Punjab Infoline

ਪੰਜਾਬੀ

ਗਾਇਕਾ"ਸੋਨੀ ਬੱਤਰਾ"ਲੈ ਕੇ ਆਏ ਆਪਣਾ ਨਵਾਂ ਗੀਤ"ਗੁਜ਼ਾਰਿਸ਼ਾਂ"

27 Mar, 2022 12:00 AM
ਅਮਰੀਸ਼ ਆਨੰਦ, ਪੰਜਾਬੀ ਸੰਗੀਤ ਖੇਤਰ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੀ ਗਾਇਕਾ"ਸੋਨੀ ਬੱਤਰਾ"ਦਾ ਨਵਾਂ ਗਾਣਾ ਗੀਤ"ਗੁਜ਼ਾਰਿਸ਼ਾਂ"ਜੋ ਕਿ"ਸਿਲਵਰ ਟੌਨ ਮਿਊਜ਼ਿਕ ਕੰਪਨੀ"ਵਲੋਂ ਰਿਲੀਜ਼ ਕੀਤਾ ਗਿਆ ਗਾਇਕਾ"ਸੋਨੀ ਬੱਤਰਾ"ਨੇ ਆਪਣੇ ਨਵੇਂ ਆਏ ਗੀਤ ਦੀ ਚਰਚਾ ਕਰਦੇ ਹੋਏ ਦੱਸਿਆ ਕਿ ਇਹ ਗੀਤ"ਸਿਲਵਰ ਟੌਨ ਮਿਊਜ਼ਿਕ ਕੰਪਨੀ ਰਿਕਾਰਡ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ,ਇਸ ਪ੍ਰੋਜੈਕਟ ਦੇ ਪ੍ਰੋਡਿਊਸਰ"ਬਲਵਿੰਦਰ ਸਿੰਘ" ਹਨ,ਓਹਨਾ ਦੱਸਿਆ ਇਸ ਗੀਤ ਨੂੰ ਓਹਨਾਂ ਆਪ ਹੀ ਕਲਮਬੱਧ ਕੀਤਾ ਗਿਆ ਹੈ,ਇਸ ਗੀਤ ਦਾ ਮਿਊਜ਼ਿਕ"ਕੁਨਾਲ ਅੱਗਰਵਾਲ"ਵਲੋਂ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ,ਇਸ ਗੀਤ ਦਾ ਵੀਡੀਓ"ਡੀ.ਕੇ ਪ੍ਰੋਡਕਸ਼ਨ"ਵਲੋਂ ਤਿਆਰ ਕੀਤਾ ਗਿਆ ਹੈ,ਇਸ ਪ੍ਰੋਜੈਕਟ ਦੀ ਐਡੀਟਿੰਗ"ਅੰਕੁਸ਼ ਕੌਣਦਲ"ਵਲੋਂ ਕੀਤੀ ਗਈ ਹੈ ਇਸਦੇ ਨਾਲ ਹੀ ਗਾਇਕਾ"ਸੋਨੀ ਬੱਤਰਾ"ਨੇ ਦੱਸਿਆ ਕਿ ਇਸ ਪ੍ਰੋਜੈਕਟ ਤੇ ਸਾਰੀ ਟੀਮ ਵਲੋਂ ਬਹੁਤ ਹੀ ਮਿਹਨਤ ਕੀਤੀ ਗਈ ਹੈ ਤੇ ਸਰੋਤਿਆਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ.

Posted By: Amrish Kumar Anand