Punjab Infoline

ਪੰਜਾਬੀ

ਗਾਇਕ ਗਾਇਕ"ਰੇਮਮੀ "ਲੈ ਕੇ ਆਏ ਆਪਣਾ ਨਵਾਂ ਗਾਣਾ ਗੀਤ "ਅੱਧੀਏ ਵਰਗੀ "

01 Apr, 2022 05:30 AM

ਦੋਰਾਹਾ, ਅਮਰੀਸ਼ ਆਨੰਦ, ਪੰਜਾਬੀ ਸੰਗੀਤ ਖੇਤਰ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਵਾਲਾ ਗਾਇਕ "ਰੇਮਮੀ" ਦਾ ਨਵਾਂ ਗਾਣਾ"ਅੱਧੀਏ ਵਰਗੀ"ਜੋ ਕਿ"ਸਟੇਟ ਸਟੂਡੀਓ ਮਿਊਜ਼ਿਕ ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ,ਗਾਇਕ ਰੇਮਮੀ ਨੇ ਆਪਣੇ ਨਵੇਂ ਆਏ ਗੀਤ ਦੀ ਚਰਚਾ ਕਰਦੇ ਹੋਏ ਦੱਸਿਆ ਕਿ ਇਹ ਗੀਤ "ਸਟੇਟ ਸਟੂਡੀਓ ਮਿਊਜ਼ਿਕ ਕੰਪਨੀ" ਰਿਕਾਰਡ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ,ਇਸ ਪ੍ਰੋਜੈਕਟ ਦੇ ਪ੍ਰੋਡਿਊਸਰ"ਸ਼ੁਭਮ ਸ਼ਰਮਾ"ਹਨ,ਓਹਨਾ ਦੱਸਿਆ ਇਸ ਗੀਤ ਨੂੰ ਪੰਜਾਬ ਦੇ ਮਸ਼ਹੂਰ ਗੀਤਕਾਰ"ਵੀਤ ਬਲਜੀਤ"ਵਲੋਂ ਕਲਮਬੱਧ ਕੀਤਾ ਗਿਆ ਹੈ,ਇਸ ਗੀਤ ਦਾ ਮਿਊਜ਼ਿਕ "ਸੇਮਭੀ ਕੇ" ਵਲੋਂ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ,ਇਸ ਗੀਤ ਦਾ ਵੀਡੀਓ "ਸ਼ੁੱਧ ਸਿੰਘ "ਵਲੋਂ ਤਿਆਰ ਕੀਤਾ ਗਿਆ ਹੈ,ਇਸ ਪ੍ਰੋਜੈਕਟ ਦੀ ਐਡੀਟਿੰਗ"ਪਾਰਸ ਕੇ.ਮਹਿਰਾ"ਵਲੋਂ ਕੀਤੀ ਗਈ ਹੈ,ਇਸ ਪ੍ਰੋਜੈਕਟ ਦੀ ਮਿਕਸਿੰਗ ਤੌਸੀਫ਼ ਸ਼ੈਖ(ਮੁੰਬਈ) ਵਲੋਂ ਕੀਤੀ ਗਈ ਹੈ ਇਸ ਪ੍ਰੋਜੈਕਟ ਦੀ ਡਿਜਿਟਲ ਪ੍ਰੋਮੋਸ਼ਨ "ਡੋਗ ਡਿਜਿਟਲ"ਵਲੋਂ ਕੀਤੀ ਜਾ ਰਹੀ ਹੈ,ਇਸਦੇ ਨਾਲ ਹੀ ਗਾਇਕ ਰੇਮਮੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਤੇ ਸਾਰੀ ਟੀਮ ਵਲੋਂ ਬਹੁਤ ਹੀ ਮਿਹਨਤ ਕੀਤੀ ਗਈ ਹੈ ਤੇ ਸਰੋਤਿਆਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ.ਇਸ ਪ੍ਰੋਜੈਕਟ ਵਿਚ ਓਹਨਾ ਸੰਜੀਵ ਮਲਿਕ(ਕਲਚਰ ਕਲੱਬ)ਤੇ ਅੰਕੁਸ਼ ਠਾਕੁਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ.

Posted By: Amrish Kumar Anand

Latest News