ਦਮਦਮੀ ਟਕਸਾਲ ਵਲੋਂ ਪਟਿਆਲਾ ਵਿਖੇ ਕਰਾਇਆ ਗਿਆ ਅੰਤਰਾਸ਼ਟਰੀ ਸੈਮੀਨਾਰ

Date: 18 September 2019
Parminder Pal Singh, Patiala
ਪਟਿਆਲਾ 18 ਸਤੰਬਰ(ਪੀ.ਐਸ.ਗਰੇਵਾਲ) ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸਿੱਖੀ ਤੋਂ ਦੂਰ ਜਾ ਰਹੀ ਨੌਜਵਾਨੀ ਪ੍ਰਤੀ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਨੌਜਵਾਨੀ ਨੂੰ ਸਿੱਖੀ ਦੀ ਮੁਖਧਾਰਾ ’ਚ ਮੁੜ ਲਿਆਉਣ ਲਈ ਦਮਦਮੀ ਟਕਸਾਲ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਦਮਦਮੀ ਟਕਸਾਲ ਮੁਖੀ ਸਥਾਨਕ ਹਰਪਾਲ ਟਿਵਾਣਾ ਆਡੀਟੋਰੀਅਮ ਵਿਖੇ ਦਮਦਮੀ ਟਕਸਾਲ ਵਲੋਂ ਕਰਾਏ ਗਏ ਤੇ ਸਾਡੇ ਚਾਰ ਘੰਟੇ ਤਕ ਚਲੇ ਅੰਤਰਰਾਸ਼ਟਰੀ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਉਨਾਂ ਕੁਝ ਲੋਕਾਂ ਵਲੋਂ ਗੁਰਮੁਖੀ (ਪੰਜਾਬੀ) ਭਾਸ਼ਾ ਦਾ ਮਜਾਕ ਉਡਾਉਣ ਵਾਲਿਆਂ ਨੂੰ ਆੜੇ ਹਥੀਂ ਲਿਆ । ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ ਸਾਹਿਬ ਨੇ ਕਿਹਾ ਕਿ ਦਮਦਮੀ ਟਕਸਾਲ ਨੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਦੂਰ ਅੰਦੇਸ਼ੀ ਅਤੇ ਪੰਥਕ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਜਿਥੇ ਟਕਸਾਲ ਨੇ ਗੁਰਬਾਣੀ ਵਿਦਿਆ ਪੜਾਈ, ਕਥਾ ਕੀਰਤਨ, ਸਿਮਰਨ ਅਤੇ ਪੰਥ ਦਾ ਪ੍ਰਚਾਰ ਪ੍ਰਸਾਰ ਕੀਤਾ ਉਥੇ ਹੀ ਲੋੜ ਪੈਣ ’ਤੇ ਪੰਥ ਦੀ ਮਾਣ ਮਰਿਆਦਾ ਲਈ ਅਗੇ ਹੋ ਕੇ ਸ਼ਹਾਦਤਾਂ ਵੀ ਦਿਤੀਆਂ। ਪ੍ਰੋ: ਸੁਖਦਿਆਲ ਸਿੰਘ ਨੇ ਸੈਮੀਨਾਰ ਦੀ ਸਫਲਤਾ ਅਤੇ ਦਮਦਮੀ ਟਕਸਾਲ ਦੀ ਹਰਮਨ ਪਿਆਰਤਾ ਲਈ ਵਧਾਈ ਦਿੱਤੀ। ਉਹਨਾਂ ਕਿਹਾ ਕਿ ਮਿਸਲਾਂ ਸਮੇ ਤੋਂ ਟਕਸਾਲ ਦੀ ਪੰਥ ’ਚ ਮਾਨਤਾ ਦਾ ਇਸ ਗਲੋਂ ਪਤਾ ਚਲਦਾ ਹੈ ਕਿ ਉਸ ਵਕਤ ਪੰਥ ਵੱਲੋਂ ਗੁਰਮਤੇ ਰਹੀ ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਸ਼ਹੀਦੀ ਮਿਸਲ ਨੂੰ ਗੁਰਧਾਮਾਂ ਦੇ ਸੇਵਾ ਸੰਭਾਲ ਦੀ ਜਿੰਮੇਵਾਰੀ ਇਕ ਤੋਂ ਵੱਧ ਵਾਰੀ ਸੌਪੀ ਜਾਂਦੀ ਰਹੀ। । ਉਹਨਾਂ ਕਿਹਾ ਕਿ ਸਿੱਖ ਪਰੰਪਰਾ ਅਨੁਸਾਰ ਤਖਤ ਸਾਹਿਬਾਨ ਕਿਸੇ ਵੀ ਐਕਟ ਦੇ ਅਧੀਨ ਨਹੀਂ ਹੋ ਸਕਦਾ। ਉਹਨਾਂ ਤਖਤ ਸਹਿਬਾਨਾਂ ਨੂੰ ਗੁਰਦੁਆਰਾ ਐਕਟ ਚੋ ਕੱਢ ਕੇ ਦਮਦਮੀ ਟਕਸਾਲ ਨੂੰ ਸੇਵਾ ਸੌਂਪ ਦੇਣ ਲਈ ਅਪੀਲ ਕੀਤੀ। ਡਾ: ਜਸਬੀਰ ਸਿੰਘ ਸਾਬਰ ਨੇ ਕਿਹਾ ਕਿ ਗੁਰਬਾਣੀ ਜੀਵਨ ਸਾਰਥਿਕਤਾ ਲਈ ਹਉਮੈ ਰਹਿਤ ਬਣਾਉਣ ਦਾ ਉਪਦੇਸ਼ ਦਿੰਦੀ ਹੈ। ਉਹਨਾਂ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਦੀ ਪੰਥ ਪ੍ਰਤੀ ਜੀਵਨ ਘਾਲਣਾ ਅਤੇ ਕਰਮ ਪ੍ਰਤੀ ਪ੍ਰਤੀਬੱਧਤਾ ਤੋਂ ਜਾਣੂ ਕਰਾਇਆ। ਕਰਨੈਲ ਸਿੰਘ ਪੰਜੋਲੀ ਮੈਬਰ ਸ੍ਰੋਮਣੀ ਕਮੇਟੀ ਨੇ ਪੰਥ ਵਿਰੋਧੀ ਤੱਤਾਂ ਨੂੰ ਚਿਤਾਵਨੀ ਦਿਤੀ ਕਿ ਪੰਥਕ ਜਥੇਬੰਦੀਆਂ ਅਤੇ ਦਮਦਮੀ ਟਕਸਾਲ ’ਤੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਹਨਾਂ ਗਿਆਨੀ ਹਰਨਾਮ ਸਿੰਘ ਵਲੋਂ ਕੀਤੇ ਜਾ ਰਹੇ ਪੰਥਕ ਕਾਰਜਾਂ ਨੂੰ ਸਲਾਹਿਆ। ਸਿੱਖ ਚਿੰਤਕ ਸ: ਕੰਵਲ ਅਜੀਤ ਸਿੰਘ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਸ਼ਹਾਦਤ ਦੇ ਕੇ ਜਿਵੇ ਪੂਰਨੇ ਪਾਏ ਉਸ ਵਰਤਾਰੇ ਨੇ ਦਸ ਦਿਤਾ ਕਿ ਸਿੱਖੀ ਕਦੀ ਖ਼ਤਮ ਨਹੀਂ ਹੋ ਸਕਦੀ। ।ਇਸ ਮੌਕੇ ਡਾ ਸਤਿੰਦਰ ਸਿੰਘ ਨੇ ਦਮਦਮੀ ਟਕਸਾਲ ਦਾ ਅਧਿਆਤਮਕ ਜੀਵਨ ਵਿੱਚ ਯੋਗਦਾਨ, ਡਾ ਸਰਬਵੀਰ ਸਿੰਘ ਨੇ ਸੰਤ ਕਰਤਾਰ ਸਿੰਘ ਜੀਵਨ ਤੇ ਯੋਗਦਾਨ, ਡਾ: ਚੜਤ ਸਿੰਘ ਨੇ ਟਕਸਾਲੀ ਜੀਵਨ ਦੀਆਂ ਵਿਸ਼ੇਸ਼ਤਾਇਆਂ ਅਤੇ ਡਾ: ਪਲਵਿੰਦਰ ਕੌਰ ਨੇ ਗੁਰਬਾਣੀ ਵਿਆਖਿਆਕਾਰੀ ’ਚ ਟਕਸਾਲ ਦੇ ਯੋਗਦਾਨ ਬਾਰੇ ਰੋਸ਼ਨੀ ਪਾਈ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖਾਲਸਾ, ਸੰਤ ਅਮਰੀਕ ਸਿੰਘ ਪਟਿਆਲਾ, ਬਾਬਾ ਹਰਚਰਨ ਸਿੰਘ ਨਾਨਕ ਕੁਟੀਆ, ਭਾਈ ਅਮਰਜੀਤ ਸਿੰਘ ਚਾਵਲਾ, ਸਤਵਿੰਦਰ ਸਿੰਘ ਟੌਹੜਾ,ਸੰਤ ਗੁਰਚਰਨ ਸਿੰਘ ਬੱਦੋਵਾਲ, ਬਾਬਾ ਹਰਭਜਨ ਸਿੰਘ ਨਾਨਕਸਰ ਪਟਿਆਲਾ, ਸੰਤ ਗੁਰਮੁਖ ਸਿੰਘ ਅਲੋਵਾਲ, ਸੰਤ ਪ੍ਰੀਤਮ ਸਿੰਘ ਮਹਿਮਦਪੁਰ, ਬਾਬਾ ਪ੍ਰੀਤਮ ਸਿੰਘ ਰਾਜਪੁਰਾ, ਸੰਤ ਬਾਬਾ ਬਲਜਿੰਦਰ ਸਿੰਘ ਧਬਲਾਨ, ਸ੍ਰੀ ਹਰਪਾਲ ਜੁਨੇਜਾ ਪ੍ਰਧਾਨ ਅਕਾਲੀ ਦਲ ਸ਼ਹਿਰੀ, ਕਬੀਰ ਦਾਸ ਇੰਚਾਰਜ ਨਾਭਾ, ਨਿਰਮਲ ਜੀਤ ਸਿੰਘ ਚੰਡੀਗੜ, ਅਵਤਾਰ ਸਿੰਘ ਹੈਪੀ ਯੂਥ ਅਕਾਲੀ ਪ੍ਰਧਾਨ, ਅਮਰਿੰਦਰ ਸਿੰਘ ਸਾਬਕਾ ਮੇਅਰ, ਭਾਈ ਚਮਕੌਰ ਸਿੰਘ ਡਰੈਕਟਰ ਟੌਹੜਾ ਇੰਸਟੀਚਿਊਟ, ਚੈਨ ਸਿੰਘ ਪੰਜਹਥਾ, ਅਮਰਬੀਰ ਸਿੰਘ ਢੋਟ ਫੈਡਰੇਸ਼ਨ ਪ੍ਰਧਾਨ, ਸੰਤ ਅਜੀਤ ਸਿੰਘ ਮੁਖੀ ਤਰਨਾ ਦਲ, ਬਾਬਾ ਮਨਮੋਹਨ ਸਿੰਘ ਬਾਰਨੇਵਾਲੇ, ਸੰਤ ਪ੍ਰਭਜੋਤ ਸਿੰਘ ਪਟਿਆਲਾ, ਡਾ ਰੁਪਿੰਦਰ ਕੌਰ, ਡਾ ਰਜਿੰਦਰ ਕੌਰ, ਪ੍ਰੋ ਸਤਨਾਮ ਕੌਰ, ਸੰਦੀਪ ਕੌਰ, ਹਰਪ੍ਰੀਤ ਸਿੰਘ, ਬਾਬਾ ਦਯਾ ਸਿੰਘ ਨਵਾਂ ਪਿੰਡ, ਭਾਈ ਭੁਪਿੰਦਰ ਸਿੰਘ ਸ਼ੇਖੂਪੁਰਾ, ਬਾਬਾ ਕਰਮ ਸਿੰਘ ਬੇਦੀ, ਮਹੰਤ ਸੰਤਾ ਸਿੰਘ ਨਿਰਮਲ ਪੰਚਾਇਤ ਅਖਾੜਾ, ਸੰਤ ਗੁਰਚਰਨ ਸਿੰਘ ਬਲੋ, ਗਿਆਨੀ ਪਿ੍ਰਤਪਾਲ ਸਿੰਘ ਕਥਾਵਾਚਕ, ਗਿਆਨੀ ਰਜਿੰਦਰ ਸਿੰਘ ਨਾਭਾ, ਭਾਈ ਸਵਿੰਦਰ ਸਿੰਘ ਸੱਭਰਵਾਲ, ਬਾਬਾ ਕਸ਼ਮੀਰ ਸਿੰਘ ਅਲਹੋਗ, ਭਾਈ ਗੁਰਸੇਵਕ ਸਿੰਘ, ਦਲੀਪ ਸਿੰਘ ਬਿੱਕਰ ਭਾਈ ਮਨੀ ਸਿੰਘ ਮਿਸ਼ਨ, ਚੇਅਰਮੈਨ ਲਖਵਿੰਦਰ ਸਿੰਘ ਸੋਨਾ ਮਹਿਤਾ, ਗਗਨਦੀਪ ਸਿੰਘ ਠੇਕੇਦਾਰ, ਤੇਜਪਾਲ ਸਿੰਘ ਕੁਰਕਸ਼ੇਤਰ, ਭਾਈ ਸਤਨਾਮ ਸਿੰਘ, ਜਸਵਿੰਦਰ ਸਿੰਘ ਮਾਂਗਟ, ਨਿਰਮਲ ਸਿੰਘ , ਡਾ: ਰਾਜਵਿੰਦਰ ਕੌਰ, ਜਸਵਿੰਦਰ ਸਿੰਘ ਸ਼ੇਖੂਪੁਰਾ, ਜਸਵਿੰਦਰ ਸਿੰਘ ਅਰਬਨ ਅਸਟੇਟ, ਹਰਸ਼ਦੀਪ ਸਿੰਘ , ਅਵਤਾਰ ਸਿੰਘ ਬੁੱਟਰ, ਪ੍ਰੋ ਸਰਚਾਂਦ ਸਿੰਘ ਵੀ ਮੌਜੂਦ ਸਨ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com