ਅੱਖਾਂ ਬੰਦ ਕਰਕੇ ਗ੍ਰਾਸ ਨਾਲ ਬਣਾਇਆ ਸ਼੍ਰੀ ਇਕ ਓਂਕਾਰ ਸਾਹਿਬ

Date: 24 December 2019
RAJESH DEHRA, RAJPURA
ਰਾਜਪੁਰਾ : ਰਾਜੇਸ਼ ਡਾਹਰਾ

ਰਾਜਪੁਰਾ ਦੇ ਰਹਿਣ ਵਾਲੇ ਗ੍ਰਾਸ ਆਰਟਿਸਟ ਅਭਿਸ਼ੇਕ

ਚੌਹਾਨ ਨੇ ਅੱਖਾਂ ਤੇ ਪੱਟੀ ਬੰਨ੍ਹ ਕੇ ਰੀਡ ਗ੍ਰਾਸ

ਦੇ ਤਿਣਕਿਆਂ ਨਾਲ ਏਕ ਓਂਕਾਰ ਬਣਾ

ਕੇ ਆਪਣੀ ਅਦਭੁੱਤ ਕਲਾ ਦਾ ਪ੍ਰਦਰਸ਼ਨ

ਕੀਤਾ ਹੈ। ਜਾਣਕਾਰੀ ਦਿੰਦਿਆਂ ਇੰਡਿਆ ਬੁੱਕ

ਰਿਕਾਰਡ ਹੋਲਡਰ ਅਤੇ ਪੰਜਾਬ ਸਰਕਾਰ ਵੱਲੋਂ

ਸਨਮਾਨਿਤ ਸਟੇਟ ਐਵਾਰਡ ਸਹਿਤ ਕਈ ਐਵਾਰਡ ਜਿੱਤ ਚੁਕੇ ਅਭਿਸ਼ੇਕ ਚੌਹਾਨ ਨੇ ਦੱਸਿਆ ਕਿ ਇਹ ਇਕ ਇਤਿਹਾਸਕ ਗ੍ਰਾਸ ਕਲਾ ਹੈ ਜੋ ਹੋਲੀ ਹੋਲੀ ਲੁਪਤ ਹੋ ਰਹੀ ਸੀ ਅਤੇ ਕਾਫ਼ੀ ਸਮੇਂ ਤੋਂ ਮੈਨੂੰ ਕੁਝ ਵੱਖਰੀ ਕਲਾ ਤਿਆਰ ਕਰਨ ਦਾ ਮੰਨ

ਸੀ।ਜਿਸ ਤੇ ਮੈਨੇ ਅੱਖਾਂ 'ਤੇ ਪੱਟੀ ਬੰਨ੍ਹ ਕੇ 10

ਘੰਟਿਆਂ ਦੀ ਸਖ਼ਤ ਮਿਹਨਤ ਨਾਲ ਘਾਹ ਦੇ

1100 ਤਿਣਕਿਆਂ ਨੂੰ 11000 ਵਾਰ ਮੋੜ ਕੇ ਏਕ ਓਂਕਾਰ ਦੀ ਉਸਾਰੀ ਕਰ ਕੇ ਇਕ ਅਨੋਖੀ ਕਲਾਕ੍ਰਿਤੀ

ਤਿਆਰ ਕੀਤੀ ਹੈ। ਇਸ ਤੋਂ ਇਲਾਵਾ ਉਹ ਗ੍ਰਾਸ ਨਾਲ ਝੂਮਰ ,ਗੁਲਦਸਤੇ ,ਜੇਵਰ,ਰੱਖੜੀ ਅਤੇ ਕਈ ਧਾਰਮਿਕ ਚਿੰਨ੍ਹ ਸਹਿਤ ਕੁਲ 400 ਦੇ ਕਰੀਬ ਕਲਾਕ੍ਰਿਤੀਆਂ ਬਣਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਹ ਰੀਡ ਗ੍ਰਾਸ ਅਤੇ ਪਰਾਲੀ ਨਾਲ ਕਲਾ ਕ੍ਰਿਤੀਆਂ ਅੱਖਾਂ ਖੋਲ੍ਹ ਕੇ ਅਤੇ ਅੱਖਾਂ ਬੰਦ ਕਰਕੇ ਬਣਾ ਸਕਦੇ ਹਨ।

ਅਭਿਸ਼ੇਕ ਚੋਹਾਨ ਨੇ ਦੱਸਿਆ ਕਿ ਇਹ ਅਨੋਖੀ ਕਲਾਕ੍ਰਿਤੀ ਗੁਰਦੁਆਰਾ ਬੇਰ ਸਾਹਿਬ

ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋ ਕੇ

ਭੇਟ ਕੀਤੀ ਜਾਵੇਗੀ। ਚੌਹਾਨ ਨੇ ਦੱਸਿਆ

ਕਿ ਗ੍ਰਾਸ ਸਾਡੀ ਧਰਤੀ ਦੀ ਉਪਜਾਊ ਸ਼ਕਤੀ ਨਾਲ ਬਣੀ ਹੈ ਇਸ ਲਈ ਇਹ ਬਹੁਤ ਹੀ ਪਵਿਤਰ ਹੈ ਅਤੇ ਇਹ ਕਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ

ਸਮੇਂ ਵੀ ਉਪਲਬਧ ਸੀ ਤੇ ਉਸ ਸਮੇਂ ਮਨੁੱਖ

ਕੁਦਰਤ ਦੇ ਬਹੁਤ ਨਜ਼ਦੀਕ ਸੀ। ਪਾਰ ਅੱਜ ਦੀ ਪੀੜੀ ਇਹਨਾਂ ਵਿਰਾਸਤਾਂ ਤੋਂ ਦੂਰ ਹੁੰਦੀ ਜਾ ਰਹੀ ਹੈ ।ਇਸ ਆਰਟ ਇਫੈਕਟ ਬਣਾਉਣ ਲਈ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੀ ਉਹਨਾਂ ਨੂੰ ਪ੍ਰਸ਼ੰਸਾ ਪੱਤਰ ਦੇ ਚੁਕੇ ਹਨ ।

ਜ਼ਿਕਰਯੋਗਹੈ ਕਿ ਉਕਤ ਗ੍ਰਸ ਆਰਟਿਸਟ ਅਭਿਸ਼ੇਕ

ਚੌਹਾਨ ਆਪਣੀ ਕਲਾਕ੍ਰਿਤੀਆਂ ਦੀ ਬਦੌਲਤ

ਅੱਜ ਦੀ ਨੌਜਵਾਨ ਪੀੜੀ ਲਈ ਇਕ ਮਿਸਾਲ

ਵੱਜੋਂ ਉਭਰਿਆ ਹੈ, ਜਿਹੜਾ ਆਪਣੀ ਕਲਾ

ਰਾਹੀਂ ਅਲੋਪ ਹੋ ਚੁੱਕੀ ਘਾਹ ਅਤੇ ਪਰਾਲੀ ਨਾਲ ਕਲਾ

ਨੂੰ ਮੁੜ ਤੋਂ ਸਾਂਭਣ ਦਾ ਉਪਰਾਲਾ ਵੀ ਕਰ

ਰਿਹਾ ਹੈ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com