Punjab Infoline

ਪੰਜਾਬੀ

ਆਦਰਸ਼ ਸਕੂਲ ਭਾਗੂ ਦਾ ਦਸਵੀਂ ਤੇ ਬਾਰ੍ਹਵੀਂ ਜਮਾਤ ਦਾ ਨਤੀਜਾ 100% ਰਿਹਾ

19 May, 2025 04:51 AM

ਲੰਬੀ, 18 ਮਈ (ਬੁੱਟਰ ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਦਾ ਦਸਵੀਂ ਅਤੇ ਬਾਰ੍ਹਵੀਂ ਜਮਾਤ ਦਾ ਨਤੀਜਾ 100% ਰਿਹਾ |ਸਕੂਲ ਦੇ ਪ੍ਰਿੰਸੀਪਲ ਜਗਜੀਤ ਕੌਰ ਨੇ ਇਸ ਸਫ਼ਲਤਾ ਲਈ ਸਕੂਲ ਦੇ ਮਿਹਨਤੀ ਸਟਾਫ਼, ਹੋਣਹਾਰ ਬੱਚਿਆਂ ਅਤੇ ਮਾਪਿਆਂ ਨੂੰ ਮੁਬਾਰਕਾਂ ਦਿੰਦੇ ਹੋਏ ਸਫ਼ਲ ਹੋਣ ਵਾਲ਼ੇ ਬੱਚਿਆਂ ਨੂੰ ਚੰਗੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ |ਉਹਨਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਾਰ੍ਹਵੀਂ ਵਿਗਿਆਨ ਗਰੁੱਪ 'ਚੋਂ ਜਸ਼ਨਦੀਪ ਕੌਰ ਪੁੱਤਰੀ ਹਰਦੀਪਇੰਦਰ ਸਿੰਘ ਨੇ 442/500 ਅੰਕਾਂ ਨਾਲ਼ ਪਹਿਲਾ, ਸੁਖਵੀਰ ਕੌਰ ਪੁੱਤਰੀ ਗੁਰਸੇਵਕ ਸਿੰਘ ਨੇ 438/500 ਅੰਕ ਪ੍ਰਾਪਤ ਕਰ ਕੇ ਦੂਜਾ ਜਦੋਂ ਕਿ ਰੀਤੂ ਪੁੱਤਰੀ ਵਿਨੋਦ ਕੁਮਾਰ ਨੇ 424/500 ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਹਾਸਿਲ ਕਰ ਕੇ ਅਦਾਰੇ ਦਾ ਮਾਣ ਵਧਾਇਆ ਹੈ |ਇਸ ਪ੍ਰਕਾਰ ਆਰਟਸ ਗਰੁੱਪ 'ਚੋਂ ਰੀਣਾ ਰਾਣੀ ਪੁੱਤਰੀ ਰਾਜਿੰਦਰ ਸਿੰਘ ਨੇ 473/500 ਪ੍ਰਾਪਤ ਕਰ ਕੇ ਪਹਿਲਾ, ਨਵਨੀਤ ਕੌਰ ਪੁੱਤਰੀ ਜੋਗਿੰਦਰ ਸਿੰਘ ਨੇ 465/500 ਅੰਕਾਂ ਨਾਲ਼ ਦੂਜਾ ਅਤੇ ਨਿਸ਼ਾ ਰਾਣੀ ਪੁੱਤਰੀ ਗੁਰਮੀਤ ਚੰਦ ਨੇ 443 /500 ਅੰਕ ਹਾਸਿਲ ਕਰ ਕੇ ਸਕੂਲ 'ਚੋਂ ਤੀਜਾ ਸਥਾਨ ਹਾਸਿਲ ਕੀਤਾ ਹੈ |

ਇਸ ਪ੍ਰਕਾਰ ਦਸਵੀਂ ਜਮਾਤ 'ਚੋਂ ਕੋਮਲਪ੍ਰੀਤ ਕੌਰ ਪੁੱਤਰੀ ਗੁਰਦਿੱਤਾ ਸਿੰਘ ਨੇ 525/650 ਅੰਕ ਪ੍ਰਾਪਤ ਕਰ ਕੇ ਪਹਿਲਾ,ਹਰਮਨਦੀਪ ਕੌਰ ਪੁੱਤਰੀ ਜਗਤਾਰ ਸਿੰਘ ਨੇ 520/650 ਅੰਕ ਹਾਸਿਲ ਕਰ ਕੇ ਦੂਜਾ ਜਦੋਂ ਕਿ 519/650 ਪ੍ਰਾਪਤ ਕਰ ਕੇ ਪੁੰਨਣਾ ਪੁੱਤਰੀ ਵਿਨੋਦ ਕੁਮਾਰ ਅਤੇ ਸਿਮਰਨਜੀਤ ਕੌਰ ਪੁੱਤਰੀ ਸੁਰਜੀਤ ਰਾਮ ਨੇ ਸਕੂਲ ਵਿੱਚੋਂ ਤੀਜਾ ਸਥਾਨ ਹਾਸਿਲ ਕਰ ਕੇ ਸਕੂਲ ਦਾ ਮਾਣ ਵਧਾਇਆ ਹੈ |

Posted By: TARSEM SINGH BUTTER

Latest News