Punjab Infoline

ਪੰਜਾਬੀ

ਮੈਡ ਸੰਧੂ ਅਤੇ ਇੱਕ ਹੋਰ ਪੰਜਾਬੀ ਇੰਫਲੂਐਂਸਰ ਸਨ ਗੋਲਡੀ ਢਿੱਲੋਂ ਦੇ ਨਿਸ਼ਾਨੇ ’ਤੇ, 8 ਮਹੀਨੇ ਪੁਰਾਣਾ ਇਨਪੁਟ ਬਣਿਆ ਅਹਿਮ ਕੜੀ

05 Oct, 2026 05:45 PM

ਮੈਡ ਸੰਧੂ ਦੇ ਕਤਲ ਮਾਮਲਾ: ਪੰਜਾਬੀ ਇੰਫਲੂਐਂਸਰ ਮੈਡ ਸੰਧੂ ਦੇ ਕਤਲ ਮਾਮਲੇ ਵਿੱਚ ਇੱਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਸਰੋਤ ਮੁਤਾਬਕ ਮੈਡ ਸੰਧੂ ਅਤੇ ਇੱਕ ਹੋਰ ਪੰਜਾਬੀ ਇੰਫਲੂਐਂਸਰ ਕਈ ਮਹੀਨਿਆਂ ਤੋਂ ਗੈਂਗਸਟਰ ਗੋਲਡੀ ਢਿੱਲੋਂ ਦੇ ਨਿਸ਼ਾਨੇ ’ਤੇ ਸਨ ਅਤੇ ਇਸ ਸਬੰਧੀ ਇਨਪੁਟ ਕਰੀਬ 8 ਮਹੀਨੇ ਪਹਿਲਾਂ ਹੀ ਮੁਹਾਲੀ ਪੁਲਿਸ ਦੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਸੀ।

ਉਸ ਸਮੇਂ ਮੁਹਾਲੀ ਪੁਲਿਸ ਨੇ ਗੋਲਡੀ ਢਿੱਲੋਂ ਨਾਲ ਜੁੜੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਸ਼ੂਟਰਾਂ ਵੱਲੋਂ ਕਥਿਤ ਤੌਰ ’ਤੇ ਦੱਸਿਆ ਗਿਆ ਸੀ ਕਿ ਪੰਜਾਬ ਵਿੱਚ ਦੋ ਇੰਫਲੂਐਂਸਰਾਂ ਦੇ ਕਤਲ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਸ਼ੂਟਰਾਂ ਨੇ ਪੁਲਿਸ ਨੂੰ ਇਹ ਵੀ ਦੱਸਿਆ ਸੀ ਕਿ ਮੈਡ ਸੰਧੂ ਅਤੇ ਦੂਜੇ ਇੰਫਲੂਐਂਸਰ ਨੂੰ ਨਿਸ਼ਾਨਾ ਬਣਾਉਣ ਦੀ ਜ਼ਿੰਮੇਵਾਰੀ ਗੋਲਡੀ ਢਿੱਲੋਂ ਦੇ ਇਸ਼ਾਰੇ ’ਤੇ ਤੈਅ ਕੀਤੀ ਗਈ ਸੀ।

ਅੰਮ੍ਰਿਤਸਰ ਵਿੱਚ ਗੋਲੀਆਂ ਮਾਰ ਕੇ ਕੀਤੀ ਗਈ ਸੀ ਮੈਡ ਸੰਧੂ ਦੀ ਹੱਤਿਆ

ਅੰਮ੍ਰਿਤਸਰ ਵਿੱਚ ਮੈਡ ਸੰਧੂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਰੋਤ ਮੁਤਾਬਕ ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਢਿੱਲੋਂ ਨੇ ਲਈ ਹੈ। ਇਸ ਸਬੰਧੀ ਇੱਕ ਰਿਕਾਰਡਿੰਗ ਵੀ ਸਾਹਮਣੇ ਆਈ ਹੈ, ਜਿਸ ਦੀ ਪੁਲਿਸ ਪੱਧਰ ’ਤੇ ਜਾਂਚ ਕੀਤੀ ਜਾ ਰਹੀ ਹੈ।

ਅਜਿਹੇ ਵਿੱਚ ਕਰੀਬ 8 ਮਹੀਨੇ ਪਹਿਲਾਂ ਮੁਹਾਲੀ ਪੁਲਿਸ ਦੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਇਹ ਇਨਪੁਟ ਹੁਣ ਮੈਡ ਸੰਧੂ ਕਤਲ ਮਾਮਲੇ ਦੀ ਜਾਂਚ ਵਿੱਚ ਇੱਕ ਅਹਿਮ ਕੜੀ ਬਣ ਗਿਆ ਹੈ। ਪੁਲਿਸ ਪੁਰਾਣੇ ਇਨਪੁਟ ਦੇ ਆਧਾਰ ’ਤੇ ਵੀ ਜਾਂਚ ਨੂੰ ਅੱਗੇ ਵਧਾ ਰਹੀ ਹੈ।

ਕੀ ਮੈਡ ਸੰਧੂ ਨੂੰ ਖਤਰੇ ਬਾਰੇ ਜਾਣਕਾਰੀ ਦਿੱਤੀ ਗਈ ਸੀ?

ਇਸ ਮਾਮਲੇ ਵਿੱਚ ਹੁਣ ਕਈ ਸਵਾਲ ਵੀ ਉੱਠ ਰਹੇ ਹਨ। ਜਦੋਂ ਕਰੀਬ ਅੱਠ ਮਹੀਨੇ ਪਹਿਲਾਂ ਹੀ ਦੋ ਇੰਫਲੂਐਂਸਰਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਜਾਣਕਾਰੀ ਪੁਲਿਸ ਦੇ ਸਾਹਮਣੇ ਆ ਗਈ ਸੀ ਤਾਂ ਕੀ ਇਸ ਬਾਰੇ ਮੈਡ ਸੰਧੂ ਅਤੇ ਦੂਜੇ ਇੰਫਲੂਐਂਸਰ ਨੂੰ ਜਾਣਕਾਰੀ ਦਿੱਤੀ ਗਈ ਸੀ?

ਕੀ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਕਦਮ ਚੁੱਕੇ ਗਏ ਸਨ? ਕੀ ਪੁਲਿਸ ਕੋਲ ਦੋਵਾਂ ਨੂੰ ਖਤਰੇ ਨਾਲ ਸਬੰਧਤ ਕੋਈ ਹੋਰ ਇਨਪੁਟ ਸੀ ਅਤੇ ਜੇਕਰ ਸੀ ਤਾਂ ਉਸ ’ਤੇ ਕੀ ਕਾਰਵਾਈ ਕੀਤੀ ਗਈ? ਇਨ੍ਹਾਂ ਸਵਾਲਾਂ ਦੇ ਜਵਾਬ ਹੁਣ ਜਾਂਚ ਦੌਰਾਨ ਸਾਹਮਣੇ ਆਉਣੇ ਬਾਕੀ ਹਨ।

ਪੁਰਾਣੇ ਇਨਪੁਟ ਅਤੇ ਕਤਲ ਵਿਚਕਾਰ ਸਬੰਧ ਦੀ ਜਾਂਚ

ਮੈਡ ਸੰਧੂ ਦੇ ਕਤਲ ਤੋਂ ਬਾਅਦ ਪੁਲਿਸ 8 ਮਹੀਨੇ ਪਹਿਲਾਂ ਫੜੇ ਗਏ ਸ਼ੂਟਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਨੂੰ ਵੀ ਜਾਂਚ ਦਾ ਹਿੱਸਾ ਬਣਾ ਰਹੀ ਹੈ। ਜਾਂਚ ਵਿੱਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਸਮੇਂ ਸਾਹਮਣੇ ਆਏ ਇਨਪੁਟ ਅਤੇ ਮੈਡ ਸੰਧੂ ਦੇ ਕਤਲ ਵਿਚਕਾਰ ਕੋਈ ਸਿੱਧਾ ਸਬੰਧ ਹੈ ਜਾਂ ਨਹੀਂ।

ਮਾਮਲੇ ਵਿੱਚ ਸਾਹਮਣੇ ਆ ਰਹੇ ਪੁਰਾਣੇ ਇਨਪੁਟ, ਕਤਲ ਨਾਲ ਜੁੜੀ ਰਿਕਾਰਡਿੰਗ ਅਤੇ ਹੋਰ ਤੱਥਾਂ ਦੇ ਆਧਾਰ ’ਤੇ ਪੁਲਿਸ ਵੱਲੋਂ ਜਾਂਚ ਅੱਗੇ ਵਧਾਈ ਜਾ ਰਹੀ ਹੈ।

Latest News