Punjab Infoline

ਪੰਜਾਬੀ

ਤਰਨਤਾਰਨ ‘ਚ ਅਕਾਲੀ ਆਗੂ ਨਵਪ੍ਰੀਤ ਸਿੰਘ ਨਵੀ ਦਾ ਗੋਲੀਆਂ ਮਾਰ ਕੇ ਕਤਲ

26 Sep, 2026 01:21 PM

ਤਰਨਤਾਰਨ: ਪੁਲਿਸ ਥਾਣਾ ਝਬਾਲ ਅਧੀਨ ਆਉਂਦੇ ਪਿੰਡ ਗੱਗੋ ਬੂਹਾ ਵਿੱਚ ਅਕਾਲੀ ਆਗੂ ਨਵਪ੍ਰੀਤ ਸਿੰਘ ਨਵੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਨਵਪ੍ਰੀਤ ਸਿੰਘ ਨਵੀ ਪਿੰਡ ਦੀ ਮੌਜੂਦਾ ਸਰਪੰਚ ਕੁਲਵਿੰਦਰ ਕੌਰ ਦੇ ਪਤੀ ਸਨ।

ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਇਆ ਸੀ ਵਿਵਾਦ

ਮਿਲੀ ਜਾਣਕਾਰੀ ਅਨੁਸਾਰ, ਅੱਡਾ ਗੱਗੋ ਬੂਹਾ ਵਿਖੇ ਸੋਨੂੰ ਕੰਡਾ ਨਾਂ ਦਾ ਵਿਅਕਤੀ ਸੁਨਿਆਰੇ ਦੀ ਦੁਕਾਨ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਨਵਪ੍ਰੀਤ ਸਿੰਘ ਨਵੀ ਅਤੇ ਸੋਨੂੰ ਕੰਡਾ ਵਿਚਾਲੇ ਪੁਰਾਣੀ ਰੰਜਿਸ਼ ਚੱਲ ਰਹੀ ਸੀ।

ਸਰੋਤ ਮੁਤਾਬਕ, ਬੀਤੀ ਰਾਤ ਦੋਵਾਂ ਦਾ ਆਪਸ ਵਿੱਚ ਟਾਕਰਾ ਹੋ ਗਿਆ। ਇਸ ਦੌਰਾਨ ਤੂੰ-ਤੂੰ ਮੈਂ-ਮੈਂ ਤੋਂ ਬਾਅਦ ਸੋਨੂੰ ਕੰਡਾ, ਜੋ ਕਥਿਤ ਤੌਰ ‘ਤੇ ਕੁਝ ਹੋਰ ਵਿਅਕਤੀਆਂ ਦੇ ਨਾਲ ਸੀ, ਨੇ ਨਵਪ੍ਰੀਤ ਸਿੰਘ ਨਵੀ ‘ਤੇ ਗੋਲੀ ਚਲਾ ਦਿੱਤੀ।

ਹਸਪਤਾਲ ‘ਚ ਹੋਈ ਮੌਤ

ਗੋਲੀ ਲੱਗਣ ਤੋਂ ਬਾਅਦ ਨਵਪ੍ਰੀਤ ਸਿੰਘ ਨਵੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਘਟਨਾ ਤੋਂ ਬਾਅਦ ਇਲਾਕੇ ਵਿੱਚ ਚਰਚਾ ਦਾ ਮਾਹੌਲ ਹੈ। ਵਾਰਦਾਤ ਦੇ ਕਾਰਨਾਂ ਅਤੇ ਇਸ ਵਿੱਚ ਸ਼ਾਮਲ ਵਿਅਕਤੀਆਂ ਸਬੰਧੀ ਹੋਰ ਜਾਣਕਾਰੀ ਦੀ ਉਡੀਕ ਹੈ।

Posted By: Punjab Infoline Bureau

Latest News