Punjab Infoline

ਪੰਜਾਬੀ

ਕਾਂਗੋ ਦੇ ਦੋ ਸਕੂਲਾਂ ਵਿੱਚ ਅੱਗ ਨਾਲ 26 ਵਿਦਿਆਰਥੀਆਂ ਦੀ ਮੌਤ, 29 ਜ਼ਖਮੀ

11 Sep, 2026 11:01 AM

ਕਾਂਗੋ ਦੇ ਬੁਕਾਵੂ ਸ਼ਹਿਰ ਵਿੱਚ ਵੀਰਵਾਰ ਨੂੰ ਦੋ ਸਕੂਲਾਂ ਵਿੱਚ ਅੱਗ ਲੱਗਣ ਕਾਰਨ 26 ਵਿਦਿਆਰਥੀਆਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚ 19 ਕੁੜੀਆਂ ਅਤੇ 7 ਮੁੰਡੇ ਸ਼ਾਮਲ ਹਨ। 29 ਜ਼ਖਮੀ ਵਿਦਿਆਰਥੀਆਂ ਦਾ ਇਲਾਜ ਚੱਲ ਰਿਹਾ ਹੈ।

ਰਿਪੋਰਟਾਂ ਅਨੁਸਾਰ, ਅੱਗ ਪਹਿਲਾਂ ਇੱਕ ਘਰ ਵਿੱਚ ਲੱਗੀ ਅਤੇ ਫਿਰ ਫੁਰਾਹਾ ਸੈਕੰਡਰੀ ਸਕੂਲ ਅਤੇ ਉਜਾਮਾ ਪ੍ਰਾਇਮਰੀ ਸਕੂਲ ਵਿੱਚ ਫੈਲ ਗਈ। ਬਹੁਤ ਸਾਰੇ ਵਿਦਿਆਰਥੀ ਫੁਰਾਹਾ ਸੈਕੰਡਰੀ ਸਕੂਲ ਦੇ ਅੰਦਰ ਫਸ ਗਏ, ਜਿਨ੍ਹਾਂ ਵਿੱਚੋਂ ਕੁਝ ਦਾ ਦਮ ਘੁੱਟ ਗਿਆ। ਇਹ ਖੇਤਰ ਰਵਾਂਡਾ ਸਮਰਥਿਤ AFC/M23 ਬਾਗੀਆਂ ਦੇ ਕੰਟਰੋਲ ਹੇਠ ਹੈ, ਜਿਨ੍ਹਾਂ ਨੇ ਫਰਵਰੀ 2025 ਵਿੱਚ ਪੂਰਬੀ ਕਾਂਗੋ ਵਿੱਚ ਹਮਲਾ ਕੀਤਾ ਸੀ। ਮੌਤਾਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ।

ਰਿਪੋਰਟਾਂ ਅਨੁਸਾਰ, ਸਕੂਲ ਦਾ ਬਾਹਰ ਨਿਕਲਣ ਦਾ ਰਸਤਾ ਬਹੁਤ ਤੰਗ ਸੀ। ਅੱਗ ਲੱਗਣ ਤੋਂ ਬਾਅਦ ਸਕੂਲ ਵਿੱਚ ਭਗਦੜ ਮਚ ਗਈ। ਬਾਹਰ ਨਿਕਲਣ ਦਾ ਰਸਤਾ ਤੰਗ ਹੋਣ ਕਾਰਨ ਕਈ ਵਿਦਿਆਰਥੀ ਦਰਵਾਜ਼ੇ ਵੱਲ ਭੱਜੇ, ਜਦਕਿ ਕੁਝ ਨੇ ਖਿੜਕੀਆਂ ਰਾਹੀਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ।

ਸਥਾਨਕ ਅਧਿਕਾਰੀ ਮੋਇਜ ਲੁਬਾਲਾ ਮੁਤਾਬਕ ਬਾਹਰ ਨਿਕਲਣ ਦੀ ਕੋਸ਼ਿਸ਼ ਦੌਰਾਨ ਵਿਦਿਆਰਥੀ ਇੱਕ-ਦੂਜੇ ਨਾਲ ਟਕਰਾ ਗਏ, ਕਈ ਡਿੱਗ ਪਏ ਅਤੇ ਭਗਦੜ ਵਿੱਚ ਦੱਬ ਗਏ। ਕੁਝ ਵਿਦਿਆਰਥੀਆਂ ਦੀ ਮੌਤ ਦਮ ਘੁੱਟਣ ਕਾਰਨ ਵੀ ਹੋਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਜਿਸ ਖੇਤਰ ਵਿੱਚ ਅੱਗ ਲੱਗੀ ਉਹ ਸੰਘਣੀ ਆਬਾਦੀ ਵਾਲਾ ਖੇਤਰ ਹੈ।

ਅਧਿਕਾਰੀਆਂ ਮੁਤਾਬਕ ਰਾਹਤ ਅਤੇ ਇਲਾਜ ਦਾ ਕੰਮ ਜਾਰੀ ਹੈ। ਮ੍ਰਿਤਕਾਂ ਅਤੇ ਜ਼ਖਮੀਆਂ ਦੀ ਸਹੀ ਗਿਣਤੀ ਇਕੱਠੀ ਕਰਨ ਦੇ ਨਾਲ-ਨਾਲ ਹਾਦਸੇ ਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Latest News