12 ਤਰੀਕ ਨੂੰ ਕੀਤੀ ਜਾਣ ਵਾਲੀ ਆਲ ਟਰੇਡ ਯੂਨੀਅਨ ਦੀ ਹਿਮਾਇਤ ਦਾ ਐਲਾਨ - ਏ.ਆਈ.ਕੇ.ਐੱਸ.-1936 ਵਲੋਂ ਸਮਰਥਨ- ਝੱਜ, ਬਰ੍ਹਮੀ
11 Feb, 2026 12:42 AM
ਦੋਰਾਹਾ,9 ਫਰਵਰੀ (ਅਮਰੀਸ਼ ਆਨੰਦ)- ਆਲ ਟਰੇਡ ਯੂਨੀਅਨ ਵੱਲੋਂ 12 ਫਰਵਰੀ ਨੂੰ ਕੀਤੀ ਜਾਣ ਵਾਲੀ ਹੜਤਾਲ ਦੀ ਹਮਾਇਤ ਕਰਦੇ ਹੋਏ, ਆਲ ਇੰਡੀਆ ਕਿਸਾਨ ਸਭਾ-1936 ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਝੱਜ ਅਤੇ ਜਨਰਲ ਸਕੱਤਰ ਚਮਕੌਰ ਸਿੰਘ ਬਰ੍ਹਮੀ ਨੇ ਕਿਹਾ ਕਿ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ, ਜਿਨਾਂ ਵਿੱਚ ਚਾਰ ਲੇਬਰ ਕੋਡ ਲਿਆਉਣੇ, ਮਨਰੇਗਾ ਕਾਨੂੰਨ ਨੂੰ ਖਤਮ ਕਰਨਾ, ਬਿਜਲੀ ਸੋਧ ਬਿਲ, ਬੀਜ ਬਿਲ ਦੇ ਵਿਰੋਧ ਅਤੇ ਹੁਣ ਟਰੰਪ ਸਰਕਾਰ ਨਾਲ ਮਿਲ ਕੇ ਕਾਰਪੋਰੇਟਾਂ ਦੀ ਝੋਲੀ ਪੈ ਕੇ ਕੇਂਦਰ ਸਰਕਾਰ ਬਾਹਰੋਂ ਸਸਤਾ ਸਮਾਨ ਲਿਆ ਕੇ, ਸਥਾਨਕ ਕਿਸਾਨਾਂ ਦੇ ਨਾਲ ਨਾਲ ਕਿਰਤ ਨੂੰ ਵੱਡਾ ਨੁਕਸਾਨ ਪਹੁੰਚਾਵੇਗੀ। ਇਸ ਸਮੇਂ ਵਿੱਚ ਆਲ ਟ੍ਰੇਡ ਯੂਨੀਅਨ ਦੀ ਕੀਤੀ ਜਾ ਰਹੀ ਦੇਸ਼ ਪੱਧਰੀ ਹੜਤਾਲ ਦਾ ਸਮਰਥਨ ਜੰਗ ਸਿੰਘ ਸਿਰਥਲਾ, ਨਛੱਤਰ ਸਿੰਘ ਪੰਧੇਰ ਖੇੜੀ, ਗੁਰਮੇਲ ਸਿੰਘ ਮੇਲੀ ਸਿਆੜ, ਜਸਵੀਰ ਸਿੰਘ ਢੀਂਡਸਾ ਲੰਢ੍ਹਾ, ਹਰਬੰਸ ਸਿੰਘ ਰੱਬੋਂ, ਪਰਮਜੀਤ ਸਿੰਘ ਦੁੱਗਰੀ, ਜਸਪ੍ਰੀਤ ਸਿੰਘ ਜੱਸਾ ਬਿਲਗਾ, ਮਨਜੀਤ ਸਿੰਘ ਮਨਸੂਰਾਂ, ਜਗਜੀਤ ਸਿੰਘ ਬੁਆਣੀ, ਮਨੂੰ ਬੁਆਣੀ, ਸਰਪੰਚ ਗੁਰਨਾਮ ਸਿੰਘ ਬਹਾਦਰਕੇ, ਕੁਲਦੀਪ ਸਿੰਘ ਸਾਹਾਬਾਣਾ, ਮਾਸਟਰ ਆਤਮਾ ਸਿੰਘ ਕੋਟਲਾ, ਕੇਵਲ ਸਿੰਘ ਮਜਾਲੀਆਂ, ਮਨਜੀਤ ਸਿੰਘ ਪੌਤ ਆਦਿ ਨੇ ਵੀ ਕੀਤਾ।
Posted By: Amrish Kumar Anand





