Punjab Infoline

ਪੰਜਾਬੀ

Canada ’ਚ ਪੰਜਾਬੀ ਗਾਇਕ ਐਮੀ ਵਿਰਕ ਦੀ ਕਾਰ ’ਤੇ ਫਾਇਰਿੰਗ, 7 ਗੋਲੀਆਂ ਲੱਗੀਆਂ

09 Sep, 2026 11:11 AM

Canada ’ਚ ਪੰਜਾਬੀ ਗਾਇਕ ਐਮੀ ਵਿਰਕ ਦੀ ਕਾਰ ’ਤੇ ਫਾਇਰਿੰਗ, 7 ਗੋਲੀਆਂ ਲੱਗੀਆਂ

ਸ਼ੋਅ ਤੋਂ ਬਾਅਦ ਵਾਪਰੀ ਘਟਨਾ, ਕਾਰ ’ਚ ਐਮੀ ਵਿਰਕ ਸਮੇਤ ਚਾਰ ਜਣੇ ਸਵਾਰ ਸਨ

ਚੰਡੀਗੜ੍ਹ, 9 ਸਤੰਬਰ : ਕੈਨੇਡਾ ਵਿੱਚ ਇੱਕ ਸ਼ੋਅ ਤੋਂ ਬਾਅਦ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ’ਤੇ ਫਾਇਰਿੰਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਸ਼ਨੀਵਾਰ ਦੇ ਸ਼ੋਅ ਤੋਂ ਬਾਅਦ ਵਾਪਰੀ। ਪ੍ਰਬੰਧਕਾਂ ਨੇ ਹੁਣ ਸਪੱਸ਼ਟ ਕੀਤਾ ਹੈ ਕਿ ਪੰਜਾਬੀ ਗਾਇਕ ਐਮੀ ਵਿਰਕ ਵੀ ਕਾਰ ਵਿੱਚ ਸਵਾਰ ਸਨ। ਹਾਲਾਂਕਿ ਗੋਲੀਆਂ ਕਾਰ ਦੇ ਅੰਦਰ ਨਹੀਂ ਜਾ ਸਕੀਆਂ ਅਤੇ ਸਾਰੇ ਜਣੇ ਸੁਰੱਖਿਅਤ ਹਨ। ਕਾਰ ਵਿੱਚ ਐਮੀ ਵਿਰਕ ਸਮੇਤ ਚਾਰ ਜਣੇ ਸਵਾਰ ਸਨ।

ਕਾਰ ਨੂੰ ਸੱਤ ਗੋਲੀਆਂ ਲੱਗੀਆਂ, ਜਿਸ ਵਿੱਚ ਸਭ ਤੋਂ ਵੱਧ ਨੁਕਸਾਨ ਪਿਛਲੀ ਵਿੰਡਸ਼ੀਲਡ ਨੂੰ ਹੋਇਆ ਹੈ।

ਇਹ ਘਟਨਾ ਕੈਨੇਡਾ ਦੇ ਐਬਟਸਫੋਰਡ ਵਿੱਚ ਰਾਤ 11 ਵਜੇ ਦੇ ਕਰੀਬ ਵਾਪਰੀ। ਰਿਪੋਰਟਾਂ ਦੇ ਅਨੁਸਾਰ, ਐਮੀ ਵਿਰਕ ਐਬਟਸਫੋਰਡ ਦੇ ਰੋਜਰ ਫੋਰਨ ਵਿੱਚ ਇੱਕ ਸ਼ੋਅ ਖਤਮ ਕਰਕੇ ਹੀ ਆਏ ਸਨ, ਜਦੋਂ ਉਨ੍ਹਾਂ ਦੀ ਕਾਰ ’ਤੇ ਸੱਤ ਤੋਂ ਦਸ ਗੋਲੀਆਂ ਚਲਾਈਆਂ ਗਈਆਂ। ਗੋਲੀਆਂ ਪਿਛਲੀ ਖਿੜਕੀ ’ਤੇ ਲੱਗੀਆਂ, ਪਰ ਅੰਦਰ ਕੋਈ ਵੀ ਜ਼ਖਮੀ ਨਹੀਂ ਹੋਇਆ।

ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

Posted By: Punjab Infoline Bureau

Latest News