Punjab Infoline

ਪੰਜਾਬੀ

ਸਰਸਵਤੀ ਮਾਡਲ ਸਕੂਲ, ਦੋਰਾਹਾ ਵਿੱਚ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਉਤਸ਼ਾਹ ਨਾਲ ਮਨਾਇਆ

21 Feb, 2026 11:52 AM

ਦੋਰਾਹਾ, 21 ਫ਼ਰਵਰੀ (ਅਮਰੀਸ਼ ਆਨੰਦ): ਸਰਸਵਤੀ ਮਾਡਲ ਸੀਨੀਅਰ ਸੈਕੈਂਡਰੀ ਸਕੂਲ,ਦੋਰਾਹਾ ਵਿਖੇ ਸਕੂਲ ਮੁਖੀ ਪ੍ਰੀਤੀਸ਼ ਗੁਸਾਈਂ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਬੜੇ ਉਤਸ਼ਾਹ ਅਤੇ ਸਮਰਪਣ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ “ਅੱਜ ਦਾ ਵਿਚਾਰ” ਨਾਲ ਕੀਤੀ ਗਈ, ਜੋ ਮਾਤ ਭਾਸ਼ਾ ਦੀ ਮਹੱਤਤਾ ਨਾਲ ਸੰਬੰਧਿਤ ਸੀ।ਇਸ ਮੌਕੇ ਨੌਵੀਂ ਜਮਾਤ ਦੀ ਵਿਦਿਆਰਥਣ ਮਨਰੂਪ ਕੌਰ ਨੇ ਮਾਤ ਭਾਸ਼ਾ ਦਿਵਸ ਦੇ ਇਤਿਹਾਸਕ ਪਿਛੋਕੜ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਦਿਵਸ ਕਿਉਂ ਅਤੇ ਕਦੋਂ ਤੋਂ ਮਨਾਇਆ ਜਾਣ ਲੱਗਾ। ਉਸਨੇ ਕਿਹਾ ਕਿ ਮਾਤ ਭਾਸ਼ਾ ਸਾਡੀ ਪਛਾਣ, ਸਭਿਆਚਾਰ ਅਤੇ ਵਿਰਾਸਤ ਦੀ ਅਸਲ ਨਿਸ਼ਾਨੀ ਹੈ।ਇਸ ਤੋਂ ਬਾਅਦ ਪ੍ਰਾਈਮਰੀ ਜਮਾਤ ਦੇ ਵਿਦਿਆਰਥੀਆਂ ਵੱਲੋਂ ਮਾਤ ਭਾਸ਼ਾ ਨਾਲ ਸੰਬੰਧਿਤ ਸੁੰਦਰ ਗੀਤ ਪੇਸ਼ ਕੀਤਾ ਗਿਆ, ਜਿਸ ਰਾਹੀਂ ਬੱਚਿਆਂ ਨੇ ਮਾਤ ਭਾਸ਼ਾ ਦੀ ਅਹਿਮੀਅਤ ਬਾਰੇ ਦਿਲ ਨੂੰ ਛੂਹਣ ਵਾਲਾ ਸੁਨੇਹਾ ਦਿੱਤਾ।ਇਸ ਦੌਰਾਨ ਸਕੂਲ ਦੀ ਅਧਿਆਪਕਾ ਸ੍ਰੀਮਤੀ ਗੁਰਚਰਨ ਕੌਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਮਾਤ ਭਾਸ਼ਾ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਇਸ ਦੀ ਰੱਖਿਆ ਤੇ ਪ੍ਰਚਾਰ ਲਈ ਹਮੇਸ਼ਾਂ ਯਤਨਸ਼ੀਲ ਰਹਿਣਾ ਚਾਹੀਦਾ ਹੈ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵਿੱਚ ਮਾਤ ਭਾਸ਼ਾ ਪ੍ਰਤੀ ਸਨਮਾਨ ਅਤੇ ਜਾਗਰੂਕਤਾ ਦਾ ਭਾਵ ਪੈਦਾ ਕੀਤਾ ਗਿਆ।

Posted By: Amrish Kumar Anand

Latest News