ਗਾਇਕਾ "ਮਾਹੀ ਕੌਰ" ਲੈ ਕੇ ਆਪਣਾ ਨਵਾਂ ਗੀਤ""ਫੇਸਬੁੱਕ"
12 Dec, 2022 12:00 AM
ਪੰਜਾਬੀ ਸੰਗੀਤ ਖੇਤਰ ਵਿਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੀ ਗਾਇਕਾ "ਮਾਹੀ ਕੌਰ" ਦਾ ਨਵਾਂ ਗੀਤ"ਫੇਸਬੁੱਕ"ਜੋ ਕਿ ਅੱਜ ਹੀ ਯੂਟਿਉੱਬ ਤੇ ਰਿਲੀਜ਼ ਕੀਤਾ ਹੈ,ਗਾਇਕਾ"ਮਾਹੀ ਕੌਰ"ਨੇ ਆਪਣੇ ਨਵੇਂ ਗੀਤ ਦੀ ਚਰਚਾ ਕਰਦੇ ਹੋਏ ਦੱਸਿਆ ਕਿ ਇਹ ਗੀਤ ਅੱਜ ਹੀ"ਦੀਪ ਟੱਚ ਮਿਊਜ਼ਿਕ ਕੰਪਨੀ"ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ,ਓਹਨਾ ਦੱਸਿਆ ਇਸ ਗੀਤ ਨੂੰ ਮਸ਼ਹੂਰ ਗੀਤਕਾਰ"ਰਾਣਾ ਵੈਨਡਲ ਵਾਲਾ"ਵਲੋਂ ਕਲਮਬੱਧ ਕੀਤਾ ਗਿਆ ਹੈ,ਇਸ ਗੀਤ ਦਾ ਮਿਊਜ਼ਿਕ"ਮਨਿੰਦਰ ਮਾਹੀ"ਵਲੋਂ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ,ਇਸ ਗੀਤ ਦਾ ਵੀਡੀਓ"ਨਿੱਕੀ ਜੰਡੂ ਤੇ ਸੋਨੂ ਬੋਪਾਰਾਏ"ਵਲੋਂ ਤਿਆਰ ਕੀਤਾ ਗਿਆ ਹੈ,ਇਸ ਗੀਤ ਵਿਚ ਮਿਊਜ਼ਿਕ ਅਰੇਂਜਰ ਦੀ ਭੂਮਿਕਾ ਮਿਊਜ਼ਿਕ ਅਫੇਅਰ(ਹਨੀ)ਵਲੋਂ ਨਿਭਾਈ ਗਈ ਹੈ,ਇਸਦੇ ਨਾਲ ਹੀ ਓਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਤੇ ਸਾਰੀ ਟੀਮ ਵਲੋਂ ਬਹੁਤ ਹੀ ਮਿਹਨਤ ਕੀਤੀ ਗਈ ਹੈ ਤੇ ਸਰੋਤਿਆਂ ਵਲੋਂ ਖੂਬ ਪਸੰਦ ਕੀਤਾ ਜਾ ਰਿਆ ਹੈ.
Posted By: Amrish Kumar Anand







