Punjab Infoline

ਪੰਜਾਬੀ

ਪਟਿਆਲਾ ਜਿਲੇ ਵਿੱਚ ਅੱਜ 51 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ(ਰਾਜਪੁਰਾ ਵਿਚ ਆਏ 7 ਕੋਵਿਡ ਪੋਜ਼ਿਟਿਵ ਮਾਮਲੇ)

03 Aug, 2020 05:30 AM

ਰਾਜਪੁਰਾ 3 ਅਗਸਤ (ਰਾਜੇਸ਼ ਡਾਹਰਾ ) ਜਿਲੇ ਵਿਚ 51 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 625 ਰਿਪੋਰਟ ਵਿਚੋ 51 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 1967 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 43 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 51 ਕੇਸਾਂ ਵਿਚੋ 26 ਪਟਿਆਲਾ ਸ਼ਹਿਰ, 07 ਰਾਜਪੁਰਾ, 04 ਨਾਭਾ, 08 ਸਮਾਣਾ ਅਤੇ 06 ਵੱਖ ਵੱਖ ਪਿੰਡਾਂ ਤੋਂ ਹਨ।ਰਾਜਪੁਰਾ ਤੋਂ ਆਉਣ ਵਾਲੇ ਕੇਸਾਂ ਵਿਚੋਂ ਜੈਨ ਨਗਰ ਭੇਡਵਾਲ ਤੋਂ ਤਿੰਨ, ਪੰਜੀਰੀ ਪਲਾਟ, ਨੇੜੇ ਐਨ.ਟੀ.ਸੀ. ਸਕੂਲ, ਪ੍ਰੇਮ ਨਗਰ, ਕੇ.ਐਸ.ਐਮ ਰੋਡ ਤੋਂ ਇੱਕ-ਇੱਕ ਕੇਸ ਆਇਆ ਹੈ।

Posted By: RAJESH DEHRA

Latest News