚ ਸਿਵਲ ਹਸਪਤਾਲ ਵਿਖੇ ਕੋਰੋਨਾ ਮਹਾਂਮਾਰੀ ਤੋ ਬਚਾ ਲਈ ਟੀਕਾਕਰਣ ਦੀ ਮੁੜ ਸ਼ੁਰੂਆਤ ਕਰਨ ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਹੇ ਓਹਨਾ ਕਿਹਾ ਕਿ ਅੱਜ ਸਿਵਲ ਹਸਪਤਾਲ ਪਾਇਲ ਵਿੱਚ ਇਸ ਦੀ ਸ਼ਰੂਆਤ ਕਰਕੇ 18 ਤੋ 45 ਸਾਲ ਦੇ ਵਰਗਾਂ ਨੂੰ ਇੰਜੈਕਸ਼ਨ ਦਿਤੇ ਗਏ ਨੇ ਤੇ ਇਸ ਅਧੀਨ ਸਰਕਾਰੀ ਮੁਲਾਜਮਾਂ ਦੇ ਪ੍ਰੀਵਾਰਾਂ ਨੂੰ ਵੀ ਸ਼ਾਮਿਲ ਕੀਤਾ ਗਿਆ।ਉਹਨਾਂ ਅੱਗੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੁਬਾਰਾ ਤੋਂ ਆਪਣੇ ਪੈਰ ਪਸਾਰਣ ਲੱਗੀ ਹੈ ਇਸਨੂੰ ਫੈਲਣ ਤੋਂ ਰੋਕਣ ਲਈ ਸਾਨੂੰ ਸਾਰਿਆਂ ਨੂੰ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਹਨਾਂ ਨੋਜਵਾਨ ਪੀੜੀ ਅਤੇ 60 ਸਾਲ ਤੋਂ ਉਪਰ ਦੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਕੋਰੋਨਾ ਵੈਕਸੀਨ ਜਰੂਰ ਕਰਵਾਉਣ ਅਤੇ ਮਾਸਕ ਦੀ ਵਰਤੋ ਕਰੋ, ਸਮਾਜਿਕ ਦੂਰੀ ਬਣਾਈ ਰੱਖੋ ਅਤੇ ਸਮੇਂ-ਸਮੇਂ ਹੱਥ ਜਰੂਰ ਧੋਵੋ ਆਦਿ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ। ਅੰਤ ਵਿਚ ਓਹਨਾ ਕਿਹਾ ਕਿ ਵੇਕਸੀਨੇਸ਼ਨ ਨੂੰ ਅਗਾਂਹ ਵੀ ਜਾਰੀ ਰੱਖਿਆ ਜਾਵੇਗਾ।

Posted By: Amrish Kumar Anand

Latest News