Punjab Infoline

ਪੰਜਾਬੀ

Nvidia CEO Resignation: ਚੀਨੀ ਜਾਸੂਸੀ ਏਜੰਟ ਨਾਲ ਸਬੰਧਾਂ ਦੇ ਦੋਸ਼ਾਂ ਵਿਚਕਾਰ CEO ਜੇਨਸਨ ਹੁਆਂਗ ਦੇ ਅਸਤੀਫ਼ੇ ਦਾ ਦਾਅਵਾ

13 Nov, 2026 08:47 AM

ਦੁਨੀਆ ਦੀ ਪ੍ਰਮੁੱਖ AI ਚਿੱਪ ਨਿਰਮਾਤਾ ਕੰਪਨੀ Nvidia ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਕੰਪਨੀ ਦੇ CEO ਜੇਨਸਨ ਹੁਆਂਗ ਵੱਲੋਂ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਨ੍ਹਾਂ ’ਤੇ ਚੀਨੀ ਜਾਸੂਸੀ ਏਜੰਟ ਨਾਲ ਨਜ਼ਦੀਕੀ ਸਬੰਧ ਹੋਣ ਦੇ ਦੋਸ਼ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਥਾਂ ਕੰਪਨੀ ਦੀ ਮੌਜੂਦਾ ਮੁੱਖ ਵਿੱਤੀ ਅਧਿਕਾਰੀ (CFO) ਅਤੇ ਐਗਜ਼ੀਕਿਊਟਿਵ ਵਾਈਸ ਪ੍ਰੈਜ਼ੀਡੈਂਟ ਕੋਲੇਟ ਕ੍ਰੇਸ ਨੂੰ ਅੰਤਰਿਮ CEO ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ 29 ਅਕਤੂਬਰ ਨੂੰ ਪ੍ਰਕਾਸ਼ਿਤ ਦ ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਵਿੱਚ ਜੇਨਸਨ ਹੁਆਂਗ ਅਤੇ ਐਲਿਸ ਨਾਂ ਦੀ ਮਹਿਲਾ ਵਿਚਕਾਰ ਹੋਈਆਂ ਨਜ਼ਦੀਕੀ ਮੁਲਾਕਾਤਾਂ ਦਾ ਜ਼ਿਕਰ ਕੀਤਾ ਗਿਆ ਸੀ। ਰਿਪੋਰਟ ਅਨੁਸਾਰ, ਐਲਿਸ ਸਿੰਗਾਪੁਰ ਦੀ ਕੰਪਨੀ ਮੇਗਾਸਪੀਡ ਦੀ ਸਾਬਕਾ ਅਧਿਕਾਰੀ ਰਹਿ ਚੁੱਕੀ ਹੈ। ਉਸ ਦੇ ਚੀਨ ਦੀ ਖੁਫੀਆ ਏਜੰਸੀ ਲਈ ਕੰਮ ਕਰਨ ਦੇ ਦਾਅਵੇ ਵੀ ਕੀਤੇ ਗਏ ਹਨ।

ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ Nvidia ਦੀ ਮਾਰਕੀਟ ਵੈਲਿਊ ਵਿੱਚ ਕਰੀਬ 27 ਲੱਖ ਕਰੋੜ ਰੁਪਏ ਦੀ ਕਮੀ ਆਉਣ ਦਾ ਵੀ ਦਾਅਵਾ ਕੀਤਾ ਗਿਆ ਹੈ।

ਕੌਣ ਹਨ ਅੰਤਰਿਮ CEO ਕੋਲੇਟ ਕ੍ਰੇਸ?

ਕੰਪਨੀ ਦੀ ਅੰਤਰਿਮ CEO ਬਣਾਈ ਗਈ ਕੋਲੇਟ ਕ੍ਰੇਸ ਸਾਲ 2013 ਤੋਂ Nvidia ਨਾਲ ਜੁੜੀ ਹੋਈ ਹੈ। ਉਹ ਹੁਣ ਤੱਕ ਕੰਪਨੀ ਵਿੱਚ ਮੁੱਖ ਵਿੱਤੀ ਅਧਿਕਾਰੀ (CFO) ਵਜੋਂ ਕੰਮ ਕਰ ਰਹੀ ਸੀ।

Nvidia ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਕੋਲੇਟ ਕ੍ਰੇਸ ਮਾਈਕ੍ਰੋਸਾਫਟ ਅਤੇ ਸਿਸਕੋ ਵਰਗੀਆਂ ਵੱਡੀਆਂ ਤਕਨੀਕੀ ਕੰਪਨੀਆਂ ਵਿੱਚ ਵੀ ਅਹਿਮ ਅਹੁਦਿਆਂ ’ਤੇ ਕੰਮ ਕਰ ਚੁੱਕੀ ਹੈ।

Latest News