Punjab Infoline

ਪੰਜਾਬੀ

ਪਾਕਿਸਤਾਨ ਧਾਰਮਿਕ ਯਾਤਰਾ ਲਈ ਨਿਯਮ ਸਖ਼ਤ, ਪ੍ਰਾਈਵੇਟ ਸਪਾਂਸਰਡ ਟੂਰਾਂ ’ਤੇ ਰੋਕ

11 Sep, 2026 12:46 PM

‘ਆਪਰੇਸ਼ਨ ਸਿੰਦੂਰ’ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੱਲੋਂ ਸਾਹਮਣੇ ਲਿਆਂਦੇ ਗਏ ਪਾਕਿਸਤਾਨੀ ਜਾਸੂਸੀ ਨੈੱਟਵਰਕ ਅਤੇ ਹਿਸਾਰ ਦੀ ਯੂਟਿਊਬਰ ਜੋਤੀ ਮਲਹੋਤਰਾ ਮਾਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਧਾਰਮਿਕ ਯਾਤਰਾਵਾਂ ਨੂੰ ਲੈ ਕੇ ਨਿਯਮ ਸਖ਼ਤ ਕਰ ਦਿੱਤੇ ਗਏ ਹਨ।

ਸੁਰੱਖਿਆ ਏਜੰਸੀਆਂ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਉਣ ਦਾ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ISI ਅਤੇ ਉੱਥੇ ਦੇ ਕੁਝ ਪ੍ਰਾਈਵੇਟ ਟੂਰ ਆਪਰੇਟਰ ਧਾਰਮਿਕ ਯਾਤਰਾ ਦੇ ਨਾਮ ’ਤੇ ਭਾਰਤੀ ਨਾਗਰਿਕਾਂ ਨੂੰ ਸਪਾਂਸਰ ਕਰਕੇ ਕਥਿਤ ਤੌਰ ’ਤੇ ਜਾਸੂਸੀ ਨੈੱਟਵਰਕ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਸਨ।

ਇਸ ਤੋਂ ਬਾਅਦ ਪਾਕਿਸਤਾਨ ਵੱਲੋਂ ਕਰਵਾਏ ਜਾਣ ਵਾਲੇ ਪ੍ਰਾਈਵੇਟ ਸਪਾਂਸਰਡ ਟੂਰਾਂ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹੁਣ ਨਿੱਜੀ ਵਿਅਕਤੀਆਂ ਜਾਂ ਪ੍ਰਾਈਵੇਟ ਟੂਰ ਏਜੰਸੀਆਂ ਰਾਹੀਂ ਧਾਰਮਿਕ ਜਥਿਆਂ ਦਾ ਪਾਕਿਸਤਾਨ ਜਾਣਾ ਸੰਭਵ ਨਹੀਂ ਹੋਵੇਗਾ। ਭਾਰਤ ਸਰਕਾਰ ਨੇ ਪਾਕਿਸਤਾਨ ਵੱਲੋਂ ਚਲਾਏ ਜਾਂਦੇ ਪ੍ਰਾਈਵੇਟ ਸਪਾਂਸਰਡ ਟੂਰਾਂ ’ਤੇ ਪਾਬੰਦੀ ਲਗਾ ਦਿੱਤੀ ਹੈ।

ਧਾਰਮਿਕ ਯਾਤਰਾਵਾਂ ਲਈ ਜਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਜਾਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (HSGMC) ਵਰਗੀਆਂ ਅਧਿਕਾਰਤ ਸੰਸਥਾਵਾਂ ਰਾਹੀਂ ਹੀ ਜਾਣਗੇ।

HSGMC ਦੇ ਟੂਰਿਜ਼ਮ ਇੰਚਾਰਜ ਹਰਕੀਰਤ ਸਿੰਘ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜੋਤੀ ਮਲਹੋਤਰਾ ਵਰਗੇ ਜਾਸੂਸੀ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪ੍ਰਾਈਵੇਟ ਸਪਾਂਸਰਡ ਟੂਰ ਬੰਦ ਕਰ ਦਿੱਤੇ ਗਏ ਹਨ।

ਹੁਣ ਸੁਰੱਖਿਆ ਕਾਰਨਾਂ ਕਰਕੇ ਇਸ ਤਰ੍ਹਾਂ ਦੇ ਪ੍ਰਾਈਵੇਟ ਸਪਾਂਸਰਡ ਟੂਰ ’ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਧਾਰਮਿਕ ਯਾਤਰਾਵਾਂ ਨੂੰ ਨਿਰਧਾਰਤ ਸੰਸਥਾਗਤ ਪ੍ਰਬੰਧਾਂ ਰਾਹੀਂ ਹੀ ਕਰਵਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।

Latest News