Punjab Infoline

ਪੰਜਾਬੀ

ਪੰਜਾਬ ਇਨਫੋ ਲਾਈਨ ਵੱਲੋਂ ਪੰਜਾਬ ਭਰ ਦੇ ਪੱਤਰਕਾਰਾਂ ਨੂੰ ਜੁੜਨ ਦਾ ਸੱਦਾ, ਸਰਗਰਮ ਰਿਪੋਰਟਰਾਂ ਨੂੰ ਮਿਲੇਗਾ ਕੰਟੈਂਟ ਅਤੇ ਇਸ਼ਤਿਹਾਰਾਂ ਵਿੱਚ ਹਿੱਸਾ

26 Oct, 2026 12:00 PM

ਪੰਜਾਬ ਇਨਫੋ ਲਾਈਨ ਨੇ ਪੰਜਾਬ ਭਰ ਦੇ ਸੁਹਿਰਦ ਅਤੇ ਸਰਗਰਮ ਪੱਤਰਕਾਰਾਂ ਨੂੰ ਆਪਣੇ ਨਾਲ ਜੁੜਨ ਦਾ ਸੱਦਾ ਦਿੱਤਾ ਹੈ। ਇਸ ਪਹਿਲ ਦਾ ਮਕਸਦ ਸਥਾਨਕ ਸਮੱਸਿਆਵਾਂ, ਲੋਕ ਮੁੱਦਿਆਂ ਅਤੇ ਖ਼ਬਰਾਂ ਨੂੰ ਸੂਬਾਈ ਅਤੇ ਕੌਮੀ ਪੱਧਰ ਤੱਕ ਪਹੁੰਚਾਉਣਾ ਹੈ।

ਜੇਕਰ ਤੁਸੀਂ ਆਪਣੇ ਇਲਾਕੇ ਦੀਆਂ ਸਮੱਸਿਆਵਾਂ, ਲੋਕਾਂ ਨਾਲ ਜੁੜੇ ਮੁੱਦਿਆਂ ਅਤੇ ਮਹੱਤਵਪੂਰਨ ਖ਼ਬਰਾਂ ਨੂੰ ਵੱਡੇ ਪੱਧਰ 'ਤੇ ਪਹੁੰਚਾਉਣਾ ਚਾਹੁੰਦੇ ਹੋ ਤਾਂ ਪੰਜਾਬ ਇਨਫੋ ਲਾਈਨ ਨਾਲ ਬਤੌਰ ਰਿਪੋਰਟਰ ਜੁੜ ਸਕਦੇ ਹੋ।

ਮੁੱਖ ਧਾਰਾ ਦੀ ਪੱਤਰਕਾਰੀ ਦੇ ਨਾਲ ਸਿਟੀਜ਼ਨ ਜਰਨਲਿਜ਼ਮ ਨੂੰ ਵੀ ਉਤਸ਼ਾਹ

ਪੰਜਾਬ ਇਨਫੋ ਲਾਈਨ ਮੁੱਖ ਧਾਰਾ ਦੇ ਮੀਡੀਆ ਵਾਂਗ ਕੰਮ ਕਰਨ ਦੇ ਨਾਲ-ਨਾਲ ਸਿਟੀਜ਼ਨ ਜਰਨਲਿਜ਼ਮ ਨੂੰ ਵੀ ਉਤਸ਼ਾਹਿਤ ਕਰਦਾ ਹੈ, ਤਾਂ ਜੋ ਸਥਾਨਕ ਪੱਧਰ ਦੀਆਂ ਖ਼ਬਰਾਂ ਅਤੇ ਲੋਕਾਂ ਦੀ ਆਵਾਜ਼ ਨੂੰ ਵੱਡਾ ਮੰਚ ਮਿਲ ਸਕੇ।

ਪੱਤਰਕਾਰਾਂ ਨੂੰ ਬਿਜ਼ਨਸ ਪਾਰਟਨਰ ਵਜੋਂ ਮਿਲੇਗੀ ਪਛਾਣ

ਪੰਜਾਬ ਇਨਫੋ ਲਾਈਨ ਨੂੰ ਇਸ ਤਰ੍ਹਾਂ ਵਿਕਸਤ ਕੀਤਾ ਜਾ ਰਿਹਾ ਹੈ ਕਿ ਇਸ ਨਾਲ ਜੁੜੇ ਪੱਤਰਕਾਰਾਂ ਨੂੰ ਸਿਰਫ਼ ਰਿਪੋਰਟਰ ਹੀ ਨਹੀਂ, ਸਗੋਂ ਬਿਜ਼ਨਸ ਪਾਰਟਨਰ ਵਜੋਂ ਵੀ ਮੰਨਿਆ ਜਾਵੇਗਾ।

ਸਰਗਰਮ ਪੱਤਰਕਾਰਾਂ ਨੂੰ ਉਨ੍ਹਾਂ ਵੱਲੋਂ ਭੇਜੇ ਗਏ ਕੰਟੈਂਟ ਅਤੇ ਇਸ਼ਤਿਹਾਰਾਂ ਦੇ ਆਧਾਰ 'ਤੇ ਬਣਦਾ ਹਿੱਸਾ ਵੀ ਦਿੱਤਾ ਜਾਵੇਗਾ। ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਜਲਦੀ ਜਾਰੀ ਕੀਤੀ ਜਾਵੇਗੀ।

ਹਰ ਪੱਤਰਕਾਰ ਨੂੰ ਮਿਲੇਗਾ ਆਈਡੀ ਕਾਰਡ ਅਤੇ ਅਥਾਰਟੀ ਲੈਟਰ

ਪੰਜਾਬ ਇਨਫੋ ਲਾਈਨ ਨਾਲ ਜੁੜਨ ਵਾਲੇ ਹਰ ਪੱਤਰਕਾਰ ਨੂੰ ਆਈਡੀ ਕਾਰਡ ਅਤੇ ਅਥਾਰਟੀ ਲੈਟਰ ਵੀ ਦਿੱਤਾ ਜਾਵੇਗਾ।

ਪੰਜਾਬ ਇਨਫੋ ਲਾਈਨ ਵੱਲੋਂ ਪੰਜਾਬ ਭਰ ਦੇ ਸੁਹਿਰਦ ਪੱਤਰਕਾਰਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਅਤੇ ਆਪਣੇ ਇਲਾਕੇ ਦੀ ਆਵਾਜ਼ ਨੂੰ ਸੂਬਾਈ ਤੇ ਕੌਮੀ ਪੱਧਰ ਤੱਕ ਪਹੁੰਚਾਉਣ ਲਈ ਸੱਦਾ ਦਿੱਤਾ ਗਿਆ ਹੈ।

ਪੰਜਾਬ ਇਨਫੋ ਲਾਈਨ ਨਾਲ ਬਤੌਰ ਰਿਪੋਰਟਰ ਜੁੜਨ ਲਈ ਅੱਜ ਹੀ ਰਜਿਸਟਰ ਕਰੋ:

https://punjabinfoline.com/reporter/new

Latest News